ਕੰਡੇ ਦਾ ਕੰਡਾ/ਵਿਅੰਗ
ਚਿੱਤਰ--ਡਾ.ਅਮਰੀਕ ਸਿੰਘ ਕੰਡਾ
ਮੁੱਖ ਮੰਤਰੀ ਜੀ ਇਕ ਬਹੁਤ ਹੀ ਖਾਸਮ ਖਾਸ ਚਮਚੇ ਨਾਲ ਗੱਲ ਕਰ ਰਹੇ ਸਨ ਕਿ ਦੂਜੇ ਚਮਚੇ ਨੇ ਕੋਲ ਆ ਕੇ ਕੰਨ ਵਿਚ ਕਿਹਾ “ਸਰ ਇਹ ਨੇ ਰੇਖਾ ਚਿ… ਬੰਬੇ ਵਾਲੇ ।”ਮੁਖ ਮੰਤਰੀ ਨੇ ਸਭ ਨੂੰ ਬਾਹਰ ਜਾਣ ਲਈ ਕਿਹਾ ਹੁਣ ਉਹ ਜਥੇਦਾਰ ਤੇ ਬੰਬੇ ਵਾਲਾ ਬੰਦਾ ਅੰਦਰ ਸੀ ਉਹਨਾਂ ਨੂੰ ਕੋਈ ਅੱਧਾ ਘੰਟਾ ਲੱਗ ਗਿਆ ਏਨੇ ਚ ਦੂਜਾ ਜਥੇਦਾਰ ਕੋਠੀ ਦੇ ਬਾਹਰ ਖੜਾ ਸੋਚ ਰਿਹਾ ਸੀ‘ਇਹ ਕੌਣ ਹੋਇਆ…? ਪਹਿਲਾਂ ਤਾਂ ਕਦੇ ਨਹੀਂ ਚਮਕਿਆ …..? ਬਾਈ ਜੀ ਰੇਖਾ ਦਾ ਚਿੱਤਰ ਅਸੀਂ ਕੀ ਕਰਨਾ ਉਪਰੋਂ ਚੋਣਾ ਨੇ,ਪਰ ਹੋ ਸਕਦੈ ਰੇਖਾ ਨੂੰ ਬਲਾਉਣਾ ਹੋਵੇ,ਪਰ ਰੇਖਾ ਦੀ ਥਾਂ ਤੇ ਹੋਰ ਨਵੀਂ ਕੁੜੀ ਬੁਲਾ ਲੈਂਦੇ,ਨਾ ਉਹਨੂੰ ਗਾਉਣਾ ਆਉਂਦਾ ਵੀਹ ਵਾਰੀ ਟੀ.ਵੀ ਚ ਫਿਲਮ ਫੈਸਟੀਵਲ ਚ ਵੇਖੀ ਆ,ਕੇਸੀ ਨਾਹ ਕੇ ਬੈਠੀ ਹੁੰਦੀ ਆ,ਕੋਈ ਨਾ ਜਾਹ ਲੈਣਦੇ ਬੰਬੇ ਵਾਲਿਆਂ ਨੂੰ ਗੁਰਦਾਸ ਮਾਨ ਨੂੰ ਬੁਲਾਵਾਂਗੇ ਚੋਣਾਂ ਚ,ਕਾਂਗਰਸ ਨੇ ਬੱਬੂ ਮਾਨ ਕਰ ਲਿਆ,ਮਨਪ੍ਰੀਤ ਨੇ ਭਗਵੰਤ ਮਾਨ ਨੂੰ ਪਾਰਟੀ ਚ ਲੈ ਲਿਆ ।ਏਸ ਤੋਂ ਪਹਿਲਾਂ ਕੋਈ ਹੋਰ ਗੁਰਦਾਸ ਮਾਨ ਨੂੰ ਕਰ ਲਵੇ ਬੁੱਕ ਕਰ ਹੀ ਲੈਣਾ । ਠੀਕ ਅੱਧੇ ਘੰਟੇ ਬਾਅਦ ਜਦੋਂ ਉਹ ਮੁੱਖ ਮੰਤਰੀ ਜੀ ਦੇ ਪੀ ਏ ਨਾਲ ਬਾਹਰ ਖੜੇ ਗੱਲ ਕਰਕੇ ਚਲੇ ਗਏ । ਸੋਚ ਰਹੇ ਜਥੇਦਾਰ ਨੇ ਉਹਨਾਂ ਬਾਰੇ ਪੁਛਿਆ………?“ਇਹ ਤਾਂ ਮੁੱਖ ਮੰਤਰੀ ਜੀ ਦਾ ਰੇਖਾ ਚਿੱਤਰ ਲਿਖ ਰਿਹਾ,ਬੰਬੇ ਦਾ ਲੇਖਕ ਹੈ ਜਥੇਦਾਰ ਜੀ ਨੂੰ ਸਮਝ ਨਹੀਂ ਲੱਗੀ ਤੇ ਬੋਲਿਆ “ਯਾਰ ਅਸੀਂ ਬੇਵਕੂਫ ਆਂ,ਸਾਨੂੰ ਨਹੀਂ ਦੱਸਣਾ ਨਾ ਦਸ ਘੱਟ ਤੋਂ ਘੱਟ ਝੂਠ ਤਾਂ ਨਾ ਮਾਰ ਚਿੱਤਰ ਬਣਦਾ ਹੁੰਦਾ ਲਿਖਿਆ ਥੋੜੀ ਜਾਂਦਾ…..।”ਬੁੜ ਬੁੜ ਕਰਦਾ ਕੋਠੀਉ ਬਾਹਰ ਹੋ ਗਿਆ ।
COPY RIGHTED
ਚਿੱਤਰ OW33220 uploaded on 2012-01-19 at 14:25:40 GMT
ਕੰਡਾ ਦਾ ਕੰਡਾ
ਡਾ.ਅਮਰੀਕ ਸਿੰਘ ਕੰਡਾ |
ਸਿਆਸੀ ਦਾਅ-ਪੇਚ--ਡਾ.ਅਮਰੀਕ ਸਿੰਘ ਕੰਡਾ
ਚੋਣਾਂ ਦੇ ਦਿਨ । ਟਿਕਟਾਂ ਦਾ ਰੌਲਾ । ਜੰਗਲ ਦੇ ਰਾਜੇ ਨੇ ਸੱਪ ਨੂੰ ਟਿਕਟ ਦੇ ਦਿੱਤੀ । ਇਹ ਗੱਲ ਜਦੋਂ ਹੀ ਲੂੰਬੜ ਨੂੰ ਪਤਾ ਲੱਗੀ ਉਹ ਰਾਜਾ ਜੀ ਕੋਲ ਗਿਆ ਤੇ ਜਾ ਕੇ ਕਹਿਣ ਲੱਗਾ ਜਨਾਬ ਤੁਸੀਂ ਸਾਨੂੰ ਛੱਡ ਕੇ ਸੱਪ ਨੂੰ ਟਿਕਟ,ਗੱਲ ਸਮਝ ਨਹੀਂ ਪਈ ।”
“ਉਏ ਕਮਲਿਆ ਮੇਰੀ ਐਂਟੀ ਪਾਰਟੀ ਦੇ ਰਾਜੇ ਨਾਲ ਗੱਲ ਹੋ ਗਈ ਤੇ ਨਿਉਲੇ ਨੂੰ ਟਿਕਟ ਦਿਵਾ ਦਿੱਤੀ ਆ,ਸੱਪ ਨੂੰ ਮਰਵਾਉਣ ਲਈ, ਬਸ ਤੂੰ ਮੱਛੀਆਂ ਦਾ ਪ੍ਰਬੰਧ ਕਰ ।”
“ਪਰ ਜਨਾਬ ਮੱਛੀਆਂ ਕੀ ਕਰਨੀਆਂ ਨੇ……?” ਲੂੰਬੜ ਜੀ ਬੋਲੇ
“ਉਏ ਇਹ ਸਿਆਸਤ ਤੂੰ ਨਈਂ ਸਮਝ ਸਕਦਾ,ਮੱਛੀਆਂ ਇਸ ਲਈ ਚਾਹੀਦੀਆਂ ਨੇ,ਬਸ ਤੂੰ ਨਿਉਲੇ ਦੇ ਘਰ ਤੋਂ ਸੱਪ ਦੀ ਖੁੱਡ ਤੱਕ ਮੱਛੀਆਂ ਦੀ ਲਾਈਨ ਲਾਅ ਦਿਉ ਨਿਉਲਾ ਆਪੇ ਸੱਪ ਦੀ ਖੁੱਡ ਲੱਭ ਲਵੇਗਾ ।”ਜੰਗਲ ਦੇ ਰਾਜੇ ਨੇ ਵਿਸਤਾਰ ਨਾਲ ਦਸਿਆ ਤੇ ਰਾਜਾ ਜੀ ਦੀ ਗੱਲ ਤੇ ਲੂੰਬੜ ਜੀ ਨੇ ਪੂਰਾ ਅਮਲ ਕੀਤਾ
COPY RIGHTED ਸਿਆਸੀ ਦਾਅ-ਪੇਚ OW32888 uploaded on 2012-01-12 at 05:24:47 GMT
ਕੰਡੇ ਦਾ ਕੰਡਾ
ਡਾ ਅਮਰੀਕ ਸਿੰਘ ਕੰਡਾ
ਡਾ.ਅਮਰੀਕ ਸਿੰਘ ਕੰਡਾ |
ਮੈਂ ਇਕ ਲੇਖ ਚ ਲਿਖਿਆ ਕਿ ਅੰਗੇਰਜੀ ਭਾਸ਼ਾ ਦੀ ਥਾਂ ਤੇ ਪੰਜਾਬੀ ਤੇ ਹਿੰਦੀ ਭਾਸ਼ਾ ਨੂੰ ਤਰਹੀਜ਼ ਦੇਣੀ ਚਾਹੀਦੀ ਹੈ ਅੰਤ ਚ ਲਿਖਿਆ ਸੀ ਕਿ ਸੰਸਕ੍ਰਿਤ ਸਾਰੀਆਂ ਭਸ਼ਾਵਾਂ ਦੀ ਜਨਨੀ ਹੈ ਪੰਜਾਬੀ ਸਰਲ ਭਾਸ਼ਾ ਹੈ ਇਸ ਨੂੰ ਪਹਿਲ ਦੇਣੀ ਚਾਹੀਦੀ ਹੈ ਤੇ ਸਾਨੂੰ ਇਸ ਭਾਸ਼ਾ ਨੂੰ ਅਪਨਾਉਣਾ ਚਾਹੀਦਾ ਹੈ । ਦੱਖਣ ਦੇ ਇਕ ਬੰਦੇ ਨੇ ਮੈਨੂੰ ਫੋਨ ਕਰਕੇ ਕਿਹਾ “ਅੰਗਰੇਜੀ ਵੀ ਤਾਂ ਇਕ ਭਾਸ਼ਾ ਦੇ ਨਾਤੇ ਪੰਜਾਬੀ ਹਿੰਦੀ ਦੀ ਭੈਣ ਹੀ ਹੋਈ ਯਾਨੀ ਕਿ ਤੁਹਾਡੀ ਮਾਸੀ ਹੋਈ । ਫਿਰ ਕਿਉਂ ਤੁਸੀਂ ਅੰਗਰੇਜੀ ਦੇ ਪਿੱਛੇ ਹੱਥ ਧੋ ਕੇ ਪਏਂ ਹੋਂ ..?”
ਮੈਂ ਉਸਦੇ ਵਿਅੰਗਆਤਮਿਕ ਵਾਰ ਤਾਂ ਸਹਿ ਲਿਆ ਤੇ ਉਸਨੂੰ ਕਰਾਰਾ ਉੱਤਰ ਦਿੱਤਾ
“ਸਾਡੇ ਦੇਸ਼ ਦੀ ਮਾਸੀ ਭੈਣ ਦੀ ਤਰੱਕੀ ਚ ਰੁਕਾਵਟ ਨਹੀਂ ਬਣਦੀ ਪਰ ਇਹ ਵਿਦੇਸੀ ਮਾਸੀ ਵੱਡੀਆਂ ਭੈਣਾਂ ਦੇ ਰਾਹ ਚ ਰੁਕਾਵਟ ਜਰੂਰ ਪੈਦਾ ਕਰ ਰਹੀ ਹੈ ।”
ਉਹਨਾਂ ਨੇ ਗੁੱਸੇ ਚ ਫੋਨ ਹੀ ਕੱਟ ਦਿੱਤਾ ।
COPY RIGHTED ਮਾਸੀ OW32796 uploaded on 2012-01-11 at 08:27:06 GMT
ਸਿਖਿਆ ਮੰਤਰੀ
ਕੰਡੇ ਦਾ ਕੰਡਾ
ਡਾ ਅਮਰੀਕ ਸਿੰਘ ਕੰਡਾ |
ਸਿਖਿਆ ਮੰਤਰੀ--ਡਾ ਅਮਰੀਕ ਸਿੰਘ ਕੰਡਾ
ਇਕ ਅਨਪੜ ਸਿਖਿਆ ਮੰਤਰੀ ਨੂੰ ਸਰਕਾਰੀ ਅਧਿਆਪਕਾਂ ਨੇ ਘੇਰ ਲਿਆ । ਸਾਰੇ ਅਧਿਆਪਕਾਂ ਦੀਆਂ ਮੰਗਾਂ ਬਹੁਤ ਸਨ ਤੇ ਉਹਨਾਂ ਦੇ ਪ੍ਰਧਾਨ ਨੇ ਸਿਖਿਆ ਮੰਤਰੀ ਜੀ ਨੂੰ ਕਿਹਾ ਕਿ
“ਜਦੋਂ ਤੱਕ ਤੁਸੀਂ ਸਾਡੀਆਂ ਸਾਰੀਆਂ ਮੰਗਾਂ ਨਹੀਂ ਮੰਨੋਗੇ ਉਹਦੋਂ ਤੱਕ ਅਸੀਂ ਘੇਰਾਬੰਦੀ ਕਰੀ ਰੱਖਾਂਗੇ,ਚਾਹੇ ਕੁਸ਼ ਵੀ ਹੋ ਜਾਵੇ ਚਾਹੇ ਸਾਡੀ ਜਾਨਾਂ ਵੀ ਕਿਉਂ ਨਾ ਚਲੀਆਂ ਜਾਣ ।”
ਸਿਖਿਆ ਮੰਤਰੀ ਵੀ ਬਹੁਤ ਚਲਾਕ ਸੀ । ਉਹ ਵੀ ਮੌਕਾ ਵੇਖ ਕੇ ਚੌਕਾ ਮਾਰਦਾ ਸੀ । ਉਸਨੇ ਅਧਿਆਪਕ ਯੂਨੀਅਨ ਦੇ ਪ੍ਰਧਾਨ ਤੋਂ ਮਾਈਕ ਫੜਦੇ ਹੋਏ ਕਿਹਾ
“ਜਾਹ ਮੈਂ ਤੈਨੂੰ ਸ਼ਰਾਪ ਦਿੰਦਾ ਹਾਂ ਤੂੰ ਅਗਲੇ ਜਨਮ ਚ ਮੇਰੇ ਵਾਂਗ ਅਨਪੜ ਸਿਖਿਆ ਮੰਤਰੀ ਬਣੇ,ਮੈਂ ਤੇਰੇ ਵਰਗਾ ਪੜਿਆ ਲਿਖਿਆ ਸੂਝਵਾਨ ਅਧਿਆਪਕ ਯੂਨੀਅਨ ਦਾ ਪ੍ਰਧਾਨ ਬਣਾਂ ।”
ਬਸ ਫੇਰ ਕੀ ਸੀ ਪੜੇ ਲਿਖੇ ਪ੍ਰਧਾਨ ਨੂੰ ਕੋਈ ਗੱਲ ਹੀ ਨਹੀਂ ਆਈ ਤੇ ਅਨਪੜ ਸਿਖਿਆ ਮੰਤਰੀ ਜੀ ਘੇਰਾਬੰਦੀ ਤੋੜ ਕੇ ਕਾਫਲੇ ਸਮੇਤ ਨਿੱਕਲ ਗਏ । ਪ੍ਰਧਾਨ ਨੂੰ ਇਹ ਸਮਝ ਨਹੀਂ ਆਈ ਕਿ ਕੀ ਹੋ ਗਿਆ ਉਹ ਸੁੰਨ ਖੜਾ ਰਹਿ ਗਿਆ ।
COPY RIGHTED ਸਿਖਿਆ ਮੰਤਰੀ OW32699 uploaded on 2012-01-10 at 07:16:59 GMT
www.sabblok.blogspot.com ਕੰਡਾ ਦਾ ਕੰਡਾ
ਡਾ.ਅਮਰੀਕ ਸਿੰਘ ਕੰਡਾ
ਡਾ.ਅਮਰੀਕ ਸਿੰਘ ਕੰਡਾ |
ਰੱਬ ਦੀ ਸੌਂਹ
ਇਕ ਜਥੇਦਾਰ ਸਾਹਬ ਚੋਣਾਂ ਚ ਆਪਣੇ ਅੰਦਾਜ ਚ ਵੱਖਰੀ ਤਰ੍ਹਾਂ ਭਾਸਣ ਦੇਣ ਲੱਗੇ ਤੇ ਕਹਿੰਦੇ
“ਮੈਂ ਤੁਹਾਨੂੰ ਇਕ ਜੱਟ ਦੀ ਕਹਾਣੀ ਸਣਾਉਣਾ ਹਾਂ ਮੇਰੇ ਬਚਪਨ ਦੇ ਦਿਨਾਂ ਦੀ ਗੱਲ ਹੈ ਸਾਡੇ ਪਿੰਡ ਦੇ ਸਰਪੰਚ ਕੋਲ ਇਕ ਗਾਂ ਰੱਖੀ ਸੀ ਗਾਂ ਵਿਕਾਊ ਸੀ । ਗਾਂ ਲੈਣ ਆਏ ਬਾਈ ਜੀ ਨੇ ਉਸ ਨੂੰ ਪੁਛਿਆ ਗਾਂ ਕਿਹੜੀ ਨਸਲ ਦੀ ਹੈ ? ਸਰਪੰਚ ਨੂੰ ਪਤਾ ਨਹੀਂ ਸੀ । ਫੇਰ ਉਸਨੂੰ ਪੁਛਿਆ ਕਿ ਗਾਂ ਦੇ ਦੁੱਧ ਚੋਂ ਕਿੰਨਾ ਮੱਖਣ ਨਿਕਲਦਾ ਹੈ ਇਸ ਬਾਰੇ ਵੀ ਉਸਨੂੰ ਗਿਆਨ ਨਹੀਂ ਸੀ ਅੰਤ ਚ ਉਸਨੂੰ ਪੁਛਿਆ ਬਈ ਤੇਰੀ ਗਾਂ ਸਾਰੇ ਸਾਲ ਚ ਕਿੰਨਾ ਦੁੱਧ ਦਿੰਦੀ ਆ….?”
ਸਰਪੰਚ ਨੇ ਫੇਰ ਸਿਰ ਹਿਲਾਉਂਦੇ ਹੋਏ ਕਿਹਾ
“ਰੱਬ ਦੀ ਸੌਂਹ ਮੈਨੂੰ ਕੱਖ ਨਹੀਂ ਪਤਾ,ਪਰ ਮੈਂ ਐਨਾ ਜਰੂਰ ਜਾਣਦਾਂ ਵਾਂ ਕਿ ਗਾਂ ਬੜੀ ਇਮਾਨਦਾਰ ਆ,ਇਹ ਜਿੰਨਾ ਵੀ ਦੁੱਧ ਹੁੰਦਾ ਸਾਰਾ ਦੇ ਦਿੰਦੀ ਆ ।”
ਜਥੇਦਾਰ ਨੇ ਆਪਣੇ ਭਾਸ਼ਣ ਦੇ ਅੰਤ ਚ ਕਿਹਾ
“ਸੱਜਣੋ ਮੈਂ ਵੀ ਉਸ ਗਾਂ ਵਾਂਗ ਹੀ ਆਂ,ਮੇਰੇ ਕੋਲ ਜੋ ਕੁਝ ਵੀ ਆ ਮੈਂ ਸਭ ਤੁਹਾਨੂੰ ਦੇ ਦੇਵਾਂਗਾ,ਤੁਸੀਂ ਮੈਨੂੰ ਆਪਣਾ ਕੀਮਤੀ ਵੋਟ ਦੇ ਦਿਉ ।”
ਨਾਲ ਆਏ ਚਮਚਿਆਂ ਨੇ ਤਾੜੀਆਂ ਮਾਰ ਦਿੱਤੀਆਂ ।
No comments:
Post a Comment