ਕੈਨੇਡੀਅਨ ਅਰਥਚਾਰੇ ਦੀ ਮਜ਼ਬੂਤੀ ਦਾ ਅਸਰ ਸਾਫ ਵੇਖਣ ਨੂੰ ਮਿਲ ਰਿਹਾ ਹੈ। ਪਿਛਲੇ ਮਹੀਨੇ ਰੋਜ਼ਗਾਰ ਦੇ 61,000 ਨਵੇਂ ਮੌਕੇ ਪੈਦਾ ਹੋਏ। ਇਸ ਦਾ ਖੁਲਾਸਾ ਸਟੈਟਸਕੈਨ ਦੀ ਰਿਪੋਰਟ ਤੋਂ ਹੋਇਆ। ਇਸ ਨਾਲ ਬੇਰੋਜ਼ਗਾਰੀ ਦੀ ਦਰ ਹੋਰ ਘੱਟ ਗਈ ਹੈ। ਪਰ ਇਹ ਚੰਗੀ ਖਬਰ ਵਿੱਤੀ ਖੇਤਰ ਤੋਂ ਨਹੀਂ ਮਿਲੀ, ਇਸ ਖੇਤਰ ਵਿੱਚ ਨੌਕਰੀਆਂ ਦਾ ਕਾਫੀ ਨੁਕਸਾਨ ਹੋਇਆ। ਏਜੰਸੀ ਦਾ ਕਹਿਣਾ ਹੈ ਕਿ ਪ੍ਰੋਫੈਸ਼ਨਲ ਤੇ ਸਾਇੰਟਿਫਿਕ ਸੇਵਾਵਾਂ ਦੇ ਖੇਤਰ ਵਿੱਚ ਵੀ 35,600 ਰੋਜ਼ਗਾਰ ਦੇ ਮੌਕੇ ਪੈਦਾ ਹੋਏ। ਅਕਮੋਡੇਸ਼ਨ ਤੇ ਫੂਡ ਸਰਵਿਸ ਸਨਅਤ, ਕੁਦਰਤੀ ਵਸੀਲਿਆਂ ਤੇ ਪਬਲਿਕ ਐਡਮਨਿਸਟ੍ਰੇਸ਼ਨ ਸਨਅਤ ਵਿੱਚ ਵੀ ਨੌਕਰੀਆਂ ਦਾ ਸਿਲਸਿਲਾ ਜਾਰੀ ਰਿਹਾ। ਇਸ ਨਾਲ ਬੇਰੋਜ਼ਗਾਰੀ ਦਰ 7.1 ਫੀ ਸਦੀ ਉੱਤੇ ਆ ਗਈ। ਇਹ ਦਸੰਬਰ 2008 ਤੋਂ ਬਾਅਦ ਸੱਭ ਤੋਂ ਹੇਠਲਾ ਪੱਧਰ ਹੈ। ਵਿੱਤੀ, ਇੰਸ਼ੋਰੈਂਸ, ਰੀਅਲ ਅਸਟੇਟ ਤੇ ਲੀਜਿ਼ੰਗ ਸਨਅਤ ਵਿੱਚ ਨੌਕਰੀਆਂ ਵਿੱਚ ਕਟੌਤੀ ਤੋਂ ਇਲਾਵਾ ਉਤਪਾਦਨ ਤੇ ਸੱਭਿਆਚਾਰ ਤੇ ਮਨੋਰੰਜਨ ਦੇ ਖੇਤਰ ਵਿੱਚ ਵੀ ਨੌਕਰੀਆਂ ਖੁੱਸਣ ਦਾ ਰੁਝਾਨ ਸਾਹਮਣੇ ਆਇਆ। ਕੁੱਝ ਮਾਹਿਰਾਂ ਦਾ ਕਹਿਣਾ ਹੈ ਕਿ ਵਧੀਆ ਖਬਰ ਦੇ ਬਾਵਜੂਦ ਕਈ ਖੇਤਰਾਂ ਵਿੱਚ ਰੋਜ਼ਗਾਰ ਉੱਤੇ ਤਲਵਾਰ ਲਟਕ ਹੀ ਰਹੀ ਹੈ ਤੇ ਅਜੇ ਵੀ ਸਾਵਧਾਨੀ ਨਾਲ ਬੋਚ ਬੋਚ ਕੇ ਅੱਗੇ ਵੱਧਣ ਦੀ ਲੋੜ ਹੈ।
...
No comments:
Post a Comment