jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday, 16 October 2014

ਵਿਰਦੀ ਭਰਾਵਾਂ ਨੂੰ ਸਦਮਾ -----ਦੇਸ਼ ਭਗਤ ਯਾਦਗਾਰ ਕਮੇਟੀ ਵਲੋਂ ਸ਼ੋਕ ਸਭਾ

www.sabblok.blogspot.com


ਜਲੰਧਰ,  ਅਕਤੂਬਰ:      ਇੰਗਲੈਡ ਦੇ ਸ਼ਹਿਰ ਬਰਮਿੰਘਮ 'ਚ 'ਵਿਰਦੀ ਭਰਾ' ਕਰਕੇ ਜਾਣੇ ਜਾਂਦੇ ਸਚਦੇਵ ਵਿਰਦੀ ਅਤੇ ਸੁਰਿੰਦਰਪਾਲ ਵਿਰਦੀ ਦੇ ਪਿਤਾ ਸ੍ਰੀ ਚੂਹੜ ਰਾਮ ਵਿਰਦੀ ਅੱਜ ਆਪਣੇ ਜੱਦੀ ਪਿੰਡ ਕੋਟ ਗਰੇਵਾਲ (ਜਲੰਧਰ) ਵਿਖੇ ਸਦੀਵੀ ਵਿਛੋੜਾ ਦੇ ਗਏ।
ਉਹ ਬਰਮਿੰਘਮ ਵਸਦੇ ਆਪਣੇ ਪੁੱਤਰਾਂ ਤੋਂ ਇਲਾਵਾ ਪਿੰਡ ਵਸਦੇ ਅਸ਼ੋਕ ਵਿਰਦੀ, ਸੋਹਣ ਲਾਲ ਵਿਰਦੀ, ਮੋਹਣ ਲਾਲ ਵਿਰਦੀ ਪੁੱਤਰਾਂ ਅਤੇ ਬਖਸ਼ੋ, ਤਰਸੇਮ ਕੌਰ, ਸੁਰਿੰਦਰ ਕੌਰ ਅਤੇ ਬਲਬੀਰ ਕੌਰ ਧੀਆਂ ਪਿਛੇ ਛੱਡ ਗਏ ਹਨ।
ਇੰਗਲੈਂਡ ਤੋਂ ਪੁੱਜੇ ਉਹਨਾਂ ਦੇ ਵੱਡੇ ਪੁੱਤਰ ਸਚਦੇਵ ਵਿਰਦੀ ਆਪਣੇ ਭਰਾਵਾਂ ਅਤੇ ਭੈਣਾਂ ਸਮੇਤ ਆਪਣੇ ਪਿਤਾ ਦੀ ਚਿਖ਼ਾ ਨੂੰ ਅੱਜ ਵੀਰਵਾਰ ਦਿਨੇ 10 ਵਜੇ ਪਿੰਡ ਕੋਟ ਗਰੇਵਾਲ ਹੀ ਅਗਨੀ ਦਿਖਾਉਣਗੇ।
ਦੇਸ਼ ਭਗਤ ਯਾਦਗਾਰ ਕਮੇਟੀ ਨੇ ਖ਼ਬਰ ਮਿਲਦਿਆਂ ਹੀ ਦੇਸ਼ ਭਗਤ ਯਾਦਗਾਰ ਹਾਲ ਦੇ ਦਫ਼ਤਰ 'ਚ ਸ਼ੋਕ ਸਭਾ ਕੀਤੀ। ਅਥਾਹ ਮਿਹਨਤੀ, ਮਿਲਾਪੜੇ ਅਤੇ ਸੂਝਵਾਨ ਚੂਹੜ ਰਾਮ ਵਿਰਦੀ ਦੇ ਪਰਿਵਾਰ ਵੱਲੋਂ ਅਗਾਂਹਵਧੂ, ਤਰਕਸ਼ੀਲ, ਦੇਸ਼ ਭਗਤੀ ਅਤੇ ਇਨਕਲਾਬੀ ਲਹਿਰ 'ਚ ਪਾਏ ਜਾ ਰਹੇ ਯੋਗਦਾਨ ਨੂੰ ਯਾਦ ਕਰਦਿਆਂ ਸ੍ਰੀ ਚੂਹੜ ਰਾਮ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ।  ਦੇਸ਼ ਭਗਤ ਯਾਦਗਾਰ ਕਮੇਟੀ ਨੇ ਵਿਰਦੀ ਪਰਿਵਾਰ ਅਤੇ ਸਾਕ-ਸਬੰਧੀਆਂ ਨਾਲ ਦੁੱਖ 'ਚ ਸ਼ਰੀਕ ਹੋਣ ਦਾ ਸ਼ੋਕ ਮਤਾ ਪਾਸ ਕੀਤਾ।
ਸ਼ੋਕ ਪ੍ਰਗਟ ਕਰਨ ਵਾਲਿਆਂ ਵਿੱਚ ਕਮੇਟੀ ਦੇ ਪ੍ਰਧਾਨ ਦਰਬਾਰਾ ਸਿੰਘ ਢਿੱਲੋਂ, ਜਨਰਲ ਸਕੱਤਰ ਡਾ. ਰਘਬੀਰ ਕੌਰ, ਮੀਤ ਪ੍ਰਧਾਨ ਅਜਮੇਰ ਸਿੰਘ, ਖਜ਼ਾਨਚੀ ਸੀਤਲ ਸਿੰਘ ਸੰਘਾ, ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ, ਕਮੇਟੀ ਮੈਂਬਰ ਗੁਰਮੀਤ, ਰਣਜੀਤ ਔਲਖ, ਚਰੰਜੀ ਲਾਲ ਕੰਗਣੀਵਾਲ ਅਤੇ ਦੇਵਰਾਜ ਨਈਯਰ ਸ਼ਾਮਲ ਸਨ।

No comments: