jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday, 6 April 2015

ਛੋਟੀ ਉਮਰ 'ਚ ਵਾਲ ਸਫੇਦ ਹੋ ਰਹੇ ਹੋਣ ਤਾਂ ਅਜ਼ਮਾਓ ਇਹ ਸੌਖੇ ਨੁਸਖੇ

www.sabblok.blogspot.com
 ਅਪ੍ਰੇਲ 6 ,2015
ਅੱਜ ਹਰ 10 'ਚੋਂ 8 ਵਿਅਕਤੀਆਂ ਦੇ ਵਾਲ ਸਮੇਂ ਤੋਂ ਪਹਿਲਾਂ ਸਫੇਦ ਨਜ਼ਰ ਆਉਂਦੇ ਹਨ। ਇਹ ਚਿੰਤਾ ਦਾ ਵਿਸ਼ਾ ਹੈ। ਵਾਲਾਂ ਦੀ ਤੰਦਰੁਸਤੀ 'ਤੇ ਖਾਣ-ਪੀਣ ਦਾ ਖਾਸ ਅਸਰ ਹੁੰਦਾ ਹੈ। ਵਾਲਾਂ ਨੂੰ ਸਮੇਂ ਤੋਂ ਪਹਿਲਾਂ ਸਫੇਦ ਹੋਣ ਤੋਂ ਰੋਕਣਾ ਬਹੁਤ ਜ਼ਰੂਰੀ ਹੈ ਕਿਉਂਕਿ ਅੱਜਕਲ ਤਾਂ ਲੋਕ ਬੁਢਾਪੇ 'ਚ ਵੀ ਬਜ਼ੁਰਗ ਨਹੀਂ ਦਿਸਣਾ ਚਾਹੁੰਦੇ, ਫਿਰ ਜਵਾਨੀ 'ਚ ਬਜ਼ੁਰਗ ਕੌਣ ਦਿਸਣਾ ਚਾਹੇਗਾ। ਇਸ ਲਈ  ਜ਼ਰੂਰੀ ਹੈ ਕਿ ਸਭ ਤੋਂ ਪਹਿਲਾਂ ਚਾਹ-ਕੌਫੀ ਦਾ ਸੇਵਨ ਘੱਟ ਕੀਤਾ ਜਾਵੇ। ਜੇਕਰ ਤੁਸੀਂ ਅਲਕੋਹਲ ਦੇ ਆਦੀ ਹੋ ਤਾਂ ਤੁਰੰਤ ਇਸ ਦਾ ਤਿਆਗ ਕਰ ਦਿਓ ਕਿਉਂਕਿ ਇਹ ਸਰੀਰ ਦੇ ਨਾਲ-ਨਾਲ ਵਾਲਾਂ ਨੂੰ ਲਈ ਬੇਹੱਦ ਖਤਰਨਾਕ ਹੈ। 
ਆਪਣੀ ਖੁਰਾਕ 'ਚੋਂ ਖੱਟੇ ਅਤੇ ਤਲੇ-ਭੁੰਨੇ ਪਦਾਰਥ ਕੱਢ ਦਿਓ ਤਾਂ ਤੁਸੀਂ ਕਾਫੀ ਹੱਦ ਤੱਕ ਵਾਲਾਂ ਨਾਲ ਜੁੜੀਆਂ ਸਮੱਸਿਆਵਾਂ ਤੋਂ ਛੁਟਕਾਰਾ ਹਾਸਲ ਕਰ ਸਕਦੇ ਹੋ। ਤਣਾਅ, ਚਿੰਤਾ, ਸਿਗਰਟਨੋਸ਼ੀ, ਦਵਾਈਆਂ ਦੀ ਲੰਬੇ ਸਮੇਂ ਤੱਕ ਵਰਤੋਂ ਅਤੇ ਵਾਲਾਂ ਨੂੰ ਕਲਰ ਕਰਨ ਆਦਿ ਨਾਲ ਵਾਲਾਂ ਦੇ ਸਫੇਦ ਹੋਣ, ਝੜਨ ਅਤੇ ਦੋ-ਮੂੰਹੇ ਹੋਣ ਦਾ ਸਿਲਸਿਲਾ ਹੋਰ ਤੇਜ਼ ਹੋ ਜਾਂਦਾ ਹੈ। ਜੇਕਰ ਤੁਸੀਂ ਇਨ੍ਹਾਂ ਪਰੇਸ਼ਾਨੀਆਂ ਤੋਂ ਬਚਣਾ ਚਾਹੁੰਦੇ ਹੋ ਤਾਂ ਇਥੇ ਦਿੱਤੇ ਨੁਸਖਿਆਂ ਨੂੰ ਅਪਣਾ ਕੇ ਦੋਖੇ, ਫਰਕ ਨਜ਼ਰ ਜ਼ਰੂਰ ਆਏਗਾ।
1. ਟਮਾਟਰ ਨੂੰ ਦਹੀਂ ਨਾਲ ਚੰਗੀ ਤਰ੍ਹਾਂ ਪੀਸ ਲਓ। ਉਸ 'ਚ ਥੋੜ੍ਹਾ ਜਿਹਾ ਨਿੰਬੂ ਦਾ ਰਸ ਅਤੇ ਨੀਲਗਿਰੀ ਦਾ ਤੇਲ ਮਿਲਾਓ। ਇਸ  ਨਾਲ ਸਿਰ ਦੀ ਮਾਲਸ਼ ਹਫਤੇ 'ਚ ਦੋ ਵਾਰ ਕਰੋ। ਵਾਲ ਲੰਬੀ ਉਮਰ ਤੱਕ ਕਾਲੇ ਅਤੇ ਸੰਘਣੇ ਰਹਿਣਗੇ।
2. ਅਦਰਕ ਨੂੰ ਕੱਦੂਕੱਸ ਕਰਕੇ ਸ਼ਹਿਦ ਦੇ ਰਸ 'ਚ ਮਿਲਾ ਲਓ। ਹਫਤੇ 'ਚ ਘੱਟੋ-ਘੱਟ ਦੋ ਵਾਰ ਇਸ ਨੂੰ ਵਾਲਾਂ 'ਚ ਲਗਾਓ। ਵਾਲ ਸਫੇਦ ਹੋਣੇ ਘੱਟ ਜਾਣਗੇ।
3. ਸੁੱਕੇ ਆਂਵਲੇ ਨੂੰ ਪਾਣੀ 'ਚ ਉਬਾਲੋ। ਉਦੋਂ ਤੱਕ ਉਬਾਲੋ, ਜਦੋਂ ਤੱਕ ਪਾਣੀ ਅੱਧਾ ਨਾ ਰਹਿ ਜਾਏ। ਇਸ 'ਚ ਮਹਿੰਦੀ ਅਤੇ ਨਿੰਬੂ ਦਾ ਰਸ ਮਿਲਾ ਕੇ ਵਾਲਾਂ 'ਤੇ ਲਗਾਓ। ਮੰਨਿਆ ਜਾਂਦਾ ਹੈ ਕਿ ਇੰਝ ਕਰਨ ਨਾਲ ਵਾਲਾਂ ਨੂੰ ਸਮੇਂ ਤੋਂ ਪਹਿਲਾਂ ਸਫੇਦ ਹੋਣੋਂ ਰੋਕਿਆ ਜਾ ਸਕਦਾ ਹੈ।
4. ਮੇਥੀ ਦੇ ਦਾਣਿਆਂ ਨੂੰ ਪੀਸ ਕੇ ਮਹਿੰਦੀ 'ਚ ਮਿਲਾ ਲਓ। ਇਸ 'ਚ ਤੁਲਸੀ ਦੀਆਂ ਪੱਤੀਆਂ ਦਾ ਰਸ ਅਤੇ ਚਾਹ ਪੱਤੀ ਨੂੰ ਮਿਲਾ ਕੇ ਪੇਸਟ ਬਣਾ ਲਓ। ਇਸ ਪੇਸਟ ਨੂੰ ਲਗਾਤਾਰ  2 ਘੰਟੇ ਲਗਾ ਕੇ ਰੱਖੋ। ਫਿਰ ਕਿਸੇ ਹਰਬਲ ਸ਼ੈਂਪੂ ਨਾਲ ਵਾਲਾਂ ਨੂੰ ਧੋ ਲਓ। ਫਾਇਦਾ ਮਿਲੇਗਾ।
5.  ਅੱਧਾ ਕੱਪ ਨਾਰੀਅਲ ਜਾਂ ਜੈਤੂਨ ਦਾ ਤੇਲ ਹਲਕਾ ਗਰਮ ਕਰੋ। ਇਸ 'ਚ 4 ਗ੍ਰਾਮ ਕਪੂਰ ਮਿਲਾ ਲਓ। ਜਦੋਂ ਕਪੂਰ ਪੂਰੀ ਤਰ੍ਹਾਂ ਘੁਲ ਜਾਏ ਤਾਂ ਇਸ ਤੇਲ ਨਾਲ ਮਾਲਸ਼ ਕਰੋ। ਹਫਤੇ 'ਚ ਇਕ ਵਾਰ ਇਸ ਨਾਲ ਮਾਲਸ਼ ਜ਼ਰੂਰ ਕਰਨੀ ਚਾਹੀਦੀ ਹੈ। ਕੁਝ ਸਮੇਂ 'ਚ ਹੀ ਸਿੱਕਰੀ ਖਤਮ ਹੋ ਜਾਏਗੀ।
6. ਨਾਰੀਅਲ ਤੇਲ 'ਚ ਥੋੜ੍ਹਾ ਜਿਹਾ ਦਹੀਂ ਮਿਲਾ ਕੇ ਸਿਰ 'ਤੇ ਮਾਲਸ਼ ਕਰੋ। ਇਸ ਨਾਲ ਦੋ-ਮੂੰਹੇ ਵਾਲ ਨਹੀਂ ਰਹਿਣਗੇ। ਨਾਲ ਹੀ ਇਹ ਝੜਨੇ ਵੀ ਬੰਦ ਹੋ ਜਾਣਗੇ।
7 . ਹਫਤੇ 'ਚ ਇਕ ਵਾਰ ਵਾਲਾਂ 'ਚ ਤਿਲ ਦਾ ਤੇਲ ਜ਼ਰੂਰ ਲਗਾਓ। ਇਸ ਦੀ ਰੁਟੀਨ ਵਰਤੋਂ ਨਾਲ ਵਾਲ ਝੜਨੇ ਬੰਦ ਹੋ ਜਾਣਗੇ।
8 . ਘੀਏ ਨੂੰ ਸੁਕਾ ਕੇ ਨਾਰੀਅਲ ਤੇਲ 'ਚ ਉਬਾਲ ਲਓ। ਇਸ ਤੇਲ ਨੂੰ ਪੁਣ ਕੇ ਬੋਤਲ 'ਚ ਭਰ ਲਓ। ਇਸ ਦੀ ਮਸਾਜ ਕਰਦੇ ਰਹਿਣ ਨਾਲ ਵਾਲ ਕਾਲੇ ਹੋ ਜਾਣਗੇ।
9. ਅੱਧਾ ਕੱਪ ਦਹੀਂ 'ਚ ਇਕ ਗ੍ਰਾਮ ਕਾਲੀ ਮਿਰਚ ਅਤੇ ਥੋੜ੍ਹਾ ਜਿਹਾ ਨਿੰਬੂ ਦਾ ਰਸ ਮਿਲਾ ਕੇ ਵਾਲਾਂ 'ਚ ਲਗਾਓ। ਇਸ ਸਮੱਸਿਆ ਤੋਂ ਲਾਭ ਜ਼ਰੂਰ ਮਿਲੇਗਾ।
10. ਇਸ ਦਾ ਸਭ ਤੋਂ ਸੌਖਾ ਅਤੇ ਸਸਤਾ ਉਪਾਅ ਹੈ ਅਮਰੂਦ ਦੇ ਪੱਤੇ। ਅਮਰੂਦ ਦੇ ਪੱਤਿਆਂ ਨੂੰ ਪੀਸ ਕੇ ਇਸ ਦਾ ਪੇਸਟ ਵਾਲਾਂ 'ਤੇ ਲਗਾਓ ਅਤੇ ਫਿਰ ਹੌਲੀ-ਹੌਲੀ ਲਾਭ ਦੇਖੋ।
11. ਆਂਵਲੇ ਦੇ ਨਾਲ ਅੰਬ ਦੀ ਗੁਠਲੀ ਨੂੰ ਪਾਣੀ 'ਚ ਮਿਲਾ ਕੇ ਪੀਸ ਲਓ। ਇਸ ਮਿਸ਼ਰਣ ਨੂੰ ਵਾਲਾਂ 'ਚ ਲਗਾ ਕੇ ਇਕ ਘੰਟੇ ਬਾਅਦ ਵਾਲ ਧੋ ਲਓ।                                      
12. ਕਾਲੇ ਅਖਰੋਟ ਨੂੰ ਪਾਣੀ 'ਚ ਉਬਾਲ ਕੇ ਫਿਰ ਪਾਣੀ ਠੰਡਾ ਕਰਕੇ ਵਾਲ ਧੋਵੋ। ਛੋਟੀ ਉਮਰ 'ਚ ਸਫੇਦ ਹੋਏ ਵਾਲ ਦੁਬਾਰਾ ਕਾਲੇ ਹੋ ਜਾਣਗੇ।
13. ਵਾਲਾਂ ਨੂੰ ਹਮੇਸ਼ਾ ਠੰਡੇ ਅਤੇ ਸਾਫ ਪਾਣੀ ਨਾਲ ਧੋਵੋ।
14. ਹਰੇ ਆਂਵਲੇ ਦਾ ਪੇਸਟ ਬਣਾ ਕੇ ਵਾਲਾਂ ਦੀਆਂ ਜੜ੍ਹਾਂ 'ਚ ਲਗਾਓ ਜਾਂ ਆਂਵਲਾ ਪਾਊਡਰ 'ਚ ਨਿੰਬੂ ਦਾ ਰਸ ਮਿਲਾ ਕੇ ਵਾਲਾਂ 'ਚ ਲਗਾਓ। ਇਸ ਨਾਲ ਵੀ  ਵਾਲਾਂ ਦੀ ਸਫੇਦੀ ਦੂਰ ਕਰਨ 'ਚ ਮਦਦ ਮਿਲਦੀ ਹੈ।

No comments: