jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday, 26 September 2014

ਢੀਂਡਸਾ ਵੱਲੋਂ ਮੰਤਰੀਆਂ ਨਾਲ ਮੀਟਿੰਗਾਂ ਦੇ ਭਰੋਸੇ ਤੋਂ ਬਾਅਦ ਕਿਸਾਨਾਂ ਨੇ ਧਰਨਾ ਚੁੱਕਿਆ

www.sabblok.blogspot.com

ਨਵੀਂ ਦਿੱਲੀ, 26 ਸਤੰਬਰ -ਕਿਸਾਨੀ ਮੰਗਾਂ ਨੂੰ ਲੈ ਕੇ ਜੰਤਰ ਮੰਤਰ ਵਿਖੇ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ ਕਰਨ ਵਾਲੀ ਕਿਸਾਨ ਜੱਥੇਬੰਦੀ ਭਾਰਤੀ ਕਿਸਾਨ ਯੂਨੀਅਨ ਨੇ ਅੱਜ ਸੀਨੀਅਰ ਅਕਾਲੀ ਆਗੂ ਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਵੱਲੋਂ ਕੇਂਦਰੀ ਮੰਤਰੀਆਂ ਨਾਲ ਗੱਲਬਾਤ ਕਰਵਾਉਣ ਦਾ ਭਰੋਸਾ ਮਿਲਣ ਤੋਂ ਬਾਅਦ ਧਰਨਾ ਖਤਮ ਕਰ ਦਿੱਤਾ। ਸ. ਸੁਖਦੇਵ ਸਿੰਘ ਢੀਂਡਸਾ ਨੇ ਵੀ ਧਰਨੇ ਵਾਲੀ ਥਾਂ ਪੁੱਜ ਕੇ ਕਿਸਾਨਾਂ ਦਾ ਹੌਸਲਾ ਵਧਾਇਆ ਅਤੇ ਕਿਹਾ ਕਿ ਪ੍ਰਧਾਨ ਮੰਤਰੀ ਅਮਰੀਕਾ ਦੌਰੇ 'ਤੇ ਗਏ ਹੋਏ ਹਨ ਅਤੇ ਉਨ੍ਹਾਂ ਦੇ ਆਉਣ ਤੋਂ ਤੁਰੰਤ ਬਾਅਦ ਉਨ੍ਹਾਂ ਦੀ ਸ. ਬਲਬੀਰ ਸਿੰਘ ਰਾਜੇਵਾਲ ਅਤੇ ਉਨ੍ਹਾਂ ਦੀ ਟੀਮ ਨਾਲ ਗੱਲਬਾਤ ਕਰਵਾਈ ਜਾਵੇਗੀ। ਕੇਂਦਰੀ ਖੇਤੀ ਮੰਤਰੀ ਸ੍ਰੀ ਰਾਧਾਮੋਹਨ ਸਿੰਘ ਨਾਲ ਸੋਮਵਾਰ 29 ਸਤੰਬਰ ਨੂੰ ਅਤੇ ਉਸੇ ਦਿਨ ਕੇਂਦਰੀ ਵਿੱਤ ਮੰਤਰੀ ਸ੍ਰੀ ਅਰੁਣ ਜੇਤਲੀ ਅਤੇ ਵਣਜ ਮੰਤਰੀ ਨਾਲ ਵੀ ਮੀਟਿੰਗ ਕਰਵਾਈ ਜਾਵੇਗੀ। ਉਨ੍ਹਾਂ ਭਰੋਸਾ ਦਿੱਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਦੇਸ਼ ਦੌਰੇ ਤੋਂ ਬਾਅਦ ਇਕ ਹਫ਼ਤੇ ਦੇ ਅੰਦਰ-ਅੰਦਰ ਯੂਨੀਅਨ ਦੇ ਵਫ਼ਦ ਨੂੰ ਪ੍ਰਧਾਨ ਮੰਤਰੀ ਨਾਲ ਮਿਲਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਵੇਲੇ ਝੋਨੇ ਦੀ ਕਟਾਈ ਕਾਰਨ ਕਿਸਾਨਾਂ ਦੇ ਰੁਝੇਵੇਂ ਬਹੁਤ ਜ਼ਿਆਦਾ ਹਨ ਇਸ ਲਈ ਉਨ੍ਹਾਂ ਨੇ ਯੂਨੀਅਨ ਨੂੰ ਧਰਨਾ ਸਮਾਪਤ ਕਰ ਕੇ ਕਿਸਾਨਾਂ ਨੂੰ ਘਰ ਭੇਜਣ ਦੀ ਅਪੀਲ ਵੀ ਕੀਤੀ। ਇਸ ਮੌਕੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਪ੍ਰਧਾਨ ਰਾਜੇਵਾਲ ਨੇ ਕਿਹਾ ਕਿ ਉਹ ਸੋਮਵਾਰ ਨੂੰ ਕੇਂਦਰੀ ਖੇਤੀ ਮੰਤਰੀ ਅਤੇ ਖਜ਼ਾਨਾ ਮੰਤਰੀ ਸ੍ਰੀ ਅਰੁਣ ਜੇਤਲੀ ਨੂੰ ਮਿਲਣਗੇ ਅਤੇ ਪੂਰਾ ਹਫਤਾ ਨਵੀਂ ਦਿੱਲੀ 'ਚ ਵਣਜ ਮੰਤਰੀ ਅਤੇ ਹੋਰ ਸਬੰਧਿਤ ਅਧਿਕਾਰੀਆਂ ਨੂੰ ਵੀ ਮਿਲਣਗੇ। ਪ੍ਰਧਾਨ ਮੰਤਰੀ ਨਾਲ ਮੁਲਾਕਾਤ ਦੌਰਾਨ ਵੀ ਕਿਸਾਨਾਂ ਦੇ ਮਸਲਿਆਂ ਨੂੰ ਉਠਾਇਆ ਜਾਵੇਗਾ।

ਹਰਿਆਣਾ ਚੋਣਾਂ ਲਈ ਪਾਰਟੀ ਉਮੀਦਵਾਰਾਂ ਦਾ ਐਲਾਨ

www.sabblok.blogspot.com

ਹਰਿਆਣਾ ਦੇ ਲੋਕ ਇਨੈਲੋ-ਅਕਾਲੀ ਦਲ ਗਠਜੋੜ ਨੂੰ ਜਿਤਾਉਣ ਲਈ ਤਤਪਰ : ਸੁਖਬੀਰ ਸਿੰਘ ਬਾਦਲ
 ਚੰਡੀਗੜ੍ਹ ਆਵਾਜ਼ ਬਿਊਰੋ-ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਆਪਣੇ ਦੋਨਾਂ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਪਾਰਟੀ ਵੱਲੋਂ ਇਹ ਚੋਣਾਂ ਇੰਡੀਅਨ ਨੈਸ਼ਨਲ ਲੋਕ ਦਲ ਨਾਲ ਭਾਈਵਾਲੀ ’ਚ ਲੜੀਆਂ ਜਾ ਰਹੀਆਂ ਹਨ। ਸ਼੍ਰੋਮਣੀ ਅਕਾਲੀ ਦਲ ਵੱਲੋਂ ਅੰਬਾਲਾ ਸਿਟੀ ਤੋਂ ਬਲਵਿੰਦਰ ਸਿੰਘ ਪੂਨੀਆ ਅਤੇ ਕਾਲਾਂਵਾਲੀ ਤੋਂ ਸਾਬਕਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸ. ਬਲਕੌਰ ਸਿੰਘ ਕਾਲਾਂਵਾਲੀ ਨੂੰ ਉਮੀਦਵਾਰ ਐਲਾਨਿਆ ਗਿਆ ਹੈ। ਪਾਰਟੀ ਦੇ ਮੁੱਖ ਦਫਤਰ ਵਿਖੇ ਹੋਈ ਪਾਰਟੀ ਦੀ ਮੀਟਿੰਗ ਦੌਰਾਨ ਉਮੀਦਵਾਰਾਂ ਦੇ ਨਾਂਵਾਂ ਦਾ ਐਲਾਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਅਕਾਲੀ ਦਲ-ਇਨੈਲੋ ਗਠਜੋੜ ਨੂੰ
ਪੰਜਾਬ ਤੇ ਹਰਿਆਣਾ ਦੇ ਲੋਕਾਂ ਦਰਮਿਆਨ ਗਠਜੋੜ ਐਲਾਨਦਿਆਂ ਪਾਰਟੀ ਉਮੀਦਵਾਰਾਂ ਨੂੰ ਵੱਡੀ ਜਿੱਤ ਦਿਵਾਉਣ ਦਾ ਸੱਦਾ ਦਿੱਤਾ। ਸ. ਬਾਦਲ ਨੇ ਕਿਹਾ ਕਿ ਹਰਿਆਣਾ ਦੇ ਲੋਕ ਦੇਸ਼ ਦੇ ਇਸ ਖਿੱਤੇ ’ਚ ਭਾਈਚਾਰਕ ਸਾਂਝ, ਵਿਕਾਸ ਅਤੇ ਖੁਸ਼ਹਾਲੀ ਦਾ ਨਵਾਂ ਦੌਰ ਸ਼ੁਰੂ ਕਰਨ ਲਈ ਇਨੈਲੋ-ਅਕਾਲੀ ਦਲ ਗਠਜੋੜ ਦੇ ਹੱਕ ’ਚ ਭੁਗਤਣ ਲਈ ਤਿਆਰ-ਬਰ-ਤਿਆਰ ਬੈਠੇ ਹਨ। ਉਨ੍ਹਾਂ ਕਿਹਾ ਕਿ ਗਠਜੋੜ ਹਰਿਆਣਾ ’ਚੋਂ ਕਾਂਗਰਸ ਰੂਪੀ ਘਾਹ ਨੂੰ ਜੜੋਂ ਪੁੱਟ ਦੇਵੇਗਾ। ਹਰਿਆਣਾ ਚੋਣਾਂ ਦੇ ਪ੍ਰਚਾਰ ਲਈ ਪਾਰਟੀ ਆਗੂਆਂ ਅਤੇ ਵਰਕਰਾਂ ਨੂੰ ਜ਼ਿਮੇਵਾਰੀਆਂ ਸੌਂਪਦਿਆਂ ਸ. ਬਾਦਲ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਪਾਰਟੀ ਦੀਆਂ ਸਾਰੀਆਂ ਜਥੇਬੰਦੀਆਂ ਦੋਵਾਂ ਸੀਟਾਂ ’ਤੇ ਪਾਰਟੀ ਨੂੰ ਵੱਡੀ ਜਿੱਤ ਦਿਵਾਉਣ ਲਈ ਦਿਨ ਰਾਤ ਇੱਕ ਕਰ ਦੇਣਗੀਆਂ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪੂਰਾ ਯਕੀਨ ਹੈ ਕਿ ਪਾਰਟੀ ਦੇ ਸੀਨੀਅਰ ਆਗੂ ਅਤੇ ਵਰਕਰ ਹਰਿਆਣਾ ਚੋਣਾਂ ਦੌਰਾਨ ਵੀ ਦਿੱਲੀ ਚੋਣਾਂ ਵਾਲਾ ਪ੍ਰਦਰਸ਼ਨ ਦੁਹਰਾਉਣਗੇ। ਪਾਰਟੀ ਦੀ ਭਵਿੱਖ ਦੀ ਰਣਨੀਤੀ ਦਾ ਐਲਾਨ ਕਰਦਿਆਂ ਸ. ਬਾਦਲ ਨੇ ਕਿਹਾ ਕਿ ਪਾਰਟੀ ਨੇ ਉੱਤਰ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ’ਚ ਵੀ 25 ਉਮੀਦਵਾਰਾਂ ਨੂੰ ਮੈਦਾਨ ’ਚ ਉਤਾਰਨ ਦੀ ਯੋਜਨਾ ਬਣਾਈ ਹੈ। ਉਨ੍ਹਾਂ ਕਿਹਾ ਕਿ ਪਾਰਟੀ ਪੰਜਾਬੀ ਵਸੋਂ ਵਾਲੇ ਹਰੇਕ ਸੂਬੇ ਅੰਦਰ ਆਪਣੀ ਮੌਜੂਦਗੀ ਯਕੀਨੀ ਬਣਾਏਗੀ। ਇਸ ਮੌਕੇ ਹਾਜਿਰ ਪ੍ਰਮੁੱਖ ਵਿਅਕਤੀਆਂ ’ਚ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਾਗੀਰ ਕੌਰ, ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਸ. ਬਲਵਿੰਦਰ ਸਿੰਘ ਭੂੰਦੜ, ਜਨਰਲ ਸਕੱਤਰ ਸ. ਸੁਰਜੀਤ ਸਿੰਘ ਰਖੜਾ, ਸਕੱਤਰ ਤੇ ਬੁਲਾਰਾ ਡਾ. ਦਲਜੀਤ ਸਿੰਘ ਚੀਮਾ, ਹਰਿਆਣਾ ਤੋਂ ਅਕਾਲੀ ਦਲ ਦੇ ਪ੍ਰਧਾਨ ਸ. ਸ਼ਰਨਜੀਤ ਸਿੰਘ ਸੋਥਾ, ਹਰਿਆਣਾ ਤੋਂ ਸਾਬਕਾ ੍ਰਪ੍ਰਧਾਨ ਸ. ਸੁਖਦੇਵ ਸਿੰਘ ਗੋਬਿੰਦਗੜ੍ਹ ਅਤੇ ਪਾਰਟੀ ਦੇ ਖਜਾਨਚੀ ਸ੍ਰੀ ਐਨ.ਕੇ. ਸ਼ਰਮਾ ਸ਼ਾਮਿਲ ਸਨ।

AAM AADMI PARTY Ludhiana

www.sabblok.blogspot.com

ਸਿੱਖਜ਼ ਫਾਰ ਜਸਟਿਸ ਅਤੇ ਸਿੱਖ ਜਥੇਬੰਦੀਆਂ ਵਲੋਂ ਮੋਦੀ ਖਿਲਾਫ ਪਰਦਰਸ਼ਨ 30 ਸੰਤਬਰ ਨੂੰ

www.sabblok.blogspot.com
U.S. court issues summons against Modi
ਅਮਰੀਕੀ ਅਦਾਲਤ ਨੇ ਮੋਦੀ ਦੇ ਖਿਲਾਫ ਸਮਨ ਜ਼ਾਰੀ ਕੀਤੇ
ਸਿੱਖਜ਼ ਫਾਰ ਜਸਟਿਸ ਅਤੇ ਸਿੱਖ ਜਥੇਬੰਦੀਆਂ ਵਲੋਂ ਮੋਦੀ ਖਿਲਾਫ 30 ਸੰਤਬਰ ਨੂੰ ਵਾਈਟ ਸਾਹਮਣੇ ਪਰਦਰਸ਼ਨ ਕੀਤਾ ਜਾਵੇਗਾ
News source: The HINDU
Read & Watch Video @ http://www.punjabspectrum.com/2014/09/384
Sikh farmers in Gujarat
Narendra Modi is throwing us out, say Sikh farmers in Gujarat, heat up poll campaign
http://indiatoday.intoday.in/story/sikh-farmers-kutch-narendra-modi-akali-dal-bjp-aam-aadmi-party-congress-bombay-land-and-tenancy-act/1/351179.html
US Court Issues Summons Against Indian Premier Modi Ahead of his Arrival - See more at: http://indiaamericatoday.com/article/us-court-issues-summons-against-indian-premier-modi-ahead-his-arrival#sthash.yYEGH54j.dpuf
U.S. court issues summons against Modi
ਅਮਰੀਕੀ ਅਦਾਲਤ ਨੇ ਮੋਦੀ ਦੇ ਖਿਲਾਫ ਸਮਨ ਜ਼ਾਰੀ ਕੀਤੇ
ਸਿੱਖਜ਼ ਫਾਰ ਜਸਟਿਸ ਅਤੇ ਸਿੱਖ ਜਥੇਬੰਦੀਆਂ ਵਲੋਂ ਮੋਦੀ ਖਿਲਾਫ 30 ਸੰਤਬਰ ਨੂੰ ਵਾਈਟ ਸਾਹਮਣੇ ਪਰਦਰਸ਼ਨ ਕੀਤਾ ਜਾਵੇਗਾ
News source: The HINDU
Read & Watch Video @ http://www.punjabspectrum.com/2014/09/384
ਮੋਦੀ ਨੇ ਗੁਜਰਾਤ ਦੇ ਮੁੱਖ ਮੰਤਰੀ ਹੁੰਦਿਆਂ, ਹਜ਼ਾਰਾਂ ਸਿੱਖ ਕਿਸਾਨਾਂ ਨੂੰ ਗੁਜਰਾਤ ਵਿੱਚੋਂ ਬੇਦਖਲ ਕੀਤਾ, ਜਿਹੜੇ 1966 ਤੋਂ ਉ¤ਥੇ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸ਼ਤਰੀ ਦੀ ਸਕੀਮ ਤਹਿਤ ਵਸਾਏ ਗਏ ਸਨ। ਇਨ੍ਹਾਂ ਸਿੱਖਾਂ ਵਲੋਂ ਗੁਜਰਾਤ ਹਾਈਕੋਰਟ ਵਿੱਚ ਕੇਸ ਜਿੱਤ ਲੈਣ ਦੇ ਬਾਵਜੂਦ, ਗੁਜਰਾਤ ਸਰਕਾਰ ਨੇ ਇਸ ਦੀ ਅਪੀਲ ਸੁਪਰੀਮ ਕੋਰਟ ਵਿੱਚ ਕੀਤੀ ਹੋਈ ਹੈ। ਇਸ ਅਦਾਲਤੀ ਕਾਰਵਾਈ ਦੇ ਬਾਵਜੂਦ, ਆਰ. ਐਸ. ਐਸ. ਦੇ ਗੁੰਡਿਆਂ ਵਲੋਂ, ਸਿੱਖਾਂ ਨੂੰ ਤੰਗ-ਪ੍ਰੇਸ਼ਾਨ ਕਰਕੇ, ਉਥੋਂ ਭੱਜਣ ’ਤੇ ਮਜਬੂਰ ਕੀਤਾ ਜਾ ਰਿਹਾ ਹੈ। ਮੋਦੀ ਦੀ ਮਾਂ-ਜਥੇਬੰਦੀ ਆਰ. ਐਸ. ਐਸ. ਸਿੱਖਾਂ ਨੂੰ ਬਦੋਬਦੀ ਹਿੰਦੂ ਬਣਾਉਣ ’ਤੇ ਤੁਲੀ ਹੋਈ ਹੈ। ਮੋਹਨ ਭਾਗਵਤ ਵਲੋਂ ਵਾਰ-ਵਾਰ, ਸਿੱਖਾਂ ਨੂੰ ਹਿੰਦੂ ਐਲਾਨਣ ਵਾਲੇ ਬਿਆਨ ਦਿੱਤੇ ਜਾ ਰਹੇ ਹਨ। ਮੋਦੀ, ਅਡਵਾਨੀ, ਵਾਜਪਾਈ ਪਾਰਟੀ ਦਾ ਜੂਨ ’84 ਦੇ ਘੱਲੂਘਾਰੇ ਵਿੱਚ ਕੀ ਰੋਲ ਸੀ, ਇਸ ਬਾਰੇ ਕਿਸੇ ਨੂੰ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ। ਅਫਸੋਸ! ਕਿ ਬਾਦਲ ਅਕਾਲੀ ਦਲ, ਪੂਰੀ ਤਰ੍ਹਾਂ ਮੋਦੀ ਸਰਕਾਰ ਦਾ ਹੱਥਠੋਕਾ ਬਣਿਆ ਹੋਇਆ ਹੈ ਅਤੇ ਵਿੰਗੇ-ਟੇਢੇ ਤਰੀਕਿਆਂ ਨਾਲ ਬਾਹਰਲੇ ਰੋਸ-ਵਿਖਾਵਿਆਂ ਦਾ ਵੀ ਵਿਰੋਧ ਕਰ ਰਿਹਾ ਹੈ।
ਅਸੀਂ ਸਮਝਦੇ ਹਾਂ ਕਿ ਆਪਣੇ ਹੱਕਾਂ ਅਤੇ ਬੇ-ਇਨਸਾਫੀ ਦੇ ਵਿਰੁੱਧ ਰੋਸ ਕਰਨਾ, ਹਰ ਇੱਕ ਦਾ ਜਮਹੂਰੀ ਹੱਕ ਹੈ। ਭਾਰਤ ਵਿੱਚ ਪਿਛਲੇ ਤਿੰਨ ਦਹਾਕਿਆਂ ਦੀ ਸਿੱਖ ਨਸਲਕੁਸ਼ੀ ਦੀ ਸਰਕਾਰੀ ਨੀਤੀ ਦੇ ਤਹਿਤ, ਇੱਕ ਪੂਰੀ ਦੀ ਪੂਰੀ ਸਿੱਖ ਨਸਲ ਮਾਰ-ਮੁਕਾ ਦਿੱਤੀ ਗਈ ਹੈ। ਪੰਜਾਬ ਦੀ ਜਵਾਨੀ ਦੀ ਮੁਕੰਮਲ ਤਬਾਹੀ ਲਈ ਉਨ੍ਹਾਂ ਨੂੰ ਡਰੱਗਜ਼, ਤੰਬਾਕੂ, ਦੁਰਾਚਾਰ ਦੇ ਕਾਲੇ-ਖੂਹ ਵਿੱਚ ਧੱਕ ਦਿੱਤਾ ਗਿਆ ਹੈ। ਇਸ ਸਭ ਕੁਝ ਲਈ ਕੇਂਦਰ ਦੀਆਂ ਖੁਫੀਆ ਏਜੰਸੀਆਂ ਜ਼ਿੰਮੇਵਾਰ ਹਨ। ਬਾਦਲ ਲਾਣਾ, ਦਿੱਲੀ ਦਰਬਾਰ ਦੀ ਸਿੱਖ ਮਾਰੂ ਕੁਹਾੜੀ ਦਾ ਦਸਤਾ ਬਣਿਆ ਹੋਇਆ ਹੈ। ਉਨ੍ਹਾਂ ਲਈ ‘ਸੂਬੇਦਾਰ’ ਦਾ ਟਾਈਟਲ ਹੋਣਾ ਹੀ ਕਾਫ਼ੀ ਹੈ। ਸਿੱਖ ਕੌਮ ਦਾ ਇੱਕ ਵੱਡਾ ਹਿੱਸਾ ਮੂਕ-ਦਰਸ਼ਕ ਬਣਿਆ ਹੋਇਆ ਹੈ। ਉਹ ਸਮੱਸਿਆ ਨੂੰ ਤਾਂ ਸਮਝਦੇ ਹਨ, ਪਰ ਖੁਦ ਕੁਝ ਕਰਨ ਲਈ ਅੱਗੇ ਆਉਣ ਨੂੰ ਤਿਆਰ ਨਹੀਂ ਹਨ।

'ਬਿਗ ਬੌਸ' ਦੇ ਘਰ ਸਲਮਾਨ ਨੂੰ ਹੈਰਾਨ ਕਰ ਗਈ ਵਿਦੇਸ਼ੀ ਬਾਲਾ

www.sabblok.blogspot.com

ਮੁੰਬਈ- ਰਿਐਲਿਟੀ ਸ਼ੋਅ 'ਬਿਗ ਬੌਸ' ਸੀਜ਼ਨ ਅੱਠ ਨੇ ਕੱਲ੍ਹ ਟੀ.ਵੀ. 'ਤੇ ਧਮਾਕੇਦਾਰ ਐਂਟਰੀ ਕੀਤੀ। ਸ਼ੋਅ 'ਚ ਸਾਰੇ 15 ਪ੍ਰਤੀਭਾਗੀਆਂ ਨੇ ਆਪਣੀ ਪਰਫਾਰਮੈਂਸ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ ਪਰ ਇਨ੍ਹਾਂ ਸਾਰਿਆਂ 'ਚੋਂ ਜਿਸ ਪ੍ਰਤੀਭਾਗੀ ਨੇ ਸਭ ਦੀਆਂ ਨਜ਼ਰਾਂ ਆਪਣੇ ਵੱਲ ਖਿੱਚ ਲਈਆਂ ਉਹ ਸੀ ਸਰਬੀਆ ਦੀ ਨਤਾਸ਼ਾ ਸਟੈਨਕੋਵਿਕ। ਸ਼ੋਅ 'ਚ ਨਤਾਸ਼ਾ ਦੀ ਹੌਟ ਪਰਫਾਰਮੈਂਸ ਨੇ ਸਟੇਜ 'ਤੇ ਅੱਗ ਲਗਾ ਦਿੱਤੀ ਸੀ। 'ਬਿਗ ਬੌਸ 8' ਦੇ ਪ੍ਰੀਮੀਅਰ 'ਤੇ ਨਤਾਸ਼ਾ ਨੇ ਸੰਨੀ ਲਿਓਨ ਦੇ 'ਬੇਬੀ ਡੋਲ' ਅਤੇ ਕੈਟਰੀਨਾ ਕੈਫ ਦੇ 'ਕਮਲੀ' ਗੀਤ 'ਤੇ ਪਰਫਾਰਮ ਕੀਤਾ।
ਨਤਾਸ਼ਾ ਦੀ ਇਸ ਹੌਟ ਪਰਫਾਰਮਰ ਨੂੰ ਦੇਖ ਦੇ ਸਲਮਾਨ ਵੀ ਹੈਰਾਨ ਰਹਿ ਗਏ ਸਨ। ਨਤਾਸ਼ਾ ਨੇ ਪਰਫਾਰਮਰ ਤੋਂ ਬਾਅਦ ਸਲਮਾਨ ਖਾਨ ਦੇ ਨਾਲ ਸੈਲਫੀ ਵੀ ਲਈ।
ਪ੍ਰੀਮੀਅਰ ਦੌਰਾਨ ਸਲਮਾਨ ਖਾਨ ਨੇ ਕਿਹਾ ਕਿ ਉਨ੍ਹਾਂ ਨੂੰ ਅਜਿਹੀ ਫੀਲਿੰਗ ਆ ਰਹੀ ਹੈ ਕਿ ਨਾਤਾਸ਼ਾ ਦਾ ਹਾਲ ਬਿਲਕੁੱਲ ਉਸ ਤਰ੍ਹਾਂ ਦਾ ਹੋਵੇਗਾ ਜਿਸ ਤਰ੍ਹਾਂ ਪਿਛਲੇ ਸਾਲ ਏਮੀ ਅਵਰਾਮ ਦਾ ਸੀ। ਇਥੋਂ ਤੱਕ ਕਿ ਸਲਮਾਨ ਨੂੰ ਇਹ ਵੀ ਲੱਗਦਾ ਹੈ ਕਿ ਨਤਾਸ਼ਾ ਬਾਕੀ ਪ੍ਰਤੀਭਾਗੀਆਂ ਦੀ ਤੁਲਨਾ ਨਾਲੋਂ ਸਭ ਤੋਂ ਵੱਧ ਅਤੇ ਸਭ ਤੋਂ ਪਹਿਲਾਂ ਹੰਝੂ ਵਹਾਉਣ ਵਾਲੀ ਹੈ।
ਸਾਲ 2012 'ਚ ਸਰਬੀਆ ਤੋਂ ਭਾਰਤ ਆਈ ਨਤਾਸ਼ਾ ਨੇ ਕੁਝ ਟੈਲੀਵੀਜ਼ਨ ਵਿਗਿਆਪਨਾਂ 'ਚ ਵੀ ਕੰਮ ਕੀਤਾ ਹੈ। ਇੰਨਾ ਹੀ ਨਹੀਂ ਕੁਝ ਹੀ ਮਹੀਨੇ ਪਹਿਲਾਂ ਉਹ ਇਕ ਵਿਗਿਆਪਨ 'ਚ ਰਣਵੀਰ ਸਿੰਘ ਦੇ ਨਾਲ ਨਜ਼ਰ ਆਈ ਸੀ। ਨਤਾਸ਼ਾ ਪ੍ਰਕਾਸ਼ ਝਾ ਦੀ ਫਿਲਮ 'ਸੱਤਿਆਗ੍ਰਹਿ' ਦੇ ਆਈਟਮ ਨੰਬਰ 'ਚ ਨਜ਼ਰ ਆਈ ਸੀ। ਨਤਾਸ਼ਾ ਆਪਣੇ ਪਰਿਵਾਰ 'ਚੋਂ ਇਕਮਾਤਰ ਅਜਿਹੀ ਮੈਂਬਰ ਹੈ ਜਿਸ ਨੇ ਗਲੈਮਰ ਇੰਡਸਟਰੀ 'ਚ ਕੈਰੀਅਰ ਬਣਾਇਆ ਹੈ।

ਵੀਡੀਓ ਬਣਾ ਰਹੇ ਹੌਲਦਾਰ ਦੀ ਕੁੜੀਆਂ ਨੇ ਕੀਤੀ ਛਿੱਤਰ ਪਰੇਡ

www.sabblok.blogspot.com

ਅੰਮ੍ਰਿਤਸਰ : ਲਿਬਰਟੀ ਮਾਰਕੀਟ 'ਚ ਸ਼ਾਪਿੰਗ ਕਰਨ ਆਈਆਂ ਕੁੜੀਆਂ ਦੀ ਚੋਰੀਛਿਪੇ ਮੋਬਾਈਲ 'ਚ ਕਲੀਪਿੰਗ ਬਣਾਉਣ ਵਾਲੇ ਬੀ.ਐਸ.ਐਫ. ਦੇ ਹੌਲਦਾਰ ਦੀ ਕੁੜੀਆਂ ਨੇ ਛਿੱਤਰ ਪਰੇਡ ਕਰ ਦਿੱਤੀ। ਇਸ ਤੋਂ ਬਾਅਦ ਜਦੋਂ ਉਥੋਂ ਦੇ ਮਾਰਕੀਟ ਵਾਲਿਆਂ ਨੇ ਵੀ ਜਦੋਂ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਤਾਂ ਉਹ ਭੱਜ ਖੜਾ ਹੋਇਆ। ਲੋਕਾਂ ਨੇ ਹੌਲਦਾਰ ਦੇ ਸਾਥੀ ਨੂੰ ਫੜ ਕੇ ਸਿਵਲ ਲਾਈਨ ਪੁਲਸ ਦੇ ਹਵਾਲੇ ਕਰ ਦਿੱਤਾ। ਕੁੜੀਆਂ ਨੇ ਲਿਖਤੀ ਸ਼ਿਕਾਇਤ ਥਾਣੇ 'ਚ ਦਿੰਦੇ ਹੋਏ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਮਿਲੀ ਜਾਣਕਾਰੀ ਮੁਤਾਬਕ ਅਬੋਹਰ ਤੋਂ 28 ਨਰਸਿੰਗ ਦੀਆਂ ਵਿਦਿਆਰਥਣਾਂ ਮੈਂਟਲ ਹਸਪਤਾਲ 'ਚ ਇਕ ਮਹੀਨੇ ਦੀ ਟ੍ਰੇਨਿੰਗ ਲਈ ਆਈਆਂ ਹੋਈਆਂ ਹਨ। ਵੀਰਵਾਰ ਸ਼ਾਮ 11 ਕੁੜੀਆਂ ਲਿਬਰਟੀ ਮਾਰਕਿਟ 'ਚ ਸ਼ਾਪਿੰਗ ਕਰਨ ਨਿਕਲੀਆਂ। ਇਸੇ ਦੌਰਾਨ ਬੀ.ਐਸ.ਐਫ. ਦਾ ਹੌਲਦਾਰ ਬਸੰਤ ਸਿੰਘ ਆਪਣੇ ਮੋਬਾਈਲ ਰਹੀਂ ਲੜਕੀਆਂ ਦੀ ਕਲੀਪਿੰਗ ਬਣਾਉਣ ਲੱਗ ਪਿਆ। ਕੁੜੀਆਂ ਨੂੰ ਇਤਰਾਜ਼ ਜਤਾਉਂਦਾ ਦੇਖ ਬਾਕੀ ਲੋਕ ਵੀ ਇਕੱਠੇ ਹੋ ਗਏ। ਹੌਲਦਾਰ ਨੂੰ ਜਦੋਂ ਇਸ ਬਾਰੇ ਪੁੱਛਿਆ ਤਾਂ ਉਹ ਧੌਂਸ ਜਮਾਉਂਦੇ ਹੋਏ ਆਪਣੇ ਆਪ ਨੂੰ ਵਜੀਲੈਂਸ ਦਾ ਇੰਸਪੈਕਟਰ ਦੱਸਣ ਲਗ ਪਿਆ।
ਜਿਸ ਤੋਂ ਬਾਅਦ ਗੁੱਸੇ 'ਚ ਆਈਆਂ ਕੁੜੀਆਂ ਨੇ ਉਸ ਨੂੰ ਉਥੇ ਹੀ ਕਾਬੂ ਕਰ ਲਿਆ ਅਤੇ ਛਿੱਤਰਪਰੇਡ ਕਰ ਦਿੱਤੀ। ਲੋਕਾਂ ਨੂੰ ਇਕੱਠੇ ਹੁੰਦੇ ਦੇਖ ਹੌਲਦਾਰ ਭੱਜ ਨਿਕਲਿਆ। ਲੋਕਾਂ ਨੇ ਉਸ ਦੇ ਦੂਸਰੇ ਸਾਥੀ ਨੂੰ ਕਾਬੂ ਕਰਕੇ ਪੁਲਸ ਦੇ ਹਵਾਲੇ ਕਰ ਦਿੱਤਾ।

ਇੰਝ ਬਣਿਆ 'ਵਟਸਐਪ'

www.sabblok.blogspot.com

ਦਿੱਲੀ-ਅੱਜਕਲ੍ਹ ਵਟਸਐਪ ਦਾ ਜ਼ਮਾਨਾ ਹੈ, ਹਰ ਕੋਈ ਇਸ ਐਪ ਦੀ ਵਰਤੋਂ ਕਰਦਾ ਹੈ। ਪਰ ਕੀ ਤੁਸੀ ਇਹ ਜਾਣਦੇ ਹੋ ਕਿ ਇਸ ਨੂੰ ਕਿਸ ਨੇ ਬਣਾਇਆ ਹੈ ਅਤੇ ਕਿੰਨੇ ਸਮੇਂ 'ਚ ਬਣਾਇਆ ਹੈ। ਨਹੀਂ ਨਾ। ਇਕ ਸਮਾਂ ਸੀ ਜਦੋਂ ਦੋ ਦੋਸਤਾਂ ਨੇ ਇਹ ਸੋਚ ਕੇ ਯਾਹੂ ਵਰਗੀ ਕੰਪਨੀ ਦੀ ਨੌਕਰੀ ਛੱਡ ਦਿੱਤੀ ਕੋਈ ਆਪਣਾ ਕੰਮ ਕੀਤਾ ਜਾਵੇ ਪਰ ਜਦੋਂ ਗੱਲ ਨਹੀਂ ਬਣੀ ਤਾਂ ਮੁੜ ਨੌਕਰੀ ਕਰਨੀ ਸ਼ੁਰੂ ਕਰ ਦਿੱਤੀ। ਦੂਜੇ ਦੋਸਤ ਨੇ ਪਹਿਲੇ ਦੋਸਤ ਨੂੰ ਸਮਝਾਇਆ ਕਿ ਇੰਨੀ ਦੂਰ ਆਉਣ ਤੋਂ ਬਾਅਦ ਮੰਜ਼ਿਲ ਦੀ ਆਸ ਨਹੀਂ ਛੱਡਣੀ ਚਾਹੀਦੀ। ਇਸ ਤਰ੍ਹਾਂ ਬਿਨਾ ਪੈਸਿਆਂ ਤੋਂ ਸ਼ੁਰੂ ਹੋਇਆ ਕੰਮ ਦੇਖਦੇ ਹੀ ਦੇਖਦੇ ਮਸ਼ਹੂਰ ਹੋਣ ਲੱਗ ਗਿਆ ਅਤੇ ਬਾਜ਼ਾਰ 'ਚ ਉਸਦੀ ਕੀਮਤ ਵਧਦੇ-ਵਧਦੇ ਅਰਬਾਂ ਡਾਲਰ ਹੋ ਗਈ। ਲੋਕਪ੍ਰਿਯਤਾ ਵਧਣ ਲੱਗੀ ਤਾਂ ਫੇਸਬੁੱਕ ਵਰਗੀ ਮਸ਼ਹੂਰ ਸੋਸ਼ਲ ਸਾਈਟ ਨੇ ਉਸਨੂੰ ਖਰੀਦਣ ਦਾ ਪ੍ਰਸਤਾਵ ਭੇਜਿਆ। ਇਹ ਪ੍ਰੋਡੈਕਟ ਕੋਈ ਹੋਰ ਨਹੀਂ ਸਗੋਂ 'ਵਟਸਐਪ' ਸੀ, ਜਿਸ ਨੂੰ ਜਾਨ ਕਾਮ ਤੇ ਬ੍ਰਾਯਨ ਐਕਟਨ ਨਾਂ ਦੇ ਦੋ ਦੋਸਤਾਂ ਨੇ ਤਿਆਰ ਕੀਤਾ ਹੈ। 
ਪੜ੍ਹੋ ਜੋ 'ਵਟਸਐਪ' ਅੱਜ ਤੁਹਾਡੇ ਫੋਨ 'ਚ ਹੈ, ਉਹ ਆਖਿਰ ਤੁਹਾਡੇ ਤੱਕ ਪੁਹੰਚਿਆ ਕਿਵੇਂ।
ਇਹ ਸਫਰ ਸ਼ੁਰੂ ਹੁੰਦਾ ਹੈ 'ਵਟਸਐਪ' ਦੇ ਕੋ-ਫਾਊਂਡਰ ਜਾਨ ਕਾਮ ਦੀ ਜ਼ਿੰਦਗੀ ਦੇ ਸ਼ੁਰੂਆਤੀ ਦਿਨਾਂ ਤੋਂ। ਜਾਨ ਕਾਨ 1976 'ਚ ਯੂਕਰੇਨ ਕੋਲ ਇਕ ਛੋਟੇ ਜਿਹੇ ਪਿੰਡ 'ਚ ਜੰਮੇ ਸਨ। ਕਾਮ ਦੀ ਜ਼ਿੰਦਗੀ ਦੇ ਸ਼ੁਰੂਆਤੀ ਦਿਨ ਬਹੁਤ ਚਣੌਤੀ ਭਰੇ ਸਨ। 2007 'ਚ ਦੋਹਾਂ ਨੇ ਯਾਹੂ ਦੀ ਨੌਕਰੀ ਛੱਡ ਦਿੱਤੀ ਅਤੇ ਫੇਸਬੁੱਕ 'ਚ ਨੌਕਰੀ ਪਾਉਣ ਦੀ ਕੋਸ਼ਿਸ਼ ਕੀਤੀ ਪਰ ਅਸਫਲ ਰਹੇ। ਫਿਰ ਦੋਹਾਂ ਨੇ ਇੱਕਠੇ ਬੈਠ ਕੇ ਇਹ ਗੱਲ ਸੋਚੀ ਕਿ ਇਕ ਅਜਿਹਾ 'ਐਪ' ਬਣਾਇਆ ਜਾਵੇ, ਜੋ ਇਹ ਦੱਸੇ ਕਿ ਤੁਸੀ ਕੀ ਕਰ ਰਹੇ ਹੋ। ਕਾਮ ਨੇ ਤੁਰੰਤ ਇਸ ਐਪ ਦਾ ਨਾਂ ਸੋਚਿਆ 'ਵਟਸਐਪ'।
ਇਸ ਤੋਂ ਬਾਅਦ ਐਪ ਦੀ ਕੋਡਿੰਗ ਲਈ ਕਾਮ ਲਗਾਤਾਰ ਕੰਮ ਕਰਦੇ ਰਹੇ। ਕੋਡ ਲਿਖਦੇ ਰਹੇ ਅਤੇ ਦੁਨੀਆ ਭਰ ਦੇ ਮੋਬਾਇਲ 'ਚ ਇਸ ਐਪ ਨੂੰ ਸਿੰਕ ਕਰਨ ਦੀ ਕੋਸ਼ਿਸ ਕਰਦੇ ਰਹੇ। ਸ਼ੁਰੂਆਤ 'ਚ ਵਟਸਐਪ ਲਗਾਤਾਰ ਕ੍ਰੈਸ਼ ਅਤੇ ਹੈਂਗ ਹੁੰਦਾ ਰਿਹਾ। ਇਸ ਤੋਂ ਬਾਅਦ ਉਹ ਆਪਣੇ ਦੋਸਤਾਂ ਦੇ ਫੋਨ 'ਚ ਲਗਾਤਾਰ ਐਪ 'ਤੇ ਕੰਮ ਕਰਦੇ ਰਹੇ ਅਤੇ ਉਨ੍ਹਾਂ ਦੇ ਕਾਨਟੈਕਟ ਡਾਊਨਡੋਲ ਕਰਦੇ ਰਹੇ ਅਤੇ ਲਿਖਦੇ ਰਹੇ ਕੀ ਕਿਥੇ-ਕਿਥੇ ਮੁਸ਼ਕਿਲਾਂ ਆ ਰਹੀਆਂ ਹਨ। ਇਸ ਨੂੰ ਬਣਾਉਣ ਲਈ ਕਈ ਸਾਲ ਲੱਗੇ ਅਤੇ ਇਸਦੀ ਕੀਮਤ ਕੁਝ ਡਾਲਰ ਤੋਂ ਬਿਲੀਅਨ ਡਾਲਰ ਤੱਕ ਪਹੁੰਚ ਗਈ। ਜਦੋਂ ਫੇਸਬੁੱਕ ਨੇ ਵਾਟਸਐਪ ਨੂੰ ਖਰੀਦਿਆਂ ਤਾਂ ਕੰਪਨੀ ਨੇ ਇਸ ਨੂੰ 4 ਬਿਲੀਅਨ ਡਾਲਰ ਕੈਸ਼ ਦਿੱਤੇ ਬਾਕੀ 12 ਬਿਲੀਅਨ ਡਾਲਰ ਦੇ ਕੰਪਨੀ ਦੇ ਸ਼ੇਅਰ ਦਿੱਤੇ। 
'ਵਟਸਐਪ' ਨੂੰ 2009 'ਚ ਬਣਾਇਆ ਗਿਆ ਸੀ ਅਤੇ ਪੰਜ ਸਾਲਾਂ 'ਚ ਇਸਦੀ ਲੋਕਪ੍ਰਿਯਤਾ ਫੇਸਬੁੱਕ ਤੋਂ ਵੀ ਜ਼ਿਆਦਾ ਹੋ ਗਈ। ਕਾਮ ਦਾ ਕਹਿਣਾ ਹੈ ਕਿ ਅਸੀਂ ਇਹ ਹੀ ਗੱਲ ਨੂੰ ਧਿਆਨ 'ਚ ਰੱਖ ਕੇ ਵਟਸਐਪ ਬਣਾਉਣਾ ਸ਼ੁਰੂ ਕੀਤਾ ਸੀ, ਇਕ ਅਜਿਹਾ ਕੂਲ ਪ੍ਰੋਡੈਕਟ ਨੂੰ ਦੁਨੀਆ ਭਰ ਦੇ ਲੋਕ ਇਸਤੇਮਾਲ ਕਰ ਸਕਣ। ਇਸ ਤੋਂ ਇਲਾਵਾ ਸਾਡੇ ਲਈ ਕੋਈ ਹੋਰ ਕਾਰਨ ਨਹੀਂ ਸੀ।
'ਵਟਸਐਪ' 'ਚ ਖਾਸ ਇਹ ਸੀ ਕਿ ਇਹ ਮੋਬਾਇਲ ਨੰਬਰ ਨਾਲ ਲਾਗ ਇੰਨ ਹੁੰਦਾ ਸੀ। ਕਾਮ ਅਤੇ ਐਕਟਨ ਨੇ ਇਸਨੂੰ ਬਣਾਉਣ 'ਚ ਦਿਨ ਰਾਤ ਮਿਹਨਤ ਕੀਤੀ। ਇਹ ਸਾਰੇ ਲੋਕ ਇਸ ਲਈ ਉਤਸ਼ਾਹਿਤ ਸਨ ਕਿਉਂਕਿ ਉਹ ਇਕ ਅਜਿਹਾ ਫ੍ਰੀ ਐਪ ਇਸਤੇਮਾਲ ਕਰਨ ਵਾਲੇ ਸਨ, ਜਿਸ ਨੂੰ ਦੁਨੀਆ ਦੇ ਕਿਸੇ ਵੀ ਕੋਨੇ 'ਚ ਇਸਤੇਮਾਲ ਕੀਤਾ ਜਾ ਸਕਦਾ ਹੈ। ਉਹ ਖੁਸ਼ ਸਨ ਕਿ ਲੋਕ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਇਸ 'ਤੇ ਸ਼ੇਅਰ ਕਰ ਸਕਣਗੇ।
ਸ਼ੁਰੂਆਤ 'ਚ ਕੰਮ ਕਰਦੇ ਹੋਏ ਵਟਸਐਪ ਲਈ ਸਭ ਤੋਂ ਵੱਡੀ ਚਣੌਤੀ ਸੀ ਲੋਕਾਂ ਦੇ ਮੋਬਾਇਲ ਨੰਬਰ 'ਤੇ ਵੈਰੀਫਿਕੇਸ਼ਨ ਨਾ ਕੋਡ ਭੇਜਣ ਦੀ। ਜੋ ਸਰਵਿਸ ਕੰਪਨੀ ਲੋਕਾਂ ਨੂੰ ਵੈਰੀਫਿਕੇਸ਼ਨ ਕੋਡ ਭੇਜਦੀ ਸੀ ਉਹ ਦੁਨੀਆ ਦੀਆਂ ਵੱਖ-ਵੱਖ ਥਾਵਾਂ ਦੇ ਹਿਸਾਬ ਨਾਲ ਵੱਖਰਾ ਪੈਸਾ ਲੈਂਦੀਆਂ ਸਨ। ਵਟਸਐਪ ਦੀ ਲਾਚਿੰਗ ਬਹੁਤ ਹੀ ਗੁਪਤ ਢੰਗ ਨਾਲ ਹੋਈ। ਕਾਮ ਅਤੇ ਐਕਟਨ ਨੇ ਸ਼ੁਰੂਆਤ ਤੋਂ ਹੀ ਇਹ ਗੱਲ ਸੋਚ ਲਈ ਸੀ ਕਿ ਉਹ ਮੀਡੀਆ ਤੋਂ ਦੂਰ ਰਹਿਣਗੇ ਅਤੇ ਉਨ੍ਹਾਂ ਨੂੰ ਕੋਈ ਅਪਡੇਟ ਨਹੀਂ ਦੇਣਗੇ। 2001 'ਚ ਵਟਸਐਪ ਦੇ ਵਾਇਰਲ ਹੋਣ ਤੋਂ ਬਾਅਦ ਵੀ ਮੀਡੀਆ 'ਚ ਇਸ ਨਾਲ ਜੁੜੀ ਕੋਈ ਜਾਣਕਾਰੀ ਨਹੀਂ ਸੀ ਅਤੇ 2013 'ਚ ਵਟਸਐਪ ਨੇ ਸਾਰੇ ਚੈਟ ਐਪਸ ਨੂੰ ਪਿੱਛੇ ਛੱਡਦੇ ਹੋਏ ਬਾਜ਼ਾਰ 'ਤੇ ਕਬਜ਼ਾ ਕਰ ਲਿਆ ਅਤੇ ਨਾਲ ਹੀ 200 ਮਿਲੀਅਨ ਯਾਨੀ 20 ਕਰੋੜ ਯੂਜ਼ਰਜ਼ ਜੋੜ ਲਏ।
ਮਾਰਚ 'ਚ ਐਕਟਨ ਨੇ ਫੋਰਬਸ ਨੂੰ ਦੱਸਿਆ ਕਿ 1 ਦਸੰਬਰ 2013 ਤੋਂ ਬਾਅਦ ਹਰ ਦਿਨ ਵਟਸਐਪ 'ਚ 10 ਲੱਖ ਨਵੇਂ ਲੋਕ ਲਾਗ ਇਨ ਕਰ ਰਹੇ ਹਨ। ਇਸ ਸਮੇਂ ਸਭ ਤੋਂ ਜ਼ਿਆਦਾ ਐਕਟਿਵ ਯੂਜ਼ਰਜ਼ ਵਟਸਐਪ ਦੇ ਹੀ ਹਨ। ਭਾਰਤ 'ਚ ਵਟਸਐਪ ਦੇ 6 ਕਰੋੜ ਤੋਂ ਵੀ ਜ਼ਿਆਦਾ ਐਕਟਿਵ ਯੂਜ਼ਰ ਹਨ। ਇਹ ਉਹੀ ਦੋ ਦੋਸਤ ਹਨ, ਜੋ ਪੈਸਿਆਂ ਦੀ ਕਮੀ ਦੇ ਚੱਲਦੇ ਇਕ ਸਮੇਂ ਵਟਸਐਪ ਦਾ ਕੰਮ ਛੱਡ ਕੇ ਨੌਕਰੀ ਕਰਨ ਦੀ ਸੋਚ ਰਹੇ ਸਨ। ਅੱਜ ਇਹ ਦੋਵੇਂ ਸਿਰਫ 55 ਲੋਕਾਂ ਦੀ ਟੀਮ ਨਾਲ ਪੂਰੀ ਦੁਨੀਆ 'ਚ ਵਟਸਐਪ ਦੀ ਸਰਵਿਸ ਚਲਾ ਰਹੇ ਹਨ।

ਖਾਮੀ ਦੇ ਬਾਵਜੂਦ ਨਹੀਂ ਘੱਟ ਰਹੀ ਆਈਫੋਨ 6 ਪ੍ਰਤੀ ਲੋਕਾਂ ਦੀ ਦੀਵਾਨਗੀ

www.sabblok.blogspot.com
ਨਵੀਂ ਦਿੱਲੀ- ਐਪਲ ਦੇ ਨਵੇਂ ਆਈਫੋਨਜ਼ (ਆਈਫੋਨ 6 ਅਤੇ 6 ਪਲੱਸ) ਨੂੰ ਲਾਂਚ ਹੋਏ ਅਜੇ ਜ਼ਿਆਦਾ ਸਮਾਂ ਨਹੀਂ ਹੋਇਆ ਹੈ ਪਰ ਇਨ੍ਹਾਂ ਗੈਜੇਟਸ ਨੂੰ ਲੈ ਕੇ ਲੋਕਾਂ ਦੀਆਂ ਸ਼ਿਕਾਇਤਾਂ ਆਉਣੀਆਂ ਸ਼ੁਰੂ ਵੀ ਹੋ ਗਈਆਂ ਹਨ। ਜੇ ਖਬਰਾਂ ਦੀ ਮੰਨੀਏ ਤਾਂ ਐਪਲ ਦੇ ਡਿਜ਼ਾਈਨ 'ਚ ਇਕ ਵੱਡੀ ਖਾਮੀ ਸਾਹਮਣੇ ਆਈ ਹੈ। ਇਕ ਸਾਈਟ ਅਨੁਸਾਰ ਬਾਡੀ 'ਤੇ ਭਾਰ ਪੈਂਦੇ ਹੀ ਇਹ ਨਵੇਂ ਆਈਫੋਨ ਟੇਢੇ ਹੋ ਰਹੇ ਹਨ। ਪੂਰੀ ਦੁਨੀਆ 'ਚ ਇਸ ਫੋਨ ਨੂੰ ਲੈ ਕੇ ਕ੍ਰੇਜ਼ ਹੈ।
ਇਸ ਦੀ ਇਕ ਵੀਡੀਓ ਵੀ ਇੰਟਰਨੈੱਟ 'ਤੇ ਵਾਇਰਲ ਹੋਈ ਹੈ, ਜਿਸ ਨੂੰ ਹੁਣ ਤਕ 19 ਲੱਖ ਤੋਂ ਵੱਧ ਲੋਕ ਦੇਖ ਚੁੱਕੇ ਹਨ, ਜਿਸ 'ਚ ਆਈਫੋਨ ਨੂੰ ਮੁੜਿਆ ਹੋਇਆ ਦਿਖਾਇਆ ਗਿਆ ਹੈ ਪਰ ਇਸ ਦੇ ਬਾਵਜੂਦ ਵੀ ਆਈਫੋਨ ਦੇ ਦੀਵਾਨੀਆਂ 'ਚਂ ਇਸ ਦਾ ਕ੍ਰੇਜ਼ ਨਹੀਂ ਖਤਮ ਹੋ ਰਿਹਾ। ਹੁਣ ਤਕ ਐਪਲ ਕੰਪਨੀ 1 ਕਰੋੜ ਤੋਂ ਵੱਧ ਸੈੱਟ ਵੇਚ ਚੁੱਕੀ ਹੈ। ਅਮਰੀਕਾ ਅਤੇ ਯੂਰਪੀ ਬਾਜ਼ਾਰਾਂ 'ਚ ਇਹ ਫੋਨ ਆ ਚੁੱਕਾ ਹੈ ਪਰ ਭਾਰਤ 'ਚ 17 ਅਕਤੂਬਰ ਤੋਂ ਮਿਲਣਾ ਸ਼ੁਰੂ ਹੋਵੇਗਾ। ਐਪਲ ਨਾਲ ਜੁੜੀ ਸਟੋਰੀਜ਼ ਕਰਨ ਵਾਲੀ ਵੈਬਸਾਈਟ ਕਲਟ ਆਫ ਮੈਕ ਨੇ ਦਾਅਵਾ ਕੀਤਾ ਹੈ ਕਿ ਇਸ ਤਰ੍ਹਾਂ ਦੀ ਸਮੱਸਿਆ ਨਵੀਂ ਨਹੀਂ ਹੈ। ਵੈਬਸਾਈਟ ਮੁਤਾਬਕ, ਸੈਮਸੰਗ, ਗੈਲੇਕਸੀ ਐਸ-4, ਆਈਫੋਨ 5-ਐਸ, ਆਈਫੋਨ 5 ਅਤੇ ਆਈਫੋਨ 4 ਐਸ, ਸੋਨੀ ਐਕਸਪੀਰੀਆ ਜ਼ੈੱਡ, ਬਲੈਕਬੇਰੀ ਕਿਊ 10, ਐਚ.ਟੀ.ਸੀ. ਈਵੋ 'ਚ ਅਜਿਹੀਆਂ ਸਮੱਸਿਆਵਾਂ ਆਈਆਂ ਸਨ।

ਬਾਦਲ ਪਿਓ-ਪੁੱਤ ਸੋਚ ਸਮਝ ਕੇ ਝੂਠ ਬੋਲਿਆ ਕਰਨ : ਭਗਵੰਤ ਮਾਨ



ਜਲੰਧਰ : ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ 'ਤੇ ਝੂਠੀ ਬਿਆਨਬਾਜ਼ੀ ਕਰਨ ਦੇ ਦੋਸ਼ ਲਗਾਏ ਹਨ। ਜਲੰਧਰ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਇਕ ਪਾਸੇ ਬਾਦਲ ਪਰਿਵਾਰ ਕੇਜਰੀਵਾਲ ਨੂੰ ਮਾੜਾ ਕਹਿੰਦਾ ਹੈ ਅਤੇ ਦੂਜੇ ਪਾਸੇ ਉਹ ਮੁੱਖ ਮੰਤਰੀ ਨੂੰ ਪੰਜਾਬ ਦਾ ਕੇਜਰੀਵਾਲ ਦੱਸਦੇ ਹਨ।
ਕਲਾਕਾਰੀ ਤੋਂ ਸਿਆਸਤ ਵਿਚ ਆਏ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਅਨੁਸਾਰ ਉਨ੍ਹਾਂ ਦੀ ਪਾਰਟੀ ਕਿਸੇ ਦੇ ਸਰਟੀਫਿਕੇਟ ਦੀ ਮੋਹਥਾਜ ਨਹੀਂ ਹੈ। ਇਥੇ ਜ਼ਿਕਰਯੋਗ ਹੈ ਕਿ ਲੰਘੀਆਂ ਲੋਕ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਵਲੋਂ ਸੰਗਰੂਰ ਤੋਂ ਖੜ੍ਹੇ ਹੋਏ ਭਗਵੰਤ ਮਾਨ ਨੂੰ ਜਨਤਾ ਦਾ ਭਰਵਾਂ ਹੁੰਗਾਰਾ ਮਿਲਿਆ ਸੀ, ਜਿਸ ਕਰਕੇ ਉਨ੍ਹਾਂ ਨੇ ਸੰਗਰੂਰ ਤੋਂ ਜ਼ਬਰਦਸਤ ਲੀਡ ਹਾਸਲ ਕੀਤੀ ਸੀ।

ਹੁਣ ਸਾਹਮਣੇ ਆਇਆ ਆਨਲਾਈਨ ਸ਼ਾਪਿੰਗ ਦਾ ਕਾਲਾ ਸੱਚ...

www.sabblok.blogspot.com

ਚੰਡੀਗੜ੍ਹ : ਅੱਜ ਦੇ ਟੈਕਨਾਲੋਜੀ ਦੇ ਯੁੱਗ ਵਿਚ ਜਿਥੇ ਵਿਗਿਆਨ ਨੇ ਆਪਣੀਆਂ ਕਾਢਾਂ ਰਾਹੀਂ ਇਨਸਾਨ ਨੂੰ ਬਹੁਤ ਸੁੱਖ ਸਹੂਲਤਾਂ ਦਿੱਤੀਆਂ ਹਨ ਉਨ੍ਹਾਂ ਵਿਚੋਂ ਇਕ ਸਹੂਲਤ ਹੋਰ ਇਜ਼ਾਦ ਹੋਈ ਹੈ ਆਨਲਾਈਨ ਸ਼ਾਪਿੰਗ ਦੀ ਜਿਸ ਨਾਲ ਅਸੀਂ ਘਰ ਬੈਠੇ ਹੀ ਆਪਣੇ ਮਨ ਪਸੰਦ ਦੀਆਂ ਬ੍ਰਾਂਡਿਡ ਚੀਜ਼ਾਂ ਘਰ ਬੈਠੇ ਹੀ ਮੰਗਵਾ ਸਕਦੇ ਹਾਂ ਅਤੇ ਸਾਨੂੰ ਭੀੜ ਭਾੜ ਵਾਲੇ ਬਾਜ਼ਾਰਾਂ 'ਚ ਜਾਣ ਦੀ ਲੋੜ ਹੀ ਨਹੀਂ ਪੈਂਦੀ ਪਰ ਹੁਣ ਇਸ ਆਨਲਾਈਨ ਸ਼ਾਪਿੰਗ 'ਚ ਵੀ ਠੱਗਾਂ ਨੇ ਆਪਣੀ ਮੌਜੂਦਗੀ ਦਰਜ ਕਰਵਾ ਲਈ ਹੈ। ਜੇ ਤੁਸੀਂ ਆਨਲਾਈਅਨ ਸ਼ਾਪਿੰਗ ਕਰਦੇ ਹੋ ਤਾਂ ਜ਼ਰਾ ਠਹਿਰ ਜਾਓ। ਕਿਤੇ ਅਜਿਹਾ ਤਾਂ ਨਹੀਂ ਪੋਰਟਲ 'ਤੇ ਇਕ ਬ੍ਰਾਂਡਿਡ ਘੜੀ ਖਰੀਦਣ ਦੇ ਚੱਕਰ 'ਚ ਤੁਸੀਂ ਠੱਗੇ ਜਾਓ। ਜੀ ਹਾਂ, ਅਜਿਹਾ ਹੀ ਹੋ ਰਿਹਾ ਹੈ। ਚੰਡੀਗੜ੍ਹ ਪੁਲਸ 'ਚ ਆਨਲਾਈਨ ਸ਼ਾਪਿੰਗ ਪੋਰਟਲ ਦੇ ਰਾਹੀਂ ਬ੍ਰਾਂਡਿਡ ਕੰਪਨੀਆਂ ਦੀਆਂ ਘੜੀਆਂ ਦੇ ਨਾਂ 'ਤੇ ਚਾਈਨਿਜ਼ ਘੜੀਆਂ ਸੇਲ ਕਰਨ ਦੇ ਕਈ ਮਾਮਲੇ ਸਾਹਮਣੇ ਆ ਰਹੇ ਹਨ। ਘੱਟ ਕੀਮਤ ਅਤੇ ਬ੍ਰਾਂਡ ਦੇ ਨਾਂ ਦੇ ਝਾਂਸੇ 'ਚ ਆਉਣ ਵਾਲੇ ਲੋਕ ਇਨ੍ਹਾਂ ਮਾਮਲਿਆਂ 'ਚ ਫਸਦੇ ਜਾ ਰਹੇ ਹਨ।
ਇਸੇ ਸਦੰਰਭ 'ਚ ਪੁਲਸ ਨੂੰ ਮਿਲੀ ਸ਼ਿਕਾਇਤ 'ਚ ਸੈਕਟਰ-38 ਦੇ ਮਨਿੰਦਰ ਗਰੋਵਰ ਨੇ 24 ਸਤੰਬਰ ਨੂੰ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਜਿਸ 'ਚ ਉਸ ਨੇ ਕਿਹਾ ਹੈ ਕਿ ਆਨਲਾਈਨ ਸ਼ਾਪਿੰਗ ਰਾਹੀਂ ਉਸ ਨਾਲ ਠੱਗੀ ਹੋਈ ਹੈ। ਉਨ੍ਹਾਂ ਦੱਸਿਆ ਕਿ ਵਾਚਆਰਟਜ਼ ਡਾਟ ਕਾਮ ਰਾਹੀਂ ਰੋਲੈਕਸ ਘੜੀ ਦਾ ਆਰਡਰ ਦਿੱਤਾ। ਇਹ ਆਰਡਰ ਉਨ੍ਹਾਂ ਪੂਰੀ ਜਾਂਚ ਪੜਤਾਲ ਤੋਂ ਬਾਅਦ ਹੀ ਦਿੱਤਾ ਸੀ। ਉਨ੍ਹਾਂ ਨੇ ਓਮੋਗਾ ਘੜੀ ਮੰਗਵਾਈ ਪਰ ਉਨ੍ਹਾਂ ਨੂੰ ਜਿਹੜੀ ਘੜੀ ਭੇਜੀ ਗਈ ਉਹ ਉਨ੍ਹਾਂ ਨੇ ਆਰਡਰ ਹੀ ਨਹੀਂ ਕੀਤੀ ਸੀ। ਇਸ ਘੜੀ ਲਈ ਉਨ੍ਹਾਂ ਨੇ ਆਪਣੇ ਡੇਬਿਟ ਕਾਰਡ ਰਾਹੀਂ ਪੇਮੈਂਟ ਕੀਤੀ ਸੀ। ਜਦੋਂ ਉਨ੍ਹਾਂ ਕਿਹਾ ਕਿ ਓਮੇਗਾ ਦੀ ਇਹ ਘੜੀ ਉਨ੍ਹਾਂ ਨੂੰ ਪਸੰਦ ਨਹੀਂ ਆਈ ਤਾਂ ਕਿਹਾ ਕਿ ਤੁਸੀਂ ਦੂਜੀ ਘੜੀ ਲੈ ਲਓ। ਫਿਰ ਉਨ੍ਹਾਂ ਨੇ ਰੋਲੈਕਸ ਘੜੀ ਆਰਡਰ ਕੀਤੀ। ਇਸ ਘੜੀ ਦੀ ਕੀਮਤ 91233 ਰੁਪਏ ਸੀ ਪਰ ਉਸ ਨੂੰ ਡਿਸਕਾਊਂਟ ਤੋਂ ਬਾਅਦ 59301 ਰੁਪਏ 'ਚ ਸੇਲ ਕੀਤਾ ਜਾ ਰਿਹਾ ਹੈ। ਉਨ੍ਹਾਂ ਨੂੰ ਜਦੋਂ ਇਹ ਘੜੀ ਮਿਲੀ ਤਾਂ ਪਤਾ ਲੱਗਾ ਕਿ ਇਹ ਚਾਈਨਿਜ਼ ਘੜੀ ਹੈ। ਪੋਰਟਲ ਨਾਲ ਸਬੰਧਤ ਕਿਸੇ ਵੀ ਵਿਅਕਤੀ ਨੇ ਉਸ ਤੋਂ ਬਾਅਦ ਗੱਲ ਨਹੀਂ ਕੀਤੀ। ਸਿਰਫ ਵਟਸਐਪ 'ਤੇ ਗੱਲਬਾਤ ਹੋ ਸਕੀ। ਜਦੋਂ ਕੋਰੀਅਰ ਕੰਪਨੀ ਦੇ ਮੈਂਬਰ ਤੋਂ ਪੁੱਛਿਆ ਗਿਆ ਤਾਂ ਪਤਾ ਲੱਗਾ ਕਿ ਇਹ ਸਮਾਨ ਮੁੰਬਈ ਤੋਂ ਆਉਂਦਾ ਹੈ। ਪੁਲਸ ਨੇ ਇਸ ਮਾਮਲੇ ਨੂੰ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇੰਨਾ ਹੀ ਨਹੀਂ ਕਰਾਈਮ ਬ੍ਰਾਂਚ ਪੁਲਸ ਨੇ ਬੁੱਧਵਾਰ ਨੂੰ ਇਕ ਹੋਰ ਗਿਰੋਹ ਬੇਨਕਾਬ ਕੀਤਾ ਜਿਹੜਾ ਆਨਲਾਈਨ ਸ਼ਾਪਿੰਗ ਦਾ ਕਾਰੋਬਾਰ ਇਕ ਵੈਬਸਾਈਟ 'ਤੇ ਆਪਰੇਟ ਕਰਦਾ ਸੀ। ਵੈਬਸਾਈਡ 'ਤੇ ਇਹ ਗਿਰੋਹ ਬ੍ਰਾਂਡਿਡ ਘੜੀਆਂ ਦੀ ਅਸਲ ਤਸਵੀਰ ਅਪਲੋਡ ਕਰਦਾ ਸੀ। ਜਿਸ ਨੂੰ ਦੇਖ ਕੇ ਇਨ੍ਹਾ ਖਰੀਦਣ ਦੇ ਚਾਹਵਾਨ ਇਸ ਤੋਂ ਆਕਰਸ਼ਿਤ ਹੋ ਕੇ ਘੜੀਆਂ ਖਰੀਦਣ ਲਈ ਆਰਡਰ ਕਰ ਦਿੰਦੇ। ਇਸ ਸਬੰਧੀ ਸ਼ਿਕਾਇਤ ਮਿਲਦੇ ਹੀ ਕ੍ਰਾਈਮ ਬਰਾਂਚ ਪੁਲਸ ਨੇ ਮੁਸ਼ਤੈਦੀ ਨਾਲ ਗਿਰੋਹ 'ਤੇ ਦਬਿਸ਼ ਕਰਦੇ ਹੋਏ ਮੋਹਾਲੀ ਅਤੇ ਪਟਿਆਲਾ ਤੋਂ ਦੋ-ਦੋ ਵਿਅਕਤੀਆਂ ਨੂੰ ਕਾਬੂ ਕਰ ਲਿਆ। ਜਿਨ੍ਹਾਂ ਤੋਂ ਘੜੀਆਂ ਅਤੇ ਹੋਰ ਸਮਾਨ ਬਰਾਮਦ ਹੋਇਆ ਹੈ।

ਕੈਂਸਰ ਪੀੜਤ ਬੱਚੀ ਦੇ ਇਲਾਜ਼ ਲਈ 2 ਲੱਖ ਦਾ ਸਹਿਯੋਗ

www.sabblok.blogspot.com
ਹੁਸ਼ਿਆਰਪੁਰ, 26 ਸਤੰਬਰ--ਜ਼ਿਲਾ ਹੁਸ਼ਿਆਰਪੁਰ ਦੇ ਪਿੰਡ ਮਰੂਲੇ ਵਿਖੇ ਆਪਣੇ ਨਾਨਕੇ ਪਿੰਡ ਆਪਣੀ ਨਾਨੀ ਕੋਲ ਰਹਿਕੇ ਪੜਾਈ ਕਰ ਰਹੀ ਨਾ ਮੁਰਾਦ ਬਿਮਾਰੀ ਕੈਂਸਰ ਪੀੜਤ ਸੱਤ ਸਾਲਾ ਹੋਣਹਾਰ  ਬੱਚੀ ਦੇ ਇਲਾਜ਼ ਲਈ ਪ੍ਰਵਾਸੀ ਭਾਰਤੀ ਇਕ ਨੌਜ਼ਵਾਨ ਵਲੋਂ ਆਪਣੇ ਦੋਸਤਾਂ ਦੇ ਸਹਿਯੋਗ ਨਾਲ  ਆਰਥਿਕ ਸਹਾਇਤਾ ਵਜੋਂ 2 ਲੱਖ 55 ਸੌ ਰੁਪਏ ਇਕੱਠੇ ਕਰਕੇ ਪੀੜਿਤ ਲੜਕੀ ਦੇ ਇਲਾਜ਼ ਲਈ ਭੇਜਿਆ ਹੈ।
                                               ਨਾ ਮੁਰਾਦ ਬਿਮਾਰੀ ਬਲੱਡ ਕੈਂਸਰ ਦੀ ਮਰੀਜ਼ ਸੱਤ ਸਾਲਾ ਬੱਚੀ ਦੇ ਇਲਾਜ ਲਈ ਅੱਜ ਮੈਲਬੋਰਨ (ਅਸਟ੍ਰੇਲੀਆ) ਵਿਚ ਵਸਦੇ ਪਿੰਡ ਡਮੁੰਡਾ ਨੇੜੇ ਆਦਮਪੁਰ ਦੇ ਹਰਦੀਪ ਸਿੰਘ  ਨੇ ਆਪਣੇ ਦੋਸਤਾਂ ਦੇ ਸਹਿਯੋਗ ਨਾਲ 2 ਲੱਖ 55 ਸੌ ਰੁਪਏ ਦੀ ਰਾਸ਼ੀ ਭੇਜ਼ੀ ਹੈ। ਉਕਤ ਆਰਥਿਕ ਸਹਾਇਤਾ ਰਾਸ਼ੀ ਪ੍ਰਵਾਸੀ ਭਾਰਤੀ ਦੇ ਪਿਤਾ ਦਵਿੰਦਰ ਸਿੰਘ, ਹਰਜੀਤ ਸਿੰਘ ਅਤੇ ਜੇ ਐਮ ਸੀ ਮੋਟਰਜ਼ ਦੇ ਮਾਲਕ ਕ੍ਰਿਸ਼ਨ ਕੁਮਾਰ ਸ਼ਰਮਾਂ ਨੇ ਪੀੜਤ ਬੱਚੀ ਦੇ ਪਿੰਡ ਮਰੂਲੇ ਵਿਖੇ ਉਸਦੀ ਨਾਨੀ ਚੰਨਣ ਕੌਰ ਪਤਨੀ ਸਵਰਗੀ ਗੁਰਦੇਵ ਰਾਮ ਨੂੰ ਉਸਦੇ ਘਰ ਜਾ ਕੇ ਦਿੱਤੀ ਅਤੇ ਬੱਚੀ ਦੇ ਜਲਦ ਹੀ ਠੀਕ ਹੋਣ ਦੀ  ਆਸ ਪ੍ਰਗਟਾਈ।  ਇਸ ਮੌਕੇ ਦਵਿੰਦਰ ਸਿੰਘ ਨੇ ਦੱਸਿਆ ਕਿ ਉਸਦਾ ਲੜਕਾ ਹਰਦੀਪ ਸਿੰਘ ਅਤੇ ਮੈਲਬੋਰਨ ’ਚ ਵਸਦੇ ਉਸਦੇ ਦੋਸਤ ਪਹਿਲਾ ਵੀ ਅਜਿਹੇ ਨਾ ਮੁਰਾਦ ਬਿਮਾਰੀਆਂ ਤੋਂ ਪੀੜਿਤ ਲੋਕਾਂ ਦੀ ਮੱਦਦ ਕਰ ਚੁੱਕੇ ਹਨ। ਇਸ ਮੌਕੇ ਪੀੜਿਤ ਲੜਕੀ ਦੀ ਨਾਨੀ ਨੇ ਭਰੇ ਮਨ ਨਾਲ ਉਨ•ਾਂ ਦਾ ਧੰਨਵਾਦ ਕੀਤਾ ਅਤੇ ਹਰਦੀਪ ਸਿੰਘ ਅਤੇ ਉਸਦੇ ਦੋਸਤਾਂ ਦੀ ¦ਬੀ ਉਮਰ ਦੀ ਕਾਮਨਾ ਕੀਤੀ ਤਾਂ ਜੋ ਉਹ ਸਮੇਂ ਸਮੇਂ ’ਤੇ ਗਰੀਬਾ ਦੀ ਮੱਦਦ ਕਰਦੇ ਰਹਿਣ। ਇਸ ਮੌਕੇ  ਇਥੇ ਇਹ ਜ਼ਿਕਰਯੋਗ ਹੈ ਕਿ ਸੱਤ ਸਾਲਾ ਮਾਤਾ ਪਿਤਾ ਦੇ ਪਿਆਰ ਤੋਂ ਵਾਝੀ ਲਵਾਰਸ ਹੋਈ ਬੱਚੀ ਤਾਨੀਆਂ ਦੂਸਰੀ ਕਲਾਸ ਵਿੱਚ ਪੜ•ਦੀ ਹੈ ਅਤੇ ਉਸਨੂੰ ਬਲੱਡ ਕੈਂਸਰ ਦੀ ਬਿਮਾਰੀ ਨੇ ਆਪਣੀ ਲਪੇਟ ਵਿੱਚ ਲੈ ਲਿਆ ਹੈ। ਉਸਦੇ ਇਲਾਜ਼ ਤੇ ਲੱਖਾਂ ਰੁਪਏ ਖਰਚ ਆ ਰਿਹਾ ਹੈ ਜਦਕਿ ਪੀੜਤ ਬੱਚੀ ਦੀ ਨਾਨੀ ਮਹਿੰਗਾ ਇਲਾਜ ਖਰਚ ਕਰਨ ਤੋਂ ਅਸਮਰੱਥ ਹੈ।
 

ਮੰਗਲਯਾਨ ਨੇ ਮੰਗਲ ਗ੍ਰਹਿ ਦੀਆਂ ਭੇਜੀਆਂ ਪਹਿਲੀਆਂ ਤਸਵੀਰਾਂ


ਬੰਗਲੌਰ, 25 ਸਤੰਬਰ (ਪੀ. ਟੀ. ਆਈ.)-ਭਾਰਤ ਦੇ ਮੰਗਲ ਗ੍ਰਹਿ 'ਤੇ ਮੰਗਲਯਾਨ ਨੇ ਲਾਲ ਗ੍ਰਹਿ ਦੀਆਂ ਆਪਣੀਆਂ ਪਹਿਲੀਆਂ ਤਸਵੀਰਾਂ ਭੇਜ ਦਿੱਤੀਆਂ ਹਨ ਅਤੇ ਭਾਰਤ ਨੇ ਪਹਿਲੇ ਯਤਨ ਵਿਚ ਸਫਲਤਾ ਹਾਸਲ ਕਰਕੇ ਇਤਿਹਾਸ ਰਚ ਦਿੱਤਾ ਹੈ | ਲਾਲ ਗ੍ਰਹਿ ਦੀ ਤਸਵੀਰਾਂ ਨਾਲ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਟਵਿੱਟਰ 'ਤੇ ਪਾਇਆ ਕਿ ਮੰਗਲ ਦੀਆਂ ਪਹਿਲੀ ਤਸਵੀਰ 7300 ਕਿਲੋਮੀਟਰ ਦੀ ਉਚਾਈ ਤੋਂ ਲਈ ਗਈ ਹੈ ਅਤੇ ਤਸਵੀਰ ਦਾ ਰੈਜ਼ੂਲੇਸ਼ਨ 376 ਐਮ ਸੀ | ਭਾਰਤ ਨੇ ਕੱਲ੍ਹ ਪਹਿਲੇ ਯਤਨ ਵਿਚ ਵੀ ਮੰਗਲਯਾਨ ਨੂੰ ਲਾਲ ਗ੍ਰਹਿ ਦੇ ਪੰਧ 'ਤੇ ਸਫਲਤਾਪਰੂਵਕ ਪਾ ਦਿੱਤਾ ਸੀ | ਮੰਗਲਯਾਨ ਹੁਣ ਲਾਲ ਗ੍ਰਹਿ ਦੇ ਪੰਧ 'ਤੇ ਚੱਕਰ ਲਾ ਰਿਹਾ ਹੈ ਅਤੇ ਇਸ ਦੇ ਮੰਗਲ ਗ੍ਰਹਿ ਦਾ ਸਭ ਤੋਂ ਨੇੜਲਾ ਹਿੱਸਾ 421.7 ਕਿਲੋਮੀਟਰ ਦੂਰ ਹੈ ਜਦਕਿ ਦੂਰ ਦਾ ਹਿੱਸਾ 76,993.6 ਕਿਲੋਮੀਟਰ ਦੂਰ ਹੈ | ਮੰਗਲ ਗ੍ਰਹਿ ਦੇ ਪੰਧ 'ਤੇ ਮੰਗਲਯਾਨ ਨੇ ਇਕ ਚੱਕਰ ਲਾਉਣ ਵਿਚ 72 ਘੰਟੇ 51 ਮਿੰਟ ਅਤੇ 51 ਸੈਕਿੰਡ ਦਾ ਸਮਾਂ ਲਗਦਾ ਹੈ | ਇਸਰੋ ਨੇ ਦੱਸਿਆ ਕਿ ਆਉਣ ਵਾਲੇ ਹਫਤਿਆਂ ਵਿਚ ਮੰਗਲਯਾਨ ਦੀ ਮੰਗਲ ਪੰਧ ਵਿਚ ਪੂਰੀ ਪਰਖ ਕੀਤੀ ਜਾਵੇਗੀ ਅਤੇ ਇਹ ਆਪਣੇ ਪੰਜ ਵਿਗਿਆਨਕ ਯੰਤਰਾਂ ਦੀ ਵਰਤੋਂ ਕਰਕੇ ਗ੍ਰਹਿ ਦਾ ਯੋਜਨਾਬੱਧ ਨਿਰੀਖਣ ਕਰਨਾ ਸ਼ੁਰੂ ਕਰ ਦੇਵੇਗਾ |
ਪ੍ਰਧਾਨ ਮੰਤਰੀ ਨੂੰ ਸੌਾਪੀਆਂ ਤਸਵੀਰਾਂ
ਇਸਰੋ ਦੇ ਵਿਗਿਆਨੀਆਂ ਦੀ ਟੀਮ ਨੇ ਮੰਗਲਯਾਨ ਵਲੋਂ ਭੇਜੀਆਂ ਪਹਿਲੀਆਂ ਤਸਵੀਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭੇਂਟ ਕੀਤੀਆਂ | ਇਸਰੋ ਦੇ ਚੇਅਰਮੈਨ ਕੇ ਰਾਧਾਕ੍ਰਿਸ਼ਨਨ ਅਤੇ ਇਸਰੋ ਦੇ ਵਿਗਿਆਨਕ ਸਕੱਤਰ ਵੀ ਕੋਟੇਸ਼ਵਰ ਰਾਓ ਦੀ ਅਗਵਾਈ ਵਿਚ ਟੀਮ ਪ੍ਰਧਾਨ ਮੰਤਰੀ ਨੂੰ ਤਸਵੀਰਾਂ ਦੇਣ ਲਈ ਹਵਾਈ ਜਹਾਜ਼ ਰਾਹੀਂ ਇਥੇ ਪੁੱਜੀ | ਇਸ ਤੋਂ ਪਹਿਲਾਂ ਇਸਰੋ ਨੇ ਮੰਗਲਯਾਨ ਵਲੋਂ ਭੇਜੀ ਪਹਿਲੀ ਤਸਵੀਰ ਟਵਿੱਟਰ 'ਤੇ ਪਾਈ ਸੀ |