ਹਰੇਕ ਪ੍ਰਾਂਤ ਲਈ ਸਹੀ ਪ੍ਰਤੀਨਿਧਤਾ ਵਾਸਤੇ ਹੈ ਫੇਅਰ ਰੀਪਰੈਸੈਂਟੇਸ਼ਨ ਐਕਟ-ਟਿੱਮ ਉਪਲ
ਬਰੈਂਪਟਨ/ ਅਕਤੂਬਰ 27, 2011-(ਪੋਸਟ ਬਿਊਰੋ)--(jagdish Grewal)-- - “ਫੇਅਰ ਰਿਪਰੈਸੈਨਟੇਸ਼ਨ ਐਕਟ ਸਾਡੀ ਸਰਕਾਰ ਦਾ ਕਾਫੀ ਸਮ੍ਹਾਂ ਪਹਿਲਾਂ ਕੀਤੇ ਹੋਏ ਇਕਰਾਰ ਨੂੰ ਪੂਰਾ ਕਰਦਾ ਹੈ ਅਤੇ ਹਰੇਕ ਪ੍ਰਾਂਤ ਨੂੰ ਅਬਾਦੀ ਅਨੁਸਾਰ ਪ੍ਰਤੀਨਿਧਤਾ ਦੇ ਸਿਧਾਂਤ ਵੱਲ ਲਿਜਾਂਦਾ ਹੈ। ਲੋਕ-ਸਭਾ ਦੀਆਂ ਸੀਟਾਂ ਨੂੰ ਪ੍ਰਾਂਤਾਂ ਵਿੱਚ ਵੰਡਣ ਦੇ ਤਰੀਕੇ ਵਿੱਚ ਫੇਅਰ ਰਿਪਰੈਸੈਨਟੇਸ਼ਨ ਐਕਟ ਸੁਧਾਰ ਲਿਆਉਂਦੀ ਹੈ।” ਇਹ ਵਿਾਰ ਡੈਮੋਕਰੈਟਿਕ ਸੁਦਾਂਰਾਂ ਬਾਰੇ ਮਮਤਰੀ ਟਿੱਮ ਉਪਲ ਨੇ ਇਕ ਬਿਅਨ ਵਿਚ ਪ੍ਰਗਟ ਕੀਤੇ। ਉਹ ਬਰੈਂਪਟਨ ਵਿਚ ਮੀਡਆਿ ਨੂਮ ਸੰਬੋਧਨ ਕਰ ਰਹੇ ਸਨ।
ਸਭ ਤੋਂ ਪਹਿਲਾਂ ਬਰੈਂਪਟਨ ਵੈਸਟ ਦੇ ਐਮ ਪੀ ਕਾਇਲ ਸੀਬੈਕ ਨੇ ਟਿੱਮ ਉਪਲ ਦਾ ਸੁਆਗਤ ਕਤਿਾ ਅਤੇ ਹਾਰਪਰ ਸਰਲਾਰ ਵਲੋਂ ਪੇਸ਼ ਕੀਤੇ ਜਾਣ ਵਾਲੇ ਫੇਅਰ ਰੀਪਰੈਂਸੈਂਟੇਸ਼ਨ ਐਕਟ ਬਾਰੇ ਦੱਸਿਆ।
ਹਾਰਪਰ ਸਰਕਾਰ ਨੇ ਅੱਜ ਫੇਅਰ ਰਿਪਰੈਸੈਂਟੇਸ਼ਨ ਐਕਟ ਪੇਸ਼ ਕਰਨ ਦੀ ਘੋਸ਼ਣਾ ਕੀਤੀ। ਇਹ ਕਨੂੰਨ ਹਰੇਕ ਪ੍ਰਾਂਤ ਨੂੰ ਲੋਕ-ਸਭਾ ਵਿੱਚ ਅਬਾਦੀ ਅਨੁਸਾਰ ਪ੍ਰਤੀਨਿਧਤਾ ਵੱਲ ਲੈ ਕੇ ਜਾਵੇਗਾ।
ਟਿੱਮ ਉਪਲ ਨੇ ਹੋਰ ਕਿਹਾ ਕਿ ਓਨਟਾਰੀਓ, ਬ੍ਰਿਟਿਸ਼ ਕਲੰਬੀਆ ਅਤੇ ਅਲਬਰਟਾ ਵਿੱਚ ਰਹਿਣ ਵਾਲੇ ਕਨੇਡੀਅਨਾਂ ਦੀ ਪ੍ਰਤੀਨਿਧਤਾ ਕਾਫੀ ਹੱਦ ਤੱਕ ਘੱਟ ਗਈ ਹੈ ਕਿਉਂਕਿ ਉਹਨਾਂ ਦੀ ਅਬਾਦੀ ਵੱਧ ਗਈ ਹੈ। ਨਵੇਂ ਕਨੂੰਨ ਦੇ ਅਧੀਨ ਓਨਟਾਰੀਓ ਨੂੰ 15 ਵਾਧੂ ਸੀਟਾਂ, ਬ੍ਰਿਟਿਸ਼ ਕਲੰਬੀਆ ਨੂੰ 6 ਵਾਧੂ ਸੀਟਾਂ ਅਤੇ ਅਲਬਰਟਾ ਨੂੰ 6 ਵਾਧੂ ਸੀਟਾਂ ਮਿਲਣਗੀਆਂ। ਇਹ ਕਨੂੰਨ ਇੱਕ ਮਹੱਤਵਪੂਰਨ ਚੋਣ ਦੇ ਵਚਨ ਨੂੰ ਵੀ ਪੂਰਾ ਕਰੇਗਾ ਕਿ ਕਿਊਬੈਕ ਦੀ ਪ੍ਰਤਿਨਿਧਤਾ ਉਸਦੀ ਅਬਾਦੀ ਅਨੁਸਾਰ ਹੋਵੇਗੀ, ਭਾਵ ਕਿ ਉਸ ਨੂੰ ਤਿੰਨ ਵਾਧੂ ਸੀਟਾਂ ਮਿਲਣਗੀਆਂ।
ਮਾਣਯੋਗ ਟਿਮ ਉੱਪਲ ਨੇ ਕਿਹਾ, “ ਕਨੇਡੀਅਨਜ਼ ਨੇ ਸਾਡੀ ਸਰਕਾਰ ਨੂੰ ਹਾਊਸ ਆਫ ਕਾਮਨਜ਼ ਵਿੱਚ ਅਬਾਦੀ ਅਨੁਸਾਰ ਪ੍ਰਤੀਨਿਧਤਾ ਵੱਲ ਜਾਣ ਲਈ ਇੱਕ ਮਜ਼ਬੂਤ ਅਧਿਕਾਰ ਦਿੱਤਾ ਹੈ। ਫੇਅਰ ਰਿਪਰੈਸੈਨਟੇਸ਼ਨ ਐਕਟ ਨੂੰ ਪੇਸ਼ ਕਰਨ ਦੇ ਨਾਲ ਨਾਲ ਅਸੀਂ ਆਪਣੇ ਵਚਨਾਂ ਨੂੰ ਵੀ ਪੂਰਾ ਕਰ ਰਹੇ ਹਾਂ।”
ਇਸ ਫੇਅਰ ਰਿਪਰੈਸੈਨਟੇਸ਼ਨ ਐਕਟ ਵਿੱਚ ਇਲੈਕਟੋਰਲ ਬਾਊਂਡਰੀਜ਼ ਰੀਐਡਜਸਟਮੈਂਟ ਐਕਟ ਦੇ ਸੁਧਾਰ ਵੀ ਸ਼ਾਮਲ ਹਨ ਜੋ ਸੀਮਾਵਾਂ ਨੂੰ ਠੀਕ ਕਰਨ ਦੇ ਤਰੀਕਿਆਂ ਨੂੰ ਸਰਲ ਬਣਾਉਂਦੇ ਹਨ - ਇਹ ਨਿਸ਼ਚਿਤ ਕਰਨ ਲਈ ਕਿ ਸਰਕਾਰ ਦਾ ਸਾਸ਼ਣ ਕਾਲ ਪੂਰਾ ਹੋਣ ਤੋਂ ਪਹਿਲਾਂ ਇਹ ਪੂਰਾ ਹੋ ਜਾਵੇ ... |
No comments:
Post a Comment