jd1
Pages
Wednesday, 31 August 2011
ਚੌਧਰੀ ਬਲਵੀਰ ਸਿੰਘ ਮਿਆਣੀ ਦੀ ਅਗਵਾਈ ਵਿੱਚ ਜਥੇਦਾਰ ਤਾਰਾ ਸਿੰਘ ਸੱਲਾਂ ਦੇ ਹੱਕ ਵਿੱਚ ਭਾਰੀ ਇਕੱਠ……
ਚੌਧਰੀ ਬਲਵੀਰ ਸਿੰਘ ਮਿਆਣੀ ( ਸਾਬਕਾ ਮੰਤਰੀ ਪੰਜਾਬ) ਆਕਾਲੀ ਵਰਕਰਾਂ ਦੇ ਭਾਰੀ ਇਕੱਠ ਨਾਲ ....ਫੋਟੋ...( ਅੰਮ੍ਰਿਤ ਬਾਜਵਾ ਟਾਂਡਾਂ)
ਟਾਡਾਂ ਉੜਮੁੜ…(31ਅਗਸਤ) …(ਅੰਮ੍ਰਿਤ ਬਾਜਵਾ) ….sabblok online news....ਸ਼੍ਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ ਚੋਣਾਂ ਸਬੰਧੀ ਆਕਾਲੀ ਵਰਕਰਾਂ ਅਤੇ ਵੋਟਰਾਂ ਦਾ ਭਾਰੀ ਇਕੱਠ ਦਸੂਹਾ ਇਲਾਕੇ ਦੇ ਪਿੰਡ ਮੂਨਕ ਖੁਰਦ ਵਿਖੇ ਹੋਇਆ ।ਚੌਧਰੀ ਬਲਵੀਰ ਸਿੰਘ ਮਿਆਣੀ ( ਸਾਬਕਾ ਮੰਤਰੀ ਪੰਜਾਬ) ਦੀ ਰਹਿਨੁਮਾਈ ਵਿੱਚ ਆਕਾਲੀ ਵਰਕਰਾਂ ਅਤੇ ਵੋਟਰਾਂ ਦੇ ਇਸ ਭਾਰੀ ਇਕੱਠ ਨੇ ਸ਼੍ਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ ਚੋਣਾਂ ਲਈ ਸ਼੍ਰੋਮਣੀ ਆਕਾਲੀ ਦਲ ਬਾਦਲ ਅਤੇ ਸੰਤ ਸਮਾਜ ਦੇ ਸ਼ਾਂਝੇ ਉਮੀਦਵਾਰ ਜਥੇਦਾਰ ਤਾਰਾ ਸਿੰਘ ਸੱਲਾਂ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਲਈ ਜੀਅ ਤੋੜ ਮਿਹਨਤ ਕਰਨ ਦਾ ਪ੍ਰਣ ਕੀਤਾ।ਚੌਧਰੀ ਬਲਵੀਰ ਸਿੰਘ ਮਿਆਣੀ ਨੇ ਆਕਾਲੀ ਵਰਕਰਾਂ ਅਤੇ ਵੋਟਰਾਂ ਦੇ ਇਸ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਟਾਡਾਂ ਹਲਕੇ ਦਾ ਇੱਕ ਇੱਕ ਆਕਾਲੀ ਵਰਕਰ ਜਥੇਦਾਰ ਤਾਰਾ ਸਿੰਘ ਸੱਲਾਂ ਨੂੰ ਜਿਤਾਉਣ ਲਈ ਪੂਰੀ ਤਰਾਂ ਸਮਰਪਿਤ ਹੈ। ਉਹਨਾਂ ਨੇ ਦੱਸਿਆ ਕਿ ਪੁਰੇ ਪੰਜਾਬ ਵਿੱਚ ਸ਼੍ਰੋਮਣੀ ਆਕਾਲੀ ਦਲ ਬਾਦਲ ਦੇ ਉਮੀਦਵਾਰ ਸੱਚੇ ਸੁੱਚੇ ਅਕਸ ਅਤੇ ਉਚੀ ਬੌਧਿਕ ਸੋਚ ਵਾਲੇ ਹਨ ਜਥੇਦਾਰ ਤਾਰਾ ਸਿੰਘ ਸੱਲਾਂ ਦਸੂਹਾ ਹਲਕੇ ਵਿੱਚ ਇਸਦੀ ਇੱਕ ਵੱਡੀ ਮਿਸਾਲ ਹਨ ਇਸ ਮੌਕੇ ਜਥੇਦਾਰ ਤਾਰਾ ਸਿੰਘ ਸੱਲਾਂ, ਬੀਬੀ ਸੁਖਦੇਵ ਕੌਰ ਸੱਲਾਂ( ਜਿਲਾ੍ਹ ਪ੍ਰਧਾਨ ਇਸਤਰੀ ਵਿੰਗ), ਸੁਰਜੀਤ ਸਿੰਘ ਕੈਰੇ ਵਾਈਸ ਚੇਅਰਮੈਨ,ਵਰਿੰਦਰ ਸਿੰਘ ਜੀਆਨੱਥਾ , ਸਰਬਜੀਤ ਸਿੰਘ ਮੋਮੀ, ਹਰਬੰਸ ਸਿੰਘ ਮੂਨਕ, ਗੁਰਦਿਆਲ ਸਿੰਘ ਬੁਢੀਪਿੰਡ, ਜਗਦੀਪ ਸਿੰਘ ਜੱਪਾ, ਪ੍ਰਿਤਪਾਲ ਸਿੰਘ ਪੀ.ਟੀ ਝਾਵਾਂ, ਬਿੱਟਾ ਝਾਵਾਂ,ਹਰਵਿੰਦਰ ਕੌਰ ,ਕ੍ਰਿਪਾਲ ਸਿੰਘ ਪੰਡੋਰੀ, ਸੁਖਰਾਜ ਸਿੰਘ ,ਸੰਨੀ ਮਿਆਣੀ, ਸਰਬਜੀਤ ਸਿੰਘ ਯੂ. ਐਸ . ਏ. ਆਦਿ ਅਤੇ ਭਾਰੀ ਗਿਣਤੀ ਵਿੱਚ ਆਕਾਲੀ ਵਰਕਰ ਹਾਜਰ ਸਨ। ।
Monday, 29 August 2011
ਸਾਬਕਾ ਆਈ. ਪੀ. ਅੇਸ. ਅਧਿਕਾਰੀ ਕਿਰਨ ਬੇਦੀ ਅਤੇ ਫਿਲਮ ਅਦਾਕਾਰ ਅਮਪੁਰੀ ਵਲੋ.ਮਰਿਆਦਾ ਦੀ ਹੱਦ ਤੋੜਨ ਲਈ ਸੰਸਦ ਵਿੱਚ ਨੋਟਿਸ...
ਨਵੀ ਦਿੱਲੀ...(29 ਅਗਸਤ)......ਅੱਜ ਸੰਸਦ ਦੇ ਦੋਨੋ ਸਦਨਾਂ ਵਿੱਚ ਕਈ ਸੰਸਦ ਮੈਂਬਰਾਂ ਵਲੋ ਸਾਬਕਾ ਆਈ. ਪੀ. ਅੇਸ. ਅਧਿਕਾਰੀ ਕਿਰਨ ਬੇਦੀ ਅਤੇ ਫਿਲਮ ਅਦਾਕਾਰ ਅਮਪੁਰੀ ਵਲੋ. ਬੀਤੇ ਦਿਨੀ ਅੰਨਾਂ ਹਜਾਰੇ ਦੀ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਦੇ ਸਮਥਰਨ ਵਿੱਚ ਬੋਲਦੇ ਸੰਸਦ ਮੈਂਬਰਾਂ ਪ੍ਰਤੀ ਵਰਤੀ ਅਪਮਾਨਜਨਕ ਭਾਸ਼ਾ ਲਈ ਮਰਿਆਦਾ ਦੀ ਹੱਦ ਤੋੜਨ ਲਈ ਨੋਟਿਸ ਦਿੱਤੇ ਗਏ।
ਚੌਧਰੀ ਬਲਵੀਰ ਸਿੰਘ ਮਿਆਣੀ ਵਲੋਂ ਸ਼੍ਰੋਮਣੀ ਆਕਾਲੀ ਦਲ ਬਾਦਲ ਦੇ ਉਮੀਦਵਾਰ ਜਥੇਦਾਰ ਤਾਰਾ ਸਿੰਘ ਸੱਲਾਂ ਦੀ ਮੁਹਿੰਮ ਨੂੰ ਭਾਰੀ ਹੁਲਾਰਾ ...
ਟਾਂਡਾ ਉੜੁਮੜ....(29ਅਗਸਤ).www.sabblokblogspot.com...sabblok,online news(ਪੀ.ਐਸ.ਸੈਣੀ).....ਅੱਜ ਸ਼੍ਰੋਮਣੀ ਕਮੇਟੀ ਚੋਣਾਂ ਸਬੰਧੀ ਹਲਕਾ ਦਸੂਹਾ ਅਧੀਨ ਪੈਦੇਂ ਪਿੰਡ ਡੁਮਾਣਾ ਵਿਖੇ ਚੌਧਰੀ ਬਲਵੀਰ ਸਿੰਘ ਮਿਆਣੀ ( ਸਾਬਕਾ ਮੰਤਰੀ ਪੰਜਾਬ) ਵਲੋਂ ਵਰਕਰਾਂ ਅਤੇ ਵੋਟਰਾਂ ਦੇ ਨੂੰ ਲਾਮਬੰਦ ਕਰਦੇ ਹੋਏ ਸ਼੍ਰੋਮਣੀ ਆਕਾਲੀ ਦਲ ਬਾਦਲ ਦੇ ਉਮੀਦਵਾਰ ਜਥੇਦਾਰ ਤਾਰਾ ਸਿੰਘ ਸੱਲਾਂ ਦੀ ਮੁਹਿੰਮ ਨੂੰ ਭਾਰੀ ਹੁਲਾਰਾ ਦਿੱਤਾ।
Sunday, 28 August 2011
ਅੰਨਾਂ ਅਤੇ ਦੇਸ਼ਵਾਸੀਆਂ ਦੀ ਜਿੱਤ ਦੀ ਖੁਸ਼ੀ ਵਿੱਚ …ਭੱਖ ਹੜਤਾਲ ਖਤਮ ਕੀਤੀ ਅਤੇ ਲੱਡੂ ਵੰਡੇ…..
ਖੰਨਾਂ..28 ਅਗਸਤ ..(ਪੱਤਕਾਰ ਰਣਜੀਤ ਸੰਿਘ ਖੰਨਾਂ)..ਸਬਲੋਕ ਨਊਿਜ ਟੀਮ.. ਅੰਨਾਂ ਅਤੇ ਦੇਸ਼ਵਾਸੀਆਂ ਦੀ ਜਿੱਤ ਦੀ ਖੁਸ਼ੀ ਵਿੱਚ ਖੰਨਾਂ ਨਵਾਸੀਆਂ ਨੇ ਲੱਡੂ ਵੰਡ ਕੇ ਖੁਸ਼ੀ ਮਨਾਈ ਲੋਕਾਂ ਨੇ ਸਨੀਵਾਰ ਰਾਤ ਨੂੰ ਪਟਾਕੇ ਵਜਾ ਕੇ ਖੁਸ਼ੀ ਮਨਾਈ ਉਥੇ ਐਤਵਾਰ ਸਵੇਰੇ 10 ਅਵਜੇ ਅੰਨਾਂ ਦੇ ਨਾਲ ਹੀ ਪਿਛਲੇ 12 ਦਿਨ ਤੋਂ ਚਲੀ ਆ ਰਹਿ ਭੁੱਖ ਹੜਤਾਲ਼ ਤੋੜੀ ਅਤੇ ਲੱਡੂ ਵੰਡ ਕੇ ਖੁਸ਼ੀ ਮਨਾਈ। ਇਸ ਸਮੇ ਸ਼ਹਿਰ ਦੇ ਮੁੱਖ ਨੇਤਾਵਾਂ ਨੇ ਬੋਲਦੇ ਕਿਹਾ ਕਿ ਅਸੀ ਪਹਿਲੀ ਪੌੜੀ ਚੜ ਲਈ ਹੈ ਅਤੇ ਅਗਲੀ ਜੰਗ ਲਈ ਤਿਆਰ ਬਰ ਤਿਆਰ ਹਾਂ।ਇਸ ਵੇਲੇ ਇਨੱਠੇ ਹੋਏ ਲੋਕਾਂ ਦੇ ਨਾਅਰਿਆਂ ਨਾਲ ਸਾਰਾ ਖੰਨਾਂ ਗੂੰਜ ਉਠਿਆ।ਇਸ ਮੌਕੇ ਹਰਜਿੰਦਰ ਸਿੰਘ ਲਾਲ,ਲਖਵੀਰ ਸਿੰਘ ਕਲਾਲਮਾਜਰਾ, ਕੇ.ਕੇ. ਸ਼ਰਮਾ , ਪਰਮਜੀਤ ਸਿੰਘ ਸੇਤੀਆ,ਰਣਜੀਤ ਸਿੰਘ ਹੀਰਾ, ,ਕਮਲਜੀਤ ਸਿੰਘ ਕੰਮਾਂ,ਅਮਿੰ੍ਰਤ ਲਾਲ ਲਟਾਵਾ ,ਰਵਿੰਦਰ ਰਵੀ , ਹਨੀਸ਼ ਵਧੇਹਰਾ ,ਸਰਬਦੀਪ ਕਾਲਿਰਾਉ ਆਦਿ ਵੀ ਸ਼ਾਮਲਿ ਸਨ।
12 ਦਿਨਾਂ ਤੋਂ ਭੁੱਖ ਹੜਤਾਲ ਤੇ ਬੈਠੇ ਅੰਨਾ ਹਜ਼ਾਰੇ ਨੇ ਆਪਣੀ ਭੁੱਖ ਹੜਤਾਲ ਤੋੜੀ
ਨਵੀ ਦਿੱਲੀ(28 ਅਗਸਤ) ਦਿੱਲੀ ਦੇ ਰਾਮਲੀਲਾ ਗਰਾਊਂਡ ਬੀਤੇ 12 ਦਿਨਾਂ ਤੋਂ ਭੁੱਖ ਹੜਤਾਲ ਤੇ ਬੈਠੇ ਅੰਨਾ ਹਜ਼ਾਰੇ ਨੇ ਆਪਣੀ ਭੁੱਖ ਹੜਤਾਲ ਅੱਜ ਸਟੇਜ ਤੇ ਬੁਲਾਏ ਬੱਚਿਆ ਵਿੱਚੋ 5 ਸਾਲ ਦੀ ਬੱਚੀ ਸਿਮਰਨ ਅਤੇ ਇਕਰਮ ਦੇ ਹੱਥੋਂ ਜੂਸ ਪੀ ਕੇ ਖਤਮ ਕਰ ਦਿੱਤੀ ।ਭੁੱਖ ਹੜਤਾਲ ਤੋੜਨ ਤੋਂ ਪਹਿਲਾਂ ਸਟੇਜ ਤੋਂ ਬੋਲਦਿਆ ਅੰਨਾਂ ਟੀਮ ਦੇ ਮੈਬਰ ਨੇ ਦੱਸਿਆ ਕਿ ਸਿਮਰਨ ਇੱਕ ਦਲਿਤ ਪਰਿਵਾਰ ਨਾਲ ਸਬੰਧਤ ਹੈ,ਅਤੇ ਅੰਨਾਂ ਜੀ ਕਿਸੇ ਸਿਆਸੀ ਨੇਤਾ ਦੇ ਹੱਥੋਂ ਨਹੀਂ ਬਲਕਿ ਬੱਚਿਆਂ ਹੱਥੋਂ ਜੂਸ ਪੀ ਕੇ ਭੁੱਖ ਹੜਤਾਲ ਤੋੜਨਾਂ ਪਸੰਦ ਕਰਨਗੇ।ਅੰਨਾਂ ਨੇ ਕਿਹਾ ਕਿ ਭੁੱਖ ਹੜਤਾਲ ਤੋੜੀ ਨਹੀ ਗਈ ਬਲਕਿ ਮੁਲਤਵੀ ਕੀਤੀ ਗਈ ਹੈ ਅਤੇ ਅਸੀ ਅਜੇ ਅੱਧੀ ਲ਼ੜਾਈ ਜਿੱਤੀ ਹੈ ਤੇ ਬਾਕੀ ਅੱਧੀ ਲੜਾਈ ਜਿੱਤਣੀ ਬਾਕੀ ਹੈ।
Saturday, 27 August 2011
ਲੋਕਤੰਤਰ ਦੀ ਜਿੱਤ.... ਅੰਨਾਂ ਅਤੇ ਅੰਨਾਂ ਸਮਰਥਕਾਂ ਦੀ ਪਹਿਲੀ ਜਿੱਤ...... ਸੰਸਦ ਦੇ ਦੋਵੇਂ ਸਦਨਾਂ ਵੱਲੋਂ ਅੰਨਾ ਦੀਆਂ ਤਿੰਨ ਸ਼ਰਤਾਂ ਮੰਨੀਆਂ
ਨਵੀ ਦਿੱਲੀ (27ਅਗਸਤ)...ਸਬਲੋਕ ਆਨਲਾਈਨ ਨਊਿਜ ਟੀਮ (ਐਮ. ਸੈਣੀ).....ਮਜ਼ਬੂਤ ਲੋਕਪਾਲ ਲਈ ਸੰਘਰਸ਼ ਕਰ ਰਹੇ ਅੰਨਾ ਹਜ਼ਾਰੇ ਤੇ ਉਨ੍ਹਾਂ ਦੀ ਟੀਮ ਨੂੰ ਉਸ ਸਮੇਂ ਵੱਡੀ ਸਫ਼ਲਤਾ ਹਾਸਲ ਹੋਈ,ਅੱਜ ਜਦੋ ਸੰਸਦ ਦੇ ਦੋਨੋ ਸਦਨਾਂ ਨੇ ਅੰਨਾਂ ਦੀਆਂ ਤਿੰਨ ਮੰਗਾਂ ਤੇ ਸਿਧਾਂਤਕ ਸਹਿਮਤੀ ਪਰਗਟ ਕਰਦਿਆਂ ਇਹ ਤਿੰਨੇ ਮੰਗi ਨੂੰ ਪ੍ਰਵਾਨ ਕਰ ਕੇ ਸਥਾਈ ਕਮੇਟੀ ਕੋਲ ਭੇਜ ਦਿੱਤਾ। ਸੰਸਦ ਵਿੱਚ ਅੱਜ ਅੰਨਾ ਹਜ਼ਾਰੇ ਦੇ ਤਿੰਨ ਮੁੱਦਆਿਂ ਸਿਟੀਜ਼ਨ ਚਾਰਟਰ, ਸੂਬਆਿਂ ਵਿੱਚ ਲੋਕਪਾਲ ਦਾ ਗਠਨ ਅਤੇ ਹੇਠਲੀ ਪੱਧਰ ਦੇ ਮੁਲਾਜ਼ਮਾਂ ਨੂੰ ਲੋਕਪਾਲ ਦੇ ਦਾਇਰੇ ਵਿੱਚ ਲਿਆਉਣ ਉਤੇ ਆਧਾਰਤ ਬਿੱਲ ਨਾਲ ਤਕਰੀਬਨ ਸਾਰੀਆਂ ਪਾਰਟੀਆਂ ਨੇ ਸਹਮਿਤੀ ਪ੍ਰਗਟਾਉਂਦਿਆਂ ਜਨ ਲੋਕਪਾਲ ਬਿੱਲ ਬਣਾਉਣ ਦਾ ਰਸਤਾ ਪੱਧਰਾ ਕਰ ਦਿੱਤਾ ਹੈ।ਸਰਬ ਸੰਮਤੀ ਨਾਲ ਹੋਈ ਇਸ ਕਾਰਵਾਈ ਨੂੰ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਲੋਕਾਂ ਦੀ ਜਿੱਤ ਆਖਿਆ। ਉਹਨਾਂ ਕਿਹਾ ਕਿ ਲੋਕਾਂ ਦੀ ਇੱਛਾ ਹੀ ਸੰਸਦ ਦੀ ਇੱਛਾ ਹੈ ।
Friday, 26 August 2011
ਖੰਨਾ ਵਿਖੇ ਬੱਚੇ ਬਣੇ ਅੰਨਾਂ .......ਲੜੀਵਾਰ ਭੁੱਖ ਹੜਤਾਲ ਨੌਵੇਂ ਦਿਨ ਵਿੱਚ ਦਾਖਲ
ਖੰਨਾ ਵਿਖੇ ਭੁਖ ਹੜਤਾਲ ਤੇ ਬੈਠੇ ਲੋਕ ਅਤੇ ਬੱਚੇ
...... ਖੰਨਾ ਵਿਖੇ ਬੱਚੇ ਬਣੇ ਅੰਨਾਂ ......ਖੰਨਾ..26 ਅਗਸਤ (ਪੱਤਰਕਾਰ...ਰਣਜੀਤ ਸਿੰਘ ਖੰਨਾ)......ਖੰਨਾ ਵਿਖੇ ਲੋਕਾ ਵਲੋਂ ਅੰਨਾਂ ਹਜਾਰੇ ਦੇ ਹੱਕ ਵਿੱਚ ਲਗਾਤਾਰ 9 ਦਿਨ ਤੋਂ ਲੜੀਵਾਰ ਭੁੱਖ ਹੜਤਾਲ ਜਾਰੀ ਹੈ। ਅੱਜ ਲੜੀਵਾਰ ਭੁੱਖ ਹੜਤਾਲ ਦੇ ਨੌਵੇਂ ਦਿਨ ਖੰਨਾਂ ਦੇ ਐਸ ਡੀ ਸਕੂਲ ਦੇ ਬੱਚਿਆਂ ਨੇ ਭਾਗ ਲਿਆ। ਐਸ ਡੀ ਸਕੂਲ ਖੰਨਾ ਦੇ ਬੱਚਿਆਂ ਨੇ ਸ਼ਿਰਕਤ ਕਰਦੇ ਹੋਏ ਭ੍ਰਿਸ਼ਟਾਚਾਰ ਦੇ ਖਿਲਾਫ ਨੁੱਕੜ ਨਾਟਕ ਪੇਸ ਕੀਤਾ ।ਇਸ ਮੌਕੇ ਨਗਰ ਕੌਸਿਲ ਖੰਨਾ ਦੇ ਪ੍ਰਧਾਨ ਇਕਬਾਲ ਸਿੰਘ ਚੰਨੀ,ਲਖਵੀਰ ਸਿੰਘ ਕਲਾਲਮਾਜਰਾ,ਰਣਜੀਤ ਸਿੰਘ ਹੀਰਾ,ਕੇ.ਕੇ. ਸ਼ਰਮਾ,ਕਮਲਜੀਤ ਸਿੰਘ ਕੰਮਾਂ,ਖੁਸਪਾਲ ਚੰਦ ਆਦਿ ਵੀ ਸ਼ਾਮਿਲ ਸਨ। Thursday, 25 August 2011
GOVT, AGREE TO DEBATE ON LOKPAL BILL
GOVT, AGREE TO DEBATE ON LOKPAL BILL......Sabblok Saonline news....NEW DELHI(25 AUGUST) CENTRE GOVT. AGREE TO DEBATE ON LOKPAL BILL BY TOMORROW IN PARLIAMENT
ਜਿਲਾ ਪ੍ਰਧਾਨ ਭੁਲੇਵਾਲ ਰਾਂਠਾਂ ਵਲੋਂ ਜਥੇਦਾਰ ਤਾਰਾ ਸਿੰਘ ਸੱਲਾਂ ਦੇ ਚੋਣ ਦਫਤਰ ਦਾ ਰਸਮੀ ਉਦਘਾਟਨ ....OFFICIAL OPENING OF ELECTION OFFICE OF JATHEDAAR TARA SINGH SALLAN ......BY BHULLEWAL RATTHAN
ਜਿਲਾ ਪ੍ਰਧਾਨ ਭੁਲੇਵਾਲ ਰਾਂਠਾਂ ਵਲੋਂ ਜਥੇਦਾਰ ਤਾਰਾ ਸਿੰਘ ਸੱਲਾਂ ਦੇ ਚੋਣ ਦਫਤਰ ਦਾ ਰਸਮੀ ਉਦਘਾਟਨ--ਸਬਲੋਕ ਆਨਲਾਈਨ ਨਿਊਜ.... ਸਬਲੋਕ ਆਨਲਾਈਨ ਨਿਊਜ.... ਦਸੂਹਾ(25ਅਗਸਤ)...(ਬੱਬੂ ਬਰਾੜ, ਪੀ.ਐਸ. ਸੈਣੀ) ਅੱਜ ਇਥੇ ਸ਼ਹੀਦ ਭਗਤ ਸਿੰਘ ਮਾਰਕੀਟ ਦਸੂਹਾ ਵਿਖੇ ਜਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਭੁਲੇਵਾਲ ਰਾਂਠਾਂ ਵਲੋਂ ਸ੍ਰੋਮਣੀ ਕਮੇਟੀ ਚੋਣਾਂ ਲਈ ਸ੍ਰੋਮਣੀ ਆਕਾਲੀ ਦਲ ਬਾਦਲ ਦੇ ਉਮੀਦਵਾਰ ਜਥੇਦਾਰ ਤਾਰਾ ਸਿੰਘ ਸੱਲਾਂ ਦੇ ਚੋਣ ਦਫਤਰ ਦਾ ਰਸਮੀ ਉਦਘਾਟਨ ਕੀਤਾ ਗਿਆ। ਜੇਨਕੋ ਪੰਜਾਬ ਦੇ ਪ੍ਰਧਾਨ ਜਤਿੰਦਰ ਸਿੰਘ ਲਾਲੀ ਬਾਜਵਾ ਅਤੇ ਸਰਕਲ ਪ੍ਰਧਾਨ ਜਗਮੋਹਣ ਸਿੰਘ ਬੱਬੂ ਘੁੰਮਣ ਦੀ ਅਗਵਾਈ ਵਿੱਚ ਇਕੱਠੇ ਹੋਏ ਸੈਕੜੇਂ ਆਕਾਲੀ ਵਰਕਰਾਂ ਅਤੇ ਵੋਟਰਾਂ ਦੇ ਇਕੱਠ ਨੂੰ ਸਬੋਧਨ ਕਰਦਿਆਂ ਜਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਭੁਲੇਵਾਲ ਰਾਂਠਾਂ ਨੇ ਕਿਹਾ ਕਿ ਸ੍ਰੋਮਣੀ ਆਕਾਲੀ ਦਲ ਬਾਦਲ ਦੇ ਉਮੀਦਵਾਰ ਜਥੇਦਾਰ ਤਾਰਾ ਸਿੰਘ ਸੱਲਾਂ ਇੱਕ ਬਹੁਤ ਹੀ ਵਧੀਆ ਸ਼ਖਸ਼ੀਅਤ ਅਤੇ ਸਾਫ ਸੁਥਰੀ ਸੋਚ ਦੇ ਮਾਲਕ ਹਨ।ਉਹਨਾਂ ਅੱਗੇ ਕਿਹਾ ਕਿ ਜਥੇਦਾਰ ਤਾਰਾ ਸਿੰਘ ਸੱਲਾਂ ਨੇ ਆਕਾਲੀ ਦਲ ਦੇ ਕਈ ਮੋਰਚਿਆਂ ਲਈ ਸ. ਪ੍ਰਕਾਸ਼ ਸਿੰਘ ਬਾਦਲ ਨਾਲ ਰਹਿ ਕੇ ਸ਼ਘਰਸ਼ ਕੀਤਾ ਅਤੇ ਜੇਲਾਂ ਕੱਟੀਆਂ ਹਨ,ਸ੍ਰੋਮਣੀ ਕਮੇਟੀ ਚੋਣਾਂ ਲਈ ਸ੍ਰੋਮਣੀ ਆਕਾਲੀ ਦਲ ਬਾਦਲ ਦੇ ਇਹ ਉਮੀਦਵਾਰ ਹਨ ਤੇ ਭਾਰੀ ਬਹੁਮਤ ਨਾਲ ਜਿੱਤ ਪ੍ਰਾਪਤ ਕਰਨਗੇ।ਜਥੇਦਾਰ ਤਾਰਾ ਸਿੰਘ ਸੱਲਾਂ ਨੇ ਕਿਹਾ ਕਿ ਉਹ ਪਿੱਛਲੇ ੫੫ ਸਾਲਾ ਤੋਂ ਆਕਾਲੀ ਦਲ ਦੀ ਸੇਵਾ ਕਰਦੇ ਆ ਰਹੇ ਹਨ । ਇਸ ਸਮੇਂ ਸਰਕਲ ਪ੍ਰਧਾਨ ਜਗਮੋਹਣ ਸਿੰਘ ਬੱਬੂ ਘੁੰਮਣ ਨੇ ਇਕੱਠੇ ਹੋਏ ਸੈਕੜੇਂ ਆਕਾਲੀ ਵਰਕਰਾਂ ਅਤੇ ਵੋਟਰਾਂ ਦੇ ਇਕੱਠ ਦਾ ਧੰਨਵਾਦ ਕੀਤਾ। ਇਸ ਮੌਕੇ ਸ. ਜਸਜੀਤ ਸਿੰਘ ਥਿਆੜਾ ਚੇਅਰਮੈਨ ਹੈਲਥ ਕਾਰਪੋਰੇਸਨ ਪੰਜਾਬ, ਜੇਨਕੋ ਪੰਜਾਬ ਪ੍ਰਧਾਨ ਜਤਿੰਦਰ ਸਿੰਘ ਲਾਲੀ ਬਾਜਵਾ ,ਸਰਕਲ ਪ੍ਰਧਾਨ ਜਗਮੋਹਣ ਸਿੰਘ ਬੱਬੂ ਘੁੰਮਣ ,ਅਮਰਜੀਤ ਸਿੰਘ ਚੌਹਾਨ,ਸਰਕਲ ਪ੍ਰਧਾਨ ਮੱਖਣ ਸਿੰਘ,ਵਰਿੰਦਰ ਸਿੰਘ ਜੀਆਨੱਥਾ,ਬਲਕਾਰ ਸਿੰਘ ਪੰਨਵਾਂ ਚੇਅਰਮੈਨ,ਜਗਦਪਿ ਸਿੰਘ ਜੱਪਾ, ਸੁਰਜੀਤ ਸਿੰਘ ਕੈਰੇ , ਵਰਿਆਮ ਸਿੰਘ ਅਤੇ ਬਹੁਤ ਸਾਰੇ ਹੋਰ ਆਕਾਲੀ ਵਰਕਰ ਹਾਜਰ ਸਨ।
Tuesday, 23 August 2011
ਸਤਲੁਜ ਅਤੇ ਬਿਆਸ ਵਿੱਚ ਪਾਣੀ ਛੱਡਣ ਨਾਲ ਬਹੁਤ ਸਾਰੇ ਇਲਾਕੇ ਪਾਣੀ ਦੀ ਮਾਰ ਹੇਠ
ਸਤਲੁਜ ਅਤੇ ਬਿਆਸ ਵਿੱਚ ਪਾਣੀ ਛੱਡਣ ਨਾਲ ਬਹੁਤ ਸਾਰੇ ਇਲਾਕੇ ਪਾਣੀ ਦੀ ਮਾਰ ਹੇਠ-----ਤਸਵੀਰਾਂ ਦੀ ਜਬਾਨੀ ........( ਫੋਟੋ:-....... ਪੀ. ਅੇਸ. ਸੈਣੀ........ਸਬਲੋਕ ਆਨਲਾਈਨ ਨਿਊਜ ਟੀਮ)PHOTOS BY SABBLOK online news....(Photos by :-PS.SAINI)
ਦਰਿਆ ਵਿੱਚ ਦਿਨੋ ਦਿਨ ਵੱਧ ਰਿਹਾ ਪਾਣੀ ਦਾ ਪੱਧਰ
(.ਫੋਟੋ...ਪੀ.ਐਸ. ਸੈਣੀ...ਸਬਲੇਕ ਆਨਲਾਈਨ ਨਿਊਜ ਟੀਮ)
ਪ੍ਰਭਾਵਿਤ ਲੋਕਾਂ ਅਤੇ ਕਿਸਾਨਾਂ ਦੀਆਂ ਮੁਸ਼ਕਿਲਾਂ ਸੁਣ ਰਹੀ .....ਸਬਲੋਕ ਆਨਲਾਈਨ ਨਿਊਜ ਦੀ ਟੀਮ
ਸਤਲੁਜ ਅਤੇ ਬਿਆਸ ਵਿੱਚ ਪਾਣੀ ਛੱਡਣ ਨਾਲ ਬਹੁਤ ਸਾਰੇ ਇਲਾਕੇ ਪਾਣੀ ਦੀ ਮਾਰ ਹੇਠ-----ਤਸਵੀਰਾਂ ਦੀ ਜਬਾਨੀ ........( ਫੋਟੋ:-....... ਪੀ. ਅੇਸ. ਸੈਣੀ........ਸਬਲੋਕ ਆਨਲਾਈਨ ਨਿਊਜ ਟੀਮ)PHOTOS BY SABBLOK online news....(Photos by :-PS.SAINI)
ਘਰਾਂ ਤੋਂ ਬਾਹਰ ਨਿੱਕਲ ਕੇ ਦਰਿਆ ਦੇ ਕਿਨਾਰੇ
ਝੌਪੜੀਆਂ ਵਿੱਚ ਰਹਿਣ ਲਈ ਮਜਬੂਰ ਹੋਏ ਲੋਕ.
(.ਫੋਟੋ...ਪੀ.ਐਸ. ਸੈਣੀ...ਸਬਲੇਕ ਆਨਲਾਈਨ ਨਿਊਜ ਟੀਮ)
ਘਰਾਂ ਤੋਂ ਬਾਹਰ ਨਿੱਕਲ ਕੇ ਦਰਿਆ ਦੇ ਕਿਨਾਰੇ , ਪੁੱਲ ਉੱਪਰ ਝੌਪੜੀਆਂ ਵਿੱਚ ਖਾਣਾ ਪਕਾ ਕੇ ਟਾਇਮਪਾਸ ਕਰ ਰਹੇ ਲੇਕ
(.ਫੋਟੋ...ਪੀ.ਐਸ. ਸੈਣੀ...ਸਬਲੇਕ ਆਨਲਾਈਨ ਨਿਊਜ ਟੀਮ)
(.ਫੋਟੋ...ਪੀ.ਐਸ. ਸੈਣੀ...ਸਬਲੇਕ ਆਨਲਾਈਨ ਨਿਊਜ ਟੀਮ)
ਪ੍ਰਭਾਵਿਤ ਲੋਕਾਂ ਅਤੇ ਕਿਸਾਨਾਂ ਦੀਆਂ ਮੁਸ਼ਕਿਲਾਂ ਸੁਣ ਰਹੀ .....ਸਬਲੋਕ ਆਨਲਾਈਨ ਨਿਊਜ ਦੀ ਟੀਮ
ਸਤਲੁਜ ਅਤੇ ਬਿਆਸ ਵਿੱਚ ਪਾਣੀ ਛੱਡਣ ਨਾਲ ਬਹੁਤ ਸਾਰੇ ਇਲਾਕੇ ਪਾਣੀ ਦੀ ਮਾਰ ਹੇਠ-----ਤਸਵੀਰਾਂ ਦੀ ਜਬਾਨੀ ........( ਫੋਟੋ:-....... ਪੀ. ਅੇਸ. ਸੈਣੀ........ਸਬਲੋਕ ਆਨਲਾਈਨ ਨਿਊਜ ਟੀਮ)PHOTOS BY SABBLOK online news....(Photos by :-PS.SAINI)
Monday, 22 August 2011
ਅੰਨਾ ਅਤੇ ਸਰਕਾਰ ਦੀ ਸੋਚ ਦਾ ਅੰਤਰ
ਨਵੀਂ ਦਿੱਲੀ( 22ਅਗਸਤ)...ਰਾਮਲੀਲਾ ਗਰਾਊਡ , ਇੰਡੀਆ ਗੇਟ ਅਤੇ ਪ੍ਰਧਾਨ ਮੰਤਰੀ ਅਤੇ ਹੋਰ ਪਾਰਲੀਮੈਂਟ ਮੈਂਬਰਾਂ ਦੇ ਘਰਾਂ ਦੇ ਬਾਹਰ ਅੰਨਾਂ ਸਮਰਥਕਾ ਵਲੋਂ ਕੀਤੇ ਜਾ ਰਹੇ ਸਾਂਤਮਈ ਪ੍ਰਦਸ਼ਨਾਂ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਕਿੰਨੀ ਵੱਡੀ ਆਹਿੰਸਕ ਸੋਚ ਹੈ ਅੰਨਾਂ ਅਤੇ ਅੰਨਾਂ ਸਮਰਥਕਾਂ ਦੀ । ਅੰਨਾਂ ਵਲੋਂ ਵਾਰ ਵਾਰ ਇਹ ਕਹਿਣਾ ਕਿ "ਜਨਤਕ ਪ੍ਰਾਪਰਟੀ ਨੂੰ ਕੋਈ ਨੁਕਸਾਨ ਨਾ ਪਹੁਚਾਉਣਾਂ , ਇਹ ਪ੍ਰਾਪਰਟੀ ਸਾਡੀ ਆਪਣੀ ਹੈ" ...ਦੇਸ਼ ਪ੍ਰਤੀ ਸੱਚੀ ਸੁਚੀ , ਉਚੀ ਸੋਚ ਅਤੇ ਦੇਸ਼ ਭਗਤੀ ਦੇ ਜਜਬੇ ਦੀ ਇੱਕ ਵੱਡੀ ਮਿਸਾਲ ਹੈ। .......ਦੁਜੇ ਪਾਸੇ ਜੇ ਇਹ ਪ੍ਰਦਸ਼ਨ ਕਿਸੇ ਰਾਜਨੀਤਿਕ ਜਾਂ ਫਿਰਕਾਪ੍ਰਸਤ ਤਾਕਤ ਦੇ ਪ੍ਰਭਾਵ ਹੇਠ ਹੁੰਦੇ ਤਾਂ ਤਸਵੀਰ ਕੁੱਛ ਹੋਰ ਹੋਣੀ ਸੀ ।....ਹੁਣ ਅਗਰ ਸਰਕਾਰ ਇਹਨਾਂ ਪ੍ਰਤੀ ਕੋਈ ਵੀ ਸਖਤ ਰੁੱਖ ਅਪਣਾਉਦੀਂ ਹੈ ਤਾਂ ਉਸ ਨੂੰ ਵੀ ਆਹਿੰਸਕ ਢੰਗ ਨਾਲ ਆਪਣੇ ਪਿੰਡੇ ਤੇ ਝੱਲਣ ਲਈ ਤਿਆਰ ਹਨ , ਦੇਸ਼ ਪ੍ਰਤੀ ਸੱਚੀ ਸੁਚੀ , ਉਚੀ ਸੋਚ ਅਤੇ ਦੇਸ਼ ਭਗਤੀ ਦੇ ਜਜਬੇ ਦੇ ਹਾਮੀ ਇਹ ਲੋਕ....ਅਤੇ ਜੋ ਉਸ ਸਮੇ ਮਨੁੱਖੀ ਅਧਿਕਾਰਾਂ ਦਾ ਇੱਕ ਵੱਡਾ ਹਨਣ ਹੋਵੇਗਾ ਸਰਕਾਰ ਦਾ ਇਹ ਕਦਮ।.....ਜੋ ਬਾਅਦ ਵਿੱਚ ਸੰਸਾਰਿਕ ਪੱਧਰ ਤੇ ਮੱਨੁਖੀ ਅਧਿਕਾਰਾਂ ਦਾ ਇੱਕ ਵੱਡਾ ਮੁੱਦਾ ਬਣ ਸਕਦਾ ਹੈ।...ਅੰਨਾ ਅਤੇ ਅੰਨਾਂ ਦੀ ਟੀਮ ਨੇ ਲੋਕਾਂ ਵਿੱਚ ਜਾਗਰੂਕ ਅਤੇ ਦੇਸ਼ ਭਗਤੀ ਦੀ ਸੋਚ ਭਰਨ ਲਈ ਬੜੀ ਸੂਝ ਬੂਝ ਤੋਂ ਕੰਮ ਲਿਆ ਹੈ। ਸੋ ਸਰਕਾਰ ਨੂੰ ਵੀ ਇਸ ਸਮੇ ਉੱਚੀ ਬੌਧਿਕ ਸੋਚ ਤੋਂ ਕੰਮ ਲੈਣਾ ਚਹੀਦਾ ਹੈ।.......ਸਬਲੋਕ ਟੀਮ ਵਲੋਂ ਵੱਖ ਸਥਾਨਾਂ ਦਾ ਦੌਰਾ ਕਰਕੇ ਅਤੇ ਵੱਖ ਵੱਖ ਲੋਕਾਂ ਦੇ ਵਿਚਾਰ ਜਾਣ ਕੇ ਤਿਆਰ ਕੀਤੀ ਗਈ ਇਹ ਰਿਪੋਰਟ....
Subscribe to:
Posts (Atom)