www.sabblok.blogspot.com
ਸੁੱਚਾ ਸਿੰਘ ਛੋਟੇਪੁਰ ਮਨਜੀਤ ਸਿੰਘ ਕਲਕੱਤਾ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਅਕਾਲੀ ਦਲ ਬਾਦਲ ਵਿਚ ਅਨੇਕਾਂ ਵਰ੍ਹੇ ਵੱਖ-ਵੱਖ ਅਹੁਦਿਆਂ 'ਤੇ ਸੇਵਾ ਨਿਭਾਉਣ ਵਾਲੇ ਮਨਜੀਤ ਸਿੰਘ ਕਲਕੱਤਾ ਨਾਲ ਅੱਜ ਮੁਲਾਕਾਤ ਕਰਕੇ ਪੰਜਾਬ ਦੀ ਰਾਜਨੀਤੀ ਵਿਚ ਨਵਾਂ ਅਧਿਆਏ ਸ਼ੁਰੂ ਕਰਨ ਲਈ ਪਹਿਲਕਦਮੀ ਕੀਤੀ। ਅੱਜ ਬਾਅਦ ਦੁਪਹਿਰ ਛੋਟੇਪੁਰ, ਕਲਕੱਤਾ ਦੀ ਰਿਹਾਇਸ਼ 'ਤੇ ਪੁੱਜੇ ਤੇ ਦੋਵਾਂ ਆਗੂਆਂ ਨੇ ਪਹਿਲਾਂ ਹਮਾਇਤੀਆਂ ਨਾਲ ਤੇ ਫਿਰ ਬੰਦ ਕਮਰਾ ਮੁਲਾਕਾਤ ਕੀਤੀ। ਇਸ ਮੁਲਾਕਾਤ ਲਈ ਦੋਵਾਂ ਧਿਰਾਂ ਨੂੰ ਅਕਾਲੀ ਦਲ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਤੇ ਕਲਕੱਤਾ ਦੇ ਨੇੜਲੇ ਸਾਥੀ ਪ੍ਰਦੀਪ ਸਿੰਘ ਵਾਲੀਆ ਨੇ ਰਾਜ਼ੀ ਕੀਤਾ। ਛੋਟੇਪੁਰ ਤੇ ਕਲਕੱਤਾ ਅਕਾਲੀ ਦਲ ਵਿਚ ਲੰਮੇ ਸਮੇਂ ਤੋਂ ਸਾਥੀ ਰਹੇ ਹਨ ਤੇ ਅੱਜ-ਕੱਲ੍ਹ ਕਲਕੱਤਾ ਅਕਾਲੀ ਦਲ ਦੀ ਕਾਰਗੁਜ਼ਾਰੀ ਤੋਂ ਨਿਰਾਸ਼ ਹੋ ਕੇ ਘਰ ਬੈਠੇ ਹਨ। ਛੋਟੇਪੁਰ ਨੇ ਕਲਕੱਤਾ ਦੇ ਤਜ਼ਰਬੇ ਤੋਂ ਲਾਭ ਲੈਣ ਲਈ ਤੇ ਉਨ੍ਹਾਂ ਸਮੇਤ ਨਿਰਾਸ਼ ਹੋ ਕੇ ਘਰ ਬੈਠੇ ਟਕਸਾਲੀ ਅਕਾਲੀਆਂ ਨੂੰ ਆਮ ਆਦਮੀ ਪਾਰਟੀ ਨਾਲ ਜੁੜਨ ਦਾ ਸੱਦਾ ਦਿੱਤਾ ਹੈ, ਜਿਸ ਤਰ੍ਹਾਂ ਨਾਲ ਆਮ ਆਦਮੀ ਪਾਰਟੀ ਨੇ ਦਿੱਲੀ ਵਿਚ ਸਿੱਖ ਮੁੱਦਿਆਂ ਨੂੰ ਪਹਿਲ ਦੇ ਅਧਾਰ 'ਤੇ ਹੱਲ ਕਰਨਾ ਸ਼ੁਰੂ ਕੀਤਾ ਹੈ। ਉਸ ਤੋਂ ਬਾਅਦ ਪੰਜਾਬ ਵਿਚ ਘਰਾਂ ਵਿਚ ਬੈਠੇ ਅਕਾਲੀ ਆਗੂ ਵੀ ਮਹਿਸੂਸ ਕਰਦੇ ਹਨ ਕਿ ਕਾਂਗਰਸ ਤੇ ਅਕਾਲੀ ਦਲ ਨੂੰ ਕਰਾਰੀ ਟੱਕਰ ਦੇਣ ਲਈ ਇਕ ਬਦਲ ਜ਼ਰੂਰੀ ਹੈ ਤੇ ਇਹ ਬਦਲ ਆਮ ਆਦਮੀ ਪਾਰਟੀ ਤਂੋ ਬਿਹਤਰ ਹੋਰ ਕੋਈ ਨਹੀਂ ਹੋ ਸਕਦਾ। ਸਿਆਸੀ ਮਾਹਿਰ ਮੰਨਦੇ ਹਨ ਕਿ ਪੰਜਾਬ ਵਿਚ ਜਿਸ ਤਰ੍ਹਾਂ ਨਾਲ ਅਕਾਲੀ ਦਲ ਦੂਜੀਆਂ ਰਾਜਨੀਤਕ ਪਾਰਟੀਆਂ ਨੂੰ ਖੂੰਝੇ ਲਾਉਣ ਲਈ ਸਿੱਖ ਮੁੱਦਿਆਂ ਨੂੰ ਅਧਾਰ ਬਣਾਉਂਦਾ ਹੈ ਤੇ ਸਮਾਂ ਨਿਕਲ ਜਾਣ 'ਤੇ ਉਨ੍ਹਾਂ ਮੁੱਦਿਆਂ ਨੂੰ ਵਿਸਾਰ ਦਿੰਦਾ ਹੈ, ਇਸ ਨੂੰ ਕਰਾਰੀ ਟੱਕਰ ਦੇਣ ਲਈ ਆਮ ਆਦਮੀ ਪਾਰਟੀ ਨਾਲ ਜੇਕਰ ਕਲਕੱਤਾ ਜੁੜ ਜਾਂਦੇ ਹਨ ਤਾਂ ਇਹ ਸੋਨੇ 'ਤੇ ਸੁਹਾਗੇ ਵਾਲੀ ਗੱਲ ਹੋਵੇਗੀ।
ਜ਼ਿਕਰਯੋਗ ਹੈ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਜਦ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਦਿਆਂ ਦੇ ਅਧਾਰ 'ਤੇ ਕਲਕੱਤਾ ਨੇ ਮਦਦ ਦੇਣ ਦਾ ਐਲਾਨ ਕੀਤਾ ਸੀ ਤਾਂ ਕੈਪਟਨ ਦੀ ਜਿੱਤ ਦਾ ਰਾਹ ਸੁਖਾਲਾ ਹੋ ਗਿਆ ਸੀ।
(ਪੰਜਾਬੀ ਨਿਊਜ ਆਨਲਾਇਨ ਤੋਂ ਧੰਨਵਾਦ ਸਾਹਿਤ)
No comments:
Post a Comment