jd1
Pages
Saturday, 28 June 2014
ਮੁੱਖ ਮੰਤਰੀ ਵੱਲੋਂ ਜੰਗ-ਏ-ਆਜ਼ਾਦੀ ਯਾਦਗਾਰ ਦਾ ਨੀਂਹ-ਪੱਥਰ ਅਗਸਤ ਦੇ ਤੀਜੇ ਹਫ਼ਤੇ
ਡਾ: ਬਰਜਿੰਦਰ ਸਿੰਘ ਹਮਦਰਦ ਨੇ ਪ੍ਰਾਜੈਕਟ ਦੀ ਪ੍ਰਗਤੀ ਸਬੰਧੀ ਮੀਟਿੰਗ
ਵਿਚ
ਪੇਸ਼ ਕੀਤੀ ਰਿਪੋਰਟਚੰਡੀਗੜ੍ਹ, 27 ਜੂਨ(ਸ੍ਬ੍ਲੋਕ ਬਿਊਰੋ)-ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਜੰਗ-ਏ-ਆਜ਼ਾਦੀ ਯਾਦਗਾਰ ਫਾਊਾਡੇਸ਼ਨ ਨੇ ਜਲੰਧਰ ਜ਼ਿਲ੍ਹੇ ਦੇ ਕਰਤਾਰਪੁਰ ਨੇੜੇ ਬਣਾਏ ਜਾ ਰਹੇ ਇਸ ਵਿਸ਼ਵ ਪੱਧਰੀ ਪ੍ਰਾਜੈਕਟ ਦੇ ਨੀਂਹ-ਪੱਥਰ ਰੱਖਣ ਸਬੰਧੀ ਸਮਾਰੋਹ ਨੂੰ ਅੰਤਿਮ ਰੂਪ ਦੇ ਦਿੱਤਾ ਹੈ | ਜੰਗੇ-ਏ-ਆਜ਼ਾਦੀ ਯਾਦਗਾਰ ਦਾ ਨੀਂਹ-ਪੱਥਰ ਇਸ ਸਾਲ ਅਗਸਤ ਦੇ ਤੀਜੇ ਹਫ਼ਤੇ ਰੱਖਿਆ ਜਾਵੇਗਾ ਅਤੇ ਇਹ ਯਾਦਗਾਰ ਅਗਸਤ, 2016 ਤੱਕ ਮੁਕੰਮਲ ਹੋ ਜਾਵੇਗੀ | ਅੱਜ ਪੰਜਾਬ ਭਵਨ ਵਿਖੇ ਫਾਊਾਡੇਸ਼ਨ ਦੀ ਹੋਈ ਚੌਥੀ ਮੀਟਿੰਗ ਦੌਰਾਨ ਉਪਰੋਕਤ ਫ਼ੈਸਲਾ ਲਿਆ ਗਿਆ | ਫਾਊਾਡੇਸ਼ਨ ਨੇ ਦੇਸ਼ ਦੇ ਆਜ਼ਾਦੀ ਸੰਘਰਸ਼ ਵਿਚ ਪੰਜਾਬੀਆਂ ਦੀ ਭੂਮਿਕਾ ਨੂੰ ਚਿਤਰਦੀ ਹੋਈ 90 ਮਿੰਟ ਦੀ ਫਿਲਮ ਬਣਾਉਣ ਲਈ ਉੱਘੇ ਫਿਲਮ ਡਾਇਰੈਕਟਰ ਸ੍ਰੀ ਸ਼ਿਆਮ ਬੈਨੇਗਲ ਦੀਆਂ ਸੇਵਾਵਾਂ ਪ੍ਰਾਪਤ ਕਰਨ ਵਾਸਤੇ ਕਾਰਜਕਾਰੀ ਕਮੇਟੀ ਦੇ ਫ਼ੈਸਲੇ ਨੂੰ ਪ੍ਰਵਾਨਗੀ ਦੇ ਦਿੱਤੀ ਹੈ | ਗੌਰਤਲਬ ਹੈ ਕਿ ਸ੍ਰੀ ਬੈਨੇਗਲ ਦੀ ਫਿਲਮ ਪੋ੍ਰਡਕਸ਼ਨ ਟੀਮ ਨੇ ਪਹਿਲਾਂ ਹੀ ਇਸ ਪ੍ਰਾਜੈਕਟ ਦੇ ਸਬੰਧ ਵਿਚ ਵੱਡੀ ਪੱਧਰ 'ਤੇ ਖੋਜ ਕਾਰਜ ਕਰ ਲਏ ਹਨ | ਇਸ ਸਬੰਧ ਵਿਚ ਟੀਮ ਨੇ ਅੰਮਿ੍ਤਸਰ, ਪਟਿਆਲਾ, ਬਠਿੰਡਾ, ਫ਼ਿਰੋਜ਼ਪੁਰ, ਨਾਭਾ, ਮਲੇਰਕੋਟਲਾ ਅਤੇ ਲੁਧਿਆਣਾ ਦੀਆਂ ਥਾਵਾਂ ਦਾ ਦੌਰਾ ਕੀਤਾ ਹੈ | ਇਸੇ ਦੌਰਾਨ ਸ੍ਰੀ ਬੈਨੇਗਲ ਨੇ ਉੱਘੇ ਇਤਿਹਾਸਕਾਰਾਂ, ਬੁੱਧੀਜੀਵੀਆਂ, ਸਿੱਖਿਆ ਸ਼ਾਸਤਰੀਆਂ ਅਤੇ ਸਿੱਖ ਵਿਦਵਾਨਾਂ ਨਾਲ ਵਿਸਤਿ੍ਤ ਵਿਚਾਰ-ਵਟਾਂਦਰੇ ਤੋਂ ਬਾਅਦ ਪਹਿਲਾਂ ਹੀ ਫਿਲਮ ਦੀ ਸਕਰਿਪਟ ਤਿਆਰ ਕਰ ਲਈ ਹੈ |
ਫਾਊਾਡੇਸ਼ਨ ਨੇ ਇਸ ਪ੍ਰਾਜੈਕਟ ਲਈ ਉੱਘੇ ਆਰਕੀਟੈਕਟ ਸ੍ਰੀ ਰਾਜ ਰਵੇਲ ਨੂੰ ਮਾਸਟਰ ਤਕਨੀਕੀ ਸਲਾਹਕਾਰ ਨਿਯੁਕਤ ਕਰਨ ਦੀ ਵੀ ਸਹਿਮਤੀ ਦੇ ਦਿੱਤੀ ਹੈ | ਸ੍ਰੀ ਰਾਜ ਨੇ ਬਹੁਤ ਸਾਰੀਆਂ ਮਹੱਤਵਪੂਰਨ ਇਮਾਰਤਾਂ ਦੇ ਡਿਜ਼ਾਈਨ ਤਿਆਰ ਕੀਤੇ ਹਨ ਜਿਨ੍ਹਾਂ ਵਿਚ ਹਾਲ ਆਫ਼ ਨੇਸ਼ਨ, ਏਸ਼ੀਆਈ ਖੇਡ ਪਿੰਡ, ਨੈਸ਼ਨਲ ਇੰਸਟੀਚਿਊਟ ਆਫ਼ ਇਮੂਨੌਲੋਜੀ, ਸੈਂਟਰਲ ਇੰਸਟੀਚਿਊਟ ਆਫ਼ ਟੈਕਨਾਲੋਜੀ, ਦਿ ਟੈਲੀਵਿਜ਼ਨ ਸੈਂਟਰ, ਨੈਸ਼ਨਲ ਸਾਇੰਸ ਅਕੈਡਮੀ, ਦਿ ਵਰਲਡ ਬੈਂਕ ਬਿਲਡਿੰਗ, ਦਿ ਹਾਊਸਿੰਗ ਫ਼ਾਰ ਦਾ ਬਿ੍ਟਿਸ਼ ਹਾਈ ਕਮਿਸ਼ਨ ਅਤੇ ਭਾਰਤੀ ਸੰਸਦ ਦੀ ਲਾਇਬ੍ਰੇਰੀ ਸ਼ਾਮਿਲ ਹੈ | ਇਨ੍ਹਾਂ ਤੋਂ ਇਲਾਵਾ ਸ੍ਰੀ ਰਵੇਲ ਨੇ ਲਿਸਬਨ ਇਸਮਾਇਲੀ ਸੈਂਟਰ, ਪੁਰਤਗਾਲ ਅਤੇ ਚੀਨ ਦੇ ਸ਼ਹਿਰ ਬੀਜਿੰਗ ਵਿਚ ਭਾਰਤੀ ਸਫ਼ਾਰਤਖ਼ਾਨਾ ਦੀਆਂ ਇਮਾਰਤਾਂ ਦੇ ਡਿਜ਼ਾਈਨ ਬਣਾਏ ਹਨ |
ਫਾਊਾਡੇਸ਼ਨ ਨੇ ਇਕ ਉੱਘੀ ਨਿਰਮਾਣ ਫ਼ਰਮ ਦੀ ਚੋਣ ਲਈ ਹਰੀ ਝੰਡੀ ਦੇ ਦਿੱਤੀ ਹੈ | ਇਹ ਫ਼ਰਮ ਪੰਜ ਉੱਘੀਆਂ ਫ਼ਰਮਾਂ ਵਿਚੋਂ ਚੁਣੀ ਗਈ ਹੈ | ਇਹ ਫ਼ਰਮ ਮੁੱਖ ਮੰਤਰੀ ਦੇ ਤਕਨੀਕੀ ਸਲਾਹਕਾਰ ਲੈਫ਼ਟੀਨੈਂਟ ਜਨਰਲ (ਸੇਵਾ ਮੁਕਤ) ਬੀ.ਐਸ. ਧਾਲੀਵਾਲ ਦੀ ਨਿਗਰਾਨੀ ਹੇਠ ਤਿਆਰ ਕੀਤੀ ਮੁਲਾਂਕਣ ਰਿਪੋਰਟ ਤੋਂ ਬਾਅਦ ਕਾਰਜਕਾਰੀ ਕਮੇਟੀ ਨੇ ਚੁਣੀ ਸੀ | ਇਸ ਪ੍ਰਾਜੈਕਟ ਦੀ ਭਵਿੱਖੀ ਯੋਜਨਾ ਅਤੇ ਪਾਸਾਰ ਨੂੰ ਧਿਆਨ ਵਿਚ ਰੱਖਦੇ ਹੋਏ ਮੁੱਖ ਮੰਤਰੀ ਨੇ ਜਲੰਧਰ ਦੇ ਡਿਪਟੀ ਕਮਿਸ਼ਨਰ ਨੂੰ ਅਨਾਜ ਮੰਡੀ ਦੀ 15 ਏਕੜ ਵਾਧੂ ਜ਼ਮੀਨ ਇਸ ਪ੍ਰੋਜੈਕਟ ਨੂੰ ਅਲਾਟ ਕਰਨ ਸਬੰਧੀ ਸੰਭਾਵਨਾਵਾਂ ਨੂੰ ਤਲਾਸ਼ਣ ਵਾਸਤੇ ਕਿਹਾ ਹੈ | ਮੌਜੂਦਾ ਅਨਾਜ ਮੰਡੀ ਨੂੰ ਲੋਕਾਂ ਦੀ ਇੱਛਾ ਅਨੁਸਾਰ ਕਿਸੇ ਹੋਰ ਬਦਲਵੀਂ ਥਾਂ ਤਬਦੀਲ ਕਰਕੇ ਗੱਡੀਆਂ ਖੜੀਆਂ ਕਰਨ, ਵਾਧੂ ਜਨਤਕ ਗੈਲਰੀਆਂ, ਓਪਨ ਆਡੀਟੋਰੀਅਮ, ਕਾਫ਼ੀ ਹਾਊਸ, ਜਨ ਸਹੂਲਤਾਂ ਅਤੇ ਹੋਰ ਸਹੂਲਤਾਂ ਉਪਲਬਧ ਕਰਾਉਣ 'ਤੇ ਜ਼ੋਰ ਦਿੱਤਾ ਹੈ |
ਇਸ ਤੋਂ ਪਹਿਲਾਂ 'ਅਜੀਤ ਪ੍ਰਕਾਸ਼ਨ ਸਮੂਹ' ਦੇ ਮੁੱਖ ਸੰਪਾਦਕ ਅਤੇ ਫਾਊਾਡੇਸ਼ਨ ਦੇ ਮੈਂਬਰ ਸਕੱਤਰ ਡਾ. ਬਰਜਿੰਦਰ ਸਿੰਘ ਹਮਦਰਦ ਨੇ ਇਸ ਪ੍ਰਾਜੈਕਟ ਦੀ ਹੁਣ ਤੱਕ ਹੋਈ ਪ੍ਰਗਤੀ ਦੇ ਸਬੰਧ ਵਿਚ ਫਾਊਾਡੇਸ਼ਨ ਦੇ ਮੈਂਬਰਾਂ ਨੂੰ ਜਾਣੂ ਕਰਾਇਆ ਜਿਸ ਵਿਚ ਪ੍ਰੋਜੈਕਟ ਦੀ ਧਾਰਨਾ, ਇਮਾਰਤ ਦਾ ਡਿਜ਼ਾਈਨ, ਯੋਜਨਾਬੰਦੀ ਅਤੇ ਨਿਰਮਾਣ ਲਈ ਉੱਘੇ ਠੇਕੇਦਾਰਾਂ ਦੀਆਂ ਸੇਵਾਵਾਂ ਪ੍ਰਾਪਤ ਕਰਨਾ ਸ਼ਾਮਿਲ ਹੈ | ਉਨ੍ਹਾਂ ਨੇ ਪ੍ਰਸਤਾਵਿਤ ਹਿੰਦੀ, ਅੰਗਰੇਜ਼ੀ ਅਤੇ ਪੰਜਾਬੀ ਫਿਲਮ ਦੇ ਲਈ ਸ਼੍ਰੀ ਸ਼ਿਆਮ ਬੈਨੇਗਲ ਨਾਲ ਹੋਈਆਂ ਲਗਾਤਾਰ ਮੀਟਿੰਗਾਂ ਦੀ ਵੀ ਜਾਣਕਾਰੀ ਦਿੱਤੀ | ਇਸੇ ਤਰ੍ਹਾਂ ਹੀ ਡਾ. ਹਮਦਰਦ ਨੇ ਰਾਤ ਨੂੰ ਕੀਤੇ ਜਾਣ ਵਾਲੇ ਲੇਜ਼ਰ ਸ਼ੋਅ ਦੀ ਧਾਰਨਾ ਅਤੇ ਇਸ ਮਕਸਦ ਲਈ ਫ਼ਰਮਾਂ ਦੀ ਸੂਚੀ ਬਾਰੇ ਵੀ ਮੁੱਖ ਮੰਤਰੀ ਨੂੰ ਦੱਸਿਆ | ਉਨ੍ਹਾਂ ਨੇ ਸ. ਬਾਦਲ ਨੂੰ ਹੋਰ ਫ਼ੰਡ ਜਾਰੀ ਕਰਨ ਦੀ ਬੇਨਤੀ ਕੀਤੀ ਤਾਂ ਜੋ ਇਸ ਪ੍ਰਾਜੈਕਟ ਸਬੰਧੀ ਉਸਾਰੀ ਦੇ ਕੰਮ ਵਿਚ ਫ਼ੰਡਾਂ ਦੀ ਘਾਟ ਕਾਰਨ ਕੋਈ ਅੜਿੱਕਾ ਨਾ ਆਵੇ |
ਡਾ. ਹਮਦਰਦ ਵੱਲੋਂ ਉਠਾਏ ਗਏ ਮੁੱਦਿਆਂ ਦੇ ਸਬੰਧ ਵਿਚ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਇਸ ਪ੍ਰਾਜੈਕਟ ਲਈ ਫ਼ੰਡਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ | ਉਨ੍ਹਾਂ ਕਿਹਾ ਕਿ ਜਿਉਂ ਜਿਉਂ ਇਸ ਪ੍ਰਾਜੈਕਟ ਦੀ ਪ੍ਰਗਤੀ ਵੱਖ ਵੱਖ ਪੜਾਵਾਂ ਉੱਤੇ ਪਹੁੰਚੇਗੀ ਉਸ ਅਨੁਸਾਰ ਫਾਊਾਡੇਸ਼ਨ ਲੋੜੀਂਦੇ ਫ਼ੰਡ ਜਾਰੀ ਕਰਦੀ ਜਾਵੇਗੀ | ਮੁੱਖ ਮੰਤਰੀ ਨੇ ਕਿਹਾ ਕਿ ਇਹ ਯਾਦਗਾਰ ਸਾਡੇ ਮਹਾਨ ਸ਼ਹੀਦਾਂ ਵੱਲੋਂ ਕੀਤੀਆਂ ਮਹਾਨ ਕੁਰਬਾਨੀਆਂ ਦੇ ਬਾਰੇ ਸਾਡੀਆਂ ਨੌਜਵਾਨ ਪੀੜ੍ਹੀਆਂ ਨੂੰ ਜਾਣੂ ਕਰਾਉਣ ਲਈ ਮਹੱਤਵਪੂਰਨ ਭੂਮਿਕਾ ਨਿਭਾਏਗੀ | ਇਸ ਯਾਦਗਾਰ ਨੂੰ ਵਿਸ਼ਵ ਪੱਧਰੀ ਯਾਦਗਾਰ ਬਣਾਉਣ ਲਈ ਸ. ਬਾਦਲ ਨੇ ਮੀਟਿੰਗ ਵਿਚ ਹਿੱਸਾ ਲੈਣ ਵਾਲਿਆਂ ਤੋਂ ਉਨ੍ਹਾਂ ਦੇ ਸੁਝਾਅ ਮੰਗੇ | ਉਨ੍ਹਾਂ ਇਹ ਪ੍ਰਾਜੈਕਟ ਤੈਅ ਸਮੇਂ ਵਿਚ ਪੂਰਾ ਕਰਨ 'ਤੇ ਜ਼ੋਰ ਦਿੱਤਾ | ਸ. ਬਾਦਲ ਨੇ ਕਿਹਾ ਕਿ ਇਹ ਯਾਦਗਾਰ ਨੌਜਵਾਨਾਂ ਵਿਚ ਰਾਸ਼ਟਰਵਾਦ ਅਤੇ ਦੇਸ਼ ਭਗਤੀ ਭਾਵਨਾ ਪੈਦਾ ਕਰੇਗੀ |
ਫਾਊਾਡੇਸ਼ਨ ਦੇ ਮੈਂਬਰਾਂ ਨਾਲ ਗੱਲਬਾਤ ਕਰਦੇ ਹੋਏ ਉੱਘੇ ਫ਼ਿਲਮਕਾਰ ਸ਼੍ਰੀ ਸ਼ਿਆਮ ਬੈਨੇਗਲ ਨੇ ਕਿਹਾ ਕਿ ਇਹ ਵਿਲੱਖਣ ਪ੍ਰਾਜੈਕਟ ਉਨ੍ਹਾਂ ਦੀ ਆਤਮਾ ਅਤੇ ਮਨ ਨੂੰ ਛੂਹ ਗਿਆ ਹੈ ਜਿਸ ਦੇ ਕਾਰਨ ਇਹ ਫਿਲਮ ਪੂਰੀ ਤਰ੍ਹਾਂ ਵੱਖਰੇ ਤਰੀਕੇ ਨਾਲ ਬਣਾਈ ਗਈ ਹੈ ਜੋ ਸਾਡੇ ਦੇਸ਼ ਵਾਸੀਆਂ ਦੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰਨ ਦੇ ਨਾਲ ਨਾਲ ਸਾਡੀ ਸ਼ਾਨਦਾਰ ਵਿਰਾਸਤ ਦਾ ਵੀ ਪ੍ਰਗਟਾਵਾ ਕਰੇਗੀ ਜਿਸ ਵਿਚ ਸਾਡੇ ਅਣਗਿਣਤ ਨਾਇਕਾਂ ਨੇ ਮਹਾਨ ਕੁਰਬਾਨੀਆਂ ਦਿੱਤੀਆਂ | ਸ਼੍ਰੀ ਬੈਨੇਗਲ ਨੇ ਕਿਹਾ ਕਿ ਇਸੇ ਕਰਕੇ ਹੀ ਉਨ੍ਹਾਂ ਨੇ ਸ਼ਹੀਦਾਂ ਅਤੇ ਰਾਸ਼ਟਰੀ ਨਾਇਕਾਂ ਦੇ ਇਤਿਹਾਸ ਨੂੰ ਦਿਖਾਉਣ ਲਈ ਰਵਾਇਤੀ ਅਮਲ ਨੂੰ ਛੱਡ ਕੇ ਇੱਕ ਵੱਖਰਾ ਤਰੀਕਾ ਅਪਣਾਇਆ ਹੈ ਜੋ ਕਿ ਪੰਜਾਬੀਆਂ ਦੇ ਦਿਲਾਂ ਨੂੰ ਹਮੇਸ਼ਾ ਟੰੁਬਦਾ ਰਹੇਗਾ |
ਇਸ ਮੀਟਿੰਗ ਵਿਚ ਕੈਬਨਿਟ ਮੰਤਰੀ ਸ. ਸੋਹਣ ਸਿੰਘ ਠੰਡਲ ਤੇ ਸ੍ਰੀ ਮਦਨ ਮੋਹਨ ਮਿੱਤਲ ਅਤੇ ਮੁੱਖ ਸੰਸਦੀ ਸਕੱਤਰ ਸ੍ਰੀ ਸੋਮ ਪ੍ਰਕਾਸ਼, ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸ੍ਰੀ ਕਮਲ ਸ਼ਰਮਾ, ਸੰਸਦ ਮੈਂਬਰ ਸ. ਰਣਜੀਤ ਸਿੰਘ ਬ੍ਰਹਮਪੁਰਾ, ਸ. ਸੁਖਦੇਵ ਸਿੰਘ ਢੀਂਡਸਾ ਤੇ ਸ. ਬਲਵਿੰਦਰ ਸਿੰਘ ਭੰੂਦੜ, ਮੁੱਖ ਮੰਤਰੀ ਦੇ ਸਲਾਹਕਾਰ ਸ੍ਰੀ ਹਰਚਰਨ ਬੈਂਸ, ਸਾਬਕਾ ਕੈਬਨਿਟ ਮੰਤਰੀ ਸ. ਸੇਵਾ ਸਿੰਘ ਸੇਖਵਾਂ, ਸਾਬਕਾ ਸੰਸਦ ਮੈਂਬਰ ਸ. ਤਰਲੋਚਨ ਸਿੰਘ, ਮੁੱਖ ਸਕੱਤਰ ਸ਼੍ਰੀ ਸਰਵੇਸ਼ ਕੌਸ਼ਲ, ਪ੍ਰਮੁੱਖ ਸਕੱਤਰ ਸ਼੍ਰੀਮਤੀ ਵਿੰਨੀ ਮਹਾਜਨ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸ. ਗਗਨਦੀਪ ਸਿੰਘ ਬਰਾੜ, ਸਕੱਤਰ ਸਭਿਆਚਾਰਕ ਮਾਮਲੇ ਸ਼੍ਰੀਮਤੀ ਰਾਜੀ ਪੀ. ਸਿਰੀਵਾਸਤਵਾ, ਡਾਇਰੈਕਟਰ ਸਭਿਆਚਾਰਕ ਮਾਮਲੇ ਸ. ਐਨ.ਐਸ. ਰੰਧਾਵਾ, ਪੰਜਾਬੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਜਸਪਾਲ ਸਿੰਘ ਅਤੇ ਡਿਪਟੀ ਕਮਿਸ਼ਨਰ ਜਲੰਧਰ ਕਮਲ ਕਿਸ਼ੋਰ ਯਾਦਵ ਸ਼ਾਮਿਲ ਸਨ |
Friday, 27 June 2014
ਕਾਮਾਗਾਟਾ ਮਾਰੂ ਦੀ 100ਵੀਂ ਵਰੇਗੰਢ ਨੂੰ ਸਮਰਪਿਤ----- ਤਿੰਨ ਰੋਜ਼ਾ ਸੂਬਾਈ ਚੇਤਨਾ ਕੈਂਪ ਦਾ ਜੋਸ਼-ਖਰੋਸ ਭਰਿਆ ਆਗਾਜ਼
www.sabblok.blogspot.com
ਜਲੰਧਰ, 27 ਜੂਨ: ਗ਼ਦਰ ਲਹਿਰ ਅੰਦਰ ਵਿਲੱਖਣ ਮੋਹਰ ਛਾਪ ਲਾਉਣ ਵਾਲੀ ਕਾਮਾਗਾਟਾ ਮਾਰੂ ਦੀ ਇਤਿਹਾਸਕ ਘਟਨਾ ਦੀ 100ਵੀਂ ਵਰੇ• ਗੰਢ ਨੂੰ ਸਮਰਪਤ ਤਿੰਨ ਰੋਜ਼ਾ ਸਿਖਿਆਰਥੀ ਚੇਤਨਾ ਕੈਂਪ ਦਾ ਦੇਸ਼ ਭਗਤ ਯਾਦਗਾਰ ਹਾਲ ਅੰਦਰ ਉਤਸ਼ਾਹੀ ਜਲੌਅ ਨਾਲ ਆਗਾਜ਼ ਹੋਇਆ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਸੀਨੀਅਰ ਟਰੱਸਟੀ ਕਾਮਰੇਡ ਗੰਧਰਵ ਸੇਨ ਕੋਛੜ ਵੱਲੋਂ ਸ਼ਮ•ਾਂ ਰੌਸ਼ਨ ਕਰਨ ਨਾਲ ਸ਼ੁਰੂ ਹੋਏ ਚੇਤਨਾ ਕੈਂਪ ਵਿੱਚ ਪੰਜਾਬ ਦੇ ਕੋਨੇ ਕੋਨੇ ਤੋਂ ਪੁੱਜੇ ਨੌਜਵਾਨ ਲੜਕਿਆਂ ਅਤੇ ਲੜਕੀਆਂ ਨੇ ਖੜ•ੇ ਹੋ ਕੇ ਗ਼ਦਰੀ ਇਨਕਲਾਬੀਆਂ ਦੇ ਸੁਪਨਿਆਂ ਦਾ, ਦੇਸੀ ਬਦੇਸ਼ੀ ਹਰ ਵੰਨਗੀ ਦੀ ਲੁੱਟ, ਦਾਬੇ, ਵਿਤਕਰੇ ਅਤੇ ਜ਼ਬਰ ਤੋਂ ਮੁਕਤ, ਨਵਾਂ-ਨਰੋਆ, ਲੋਕਾਂ ਦੀ ਪੁੱਗਤ ਵਾਲਾ ਨਿਜ਼ਾਮ ਸਿਰਜਣ ਲਈ ਆਪਣੀ ਇਤਿਹਾਸਕ ਭੂਮਿਕਾ ਅਦਾ ਕਰਨ ਦਾ ਅਹਿਦ ਲਿਆ।
ਸ਼ਮ•ਾਂ ਰੌਸ਼ਨ ਕਰਨ ਅਤੇ ਉਦਘਾਟਨੀ ਸ਼ਬਦ ਕਹਿਣ ਮੌਕੇ ਕਮੇਟੀ ਦੇ ਪ੍ਰਧਾਨ ਦਰਬਾਰਾ ਸਿੰਘ ਢਿੱਲੋਂ, ਜਨਰਲ ਸਕੱਤਰ ਡਾ. ਰਘਬੀਰ ਕੌਰ, ਸਭਿਆਚਾਰਕ ਵਿੰਗ ਦੇ ਕਨਵੀਨਰ ਅਤੇ ਕੈਂਪ ਦੇ ਮੰਚ ਸੰਚਾਲਕ ਅਮੋਲਕ ਸਿੰਘ, ਮੀਤ-ਪ੍ਰਧਾਨ ਅਜਮੇਰ ਸਿੰਘ, ਖਜ਼ਾਨਚੀ ਸੀਤਲ ਸਿੰਘ ਸੰਘਾ ਅਤੇ ਕਮੇਟੀ ਮੈਂਬਰ ਗੁਰਮੀਤ, ਰਣਜੀਤ ਸਿੰਘ ਔਲਖ, ਦੇਵ ਰਾਜ ਨਈਯਰ, ਸੁਰਿੰਦਰ ਕੁਮਾਰੀ ਕੋਛੜ, ਬਲਬੀਰ ਕੌਰ ਬੁੰਡਾਲਾ, ਕਾਮਰੇਡ ਮੰਗਤ ਰਾਮ ਪਾਸਲਾ, ਰਮਿੰਦਰ ਪਟਿਆਲਾ ਅਤੇ ਮਨਜੀਤ ਸਿੰਘ ਮੰਚ 'ਤੇ ਸਸ਼ੋਭਤ ਸਨ।
ਕਮੇਟੀ ਪ੍ਰਧਾਨ ਦਰਬਾਰਾ ਸਿੰਘ ਢਿੱਲੋਂ ਨੇ ਸਿਖਿਆਰਥੀਆਂ ਨੂੰ 'ਜੀ ਆਇਆਂ' ਆਖਦਿਆਂ ਕਿਹਾ ਕਿ ਕੈਂਪ, ਨੌਜਵਾਨਾਂ ਦੀ ਜ਼ਿੰਦਗੀ ਦੇ ਅਗਲੇ ਸਫ਼ਰ ਅਤੇ ਸਮਾਜ ਦੀ ਤਸਵੀਰ ਨਿਖ਼ਾਰਨ ਲਈ ਸਿਰਜਣਾਤਮਕ ਦ੍ਰਿਸ਼ਟੀ ਦੇਵੇਗਾ।
ਸੀਨੀਅਰ ਟਰੱਸਟੀ ਕਾਮਰੇਡ ਗੰਧਰਵ ਸੇਨ ਕੋਛੜ ਨੇ ਉਦਘਾਟਨੀ ਸੰਬੋਧਨ 'ਚ ਕਿਹਾ ਕਿ ਸਮਾਜ ਅੰਦਰ ਬੁਨਿਆਦੀ ਤਬਦੀਲੀ ਲਿਆਉਣ ਲਈ ਨੌਜਵਾਨਾਂ ਨੂੰ ਖੁਦ ਆਪਣੇ ਆਪ ਨੂੰ ਬਦਲਣ ਦੀ ਲੋੜ ਹੈ। ਉਹ ਰਚਨਾਤਮਕ, ਜਗਿਆਸੂ, ਸੰਵੇਦਨਸ਼ੀਲ, ਕਹਿਣੀ ਅਤੇ ਕਰਨੀ ਦੇ ਮੁਜੱਸਮੇ ਹੋਣ ਇਹ ਸਮੇਂ ਦੀ ਤਿੱਖੀ ਮੰਗ ਹੈ।
ਉਹਨਾਂ ਕਿਹਾ ਕਿ ਕੌਮਾਂਤਰੀ ਅਤੇ ਕੌਮੀ ਹਾਲਤਾਂ ਅੰਦਰ ਫੈਲੇ ਧੁੰਧਲਕੇ ਅਤੇ ਚੁਣੌਤੀ ਭਰੀਆਂ ਹਾਲਤਾਂ ਅੰਦਰ ਮਾਰਕਸੀ ਫਲਸਫ਼ਾ ਹੀ ਅਸਲ ਮਾਰਗ-ਦਰਸ਼ਕ ਹੈ।
ਮੰਚ ਸੰਚਾਲਕ ਅਮੋਲਕ ਸਿੰਘ ਨੇ ਕਿਹਾ ਕਿ ਗ਼ਦਰੀਆਂ ਦੇ ਵਾਰਸ ਸਿਖਿਆਰਥੀਆਂ ਅੱਗੇ ਭਖ਼ਦਾ ਸੁਆਲ ਸਿਰਫ਼ ਸਮਾਜਕ, ਆਰਥਕ, ਬਣਤਰ ਨੂੰ ਸਮਝਣਾ ਹੀ ਨਹੀਂ ਸਗੋਂ ਲੋੜ ਤਾਂ ਦਰੜੇ ਜਾ ਰਹੇ ਲੋਕਾਂ ਦੀ ਮੁਕਤੀ ਲਈ ਚੇਤਨਾ ਦੀਆਂ ਮੋਮਬੱਤੀਆਂ ਲੈ ਕੇ ਹਨੇਰਾ ਦੂਰ ਕਰਨ ਦੀ ਹੈ।
ਸਿਖਿਆਰਥੀ ਚੇਤਨਾ ਕੈਂਪ ਦੇ ਪਹਿਲੇ ਸੈਸ਼ਨ ਦੇ ਬੁਲਾਰੇ, ਕਮੇਟੀ ਦੇ ਟਰੱਸਟੀ ਹਰਵਿੰਦਰ ਭੰਡਾਲ ਨੇ ਗ਼ਦਰ ਲਹਿਰ ਅਤੇ ਕਾਮਾਗਾਟਾ ਮਾਰੂ ਦੀਆਂ ਅੰਤਰ-ਕੜੀਆਂ ਅਤੇ ਮਨੋਰਥਾਂ ਦੀ ਇਤਿਹਾਸਕ ਝਰੋਖੇ 'ਚੋਂ ਵਿਆਖਿਆ ਕਰਦੇ ਹੋਏ ਕਿਹਾ ਕਿ ਗ਼ਦਰ ਲਹਿਰ ਐਨੀ ਮੁੱਲਵਾਨ ਅਤੇ ਭਵਿੱਖ਼ਮੁਖੀ ਹੈ, ਜਿਹੜੀ ਸਾਡੇ ਲਈ ਆਉਣ ਵਾਲੇ ਕੱਲ• ਦਾ ਮੂੰਹ-ਮੱਥਾ ਸੁਆਰਨ ਨਿਹਾਰਨ ਲਈ ਚਾਨਣ-ਮੁਨਾਰੇ ਦਾ ਕੰਮ ਕਰਦੀ ਹੈ।
ਹਰਵਿੰਦਰ ਭੰਡਾਲ ਨੇ ਕਿਹਾ ਕਿ ਗ਼ਦਰ ਲਹਿਰ ਦਾ ਇਹੋ ਬੁਲੰਦ ਸਿਰਨਾਵਾਂ ਹੈ ਕਿ ਇਹ ਸੰਪੂਰਨ ਆਜ਼ਾਦੀ ਦੇ ਮਨੋਰਥ ਨੂੰ ਪਰਨਾਈ ਹੋਈ ਹੈ। ਇਹ ਵਗਦਾ ਦਰਿਆ ਹੈ।
ਦਰਜਣਾਂ ਸਿਖਿਆਰਥੀਆਂ ਨੇ ਕਾਮਾਗਾਟਾ ਮਾਰੂ, ਗ਼ਦਰ ਲਹਿਰ, ਧਰਮ ਨਿਰਪੱਖਤਾ, ਜਾਤ-ਪਾਤ, ਕੌਮ, ਆਜ਼ਾਦੀ, ਸਮਾਜਵਾਦ, ਮਾਓਵਾਦ, ਜਮਹੂਰੀਅਤ ਆਦਿ ਵਿਸ਼ਿਆਂ ਨਾਲ ਜੁੜਵੇਂ ਸੁਆਲ ਕੀਤੇ ਜਿਨ•ਾਂ ਦੇ ਹਰਵਿੰਦਰ ਨੇ ਤਸੱਲੀਬਖ਼ਸ਼ ਜਵਾਬ ਦਿੱਤੇ।
ਬਾਅਦ ਦੁਪਹਿਰ ਸ਼ੁਰੂ ਹੋਏ ਦੂਜੇ ਸੈਸ਼ਨ ਨੂੰ ਸੰਬੋਧਨ ਕਰਦਿਆਂ ਕਾਮਰੇਡ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਲੁੱਟ-ਖੋਹ ਉਪਰ ਅਧਾਰਤ ਲੋਕ ਵਿਰੋਧੀ ਵਿਵਸਥਾ ਦਾ ਚੋਣਵਾਂ ਨਿਸ਼ਾਨਾ ਨੌਜਵਾਨ ਪੀੜ•ੀ ਉਪਰ ਵਿੱਢਿਆ ਹੋਇਆ ਹੈ। ਨਤੀਜੇ ਵਜੋਂ ਨੌਜਵਾਨਾਂ ਨੂੰ ਨਸ਼ਿਆਂ, ਖਪਤ-ਸਭਿਆਚਾਰ, ਅਸ਼ਲੀਲ, ਬਿਮਾਰ, ਲੋਕ-ਦੋਖੀ ਅਤੇ ਪ੍ਰਦੂਸ਼ਿਤ, ਸਭਿਆਚਾਰ ਵਿੱਚ ਡਬੋਕੇ ਉਹਨਾਂ ਦਾ ਧਿਆਨ ਇਨਕਲਾਬੀ ਵਿਰਸੇ ਅਤੇ ਅਜੋਕੇ ਸਮਾਜੀ ਸਰੋਕਾਰਾਂ ਤੋਂ ਲਾਂਭੇ ਕੀਤਾ ਜਾ ਰਿਹਾ ਹੈ।
ਕਾਮਰੇਡ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਨੌਜਵਾਨਾਂ ਨੂੰ ਵੱਖ ਵੱਖ ਮਿਹਨਤਕਸ਼ਾਂ ਉਪਰ ਸਾਮਰਾਜੀ ਸ਼ਕਤੀਆਂ ਅਤੇ ਉਹਨਾਂ ਦੇ ਸੇਵਾਦਾਰਾਂ ਵੱਲੋਂ ਬੋਲੇ ਹੱਲੇ ਖਿਲਾਫ਼ ਇਕਜੁੱਟ ਹੋ ਕੇ ਜੂਝਣ ਲਈ ਅੱਗੇ ਆਉਣ ਦੀ ਲੋੜ ਹੈ।
ਉਹਨਾਂ ਕਿਹਾ ਕਿ ਆਦਿਵਾਸੀਆਂ ਕੋਲੋਂ ਜੰਗਲ, ਜਲ, ਜ਼ਮੀਨ ਅਤੇ ਜਗੀਰ ਖੋਹਕੇ, ਉਹਨਾਂ ਦੀਆਂ ਧੀਆਂ ਦੀ ਆਬਰੂ ਲੁੱਟਕੇ, ਉਜਾੜਕੇ, ਕੁਦਰਤੀ ਸਾਧਨਾਂ ਉਪਰ ਕਬਜ਼ਾ ਕਰਨ ਲਈ ਲੋਟੂ ਜਮਾਤਾਂ ਪੱਬਾਂ ਭਾਰ ਹੋਈਆਂ ਹਨ। ਵਿਕਾਸ ਦੇ ਨਾਂਅ 'ਤੇ ਵਿਨਾਸ਼ ਦੇ ਰਾਹ ਪਈ ਮਨਮੋਹਨ ਸਿੰਘ ਦੀ ਸਰਕਾਰ ਨਾਲੋਂ ਵੀ ਕਈ ਕਦਮ ਅੱਗੇ ਜਾ ਕੇ ਮੋਦੀ ਸਰਕਾਰ ਲੋਕਾਂ ਉਪਰ ਉਹਨਾਂ ਦੇ ਜਮਹੂਰੀ ਹੱਕਾਂ ਉਪਰ ਡਾਕਾ ਮਾਰਨ ਲਈ ਕਮਰ ਕੱਸੇ ਕਸ ਰਹੀ ਹੈ।
ਉਹਨਾਂ ਕਿਹਾ ਕਿ ਇਹ ਆਦਮਖਾਣਾ ਪ੍ਰਬੰਧ ਅਵੱਸ਼ ਬਦਲੇਗਾ ਪਰ ਇਸ ਲਈ ਗ਼ਦਰੀਆਂ ਵਾਲੀ ਭਾਵਨਾ ਦੀ ਪਰਚੰਡ ਸੋਚ ਅਤੇ ਅਮਲ ਦੀ ਲੋੜ ਹੈ।
ਕਮੇਟੀ ਦੇ ਜਨਰਲ ਸਕੱਤਰ ਡਾ. ਰਘਬੀਰ ਕੌਰ ਨੇ ਬੋਲਦਿਆਂ ਕਿਹਾ ਕਿ ਸਿਖਿਆਰਥੀ ਚੇਤਨਾ 'ਚ ਤਸੱਲੀਬਖ਼ਸ਼ ਹਾਜ਼ਰੀ ਅਤੇ ਸਾਰਥਕ ਵਿਚਾਰ ਚਰਚਾ ਆਸ ਬੰਨਾਉਂਦੀ ਹੈ ਕਿ ਕਮੇਟੀ ਦੇ ਯਤਨਾਂ ਨੂੰ ਬੂਰ ਪੈ ਰਿਹਾ ਹੈ। ਉਹਨਾਂ ਨੇ ਅੱਗੇ ਤੋਂ ਚੇਤਨਾ ਕੈਂਪਾਂ ਦੀ ਲੜੀ ਵਧਾਉਣ ਦਾ ਵਿਸ਼ਵਾਸ ਦੁਆਇਆ।
ਇਸ ਮੌਕੇ ਪੀਪਲਜ਼ ਵਾਇਸ ਵੱਲੋਂ ਦਸਤਾਵੇਜ਼ੀ ਫ਼ਿਲਮਾਂ ਦਿਖਾਈਆਂ ਗਈਆਂ, ਜਿਨ•ਾਂ ਦਾ ਸਿਖਿਆਰਥੀਆਂ ਨੇ ਖੂਬ ਆਨੰਦ ਮਾਣਿਆ।
ਅੱਜ ਦੂਜੇ ਦਿਨ ਡਾ. ਪਰਮਿੰਦਰ ਅਤੇ ਜਗਰੂਪ ਦੋ ਵਕਤਾ ਹੋਣਗੇ। ਡਾ. ਅੰਕੁਰ ਸ਼ਰਮਾ ਅਤੇ ਨੀਰਜ ਕੌਸ਼ਿਕ ਦੀ ਨਿਰਦੇਸ਼ਨਾ 'ਚ ਦੋ ਨਾਟਕ ਖੇਡੇ ਜਾਣਗੇ।
'ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ' ਅਤੇ 'ਡਾਂਸ ਆਫ਼ ਲਾਈਫ ਐਟ ਦਾ ਰੇਟ ਆਫ਼ ਡੈਥ' ਖੇਡੇ ਜਾਣਗੇ।

ਬੀ ਕੇ ਯੂ ਨੇ ਫਸਲਾਂ ਦੇ ਭਾਅ ਚ ਨਿਗੂਣਾ ਵਾਧਾ ਕੀਤਾ ਰੱਦ -----ਮੋਦੀ ਸਵਾਮੀਨਾਥਨ ਦੀ ਰੀਪੋਰਟ ਅਨੁਸਾਰ ਭਾਅ ਨੀਯਤ ਕਰਵਾਉਣ- ਗੋਲੇਵਾਲਾ
www.sabblok.blogspot.com
ਫਰੀਦਕੋਟ 26 ਜੂਨ ( ਗੁਰਭੇਜ ਸਿੰਘ ਚੌਹਾਨ ) ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਸੂਬਾ ਮੀਤ ਪ੍ਰਧਾਨ ਸ: ਗੁਰਮੀਤ ਸਿੰਘ ਗੋਲੇਵਾਲਾ ਨੇ ਕੇਂਦਰ ਸਰਕਾਰ ਵੱਲੋਂ ਐਲਾਨ ਕੀਤੇ ਫਸਲਾਂ ਦੇ ਭਾਅ ਵਿਚ ਕੀਤੇ ਗਏ ਨਿਗੂਣੇ ਵਾਧੇ ਨੂੰ ਰੱਦ ਕਰਦਿਆਂ ਇਸਨੂੰ ਕਿਸਾਨਾਂ ਨਾਲ ਮਜ਼ਾਕ ਦੱਸਦਿਆਂ ਕਿਹਾ ਕਿ ਚੋਣਾਂ ਸਮੇਂ ਮੋਦੀ ਨੇ ਕਿਸਾਨਾਂ ਨਾਲ ਇਹ ਵਾਅਦਾ ਕੀਤਾ ਸੀ ਕਿ ਜੇਕਰ ਉਹ ਸੱਤਾ ਵਿਚ ਆਏ ਤਾਂ ਕਿਸਾਨਾਂ ਨੂੰ ਫਸਲਾਂ ਦੇ ਲਾਹੇਵੰਦ ਭਾਅ ਦਿਵਾਏ ਜਾਣਗੇ। ਪੰਜਾਬ ਦੇ ਮੁੱਖ ਮੰਤਰੀ ਸ: ਬਾਦਲ ਵੀ ਇਹ ਕਹਿੰਦੇ ਰਹੇ ਕਿ ਜੇ ਉੱਪਰ ਮੋਦੀ ਸਰਕਾਰ ਬਣ ਗਈ ਤਾਂ ਜਿੱਥੇ ਪੰਜਾਬ ਦੇ ਸਾਰੇ ਮਸਲੇ ਹੱਲ ਹੋ ਜਾਣਗੇ, ਉੱਥੇ ਕਿਸਾਨਾਂ ਨੂੰ ਵੀ ਸਵਾਮੀਨਾਥਨ ਦੀ ਰੀਪੋਰਟ ਅਨੁਸਾਰ ਭਾਅ ਦਿਵਾਂਵਾਂਗੇ। ਪਰ ਬੜੇ ਦੁੱਖ ਦੀ ਗੱਲ ਹੈ ਕਿ ਸ: ਬਾਦਲ ਨੇ ਪੰਜਾਬ ਦੇ ਕਿਸਾਨਾਂ ਦੀਆਂ ਮੁੱਖ ਫਸਲਾਂ, ਝੋਨਾਂ ਅਤੇ ਕਪਾਹ ਦੇ ਭਾਅ ਵਿਚ ਸਿਰਫ 50 ਰੁਪਏ ਫੀ ਕੁਇੰਟਲ ਕੀਤੇ ਵਾਧੇ ਬਾਰੇ ਕੋਈ ਟਿੱਪਣੀ ਨਹੀਂ ਕੀਤੀ। ਉਨ•ਾਂ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਵੱਲੋਂ ਕਿਸਾਨਾਂ ਨੂੰ ਉਨ•ਾਂ ਦੀ ਮਿਹਨਤ ਦਾ ਮੁੱਲ ਨਾਂ ਮਿਲਣ ਕਾਰਨ ਹੀ ਹਰ ਕਿਸਾਨ ਦਾ ਅੱਜ ਵਾਲ ਵਾਲ ਕਰਜ਼ਾਈ ਹੈ ਅਤੇ ਕਰਜ਼ੇ ਦੀ ਇਹ ਪੰਡ ਇਹੋ ਜਿਹੀਆਂ ਮਾੜੀਆਂ ਨੀਤੀਆਂ ਨਾਲ ਹੋਰ ਵਧੇਗੀ। ਕਰਜ਼ਾ ਮੁਆਫੀ ਲਈ ਵੀ ਸ: ਬਾਦਲ ਇਹ ਕਹਿੰਦੇ ਰਹੇ ਕਿ ਕੇਂਦਰ ਚ ਕਾਂਗਰਸ ਦੀ ਸਰਕਾਰ ਹੈ ਅਤੇ ਜਦੋਂ ਉਨ•ਾਂ ਦੀ ਭਾਈਵਾਲ ਸਰਕਾਰ ਆਈ ਤਾਂ ਪੰਜਾਬ ਦੀ ਕਿਸਾਨੀ ਦੇ ਸਾਰੇ ਕਰਜ਼ੇ ਤੇ ਲਕੀਰ ਫੇਰ ਦਿੱਤੀ ਜਾਵੇਗੀ । ਹੁਣ ਸ: ਬਾਦਲ ਕੋਲ ਕੋਈ ਹੋਰ ਬਹਾਨਾਂ ਨਹੀਂ। ਬੀ ਕੇ ਯੂ ਫਸਲਾਂ ਦੇ ਵਾਜਬ ਭਾਅ ਦੀ ਮੰਗ ਦੇ ਨਾਲ ਨਾਲ ਇਹ ਵੀ ਮੰਗ ਕਰਦੀ ਹੈ ਕਿ ਸ: ਬਾਦਲ ਹੁਣ ਪੰਜਾਬ ਦੀ ਸਮੁੱਚੀ ਕਿਸਾਨੀ ਦੇ ਕਰਜ਼ੇ ਤੇ ਲਕੀਰ ਮਰਵਾਏ। ਸ: ਗੋਲੇਵਾਲਾ ਨੇ ਮੋਦੀ ਵੱਲੋਂ ਅੱਛੇ ਦਿਨ ਆਨੇ ਵਾਲੇ ਹੈਂ ਕਹਿਕੇ ਲੋਕਾਂ ਨੂੰ ਵਿਖਾਏ ਸਬਜ਼ਬਾਗ ਦੇ ਉਲਟ ਰੇਲ ਭਾੜੇ ਅਤੇ ਜਰੂਰੀ ਵਸਤਾਂ ਦੇ ਭਾਅ ਵਿਚ ਕੀਤੇ ਵਾਧੇ ਦੀ ਵੀ ਸਖਤ ਨਿੰਦਾ ਕੀਤੀ। ਉਨ•ਾਂ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵੱਲੋਂ ਫਸਲਾਂ ਦੇ ਹੱਕੀ ਭਾਅ ਲੈਣ ਲਈ ਅਤੇ ਸਰਕਾਰ ਵੱਲੋਂ ਕੀਤੇ ਵਾਅਦਿਆਂ ਤੋਂ ਮੁਕਰਨ ਵਿਰੁੱਧ ਪੂਰੇ ਭਾਰਤ ਵਿਚ ਸੰਘਰਸ਼ ਦਾ ਸੱਦਾ ਦਿੱਤਾ ਜਾਵੇਗਾ।

ਏੇਡਿਡ ਸਕੂਲ ਅਧਿਆਪਕ ਯੂਨੀਅਨ ਦੇ ਵਫਦ ਨੇ ਸਿੱਖਿਆ ਮੰਤਰੀ ਡਾ.ਚੀਮਾ ਨੂੰ ਮਿਲ ਕੇ ਸਮੱਸਿਆਵਾਂ ਦੱਸੀਆਂ ---ਰਮਸਾ ਭਰਤੀ ਰੋਕਣ ਤੇ ਏੇਡਿਡੇ ਸਟਾਫ ਦੇ ਰਲੇਵੇ ਦੀ ਮੰਗ ਉਠਾਈ
www.sabblok.blogspot.com
25 ਜੂਨ
ਪੰਜਾਬ ਰਾਜ ਸਰਕਾਰੀ ਸਹਾਇਤਾ ਪ੍ਰਾਪਤ ਅਧਿਆਪਕ ਅਤੇ ਹੋਰ ਕਰਮਚਾਰੀ ਯੂਨੀਅਨ ਦਾ ਵਫਦ ਸੂਬਾ ਪ੍ਰਧਾਨ ਸ.ਗੁਰਚਰਨ ਸਿੰਘ ਚਾਹਲ ਦੀ ਅਗਵਾਈ ਵਿਚ ਸਿੱਖਿਆ ਮੰਤਰੀ ਡਾ.ਦਲਜੀਤ ਸਿੰਘ ਚੀਮਾ ਨੂੰ ਮਿਲਿਆ।ਇਸ ਮੀਟਿੰਗ ਵਿਚ ਯੂਨੀਅਨ ਆਗੂਆਂ ਨੇ ਸਿੱਖਿਆ ਮੰਤਰੀ ਨਾਲ ਏਡਿਡ ਸਕੂਲਾਂ ਦੇ ਅਧਿਆਪਕਾਂ, ਵਿਦਿਆਰਥੀਆਂ ਅਤੇ ਪੈਨਸ਼ਨਰਾਂ ਨਾਲ ਸਬੰਧਤ ਮੰਗਾਂ ਬਾਰੇ ਵਿਸਥਾਰਪੂਰਵਕ ਵਿਚਾਰ ਵਟਾਂਦਰਾ ਕੀਤਾ।ਯੂਨੀਅਨ ਦੇ ਲੁਧਿਆਣਾ ਪ੍ਰੈਸ ਸਕੱਤਰ ਦਵਿੰਦਰ ਕੁਮਾਰ ਨੇ ਦੱਸਿਆ ਕਿ ਯੂਨੀਅਨ ਨੇ ਸੂਬੇ ਦੇ ਸਿੱਖਿਆ ਮੰਤਰੀ ਡਾ.ਚੀਮਾ ਤੋਂ ਮੰਗ ਕੀਤੀ ਕਿ ਸੂਬੇ ਦੇ ਏਡਿਡ ਸਕੂਲਾਂ ਦੇ ਸਮੂਹ ਸਟਾਫ ਦਾ ਸਰਕਾਰੀ ਸਕੂਲਾਂ ਵਿਚ ਰਲੇਵਾਂ ਕੀਤਾ ਜਾਵੇ ਅਤੇ ਸਰਕਾਰ ਵਲੋਂ ਰਮਸਾ ਅਧੀਨ ਏਡਿਡ ਸਕੂਲਾਂ ਵਿਚ ਭਰੀਆਂ ਜਾ ਰਹੀਆਂ ਪੋਸਟਾਂ ਨੂੰ ਰੋਕਿਆ ਜਾਵੇ।ਕਿਉਂਕਿ ਇਹ ਠੇਕੇ ਦੀ ਭਰਤੀ ਜਿਥੇ ਏਡਿਡ ਸਕੂਲਾਂ ਦੇ ਐਕਟ ਦੇ ਵਿਰੁੱਧ ਹੈ ਉਥੇ ਇਸ ਨਾਲ ਏਡਿਡ ਸਕੂਲਾਂ ਦੇ ਸਟਾਫ ਦਾ ਤਰੱਕੀ ਚੈਨਲ ਹਮੇਸ਼ਾ ਲਈ ਬੰਦ ਹੋ ਜਾਵੇਗਾ।ਆਗੂਆਂ ਨੇ ਸਿੱਖਿਆ ਮੰਤਰੀ ਨੂੰ ਦੱਸਿਆ ਕਿ ਪੰਜਾਬ ਦੇ ਏਡਿਡ ਸਕੂਲਾਂ ਦੇ ਅਧਿਆਪਕਾਂ ਤੇ ਹੋਰ ਕਰਮਚਾਰੀਆਂ ਦੀ ਹਾਲਤ ਬੁਹਤ ਤਰਸਯੋਗ ਹੋਈ ਹੈ ਇਸ ਲਈ ਸਰਕਾਰ ਨੂੰ ਪੈਨਸ਼ਨਰੀ ਪੋਸਟਾਂ ਤੇ ਕੰਮ ਕਰਦੇ ਅਧਿਆਪਕਾਂ ਤੇ ਹੋਰ ਸਟਾਫ ਦਾ ਸਰਕਾਰੀ ਸਕੂਲਾਂ ਵਿਚ ਰਲੇਵਾਂ ਕੀਤਾ ਜਾਵੇ।ਜਿਸ ਨਾਲ ਸਰਕਾਰ ਤੇ ਬੁਹਤਾ ਵਿੱਤੀ ਬੋਝ ਵੀ ਨਹੀ ਪੈਣਾ ਹੈ।ਇਸ ਤੋਂ ਬਿਨ੍ਹਾਂ ਯੂਨੀਅਨ ਆਗੂਆਂ ਨੇ ਪੰਜਵੇ ਤਨਖਾਹ ਕਮਿਸ਼ਨ ਅਨੁਸਾਰ ਮੈਡੀਕਲ ਤੇ ਮਕਾਨ ਕਿਰਾਇਆ ਭੱਤਾ,4-9-14 ਦੀਆਂ ਸਾਲਾਨਾ ਤਰੱਕੀਆਂ ਦੇਣ,ਪੇਂਡੂ ਤੇ ਮੋਬਾਈਲ ਭੱਤਾ ਦੇਣ,ਏਡਿਡ ਸਕੂਲਾਂ ਵਿਚ ਪੜ੍ਹਦੇ ਵਿਦਿਆਰਥੀਆਂ ਨੂੰ ਰਿਹਾਇਸ਼ੀ ਸਕੂਲਾਂ ਵਿਚ ਦਾਖਲੇ, ਕੁੜੀਆਂ ਨੂੰ ਮਾਈ ਭਾਗੋ ਸਕੀਮ ਤਹਿਤ ਮੁਫਤ ਸਾਈਕਲ ਅਤੇ ਸਰਬ ਸਿੱਖਿਆ ਅਂਿਭਆਨ ਤਹਿਤ ਇਨਫਰਾਸਟਰਕਚਰ ਵਿਕਾਸ ਲਈ ਸਰਕਾਰੀ ਸਕੂਲਾਂ ਵਾਂਗ ਗ੍ਰਾਂਟਾ ਦਿੱਤੀਆਂ ਜਾਣ।ਯੂਨੀਅਨ ਆਗੂਆਂ ਨੇ ਏਡਿਡ ਸਕੂਲਾਂ ਵਿਚ ਟਾਈਮ ਟੇਬਲ ਸਰਕਾਰੀ ਸਕੂਲਾਂ ਵਾਂਗ ਲਾਗੂ ਕਰਨ ਅਤੇ ਵਿਦਿਆਰਥੀਆਂ ਦੀ ਗਿਣਤੀ ਘੱਟਣ ਤੇ ਅਧਿਆਪਕਾਂ ਦੀ ਤਨਖਾਹ ਗ੍ਰਾਂਟ ਨਾ ਕੱਟਣ ਦੀ ਮੰਗ ਵੀ ਕੀਤੀ।ਇਸ ਮੀਟਿੰਗ ਵਿਚ ਸੂਬਾ ਪ੍ਰਧਾਨ ਗੁਰਚਰਨ ਸਿੰਘ ਚਾਹਲ,ਰਾਜ ਕੁਮਾਰ ਮਿਸ਼ਰਾ ਪ੍ਰਧਾਨ ਅੰਮ੍ਰਿਤਸਰ,ਜ਼ਿਲ੍ਹਾ ਸਕੱਤਰ ਰਣਜੀਤ ਸਿੰਘ ਰੋਪੜ,ਸ਼ਰਨਜੀਤ ਸਿੰਘ ਪ੍ਰਧਾਨ ਮੁਹਾਲੀ,ਮੈਡਮ ਸ਼ਵਿੰਦਰਜੀਤ ਕੌਰ ਲੁਧਿਆਣਾ,ਸ਼ਵਿੰਦਰ ਮਛਰਾਲ ਪ੍ਰਧਾਨ ਫਿਰੋਜ਼ਪੁਰ,ਰਜਿੰਦਰ ਸ਼ਰਮਾ ਪ੍ਰਧਾਨ ਸ਼ਹੀਦ ਭਗਤ ਸਿੰਘ ਨਗਰ,ਡਾ.ਗੁਰਮੀਤ ਸਿੰਘ,ਹਰਦੀਪ ਸਿੰਘ ਢੀਂਡਸਾ ਸੂਬਾ ਪ੍ਰੈਸ ਸਕੱਤਰ,ਅਨਿਲ ਭਾਰਤੀ ਪਟਿਆਲਾ,ਨਰਿੰਦਰਪਾਲ ਤਖਤਗੜ੍ਹ,ਯਾਦਵਿੰਦਰ ਕੁਮਾਰ ਕੁਰਾਲੀ,ਦਲਜੀਤ ਸਿੰਘ ਖਰੜ,ਗੁਰਮੀਤ ਸਿੰਘ ਲੁਧਿਆਣਾ,ਅਜੇ ਚੌਹਾਨ ਅੰਮ੍ਰਿਤਸਰ,ਵਿਨੇ ਕੁਮਾਰ ਅਤੇ ਹੋਰ ਆਗੂ ਵੀ ਮੌਜੂਦ ਸਨ।

ਸ਼ਰੋਮਣੀ ਨਾਟਕਕਾਰ ਸ੍ਰੀ ਗੁਰਸ਼ਰਨ ਸਿੰਘ ਦੀ ਯਾਦ 'ਚ ਪਲਸ ਮੰਚ ਵੱਲੋਂ ਸਭਿਆਚਾਰਕ ਮੁਹਿੰਮ ਦਾ ਐਲਾਨ
www.sabblok.blogspot.com
ਜਲੰਧਰ; 23 ਜੂਨ: ਪੰਜਾਬ ਲੋਕ ਸਭਿਆਚਾਰਕ ਮੰਚ (ਪਲਸ ਮੰਚ) ਪੰਜਾਬ ਦੇ ਕੋਨੇ ਕੋਨੇ ਅੰਦਰ ਤਿੰਨ ਮਹੀਨੇ ਨਿਰੰਤਰ ਸਾਹਿਤਕ/ਸਭਿਆਚਾਰਕ ਮੁਹਿੰਮ ਲਾਮਬੰਦ ਕਰਕੇ, ਪੰਜਾਬ ਦੇ ਇਨਕਲਾਬੀ ਰੰਗ ਮੰਚ ਦੇ ਬਾਬਾ ਬੋਹੜ ਸ੍ਰੀ ਗੁਰਸ਼ਰਨ ਸਿੰਘ ਦੀ ਯਾਦ 'ਚ ਉਹਨਾਂ ਦੇ ਵਿਛੋੜੇ ਵਾਲੀ ਰਾਤ 27 ਸਤੰਬਰ ਨੂੰ ਦਾਣਾ ਮੰਡੀ ਬਰਨਾਲਾ ਵਿਖੇ ਇਨਕਲਾਬੀ ਰੰਗ ਮੰਚ ਦਿਹਾੜਾ ਮਨਾਉਣ ਲਈ ਸਾਰੀ ਰਾਤ ਦਾ ਲਾ-ਮਿਸਾਲ ਨਾਟਕ ਅਤੇ ਗੀਤ-ਸੰਗੀਤ ਸਮਾਗਮ ਕਰੇਗਾ।
ਸਾਰੀ ਰਾਤ ਦਾ ਇਹ ਸਮਾਗਮ ਇਸ ਵਾਰ ਕਾਮਾਗਾਟਾ ਮਾਰੂ ਦੀ 100ਵੀਂ ਵਰੇ• ਗੰਢ ਨੂੰ ਸਮਰਪਤ ਹੋਏਗਾ।
ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ ਦੀ ਪ੍ਰਧਾਨਗੀ 'ਚ ਹੋਈ ਸੂਬਾ ਕਮੇਟੀ ਦੀ ਮੀਟਿੰਗ 'ਚ ਗੰਭੀਰ ਵਿਚਾਰ-ਚਰਚਾ ਉਪਰੰਤ ਲਏ ਫੈਸਲਿਆਂ ਬਾਰੇ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਮੰਚ ਦੇ ਪ੍ਰਧਾਨ ਅਮੋਲਕ ਸਿੰਘ ਅਤੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਦੱਸਿਆ ਕਿ ਸੂਬਾ ਕਮੇਟੀ ਦ੍ਰਿੜ ਸੰਕਲਪ ਹੈ ਕਿ 27 ਸਤੰਬਰ ਦੇ ਯਾਦਗਾਰੀ ਸਿਖ਼ਰ ਸਮਾਗਮ ਅਤੇ ਉਸਦੇ ਮਨੋਰਥ ਦੀ ਸਫ਼ਲਤਾ ਲਈ ਅਸਲ 'ਚ ਪੂਰਾ ਤਾਣ ਲਗਾ ਕੇ ਤਿੰਨ ਮਹੀਨੇ ਦੀ ਮੁਹਿੰਮ ਨੂੰ ਜਨਤਕ ਹਮਾਇਤ ਵਾਲੀ ਬਦਲਵੇਂ ਲੋਕ-ਪੱਖੀ ਅਤੇ ਇਨਕਲਾਬੀ ਸਭਿਆਚਾਰਕ ਲਹਿਰ ਬਣਾਇਆ ਜਾਏਗਾ।
ਉਹਨਾਂ ਦੱਸਿਆ ਕਿ ਪਲਸ ਮੰਚ ਪੰਜਾਬ ਭਰ ਦੀਆਂ ਸਮੂਹ ਸਾਹਿਤਕ/ਸਭਿਆਚਾਰਕ ਸੰਸਥਾਵਾਂ ਦੇ ਸੰਗ ਸਾਥ ਅਤੇ ਮਜ਼ਦੂਰ, ਕਿਸਾਨ, ਮੁਲਾਜਮ, ਵਿਦਿਆਰਥੀ, ਨੌਜਵਾਨ, ਤਰਕਸ਼ੀਲ, ਜਮਹੂਰੀ, ਔਰਤ ਜੱਥੇਬੰਦੀਆਂ ਅਤੇ ਬੁੱਧੀਜੀਵੀ ਸ਼ਖਸੀਅਤਾਂ ਦੀ ਭਰਵੀਂ ਹਮਾਇਤ ਨਾਲ ਪਿੰਡਾਂ, ਕਸਬਿਆਂ, ਮੁਹੱਲਿਆਂ, ਸ਼ਹਿਰਾਂ, ਵੱਖ-ਵੱਖ ਸੰਸਥਾਵਾਂ ਅੰਦਰ ਤਿੰਨ ਮਹੀਨੇ, ਵਿਚਾਰ-ਚਰਚਾਵਾਂ, ਵਰਕਸ਼ਾਪਾਂ, ਨਾਟਕਾਂ, ਗੀਤ-ਸੰਗੀਤ, ਫ਼ਿਲਮਾਂ, ਵਿਸ਼ਾਲ ਇਕੱਤਰਤਾਵਾਂ, ਸੀ.ਡੀ. ਆਦਿ ਰਾਹੀਂ ਚੌਤਰਫ਼ੇ ਸੰਕਟ ਦੇ ਰਗੜੇ ਹੇਠ ਪਿਸ ਰਹੇ ਲੋਕਾਂ ਨੂੰ ਸ੍ਰੀ ਗੁਰਸ਼ਰਨ ਸਿੰਘ (ਭਾਈ ਮੰਨਾ ਸਿੰਘ) ਦੇ ਨਾਟਕਾਂ ਅਤੇ ਸੰਘਰਸ਼ਮਈ ਜੀਵਨ ਦੇ ਸੁਨੇਹੇ ਅਤੇ ਉਦੇਸ਼ ਬਾਰੇ ਰੌਸ਼ਨੀ ਪਾਈ ਜਾਏਗੀ।
ਉਹਨਾਂ ਨੇ ਲੋਕ-ਵਿਰੋਧੀ ਅਸਭਿਆਚਾਰਕ ਪ੍ਰਦੂਸ਼ਣ ਦੇ ਬੱਦਲਾਂ ਨੂੰ ਉਡਾਉਣ ਲਈ ਛੱਟਾ ਚਾਨਣਾ ਦਾ ਦੇਣ ਲਈ ਪੰਜਾਬ ਵਾਸੀਆਂ ਨੂੰ ਮੁਹਿੰਮ ਦੀ ਡਟਵੀਂ ਹਮਾਇਤ ਦੀ ਅਪੀਲ ਕੀਤੀ ਹੈ

ਬਾਬਾ ਬੂਟਾ ਭਗਤ ਜੀ ਸੱਭਿਆਚਾਰਕ ਮੇਲਾ ਅਮਿੱਟ ਯਾਦਾ ਛੱਡਦਾ ਸਮਾਪਤ ----ਨਾਮਵਰ ਗਾਈਕ ਕੋਰ ਬੀ ਤੇ ਹੋਰ ਕਲਾਕਾਰਾ ਨੇ ਲਾਈ ਗੀਤਾ ਦੀ ਛਹਿਬਰ
ਬਾਬਾ ਬੂਟਾ ਭਗਤ ਜੀ ਦੇ ਸੱਭਿਆਂਚਾਰਕ ਮੇਲੇ ਦਾ ਉਦਘਾਟਨ ਮੁੱਖ ਮਹਿਮਾਨ ਸ੍ਰੀ ਸਾਮ ਲਾਲ ਉੱਪਲ ਨਾਲ ਖੜੇ ਹੋਰ ਪਤਵੰਤੇ ਆਂਗੂ (ਬਾਜਵਾ)
ਸੱਭਿਆਂਚਾਰਕ ਮੇਲੇ ਦਾ ਮਨੋਰੰਜਨ ਕਰਦੇ ਹੋਏ ਗਾਇਕਾ ਕੋਰ ਬੀ (ਬਾਜਵਾ)
ਮੇਲੇ ਦੋਰਾਨ ਹਾਸਰਸ ਕਲਾਕਾਰ ਭੋਟੂ ਸਾਹ ਤੇ ਹੋਰ (ਬਾਜਵਾ)
ਟਾਡਾ ਉੜਮੁੜ -- ਜੂਨ (ਅਮ੍ਰਿਤਪਾਲ ਬਾਜਵਾ,ਤਰਸੇਮ ਪੱਪੂ ) ਟਾਡਾ ਵਿਖੇ ਬਾਬਾ ਬੂਟਾ ਭਗਤ ਜੀ ਦੇ ਮੇਲੇ ਤੇ ਸਿਟੀ ਵੈਲਫੇਅਰ ਕਲੱਬ ਅਤੇ ਪੱਤਰਕਾਰ ਪਰਿਵਾਰ ਉੜਮੁੜ ਟਾਡਾ ਵਲੋ ਬਾਬਾ ਬੂਟਾ ਭਗਤ ਜੀ ਨੂੰ ਸਮਰਪਿਤ ਸੱਭਿਆਚਾਰਕ ਬਾਬਾ ਬੂਟਾ ਭਗਤ ਜੀ ਦੀ ਯਾਦ ਨੂੰ ਅਮਿੱਟ ਯਾਦਾ ਛੱਡਦਾ ਸਮਾਪਤ ਹੋ ਗਿਆ
ਸਿਟੀ ਵੈਲਫੇਅਰ ਕਲੱਬ ਅਤੇ ਪ੍ਰੈਸ ਕਲੱਬ ਟਾਡਾ ਦੇ ਪ੍ਰਧਾਨ ਤਰਸੇਮ ਪੱਪੂ ਦੀ ਅਗਵਾਈ ਵਿਚ ਕਰਵਾਏ ਗਏ ਬਾਬਾ ਬੂਟਾ ਭਗਤ ਜੀ ਸਲਾਨਾ ਸੱਭਿਆਂਚਾਰਕ ਮੇਲੇ ਦਾ ਉਦਘਾਟਨ ਮੁੱਖ ਮਹਿਮਾਨ ਸ੍ਰੀ ਸਾਮ ਲਾਲ ਉੱਪਲ ਨੇ ਕੀਤਾ।ਇਸ ਸਲਾਨਾ ਜੋੜ ਮੇਲੇ ਤੇ ਹਲਕਾ ਇਚਾਰਜ ਅਰਵਿੰਦਰ ਸਿੰਘ ਰਸੂਲਪੁਰ,ਸ੍ਰੀ ਜਵਾਹਰ ਖੁਰਾਣਾ ਚੇਅਰਮੈਨ ਪਲਾeਨਿੰਗ ਬੋਰਡ, ਲਖਵਿੰਦਰ ਸਿੰਘ ਲੱਖੀ ਮੈਬਰ ਜਿਲਾ ਪ੍ਰਸਿਦ, ਸੁਖਵਿੰਦਰ ਸਿੰਘ ਮੂਨਕ ਮੈਬਰ ਜਿਲਾ ਪ੍ਰਸਿਦ, ਦੀਪਕ ਬਹਿਲ ਪ੍ਰਧਾਨ ਰੋਟਰੀ ਕਲੱਬ ਟਾਡਾ,ਸਾਈ ਜੋਤੀ ਸਾਹ ਜੀ ਕਾਦਰੀ ਜੋਹਲਾ ਵਾਲੇ,ਆਦਿ ਨੇ ਉਚੇਚੇ ਤੋਰ ਤੇ ਸਿਰਕਤ ਕੀਤੀ
ਇਸ ਮੋਕੇ ਮੇਲੇ ਦੋਰਾਨ ਪੰਜਾਬ ਦੇ ਨਾਮਵਰ ਕਲਾਕਾਰ ਕੋਰ ਬੀ ਨੇ ਆਪਣੇ ਹਿੱਟ ਗੀਤ ਗਾ ਕੇ ਮੇਲੇ ਦੀ ਰੋਣਕ ਨੂੰ ਵਧਾਉਦੇ ਹੋਏ ਮੇਲੇ ਦਾ ਮਨੋਰੰਜਨ ਕਰ ਕੇ ਵਾਹ ਵਾਹ ਲੁੱਟੀ ਇਸ ਮੋਕੇ ਨਾਮਵਰ ਕਲਾਕਾਰਾ ਨੇ ਗੀਤਾ ਦੀ ਛਹਿਬਰ ਲਗਾਈ ਤੇ ਲੋਕਾ ਨੂੰ ਨੱਚਣ ਲਈ ਮਜਬੂਰ ਕੀਤਾ ਜਿਸ ਦੇ ਬਾਅਦ ਸੁਰਿੰਦਰ ਲਾਡੀ,ਰਾਜੂ ਸਾਹ ਮਸਤਾਨਾ ਮੈਡਮ ਦਿਲਜੀਤ ਬੱਬਲੀ ਕੁਲਬੀਰ,ਰਮਨੀਕ ਸੈਣੀ, ਹਰਸ ਠਾਕੁਰ,ਆਦਿ ਨੇ ਮੇਲੇ ਚ, ਸੱਭਿਆਂਚਾਰਕ ਦੀ ਰੋਣਕ ਨੂੰ ਵਧਾਇਆ ਅਤੇ ਹਾਸਰਸ ਕਲਾਕਾਰ ਭੋਟੂ ਸਾਹ ਤੇ ਕਵਿਤਾ ਅਰੋੜਾ ਮੇਲੇ ਦਾ ਮੰਨੋਰੰਜਨ ਦੋਰਾਨ ਕਮੇਡੀ ਕਰ ਕੇ ਲੋਕਾ ਦਾ ਹਾਸਰਸ ਮਨੰਰਜਨ ਕੀਤਾ ਸਟੇਜ ਦੀ ਸੇਵਾ ਬਲਦੇਵ ਰਾਹੀ ਅਤੇ ਮੈਡਮ ਕੋਮਲ ਆਦਿ ਨੇ ਕੀਤੀ ਉਥੇ ਉਘੇ ਨਾਮਵਰ ਲੇਖਕ ਹਰਵਿੰਦਰ ਉਹੜਪੁਰੀ ਸੁਖਜੀਤ ਝਾਸਾ,ਨੇ ਵੀ ਹਾਜਰੀ ਲਗਵਾਈ।ਇਸ ਮੋਕੇ ਪ੍ਰਬੰਧਕਾ ਵਲੋ ਨਾਮਵਰ ਪ੍ਰਮੁੱਖ ਸਖਸੀਅਤਾ ਨੂੰ ਸਨਮਾਨਿਤ ਕੀਤਾ ਗਿਆ
ਇਸ ਮੋਕੇ ਸੁਖਵਿੰਦਰ ਸਿੰਘ ਅਰੋੜਾ, ਕਮਲਜੀਤ ਅਰੋੜਾ,ਸਤਿੰਦਰ ਚੱਢਾ ਐਸ ਐਚ ਉ, ਡਾ ਕੇਵਲ ਸਿੰਘ,ਸੰਦੀਪ ਸੈਣੀ,ਕਮਲਜੀਤ ਸੈਣੀ ਗੁਰਸਿਮਰਨ ਸਿੰਘ ਸੋਢੀ,ਦੇਸ ਰਾਜ ਡੋਗਰਾ,ਆਤਮਜੀਤ ਸੋਢੀ,ਸੁਰਜੀਤ ਪਾਲ,ਸੋਨੂੰ ਖੰਨਾ ਸਾਹਿਰੀ ਪ੍ਰਧਾਂਨ,ਮਿਕੀ ਪੰਡਿਤ,ਕ੍ਰਿਪਾਲ ਸ਼ਿੰਘ ਪਡੋਰੀ,ਸਤੀਸ ਜੌੜਾ,ਕੁਲਵੀਰ ਸੀਹਰਾ ਅੰਮ੍ਰਿਤਪਾਲ ਬਾਜਵਾ, ਉਕਾਰ ਸਿੰਘ,ਰਜਿੰਦਰ ਸਿੰਘ,ਸਤਪਾਲ ਸਿੰਘ ਸੱਤੀ,ਸੁਰਿੰਦਰ ਬਬਲਾ ਬਲਜੀਤ ਮਰਵਾਹਾ,ਕੁਲਦੀਪ ਸਿੰਘ,ਉਮ ਪ੍ਰਕਾਸ, ਬਿਕਰਜੀਤ ਦਾਤਾ,ਬੰਟੀ ਸਰੂਪਵਾਲ,ਗੁਰਮੁਖ ਧਾਲੀਵਾਲ ਪ੍ਰੇਮ ਕੁਮਾਰ ਬਿਟੂ,ਲਾਟੀ ਮੈਦਾਨ,ਮਨਜੀਤ ਸਿੰਘ ਕੰਧਾਲਾ ਪਵਨਦੀਪ ਭੇਲਾ,ਡਾ ਅਰਮਨ ਪ੍ਰੀਤ ਜਸਵਿੰਦਰ ਦੁੱਗਲ ਰਜਿਦੰਰ ਸਿੰਘ ਅਤੇ ਹੋਰ ਕਈ ਹਾਜਰ ਸਨ
Wednesday, 4 June 2014
ਦੇਸ਼ ਭਗਤ ਯਾਦਗਾਰ ਕਮੇਟੀ ਦੀ ਅਹਿਮ ਮੀਟਿੰਗ -----ਕਾਮਾਗਾਟਾ ਮਾਰੂ ਦੀ 100ਵੀਂ ਵਰੇ•ਗੰਢ 'ਤੇ ਜ਼ੋਰਦਾਰ ਮੁਹਿੰਮ ਦਾ ਲਿਆ ਫੈਸਲਾ
www.sabblok.blogspot.com
ਜਲੰਧਰ, : ਦੇਸ਼ ਭਗਤ ਯਾਦਗਾਰ ਕਮੇਟੀ ਦੇ ਬੋਰਡ ਆਫ਼ ਟਰੱਸਟ ਦੀ ਮੀਟਿੰਗ ਵਿੱਚ ਅੱਜ ਕਾਮਾਗਾਟਾ ਮਾਰੂ ਦੀ 100ਵੀਂ ਵਰੇ•ਗੰਢ ਨੂੰ ਕੇਂਦਰ ਵਿੱਚ ਰੱਖਦਿਆਂ ਭਵਿੱਖੀ ਸਰਗਰਮੀਆਂ ਦਾ ਖਾਕਾ ਉਲੀਕਿਆ ਗਿਆ। ਇਸ ਤੋਂ ਇਲਾਵਾ ਹੋਰ ਸਰਗਰਮੀਆਂ ਅਤੇ ਯਾਦਗਾਰ ਕੰਪਲੈਕਸ ਨਾਲ ਜੁੜੇ ਮਹੱਤਵਪੂਰਨ ਕਾਰਜਾਂ ਨੂੰ ਨੇਪਰੇ ਚਾੜ•ਨ ਦਾ ਫੈਸਲਾ ਵੀ ਕੀਤਾ ਗਿਆ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਦਰਬਾਰਾ ਸਿੰਘ ਢਿੱਲੋਂ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਲਏ ਮਹੱਤਵਪੂਰਨ ਫੈਸਲਿਆਂ ਬਾਰੇ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਡਾ. ਰਘਬੀਰ ਕੌਰ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦਸਿਆ ਕਿ 23 ਜੁਲਾਈ 1914 ਨੂੰ ਜਿਸ ਦਿਨ ਕਾਮਾਗਾਟਾ ਮਾਰੂ ਜਹਾਜ਼ ਨੂੰ ਗੈਰ ਜਮਹੂਰੀਅਤ ਅਤੇ ਧੱਕੜ ਕਾਰਵਾਈ ਕਰਦਿਆਂ ਵੈਨਕੂਵਰ ਦੇ ਪਾਣੀਆਂ 'ਚੋਂ ਵਾਪਸ ਮੋੜਿਆ ਗਿਆ, ਇਸ ਦਿਨ ਦੇਸ਼ ਭਗਤ ਯਾਦਗਾਰ ਹਾਲ ਅੰਦਰ ਇਤਿਹਾਸਕ ਅਤੇ ਭੱਖਦੇ ਮੁੱਦਿਆਂ 'ਤੇ ਗੰਭੀਰ ਵਿਚਾਰ-ਚਰਚਾ ਕੀਤੀ ਜਾਏਗੀ।
ਕਾਮਾਗਾਟਾ ਮਾਰੂ ਦੇ ਇਤਿਹਾਸ, ਇਸ ਦੇ ਅਗਲੀਆਂ ਲਹਿਰਾਂ 'ਤੇ ਪ੍ਰਭਾਵ ਅਤੇ ਅਜੋਕੀਆਂ ਚੁਣੌਤੀਆਂ ਵਿੱਚ ਗ਼ਦਰ ਲਹਿਰ ਦੀ ਮਹੱਤਤਾ, ਬੁਰੀ ਤਰ•ਾਂ ਤਬਾਹ ਕੀਤੀ ਜਾ ਰਹੀ ਨੌਜਵਾਨ ਪੀੜ•ੀ ਲਈ ਸਿਹਤਮੰਦ ਦਿਸ਼ਾ ਬਾਰੇ, ਮੁਲਕ ਅੰਦਰ ਵਧ ਰਹੇ ਫ਼ਿਰਕਾਪ੍ਰਸਤੀ ਅਤੇ ਭਰਾਵਾਂ ਵਿੱਚ ਫੁੱਟ ਪਾਊ ਪਾੜੇ ਅਤੇ ਮਾਰਕਸਵਾਦ ਦੀ ਅਜੋਕੇ ਸਮੇਂ ਮਹੱਤਤਾ ਆਦਿ ਵਿਸ਼ਿਆਂ ਉਪਰ ਇਸ ਵਾਰ ਸਿਖਿਆਰਥੀ ਚੇਤਨਾ ਕੈਂਪ 27, 28, ਅਤੇ 29 ਜੂਨ ਨੂੰ ਹੋਏਗਾ। ਇਸ ਕੈਂਪ ਵਿੱਚ ਡਾ. ਪਰਮਿੰਦਰ ਸਿੰਘ, ਹਰਵਿੰਦਰ ਭੰਡਾਲ, ਕਾ. ਜਗਰੂਪ ਅਤੇ ਮੰਗਤ ਰਾਮ ਪਾਸਲਾ ਦੇਸ਼ ਭਗਤ ਯਾਦਗਾਰ ਕਮੇਟੀ ਦੀ ਤਰਫੋਂ ਮੁੱਖ ਬੁਲਾਰੇ ਹੋਣਗੇ। ਹਰ ਰੋਜ਼ ਸ਼ਾਮ ਨੂੰ ਸਮੇਂ ਸਮੇਂ ਦਸਤਾਵੇਜ਼ੀ ਫ਼ਿਲਮ, ਨੁੱਕੜ ਨਾਟਕ, ਨਾਟਕ ਅਤੇ ਗੀਤ-ਸੰਗੀਤ ਹੋਏਗਾ। ਅਖੀਰਲੇ ਦਿਨ ਸਿਖਿਆਰਥੀਆਂ ਦਾ ਕਮੇਟੀ ਵੱਲੋਂ ਸਨਮਾਨ ਕੀਤਾ ਜਾਏਗਾ।
ਕਾਮਾਗਾਟਾ ਮਾਰੂ ਦੀ 100ਵੀਂ ਵਰੇ•ਗੰਢ 'ਤੇ ਮਾਝਾ, ਮਾਲਵਾ ਅਤੇ ਦੁਆਬਾ ਵਿੱਚ ਕੇਂਦਰਤ ਸਮਾਗਮਾਂ ਤੋਂ ਇਲਾਵਾ ਵੱਖ-ਵੱਖ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ 1 ਨਵੰਬਰ 2014 ਗ਼ਦਰੀ ਬਾਬਿਆਂ ਦੇ ਮੇਲੇ ਦੀ ਸਿਖ਼ਰ ਤੱਕ ਇਹ ਮੁਹਿੰਮ ਜਾਰੀ ਰਹੇਗੀ।
ਗ਼ਦਰੀ ਬਾਬਾ ਗੁਰਮੁੱਖ ਸਿੰਘ ਹਾਲ ਦੇ ਉਪਰ ਉਸਰੇ ਵਿਸ਼ਨੂੰ ਗਣੇਸ਼ ਪਿੰਗਲੇ ਹਾਲ ਨੂੰ ਮੁਕੰਮਲ ਕਰਨ ਦਾ ਕਾਰਜ ਤਰਜ਼ੀਹੀ ਕਾਰਜ ਵਜੋਂ ਹੱਥ ਲੈਣ ਦਾ ਫੈਸਲਾ ਕੀਤਾ ਗਿਆ। ਇਸ ਹਾਲ ਲਈ ਦਰਸ਼ਕਾਂ ਅਤੇ ਸਰੋਤਿਆਂ ਦੀ ਸੁਵਿਧਾ ਨੂੰ ਧਿਆਨ ਵਿੱਚ ਰੱਖਦਿਆਂ ਇਕ ਰੈਂਪ ਵੀ ਬਣਾਇਆ ਜਾਵੇਗਾ। ਇਉਂ ਹੀ ਗ਼ਦਰੀ ਬਾਬਾ ਜਵਾਲਾ ਸਿੰਘ ਆਡੀਟੋਰੀਅਮ ਵਿੱਚ ਸ਼ਾਮਿਲ ਹੋਣ ਲਈ ਢੁੱਕਵੀਂ ਸੁਵਿਧਾ ਨੂੰ ਧਿਆਨ ਵਿੱਚ ਰਖਦਿਆਂ ਇਕ ਨਵਾਂ ਰੈਂਪ ਜੋੜਿਆ ਜਾਏਗਾ।
ਦੇਸ਼ ਭਗਤ ਯਾਦਗਾਰ ਕਮੇਟੀ 'ਦੇਸ਼ ਭਗਤ ਪ੍ਰਕਾਸ਼ਨ' ਨਾਂਅ ਦੇ ਆਪਣੇ ਪ੍ਰਕਾਸ਼ਨ ਨੂੰ ਜਲਦੀ ਹੀ ਮੁੜ ਸ਼ੁਰੂ ਕਰੇਗੀ।
ਯਾਦਗਾਰ ਹਾਲ ਅੰਦਰ ਵੱਖ-ਵੱਖ ਫਰੰਟਾਂ 'ਤੇ ਸਰਗਰਮ ਸਬ-ਕਮੇਟੀਆਂ ਦੀ ਉਤਸ਼ਾਹਜਨਕ ਰਿਪੋਰਟ ਵੀ ਇਸ ਮੀਟਿੰਗ ਵਿੱਚ ਪਾਸ ਕੀਤੀ ਗਈ।

ਠੰਢੇ ਮਿੱੱਠੇ ਜਲ ਦੀ ਛਬੀਲ ਲਗਾਈ
www.sabblok.blogspot.com
ਭਿੱਖੀਵਿੰਡ -- ਜੂਨ (ਭੁਪਿੰਦਰ ਸਿੰਘ)- ਸ਼ਹੀਦਾ ਦੇ ਸਿਰਤਾਜ ਪੰਚਮ ਪਾਤਿਸਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸਹੀਦੀ ਦਿਹਾੜੇ ਦੇ ਸੰਬੰਧ ਵਿੱੱਚ ਅੱੱਜ ਕਸਬਾ ਭਿੱੱਖੀਵਿੰਡ ਦੇ ਗੁਰੂਦੁਆਰਾ ਬਾਬਾ ਦੀਪ ਸਿੰਘ ਜੀ ਪ੍ਰਬੰਧਕ ਕਮੇਟੀ ਤੇ ਦੁਕਾਨਦਾਰ ਵੀਰਾਂ ਵੱੱਲੋਂ ਠੰਡੇ ਮਿੱੱਠੇ ਜਲ ਦੀ ਛਬੀਲ ਲਗਾਈ ਗਈ,ਤੇ ਅਲੱੱਗ-ਅਲੱੱਗ ਪਿੰਡਾਂ ਤੋਂ ਆਉਣ ਵਾਲੀਆਂ ਸੰਗਤਾ ਨੂੰ ਠੰਢਾ ਮਿੱੱਠਾ ਜਲ ਛਕਾ ਕੇ ਟਹਿਲ ਸੇਵਾ ਕੀਤੀ ਗਈ,ਤੇ ਗੁਰੂ ਕਾ ਲੰਗਰ ਅਤੁੱੱਟ ਵਰਤਾਇਆ ਗਿਆ ! ਇਸ ਮੌਕੇ ਗੁਰੂਦੁਆਰਾ ਪ੍ਰਧਾਨ ਸੁਖਦੇਵ ਸਿੰਘ, ਵਾਹਿਗੁਰੂ ਸੇਵਾ ਸੁਸਾਇਟੀ ਪ੍ਰਧਾਨ ਨਰਿੰਦਰ ਸਿੰਘ ਮਾਣਕ, ਹਰਿੰਦਰ ਸਿੰਘ ਲਵਲੀ, ਦਲਜਿੰਦਰ ਸਿੰਘ , ਭਾਈ ਮਨਜੀਤ ਸਿੰਘ, ਸਰਵਣ ਸਿੰਘ,ਗੁਰਪ੍ਰੀਤ ਸਿੰਘ ਰਾਜਨ, ਚਰਨਜੀਤ ਸਿੰਘ ਲਹੋਰਾ, ਜਤਿੰਦਰ ਸਿੰਘ ਬਿੱੱਟੂ, ਰਵਿੰਦਰ ਸਿੰਘ ਕਰਨ ਆਦਿ ਹਾਜ਼ਰ ਸਨ !

Subscribe to:
Posts (Atom)