ਜਲੰਧਰ : ਅਕਤੂਬਰ: ਕਾਮਾਗਾਟਾ ਮਾਰੂ ਜਹਾਜ਼ ਦੀ ਸ਼ਤਾਬਦੀ ਨੂੰ ਸਮਰਪਿਤ ਸਮਾਗਮ ਕੋਟ ਫਤੂਹੀ ਵਿਚ ਕਰਵਾਇਆ ਗਿਆ, ਜਿਸ ਵਿੱਚ ਦੇਸ਼ ਭਗਤ ਯਾਦਗਾਰ ਕਮੇਟੀ, ਜਲੰਧਰ ਵਲੋਂ ਜਨਰਲ ਸਕੱਤਰ ਡਾ. ਰਘਬੀਰ ਕੌਰ, ਕਮੇਟੀ ਮੈਂਬਰ ਕਾਮਰੇਡ ਮੰਗਤ ਰਾਮ ਪਾਸਲਾ, ਕਾ. ਗੁਰਮੀਤ ਸਿੰਘ ਢੱਡਾ, ਅਤੇ ਡਾ. ਕਰਮਜੀਤ ਸਿੰਘ ਸ਼ਾਮਿਲ ਹੋਏ। ਕੋਟ ਫਤੂਹੀ ਪਿੰਡ ਬੱਬਰਾਂ ਦਾ ਗੜ• ਰਿਹਾ ਹੈ। ਕਾਮਾਗਾਟਾ ਮਾਰੂ ਜਹਾਜ਼ ਵਿਚ ਹੁਸ਼ਿਆਰਪੁਰ ਦੇ 9 ਮੁਸਾਫਿਰ ਸਨ, ਜਿਨ•ਾਂ ਵਿਚੋਂ ਇਕ ਚੰਦਾ ਸਿੰਘ ਸਪੁੱਤਰ ਜੈ ਸਿੰਘ ਕੋਟ ਫਤੂਹੀ ਤੋਂ ਸੀ। ਇਸੇ ਚੰਦਾ ਸਿੰਘ ਨੂੰ ਯਾਦ ਕਰਦਿਆਂ ਹੋਇਆਂ ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰ ਮੰਗਤ ਰਾਮ ਪਾਸਲਾ ਨੇ ਗਦਰੀਆ ਅਤੇ ਜਹਾਜ਼ ਦੇ ਮੁਸਾਫਿਰਾਂ ਦੀ ਨਰੋਈ ਸੋਚ ਨੂੰ ਯਾਦ ਕੀਤਾ ਅਤੇ ਅਜੋਕੇ ਯੁੱਗ ਵਿਚ ਉਨ•ਾਂ ਦੀ ਸਾਰਥਕਤਾ ਨੂੰ ਸਰੋਤਿਆਂ ਸਾਹਮਣੇ ਰੱਖਿਆ। ਡਾ ਰਘਬੀਰ ਕੌਰ ਜਨਰਲ ਸਕੱਤਰ ਦੇਸ਼ ਭਗਤ ਯਾਦਗਾਰ ਕਮੇਟੀ ਨੇ ਕਾਮਾਗਾਟਾਮਾਰੂ ਦੇ ਸਮੁੱਚੇ ਇਤਿਹਾਸ ਦਾ ਵਰਣਨ ਕਰਦਿਆਂ ਉਸਦੇ ਦੇਸ਼ ਦੀ ਆਜ਼ਾਦੀ ਲਈ ਕੀ ਅਰਥ ਸਨ ਇਸ ਉਪਰ ਚਾਨਣਾ ਪਾਇਆ। ਉਨ•ਾਂ ਨੇ ਨਾਲ ਹੀ 30-31 ਅਕਤੂਬਰ ਅਤੇ 1 ਨਵੰਬਰ ਨੂੰ ਹੋਣ ਵਾਲ਼ੇ ਗਦਰੀ ਬਾਬਿਆ ਦੇ ਮੇਲੇ ਉਪਰ ਚੰਦਾ ਸਿੰਘ ਦੇ ਪੜਪੋਤੇ ਨੂੰ ਸਨਮਾਨਿਤ ਕਰਨ ਦਾ ਐਲਾਨ ਵੀ ਕੀਤਾ ਅਤੇ ਸਮੂਹ ਇਲਾਕੇ ਨੂੰ ਇਸ ਮੇਲੇ ਵਿਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ। ਡਾ. ਕਰਮਜੀਤ ਸਿੰਘ ਨੇ ਗ਼ਦਰੀ ਬਾਬਿਆਂ ਦੇ ਮਾਂ ਬੋਲੀ ਪ੍ਰਤਿ ਸਨੇਹ ਨੂੰ ਬਿਆਨ ਕਰਦਿਆਂ ਅੱਜ ਦੇ ਪੰਜਾਬ ਵਿਚ ਹੁੰਦੀ ਪੰਜਾਬੀ ਮਾਂ ਬੋਲੀ ਦੀ ਬੇਕਦਰੀ ਉਪਰ ਭਾਵਪੂਤਰਤ ਚਾਨਣਾ ਪਾਇਆ। ਗੁਰਮੀਤ ਸਿੰਘ ਢੱਡਾ ਨੇ ਗਦਰੀ ਬਾਬਿਆਂ ਦੇ ਵਿਚਾਰਾਂ ਦੀ ਅੱਜ ਦੇ ਯੁੱਗ ਵਿਚ ਪ੍ਰਸੰਗਿਕਤਾ ਨੂੰ ਰੇਖਾਂਕਿਤ ਕੀਤਾ। ਸਟੇਜ ਸਕੱਤਰੀ ਦਾ ਫ਼ਰਜ਼ ਨਿਭਾ ਰਹੇ ਕਾਮਰੇਡ ਮਹਿੰਦਰ ਸਿੰਘ ਖੈੜ ਨੇ ਇਲਾਕਾ ਨਿਵਾਸੀਆ ਦਾ ਗਦਰੀ ਬਾਬਿਆਂ ਨੂੰ ਯਾਦ ਕਰਨ ਲਈ ਧੰਨਵਾਦ ਕੀਤਾ। ਇਸ ਸਮਾਗਮ ਦੀ ਪ੍ਰਧਾਨਗੀ ਪੰਡਿਤ ਧਨੀ ਰਾਮ, ਗਿਆਨੀ ਨਿਰਮਲ ਸਿੰਘ ਅਤੇ ਸਰਪੰਚ ਗੁਰਬਖ਼ਸ਼ ਸਿੰਘ ਨੇ ਕੀਤੀ। ਪੰਡਿਤ ਧਨੀ ਰਾਮ ਨੇ ਚੰਦਾ ਸਿੰਘ ਦੇ ਪੜਪੋਤੇ ਨੂੰ ਵਧਾਈ ਦਿੱਤੀ ਅਤੇ ਦੇਸ਼ ਭਗਤ ਯਾਦਗਾਰੀ ਕਮੇਟੀ ਦੇ ਟਰਸਟੀਆ ਦਾ ਧੰਨਵਾਦ ਕੀਤਾ। ਇਸ ਸਮੇਂ ਔਰਤਾਂ ਅਤੇ ਮਰਦਾਂ ਦੇ ਨਾਲ ਨਾਲ ਕਾਮਰੇਡ ਬਲਬੀਰ ਸਿੰਘ, ਸਾਬਕਾ ਸਰਪੰਚ ਮੋਹਨ ਲਾਲ, ਲੰਬੜਦਾਰ ਰਾਮ ਸਰੂਪ, ਲੰਬੜਦਾਰ ਜੋਗਿੰਦਰ ਸਿੰਘ, ਪੂਰਨ ਪ੍ਰਕਾਸ਼ ਚਾਵਲਾ, ਦਰਸ਼ਨ ਸਿੰਘ ਮਾਹੀ, ਸਰਪੰਚ ਮਨਿੰਦਰਜੀਤ ਸਿੰਘ ਨਾਗਰਾ ਕੋਟਲਾ, ਬਾਲ ਕ੍ਰਿਸ਼ਨ ਸਾਬਕਾ ਸਰਪੰਚ, ਸਾਈਂ ਗੁਰਮੁੱਖ ਸ਼ਾਹ, ਕਮਲਜੀਤ ਸਿੰਘ ਮਾਣਕੂ, ਪਰਮਿੰਦਰ ਸਿੰਘ ਕੋਟਲਾ, ਲਹਿੰਬਰ ਸਿੰਘ, ਪਿਆਰਾ ਰਾਮ, ਪ੍ਰਵੀਨ ਕੁਮਾਰ, ਹਰਪਾਲ ਸਿੰਘ, ਮਾਸਟਰ ਰਾਮ ਪਿਆਰਾ, ਹਰਬੰਸ ਲਾਲ ਬੱਧਣ ਤੇ ਜਸਵੀਰ ਸਿੰਘ ਧੀਮਾਨ ਆਦਿ ਹਾਜ਼ਰ ਸਨ।
jd1
Pages
Sunday, 26 October 2014
ਗ਼ਦਰੀ ਬਾਬਿਆਂ ਨੂੰ ਸਮਰਪਿਤ ਸਮਾਗਮ

Subscribe to:
Post Comments (Atom)
No comments:
Post a Comment