jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday, 2 August 2014

ਸ਼੍ਰੋਮਣੀ ਕਮੇਟੀ ਵਿਵਾਦ ------ਪੰਜਾਬ ਦੇ ਅਸਲੀ ਮੁੱਦਿਆਂ ਤੋਂ ਲਾਂਭੇ ਚਲਾ ਗਿਆ ਅਕਾਲੀ ਦਲ ਬਾਦਲ

www.sabblok.blogspot.com
Gurbhej Singh Chauhan's profile photo
ਗੁਰਭੇਜ ਸਿੰਘ ਚੌਹਾਨ
ਸੰਪਾਦਕ ਰਾਜਨੀਤਕ ਮਾਮਲੇ
ਪੰਜਾਬੀ ਨਿਊਜ਼ ਆਨਲਾਈਨ
98143 06545
ਸ਼੍ਰੋਮਣੀ ਅਕਾਲੀ ਦਲ ਦੀ ਨੀਂਹ ਕੁਰਬਾਨੀਆਂ ਤੇ ਟਿਕੀ ਸੀ ਅਤੇ ਇਸ ਵਿਚ ਕੁਰਬਾਨੀਆਂ ਵਾਲੇ ਲੋਕ ਹੀ ਕੌਮ ਦੀ ਅਗਵਾਈ ਕਰਦੇ ਸਨ। ਇਸ ਅਕਾਲੀ ਦਲ ਦੀ ਬਦੌਲਤ ਅੰਗਰੇਜ਼ਾਂ ਦੇ ਸਮੇਂ ਗੁਰਦੁਆਰਿਆਂ ਤੋਂ ਮਹੰਤਾਂ ਦਾ ਕਬਜ਼ਾ ਕੁਰਬਾਨੀਆਂ ਦੇ ਕੇ ਹਟਾਇਆ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਕੌਮ ਦੀ ਭਲਾਈ ਲਈ ਸਥਾਪਤ ਹੋਈ। ਬਹੁਤਾ ਵਿਸਥਾਰ ਵਿਚ ਨਾ ਜਾਈਏ, ਜਿਉਂ ਜਿਉਂ ਸਮਾਂ ਬੀਤਦਾ ਗਿਆ ਤਾਂ ਕੁਰਬਾਨੀਆਂ ਵਾਲੇ ਅਕਾਲੀ ਦਲ ਤੇ ਮਨਮਾਨੀਆਂ ਵਾਲੇ ਆਗੂਆਂ ਦਾ ਕਬਜ਼ਾ ਹੋ ਗਿਆ ਅਤੇ ਅਜਿਹੇ ਆਗੂਆਂ ਨੇ ਸ਼੍ਰੋਮਣੀ ਕਮੇਟੀ ਦੀ ਧਨ ਦੌਲਤ ਨੂੰ ਰਾਜਨੀਤਕ ਮੁਫਾਦਾਂ ਅਤੇ ਆਪਣੀ ਐਸ਼ ਪ੍ਰਸਤੀ ਲਈ ਵਰਤਣਾ ਸ਼ੁਰੂ ਕਰ ਦਿੱਤਾ ਅਤੇ ਇਸਨੂੰ ਆਪਣੀ ਪੱਕੀ ਜਗੀਰ ਬਣਾ ਲਿਆ। ਵਿਰੋਧ ਹਮੇਸ਼ਾ ਅਨਿਆਂ ਵਿਚੋਂ ਉਪਜਦਾ ਹੈ। ਅੱਜ ਤੱਕ ਜੋ ਮਸਲਾ ਹਰਿਆਣਾ ਦੀ ਵੱਖਰੀ ਗੁਰਦੁਆਰਾ ਕਮੇਟੀ ਸਥਾਪਿਤ ਹੋਣ ਤੇ ਐਨਾ ਉਲਝਾਇਆ ਜਾ ਰਿਹਾ ਹੈ, ਇਸ ਪਿੱਛੇ ਮਸਲਾ ਸਿਰਫ ਕਰੋੜਾਂ ਦੀ ਗੋਲਕ ਦਾ ਹੈ ਜੋ ਹਰਿਆਣਾ ਦੇ ਇਤਿਹਾਸਕ ਗੁਰਦੁਆਰਿਆਂ ਅਤੇ ਜਾਇਦਾਦ ਤੋਂ ਆਉਂਦਾ ਹੈ ਉਹ ਹੁਣ ਬੰਦ ਹੋ ਜਾਵੇਗਾ। ਸ਼੍ਰੋਮਣੀ ਕਮੇਟੀ ਤੇ ਕਾਬਜ਼ ਸਿਵਾਏ ਅਕਾਲੀ ਦਲ ਬਾਦਲ ਤੋਂ ਪੰਜਾਬ ਦੇ ਕਿਸੇ ਵੀ ਸਿੱਖ ਨੂੰ ਹਰਿਆਣਾ ਕਮੇਟੀ ਹੋਂਦ ਵਿਚ ਆਉਣ ਦਾ ਕੋਈ ਦੁੱਖ ਨਹੀਂ ਪਰ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਇਸ ਕਮੇਟੀ ਦੇ ਹੋਂਦ ਵਿਚ ਆਉਣ ਤੇ ਐਨੀ ਕੁ ਠੇਸ ਲੱਗੀ ਕਿ ਉਹ ਫੁੱਟ ਫੁੱਟ ਕੇ ਰੋ ਪਏ ਤੇ ਅਕਾਲ ਤਖਤ ਤੇ ਸ਼ਹੀਦ ਹੋਣ ਦਾ ਐਲਾਨ ਕਰ ਦਿੱਤਾ। ਪੰਜਾਬ ਦੇ ਲੋਕ ਹੈਰਾਨ ਹਨ ਕਿ ਸ: ਬਾਦਲ ਨਾਂ ਤਾ ਹਰਮੰਦਿਰ ਸਾਹਿਬ ਤੇ ਅਟੈਕ ਸਮੇਂ ਰੋਏ ਨਾਂ 84 ਦੀ ਸਿੱਖਾਂ ਦੀ ਨਸਲਕੁਸ਼ੀ ਵੇਲੇ ਰੋਏ। ਇਹ ਭਲਾ ਸਿੱਖ ਕੌਮ ਤੇ ਕਿੱਡੀ ਕੁ ਆਫਤ ਆ ਗਈ ਜੇ ਹਰਿਆਣੇ ਚ ਰਹਿਣ ਵਾਲੇ ਸਿੱਖ ਉੱਥੋਂ ਦੇ ਗੁਰਦੁਆਰਿਆਂ ਦੀ ਸਾਂਭ ਸੰਭਾਲ ਖੁਦ ਕਰ ਲੈਣਗੇ। ਦਿੱਲੀ ਵਾਲੇ ਵੀ ਤਾਂ ਕਰ ਰਹੇ ਹਨ। ਹਰਿਆਣਾ ਸੂਬਾ ਬਣਾਉਣ ਦੇ ਜਿਮੇਂਵਾਰ ਵੀ ਤਾਂ ਅਸੀਂ ਹਾਂ। ਜੇ ਪੰਜਾਬੀ ਸੂਬੇ ਦੀ ਮੰਗ ਨਾਂ ਕਰਦੇ ਤਾਂ ਨਾਂ ਹਰਿਆਣਾ ਬਣਦਾ ਤੇ ਨਾਂ ਅੱਜ ਵੱਖਰੀ ਕਮੇਟੀ ਬਣਦੀ। ਪੰਜਾਬ ਦੇ ਇਸ ਤੋਂ ਵੱਡੇ ਬਹੁਤ ਮਸਲੇ ਜਿਉਂ ਦੀ ਤਿਉਂ ਲਟਕ ਰਹੇ ਹਨ ਜੋ ਕਮੇਟੀ ਦੇ ਵੱਖਰੇਵੇਂ ਦੇ ਮਸਲੇ ਤੋਂ ਕਿਤੇ ਅਹਿਮ ਹਨ। ਅਨੰਦਪੁਰ ਦਾ ਮਤਾ ਸ਼੍ਰੋਮਣੀ ਅਕਾਲੀ ਦਲ ਨੇ ਚੁੱਕਿਆ ਸੀ। ਇਸ ਨੂੰ ਮਨਵਾਉਣ ਲਈ ਧਰਮ ਯੁਧ ਮੋਰਚਾ ਲਗਾਇਆ ਸੀ। ਮਰਜੀਵੜੇ ਭਰਤੀ ਕੀਤੇ ਸੀ, ਗ੍ਰਿਫਤਾਰੀਆਂ ਦੇ ਕੇ ਜੇਲ•ਾਂ ਭਰੀਆਂ ਸੀ। ਦਰਬਾਰ ਸਾਹਿਬ ਤੇ ਹਮਲਾ ਹੋਇਆ ਸੀ। ਪੰਜਾਬ ਚ ਇਸਦੇ ਰੋਸ ਵਜੋਂ ਖਾੜਕੂ ਲਹਿਰ ਪੈਦਾ ਹੋਈ ਸੀ। ਜਵਾਨੀ ਦਾ ਘਾਣ ਹੋਇਆ ਸੀ। 84 ਦੀ ਨਸਲਕੁਸ਼ੀ ਹੋਈ ਸੀ । ਇਹ ਸਾਰਾ ਨੁਕਸਾਨ ਦਾ ਕਾਰਨ ਅਨੰਦਪੁਰ ਦਾ ਮਤਾ ਸੀ। ਇਸਤੋਂ ਇਲਾਵਾ ਚੰਡੀਗੜ• ਪੰਜਾਬ ਨੂੰ ਦੇਣ ਦੀ ਮੰਗ ਸੀ। ਪੰਜਾਬ ਦੇ ਪਾਣੀਆਂ ਦਾ ਮਸਲਾ ਸੀ। ਪੰਜਾਬ ਸਿਰ ਖਾੜਕੂਵਾਦ ਸਮੇਂ ਚੜੇ• ਕਰਜ਼ੇ ਦਾ ਮਸਲਾ, ਕੇਂਦਰ ਦੀਆਂ ਗਲਤ ਨੀਤੀਆਂ ਨਾਲ ਪੰਜਾਬ ਦੀ ਕਿਸਾਨੀ ਸਿਰ ਚੜ•ੇ ਕਰਜ਼ੇ ਦਾ ਮਸਲਾ, ਜੋ ਕੇਂਦਰ ਤੋਂ ਮਨਵਾਉਣ ਵਾਲੇ ਮਸਲੇ ਹਨ। ਪਹਿਲਾਂ ਤਾਂ ਉੱਪਰ ਕਾਂਗਰਸ ਸਰਕਾਰ ਸੀ ਤੇ ਬਾਦਲ ਸਾਹਿਬ ਕਿਹਾ ਕਰਦੇ ਸਨ ਕਿ ਉੱਪਰ ਵਿਰੋਧੀ ਸਰਕਾਰ ਹੋਣ ਕਰਕੇ ਸਾਡੀ ਸੁਣਵਾਈ ਨਹੀਂ, ਪਰ ਹੁਣ ਤਾਂ ਅਕਾਲੀ ਦਲ ਬਾਦਲ ਦੀ ਉੱਪਰ ਭਾਈਵਾਲ ਸਰਕਾਰ ਹੈ, ਹੁਣ ਬਾਦਲ ਸਾਹਿਬ ਨੇ ਇਹ ਮੁੱਦੇ ਕਿਉਂ ਨਹੀਂ ਛੋਹੇ। ਮੋਦੀ ਨੇ ਕਿਸਾਨਾਂ ਨਾਲ ਸਵਾਮੀਨਾਥਨ ਦੀ ਰੀਪੋਰਟ ਅਨੁਸਾਰ ਭਾਅ ਦੇਣ ਦਾ ਚੋਣਾਂ ਤੋਂ ਪਹਿਲਾਂ ਵਾਅਦਾ ਕੀਤਾ ਸੀ। ਹੁਣ 50 ਰੁਪਏ ਦਾ ਨਿਗੂਣਾ ਵਾਧਾ ਝੋਨੇ ਦੇ ਭਾਅ ਵਿਚ ਕੀਤਾ ਹੈ , ਬਾਦਲ ਸਾਹਿਬ ਨੇ ਇਕ ਦਿਨ ਵੀ ਇਸ ਦਾ ਰੋਸ ਜਾਹਿਰ ਨਹੀਂ ਕੀਤਾ । ਉਹ ਤਾਂ ਆਪਣੀ ਨੂੰਹ ਰਾਣੀ ਲਈ ਮਨਿਸਟਰੀ ਲੈ ਕੇ ਹੀ ਬੱਸ ਸੰਤੁਸ਼ਟ ਹੋ ਗਏ ਹਨ ਬਾਕੀ ਚੀਜ਼ਾਂ ਦੀ ਪੰਜਾਬ ਨੂੰ ਲੋੜ ਹੀ ਨਹੀਂ। ਪਰ ਹਰਿਆਣਾ ਕਮੇਟੀ ਦੇ ਮੁੱਦੇ ਨੂੰ ਇਕ ਹਊਆ ਬਣਾਕੇ ਪੇਸ਼ ਕਰ ਦਿੱਤਾ ਹੈ ਕਿ ਪਤਾ ਨਹੀਂ ਸਿੱਖਾਂ ਤੇ ਕੀ ਸੁਨਾਮੀਂ ਆਉਣ ਵਾਲੀ ਹੈ। ਪੰਜਾਬ ਸਰਕਾਰ ਦੇ ਆਪਣੇ ਤੌਰ ਤੇ ਵੀ ਨਜਿੱਠਣ ਵਾਲੇ ਬਹੁਤ ਮਸਲੇ ਹਨ, ਜਿਵੇਂ ਬੇਰੁਜ਼ਗਾਰੀ, ਬਿਜਲੀ ਦੀ ਸਮੱਸਿਆ, ਕੁਰੱਪਸ਼ਨ, ਪੰਜਾਬ ਵਿਚ ਵਧ ਰਹੇ ਜੁਰਮ, ਨਸ਼ੇ ਅਤੇ ਹੋਰ ਅਨੇਕਾਂ ਨਿੱਕੀਆਂ ਵੱਡੀਆਂ ਸਮੱਸਿਆਵਾਂ ਹਨ ਜਿਨ•ਾਂ ਨਾਲ ਸੰਜੀਦਗੀ ਨਾਲ ਨਜਿੱਠਣ ਦੀ ਲੋੜ ਹੈ, ਜਿਨ•ਾਂ ਤੋਂ ਬਾਦਲ ਸਰਕਾਰ ਅਜੇ ਲਾਂਭੇ ਹੀ ਫਿਰ ਰਹੀ ਹੈ। 

No comments: