ਚੌਧਰੀ ਬਲਵੀਰ ਸਿੰਘ ਮਿਆਣੀ ( ਸਾਬਕਾ ਮੰਤਰੀ ਪੰਜਾਬ) ਆਕਾਲੀ ਵਰਕਰਾਂ ਦੇ ਭਾਰੀ ਇਕੱਠ ਨਾਲ ....ਫੋਟੋ...( ਅੰਮ੍ਰਿਤ ਬਾਜਵਾ ਟਾਂਡਾਂ)
ਟਾਡਾਂ ਉੜਮੁੜ…(31ਅਗਸਤ) …(ਅੰਮ੍ਰਿਤ ਬਾਜਵਾ) ….sabblok online news....ਸ਼੍ਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ ਚੋਣਾਂ ਸਬੰਧੀ ਆਕਾਲੀ ਵਰਕਰਾਂ ਅਤੇ ਵੋਟਰਾਂ ਦਾ ਭਾਰੀ ਇਕੱਠ ਦਸੂਹਾ ਇਲਾਕੇ ਦੇ ਪਿੰਡ ਮੂਨਕ ਖੁਰਦ ਵਿਖੇ ਹੋਇਆ ।ਚੌਧਰੀ ਬਲਵੀਰ ਸਿੰਘ ਮਿਆਣੀ ( ਸਾਬਕਾ ਮੰਤਰੀ ਪੰਜਾਬ) ਦੀ ਰਹਿਨੁਮਾਈ ਵਿੱਚ ਆਕਾਲੀ ਵਰਕਰਾਂ ਅਤੇ ਵੋਟਰਾਂ ਦੇ ਇਸ ਭਾਰੀ ਇਕੱਠ ਨੇ ਸ਼੍ਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ ਚੋਣਾਂ ਲਈ ਸ਼੍ਰੋਮਣੀ ਆਕਾਲੀ ਦਲ ਬਾਦਲ ਅਤੇ ਸੰਤ ਸਮਾਜ ਦੇ ਸ਼ਾਂਝੇ ਉਮੀਦਵਾਰ ਜਥੇਦਾਰ ਤਾਰਾ ਸਿੰਘ ਸੱਲਾਂ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਲਈ ਜੀਅ ਤੋੜ ਮਿਹਨਤ ਕਰਨ ਦਾ ਪ੍ਰਣ ਕੀਤਾ।ਚੌਧਰੀ ਬਲਵੀਰ ਸਿੰਘ ਮਿਆਣੀ ਨੇ ਆਕਾਲੀ ਵਰਕਰਾਂ ਅਤੇ ਵੋਟਰਾਂ ਦੇ ਇਸ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਟਾਡਾਂ ਹਲਕੇ ਦਾ ਇੱਕ ਇੱਕ ਆਕਾਲੀ ਵਰਕਰ ਜਥੇਦਾਰ ਤਾਰਾ ਸਿੰਘ ਸੱਲਾਂ ਨੂੰ ਜਿਤਾਉਣ ਲਈ ਪੂਰੀ ਤਰਾਂ ਸਮਰਪਿਤ ਹੈ। ਉਹਨਾਂ ਨੇ ਦੱਸਿਆ ਕਿ ਪੁਰੇ ਪੰਜਾਬ ਵਿੱਚ ਸ਼੍ਰੋਮਣੀ ਆਕਾਲੀ ਦਲ ਬਾਦਲ ਦੇ ਉਮੀਦਵਾਰ ਸੱਚੇ ਸੁੱਚੇ ਅਕਸ ਅਤੇ ਉਚੀ ਬੌਧਿਕ ਸੋਚ ਵਾਲੇ ਹਨ ਜਥੇਦਾਰ ਤਾਰਾ ਸਿੰਘ ਸੱਲਾਂ ਦਸੂਹਾ ਹਲਕੇ ਵਿੱਚ ਇਸਦੀ ਇੱਕ ਵੱਡੀ ਮਿਸਾਲ ਹਨ ਇਸ ਮੌਕੇ ਜਥੇਦਾਰ ਤਾਰਾ ਸਿੰਘ ਸੱਲਾਂ, ਬੀਬੀ ਸੁਖਦੇਵ ਕੌਰ ਸੱਲਾਂ( ਜਿਲਾ੍ਹ ਪ੍ਰਧਾਨ ਇਸਤਰੀ ਵਿੰਗ), ਸੁਰਜੀਤ ਸਿੰਘ ਕੈਰੇ ਵਾਈਸ ਚੇਅਰਮੈਨ,ਵਰਿੰਦਰ ਸਿੰਘ ਜੀਆਨੱਥਾ , ਸਰਬਜੀਤ ਸਿੰਘ ਮੋਮੀ, ਹਰਬੰਸ ਸਿੰਘ ਮੂਨਕ, ਗੁਰਦਿਆਲ ਸਿੰਘ ਬੁਢੀਪਿੰਡ, ਜਗਦੀਪ ਸਿੰਘ ਜੱਪਾ, ਪ੍ਰਿਤਪਾਲ ਸਿੰਘ ਪੀ.ਟੀ ਝਾਵਾਂ, ਬਿੱਟਾ ਝਾਵਾਂ,ਹਰਵਿੰਦਰ ਕੌਰ ,ਕ੍ਰਿਪਾਲ ਸਿੰਘ ਪੰਡੋਰੀ, ਸੁਖਰਾਜ ਸਿੰਘ ,ਸੰਨੀ ਮਿਆਣੀ, ਸਰਬਜੀਤ ਸਿੰਘ ਯੂ. ਐਸ . ਏ. ਆਦਿ ਅਤੇ ਭਾਰੀ ਗਿਣਤੀ ਵਿੱਚ ਆਕਾਲੀ ਵਰਕਰ ਹਾਜਰ ਸਨ। ।
No comments:
Post a Comment