jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday, 27 June 2014

ਸ਼ਰੋਮਣੀ ਨਾਟਕਕਾਰ ਸ੍ਰੀ ਗੁਰਸ਼ਰਨ ਸਿੰਘ ਦੀ ਯਾਦ 'ਚ ਪਲਸ ਮੰਚ ਵੱਲੋਂ ਸਭਿਆਚਾਰਕ ਮੁਹਿੰਮ ਦਾ ਐਲਾਨ

www.sabblok.blogspot.com
ਜਲੰਧਰ; 23 ਜੂਨ:      ਪੰਜਾਬ ਲੋਕ ਸਭਿਆਚਾਰਕ ਮੰਚ (ਪਲਸ ਮੰਚ) ਪੰਜਾਬ ਦੇ ਕੋਨੇ ਕੋਨੇ ਅੰਦਰ ਤਿੰਨ ਮਹੀਨੇ ਨਿਰੰਤਰ ਸਾਹਿਤਕ/ਸਭਿਆਚਾਰਕ ਮੁਹਿੰਮ ਲਾਮਬੰਦ ਕਰਕੇ, ਪੰਜਾਬ ਦੇ ਇਨਕਲਾਬੀ ਰੰਗ ਮੰਚ ਦੇ ਬਾਬਾ ਬੋਹੜ ਸ੍ਰੀ ਗੁਰਸ਼ਰਨ ਸਿੰਘ ਦੀ ਯਾਦ 'ਚ ਉਹਨਾਂ ਦੇ ਵਿਛੋੜੇ ਵਾਲੀ ਰਾਤ 27 ਸਤੰਬਰ ਨੂੰ ਦਾਣਾ ਮੰਡੀ ਬਰਨਾਲਾ ਵਿਖੇ ਇਨਕਲਾਬੀ ਰੰਗ ਮੰਚ ਦਿਹਾੜਾ ਮਨਾਉਣ ਲਈ ਸਾਰੀ ਰਾਤ ਦਾ ਲਾ-ਮਿਸਾਲ ਨਾਟਕ ਅਤੇ ਗੀਤ-ਸੰਗੀਤ ਸਮਾਗਮ ਕਰੇਗਾ।  
ਸਾਰੀ ਰਾਤ ਦਾ ਇਹ ਸਮਾਗਮ ਇਸ ਵਾਰ ਕਾਮਾਗਾਟਾ ਮਾਰੂ ਦੀ 100ਵੀਂ ਵਰੇ• ਗੰਢ ਨੂੰ ਸਮਰਪਤ ਹੋਏਗਾ।
ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ ਦੀ ਪ੍ਰਧਾਨਗੀ 'ਚ ਹੋਈ ਸੂਬਾ ਕਮੇਟੀ ਦੀ ਮੀਟਿੰਗ 'ਚ ਗੰਭੀਰ ਵਿਚਾਰ-ਚਰਚਾ ਉਪਰੰਤ ਲਏ ਫੈਸਲਿਆਂ ਬਾਰੇ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਮੰਚ ਦੇ ਪ੍ਰਧਾਨ ਅਮੋਲਕ ਸਿੰਘ ਅਤੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਦੱਸਿਆ ਕਿ ਸੂਬਾ ਕਮੇਟੀ ਦ੍ਰਿੜ ਸੰਕਲਪ ਹੈ ਕਿ 27 ਸਤੰਬਰ ਦੇ ਯਾਦਗਾਰੀ ਸਿਖ਼ਰ ਸਮਾਗਮ ਅਤੇ ਉਸਦੇ ਮਨੋਰਥ ਦੀ ਸਫ਼ਲਤਾ ਲਈ ਅਸਲ 'ਚ ਪੂਰਾ ਤਾਣ ਲਗਾ ਕੇ ਤਿੰਨ ਮਹੀਨੇ ਦੀ ਮੁਹਿੰਮ ਨੂੰ ਜਨਤਕ ਹਮਾਇਤ ਵਾਲੀ ਬਦਲਵੇਂ ਲੋਕ-ਪੱਖੀ ਅਤੇ ਇਨਕਲਾਬੀ ਸਭਿਆਚਾਰਕ ਲਹਿਰ ਬਣਾਇਆ ਜਾਏਗਾ।
ਉਹਨਾਂ ਦੱਸਿਆ ਕਿ ਪਲਸ ਮੰਚ ਪੰਜਾਬ ਭਰ ਦੀਆਂ ਸਮੂਹ ਸਾਹਿਤਕ/ਸਭਿਆਚਾਰਕ ਸੰਸਥਾਵਾਂ ਦੇ ਸੰਗ ਸਾਥ ਅਤੇ ਮਜ਼ਦੂਰ, ਕਿਸਾਨ, ਮੁਲਾਜਮ, ਵਿਦਿਆਰਥੀ, ਨੌਜਵਾਨ, ਤਰਕਸ਼ੀਲ, ਜਮਹੂਰੀ, ਔਰਤ ਜੱਥੇਬੰਦੀਆਂ ਅਤੇ ਬੁੱਧੀਜੀਵੀ ਸ਼ਖਸੀਅਤਾਂ ਦੀ ਭਰਵੀਂ ਹਮਾਇਤ ਨਾਲ ਪਿੰਡਾਂ, ਕਸਬਿਆਂ, ਮੁਹੱਲਿਆਂ, ਸ਼ਹਿਰਾਂ, ਵੱਖ-ਵੱਖ ਸੰਸਥਾਵਾਂ ਅੰਦਰ ਤਿੰਨ ਮਹੀਨੇ, ਵਿਚਾਰ-ਚਰਚਾਵਾਂ, ਵਰਕਸ਼ਾਪਾਂ, ਨਾਟਕਾਂ, ਗੀਤ-ਸੰਗੀਤ, ਫ਼ਿਲਮਾਂ, ਵਿਸ਼ਾਲ ਇਕੱਤਰਤਾਵਾਂ, ਸੀ.ਡੀ. ਆਦਿ ਰਾਹੀਂ ਚੌਤਰਫ਼ੇ ਸੰਕਟ ਦੇ ਰਗੜੇ ਹੇਠ ਪਿਸ ਰਹੇ ਲੋਕਾਂ ਨੂੰ ਸ੍ਰੀ ਗੁਰਸ਼ਰਨ ਸਿੰਘ (ਭਾਈ ਮੰਨਾ ਸਿੰਘ) ਦੇ ਨਾਟਕਾਂ ਅਤੇ ਸੰਘਰਸ਼ਮਈ ਜੀਵਨ ਦੇ ਸੁਨੇਹੇ ਅਤੇ ਉਦੇਸ਼ ਬਾਰੇ ਰੌਸ਼ਨੀ ਪਾਈ ਜਾਏਗੀ।
ਉਹਨਾਂ ਨੇ ਲੋਕ-ਵਿਰੋਧੀ ਅਸਭਿਆਚਾਰਕ ਪ੍ਰਦੂਸ਼ਣ ਦੇ ਬੱਦਲਾਂ ਨੂੰ ਉਡਾਉਣ ਲਈ ਛੱਟਾ ਚਾਨਣਾ ਦਾ ਦੇਣ ਲਈ ਪੰਜਾਬ ਵਾਸੀਆਂ ਨੂੰ ਮੁਹਿੰਮ ਦੀ ਡਟਵੀਂ ਹਮਾਇਤ ਦੀ ਅਪੀਲ ਕੀਤੀ ਹੈ

No comments: