ਵੈਨਕੂਵਰ ਏਅਰਪੋਰਟ ਉੱਤੇ ਛੋਟਾ ਜਹਾਜ਼ ਹਾਦਸਾਗ੍ਰਸਤ
punjabi post canada(jagdish Grewal)..ਵੈਨਕੂਵਰ ਏਅਰਪੋਰਟ ਨੇੜੇ ਅੱਜ ਇੱਕ ਛੋਟਾ ਜਹਾਜ਼ ਹਾਦਸੇ ਦਾ ਸਿ਼ਕਾਰ ਹੋ ਗਿਆ ਪਰ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਉਸ ਵਿੱਚ ਕਿੰਨੇ ਲੋਕ ਸਵਾਰ ਸਨ ਤੇ ਜਾਂ ਫਿਰ ਕਿੰਨੇ ਲੋਕਾਂ ਨੂੰ ਬਚਾਅ ਲਿਆ ਗਿਆ ਹੈ। ਨੌਂ ਯਾਤਰੀਆਂ ਦੇ ਬੈਠਣ ਦੀ ਸਮਰੱਥਾ ਵਾਲਾ ਇਹ ਜਹਾਜ਼ ਬੀਚਕ੍ਰਾਫਟ ਕਿੰਗ ਏਅਰ-100 ਏਅਰਪੋਰਟ ਦੇ ਇੱਕ ਰਨਵੇਅ ਉੱਤੇ ਵੀਰਵਾਰ ਨੂੰ 4:00 ਵਜੇ ਉਤਰਨ ਦੀ ਕੋਸਿ਼ਸ਼ ਕਰ ਰਿਹਾ ਸੀ। ਅਪੁਸ਼ਟ ਖਬਰਾਂ ਅਨੁਸਾਰ ਇਸ ਜਹਾਜ਼ ਵਿੱਚ ਉਦੋਂ ਸੱਤ ਲੋਕ ਸਵਾਰ ਸਨ ਜਦੋਂ ਇਸ ਨੂੰ ਹਾਦਸਾ ਪੇਸ਼ ਆਇਆ। ਫਾਇਰਫਾਈਟਰਜ਼ ਤੇ ਪੈਰਾਮੈਡਿਕਸ ਵੀ ਹਾਦਸੇ ਤੋਂ ਕੁੱਝ ਸਮੇਂ ਬਾਅਦ ਹੀ ਮੌਕੇ ਉੱਤੇ ਪਹੁੰਚ ਗਏ। ਹਾਦਸੇ ਦੀਆਂ ਤਸਵੀਰਾਂ ਵਿੱਚ ਬੁਰੀ ਤਰ੍ਹਾਂ ਸੜੇ ਹੋਏ ਜਹਾਜ਼ ਦਾ ਮਲਬਾ ਨਜ਼ਰ ਆਉਂਦਾ ਹੈ। ਇਹ ਜਹਾਜ਼ ਨਾਰਦਰਨ ਥੰਡਰਬਰਡ ਏਅਰ ਵੱਲੋਂ ਆਪਰੇਟ ਕੀਤਾ ਜਾ ਰਿਹਾ ਸੀ ਤੇ ਕੈਲੋਨਾ ਲਈ ਜਾ ਰਿਹਾ ਸੀ ਜਦੋਂ ਵੈਨਕੂਵਰ ਏਅਰਪੋਰਟ ਉੱਤੇ ਹਾਦਸੇ ਦਾ ਸਿ਼ਕਾਰ ਹੋ ਗਿਆ। |
No comments:
Post a Comment