ਨਵੀ ਦਿੱਲੀ (27ਅਗਸਤ)...ਸਬਲੋਕ ਆਨਲਾਈਨ ਨਊਿਜ ਟੀਮ (ਐਮ. ਸੈਣੀ).....ਮਜ਼ਬੂਤ ਲੋਕਪਾਲ ਲਈ ਸੰਘਰਸ਼ ਕਰ ਰਹੇ ਅੰਨਾ ਹਜ਼ਾਰੇ ਤੇ ਉਨ੍ਹਾਂ ਦੀ ਟੀਮ ਨੂੰ ਉਸ ਸਮੇਂ ਵੱਡੀ ਸਫ਼ਲਤਾ ਹਾਸਲ ਹੋਈ,ਅੱਜ ਜਦੋ ਸੰਸਦ ਦੇ ਦੋਨੋ ਸਦਨਾਂ ਨੇ ਅੰਨਾਂ ਦੀਆਂ ਤਿੰਨ ਮੰਗਾਂ ਤੇ ਸਿਧਾਂਤਕ ਸਹਿਮਤੀ ਪਰਗਟ ਕਰਦਿਆਂ ਇਹ ਤਿੰਨੇ ਮੰਗi ਨੂੰ ਪ੍ਰਵਾਨ ਕਰ ਕੇ ਸਥਾਈ ਕਮੇਟੀ ਕੋਲ ਭੇਜ ਦਿੱਤਾ। ਸੰਸਦ ਵਿੱਚ ਅੱਜ ਅੰਨਾ ਹਜ਼ਾਰੇ ਦੇ ਤਿੰਨ ਮੁੱਦਆਿਂ ਸਿਟੀਜ਼ਨ ਚਾਰਟਰ, ਸੂਬਆਿਂ ਵਿੱਚ ਲੋਕਪਾਲ ਦਾ ਗਠਨ ਅਤੇ ਹੇਠਲੀ ਪੱਧਰ ਦੇ ਮੁਲਾਜ਼ਮਾਂ ਨੂੰ ਲੋਕਪਾਲ ਦੇ ਦਾਇਰੇ ਵਿੱਚ ਲਿਆਉਣ ਉਤੇ ਆਧਾਰਤ ਬਿੱਲ ਨਾਲ ਤਕਰੀਬਨ ਸਾਰੀਆਂ ਪਾਰਟੀਆਂ ਨੇ ਸਹਮਿਤੀ ਪ੍ਰਗਟਾਉਂਦਿਆਂ ਜਨ ਲੋਕਪਾਲ ਬਿੱਲ ਬਣਾਉਣ ਦਾ ਰਸਤਾ ਪੱਧਰਾ ਕਰ ਦਿੱਤਾ ਹੈ।ਸਰਬ ਸੰਮਤੀ ਨਾਲ ਹੋਈ ਇਸ ਕਾਰਵਾਈ ਨੂੰ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਲੋਕਾਂ ਦੀ ਜਿੱਤ ਆਖਿਆ। ਉਹਨਾਂ ਕਿਹਾ ਕਿ ਲੋਕਾਂ ਦੀ ਇੱਛਾ ਹੀ ਸੰਸਦ ਦੀ ਇੱਛਾ ਹੈ ।
No comments:
Post a Comment