jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 28 June 2014

ਮੁੱਖ ਮੰਤਰੀ ਵੱਲੋਂ ਜੰਗ-ਏ-ਆਜ਼ਾਦੀ ਯਾਦਗਾਰ ਦਾ ਨੀਂਹ-ਪੱਥਰ ਅਗਸਤ ਦੇ ਤੀਜੇ ਹਫ਼ਤੇ


ਡਾ: ਬਰਜਿੰਦਰ ਸਿੰਘ ਹਮਦਰਦ ਨੇ ਪ੍ਰਾਜੈਕਟ ਦੀ ਪ੍ਰਗਤੀ ਸਬੰਧੀ ਮੀਟਿੰਗ 



ਵਿਚ 
ਪੇਸ਼ ਕੀਤੀ ਰਿਪੋਰਟ

ਚੰਡੀਗੜ੍ਹ, 27 ਜੂਨ(ਸ੍ਬ੍ਲੋਕ ਬਿਊਰੋ)-ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਜੰਗ-ਏ-ਆਜ਼ਾਦੀ ਯਾਦਗਾਰ ਫਾਊਾਡੇਸ਼ਨ ਨੇ ਜਲੰਧਰ ਜ਼ਿਲ੍ਹੇ ਦੇ ਕਰਤਾਰਪੁਰ ਨੇੜੇ ਬਣਾਏ ਜਾ ਰਹੇ ਇਸ ਵਿਸ਼ਵ ਪੱਧਰੀ ਪ੍ਰਾਜੈਕਟ ਦੇ ਨੀਂਹ-ਪੱਥਰ ਰੱਖਣ ਸਬੰਧੀ ਸਮਾਰੋਹ ਨੂੰ ਅੰਤਿਮ ਰੂਪ ਦੇ ਦਿੱਤਾ ਹੈ | ਜੰਗੇ-ਏ-ਆਜ਼ਾਦੀ ਯਾਦਗਾਰ ਦਾ ਨੀਂਹ-ਪੱਥਰ ਇਸ ਸਾਲ ਅਗਸਤ ਦੇ ਤੀਜੇ ਹਫ਼ਤੇ ਰੱਖਿਆ ਜਾਵੇਗਾ ਅਤੇ ਇਹ ਯਾਦਗਾਰ ਅਗਸਤ, 2016 ਤੱਕ ਮੁਕੰਮਲ ਹੋ ਜਾਵੇਗੀ | ਅੱਜ ਪੰਜਾਬ ਭਵਨ ਵਿਖੇ ਫਾਊਾਡੇਸ਼ਨ ਦੀ ਹੋਈ ਚੌਥੀ ਮੀਟਿੰਗ ਦੌਰਾਨ ਉਪਰੋਕਤ ਫ਼ੈਸਲਾ ਲਿਆ ਗਿਆ | ਫਾਊਾਡੇਸ਼ਨ ਨੇ ਦੇਸ਼ ਦੇ ਆਜ਼ਾਦੀ ਸੰਘਰਸ਼ ਵਿਚ ਪੰਜਾਬੀਆਂ ਦੀ ਭੂਮਿਕਾ ਨੂੰ ਚਿਤਰਦੀ ਹੋਈ 90 ਮਿੰਟ ਦੀ ਫਿਲਮ ਬਣਾਉਣ ਲਈ ਉੱਘੇ ਫਿਲਮ ਡਾਇਰੈਕਟਰ ਸ੍ਰੀ ਸ਼ਿਆਮ ਬੈਨੇਗਲ ਦੀਆਂ ਸੇਵਾਵਾਂ ਪ੍ਰਾਪਤ ਕਰਨ ਵਾਸਤੇ ਕਾਰਜਕਾਰੀ ਕਮੇਟੀ ਦੇ ਫ਼ੈਸਲੇ ਨੂੰ ਪ੍ਰਵਾਨਗੀ ਦੇ ਦਿੱਤੀ ਹੈ | ਗੌਰਤਲਬ ਹੈ ਕਿ ਸ੍ਰੀ ਬੈਨੇਗਲ ਦੀ ਫਿਲਮ ਪੋ੍ਰਡਕਸ਼ਨ ਟੀਮ ਨੇ ਪਹਿਲਾਂ ਹੀ ਇਸ ਪ੍ਰਾਜੈਕਟ ਦੇ ਸਬੰਧ ਵਿਚ ਵੱਡੀ ਪੱਧਰ 'ਤੇ ਖੋਜ ਕਾਰਜ ਕਰ ਲਏ ਹਨ | ਇਸ ਸਬੰਧ ਵਿਚ ਟੀਮ ਨੇ ਅੰਮਿ੍ਤਸਰ, ਪਟਿਆਲਾ, ਬਠਿੰਡਾ, ਫ਼ਿਰੋਜ਼ਪੁਰ, ਨਾਭਾ, ਮਲੇਰਕੋਟਲਾ ਅਤੇ ਲੁਧਿਆਣਾ ਦੀਆਂ ਥਾਵਾਂ ਦਾ ਦੌਰਾ ਕੀਤਾ ਹੈ | ਇਸੇ ਦੌਰਾਨ ਸ੍ਰੀ ਬੈਨੇਗਲ ਨੇ ਉੱਘੇ ਇਤਿਹਾਸਕਾਰਾਂ, ਬੁੱਧੀਜੀਵੀਆਂ, ਸਿੱਖਿਆ ਸ਼ਾਸਤਰੀਆਂ ਅਤੇ ਸਿੱਖ ਵਿਦਵਾਨਾਂ ਨਾਲ ਵਿਸਤਿ੍ਤ ਵਿਚਾਰ-ਵਟਾਂਦਰੇ ਤੋਂ ਬਾਅਦ ਪਹਿਲਾਂ ਹੀ ਫਿਲਮ ਦੀ ਸਕਰਿਪਟ ਤਿਆਰ ਕਰ ਲਈ ਹੈ |
ਫਾਊਾਡੇਸ਼ਨ ਨੇ ਇਸ ਪ੍ਰਾਜੈਕਟ ਲਈ ਉੱਘੇ ਆਰਕੀਟੈਕਟ ਸ੍ਰੀ ਰਾਜ ਰਵੇਲ ਨੂੰ ਮਾਸਟਰ ਤਕਨੀਕੀ ਸਲਾਹਕਾਰ ਨਿਯੁਕਤ ਕਰਨ ਦੀ ਵੀ ਸਹਿਮਤੀ ਦੇ ਦਿੱਤੀ ਹੈ | ਸ੍ਰੀ ਰਾਜ ਨੇ ਬਹੁਤ ਸਾਰੀਆਂ ਮਹੱਤਵਪੂਰਨ ਇਮਾਰਤਾਂ ਦੇ ਡਿਜ਼ਾਈਨ ਤਿਆਰ ਕੀਤੇ ਹਨ ਜਿਨ੍ਹਾਂ ਵਿਚ ਹਾਲ ਆਫ਼ ਨੇਸ਼ਨ, ਏਸ਼ੀਆਈ ਖੇਡ ਪਿੰਡ, ਨੈਸ਼ਨਲ ਇੰਸਟੀਚਿਊਟ ਆਫ਼ ਇਮੂਨੌਲੋਜੀ, ਸੈਂਟਰਲ ਇੰਸਟੀਚਿਊਟ ਆਫ਼ ਟੈਕਨਾਲੋਜੀ, ਦਿ ਟੈਲੀਵਿਜ਼ਨ ਸੈਂਟਰ, ਨੈਸ਼ਨਲ ਸਾਇੰਸ ਅਕੈਡਮੀ, ਦਿ ਵਰਲਡ ਬੈਂਕ ਬਿਲਡਿੰਗ, ਦਿ ਹਾਊਸਿੰਗ ਫ਼ਾਰ ਦਾ ਬਿ੍ਟਿਸ਼ ਹਾਈ ਕਮਿਸ਼ਨ ਅਤੇ ਭਾਰਤੀ ਸੰਸਦ ਦੀ ਲਾਇਬ੍ਰੇਰੀ ਸ਼ਾਮਿਲ ਹੈ | ਇਨ੍ਹਾਂ ਤੋਂ ਇਲਾਵਾ ਸ੍ਰੀ ਰਵੇਲ ਨੇ ਲਿਸਬਨ ਇਸਮਾਇਲੀ ਸੈਂਟਰ, ਪੁਰਤਗਾਲ ਅਤੇ ਚੀਨ ਦੇ ਸ਼ਹਿਰ ਬੀਜਿੰਗ ਵਿਚ ਭਾਰਤੀ ਸਫ਼ਾਰਤਖ਼ਾਨਾ ਦੀਆਂ ਇਮਾਰਤਾਂ ਦੇ ਡਿਜ਼ਾਈਨ ਬਣਾਏ ਹਨ |
ਫਾਊਾਡੇਸ਼ਨ ਨੇ ਇਕ ਉੱਘੀ ਨਿਰਮਾਣ ਫ਼ਰਮ ਦੀ ਚੋਣ ਲਈ ਹਰੀ ਝੰਡੀ ਦੇ ਦਿੱਤੀ ਹੈ | ਇਹ ਫ਼ਰਮ ਪੰਜ ਉੱਘੀਆਂ ਫ਼ਰਮਾਂ ਵਿਚੋਂ ਚੁਣੀ ਗਈ ਹੈ | ਇਹ ਫ਼ਰਮ ਮੁੱਖ ਮੰਤਰੀ ਦੇ ਤਕਨੀਕੀ ਸਲਾਹਕਾਰ ਲੈਫ਼ਟੀਨੈਂਟ ਜਨਰਲ (ਸੇਵਾ ਮੁਕਤ) ਬੀ.ਐਸ. ਧਾਲੀਵਾਲ ਦੀ ਨਿਗਰਾਨੀ ਹੇਠ ਤਿਆਰ ਕੀਤੀ ਮੁਲਾਂਕਣ ਰਿਪੋਰਟ ਤੋਂ ਬਾਅਦ ਕਾਰਜਕਾਰੀ ਕਮੇਟੀ ਨੇ ਚੁਣੀ ਸੀ | ਇਸ ਪ੍ਰਾਜੈਕਟ ਦੀ ਭਵਿੱਖੀ ਯੋਜਨਾ ਅਤੇ ਪਾਸਾਰ ਨੂੰ ਧਿਆਨ ਵਿਚ ਰੱਖਦੇ ਹੋਏ ਮੁੱਖ ਮੰਤਰੀ ਨੇ ਜਲੰਧਰ ਦੇ ਡਿਪਟੀ ਕਮਿਸ਼ਨਰ ਨੂੰ ਅਨਾਜ ਮੰਡੀ ਦੀ 15 ਏਕੜ ਵਾਧੂ ਜ਼ਮੀਨ ਇਸ ਪ੍ਰੋਜੈਕਟ ਨੂੰ ਅਲਾਟ ਕਰਨ ਸਬੰਧੀ ਸੰਭਾਵਨਾਵਾਂ ਨੂੰ ਤਲਾਸ਼ਣ ਵਾਸਤੇ ਕਿਹਾ ਹੈ | ਮੌਜੂਦਾ ਅਨਾਜ ਮੰਡੀ ਨੂੰ ਲੋਕਾਂ ਦੀ ਇੱਛਾ ਅਨੁਸਾਰ ਕਿਸੇ ਹੋਰ ਬਦਲਵੀਂ ਥਾਂ ਤਬਦੀਲ ਕਰਕੇ ਗੱਡੀਆਂ ਖੜੀਆਂ ਕਰਨ, ਵਾਧੂ ਜਨਤਕ ਗੈਲਰੀਆਂ, ਓਪਨ ਆਡੀਟੋਰੀਅਮ, ਕਾਫ਼ੀ ਹਾਊਸ, ਜਨ ਸਹੂਲਤਾਂ ਅਤੇ ਹੋਰ ਸਹੂਲਤਾਂ ਉਪਲਬਧ ਕਰਾਉਣ 'ਤੇ ਜ਼ੋਰ ਦਿੱਤਾ ਹੈ |
ਇਸ ਤੋਂ ਪਹਿਲਾਂ 'ਅਜੀਤ ਪ੍ਰਕਾਸ਼ਨ ਸਮੂਹ' ਦੇ ਮੁੱਖ ਸੰਪਾਦਕ ਅਤੇ ਫਾਊਾਡੇਸ਼ਨ ਦੇ ਮੈਂਬਰ ਸਕੱਤਰ ਡਾ. ਬਰਜਿੰਦਰ ਸਿੰਘ ਹਮਦਰਦ ਨੇ ਇਸ ਪ੍ਰਾਜੈਕਟ ਦੀ ਹੁਣ ਤੱਕ ਹੋਈ ਪ੍ਰਗਤੀ ਦੇ ਸਬੰਧ ਵਿਚ ਫਾਊਾਡੇਸ਼ਨ ਦੇ ਮੈਂਬਰਾਂ ਨੂੰ ਜਾਣੂ ਕਰਾਇਆ ਜਿਸ ਵਿਚ ਪ੍ਰੋਜੈਕਟ ਦੀ ਧਾਰਨਾ, ਇਮਾਰਤ ਦਾ ਡਿਜ਼ਾਈਨ, ਯੋਜਨਾਬੰਦੀ ਅਤੇ ਨਿਰਮਾਣ ਲਈ ਉੱਘੇ ਠੇਕੇਦਾਰਾਂ ਦੀਆਂ ਸੇਵਾਵਾਂ ਪ੍ਰਾਪਤ ਕਰਨਾ ਸ਼ਾਮਿਲ ਹੈ | ਉਨ੍ਹਾਂ ਨੇ ਪ੍ਰਸਤਾਵਿਤ ਹਿੰਦੀ, ਅੰਗਰੇਜ਼ੀ ਅਤੇ ਪੰਜਾਬੀ ਫਿਲਮ ਦੇ ਲਈ ਸ਼੍ਰੀ ਸ਼ਿਆਮ ਬੈਨੇਗਲ ਨਾਲ ਹੋਈਆਂ ਲਗਾਤਾਰ ਮੀਟਿੰਗਾਂ ਦੀ ਵੀ ਜਾਣਕਾਰੀ ਦਿੱਤੀ | ਇਸੇ ਤਰ੍ਹਾਂ ਹੀ ਡਾ. ਹਮਦਰਦ ਨੇ ਰਾਤ ਨੂੰ ਕੀਤੇ ਜਾਣ ਵਾਲੇ ਲੇਜ਼ਰ ਸ਼ੋਅ ਦੀ ਧਾਰਨਾ ਅਤੇ ਇਸ ਮਕਸਦ ਲਈ ਫ਼ਰਮਾਂ ਦੀ ਸੂਚੀ ਬਾਰੇ ਵੀ ਮੁੱਖ ਮੰਤਰੀ ਨੂੰ ਦੱਸਿਆ | ਉਨ੍ਹਾਂ ਨੇ ਸ. ਬਾਦਲ ਨੂੰ ਹੋਰ ਫ਼ੰਡ ਜਾਰੀ ਕਰਨ ਦੀ ਬੇਨਤੀ ਕੀਤੀ ਤਾਂ ਜੋ ਇਸ ਪ੍ਰਾਜੈਕਟ ਸਬੰਧੀ ਉਸਾਰੀ ਦੇ ਕੰਮ ਵਿਚ ਫ਼ੰਡਾਂ ਦੀ ਘਾਟ ਕਾਰਨ ਕੋਈ ਅੜਿੱਕਾ ਨਾ ਆਵੇ |
ਡਾ. ਹਮਦਰਦ ਵੱਲੋਂ ਉਠਾਏ ਗਏ ਮੁੱਦਿਆਂ ਦੇ ਸਬੰਧ ਵਿਚ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਇਸ ਪ੍ਰਾਜੈਕਟ ਲਈ ਫ਼ੰਡਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ | ਉਨ੍ਹਾਂ ਕਿਹਾ ਕਿ ਜਿਉਂ ਜਿਉਂ ਇਸ ਪ੍ਰਾਜੈਕਟ ਦੀ ਪ੍ਰਗਤੀ ਵੱਖ ਵੱਖ ਪੜਾਵਾਂ ਉੱਤੇ ਪਹੁੰਚੇਗੀ ਉਸ ਅਨੁਸਾਰ ਫਾਊਾਡੇਸ਼ਨ ਲੋੜੀਂਦੇ ਫ਼ੰਡ ਜਾਰੀ ਕਰਦੀ ਜਾਵੇਗੀ | ਮੁੱਖ ਮੰਤਰੀ ਨੇ ਕਿਹਾ ਕਿ ਇਹ ਯਾਦਗਾਰ ਸਾਡੇ ਮਹਾਨ ਸ਼ਹੀਦਾਂ ਵੱਲੋਂ ਕੀਤੀਆਂ ਮਹਾਨ ਕੁਰਬਾਨੀਆਂ ਦੇ ਬਾਰੇ ਸਾਡੀਆਂ ਨੌਜਵਾਨ ਪੀੜ੍ਹੀਆਂ ਨੂੰ ਜਾਣੂ ਕਰਾਉਣ ਲਈ ਮਹੱਤਵਪੂਰਨ ਭੂਮਿਕਾ ਨਿਭਾਏਗੀ | ਇਸ ਯਾਦਗਾਰ ਨੂੰ ਵਿਸ਼ਵ ਪੱਧਰੀ ਯਾਦਗਾਰ ਬਣਾਉਣ ਲਈ ਸ. ਬਾਦਲ ਨੇ ਮੀਟਿੰਗ ਵਿਚ ਹਿੱਸਾ ਲੈਣ ਵਾਲਿਆਂ ਤੋਂ ਉਨ੍ਹਾਂ ਦੇ ਸੁਝਾਅ ਮੰਗੇ | ਉਨ੍ਹਾਂ ਇਹ ਪ੍ਰਾਜੈਕਟ ਤੈਅ ਸਮੇਂ ਵਿਚ ਪੂਰਾ ਕਰਨ 'ਤੇ ਜ਼ੋਰ ਦਿੱਤਾ | ਸ. ਬਾਦਲ ਨੇ ਕਿਹਾ ਕਿ ਇਹ ਯਾਦਗਾਰ ਨੌਜਵਾਨਾਂ ਵਿਚ ਰਾਸ਼ਟਰਵਾਦ ਅਤੇ ਦੇਸ਼ ਭਗਤੀ ਭਾਵਨਾ ਪੈਦਾ ਕਰੇਗੀ |
ਫਾਊਾਡੇਸ਼ਨ ਦੇ ਮੈਂਬਰਾਂ ਨਾਲ ਗੱਲਬਾਤ ਕਰਦੇ ਹੋਏ ਉੱਘੇ ਫ਼ਿਲਮਕਾਰ ਸ਼੍ਰੀ ਸ਼ਿਆਮ ਬੈਨੇਗਲ ਨੇ ਕਿਹਾ ਕਿ ਇਹ ਵਿਲੱਖਣ ਪ੍ਰਾਜੈਕਟ ਉਨ੍ਹਾਂ ਦੀ ਆਤਮਾ ਅਤੇ ਮਨ ਨੂੰ ਛੂਹ ਗਿਆ ਹੈ ਜਿਸ ਦੇ ਕਾਰਨ ਇਹ ਫਿਲਮ ਪੂਰੀ ਤਰ੍ਹਾਂ ਵੱਖਰੇ ਤਰੀਕੇ ਨਾਲ ਬਣਾਈ ਗਈ ਹੈ ਜੋ ਸਾਡੇ ਦੇਸ਼ ਵਾਸੀਆਂ ਦੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰਨ ਦੇ ਨਾਲ ਨਾਲ ਸਾਡੀ ਸ਼ਾਨਦਾਰ ਵਿਰਾਸਤ ਦਾ ਵੀ ਪ੍ਰਗਟਾਵਾ ਕਰੇਗੀ ਜਿਸ ਵਿਚ ਸਾਡੇ ਅਣਗਿਣਤ ਨਾਇਕਾਂ ਨੇ ਮਹਾਨ ਕੁਰਬਾਨੀਆਂ ਦਿੱਤੀਆਂ | ਸ਼੍ਰੀ ਬੈਨੇਗਲ ਨੇ ਕਿਹਾ ਕਿ ਇਸੇ ਕਰਕੇ ਹੀ ਉਨ੍ਹਾਂ ਨੇ ਸ਼ਹੀਦਾਂ ਅਤੇ ਰਾਸ਼ਟਰੀ ਨਾਇਕਾਂ ਦੇ ਇਤਿਹਾਸ ਨੂੰ ਦਿਖਾਉਣ ਲਈ ਰਵਾਇਤੀ ਅਮਲ ਨੂੰ ਛੱਡ ਕੇ ਇੱਕ ਵੱਖਰਾ ਤਰੀਕਾ ਅਪਣਾਇਆ ਹੈ ਜੋ ਕਿ ਪੰਜਾਬੀਆਂ ਦੇ ਦਿਲਾਂ ਨੂੰ ਹਮੇਸ਼ਾ ਟੰੁਬਦਾ ਰਹੇਗਾ |
ਇਸ ਮੀਟਿੰਗ ਵਿਚ ਕੈਬਨਿਟ ਮੰਤਰੀ ਸ. ਸੋਹਣ ਸਿੰਘ ਠੰਡਲ ਤੇ ਸ੍ਰੀ ਮਦਨ ਮੋਹਨ ਮਿੱਤਲ ਅਤੇ ਮੁੱਖ ਸੰਸਦੀ ਸਕੱਤਰ ਸ੍ਰੀ ਸੋਮ ਪ੍ਰਕਾਸ਼, ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸ੍ਰੀ ਕਮਲ ਸ਼ਰਮਾ, ਸੰਸਦ ਮੈਂਬਰ ਸ. ਰਣਜੀਤ ਸਿੰਘ ਬ੍ਰਹਮਪੁਰਾ, ਸ. ਸੁਖਦੇਵ ਸਿੰਘ ਢੀਂਡਸਾ ਤੇ ਸ. ਬਲਵਿੰਦਰ ਸਿੰਘ ਭੰੂਦੜ, ਮੁੱਖ ਮੰਤਰੀ ਦੇ ਸਲਾਹਕਾਰ ਸ੍ਰੀ ਹਰਚਰਨ ਬੈਂਸ, ਸਾਬਕਾ ਕੈਬਨਿਟ ਮੰਤਰੀ ਸ. ਸੇਵਾ ਸਿੰਘ ਸੇਖਵਾਂ, ਸਾਬਕਾ ਸੰਸਦ ਮੈਂਬਰ ਸ. ਤਰਲੋਚਨ ਸਿੰਘ, ਮੁੱਖ ਸਕੱਤਰ ਸ਼੍ਰੀ ਸਰਵੇਸ਼ ਕੌਸ਼ਲ, ਪ੍ਰਮੁੱਖ ਸਕੱਤਰ ਸ਼੍ਰੀਮਤੀ ਵਿੰਨੀ ਮਹਾਜਨ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸ. ਗਗਨਦੀਪ ਸਿੰਘ ਬਰਾੜ, ਸਕੱਤਰ ਸਭਿਆਚਾਰਕ ਮਾਮਲੇ ਸ਼੍ਰੀਮਤੀ ਰਾਜੀ ਪੀ. ਸਿਰੀਵਾਸਤਵਾ, ਡਾਇਰੈਕਟਰ ਸਭਿਆਚਾਰਕ ਮਾਮਲੇ ਸ. ਐਨ.ਐਸ. ਰੰਧਾਵਾ, ਪੰਜਾਬੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਜਸਪਾਲ ਸਿੰਘ ਅਤੇ ਡਿਪਟੀ ਕਮਿਸ਼ਨਰ ਜਲੰਧਰ ਕਮਲ ਕਿਸ਼ੋਰ ਯਾਦਵ ਸ਼ਾਮਿਲ ਸਨ |

No comments: