ਦਿੱਲੀ-ਅੱਜਕਲ੍ਹ ਵਟਸਐਪ ਦਾ ਜ਼ਮਾਨਾ ਹੈ, ਹਰ ਕੋਈ ਇਸ ਐਪ ਦੀ ਵਰਤੋਂ ਕਰਦਾ ਹੈ। ਪਰ ਕੀ ਤੁਸੀ ਇਹ ਜਾਣਦੇ ਹੋ ਕਿ ਇਸ ਨੂੰ ਕਿਸ ਨੇ ਬਣਾਇਆ ਹੈ ਅਤੇ ਕਿੰਨੇ ਸਮੇਂ 'ਚ ਬਣਾਇਆ ਹੈ। ਨਹੀਂ ਨਾ। ਇਕ ਸਮਾਂ ਸੀ ਜਦੋਂ ਦੋ ਦੋਸਤਾਂ ਨੇ ਇਹ ਸੋਚ ਕੇ ਯਾਹੂ ਵਰਗੀ ਕੰਪਨੀ ਦੀ ਨੌਕਰੀ ਛੱਡ ਦਿੱਤੀ ਕੋਈ ਆਪਣਾ ਕੰਮ ਕੀਤਾ ਜਾਵੇ ਪਰ ਜਦੋਂ ਗੱਲ ਨਹੀਂ ਬਣੀ ਤਾਂ ਮੁੜ ਨੌਕਰੀ ਕਰਨੀ ਸ਼ੁਰੂ ਕਰ ਦਿੱਤੀ। ਦੂਜੇ ਦੋਸਤ ਨੇ ਪਹਿਲੇ ਦੋਸਤ ਨੂੰ ਸਮਝਾਇਆ ਕਿ ਇੰਨੀ ਦੂਰ ਆਉਣ ਤੋਂ ਬਾਅਦ ਮੰਜ਼ਿਲ ਦੀ ਆਸ ਨਹੀਂ ਛੱਡਣੀ ਚਾਹੀਦੀ। ਇਸ ਤਰ੍ਹਾਂ ਬਿਨਾ ਪੈਸਿਆਂ ਤੋਂ ਸ਼ੁਰੂ ਹੋਇਆ ਕੰਮ ਦੇਖਦੇ ਹੀ ਦੇਖਦੇ ਮਸ਼ਹੂਰ ਹੋਣ ਲੱਗ ਗਿਆ ਅਤੇ ਬਾਜ਼ਾਰ 'ਚ ਉਸਦੀ ਕੀਮਤ ਵਧਦੇ-ਵਧਦੇ ਅਰਬਾਂ ਡਾਲਰ ਹੋ ਗਈ। ਲੋਕਪ੍ਰਿਯਤਾ ਵਧਣ ਲੱਗੀ ਤਾਂ ਫੇਸਬੁੱਕ ਵਰਗੀ ਮਸ਼ਹੂਰ ਸੋਸ਼ਲ ਸਾਈਟ ਨੇ ਉਸਨੂੰ ਖਰੀਦਣ ਦਾ ਪ੍ਰਸਤਾਵ ਭੇਜਿਆ। ਇਹ ਪ੍ਰੋਡੈਕਟ ਕੋਈ ਹੋਰ ਨਹੀਂ ਸਗੋਂ 'ਵਟਸਐਪ' ਸੀ, ਜਿਸ ਨੂੰ ਜਾਨ ਕਾਮ ਤੇ ਬ੍ਰਾਯਨ ਐਕਟਨ ਨਾਂ ਦੇ ਦੋ ਦੋਸਤਾਂ ਨੇ ਤਿਆਰ ਕੀਤਾ ਹੈ। 
ਪੜ੍ਹੋ ਜੋ 'ਵਟਸਐਪ' ਅੱਜ ਤੁਹਾਡੇ ਫੋਨ 'ਚ ਹੈ, ਉਹ ਆਖਿਰ ਤੁਹਾਡੇ ਤੱਕ ਪੁਹੰਚਿਆ ਕਿਵੇਂ।
ਇਹ ਸਫਰ ਸ਼ੁਰੂ ਹੁੰਦਾ ਹੈ 'ਵਟਸਐਪ' ਦੇ ਕੋ-ਫਾਊਂਡਰ ਜਾਨ ਕਾਮ ਦੀ ਜ਼ਿੰਦਗੀ ਦੇ ਸ਼ੁਰੂਆਤੀ ਦਿਨਾਂ ਤੋਂ। ਜਾਨ ਕਾਨ 1976 'ਚ ਯੂਕਰੇਨ ਕੋਲ ਇਕ ਛੋਟੇ ਜਿਹੇ ਪਿੰਡ 'ਚ ਜੰਮੇ ਸਨ। ਕਾਮ ਦੀ ਜ਼ਿੰਦਗੀ ਦੇ ਸ਼ੁਰੂਆਤੀ ਦਿਨ ਬਹੁਤ ਚਣੌਤੀ ਭਰੇ ਸਨ। 2007 'ਚ ਦੋਹਾਂ ਨੇ ਯਾਹੂ ਦੀ ਨੌਕਰੀ ਛੱਡ ਦਿੱਤੀ ਅਤੇ ਫੇਸਬੁੱਕ 'ਚ ਨੌਕਰੀ ਪਾਉਣ ਦੀ ਕੋਸ਼ਿਸ਼ ਕੀਤੀ ਪਰ ਅਸਫਲ ਰਹੇ। ਫਿਰ ਦੋਹਾਂ ਨੇ ਇੱਕਠੇ ਬੈਠ ਕੇ ਇਹ ਗੱਲ ਸੋਚੀ ਕਿ ਇਕ ਅਜਿਹਾ 'ਐਪ' ਬਣਾਇਆ ਜਾਵੇ, ਜੋ ਇਹ ਦੱਸੇ ਕਿ ਤੁਸੀ ਕੀ ਕਰ ਰਹੇ ਹੋ। ਕਾਮ ਨੇ ਤੁਰੰਤ ਇਸ ਐਪ ਦਾ ਨਾਂ ਸੋਚਿਆ 'ਵਟਸਐਪ'।
ਇਸ ਤੋਂ ਬਾਅਦ ਐਪ ਦੀ ਕੋਡਿੰਗ ਲਈ ਕਾਮ ਲਗਾਤਾਰ ਕੰਮ ਕਰਦੇ ਰਹੇ। ਕੋਡ ਲਿਖਦੇ ਰਹੇ ਅਤੇ ਦੁਨੀਆ ਭਰ ਦੇ ਮੋਬਾਇਲ 'ਚ ਇਸ ਐਪ ਨੂੰ ਸਿੰਕ ਕਰਨ ਦੀ ਕੋਸ਼ਿਸ ਕਰਦੇ ਰਹੇ। ਸ਼ੁਰੂਆਤ 'ਚ ਵਟਸਐਪ ਲਗਾਤਾਰ ਕ੍ਰੈਸ਼ ਅਤੇ ਹੈਂਗ ਹੁੰਦਾ ਰਿਹਾ। ਇਸ ਤੋਂ ਬਾਅਦ ਉਹ ਆਪਣੇ ਦੋਸਤਾਂ ਦੇ ਫੋਨ 'ਚ ਲਗਾਤਾਰ ਐਪ 'ਤੇ ਕੰਮ ਕਰਦੇ ਰਹੇ ਅਤੇ ਉਨ੍ਹਾਂ ਦੇ ਕਾਨਟੈਕਟ ਡਾਊਨਡੋਲ ਕਰਦੇ ਰਹੇ ਅਤੇ ਲਿਖਦੇ ਰਹੇ ਕੀ ਕਿਥੇ-ਕਿਥੇ ਮੁਸ਼ਕਿਲਾਂ ਆ ਰਹੀਆਂ ਹਨ। ਇਸ ਨੂੰ ਬਣਾਉਣ ਲਈ ਕਈ ਸਾਲ ਲੱਗੇ ਅਤੇ ਇਸਦੀ ਕੀਮਤ ਕੁਝ ਡਾਲਰ ਤੋਂ ਬਿਲੀਅਨ ਡਾਲਰ ਤੱਕ ਪਹੁੰਚ ਗਈ। ਜਦੋਂ ਫੇਸਬੁੱਕ ਨੇ ਵਾਟਸਐਪ ਨੂੰ ਖਰੀਦਿਆਂ ਤਾਂ ਕੰਪਨੀ ਨੇ ਇਸ ਨੂੰ 4 ਬਿਲੀਅਨ ਡਾਲਰ ਕੈਸ਼ ਦਿੱਤੇ ਬਾਕੀ 12 ਬਿਲੀਅਨ ਡਾਲਰ ਦੇ ਕੰਪਨੀ ਦੇ ਸ਼ੇਅਰ ਦਿੱਤੇ। 
'ਵਟਸਐਪ' ਨੂੰ 2009 'ਚ ਬਣਾਇਆ ਗਿਆ ਸੀ ਅਤੇ ਪੰਜ ਸਾਲਾਂ 'ਚ ਇਸਦੀ ਲੋਕਪ੍ਰਿਯਤਾ ਫੇਸਬੁੱਕ ਤੋਂ ਵੀ ਜ਼ਿਆਦਾ ਹੋ ਗਈ। ਕਾਮ ਦਾ ਕਹਿਣਾ ਹੈ ਕਿ ਅਸੀਂ ਇਹ ਹੀ ਗੱਲ ਨੂੰ ਧਿਆਨ 'ਚ ਰੱਖ ਕੇ ਵਟਸਐਪ ਬਣਾਉਣਾ ਸ਼ੁਰੂ ਕੀਤਾ ਸੀ, ਇਕ ਅਜਿਹਾ ਕੂਲ ਪ੍ਰੋਡੈਕਟ ਨੂੰ ਦੁਨੀਆ ਭਰ ਦੇ ਲੋਕ ਇਸਤੇਮਾਲ ਕਰ ਸਕਣ। ਇਸ ਤੋਂ ਇਲਾਵਾ ਸਾਡੇ ਲਈ ਕੋਈ ਹੋਰ ਕਾਰਨ ਨਹੀਂ ਸੀ।
'ਵਟਸਐਪ' 'ਚ ਖਾਸ ਇਹ ਸੀ ਕਿ ਇਹ ਮੋਬਾਇਲ ਨੰਬਰ ਨਾਲ ਲਾਗ ਇੰਨ ਹੁੰਦਾ ਸੀ। ਕਾਮ ਅਤੇ ਐਕਟਨ ਨੇ ਇਸਨੂੰ ਬਣਾਉਣ 'ਚ ਦਿਨ ਰਾਤ ਮਿਹਨਤ ਕੀਤੀ। ਇਹ ਸਾਰੇ ਲੋਕ ਇਸ ਲਈ ਉਤਸ਼ਾਹਿਤ ਸਨ ਕਿਉਂਕਿ ਉਹ ਇਕ ਅਜਿਹਾ ਫ੍ਰੀ ਐਪ ਇਸਤੇਮਾਲ ਕਰਨ ਵਾਲੇ ਸਨ, ਜਿਸ ਨੂੰ ਦੁਨੀਆ ਦੇ ਕਿਸੇ ਵੀ ਕੋਨੇ 'ਚ ਇਸਤੇਮਾਲ ਕੀਤਾ ਜਾ ਸਕਦਾ ਹੈ। ਉਹ ਖੁਸ਼ ਸਨ ਕਿ ਲੋਕ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਇਸ 'ਤੇ ਸ਼ੇਅਰ ਕਰ ਸਕਣਗੇ।
ਸ਼ੁਰੂਆਤ 'ਚ ਕੰਮ ਕਰਦੇ ਹੋਏ ਵਟਸਐਪ ਲਈ ਸਭ ਤੋਂ ਵੱਡੀ ਚਣੌਤੀ ਸੀ ਲੋਕਾਂ ਦੇ ਮੋਬਾਇਲ ਨੰਬਰ 'ਤੇ ਵੈਰੀਫਿਕੇਸ਼ਨ ਨਾ ਕੋਡ ਭੇਜਣ ਦੀ। ਜੋ ਸਰਵਿਸ ਕੰਪਨੀ ਲੋਕਾਂ ਨੂੰ ਵੈਰੀਫਿਕੇਸ਼ਨ ਕੋਡ ਭੇਜਦੀ ਸੀ ਉਹ ਦੁਨੀਆ ਦੀਆਂ ਵੱਖ-ਵੱਖ ਥਾਵਾਂ ਦੇ ਹਿਸਾਬ ਨਾਲ ਵੱਖਰਾ ਪੈਸਾ ਲੈਂਦੀਆਂ ਸਨ। ਵਟਸਐਪ ਦੀ ਲਾਚਿੰਗ ਬਹੁਤ ਹੀ ਗੁਪਤ ਢੰਗ ਨਾਲ ਹੋਈ। ਕਾਮ ਅਤੇ ਐਕਟਨ ਨੇ ਸ਼ੁਰੂਆਤ ਤੋਂ ਹੀ ਇਹ ਗੱਲ ਸੋਚ ਲਈ ਸੀ ਕਿ ਉਹ ਮੀਡੀਆ ਤੋਂ ਦੂਰ ਰਹਿਣਗੇ ਅਤੇ ਉਨ੍ਹਾਂ ਨੂੰ ਕੋਈ ਅਪਡੇਟ ਨਹੀਂ ਦੇਣਗੇ। 2001 'ਚ ਵਟਸਐਪ ਦੇ ਵਾਇਰਲ ਹੋਣ ਤੋਂ ਬਾਅਦ ਵੀ ਮੀਡੀਆ 'ਚ ਇਸ ਨਾਲ ਜੁੜੀ ਕੋਈ ਜਾਣਕਾਰੀ ਨਹੀਂ ਸੀ ਅਤੇ 2013 'ਚ ਵਟਸਐਪ ਨੇ ਸਾਰੇ ਚੈਟ ਐਪਸ ਨੂੰ ਪਿੱਛੇ ਛੱਡਦੇ ਹੋਏ ਬਾਜ਼ਾਰ 'ਤੇ ਕਬਜ਼ਾ ਕਰ ਲਿਆ ਅਤੇ ਨਾਲ ਹੀ 200 ਮਿਲੀਅਨ ਯਾਨੀ 20 ਕਰੋੜ ਯੂਜ਼ਰਜ਼ ਜੋੜ ਲਏ।
ਮਾਰਚ 'ਚ ਐਕਟਨ ਨੇ ਫੋਰਬਸ ਨੂੰ ਦੱਸਿਆ ਕਿ 1 ਦਸੰਬਰ 2013 ਤੋਂ ਬਾਅਦ ਹਰ ਦਿਨ ਵਟਸਐਪ 'ਚ 10 ਲੱਖ ਨਵੇਂ ਲੋਕ ਲਾਗ ਇਨ ਕਰ ਰਹੇ ਹਨ। ਇਸ ਸਮੇਂ ਸਭ ਤੋਂ ਜ਼ਿਆਦਾ ਐਕਟਿਵ ਯੂਜ਼ਰਜ਼ ਵਟਸਐਪ ਦੇ ਹੀ ਹਨ। ਭਾਰਤ 'ਚ ਵਟਸਐਪ ਦੇ 6 ਕਰੋੜ ਤੋਂ ਵੀ ਜ਼ਿਆਦਾ ਐਕਟਿਵ ਯੂਜ਼ਰ ਹਨ। ਇਹ ਉਹੀ ਦੋ ਦੋਸਤ ਹਨ, ਜੋ ਪੈਸਿਆਂ ਦੀ ਕਮੀ ਦੇ ਚੱਲਦੇ ਇਕ ਸਮੇਂ ਵਟਸਐਪ ਦਾ ਕੰਮ ਛੱਡ ਕੇ ਨੌਕਰੀ ਕਰਨ ਦੀ ਸੋਚ ਰਹੇ ਸਨ। ਅੱਜ ਇਹ ਦੋਵੇਂ ਸਿਰਫ 55 ਲੋਕਾਂ ਦੀ ਟੀਮ ਨਾਲ ਪੂਰੀ ਦੁਨੀਆ 'ਚ ਵਟਸਐਪ ਦੀ ਸਰਵਿਸ ਚਲਾ ਰਹੇ ਹਨ।