ਨਵੀ ਦਿੱਲੀ(28 ਅਗਸਤ) ਦਿੱਲੀ ਦੇ ਰਾਮਲੀਲਾ ਗਰਾਊਂਡ ਬੀਤੇ 12 ਦਿਨਾਂ ਤੋਂ ਭੁੱਖ ਹੜਤਾਲ ਤੇ ਬੈਠੇ ਅੰਨਾ ਹਜ਼ਾਰੇ ਨੇ ਆਪਣੀ ਭੁੱਖ ਹੜਤਾਲ ਅੱਜ ਸਟੇਜ ਤੇ ਬੁਲਾਏ ਬੱਚਿਆ ਵਿੱਚੋ 5 ਸਾਲ ਦੀ ਬੱਚੀ ਸਿਮਰਨ ਅਤੇ ਇਕਰਮ ਦੇ ਹੱਥੋਂ ਜੂਸ ਪੀ ਕੇ ਖਤਮ ਕਰ ਦਿੱਤੀ ।ਭੁੱਖ ਹੜਤਾਲ ਤੋੜਨ ਤੋਂ ਪਹਿਲਾਂ ਸਟੇਜ ਤੋਂ ਬੋਲਦਿਆ ਅੰਨਾਂ ਟੀਮ ਦੇ ਮੈਬਰ ਨੇ ਦੱਸਿਆ ਕਿ ਸਿਮਰਨ ਇੱਕ ਦਲਿਤ ਪਰਿਵਾਰ ਨਾਲ ਸਬੰਧਤ ਹੈ,ਅਤੇ ਅੰਨਾਂ ਜੀ ਕਿਸੇ ਸਿਆਸੀ ਨੇਤਾ ਦੇ ਹੱਥੋਂ ਨਹੀਂ ਬਲਕਿ ਬੱਚਿਆਂ ਹੱਥੋਂ ਜੂਸ ਪੀ ਕੇ ਭੁੱਖ ਹੜਤਾਲ ਤੋੜਨਾਂ ਪਸੰਦ ਕਰਨਗੇ।ਅੰਨਾਂ ਨੇ ਕਿਹਾ ਕਿ ਭੁੱਖ ਹੜਤਾਲ ਤੋੜੀ ਨਹੀ ਗਈ ਬਲਕਿ ਮੁਲਤਵੀ ਕੀਤੀ ਗਈ ਹੈ ਅਤੇ ਅਸੀ ਅਜੇ ਅੱਧੀ ਲ਼ੜਾਈ ਜਿੱਤੀ ਹੈ ਤੇ ਬਾਕੀ ਅੱਧੀ ਲੜਾਈ ਜਿੱਤਣੀ ਬਾਕੀ ਹੈ।
No comments:
Post a Comment