jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday, 14 June 2015

ਰੇਲ ਕੋਚ ਫੈਕਟਰੀ ਕਪੂਰਥਲਾ ਦੀ ਕਲਚਰਲ ਸੋਸਾਇਟੀ ਵੱਲੋਂ 50 ਮੈਂਬਰੀ ਸਟਾਫ ਅਤੇ 150 ਵਿਦਿਆਰਥੀਆਂ ਦੇਸ਼ ਭਗਤ ਯਾਦਗਾਰ ਹਾਲ ਪੁੱਜੇ।

www.sabblok.blogspot.com
ਜਲੰਧਰ, 14 ਜੂਨ: ਰੇਲ ਕੋਚ ਫੈਕਟਰੀ ਕਪੂਰਥਲਾ ਦੀ ਕਲਚਰਲ ਸੋਸਾਇਟੀ ਵੱਲੋਂ ਅੱਜ 50 ਮੈਂਬਰੀ ਸਟਾਫ ਅਤੇ ਸੀ.ਪੀ.ਓ. ਸ੍ਰੀ ਸੀ.ਐਲ. ਭਾਰਤੀ ਦੀ ਅਗਵਾਈ 'ਚ 150 ਵਿਦਿਆਰਥੀਆਂ ਨੂੰ ਲੈ ਕੇ ਦੇਸ਼ ਭਗਤ ਯਾਦਗਾਰ ਹਾਲ ਦੇ ਗ਼ਦਰੀ ਬਾਬਾ ਸੋਹਣ ਸਿੰਘ ਭਕਨਾ ਅਜਾਇਬ ਘਰ ਪੁੱਜੇ।
ਇਹ ਵਿਦਿਆਰਦੀ ਆਰ.ਸੀ.ਐਫ. ਵਿੱਚ ਪਿਛਲੇ 6 ਦਿਨਾਂ ਤੋਂ ਲੱਗੀ ਵਿਸ਼ੇਸ਼ ਵਰਕਸ਼ਾਪ ਉਪਰੰਤ ਦੇਸ਼ ਭਗਤ ਯਾਦਗਾਰ ਹਾਲ, ਗ਼ਦਰ ਲਹਿਰ ਦੇ ਇਤਿਹਾਸ ਅਤੇ ਉਸਦੇ ਰੌਸ਼ਨ ਦਿਮਾਗ ਨਾਇਕਾਂ ਬਾਰੇ ਜਾਣਕਾਰੀ ਹਾਸਲ ਕਰਨ ਪੁੱਜੇ ਸਨ। ਵਿਦਿਆਰਥੀਆਂ ਨੇ ਗਹੁ ਨਾਲ ਤਸਵੀਰਾਂ ਦੇਖਣ ਉਪਰੰਤ ਅਨੇਕਾਂ ਸੁਆਲ ਕੀਤੇ। ਬਹੁਤੇ ਵਿਦਿਆਰਥੀਆਂ ਦਾ ਕਹਿਣਾ ਸੀ ਕਿ ਅਸੀਂ ਇਨ•ਾਂ ਸੈਂਕੜੇ ਤਸਵੀਰਾਂ ਵਿਚੋਂ ਸਿਰਫ਼ ਸ਼ਹੀਦ ਭਗਤ ਸਿੰਘ ਦੀ ਤਸਵੀਰ ਪਹਿਚਾਣਦੇ ਹਾਂ। ਕੁਝ ਹੀ ਵਿਦਿਆਰਥੀ ਸਨ ਜਿਨ•ਾਂ ਨੇ ਲਾਲਾ ਲਾਜਪਤ ਰਾਏ ਦੀ ਵੀ ਪਹਿਚਾਣ ਕੀਤੀ। ਬਾਕੀ ਕੂਕਾ ਲਹਿਰ, ਗ਼ਦਰ ਲਹਿਰ, ਬੱਬਰ ਅਕਾਲੀ ਲਹਿਰ, ਕਿਰਤੀ ਲਹਿਰ, ਨੌਜਵਾਨ ਭਾਰਤ ਸਭਾ ਲਹਿਰ, ਫੌਜੀ ਬਗ਼ਾਵਤਾਂ ਅਤੇ ਆਜ਼ਾਦ ਹਿੰਦ ਫੌਜ ਆਦਿ ਸਭ ਕੁੱਝ ਵਿਦਿਆਰਥੀਆਂ ਲਈ ਇਤਿਹਾਸ ਦੇ ਅਣਜਾਣੇ ਸਫ਼ੇ ਸਨ ਜਿਸ ਤੋਂ ਸਾਡੀ ਵਿਦਿਅਕ ਪ੍ਰਣਾਲੀ ਅਤੇ ਇਤਿਹਾਸਕ ਸੂਝ ਬੂਝ ਦੇ ਪੱਧਰ ਦਾ ਸ਼ੀਸ਼ਾ ਦਿਖਾਈ ਦਿੰਦਾ ਹੈ। ਕਮਾਲ ਦੀ ਗੱਲ ਇਹ ਸੀ ਕਿ ਬੱਚਿਆਂ 'ਚ ਸਿੱਖਣ ਦੀ ਡੁੱਲ• ਡੁੱਲ• ਪੈਂਦੀ ਭਾਵਨਾ ਇਹ ਦਰਸਾਉਂਦੀ ਸੀ ਕਿ ਜੇਕਰ ਖਿੜਦੀਆਂ ਕਲੀਆਂ ਨੂੰ ਢੁਕਵਾਂ ਮਾਹੌਲ ਮਿਲੇ ਇਹ ਸਾਡੇ ਸਮਾਜ ਨੂੰ ਨਰੋਈਆਂ ਕਦਰਾਂ ਕੀਮਤਾਂ ਅਤੇ ਉਚੇਰੀਆਂ ਮੱਲ•ਾਂ ਮਾਰਕੇ ਮਹਿਕਾ ਸਕਦੇ ਹਨ।
ਵਿਦਿਆਰਥੀਆਂ ਨੇ ਸੰਤ ਰਾਮ ਉਦਾਸੀ ਦੇ ਗੀਤ 'ਮਾਂ ਧਰਤੀਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ, ਤੂੰ ਮਘਦਾ ਰਹੀਂ ਵੇ ਸੂਰਜਾ ਕੰਮੀਆਂ ਦੇ ਵਿਹੜੇ' ਉਪਰ ਪ੍ਰਭਾਵਸ਼ਾਲੀ ਕੋਰਿਓਗ੍ਰਾਫ਼ੀ ਕੀਤੀ।
ਇਸ ਮੌਕੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰ ਕਾਮਰੇਡ ਮੰਗਤ ਰਾਮ ਪਾਸਲਾ, ਗੁਰਮੀਤ, ਅਮੋਲਕ ਸਿੰਘ, ਡਾ. ਰਘਬੀਰ ਕੌਰ ਤੋਂ ਇਲਾਵਾ ਸੀਤਾ ਰਾਮ ਬਾਂਸਲ, ਹੰਸਾ ਸਿੰਘ, ਇੰਦਰਜੀਤ ਰੂਪੋਵਾਲੀ ਅਤੇ ਸੀ.ਪੀ.ਓ. ਸੀ.ਐਲ. ਭਾਰਤੀ, ਅਰਵਿੰਦ ਆਦਿ ਨੇ ਸੰਬੋਧਨ ਕੀਤਾ। ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਆਏ ਮਹਿਮਾਨਾਂ ਅਤੇ ਬੱਚਿਆਂ ਨੂੰ ਗ਼ਦਰੀ ਸਾਹਿਤ ਨਾਲ ਸਨਮਾਨਤ ਕੀਤਾ।
ਵਿਦਿਆਰਥੀਆਂ ਨਾਲ ਆਇਆ ਇੱਕ ਦਰਜਣ ਲੇਡੀ ਸਟਾਫ ਬੱਚਿਆਂ ਦੇ ਨਿੱਕੇ ਨਿੱਕੇ ਕੋਮਲ ਅਰਮਾਨਾਂ ਦਾ ਖਿਆਲ ਰੱਖਦਾ ਹੋਇਆ ਦੇਸ਼ ਭਗਤ ਯਾਦਗਾਰ ਹਾਲ ਦੇ ਇਤਿਹਾਸ ਨਾਲ ਜੁੜਕੇ ਮਾਣ ਮਹਿਸੂਸ ਕਰ ਰਿਹਾ ਸੀ।
ਮੰਚ ਸੰਚਾਲਨ ਦੀ ਜਿੰਮੇਵਾਰੀ ਰੂਪ ਲਾਲ ਧੀਰ ਨੇ ਅਦਾ ਕੀਤੀ।

No comments: