jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday, 27 June 2014

ਕਾਮਾਗਾਟਾ ਮਾਰੂ ਦੀ 100ਵੀਂ ਵਰੇਗੰਢ ਨੂੰ ਸਮਰਪਿਤ----- ਤਿੰਨ ਰੋਜ਼ਾ ਸੂਬਾਈ ਚੇਤਨਾ ਕੈਂਪ ਦਾ ਜੋਸ਼-ਖਰੋਸ ਭਰਿਆ ਆਗਾਜ਼

www.sabblok.blogspot.com







ਜਲੰਧਰ, 27 ਜੂਨ:     ਗ਼ਦਰ ਲਹਿਰ ਅੰਦਰ ਵਿਲੱਖਣ ਮੋਹਰ ਛਾਪ ਲਾਉਣ ਵਾਲੀ ਕਾਮਾਗਾਟਾ ਮਾਰੂ ਦੀ ਇਤਿਹਾਸਕ ਘਟਨਾ ਦੀ 100ਵੀਂ ਵਰੇ• ਗੰਢ ਨੂੰ ਸਮਰਪਤ ਤਿੰਨ ਰੋਜ਼ਾ ਸਿਖਿਆਰਥੀ ਚੇਤਨਾ ਕੈਂਪ ਦਾ ਦੇਸ਼ ਭਗਤ ਯਾਦਗਾਰ ਹਾਲ ਅੰਦਰ ਉਤਸ਼ਾਹੀ ਜਲੌਅ ਨਾਲ ਆਗਾਜ਼ ਹੋਇਆ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਸੀਨੀਅਰ ਟਰੱਸਟੀ ਕਾਮਰੇਡ ਗੰਧਰਵ ਸੇਨ ਕੋਛੜ ਵੱਲੋਂ ਸ਼ਮ•ਾਂ ਰੌਸ਼ਨ ਕਰਨ ਨਾਲ ਸ਼ੁਰੂ ਹੋਏ ਚੇਤਨਾ ਕੈਂਪ ਵਿੱਚ ਪੰਜਾਬ ਦੇ ਕੋਨੇ ਕੋਨੇ ਤੋਂ ਪੁੱਜੇ ਨੌਜਵਾਨ ਲੜਕਿਆਂ ਅਤੇ ਲੜਕੀਆਂ ਨੇ ਖੜ•ੇ ਹੋ ਕੇ ਗ਼ਦਰੀ ਇਨਕਲਾਬੀਆਂ ਦੇ ਸੁਪਨਿਆਂ ਦਾ, ਦੇਸੀ ਬਦੇਸ਼ੀ ਹਰ ਵੰਨਗੀ ਦੀ ਲੁੱਟ, ਦਾਬੇ, ਵਿਤਕਰੇ ਅਤੇ ਜ਼ਬਰ ਤੋਂ ਮੁਕਤ, ਨਵਾਂ-ਨਰੋਆ, ਲੋਕਾਂ ਦੀ ਪੁੱਗਤ ਵਾਲਾ ਨਿਜ਼ਾਮ ਸਿਰਜਣ ਲਈ ਆਪਣੀ ਇਤਿਹਾਸਕ ਭੂਮਿਕਾ ਅਦਾ ਕਰਨ ਦਾ ਅਹਿਦ ਲਿਆ।
ਸ਼ਮ•ਾਂ ਰੌਸ਼ਨ ਕਰਨ ਅਤੇ ਉਦਘਾਟਨੀ ਸ਼ਬਦ ਕਹਿਣ ਮੌਕੇ ਕਮੇਟੀ ਦੇ ਪ੍ਰਧਾਨ ਦਰਬਾਰਾ ਸਿੰਘ ਢਿੱਲੋਂ, ਜਨਰਲ ਸਕੱਤਰ ਡਾ. ਰਘਬੀਰ ਕੌਰ, ਸਭਿਆਚਾਰਕ ਵਿੰਗ ਦੇ ਕਨਵੀਨਰ ਅਤੇ ਕੈਂਪ ਦੇ ਮੰਚ ਸੰਚਾਲਕ ਅਮੋਲਕ ਸਿੰਘ, ਮੀਤ-ਪ੍ਰਧਾਨ ਅਜਮੇਰ ਸਿੰਘ, ਖਜ਼ਾਨਚੀ ਸੀਤਲ ਸਿੰਘ ਸੰਘਾ ਅਤੇ ਕਮੇਟੀ ਮੈਂਬਰ ਗੁਰਮੀਤ, ਰਣਜੀਤ ਸਿੰਘ ਔਲਖ, ਦੇਵ ਰਾਜ ਨਈਯਰ, ਸੁਰਿੰਦਰ ਕੁਮਾਰੀ ਕੋਛੜ, ਬਲਬੀਰ ਕੌਰ ਬੁੰਡਾਲਾ, ਕਾਮਰੇਡ ਮੰਗਤ ਰਾਮ ਪਾਸਲਾ, ਰਮਿੰਦਰ ਪਟਿਆਲਾ ਅਤੇ ਮਨਜੀਤ ਸਿੰਘ ਮੰਚ 'ਤੇ ਸਸ਼ੋਭਤ ਸਨ।
ਕਮੇਟੀ ਪ੍ਰਧਾਨ ਦਰਬਾਰਾ ਸਿੰਘ ਢਿੱਲੋਂ ਨੇ ਸਿਖਿਆਰਥੀਆਂ ਨੂੰ 'ਜੀ ਆਇਆਂ' ਆਖਦਿਆਂ ਕਿਹਾ ਕਿ ਕੈਂਪ, ਨੌਜਵਾਨਾਂ ਦੀ ਜ਼ਿੰਦਗੀ ਦੇ ਅਗਲੇ ਸਫ਼ਰ ਅਤੇ ਸਮਾਜ ਦੀ ਤਸਵੀਰ ਨਿਖ਼ਾਰਨ ਲਈ ਸਿਰਜਣਾਤਮਕ ਦ੍ਰਿਸ਼ਟੀ ਦੇਵੇਗਾ।
ਸੀਨੀਅਰ ਟਰੱਸਟੀ ਕਾਮਰੇਡ ਗੰਧਰਵ ਸੇਨ ਕੋਛੜ ਨੇ ਉਦਘਾਟਨੀ ਸੰਬੋਧਨ 'ਚ ਕਿਹਾ ਕਿ ਸਮਾਜ ਅੰਦਰ ਬੁਨਿਆਦੀ ਤਬਦੀਲੀ ਲਿਆਉਣ ਲਈ ਨੌਜਵਾਨਾਂ ਨੂੰ ਖੁਦ ਆਪਣੇ ਆਪ ਨੂੰ ਬਦਲਣ ਦੀ ਲੋੜ ਹੈ।  ਉਹ ਰਚਨਾਤਮਕ, ਜਗਿਆਸੂ, ਸੰਵੇਦਨਸ਼ੀਲ, ਕਹਿਣੀ ਅਤੇ ਕਰਨੀ ਦੇ ਮੁਜੱਸਮੇ ਹੋਣ ਇਹ ਸਮੇਂ ਦੀ ਤਿੱਖੀ ਮੰਗ ਹੈ।
ਉਹਨਾਂ ਕਿਹਾ ਕਿ ਕੌਮਾਂਤਰੀ ਅਤੇ ਕੌਮੀ ਹਾਲਤਾਂ ਅੰਦਰ ਫੈਲੇ ਧੁੰਧਲਕੇ ਅਤੇ ਚੁਣੌਤੀ ਭਰੀਆਂ ਹਾਲਤਾਂ ਅੰਦਰ ਮਾਰਕਸੀ ਫਲਸਫ਼ਾ ਹੀ ਅਸਲ ਮਾਰਗ-ਦਰਸ਼ਕ ਹੈ। 
ਮੰਚ ਸੰਚਾਲਕ ਅਮੋਲਕ ਸਿੰਘ ਨੇ ਕਿਹਾ ਕਿ ਗ਼ਦਰੀਆਂ ਦੇ ਵਾਰਸ ਸਿਖਿਆਰਥੀਆਂ ਅੱਗੇ ਭਖ਼ਦਾ ਸੁਆਲ ਸਿਰਫ਼ ਸਮਾਜਕ, ਆਰਥਕ, ਬਣਤਰ ਨੂੰ ਸਮਝਣਾ ਹੀ ਨਹੀਂ ਸਗੋਂ ਲੋੜ ਤਾਂ ਦਰੜੇ ਜਾ ਰਹੇ ਲੋਕਾਂ ਦੀ ਮੁਕਤੀ ਲਈ ਚੇਤਨਾ ਦੀਆਂ ਮੋਮਬੱਤੀਆਂ ਲੈ ਕੇ ਹਨੇਰਾ ਦੂਰ ਕਰਨ ਦੀ ਹੈ।
ਸਿਖਿਆਰਥੀ ਚੇਤਨਾ ਕੈਂਪ ਦੇ ਪਹਿਲੇ ਸੈਸ਼ਨ ਦੇ ਬੁਲਾਰੇ, ਕਮੇਟੀ ਦੇ ਟਰੱਸਟੀ ਹਰਵਿੰਦਰ ਭੰਡਾਲ ਨੇ ਗ਼ਦਰ ਲਹਿਰ ਅਤੇ ਕਾਮਾਗਾਟਾ ਮਾਰੂ ਦੀਆਂ ਅੰਤਰ-ਕੜੀਆਂ ਅਤੇ ਮਨੋਰਥਾਂ ਦੀ ਇਤਿਹਾਸਕ ਝਰੋਖੇ 'ਚੋਂ ਵਿਆਖਿਆ ਕਰਦੇ ਹੋਏ ਕਿਹਾ ਕਿ ਗ਼ਦਰ ਲਹਿਰ ਐਨੀ ਮੁੱਲਵਾਨ ਅਤੇ ਭਵਿੱਖ਼ਮੁਖੀ ਹੈ, ਜਿਹੜੀ ਸਾਡੇ ਲਈ ਆਉਣ ਵਾਲੇ ਕੱਲ• ਦਾ ਮੂੰਹ-ਮੱਥਾ ਸੁਆਰਨ ਨਿਹਾਰਨ ਲਈ ਚਾਨਣ-ਮੁਨਾਰੇ ਦਾ ਕੰਮ ਕਰਦੀ ਹੈ।
ਹਰਵਿੰਦਰ ਭੰਡਾਲ ਨੇ ਕਿਹਾ ਕਿ ਗ਼ਦਰ ਲਹਿਰ ਦਾ ਇਹੋ ਬੁਲੰਦ ਸਿਰਨਾਵਾਂ ਹੈ ਕਿ ਇਹ ਸੰਪੂਰਨ ਆਜ਼ਾਦੀ ਦੇ ਮਨੋਰਥ ਨੂੰ ਪਰਨਾਈ ਹੋਈ ਹੈ।  ਇਹ ਵਗਦਾ ਦਰਿਆ ਹੈ।
ਦਰਜਣਾਂ ਸਿਖਿਆਰਥੀਆਂ ਨੇ ਕਾਮਾਗਾਟਾ ਮਾਰੂ, ਗ਼ਦਰ ਲਹਿਰ, ਧਰਮ ਨਿਰਪੱਖਤਾ, ਜਾਤ-ਪਾਤ, ਕੌਮ, ਆਜ਼ਾਦੀ, ਸਮਾਜਵਾਦ, ਮਾਓਵਾਦ, ਜਮਹੂਰੀਅਤ ਆਦਿ ਵਿਸ਼ਿਆਂ ਨਾਲ ਜੁੜਵੇਂ ਸੁਆਲ ਕੀਤੇ ਜਿਨ•ਾਂ ਦੇ ਹਰਵਿੰਦਰ ਨੇ ਤਸੱਲੀਬਖ਼ਸ਼ ਜਵਾਬ ਦਿੱਤੇ।
ਬਾਅਦ ਦੁਪਹਿਰ ਸ਼ੁਰੂ ਹੋਏ ਦੂਜੇ ਸੈਸ਼ਨ ਨੂੰ ਸੰਬੋਧਨ ਕਰਦਿਆਂ ਕਾਮਰੇਡ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਲੁੱਟ-ਖੋਹ ਉਪਰ ਅਧਾਰਤ ਲੋਕ ਵਿਰੋਧੀ ਵਿਵਸਥਾ ਦਾ ਚੋਣਵਾਂ ਨਿਸ਼ਾਨਾ ਨੌਜਵਾਨ ਪੀੜ•ੀ ਉਪਰ ਵਿੱਢਿਆ ਹੋਇਆ ਹੈ।  ਨਤੀਜੇ ਵਜੋਂ ਨੌਜਵਾਨਾਂ ਨੂੰ ਨਸ਼ਿਆਂ, ਖਪਤ-ਸਭਿਆਚਾਰ, ਅਸ਼ਲੀਲ, ਬਿਮਾਰ, ਲੋਕ-ਦੋਖੀ ਅਤੇ ਪ੍ਰਦੂਸ਼ਿਤ, ਸਭਿਆਚਾਰ ਵਿੱਚ ਡਬੋਕੇ ਉਹਨਾਂ ਦਾ ਧਿਆਨ ਇਨਕਲਾਬੀ ਵਿਰਸੇ ਅਤੇ ਅਜੋਕੇ ਸਮਾਜੀ ਸਰੋਕਾਰਾਂ ਤੋਂ ਲਾਂਭੇ ਕੀਤਾ ਜਾ ਰਿਹਾ ਹੈ।
ਕਾਮਰੇਡ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਨੌਜਵਾਨਾਂ ਨੂੰ ਵੱਖ ਵੱਖ ਮਿਹਨਤਕਸ਼ਾਂ ਉਪਰ ਸਾਮਰਾਜੀ ਸ਼ਕਤੀਆਂ ਅਤੇ ਉਹਨਾਂ ਦੇ ਸੇਵਾਦਾਰਾਂ ਵੱਲੋਂ ਬੋਲੇ ਹੱਲੇ ਖਿਲਾਫ਼ ਇਕਜੁੱਟ ਹੋ ਕੇ ਜੂਝਣ ਲਈ ਅੱਗੇ ਆਉਣ ਦੀ ਲੋੜ ਹੈ।
ਉਹਨਾਂ ਕਿਹਾ ਕਿ ਆਦਿਵਾਸੀਆਂ ਕੋਲੋਂ ਜੰਗਲ, ਜਲ, ਜ਼ਮੀਨ ਅਤੇ ਜਗੀਰ ਖੋਹਕੇ, ਉਹਨਾਂ ਦੀਆਂ ਧੀਆਂ ਦੀ ਆਬਰੂ ਲੁੱਟਕੇ, ਉਜਾੜਕੇ, ਕੁਦਰਤੀ ਸਾਧਨਾਂ ਉਪਰ ਕਬਜ਼ਾ ਕਰਨ ਲਈ ਲੋਟੂ ਜਮਾਤਾਂ ਪੱਬਾਂ ਭਾਰ ਹੋਈਆਂ ਹਨ।  ਵਿਕਾਸ ਦੇ ਨਾਂਅ 'ਤੇ ਵਿਨਾਸ਼ ਦੇ ਰਾਹ ਪਈ ਮਨਮੋਹਨ ਸਿੰਘ ਦੀ ਸਰਕਾਰ ਨਾਲੋਂ ਵੀ ਕਈ ਕਦਮ ਅੱਗੇ ਜਾ ਕੇ ਮੋਦੀ ਸਰਕਾਰ ਲੋਕਾਂ ਉਪਰ ਉਹਨਾਂ ਦੇ ਜਮਹੂਰੀ ਹੱਕਾਂ ਉਪਰ ਡਾਕਾ ਮਾਰਨ ਲਈ ਕਮਰ ਕੱਸੇ ਕਸ ਰਹੀ ਹੈ।
ਉਹਨਾਂ ਕਿਹਾ ਕਿ ਇਹ ਆਦਮਖਾਣਾ ਪ੍ਰਬੰਧ ਅਵੱਸ਼ ਬਦਲੇਗਾ ਪਰ ਇਸ ਲਈ ਗ਼ਦਰੀਆਂ ਵਾਲੀ ਭਾਵਨਾ ਦੀ ਪਰਚੰਡ ਸੋਚ ਅਤੇ ਅਮਲ ਦੀ ਲੋੜ ਹੈ।
ਕਮੇਟੀ ਦੇ ਜਨਰਲ ਸਕੱਤਰ ਡਾ. ਰਘਬੀਰ ਕੌਰ ਨੇ ਬੋਲਦਿਆਂ ਕਿਹਾ ਕਿ ਸਿਖਿਆਰਥੀ ਚੇਤਨਾ 'ਚ ਤਸੱਲੀਬਖ਼ਸ਼ ਹਾਜ਼ਰੀ ਅਤੇ ਸਾਰਥਕ ਵਿਚਾਰ ਚਰਚਾ ਆਸ ਬੰਨਾਉਂਦੀ ਹੈ ਕਿ ਕਮੇਟੀ ਦੇ ਯਤਨਾਂ ਨੂੰ ਬੂਰ ਪੈ ਰਿਹਾ ਹੈ।  ਉਹਨਾਂ ਨੇ ਅੱਗੇ ਤੋਂ ਚੇਤਨਾ ਕੈਂਪਾਂ ਦੀ ਲੜੀ ਵਧਾਉਣ ਦਾ ਵਿਸ਼ਵਾਸ ਦੁਆਇਆ।
ਇਸ ਮੌਕੇ ਪੀਪਲਜ਼ ਵਾਇਸ ਵੱਲੋਂ ਦਸਤਾਵੇਜ਼ੀ ਫ਼ਿਲਮਾਂ ਦਿਖਾਈਆਂ ਗਈਆਂ, ਜਿਨ•ਾਂ ਦਾ ਸਿਖਿਆਰਥੀਆਂ ਨੇ ਖੂਬ ਆਨੰਦ ਮਾਣਿਆ।
ਅੱਜ ਦੂਜੇ ਦਿਨ ਡਾ. ਪਰਮਿੰਦਰ ਅਤੇ ਜਗਰੂਪ ਦੋ ਵਕਤਾ ਹੋਣਗੇ।  ਡਾ. ਅੰਕੁਰ ਸ਼ਰਮਾ ਅਤੇ ਨੀਰਜ ਕੌਸ਼ਿਕ ਦੀ ਨਿਰਦੇਸ਼ਨਾ 'ਚ ਦੋ ਨਾਟਕ ਖੇਡੇ ਜਾਣਗੇ।
'ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ' ਅਤੇ 'ਡਾਂਸ ਆਫ਼ ਲਾਈਫ ਐਟ ਦਾ ਰੇਟ ਆਫ਼ ਡੈਥ' ਖੇਡੇ ਜਾਣਗੇ।

No comments: