jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday, 13 August 2011


ਮਾਰਕੀਟ ਵਿੱਚ ਵਿੱਕ ਰਹੀਆਂ ਹੱਦੋਂ ਵੱਧ ਵਿਕਸਿਤ ਜਹਿਰੀਲੀਆਂ ਲੌਕੀਆਂ

ਜਹਿਰ ਪਰੋਸ ਰਹੇ ਹਨ ਸਬਜੀ ਵਿਕਰੇਤਾ,ਵਿਭਾਗ ਘੂਕ ਸੁੱਤੇ--ਬੰਗਾ, www.sabblok.blogspot.com 13 ਅਗਸਤ (ਸਟਾਫ ਰਿਪੋਟਰ, ਸਬਲੋਕ ),ਅੱਜ  ਬੰਗਾਂ ਇਲਾਕੇ ਦੇ ਲੋਕਾਂ ਨੂੰ ਇਹ ਸੁਣ ਕੇ ਬੜੀ ਹੈਰਾਨੀ ਹੋਈ ਜਦੋਂ ਪਿੰਡ ਮੂਸਾਪੁਰ ਨਿਵਾਸੀ ਸਿਹਤ ਵਿਭਾਗ ਦੇ ਕਰਮਚਾਰੀ ਚਰਨ ਦਾਸ ਨੇ ਦੱਸਆਿ ਕਿ ਉਹ ਬੰਗਾ ਤੋਂ ਚਾਰ ਪੀਸ ਲੋਕੀ ਲਿਆਇਆ ਸੀ ਜਿਨ੍ਹਾਂ ਵਚੋ ਤਿੰਨ ਪੀਸ ਸਬਜ਼ੀ ਬਣਾਉਣ ਲਈ ਵਰਤ ਲਏ ਗਏ ਤੇ ਇਕ ਪੀਸ ਜੋ 7-8 ਇੰਚ ਲੰਬਾ ਹੋ ਸਕਦਾ ਹੈ, ਫਰਿੱਜ ਵਿੱਚ ਰੱਖ ਦਿੱਤਾ ਗਿਆ  ਅੱਜ ਜਦੋਂ ਸਵੇਰੇ ਫਰਿੱਜ ਖੋਲ੍ਹ ਕੇ ਦੇਖਆਿ ਤਾਂ ਲੋਕੀ ਦਾ ਪੀਸ ਲਗਭਗ ਦੋ ਫੁੱਟ ਲੰਬਾ ਹੋ ਗਆਿ ਤੇ ਇਸ ਨੂੰ ਫਰਿੱਜ ਵਿੱਚੋਂ ਖਿੱਚ ਕੇ ਬਾਹਰ ਕੱਢਿਆ ਗਿਆ ਚਰਨ ਦਾਸ ਨੇ ਦੱਸਿਆ ਕਿ ਉਸ ਨੇ ਆਂਢ-ਗੁਆਂਢ ਨੂੰ ਜਾਣਕਾਰੀ ਦਿੱਤੀ ਤੇ ਕੁਝ ਲੋਕ ਇਸ ਨੂੰ ਦੇਖ ਕੇ ਕੁਦਰਤ ਦਾ ਕ੍ਰਿਸ਼ਮਾ ਦੱਸ ਰਹੇ ਸਨ ਤੇ ਕੁਝ ਇਸ ਨੂੰ ਜਲਦੀ ਵੱਡਾ ਹੋਣ ਲਈ ਵਰਤੇ ਟੀਕੇ ਦਾ ਨਤੀਜਾ ਦੱਸ ਰਹੇ ਸਨ ਲੋਕਾਂ ਦੀ ਮੰਗ ਹੈ ਕਿ ਗਲਤ ਤਰੀਕੇ ਨਾਲ ਸਬਜ਼ੀ ਤੇ ਫਰੂਟ ਦਾ ਸਾਈਜ਼ ਵਧਾਉਣਾ ਰੋਕਣ ਲਈ ਸਿਹਤ ਵਿਭਾਗ ਤੇ ਖੇਤੀਬਾੜੀ  ਵਿਭਾਗ ਸਖਤੀ ਤੋਂ ਕੰਮ ਲਵੇ ਅਜਹੇ ਤਰੀਕੇ ਮਨੁੱਖੀ ਜੀਵਨ ਲਈ ਹਾਨੀਕਾਰਕ ਹੋ ਸਕਦੇ ਹਨ ਲੋਕਾਂ ਨੇ ਪੰਜਾਬ ਸਰਕਾਰ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਪੰਜਾਬ  ਤੋਂ ਮੰਗ ਕੀਤੀ ਕਿ ਮਨੁੱਖੀ ਸਿਹਤ ਨਾਲ ਖੁਲੇਆਮ  ਕੀਤੇ ਜਾ ਰਹੇ ਇਸ ਖਿਲਵਾੜ ਨੂੰ ਸਖਤੀ ਨਾਲ ਰੋਕਿਆ ਜਾਵੇ ਜੋ ਕੈਂਸਰ ਵਰਗੀਆਂ ਨਾਮੁਰਾਦ ਬਿਮਾਰੀਆਂ ਨੂੰ ਖੁੱਲਾ ਸੱਦਾ ਹੈ

No comments: