www.sabblok.blogspot.com
ਚੰਡੀਗੜ੍ਹ: ਆਲੂ ਦੀ ਫ਼ਸਲ ਦਾ ਮੰਡੀਕਰਨ ਨਾ ਹੋਣ ਕਾਰਨ ਅੱਕੇ ਕਿਸਾਨ ਸੜਕਾਂ ਦੇ ਕਿਨਾਰੇ ਆਲੂ ਸੁੱਟਣ ਲੱਗੇ ਹਨ। ਮਾਲਵੇ 'ਚ ਅਜਿਹੇ ਨਜ਼ਾਰੇ ਆਮ ਹੀ ਦੇਖਣ ਨੂੰ ਮਿਲ ਰਹੇ ਹਨ।
ਪਿਛਲੀਆਂ ਕਈ ਰਾਤਾਂ ਤੋਂ ਕਿਸਾਨਾਂ ਵੱਲੋਂ ਆਲੂ ਨਾ ਵਿਕਣ ਕਾਰਨ ਸੜਕਾਂ ਕਿਨਾਰੇ ਸੁੱਟੇ ਜਾ ਰਹੇ ਹਨ । ਲੋੜਵੰਦ ਲੋਕ ਲੋਕ ਸੜਕਾਂ ਤੋਂ ਆਲੂ ਇਕੱਠੇ ਕਰ ਰਹੇ ਹਨ।
ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦਾ ਕਹਿਣਾ ਹੈ ਕਿ 'ਆਲੂਆਂ ਦੀ ਫ਼ਸਲ ਦਾ ਇਸ ਵਾਰ ਪੂਰ ਭਾਅ ਨਾ ਮਿਲਣ ਕਾਰਨ ਆਲੂ ਉਤਪਾਦਕਾਂ ਵਿਚ ਘੋਰ ਨਿਰਾਸ਼ਾ ਦਾ ਆਲਮ ਛਾਇਆ ਹੋਇਆ ਹੈ।
ਮੰਡੀ ਵਿਚ ਉੱਤਮ ਕੁਆਲਿਟੀ ਦਾ ਆਲੂ 2 ਸੌ ਰੁਪਏ ਪ੍ਰਤੀ ਕੁਇੰਟਲ ਰਹਿ ਜਾਣ ਕਾਰਨ ਕਿਸਾਨਾਂ ਦਾ ਮੰਡੀ ਲੈ ਕੇ ਜਾਣ ਦਾ ਖਰਚਾ ਵੀ ਪੂਰਾ ਨਹੀਂ ਹੋ ਰਿਹਾ। ਇਲਾਕੇ ਵਿਚ ਬਣੇ ਇੱਕਾ ਦੁੱਕਾ ਕੋਲਡ ਸਟੋਰ ਵਾਲਿਆਂ ਨੇ ਵੱਧ ਕਿਰਾਏ 'ਤੇ ਵੀ ਆਲੂ ਕੋਲਡ ਸਟੋਰਾਂ ਵਿਚ ਰਖਵਾਉਣ ਤੋਂ ਨਾਂਹ ਕਰ ਦਿੱਤੀ।
ਕੋਲਡ ਸਟੋਰਾਂ ਦੇ ਬਾਹਰ ਕਿਸਾਨਾਂ ਦੇ ਆਲੂ ਲੱਦੀਆਂ ਟਰਾਲੀਆਂ ਦੀਆਂ ਕਤਾਰਾਂ ਆਮ ਦੇਖੀਆਂ ਜਾ ਰਹੀਆਂ ਹਨ।ਉਨ੍ਹਾਂ ਕਿਸਾਨਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਸਰਕਾਰ ਆਉਣ ਵਾਲੀਆਂ ਫ਼ਸਲਾਂ ਦਾ ਵੀ ਇਹੀ ਹਾਲ ਕਰੇਗੀ।
No comments:
Post a Comment