jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday, 26 September 2014

ਮੰਗਲਯਾਨ ਨੇ ਮੰਗਲ ਗ੍ਰਹਿ ਦੀਆਂ ਭੇਜੀਆਂ ਪਹਿਲੀਆਂ ਤਸਵੀਰਾਂ


ਬੰਗਲੌਰ, 25 ਸਤੰਬਰ (ਪੀ. ਟੀ. ਆਈ.)-ਭਾਰਤ ਦੇ ਮੰਗਲ ਗ੍ਰਹਿ 'ਤੇ ਮੰਗਲਯਾਨ ਨੇ ਲਾਲ ਗ੍ਰਹਿ ਦੀਆਂ ਆਪਣੀਆਂ ਪਹਿਲੀਆਂ ਤਸਵੀਰਾਂ ਭੇਜ ਦਿੱਤੀਆਂ ਹਨ ਅਤੇ ਭਾਰਤ ਨੇ ਪਹਿਲੇ ਯਤਨ ਵਿਚ ਸਫਲਤਾ ਹਾਸਲ ਕਰਕੇ ਇਤਿਹਾਸ ਰਚ ਦਿੱਤਾ ਹੈ | ਲਾਲ ਗ੍ਰਹਿ ਦੀ ਤਸਵੀਰਾਂ ਨਾਲ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਟਵਿੱਟਰ 'ਤੇ ਪਾਇਆ ਕਿ ਮੰਗਲ ਦੀਆਂ ਪਹਿਲੀ ਤਸਵੀਰ 7300 ਕਿਲੋਮੀਟਰ ਦੀ ਉਚਾਈ ਤੋਂ ਲਈ ਗਈ ਹੈ ਅਤੇ ਤਸਵੀਰ ਦਾ ਰੈਜ਼ੂਲੇਸ਼ਨ 376 ਐਮ ਸੀ | ਭਾਰਤ ਨੇ ਕੱਲ੍ਹ ਪਹਿਲੇ ਯਤਨ ਵਿਚ ਵੀ ਮੰਗਲਯਾਨ ਨੂੰ ਲਾਲ ਗ੍ਰਹਿ ਦੇ ਪੰਧ 'ਤੇ ਸਫਲਤਾਪਰੂਵਕ ਪਾ ਦਿੱਤਾ ਸੀ | ਮੰਗਲਯਾਨ ਹੁਣ ਲਾਲ ਗ੍ਰਹਿ ਦੇ ਪੰਧ 'ਤੇ ਚੱਕਰ ਲਾ ਰਿਹਾ ਹੈ ਅਤੇ ਇਸ ਦੇ ਮੰਗਲ ਗ੍ਰਹਿ ਦਾ ਸਭ ਤੋਂ ਨੇੜਲਾ ਹਿੱਸਾ 421.7 ਕਿਲੋਮੀਟਰ ਦੂਰ ਹੈ ਜਦਕਿ ਦੂਰ ਦਾ ਹਿੱਸਾ 76,993.6 ਕਿਲੋਮੀਟਰ ਦੂਰ ਹੈ | ਮੰਗਲ ਗ੍ਰਹਿ ਦੇ ਪੰਧ 'ਤੇ ਮੰਗਲਯਾਨ ਨੇ ਇਕ ਚੱਕਰ ਲਾਉਣ ਵਿਚ 72 ਘੰਟੇ 51 ਮਿੰਟ ਅਤੇ 51 ਸੈਕਿੰਡ ਦਾ ਸਮਾਂ ਲਗਦਾ ਹੈ | ਇਸਰੋ ਨੇ ਦੱਸਿਆ ਕਿ ਆਉਣ ਵਾਲੇ ਹਫਤਿਆਂ ਵਿਚ ਮੰਗਲਯਾਨ ਦੀ ਮੰਗਲ ਪੰਧ ਵਿਚ ਪੂਰੀ ਪਰਖ ਕੀਤੀ ਜਾਵੇਗੀ ਅਤੇ ਇਹ ਆਪਣੇ ਪੰਜ ਵਿਗਿਆਨਕ ਯੰਤਰਾਂ ਦੀ ਵਰਤੋਂ ਕਰਕੇ ਗ੍ਰਹਿ ਦਾ ਯੋਜਨਾਬੱਧ ਨਿਰੀਖਣ ਕਰਨਾ ਸ਼ੁਰੂ ਕਰ ਦੇਵੇਗਾ |
ਪ੍ਰਧਾਨ ਮੰਤਰੀ ਨੂੰ ਸੌਾਪੀਆਂ ਤਸਵੀਰਾਂ
ਇਸਰੋ ਦੇ ਵਿਗਿਆਨੀਆਂ ਦੀ ਟੀਮ ਨੇ ਮੰਗਲਯਾਨ ਵਲੋਂ ਭੇਜੀਆਂ ਪਹਿਲੀਆਂ ਤਸਵੀਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭੇਂਟ ਕੀਤੀਆਂ | ਇਸਰੋ ਦੇ ਚੇਅਰਮੈਨ ਕੇ ਰਾਧਾਕ੍ਰਿਸ਼ਨਨ ਅਤੇ ਇਸਰੋ ਦੇ ਵਿਗਿਆਨਕ ਸਕੱਤਰ ਵੀ ਕੋਟੇਸ਼ਵਰ ਰਾਓ ਦੀ ਅਗਵਾਈ ਵਿਚ ਟੀਮ ਪ੍ਰਧਾਨ ਮੰਤਰੀ ਨੂੰ ਤਸਵੀਰਾਂ ਦੇਣ ਲਈ ਹਵਾਈ ਜਹਾਜ਼ ਰਾਹੀਂ ਇਥੇ ਪੁੱਜੀ | ਇਸ ਤੋਂ ਪਹਿਲਾਂ ਇਸਰੋ ਨੇ ਮੰਗਲਯਾਨ ਵਲੋਂ ਭੇਜੀ ਪਹਿਲੀ ਤਸਵੀਰ ਟਵਿੱਟਰ 'ਤੇ ਪਾਈ ਸੀ |

No comments: