www.sabblok.blogspot.com
ਜਲੰਧਰ, 31 ਜੁਲਾਈ: 31 ਜੁਲਾਈ 1940 ਨੂੰ ਸ਼ਹਾਦਤ ਪਾਉਣ ਵਾਲੇ ਸ਼ਹੀਦ ਊਧਮ ਸਿੰਘ ਅਤੇ 31 ਜੁਲਾਈ 1857 ਨੂੰ ਸ਼ਹੀਦੀ ਖੂਹ ਅਜਨਾਲਾ ਵਿਖੇ ਸ਼ਹੀਦੀ ਪਾਉਣ ਵਾਲੇ ਮੀਆਂ ਮੀਰ ਛਾਉਣੀ ਦੇ ਫੌਜੀ ਸੰਗਰਾਮੀਆਂ ਦੀ ਯਾਦ 'ਚ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਵਿਖੇ ਸ਼ਰਧਾਂਜ਼ਲੀ ਸਮਾਗਮ ਕੀਤਾ ਗਿਆ। ਇਸ ਮੌਕੇ ਸ਼ਰਧਾਂਜ਼ਲੀਆਂ, ਨਾਟਕ ਅਤੇ ਕੋਰਿਓਗਰਾਫ਼ੀਆਂ ਪੇਸ਼ ਕੀਤੀਆਂ ਗਈਆਂ।
ਸਮਾਗਮ ਨੂੰ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਅਤੇ ਕਮੇਟੀ ਮੈਂਬਰ ਚਰੰਜੀ ਲਾਲ ਕੰਗਣੀਵਾਲ ਅਤੇ ਡਾ. ਕਰਮਜੀਤ ਸਿੰਘ ਨੇ ਸੰਬੋਧਨ ਕੀਤਾ।
ਬੁਲਾਰਿਆਂ ਨੇ ਇਤਿਹਾਸ ਦੇ ਝਰੋਖੇ 'ਚੋਂ ਠੋਸ ਤੱਥਾਂ ਦੀ ਰੌਸ਼ਨੀ 'ਚ ਦਰਸਾਇਆ ਕਿ 1857 ਦੇ ਗ਼ਦਰ ਦੇ ਅਮਿਟ ਪ੍ਰਭਾਵ ਸਦਕਾ 1913-14 ਦੇ ਗ਼ਦਰ ਦਾ ਉਠਾਣ ਹੋਇਆ। ਇਉਂ ਹੀ 1913-14 ਦੇ ਗ਼ਦਰ ਤੋਂ ਅਗਲੀਆਂ ਕੜੀਆਂ ਬੱਬਰ ਅਕਾਲੀ ਲਹਿਰ, ਕਿਰਤੀ ਲਹਿਰ, ਨੌਜਵਾਨ ਭਾਰਤ ਸਭਾ ਦੇ ਸ਼ਹੀਦ ਭਗਤ ਸਿੰਘ ਅਤੇ ਉਸਦੇ ਸਾਥੀਆਂ ਦੀ ਲਹਿਰ ਅਤੇ ਇਸ ਤੋਂ ਪ੍ਰਭਾਵਿਤ ਹੋ ਕੇ ਊਧਮ ਸਿੰਘ ਵਰਗੇ ਯੋਧੇ ਆਜ਼ਾਦੀ ਦੀ ਜੱਦੋ ਜਹਿਦ ਅੰਦਰ ਉਚੇਰੀ ਪਰਵਾਜ਼ ਭਰਦੇ ਰਹੇ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਇਤਿਹਾਸ ਕਦੇ ਵੀ ਟੁਕੜਿਆਂ ਦਾ ਨਹੀਂ ਸਗੋਂ ਅੰਤਰ-ਕੜੀਆਂ ਦੀ ਪ੍ਰਮਾਣਿਕ ਦਸਤਾਵੇਜ਼ ਹੁੰਦਾ ਹੈ।
ਬੁਲਾਰਿਆਂ ਕਿਹਾ ਕਿ ਊਧਮ ਸਿੰਘ ''ਬਦਲਾ ਲੈਣ ਦਾ ਨਹੀਂ ਸਗੋਂ ਸਮਾਜਕ ਬਦਲਾਅ ਦਾ ਚਿੰਨ• ਹੈ''। ਇਨਕਲਾਬ ਦੀ ਸਦਾ ਜਗਦੀ ਅਤੇ ਮਘਦੀ ਮਸ਼ਾਲ ਹੈ। ਉਹਨਾਂ ਦਸਿਆ ਕਿ ਊਧਮ ਸਿੰਘ ਦੀਆਂ ਲਿਖਤਾਂ, ਚਿੱਠੀਆਂ ਅਤੇ ਅਦਾਲਤ ਅੰਦਰ ਦਿੱਤੇ ਹਲਫ਼ੀਆ ਬਿਆਨ ਗਵਾਹੀ ਭਰਦੇ ਹਨ ਕਿ ਉਹ ਮਨੁੱਖੀ ਜ਼ਿੰਦਗੀ ਨੂੰ ਕਿੰਨੀ ਮੁਹੱਬਤ ਕਰਦਾ ਹੈ ਅਤੇ ਉਹ ਦੇਸ਼ ਵਿਚੋਂ ਹਰ ਵੰਨਗੀ ਦੀ ਦੇਸੀ-ਵਿਦੇਸ਼ੀ ਲੁੱਟ, ਦਾਬੇ ਅਤੇ ਜ਼ਬਰ ਦੀ ਮੂਲੋਂ ਜੜ• ਪੁੱਟਕੇ ਸਾਂਝੀਵਾਲਤਾ ਦਾ ਨਿਜ਼ਾਮ ਸਿਰਜਣ ਦਾ ਆਸ਼ਕ ਸੀ।
ਬੁਲਾਰਿਆਂ ਨੇ ਅਜੋਕੀ ਨੌਜਵਾਨ ਪੀੜ•ੀ ਨੂੰ ਆਪਣੇ ਨਾਇਕ ਊਧਮ ਸਿੰਘ ਅਤੇ ਅਜਨਾਲਾ ਖੂਹ ਦੇ ਸ਼ਹੀਦੀ ਦੇ ਇਤਿਹਾਸ ਤੋਂ ਰੌਸ਼ਨੀ ਲੈ ਕੇ ਉਹਨਾਂ ਦੇ ਸੁਪਨੇ ਸਾਕਾਰ ਕਰਨ ਲਈ ਅੱਗੇ ਆਉਣ ਦਾ ਸੱਦਾ ਦਿੱਤਾ।
ਪੰਜਾਬ ਲੋਕ ਸਭਿਆਚਾਰਕ ਮੰਚ (ਪਲਸ ਮੰਚ) ਦੀਆਂ ਨਾਟ-ਮੰਡਲੀਆਂ ਚੇਤਨਾ ਕਲਾ ਕੇਂਦਰ ਬਰਨਾਲਾ ਅਤੇ ਅਵਾਮ ਰੰਗ ਮੰਚ ਨਗਰ (ਫਿਲੌਰ) ਨੇ ਹਰਵਿੰਦਰ ਦੀਵਾਨਾ ਅਤੇ ਜਸਵਿੰਦਰ ਪੱਪੀ ਦੀ ਨਿਰਦੇਸ਼ਨਾ 'ਚ ਨਾਟਕ ਅਤੇ ਕੋਰਿਓਗਰਾਫ਼ੀਆਂ ਪੇਸ਼ ਕੀਤੀਆਂ।
ਅਮੋਲਕ ਸਿੰਘ ਦਾ ਲਿਖਿਆ ਕਾਵਿ-ਨਾਟ 'ਸ਼ਹੀਦੀ ਖੂਹ ਦੀ ਆਵਾਜ਼' ਅਜਨਾਲਾ ਵਿਖੇ ਮਾਰੇ ਗਏ ਫੌਜੀਆਂ ਦੀ ਆਜ਼ਾਦੀ ਸੰਗਰਾਮ ਨੂੰ ਦੇਣ ਦੀ ਗਾਥਾ ਪੇਸ਼ ਕਰ ਗਿਆ। 'ਗ਼ਦਰੀ ਗੂੰਜਾਂ' 'ਤੇ ਅਧਾਰਤ ਕੋਰਿਓਗਰਾਫ਼ੀ 100 ਵਰੇ• ਪਹਿਲਾਂ ਸਿਰਾਂ ਦੀ ਬਾਜ਼ੀ ਲਾਉਣ ਵਾਲਿਆਂ ਦੀ ਕਹਾਣੀ ਪੇਸ਼ ਕਰ ਗਈ। ਜਸਵਿੰਦਰ ਪੱਪੀ ਦੀ ਨਿਰਦੇਸ਼ਨਾ 'ਚ ਕੋਰਿਓਗਰਾਫ਼ੀਆਂ ਨੇ ਭਖ਼ਦੇ ਸਮਾਜਕ ਸਰੋਕਾਰਾਂ ਦੀ ਬਾਤ ਪਾਈ।
ਮੰਚ ਸੰਚਾਲਨ, ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਕੀਤੀ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਖਜ਼ਾਨਚੀ ਸੀਤਲ ਸਿੰਘ ਸੰਘਾ ਨੇ ਦਰਸ਼ਕਾਂ ਦਾ ਧੰਨਵਾਦ ਕੀਤਾ।

No comments:
Post a Comment