www.sabblok.blogspot.com
ਨਵੀਂ ਦਿੱਲੀ- ਐਪਲ ਦੇ ਨਵੇਂ ਆਈਫੋਨਜ਼ (ਆਈਫੋਨ 6 ਅਤੇ 6 ਪਲੱਸ) ਨੂੰ ਲਾਂਚ ਹੋਏ ਅਜੇ ਜ਼ਿਆਦਾ ਸਮਾਂ ਨਹੀਂ ਹੋਇਆ ਹੈ ਪਰ ਇਨ੍ਹਾਂ ਗੈਜੇਟਸ ਨੂੰ ਲੈ ਕੇ ਲੋਕਾਂ ਦੀਆਂ ਸ਼ਿਕਾਇਤਾਂ ਆਉਣੀਆਂ ਸ਼ੁਰੂ ਵੀ ਹੋ ਗਈਆਂ ਹਨ। ਜੇ ਖਬਰਾਂ ਦੀ ਮੰਨੀਏ ਤਾਂ ਐਪਲ ਦੇ ਡਿਜ਼ਾਈਨ 'ਚ ਇਕ ਵੱਡੀ ਖਾਮੀ ਸਾਹਮਣੇ ਆਈ ਹੈ। ਇਕ ਸਾਈਟ ਅਨੁਸਾਰ ਬਾਡੀ 'ਤੇ ਭਾਰ ਪੈਂਦੇ ਹੀ ਇਹ ਨਵੇਂ ਆਈਫੋਨ ਟੇਢੇ ਹੋ ਰਹੇ ਹਨ। ਪੂਰੀ ਦੁਨੀਆ 'ਚ ਇਸ ਫੋਨ ਨੂੰ ਲੈ ਕੇ ਕ੍ਰੇਜ਼ ਹੈ।
ਇਸ ਦੀ ਇਕ ਵੀਡੀਓ ਵੀ ਇੰਟਰਨੈੱਟ 'ਤੇ ਵਾਇਰਲ ਹੋਈ ਹੈ, ਜਿਸ ਨੂੰ ਹੁਣ ਤਕ 19 ਲੱਖ ਤੋਂ ਵੱਧ ਲੋਕ ਦੇਖ ਚੁੱਕੇ ਹਨ, ਜਿਸ 'ਚ ਆਈਫੋਨ ਨੂੰ ਮੁੜਿਆ ਹੋਇਆ ਦਿਖਾਇਆ ਗਿਆ ਹੈ ਪਰ ਇਸ ਦੇ ਬਾਵਜੂਦ ਵੀ ਆਈਫੋਨ ਦੇ ਦੀਵਾਨੀਆਂ 'ਚਂ ਇਸ ਦਾ ਕ੍ਰੇਜ਼ ਨਹੀਂ ਖਤਮ ਹੋ ਰਿਹਾ। ਹੁਣ ਤਕ ਐਪਲ ਕੰਪਨੀ 1 ਕਰੋੜ ਤੋਂ ਵੱਧ ਸੈੱਟ ਵੇਚ ਚੁੱਕੀ ਹੈ। ਅਮਰੀਕਾ ਅਤੇ ਯੂਰਪੀ ਬਾਜ਼ਾਰਾਂ 'ਚ ਇਹ ਫੋਨ ਆ ਚੁੱਕਾ ਹੈ ਪਰ ਭਾਰਤ 'ਚ 17 ਅਕਤੂਬਰ ਤੋਂ ਮਿਲਣਾ ਸ਼ੁਰੂ ਹੋਵੇਗਾ। ਐਪਲ ਨਾਲ ਜੁੜੀ ਸਟੋਰੀਜ਼ ਕਰਨ ਵਾਲੀ ਵੈਬਸਾਈਟ ਕਲਟ ਆਫ ਮੈਕ ਨੇ ਦਾਅਵਾ ਕੀਤਾ ਹੈ ਕਿ ਇਸ ਤਰ੍ਹਾਂ ਦੀ ਸਮੱਸਿਆ ਨਵੀਂ ਨਹੀਂ ਹੈ। ਵੈਬਸਾਈਟ ਮੁਤਾਬਕ, ਸੈਮਸੰਗ, ਗੈਲੇਕਸੀ ਐਸ-4, ਆਈਫੋਨ 5-ਐਸ, ਆਈਫੋਨ 5 ਅਤੇ ਆਈਫੋਨ 4 ਐਸ, ਸੋਨੀ ਐਕਸਪੀਰੀਆ ਜ਼ੈੱਡ, ਬਲੈਕਬੇਰੀ ਕਿਊ 10, ਐਚ.ਟੀ.ਸੀ. ਈਵੋ 'ਚ ਅਜਿਹੀਆਂ ਸਮੱਸਿਆਵਾਂ ਆਈਆਂ ਸਨ।
No comments:
Post a Comment