www.sabblok.blogspot.com
jd1
Pages
Thursday, 30 October 2014
Wednesday, 29 October 2014
Sunday, 26 October 2014
ਗ਼ਦਰੀ ਬਾਬਿਆਂ ਨੂੰ ਸਮਰਪਿਤ ਸਮਾਗਮ
ਜਲੰਧਰ : ਅਕਤੂਬਰ: ਕਾਮਾਗਾਟਾ ਮਾਰੂ ਜਹਾਜ਼ ਦੀ ਸ਼ਤਾਬਦੀ ਨੂੰ ਸਮਰਪਿਤ ਸਮਾਗਮ ਕੋਟ ਫਤੂਹੀ ਵਿਚ ਕਰਵਾਇਆ ਗਿਆ, ਜਿਸ ਵਿੱਚ ਦੇਸ਼ ਭਗਤ ਯਾਦਗਾਰ ਕਮੇਟੀ, ਜਲੰਧਰ ਵਲੋਂ ਜਨਰਲ ਸਕੱਤਰ ਡਾ. ਰਘਬੀਰ ਕੌਰ, ਕਮੇਟੀ ਮੈਂਬਰ ਕਾਮਰੇਡ ਮੰਗਤ ਰਾਮ ਪਾਸਲਾ, ਕਾ. ਗੁਰਮੀਤ ਸਿੰਘ ਢੱਡਾ, ਅਤੇ ਡਾ. ਕਰਮਜੀਤ ਸਿੰਘ ਸ਼ਾਮਿਲ ਹੋਏ। ਕੋਟ ਫਤੂਹੀ ਪਿੰਡ ਬੱਬਰਾਂ ਦਾ ਗੜ• ਰਿਹਾ ਹੈ। ਕਾਮਾਗਾਟਾ ਮਾਰੂ ਜਹਾਜ਼ ਵਿਚ ਹੁਸ਼ਿਆਰਪੁਰ ਦੇ 9 ਮੁਸਾਫਿਰ ਸਨ, ਜਿਨ•ਾਂ ਵਿਚੋਂ ਇਕ ਚੰਦਾ ਸਿੰਘ ਸਪੁੱਤਰ ਜੈ ਸਿੰਘ ਕੋਟ ਫਤੂਹੀ ਤੋਂ ਸੀ। ਇਸੇ ਚੰਦਾ ਸਿੰਘ ਨੂੰ ਯਾਦ ਕਰਦਿਆਂ ਹੋਇਆਂ ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰ ਮੰਗਤ ਰਾਮ ਪਾਸਲਾ ਨੇ ਗਦਰੀਆ ਅਤੇ ਜਹਾਜ਼ ਦੇ ਮੁਸਾਫਿਰਾਂ ਦੀ ਨਰੋਈ ਸੋਚ ਨੂੰ ਯਾਦ ਕੀਤਾ ਅਤੇ ਅਜੋਕੇ ਯੁੱਗ ਵਿਚ ਉਨ•ਾਂ ਦੀ ਸਾਰਥਕਤਾ ਨੂੰ ਸਰੋਤਿਆਂ ਸਾਹਮਣੇ ਰੱਖਿਆ। ਡਾ ਰਘਬੀਰ ਕੌਰ ਜਨਰਲ ਸਕੱਤਰ ਦੇਸ਼ ਭਗਤ ਯਾਦਗਾਰ ਕਮੇਟੀ ਨੇ ਕਾਮਾਗਾਟਾਮਾਰੂ ਦੇ ਸਮੁੱਚੇ ਇਤਿਹਾਸ ਦਾ ਵਰਣਨ ਕਰਦਿਆਂ ਉਸਦੇ ਦੇਸ਼ ਦੀ ਆਜ਼ਾਦੀ ਲਈ ਕੀ ਅਰਥ ਸਨ ਇਸ ਉਪਰ ਚਾਨਣਾ ਪਾਇਆ। ਉਨ•ਾਂ ਨੇ ਨਾਲ ਹੀ 30-31 ਅਕਤੂਬਰ ਅਤੇ 1 ਨਵੰਬਰ ਨੂੰ ਹੋਣ ਵਾਲ਼ੇ ਗਦਰੀ ਬਾਬਿਆ ਦੇ ਮੇਲੇ ਉਪਰ ਚੰਦਾ ਸਿੰਘ ਦੇ ਪੜਪੋਤੇ ਨੂੰ ਸਨਮਾਨਿਤ ਕਰਨ ਦਾ ਐਲਾਨ ਵੀ ਕੀਤਾ ਅਤੇ ਸਮੂਹ ਇਲਾਕੇ ਨੂੰ ਇਸ ਮੇਲੇ ਵਿਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ। ਡਾ. ਕਰਮਜੀਤ ਸਿੰਘ ਨੇ ਗ਼ਦਰੀ ਬਾਬਿਆਂ ਦੇ ਮਾਂ ਬੋਲੀ ਪ੍ਰਤਿ ਸਨੇਹ ਨੂੰ ਬਿਆਨ ਕਰਦਿਆਂ ਅੱਜ ਦੇ ਪੰਜਾਬ ਵਿਚ ਹੁੰਦੀ ਪੰਜਾਬੀ ਮਾਂ ਬੋਲੀ ਦੀ ਬੇਕਦਰੀ ਉਪਰ ਭਾਵਪੂਤਰਤ ਚਾਨਣਾ ਪਾਇਆ। ਗੁਰਮੀਤ ਸਿੰਘ ਢੱਡਾ ਨੇ ਗਦਰੀ ਬਾਬਿਆਂ ਦੇ ਵਿਚਾਰਾਂ ਦੀ ਅੱਜ ਦੇ ਯੁੱਗ ਵਿਚ ਪ੍ਰਸੰਗਿਕਤਾ ਨੂੰ ਰੇਖਾਂਕਿਤ ਕੀਤਾ। ਸਟੇਜ ਸਕੱਤਰੀ ਦਾ ਫ਼ਰਜ਼ ਨਿਭਾ ਰਹੇ ਕਾਮਰੇਡ ਮਹਿੰਦਰ ਸਿੰਘ ਖੈੜ ਨੇ ਇਲਾਕਾ ਨਿਵਾਸੀਆ ਦਾ ਗਦਰੀ ਬਾਬਿਆਂ ਨੂੰ ਯਾਦ ਕਰਨ ਲਈ ਧੰਨਵਾਦ ਕੀਤਾ। ਇਸ ਸਮਾਗਮ ਦੀ ਪ੍ਰਧਾਨਗੀ ਪੰਡਿਤ ਧਨੀ ਰਾਮ, ਗਿਆਨੀ ਨਿਰਮਲ ਸਿੰਘ ਅਤੇ ਸਰਪੰਚ ਗੁਰਬਖ਼ਸ਼ ਸਿੰਘ ਨੇ ਕੀਤੀ। ਪੰਡਿਤ ਧਨੀ ਰਾਮ ਨੇ ਚੰਦਾ ਸਿੰਘ ਦੇ ਪੜਪੋਤੇ ਨੂੰ ਵਧਾਈ ਦਿੱਤੀ ਅਤੇ ਦੇਸ਼ ਭਗਤ ਯਾਦਗਾਰੀ ਕਮੇਟੀ ਦੇ ਟਰਸਟੀਆ ਦਾ ਧੰਨਵਾਦ ਕੀਤਾ। ਇਸ ਸਮੇਂ ਔਰਤਾਂ ਅਤੇ ਮਰਦਾਂ ਦੇ ਨਾਲ ਨਾਲ ਕਾਮਰੇਡ ਬਲਬੀਰ ਸਿੰਘ, ਸਾਬਕਾ ਸਰਪੰਚ ਮੋਹਨ ਲਾਲ, ਲੰਬੜਦਾਰ ਰਾਮ ਸਰੂਪ, ਲੰਬੜਦਾਰ ਜੋਗਿੰਦਰ ਸਿੰਘ, ਪੂਰਨ ਪ੍ਰਕਾਸ਼ ਚਾਵਲਾ, ਦਰਸ਼ਨ ਸਿੰਘ ਮਾਹੀ, ਸਰਪੰਚ ਮਨਿੰਦਰਜੀਤ ਸਿੰਘ ਨਾਗਰਾ ਕੋਟਲਾ, ਬਾਲ ਕ੍ਰਿਸ਼ਨ ਸਾਬਕਾ ਸਰਪੰਚ, ਸਾਈਂ ਗੁਰਮੁੱਖ ਸ਼ਾਹ, ਕਮਲਜੀਤ ਸਿੰਘ ਮਾਣਕੂ, ਪਰਮਿੰਦਰ ਸਿੰਘ ਕੋਟਲਾ, ਲਹਿੰਬਰ ਸਿੰਘ, ਪਿਆਰਾ ਰਾਮ, ਪ੍ਰਵੀਨ ਕੁਮਾਰ, ਹਰਪਾਲ ਸਿੰਘ, ਮਾਸਟਰ ਰਾਮ ਪਿਆਰਾ, ਹਰਬੰਸ ਲਾਲ ਬੱਧਣ ਤੇ ਜਸਵੀਰ ਸਿੰਘ ਧੀਮਾਨ ਆਦਿ ਹਾਜ਼ਰ ਸਨ।
SABBLOK.. Sachi Khabar-Sach Da Haani: ਛਾਪੇਮਾਰੀ-----ਬਨਾਮ ਪੰਜਾਬ ਦੇ ਸਰਕਾਰੀ ਸਕੂਲ
SABBLOK.. Sachi Khabar-Sach Da Haani: ਛਾਪੇਮਾਰੀ-----ਬਨਾਮ ਪੰਜਾਬ ਦੇ ਸਰਕਾਰੀ ਸਕੂਲ: www.sabblok.blogspot.com ਲੇਖਕ --ਅਗਿਆਤ ( ਅਧਿਆਪਕ ਵਰਗ ) ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਅਖਬਾਰਾਂ ਵਿਚ ਬਿਆਨ ਆ ਰਹੇ ਹਨ ਕਿ,” ਸਿਖਿ...

Thursday, 16 October 2014
ਮੋਦੀ ਵੱਲੋਂ 'ਸ਼੍ਰਮੇਵ ਜਯਤੇ' ਯੋਜਨਾ ਦੀ ਸ਼ੁਰੂਆਤ
www.sabblok.blogspot.com
ਪੀ. ਐਫ. ਖਾਤਾਧਾਰਕਾਂ ਨੂੰ ਮਿਲਿਆ ਯੂਨੀਵਰਸਲ ਅਕਾਊਾਟ ਨੰਬਰ
ਨਵੀਂ ਦਿੱਲੀ, 16 ਅਕਤੂਬਰ -ਕਿਰਤੀਆਂ ਨੂੰ ਉਤਸ਼ਾਹਿਤ ਕਰਨ ਲਈ ਦਿੱਤੇ ਨਵੇਂ ਨਾਅਰੇ 'ਸ਼੍ਰਮੇਵ ਜਯਤੇ' ਭਾਵ ਮਿਹਨਤ ਦੀ ਸਦਾ ਜਿੱਤ ਹੁੰਦੀ ਹੈ, ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਰਤੀਆਂ 'ਤੇ ਕੇਂਦਰਿਤ ਕਈ ਯੋਜਨਾਵਾਂ ਦਾ ਆਗ਼ਾਜ਼ ਕੀਤਾ | ਅੱਜ ਨਵੀਂ ਦਿੱਲੀ ਦੇ ਵਿਗਿਆਨ ਭਵਨ 'ਚ ਦੀਨਦਿਆਲ ਉਪਾਧਿਆਏ ਸ਼੍ਰਮੇਵ ਜਯਤੇੇ ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿਰਤੀਆਂ ਦੀਆਂ ਦਿੱਕਤਾਂ ਉਨ੍ਹਾਂ ਦੀ ਨਜ਼ਰ ਨਾਲ ਸਮਝੀਆਂ ਜਾਣੀਆਂ ਚਾਹੀਦੀਆਂ ਹਨ ਨਾ ਕਿ ਕਾਰੋਬਾਰੀਆਂ ਦੀ ਨਜ਼ਰ ਨਾਲ | 'ਮੇਕ ਇਨ ਇੰਡੀਆ' ਮਿਸ਼ਨ ਰਾਹੀਂ ਦੇਸ਼ ਨੂੰ ਉਤਪਾਦਨ ਸ਼ਕਤੀ ਬਣਾਉਣ ਦਾ ਸੁਪਨਾ ਦੇਖਣ ਵਾਲੇ ਸ੍ਰੀ ਮੋਦੀ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਦੇਸ਼ ਨੂੰ ਚੋਟੀ ਦਾ ਉਤਪਾਦਕ ਬਣਾਉਣ ਲਈ ਜ਼ਰੂਰੀ ਹੈ ਕਿ ਸਾਡੇ ਕੋਲ ਕੁਸ਼ਲ ਕਾਰੀਗਰ ਵੀ ਹੋਣ | ਉਨ੍ਹਾਂ ਕਿਹਾ ਕਿ ਦੇਸ਼ ਕੋਲ ਨੌਜਵਾਨਾਂ ਦੀ ਵੱਡੀ ਫੌਜ ਹੈ | ਹੁਨਰ ਵਿਕਾਸ ਦੀ ਸਿੱਖਿਆ ਨੂੰ ਉਤਸ਼ਾਹਿਤ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਕਾਗਜ਼ੀ ਪੜ੍ਹਾਈ 'ਚ ਪਿੱਛੇ ਰਹਿਣ ਵਾਲੇ ਵਿਦਿਆਰਥੀ ਆਈ. ਟੀ. ਆਈ. ਰਾਹੀਂ ਆਪਣੇ ਆਪ ਨੂੰ ਰੁਜ਼ਗਾਰ ਦੇ ਕਾਬਲ ਬਣਾਉਂਦੇ ਹਨ | ਪ੍ਰਧਾਨ ਮੰਤਰੀ ਨੇ ਇਨ੍ਹਾਂ ਵਿਦਿਆਰਥੀਆਂ ਨੂੰ ਹੀਣ ਭਾਵਨਾ ਤੋਂ ਉਭਰਨ ਦਾ ਸੰਦੇਸ਼ ਦਿੱਤਾ ਅਤੇ ਉਨ੍ਹਾਂ ਨੂੰ ਉਤਸ਼ਾਹਿਤ ਕਰਦਿਆਂ ਇਸ ਮੌਕੇ 'ਤੇ ਤਕਰੀਬਨ ਸਾਢੇ ਗਿਆਰਾਂ ਹਜ਼ਾਰ ਸੰਸਥਾਵਾਂ 'ਚ ਪੜ੍ਹ ਰਹੇ 4 ਲੱਖ ਵਿਦਿਆਰਥੀਆਂ ਨੂੰ ਸੰਦੇਸ਼ ਭੇਜੇ | ਇਸ ਮੌਕੇ 'ਤੇ ਪ੍ਰਧਾਨ ਮੰਤਰੀ ਨੇ ਕਈ ਸਕੀਮਾਂ ਦੀ ਸ਼ੁਰੂਆਤ ਕੀਤੀ | ਪਹਿਲੀ ਸਕੀਮ ਤਹਿਤ ਪੀ. ਐਫ. ਦੀ ਰਕਮ ਲਈ ਇਕ ਨੰਬਰ ਭਾਵ ਯੂਨੀਵਰਸਲ ਅਕਾਊਾਟ ਨੰਬਰ (ਯੂ. ਏ. ਐਨ) ਦੀ ਸ਼ੁਰੂਆਤ ਕੀਤੀ ਗਈ | ਜਿਸ ਤਹਿਤ ਨੌਕਰੀ ਬਦਲਣ ਤੋਂ ਬਾਅਦ ਵੀ ਮੁਲਾਜ਼ਮ ਦਾ ਪੀ. ਐਫ. ਲਈ ਅਕਾਊਾਟ ਨੰਬਰ ਨਹੀਂ ਬਦਲੇਗਾ | ਇਸ ਸਕੀਮ ਰਾਹੀਂ ਅੰਸ਼ਦਾਤਾ ਨਾ ਸਿਰਫ ਆਨਲਾਈਨ ਆਪਣੇ ਖਾਤੇ ਦੀ ਜਾਣਕਾਰੀ ਹਾਸਲ ਕਰ ਸਕਦਾ ਹੈ ਸਗੋਂ ਰਕਮ ਕਢਵਾਉਣ ਲਈ ਵੀ ਦਰਖਾਸਤ ਦੇ ਸਕਦਾ ਹੈ | ਸ੍ਰੀ ਮੋਦੀ ਨੇ ਖਾਤਿਆਂ 'ਚ ਪਏ 27 ਹਜ਼ਾਰ ਕਰੋੜ ਵਾਪਸ ਕਰਨ ਦੀ ਸਰਕਾਰ ਦੀ ਵਚਨਬੱਧਤਾ ਵੀ ਜ਼ਾਹਿਰ ਕੀਤੀੇ | ਦੂਜੀ ਸਕੀਮ ਤਹਿਤ ਅਪਰੈਂਟਿਸਜ਼ ਉਤਸ਼ਾਹਿਤ ਯੋਜਨਾ ਦੀ ਸ਼ੁਰੂਆਤ ਕੀਤੀ ਗਈ | ਦੋ ਹੋਰ ਸਕੀਮਾਂ 'ਚ ਮੰਗ ਆਧਾਰਤ ਸਿਖਲਾਈ ਅਤੇ ਗੈਰ- ਸੰਗਠਿਤ ਖੇਤਰ ਦੇ ਮੁਲਾਜ਼ਮਾਂ ਲਈ ਰਾਸ਼ਟਰੀ ਸਿਹਤ ਬੀਮਾ ਦੀ ਵੀ ਸ਼ੁਰੂਆਤ ਕੀਤੀ ਗਈ | ਸ਼੍ਰਮ ਸੁਵਿਧਾ ਵੈੱਬਸਾਈਟ ਵੀ ਲਾਂਚ ਕੀਤੀ ਗਈ | ਇੰਸਪੈਕਟਰ ਰਾਜ ਦੇ ਖਾਤਮੇ ਦੇ ਮੰਤਵ ਨਾਲ ਲਾਂਚ ਕੀਤੀ ਇਸ ਵੈੱਬਸਾਈਟ ਰਾਹੀਂ 16 ਕਿਰਤ ਕਾਨੂੰਨਾਂ ਨੂੰ ਸਰਲ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ | ਪ੍ਰਧਾਨ ਮੰਤਰੀ ਨੇ ਨਵੇਂ ਨੇਮਾਂ ਲਈ ਦੇਸ਼ ਭਰ ਦੇ 1800 ਕਿਰਤ ਇੰਸਪੈਕਟਰਾਂ ਨੂੰ ਉਤਸ਼ਾਹਿਤ ਕਰਦਿਆਂ ਸੰਦੇਸ਼ ਵੀ ਭੇਜੇ | ਕਾਨੂੰਨਾਂ ਨੂੰ ਸੁਖਾਲਾ ਬਣਾਉਣ ਤੋਂ ਇਲਾਵਾ ਪੜਤਾਲ ਦੇ ਅਮਲ ਨੂੰ ਵੀ ਨਿਯਮਿਤ ਬਣਾਇਆ ਜਾਵੇਗਾ ਜਿਸ ਲਈ ਕਿਰਤ ਪੜਤਾਲ ਸਕੀਮ ਦੀ ਸ਼ੁਰੂਆਤ ਕੀਤੀ ਜਾਵੇਗੀ | ਸਕੀਮ ਤਹਿਤ ਹਰ ਪੜਤਾਲ ਨੂੰ ਇਕ ਵਿਸ਼ੇਸ਼ ਮੰਤਵ ਨਾਲ ਕੀਤਾ ਜਾਵੇਗਾ ਅਤੇ ਉਸ ਦੀ ਰਿਪੋਰਟ 72 ਘੰਟਿਆਂ ਅੰਦਰ ਵੈੱਬਸਾਈਟ 'ਤੇ ਪਾ ਦਿੱਤੀ ਜਾਵੇਗੀ | ਇਸ ਨਾਲ ਪੜਤਾਲ ਦੇ ਨਾਂਅ 'ਤੇ ਛੋਟੇ ਕਾਰੋਬਾਰੀਆਂ ਨੂੰ ਹੋਣ ਵਾਲੀ ਖੱਜਲ ਖੁਆਰੀ ਤੋਂ ਬਚਿਆ ਜਾ ਸਕਦਾ ਹੈ | ਕਾਮਿਆਂ ਨੂੰ 'ਰਾਸ਼ਟਰ ਨਿਰਮਾਤਾ' ਦਾ ਦਰਜਾ ਦਿੰਦਿਆਂ ਸ੍ਰੀ ਮੋਦੀ ਦੇ ਇਸ ਪ੍ਰੋਗਰਾਮ 'ਚ ਕੇਂਦਰੀ ਕਿਰਤ ਅਤੇ ਰੁਜ਼ਗਾਰ ਮੰਤਰੀ ਨਰਿੰਦਰ ਸਿੰਘ ਤੋਮਰ ਸਮੇਤ ਕਈ ਹੋਰ ਕੇਂਦਰੀ ਮੰਤਰੀਆਂ, 35 ਰਾਜ ਸਰਕਾਰਾਂ ਦੇ ਕਿਰਤ ਮੰਤਰੀ ਅਤੇ ਕਿਰਤ ਸਕੱਤਰ ਅਤੇ 20 ਬੀਮਾ ਕੰਪਨੀਆਂ ਦੇ ਆਗੂਆਂ ਨੇ ਵੀ ਇਸ ਪ੍ਰੋਗਰਾਮ 'ਚ ਸ਼ਿਰਕਤ ਕੀਤੀ |

ਭਾਰਤ ਵੱਲੋਂ ਸਰਹੱਦ ਤੇ ਕੰਟਰੋਲ ਰੇਖਾ 'ਤੇ ਤੋਪਾਂ ਤਾਇਨਾਤ
www.sabblok.blogspot.com
ਸ੍ਰੀਨਗਰ, 16 ਅਕਤੂਬਰ -ਪਾਕਿਸਤਾਨ ਦੇ ਨਾਲ ਲੱਗਦੀ ਅੰਤਰਰਾਸ਼ਟਰੀ ਸਰਹੱਦ ਅਤੇ ਕੰਟਰੋਲ ਰੇਖਾ 'ਤੇ ਜਾਰੀ ਜੰਗੀ ਸੂਰਤਹਾਲ ਦੇ ਮੱਦੇਨਜ਼ਰ ਭਾਰਤ ਨੇ ਗੈਰ ਮਾਮੂਲੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ ਅਤੇ ਸਰਹੱਦ 'ਤੇ ਵਾਧੂ ਫੌਜੀ ਦਸਤੇ ਤਾਇਨਾਤ ਕਰਨ ਦਾ ਸਿਲਸਿਲਾ ਵੱਡੇ ਪੱਧਰ 'ਤੇ ਸ਼ੁਰੂ ਕਰ ਦਿੱਤਾ ਗਿਆ ਹੈ | ਫੌਜ ਨੇ ਉੱਤਰੀ ਕਸ਼ਮੀਰ ਦੇ ਨਾਲ ਲੱਗਦੀ ਕੰਟਰੋਲ ਰੇਖਾ ਦੇ ਸੈਕਟਰਾਂ 'ਚ ਬਫੋਰਸ ਤੋਪਾਂ ਸਥਾਪਤ ਕਰ ਦਿੱਤੀਆਂ ਹਨ ਅਤੇ ਉੱਤਰੀ ਕਸ਼ਮੀਰ ਦੇ ਗੁਰੇਜ਼, ਕੁਪਵਾੜਾ, ਉੜੀ ਅਤੇ ਗੁਲਮਰਗ ਸੈਕਟਰਾਂ ਵੱਲ ਰਵਾਨਾ ਕਰ ਦਿੱਤੀਆਂ ਗਈਆਂ ਹਨ ਜਦਕਿ ਭਾਰੀ ਮਾਤਰਾ 'ਚ ਗੋਲਾ ਬਾਰੂਦ ਵੀ ਭੇਜ ਦਿੱਤਾ ਗਿਆ ਹੈ | ਫੌਜ ਨੇ ਇਨ੍ਹਾਂ ਸੈਕਟਰਾਂ 'ਚ ਮੋਰਚੇ ਵੀ ਕਾਇਮ ਕਰ ਦਿੱਤੇ ਹਨ | ਸੂਤਰਾਂ ਅਨੁਸਾਰ ਜੰਮੂ-ਕਸ਼ਮੀਰ 'ਚ ਅੰਤਰਰਾਸ਼ਟਰੀ ਸਰਹੱਦ ਅਤੇ ਕੰਟਰੋਲ ਰੇਖਾ 'ਤੇ ਭਾਰਤ-ਪਾਕਿ ਫੌਜਾਂ ਦਰਮਿਆਨ ਸੂਰਤਹਾਲ ਕਸ਼ੀਦਾ ਬਣੀ ਹੋਈ ਹੈ, ਜਿਸ ਕਾਰਨ ਦੋਵਾਂ ਮੁਲਕਾਂ 'ਚ ਜੰਗ ਵਰਗੀ ਸਥਿਤੀ ਪੈਦਾ ਹੋ ਗਈ ਹੈ | ਪਿਛਲੇ ਕਈ ਹਫ਼ਤਿਆਂ ਤੋਂ ਜੰਮੂ ਦੀ ਅੰਤਰਰਾਸ਼ਟਰੀ ਸਰਹੱਦ ਅਤੇ ਕੰਟਰੋਲ ਰੇਖਾ 'ਤੇ ਤਣਾਅ ਦੀ ਸਥਿਤੀ ਜਾਰੀ ਹੈ |
ਵਿਰਦੀ ਭਰਾਵਾਂ ਨੂੰ ਸਦਮਾ -----ਦੇਸ਼ ਭਗਤ ਯਾਦਗਾਰ ਕਮੇਟੀ ਵਲੋਂ ਸ਼ੋਕ ਸਭਾ
www.sabblok.blogspot.com
ਜਲੰਧਰ, ਅਕਤੂਬਰ: ਇੰਗਲੈਡ ਦੇ ਸ਼ਹਿਰ ਬਰਮਿੰਘਮ 'ਚ 'ਵਿਰਦੀ ਭਰਾ' ਕਰਕੇ ਜਾਣੇ ਜਾਂਦੇ ਸਚਦੇਵ ਵਿਰਦੀ ਅਤੇ ਸੁਰਿੰਦਰਪਾਲ ਵਿਰਦੀ ਦੇ ਪਿਤਾ ਸ੍ਰੀ ਚੂਹੜ ਰਾਮ ਵਿਰਦੀ ਅੱਜ ਆਪਣੇ ਜੱਦੀ ਪਿੰਡ ਕੋਟ ਗਰੇਵਾਲ (ਜਲੰਧਰ) ਵਿਖੇ ਸਦੀਵੀ ਵਿਛੋੜਾ ਦੇ ਗਏ।
ਉਹ ਬਰਮਿੰਘਮ ਵਸਦੇ ਆਪਣੇ ਪੁੱਤਰਾਂ ਤੋਂ ਇਲਾਵਾ ਪਿੰਡ ਵਸਦੇ ਅਸ਼ੋਕ ਵਿਰਦੀ, ਸੋਹਣ ਲਾਲ ਵਿਰਦੀ, ਮੋਹਣ ਲਾਲ ਵਿਰਦੀ ਪੁੱਤਰਾਂ ਅਤੇ ਬਖਸ਼ੋ, ਤਰਸੇਮ ਕੌਰ, ਸੁਰਿੰਦਰ ਕੌਰ ਅਤੇ ਬਲਬੀਰ ਕੌਰ ਧੀਆਂ ਪਿਛੇ ਛੱਡ ਗਏ ਹਨ।
ਇੰਗਲੈਂਡ ਤੋਂ ਪੁੱਜੇ ਉਹਨਾਂ ਦੇ ਵੱਡੇ ਪੁੱਤਰ ਸਚਦੇਵ ਵਿਰਦੀ ਆਪਣੇ ਭਰਾਵਾਂ ਅਤੇ ਭੈਣਾਂ ਸਮੇਤ ਆਪਣੇ ਪਿਤਾ ਦੀ ਚਿਖ਼ਾ ਨੂੰ ਅੱਜ ਵੀਰਵਾਰ ਦਿਨੇ 10 ਵਜੇ ਪਿੰਡ ਕੋਟ ਗਰੇਵਾਲ ਹੀ ਅਗਨੀ ਦਿਖਾਉਣਗੇ।
ਦੇਸ਼ ਭਗਤ ਯਾਦਗਾਰ ਕਮੇਟੀ ਨੇ ਖ਼ਬਰ ਮਿਲਦਿਆਂ ਹੀ ਦੇਸ਼ ਭਗਤ ਯਾਦਗਾਰ ਹਾਲ ਦੇ ਦਫ਼ਤਰ 'ਚ ਸ਼ੋਕ ਸਭਾ ਕੀਤੀ। ਅਥਾਹ ਮਿਹਨਤੀ, ਮਿਲਾਪੜੇ ਅਤੇ ਸੂਝਵਾਨ ਚੂਹੜ ਰਾਮ ਵਿਰਦੀ ਦੇ ਪਰਿਵਾਰ ਵੱਲੋਂ ਅਗਾਂਹਵਧੂ, ਤਰਕਸ਼ੀਲ, ਦੇਸ਼ ਭਗਤੀ ਅਤੇ ਇਨਕਲਾਬੀ ਲਹਿਰ 'ਚ ਪਾਏ ਜਾ ਰਹੇ ਯੋਗਦਾਨ ਨੂੰ ਯਾਦ ਕਰਦਿਆਂ ਸ੍ਰੀ ਚੂਹੜ ਰਾਮ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਦੇਸ਼ ਭਗਤ ਯਾਦਗਾਰ ਕਮੇਟੀ ਨੇ ਵਿਰਦੀ ਪਰਿਵਾਰ ਅਤੇ ਸਾਕ-ਸਬੰਧੀਆਂ ਨਾਲ ਦੁੱਖ 'ਚ ਸ਼ਰੀਕ ਹੋਣ ਦਾ ਸ਼ੋਕ ਮਤਾ ਪਾਸ ਕੀਤਾ।
ਸ਼ੋਕ ਪ੍ਰਗਟ ਕਰਨ ਵਾਲਿਆਂ ਵਿੱਚ ਕਮੇਟੀ ਦੇ ਪ੍ਰਧਾਨ ਦਰਬਾਰਾ ਸਿੰਘ ਢਿੱਲੋਂ, ਜਨਰਲ ਸਕੱਤਰ ਡਾ. ਰਘਬੀਰ ਕੌਰ, ਮੀਤ ਪ੍ਰਧਾਨ ਅਜਮੇਰ ਸਿੰਘ, ਖਜ਼ਾਨਚੀ ਸੀਤਲ ਸਿੰਘ ਸੰਘਾ, ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ, ਕਮੇਟੀ ਮੈਂਬਰ ਗੁਰਮੀਤ, ਰਣਜੀਤ ਔਲਖ, ਚਰੰਜੀ ਲਾਲ ਕੰਗਣੀਵਾਲ ਅਤੇ ਦੇਵਰਾਜ ਨਈਯਰ ਸ਼ਾਮਲ ਸਨ।

'ਸਾਵਿਤਰੀ' ਤੋਂ ਪਹਿਲਾ ਇਹ ਪੋਸਟਰ ਵੀ ਆ ਚੁੱਕੇ ਹਨ ਵਿਵਾਦਾਂ ਦੇ ਘੇਰੇ 'ਚ
www.sabblok.blogspot.com
ਮੁੰਬਈ- ਬਾਲੀਵੁੱਡ ਦੇ ਮਸ਼ਹੂਰ ਫਿਲਮਕਾਰ ਰਾਮ ਗੋਪਾਲ ਵਰਮਾ ਦੀ ਫਿਲਮ 'ਸਾਵਿਤਰੀ' ਦੇ ਪੋਸਟਰ 'ਤੇ ਅਸ਼ਲੀਲਤਾ ਦਾ ਦੋਸ਼ ਹੈ। ਇਹ ਪਹਿਲਾਂ ਮੌਕਾ ਨਹੀਂ ਹੈ ਕਿ ਜਦੋਂ ਫਿਲਮਾਂ ਦੇ ਪੋਸਟਰਾਂ ਦੇ ਕਾਰਨ ਰਿਲੀਜ਼ ਤੋਂ ਪਹਿਲਾ ਹੀ ਚਰਚਾ ਹੋ ਜਾਂਦੀ ਹੈ। 'ਸਾਵਿਤਰੀ' ਫਿਲਮ ਇਸ ਲਈ ਚਰਚਾ 'ਚ ਆਈ ਹੈ ਕਿਉਂਕਿ ਇਸ ਫਿਲਮ ਦੇ ਸਾਰੇ ਪੋਸਟਰਾਂ 'ਚ ਇਕ ਨਬਾਲਗ ਲੜਕਾ ਔਰਤ ਦੇ ਖਾਸ ਅੰਗਾਂ ਨੂੰ ਗਲਤ ਨਜ਼ਰਾਂ ਨਾਲ ਘੂਰ ਰਿਹਾ ਹੈ। 'ਸਾਵਿਤਰੀ' ਫਿਲਮ ਤੋਂ ਪਹਿਲਾ ਅਦਾਕਾਰ ਆਮਿਰ ਖਾਨ ਦੀ ਫਿਲਮ ਪੀਕੇ ਦਾ ਪੋਸਟਰ 'ਤੇ ਵੀ ਕਾਫੀ ਵਿਵਾਦ ਹੋਇਆ ਸੀ। ਵਿਵਾਦ ਇੰਨਾ ਵੱਧ ਗਿਆ ਸੀ ਕਿ ਮਾਮਲਾ ਕੋਰਟ ਤੱਕ ਪਹੁੰਚ ਗਿਆ ਸੀ। ਅਦਾਕਾਰਾ ਮਨੀਸਾ ਕੋਇਰਾਲਾ ਦੀ ਫਿਲਮ 'ਏਕ ਛੋਟੀ ਸੀ ਲਵ ਸਟੋਰੀ' ਵੀ ਆਪਣੇ ਪੋਸਟਰ ਦੇ ਕਾਰਨ ਵਿਵਾਦਾਂ 'ਚ ਆਈ ਸੀ। ਇਨ੍ਹਾਂ ਤੋਂ ਇਲਾਵਾ ਫਿਲਮ 'ਜਿਸਮ 2','ਗਰਲਫ੍ਰੈਂਡ', 'ਜੂਲੀ','ਨਸ਼ਾ' ਅਤੇ ਅਦਾਕਾਰ ਜਾਨ ਅਬਰਾਹਿਮ ਦੀ ਫਿਲਮ 'ਪਾਪ' ਵੀ ਨਿਊਡ ਪੋਸਟਰ ਦੇ ਕਾਰਨ ਚਰਚਾ 'ਚ ਆ ਚੁੱਕੀ ਹੈ।
Monday, 6 October 2014
Subscribe to:
Posts (Atom)