ਦਾਰਜਿਲਿੰਗ –22 ਅਕਤੂਬਰ(ਨਿਊਜ ਏਜੰਸੀਆਂ,ਈ ਨਿਊਜ)—ਅੱਜ ਸ਼ਾਮ ਪੱਛਮੀ ਬੰਗਾਲ ਵਿੱਚ ਦਾਰਜਿਲਿੰਗ ਜਿਲ੍ਹੇ ਦੇ ਬਿਜੋਨਬਾਰੀ ਇਲਾਕੇ ਵਿੱਚ ਇੱਕ ਲੱਕੜ ਦਾ ਪੁੱਲ ਟੁੱਟਣ ਨਾਲ 30 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ।ਇਹ ਪੈਦਲ ਚੱਲਣ ਲਈ ਬਣਿਆ ਲੱਕੜ ਦਾ ਪੁਰਾਣਾ ਪੁੱਲ ਉਦੋਂ ਇੱਕਦਮ ਟੁੱਟ ਗਿਆ ਜਦੋਂ ਬਿਜੋਨਬਾਰੀ ਵਿਖੇ ਗੋਰਖਾ ਜਨਮੁਕਤੀ ਮੋਰਚਾ ਦੀ ਮੀਟਿੰਗ ਲਈ ਲੋਕਾ ਦੀ ਭੀੜ ਇਸ ਪੁੱਲ ਉੱਪਰੋਂ ਲੰਘ ਰਹੀ ਸੀ।
ਗੋਰਖਾ ਜਨਮੁਕਤੀ ਮੋਰਚਾ ਦੇ ਬੁਲਾਰੇ ਅਤੇ ਵਿਧਾਇਕ ਹਰਕਾ ਬਹਾਦੁਰ ਸ਼ੇਤਰੀ ਨੇ ਦੱਸਿਆ ਕਿ ਇਹ ਪੁੱਲ ਕਾਫੀ ਪੁਰਾਣਾਂ ਸੀ ਅਤੇ ਹੁਣੇ ਜਿਹੇ ਪਹਿਲਾਂ ਹੀ ਭੁਚਾਲ ਨਾਲ ਪ੍ਰਭਾਵਿਤ ਹੋ ਗਿਆ ਸੀ।
No comments:
Post a Comment