www.sabblok.blogspot.com
ਮੁੰਬਈ- ਬਾਲੀਵੁੱਡ ਦੇ ਮਸ਼ਹੂਰ ਫਿਲਮਕਾਰ ਰਾਮ ਗੋਪਾਲ ਵਰਮਾ ਦੀ ਫਿਲਮ 'ਸਾਵਿਤਰੀ' ਦੇ ਪੋਸਟਰ 'ਤੇ ਅਸ਼ਲੀਲਤਾ ਦਾ ਦੋਸ਼ ਹੈ। ਇਹ ਪਹਿਲਾਂ ਮੌਕਾ ਨਹੀਂ ਹੈ ਕਿ ਜਦੋਂ ਫਿਲਮਾਂ ਦੇ ਪੋਸਟਰਾਂ ਦੇ ਕਾਰਨ ਰਿਲੀਜ਼ ਤੋਂ ਪਹਿਲਾ ਹੀ ਚਰਚਾ ਹੋ ਜਾਂਦੀ ਹੈ। 'ਸਾਵਿਤਰੀ' ਫਿਲਮ ਇਸ ਲਈ ਚਰਚਾ 'ਚ ਆਈ ਹੈ ਕਿਉਂਕਿ ਇਸ ਫਿਲਮ ਦੇ ਸਾਰੇ ਪੋਸਟਰਾਂ 'ਚ ਇਕ ਨਬਾਲਗ ਲੜਕਾ ਔਰਤ ਦੇ ਖਾਸ ਅੰਗਾਂ ਨੂੰ ਗਲਤ ਨਜ਼ਰਾਂ ਨਾਲ ਘੂਰ ਰਿਹਾ ਹੈ। 'ਸਾਵਿਤਰੀ' ਫਿਲਮ ਤੋਂ ਪਹਿਲਾ ਅਦਾਕਾਰ ਆਮਿਰ ਖਾਨ ਦੀ ਫਿਲਮ ਪੀਕੇ ਦਾ ਪੋਸਟਰ 'ਤੇ ਵੀ ਕਾਫੀ ਵਿਵਾਦ ਹੋਇਆ ਸੀ। ਵਿਵਾਦ ਇੰਨਾ ਵੱਧ ਗਿਆ ਸੀ ਕਿ ਮਾਮਲਾ ਕੋਰਟ ਤੱਕ ਪਹੁੰਚ ਗਿਆ ਸੀ। ਅਦਾਕਾਰਾ ਮਨੀਸਾ ਕੋਇਰਾਲਾ ਦੀ ਫਿਲਮ 'ਏਕ ਛੋਟੀ ਸੀ ਲਵ ਸਟੋਰੀ' ਵੀ ਆਪਣੇ ਪੋਸਟਰ ਦੇ ਕਾਰਨ ਵਿਵਾਦਾਂ 'ਚ ਆਈ ਸੀ। ਇਨ੍ਹਾਂ ਤੋਂ ਇਲਾਵਾ ਫਿਲਮ 'ਜਿਸਮ 2','ਗਰਲਫ੍ਰੈਂਡ', 'ਜੂਲੀ','ਨਸ਼ਾ' ਅਤੇ ਅਦਾਕਾਰ ਜਾਨ ਅਬਰਾਹਿਮ ਦੀ ਫਿਲਮ 'ਪਾਪ' ਵੀ ਨਿਊਡ ਪੋਸਟਰ ਦੇ ਕਾਰਨ ਚਰਚਾ 'ਚ ਆ ਚੁੱਕੀ ਹੈ।
No comments:
Post a Comment