ਜਿਲਾ ਪ੍ਰਧਾਨ ਭੁਲੇਵਾਲ ਰਾਂਠਾਂ ਵਲੋਂ ਜਥੇਦਾਰ ਤਾਰਾ ਸਿੰਘ ਸੱਲਾਂ ਦੇ ਚੋਣ ਦਫਤਰ ਦਾ ਰਸਮੀ ਉਦਘਾਟਨ--ਸਬਲੋਕ ਆਨਲਾਈਨ ਨਿਊਜ.... ਸਬਲੋਕ ਆਨਲਾਈਨ ਨਿਊਜ.... ਦਸੂਹਾ(25ਅਗਸਤ)...(ਬੱਬੂ ਬਰਾੜ, ਪੀ.ਐਸ. ਸੈਣੀ) ਅੱਜ ਇਥੇ ਸ਼ਹੀਦ ਭਗਤ ਸਿੰਘ ਮਾਰਕੀਟ ਦਸੂਹਾ ਵਿਖੇ ਜਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਭੁਲੇਵਾਲ ਰਾਂਠਾਂ ਵਲੋਂ ਸ੍ਰੋਮਣੀ ਕਮੇਟੀ ਚੋਣਾਂ ਲਈ ਸ੍ਰੋਮਣੀ ਆਕਾਲੀ ਦਲ ਬਾਦਲ ਦੇ ਉਮੀਦਵਾਰ ਜਥੇਦਾਰ ਤਾਰਾ ਸਿੰਘ ਸੱਲਾਂ ਦੇ ਚੋਣ ਦਫਤਰ ਦਾ ਰਸਮੀ ਉਦਘਾਟਨ ਕੀਤਾ ਗਿਆ। ਜੇਨਕੋ ਪੰਜਾਬ ਦੇ ਪ੍ਰਧਾਨ ਜਤਿੰਦਰ ਸਿੰਘ ਲਾਲੀ ਬਾਜਵਾ ਅਤੇ ਸਰਕਲ ਪ੍ਰਧਾਨ ਜਗਮੋਹਣ ਸਿੰਘ ਬੱਬੂ ਘੁੰਮਣ ਦੀ ਅਗਵਾਈ ਵਿੱਚ ਇਕੱਠੇ ਹੋਏ ਸੈਕੜੇਂ ਆਕਾਲੀ ਵਰਕਰਾਂ ਅਤੇ ਵੋਟਰਾਂ ਦੇ ਇਕੱਠ ਨੂੰ ਸਬੋਧਨ ਕਰਦਿਆਂ ਜਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਭੁਲੇਵਾਲ ਰਾਂਠਾਂ ਨੇ ਕਿਹਾ ਕਿ ਸ੍ਰੋਮਣੀ ਆਕਾਲੀ ਦਲ ਬਾਦਲ ਦੇ ਉਮੀਦਵਾਰ ਜਥੇਦਾਰ ਤਾਰਾ ਸਿੰਘ ਸੱਲਾਂ ਇੱਕ ਬਹੁਤ ਹੀ ਵਧੀਆ ਸ਼ਖਸ਼ੀਅਤ ਅਤੇ ਸਾਫ ਸੁਥਰੀ ਸੋਚ ਦੇ ਮਾਲਕ ਹਨ।ਉਹਨਾਂ ਅੱਗੇ ਕਿਹਾ ਕਿ ਜਥੇਦਾਰ ਤਾਰਾ ਸਿੰਘ ਸੱਲਾਂ ਨੇ ਆਕਾਲੀ ਦਲ ਦੇ ਕਈ ਮੋਰਚਿਆਂ ਲਈ ਸ. ਪ੍ਰਕਾਸ਼ ਸਿੰਘ ਬਾਦਲ ਨਾਲ ਰਹਿ ਕੇ ਸ਼ਘਰਸ਼ ਕੀਤਾ ਅਤੇ ਜੇਲਾਂ ਕੱਟੀਆਂ ਹਨ,ਸ੍ਰੋਮਣੀ ਕਮੇਟੀ ਚੋਣਾਂ ਲਈ ਸ੍ਰੋਮਣੀ ਆਕਾਲੀ ਦਲ ਬਾਦਲ ਦੇ ਇਹ ਉਮੀਦਵਾਰ ਹਨ ਤੇ ਭਾਰੀ ਬਹੁਮਤ ਨਾਲ ਜਿੱਤ ਪ੍ਰਾਪਤ ਕਰਨਗੇ।ਜਥੇਦਾਰ ਤਾਰਾ ਸਿੰਘ ਸੱਲਾਂ ਨੇ ਕਿਹਾ ਕਿ ਉਹ ਪਿੱਛਲੇ ੫੫ ਸਾਲਾ ਤੋਂ ਆਕਾਲੀ ਦਲ ਦੀ ਸੇਵਾ ਕਰਦੇ ਆ ਰਹੇ ਹਨ । ਇਸ ਸਮੇਂ ਸਰਕਲ ਪ੍ਰਧਾਨ ਜਗਮੋਹਣ ਸਿੰਘ ਬੱਬੂ ਘੁੰਮਣ ਨੇ ਇਕੱਠੇ ਹੋਏ ਸੈਕੜੇਂ ਆਕਾਲੀ ਵਰਕਰਾਂ ਅਤੇ ਵੋਟਰਾਂ ਦੇ ਇਕੱਠ ਦਾ ਧੰਨਵਾਦ ਕੀਤਾ। ਇਸ ਮੌਕੇ ਸ. ਜਸਜੀਤ ਸਿੰਘ ਥਿਆੜਾ ਚੇਅਰਮੈਨ ਹੈਲਥ ਕਾਰਪੋਰੇਸਨ ਪੰਜਾਬ, ਜੇਨਕੋ ਪੰਜਾਬ ਪ੍ਰਧਾਨ ਜਤਿੰਦਰ ਸਿੰਘ ਲਾਲੀ ਬਾਜਵਾ ,ਸਰਕਲ ਪ੍ਰਧਾਨ ਜਗਮੋਹਣ ਸਿੰਘ ਬੱਬੂ ਘੁੰਮਣ ,ਅਮਰਜੀਤ ਸਿੰਘ ਚੌਹਾਨ,ਸਰਕਲ ਪ੍ਰਧਾਨ ਮੱਖਣ ਸਿੰਘ,ਵਰਿੰਦਰ ਸਿੰਘ ਜੀਆਨੱਥਾ,ਬਲਕਾਰ ਸਿੰਘ ਪੰਨਵਾਂ ਚੇਅਰਮੈਨ,ਜਗਦਪਿ ਸਿੰਘ ਜੱਪਾ, ਸੁਰਜੀਤ ਸਿੰਘ ਕੈਰੇ , ਵਰਿਆਮ ਸਿੰਘ ਅਤੇ ਬਹੁਤ ਸਾਰੇ ਹੋਰ ਆਕਾਲੀ ਵਰਕਰ ਹਾਜਰ ਸਨ।
jd1
Pages
Subscribe to:
Post Comments (Atom)
No comments:
Post a Comment