jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday 16 October 2014

ਮੋਦੀ ਵੱਲੋਂ 'ਸ਼੍ਰਮੇਵ ਜਯਤੇ' ਯੋਜਨਾ ਦੀ ਸ਼ੁਰੂਆਤ

www.sabblok.blogspot.com

ਪੀ. ਐਫ. ਖਾਤਾਧਾਰਕਾਂ ਨੂੰ ਮਿਲਿਆ ਯੂਨੀਵਰਸਲ ਅਕਾਊਾਟ ਨੰਬਰ
ਨਵੀਂ ਦਿੱਲੀ, 16 ਅਕਤੂਬਰ -ਕਿਰਤੀਆਂ ਨੂੰ ਉਤਸ਼ਾਹਿਤ ਕਰਨ ਲਈ ਦਿੱਤੇ ਨਵੇਂ ਨਾਅਰੇ 'ਸ਼੍ਰਮੇਵ ਜਯਤੇ' ਭਾਵ ਮਿਹਨਤ ਦੀ ਸਦਾ ਜਿੱਤ ਹੁੰਦੀ ਹੈ, ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਰਤੀਆਂ 'ਤੇ ਕੇਂਦਰਿਤ ਕਈ ਯੋਜਨਾਵਾਂ ਦਾ ਆਗ਼ਾਜ਼ ਕੀਤਾ | ਅੱਜ ਨਵੀਂ ਦਿੱਲੀ ਦੇ ਵਿਗਿਆਨ ਭਵਨ 'ਚ ਦੀਨਦਿਆਲ ਉਪਾਧਿਆਏ ਸ਼੍ਰਮੇਵ ਜਯਤੇੇ ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿਰਤੀਆਂ ਦੀਆਂ ਦਿੱਕਤਾਂ ਉਨ੍ਹਾਂ ਦੀ ਨਜ਼ਰ ਨਾਲ ਸਮਝੀਆਂ ਜਾਣੀਆਂ ਚਾਹੀਦੀਆਂ ਹਨ ਨਾ ਕਿ ਕਾਰੋਬਾਰੀਆਂ ਦੀ ਨਜ਼ਰ ਨਾਲ | 'ਮੇਕ ਇਨ ਇੰਡੀਆ' ਮਿਸ਼ਨ ਰਾਹੀਂ ਦੇਸ਼ ਨੂੰ ਉਤਪਾਦਨ ਸ਼ਕਤੀ ਬਣਾਉਣ ਦਾ ਸੁਪਨਾ ਦੇਖਣ ਵਾਲੇ ਸ੍ਰੀ ਮੋਦੀ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਦੇਸ਼  ਨੂੰ ਚੋਟੀ ਦਾ ਉਤਪਾਦਕ ਬਣਾਉਣ ਲਈ ਜ਼ਰੂਰੀ ਹੈ ਕਿ ਸਾਡੇ ਕੋਲ ਕੁਸ਼ਲ ਕਾਰੀਗਰ ਵੀ ਹੋਣ | ਉਨ੍ਹਾਂ ਕਿਹਾ ਕਿ ਦੇਸ਼ ਕੋਲ ਨੌਜਵਾਨਾਂ ਦੀ ਵੱਡੀ ਫੌਜ ਹੈ | ਹੁਨਰ ਵਿਕਾਸ ਦੀ ਸਿੱਖਿਆ ਨੂੰ ਉਤਸ਼ਾਹਿਤ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਕਾਗਜ਼ੀ ਪੜ੍ਹਾਈ 'ਚ ਪਿੱਛੇ ਰਹਿਣ ਵਾਲੇ ਵਿਦਿਆਰਥੀ ਆਈ. ਟੀ. ਆਈ. ਰਾਹੀਂ ਆਪਣੇ ਆਪ ਨੂੰ ਰੁਜ਼ਗਾਰ ਦੇ ਕਾਬਲ ਬਣਾਉਂਦੇ ਹਨ | ਪ੍ਰਧਾਨ ਮੰਤਰੀ ਨੇ ਇਨ੍ਹਾਂ ਵਿਦਿਆਰਥੀਆਂ ਨੂੰ ਹੀਣ ਭਾਵਨਾ ਤੋਂ ਉਭਰਨ ਦਾ ਸੰਦੇਸ਼ ਦਿੱਤਾ ਅਤੇ ਉਨ੍ਹਾਂ ਨੂੰ ਉਤਸ਼ਾਹਿਤ ਕਰਦਿਆਂ ਇਸ ਮੌਕੇ 'ਤੇ ਤਕਰੀਬਨ ਸਾਢੇ ਗਿਆਰਾਂ ਹਜ਼ਾਰ ਸੰਸਥਾਵਾਂ 'ਚ ਪੜ੍ਹ ਰਹੇ 4 ਲੱਖ ਵਿਦਿਆਰਥੀਆਂ ਨੂੰ ਸੰਦੇਸ਼ ਭੇਜੇ | ਇਸ ਮੌਕੇ 'ਤੇ ਪ੍ਰਧਾਨ ਮੰਤਰੀ ਨੇ ਕਈ ਸਕੀਮਾਂ ਦੀ ਸ਼ੁਰੂਆਤ ਕੀਤੀ | ਪਹਿਲੀ ਸਕੀਮ ਤਹਿਤ ਪੀ. ਐਫ. ਦੀ ਰਕਮ ਲਈ ਇਕ ਨੰਬਰ ਭਾਵ ਯੂਨੀਵਰਸਲ ਅਕਾਊਾਟ ਨੰਬਰ (ਯੂ. ਏ. ਐਨ) ਦੀ ਸ਼ੁਰੂਆਤ ਕੀਤੀ ਗਈ | ਜਿਸ ਤਹਿਤ ਨੌਕਰੀ ਬਦਲਣ ਤੋਂ ਬਾਅਦ ਵੀ ਮੁਲਾਜ਼ਮ ਦਾ ਪੀ. ਐਫ. ਲਈ ਅਕਾਊਾਟ ਨੰਬਰ ਨਹੀਂ ਬਦਲੇਗਾ | ਇਸ ਸਕੀਮ ਰਾਹੀਂ ਅੰਸ਼ਦਾਤਾ ਨਾ ਸਿਰਫ ਆਨਲਾਈਨ ਆਪਣੇ ਖਾਤੇ ਦੀ ਜਾਣਕਾਰੀ ਹਾਸਲ ਕਰ ਸਕਦਾ ਹੈ ਸਗੋਂ ਰਕਮ ਕਢਵਾਉਣ ਲਈ ਵੀ ਦਰਖਾਸਤ ਦੇ ਸਕਦਾ ਹੈ | ਸ੍ਰੀ ਮੋਦੀ ਨੇ ਖਾਤਿਆਂ 'ਚ ਪਏ 27 ਹਜ਼ਾਰ ਕਰੋੜ ਵਾਪਸ ਕਰਨ ਦੀ ਸਰਕਾਰ ਦੀ ਵਚਨਬੱਧਤਾ ਵੀ ਜ਼ਾਹਿਰ ਕੀਤੀੇ | ਦੂਜੀ ਸਕੀਮ ਤਹਿਤ ਅਪਰੈਂਟਿਸਜ਼ ਉਤਸ਼ਾਹਿਤ ਯੋਜਨਾ ਦੀ ਸ਼ੁਰੂਆਤ ਕੀਤੀ ਗਈ | ਦੋ ਹੋਰ ਸਕੀਮਾਂ 'ਚ ਮੰਗ ਆਧਾਰਤ ਸਿਖਲਾਈ ਅਤੇ ਗੈਰ- ਸੰਗਠਿਤ ਖੇਤਰ ਦੇ ਮੁਲਾਜ਼ਮਾਂ ਲਈ ਰਾਸ਼ਟਰੀ ਸਿਹਤ ਬੀਮਾ ਦੀ ਵੀ ਸ਼ੁਰੂਆਤ ਕੀਤੀ ਗਈ | ਸ਼੍ਰਮ ਸੁਵਿਧਾ ਵੈੱਬਸਾਈਟ ਵੀ ਲਾਂਚ ਕੀਤੀ ਗਈ | ਇੰਸਪੈਕਟਰ ਰਾਜ ਦੇ ਖਾਤਮੇ ਦੇ ਮੰਤਵ ਨਾਲ ਲਾਂਚ ਕੀਤੀ ਇਸ ਵੈੱਬਸਾਈਟ ਰਾਹੀਂ 16 ਕਿਰਤ ਕਾਨੂੰਨਾਂ ਨੂੰ ਸਰਲ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ | ਪ੍ਰਧਾਨ ਮੰਤਰੀ ਨੇ ਨਵੇਂ ਨੇਮਾਂ ਲਈ ਦੇਸ਼ ਭਰ ਦੇ 1800 ਕਿਰਤ ਇੰਸਪੈਕਟਰਾਂ ਨੂੰ ਉਤਸ਼ਾਹਿਤ ਕਰਦਿਆਂ ਸੰਦੇਸ਼ ਵੀ ਭੇਜੇ | ਕਾਨੂੰਨਾਂ ਨੂੰ ਸੁਖਾਲਾ ਬਣਾਉਣ ਤੋਂ ਇਲਾਵਾ ਪੜਤਾਲ ਦੇ ਅਮਲ ਨੂੰ ਵੀ ਨਿਯਮਿਤ ਬਣਾਇਆ ਜਾਵੇਗਾ ਜਿਸ ਲਈ ਕਿਰਤ ਪੜਤਾਲ ਸਕੀਮ ਦੀ ਸ਼ੁਰੂਆਤ ਕੀਤੀ ਜਾਵੇਗੀ | ਸਕੀਮ ਤਹਿਤ ਹਰ ਪੜਤਾਲ ਨੂੰ ਇਕ ਵਿਸ਼ੇਸ਼ ਮੰਤਵ ਨਾਲ ਕੀਤਾ ਜਾਵੇਗਾ ਅਤੇ ਉਸ ਦੀ ਰਿਪੋਰਟ 72 ਘੰਟਿਆਂ ਅੰਦਰ ਵੈੱਬਸਾਈਟ 'ਤੇ ਪਾ ਦਿੱਤੀ ਜਾਵੇਗੀ | ਇਸ ਨਾਲ ਪੜਤਾਲ ਦੇ ਨਾਂਅ 'ਤੇ ਛੋਟੇ ਕਾਰੋਬਾਰੀਆਂ ਨੂੰ ਹੋਣ ਵਾਲੀ ਖੱਜਲ ਖੁਆਰੀ ਤੋਂ ਬਚਿਆ ਜਾ ਸਕਦਾ ਹੈ | ਕਾਮਿਆਂ ਨੂੰ 'ਰਾਸ਼ਟਰ ਨਿਰਮਾਤਾ' ਦਾ ਦਰਜਾ ਦਿੰਦਿਆਂ ਸ੍ਰੀ ਮੋਦੀ ਦੇ ਇਸ ਪ੍ਰੋਗਰਾਮ 'ਚ ਕੇਂਦਰੀ ਕਿਰਤ ਅਤੇ ਰੁਜ਼ਗਾਰ ਮੰਤਰੀ ਨਰਿੰਦਰ ਸਿੰਘ ਤੋਮਰ ਸਮੇਤ ਕਈ ਹੋਰ ਕੇਂਦਰੀ ਮੰਤਰੀਆਂ, 35 ਰਾਜ ਸਰਕਾਰਾਂ ਦੇ ਕਿਰਤ ਮੰਤਰੀ ਅਤੇ ਕਿਰਤ ਸਕੱਤਰ ਅਤੇ 20 ਬੀਮਾ ਕੰਪਨੀਆਂ ਦੇ ਆਗੂਆਂ ਨੇ ਵੀ ਇਸ ਪ੍ਰੋਗਰਾਮ 'ਚ ਸ਼ਿਰਕਤ ਕੀਤੀ |

No comments: