jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday, 27 June 2014

ਬੀ ਕੇ ਯੂ ਨੇ ਫਸਲਾਂ ਦੇ ਭਾਅ ਚ ਨਿਗੂਣਾ ਵਾਧਾ ਕੀਤਾ ਰੱਦ -----ਮੋਦੀ ਸਵਾਮੀਨਾਥਨ ਦੀ ਰੀਪੋਰਟ ਅਨੁਸਾਰ ਭਾਅ ਨੀਯਤ ਕਰਵਾਉਣ- ਗੋਲੇਵਾਲਾ

www.sabblok.blogspot.com

ਫਰੀਦਕੋਟ 26 ਜੂਨ ( ਗੁਰਭੇਜ ਸਿੰਘ ਚੌਹਾਨ ) ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਸੂਬਾ ਮੀਤ ਪ੍ਰਧਾਨ ਸ: ਗੁਰਮੀਤ ਸਿੰਘ ਗੋਲੇਵਾਲਾ ਨੇ ਕੇਂਦਰ ਸਰਕਾਰ ਵੱਲੋਂ ਐਲਾਨ ਕੀਤੇ ਫਸਲਾਂ ਦੇ ਭਾਅ ਵਿਚ ਕੀਤੇ ਗਏ ਨਿਗੂਣੇ ਵਾਧੇ ਨੂੰ ਰੱਦ ਕਰਦਿਆਂ ਇਸਨੂੰ ਕਿਸਾਨਾਂ ਨਾਲ ਮਜ਼ਾਕ ਦੱਸਦਿਆਂ ਕਿਹਾ ਕਿ ਚੋਣਾਂ ਸਮੇਂ ਮੋਦੀ ਨੇ ਕਿਸਾਨਾਂ ਨਾਲ ਇਹ ਵਾਅਦਾ ਕੀਤਾ ਸੀ ਕਿ ਜੇਕਰ ਉਹ ਸੱਤਾ ਵਿਚ ਆਏ ਤਾਂ ਕਿਸਾਨਾਂ ਨੂੰ ਫਸਲਾਂ ਦੇ ਲਾਹੇਵੰਦ ਭਾਅ ਦਿਵਾਏ ਜਾਣਗੇ। ਪੰਜਾਬ ਦੇ ਮੁੱਖ ਮੰਤਰੀ ਸ: ਬਾਦਲ ਵੀ ਇਹ ਕਹਿੰਦੇ ਰਹੇ ਕਿ ਜੇ ਉੱਪਰ ਮੋਦੀ ਸਰਕਾਰ ਬਣ ਗਈ ਤਾਂ ਜਿੱਥੇ ਪੰਜਾਬ ਦੇ ਸਾਰੇ ਮਸਲੇ ਹੱਲ ਹੋ ਜਾਣਗੇ, ਉੱਥੇ ਕਿਸਾਨਾਂ ਨੂੰ ਵੀ ਸਵਾਮੀਨਾਥਨ ਦੀ ਰੀਪੋਰਟ ਅਨੁਸਾਰ ਭਾਅ ਦਿਵਾਂਵਾਂਗੇ। ਪਰ ਬੜੇ ਦੁੱਖ ਦੀ ਗੱਲ ਹੈ ਕਿ ਸ: ਬਾਦਲ ਨੇ ਪੰਜਾਬ ਦੇ ਕਿਸਾਨਾਂ ਦੀਆਂ ਮੁੱਖ ਫਸਲਾਂ, ਝੋਨਾਂ ਅਤੇ ਕਪਾਹ ਦੇ ਭਾਅ ਵਿਚ ਸਿਰਫ 50 ਰੁਪਏ ਫੀ ਕੁਇੰਟਲ ਕੀਤੇ ਵਾਧੇ ਬਾਰੇ ਕੋਈ ਟਿੱਪਣੀ ਨਹੀਂ ਕੀਤੀ। ਉਨ•ਾਂ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਵੱਲੋਂ ਕਿਸਾਨਾਂ ਨੂੰ ਉਨ•ਾਂ ਦੀ ਮਿਹਨਤ ਦਾ ਮੁੱਲ ਨਾਂ ਮਿਲਣ ਕਾਰਨ ਹੀ ਹਰ ਕਿਸਾਨ ਦਾ ਅੱਜ ਵਾਲ ਵਾਲ ਕਰਜ਼ਾਈ ਹੈ ਅਤੇ ਕਰਜ਼ੇ ਦੀ ਇਹ ਪੰਡ ਇਹੋ ਜਿਹੀਆਂ ਮਾੜੀਆਂ ਨੀਤੀਆਂ ਨਾਲ ਹੋਰ ਵਧੇਗੀ। ਕਰਜ਼ਾ ਮੁਆਫੀ ਲਈ ਵੀ ਸ: ਬਾਦਲ ਇਹ ਕਹਿੰਦੇ ਰਹੇ ਕਿ  ਕੇਂਦਰ ਚ ਕਾਂਗਰਸ ਦੀ ਸਰਕਾਰ ਹੈ ਅਤੇ ਜਦੋਂ ਉਨ•ਾਂ ਦੀ ਭਾਈਵਾਲ ਸਰਕਾਰ ਆਈ ਤਾਂ ਪੰਜਾਬ ਦੀ ਕਿਸਾਨੀ ਦੇ ਸਾਰੇ ਕਰਜ਼ੇ ਤੇ ਲਕੀਰ ਫੇਰ ਦਿੱਤੀ ਜਾਵੇਗੀ । ਹੁਣ ਸ: ਬਾਦਲ ਕੋਲ ਕੋਈ ਹੋਰ ਬਹਾਨਾਂ ਨਹੀਂ। ਬੀ ਕੇ ਯੂ ਫਸਲਾਂ ਦੇ ਵਾਜਬ ਭਾਅ ਦੀ ਮੰਗ ਦੇ ਨਾਲ ਨਾਲ ਇਹ ਵੀ ਮੰਗ ਕਰਦੀ ਹੈ ਕਿ ਸ: ਬਾਦਲ ਹੁਣ ਪੰਜਾਬ ਦੀ ਸਮੁੱਚੀ ਕਿਸਾਨੀ ਦੇ ਕਰਜ਼ੇ ਤੇ ਲਕੀਰ ਮਰਵਾਏ। ਸ: ਗੋਲੇਵਾਲਾ ਨੇ ਮੋਦੀ ਵੱਲੋਂ ਅੱਛੇ ਦਿਨ ਆਨੇ ਵਾਲੇ ਹੈਂ ਕਹਿਕੇ ਲੋਕਾਂ ਨੂੰ ਵਿਖਾਏ ਸਬਜ਼ਬਾਗ ਦੇ ਉਲਟ ਰੇਲ ਭਾੜੇ ਅਤੇ ਜਰੂਰੀ ਵਸਤਾਂ ਦੇ ਭਾਅ ਵਿਚ ਕੀਤੇ ਵਾਧੇ ਦੀ ਵੀ ਸਖਤ ਨਿੰਦਾ ਕੀਤੀ। ਉਨ•ਾਂ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵੱਲੋਂ ਫਸਲਾਂ ਦੇ ਹੱਕੀ ਭਾਅ ਲੈਣ ਲਈ ਅਤੇ ਸਰਕਾਰ ਵੱਲੋਂ ਕੀਤੇ ਵਾਅਦਿਆਂ ਤੋਂ ਮੁਕਰਨ ਵਿਰੁੱਧ ਪੂਰੇ ਭਾਰਤ ਵਿਚ ਸੰਘਰਸ਼ ਦਾ ਸੱਦਾ ਦਿੱਤਾ ਜਾਵੇਗਾ। 

No comments: