jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday, 4 June 2014

ਦੇਸ਼ ਭਗਤ ਯਾਦਗਾਰ ਕਮੇਟੀ ਦੀ ਅਹਿਮ ਮੀਟਿੰਗ -----ਕਾਮਾਗਾਟਾ ਮਾਰੂ ਦੀ 100ਵੀਂ ਵਰੇ•ਗੰਢ 'ਤੇ ਜ਼ੋਰਦਾਰ ਮੁਹਿੰਮ ਦਾ ਲਿਆ ਫੈਸਲਾ

www.sabblok.blogspot.com
ਜਲੰਧਰ, :    ਦੇਸ਼ ਭਗਤ ਯਾਦਗਾਰ ਕਮੇਟੀ ਦੇ ਬੋਰਡ ਆਫ਼ ਟਰੱਸਟ ਦੀ ਮੀਟਿੰਗ ਵਿੱਚ ਅੱਜ ਕਾਮਾਗਾਟਾ ਮਾਰੂ ਦੀ 100ਵੀਂ ਵਰੇ•ਗੰਢ ਨੂੰ ਕੇਂਦਰ ਵਿੱਚ ਰੱਖਦਿਆਂ ਭਵਿੱਖੀ ਸਰਗਰਮੀਆਂ ਦਾ ਖਾਕਾ ਉਲੀਕਿਆ ਗਿਆ।   ਇਸ ਤੋਂ ਇਲਾਵਾ ਹੋਰ ਸਰਗਰਮੀਆਂ ਅਤੇ ਯਾਦਗਾਰ ਕੰਪਲੈਕਸ ਨਾਲ ਜੁੜੇ ਮਹੱਤਵਪੂਰਨ ਕਾਰਜਾਂ ਨੂੰ ਨੇਪਰੇ ਚਾੜ•ਨ ਦਾ ਫੈਸਲਾ ਵੀ ਕੀਤਾ ਗਿਆ। 
ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਦਰਬਾਰਾ ਸਿੰਘ ਢਿੱਲੋਂ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਲਏ ਮਹੱਤਵਪੂਰਨ ਫੈਸਲਿਆਂ ਬਾਰੇ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਡਾ. ਰਘਬੀਰ ਕੌਰ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦਸਿਆ ਕਿ 23 ਜੁਲਾਈ 1914 ਨੂੰ ਜਿਸ ਦਿਨ ਕਾਮਾਗਾਟਾ ਮਾਰੂ ਜਹਾਜ਼ ਨੂੰ ਗੈਰ ਜਮਹੂਰੀਅਤ ਅਤੇ ਧੱਕੜ ਕਾਰਵਾਈ ਕਰਦਿਆਂ ਵੈਨਕੂਵਰ ਦੇ ਪਾਣੀਆਂ 'ਚੋਂ ਵਾਪਸ ਮੋੜਿਆ ਗਿਆ, ਇਸ ਦਿਨ ਦੇਸ਼ ਭਗਤ ਯਾਦਗਾਰ ਹਾਲ ਅੰਦਰ ਇਤਿਹਾਸਕ ਅਤੇ ਭੱਖਦੇ ਮੁੱਦਿਆਂ 'ਤੇ ਗੰਭੀਰ ਵਿਚਾਰ-ਚਰਚਾ ਕੀਤੀ ਜਾਏਗੀ। 
ਕਾਮਾਗਾਟਾ ਮਾਰੂ ਦੇ ਇਤਿਹਾਸ, ਇਸ ਦੇ ਅਗਲੀਆਂ ਲਹਿਰਾਂ 'ਤੇ ਪ੍ਰਭਾਵ ਅਤੇ ਅਜੋਕੀਆਂ ਚੁਣੌਤੀਆਂ ਵਿੱਚ ਗ਼ਦਰ ਲਹਿਰ ਦੀ ਮਹੱਤਤਾ, ਬੁਰੀ ਤਰ•ਾਂ ਤਬਾਹ ਕੀਤੀ ਜਾ ਰਹੀ ਨੌਜਵਾਨ ਪੀੜ•ੀ ਲਈ ਸਿਹਤਮੰਦ ਦਿਸ਼ਾ ਬਾਰੇ, ਮੁਲਕ ਅੰਦਰ ਵਧ ਰਹੇ ਫ਼ਿਰਕਾਪ੍ਰਸਤੀ ਅਤੇ ਭਰਾਵਾਂ ਵਿੱਚ ਫੁੱਟ ਪਾਊ ਪਾੜੇ ਅਤੇ ਮਾਰਕਸਵਾਦ ਦੀ ਅਜੋਕੇ ਸਮੇਂ ਮਹੱਤਤਾ ਆਦਿ ਵਿਸ਼ਿਆਂ ਉਪਰ ਇਸ ਵਾਰ ਸਿਖਿਆਰਥੀ ਚੇਤਨਾ ਕੈਂਪ 27, 28, ਅਤੇ 29 ਜੂਨ ਨੂੰ ਹੋਏਗਾ।  ਇਸ ਕੈਂਪ ਵਿੱਚ ਡਾ. ਪਰਮਿੰਦਰ ਸਿੰਘ, ਹਰਵਿੰਦਰ ਭੰਡਾਲ, ਕਾ. ਜਗਰੂਪ ਅਤੇ ਮੰਗਤ ਰਾਮ ਪਾਸਲਾ ਦੇਸ਼ ਭਗਤ ਯਾਦਗਾਰ ਕਮੇਟੀ ਦੀ ਤਰਫੋਂ ਮੁੱਖ ਬੁਲਾਰੇ ਹੋਣਗੇ।  ਹਰ ਰੋਜ਼ ਸ਼ਾਮ ਨੂੰ ਸਮੇਂ ਸਮੇਂ ਦਸਤਾਵੇਜ਼ੀ ਫ਼ਿਲਮ, ਨੁੱਕੜ ਨਾਟਕ, ਨਾਟਕ ਅਤੇ ਗੀਤ-ਸੰਗੀਤ ਹੋਏਗਾ।  ਅਖੀਰਲੇ ਦਿਨ ਸਿਖਿਆਰਥੀਆਂ ਦਾ ਕਮੇਟੀ ਵੱਲੋਂ ਸਨਮਾਨ ਕੀਤਾ ਜਾਏਗਾ। 
ਕਾਮਾਗਾਟਾ ਮਾਰੂ ਦੀ 100ਵੀਂ ਵਰੇ•ਗੰਢ 'ਤੇ ਮਾਝਾ, ਮਾਲਵਾ ਅਤੇ ਦੁਆਬਾ ਵਿੱਚ ਕੇਂਦਰਤ ਸਮਾਗਮਾਂ ਤੋਂ ਇਲਾਵਾ ਵੱਖ-ਵੱਖ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ 1 ਨਵੰਬਰ 2014 ਗ਼ਦਰੀ ਬਾਬਿਆਂ ਦੇ ਮੇਲੇ ਦੀ ਸਿਖ਼ਰ ਤੱਕ ਇਹ ਮੁਹਿੰਮ ਜਾਰੀ ਰਹੇਗੀ।  
ਗ਼ਦਰੀ ਬਾਬਾ ਗੁਰਮੁੱਖ ਸਿੰਘ ਹਾਲ ਦੇ ਉਪਰ ਉਸਰੇ ਵਿਸ਼ਨੂੰ ਗਣੇਸ਼ ਪਿੰਗਲੇ ਹਾਲ ਨੂੰ ਮੁਕੰਮਲ ਕਰਨ ਦਾ ਕਾਰਜ ਤਰਜ਼ੀਹੀ ਕਾਰਜ ਵਜੋਂ ਹੱਥ ਲੈਣ ਦਾ ਫੈਸਲਾ ਕੀਤਾ ਗਿਆ।  ਇਸ ਹਾਲ ਲਈ ਦਰਸ਼ਕਾਂ ਅਤੇ ਸਰੋਤਿਆਂ ਦੀ ਸੁਵਿਧਾ ਨੂੰ ਧਿਆਨ ਵਿੱਚ ਰੱਖਦਿਆਂ ਇਕ ਰੈਂਪ ਵੀ ਬਣਾਇਆ ਜਾਵੇਗਾ।  ਇਉਂ ਹੀ ਗ਼ਦਰੀ ਬਾਬਾ ਜਵਾਲਾ ਸਿੰਘ ਆਡੀਟੋਰੀਅਮ ਵਿੱਚ ਸ਼ਾਮਿਲ ਹੋਣ ਲਈ ਢੁੱਕਵੀਂ ਸੁਵਿਧਾ ਨੂੰ ਧਿਆਨ ਵਿੱਚ ਰਖਦਿਆਂ ਇਕ ਨਵਾਂ ਰੈਂਪ ਜੋੜਿਆ ਜਾਏਗਾ।
ਦੇਸ਼ ਭਗਤ ਯਾਦਗਾਰ ਕਮੇਟੀ 'ਦੇਸ਼ ਭਗਤ ਪ੍ਰਕਾਸ਼ਨ' ਨਾਂਅ ਦੇ ਆਪਣੇ ਪ੍ਰਕਾਸ਼ਨ ਨੂੰ ਜਲਦੀ ਹੀ ਮੁੜ ਸ਼ੁਰੂ ਕਰੇਗੀ।  
ਯਾਦਗਾਰ ਹਾਲ ਅੰਦਰ ਵੱਖ-ਵੱਖ ਫਰੰਟਾਂ 'ਤੇ ਸਰਗਰਮ ਸਬ-ਕਮੇਟੀਆਂ ਦੀ ਉਤਸ਼ਾਹਜਨਕ ਰਿਪੋਰਟ ਵੀ ਇਸ ਮੀਟਿੰਗ ਵਿੱਚ ਪਾਸ ਕੀਤੀ ਗਈ।  

No comments: