jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday, 7 April 2012

ਪਹਿਲੀ ਮਈ ਰਾਤ ਭਰ ਹੋਣਗੇ ਗੁਰਸ਼ਰਨ ਸਿੰਘ ਦੇ ਨਾਟਕ ਗੁਰਸ਼ਰਨ ਸਿੰਘ ਬਾਰੇ ਦਸਤਾਵੇਜ਼ੀ ਫਿਲਮ ਦਾ ਹੋਏਗਾ ਸ਼ੋਅ

www.sabblok.blogspot.com


ਜਲੰਧਰ, 7 ਅਪ੍ਰੈਲ:     ਪੰਜਾਬ ਲੋਕ ਸਭਿਆਚਾਰਕ ਮੰਚ ਵੱਲੋਂ ਬੀਤੇ 28 ਵਰੇ• ਤੋਂ ਜੋ ਪਹਿਲੀ ਮਈ ਦੀ ਨਾਟਕਾਂ ਅਤੇ ਗੀਤਾਂ ਭਰੀ ਰਾਤ ਪੰਜਾਬੀ ਭਵਨ ਲੁਧਿਆਣਾ ਵਿਖੇ ਮਨਾਈ ਜਾਂਦੀ ਹੈ ਇਸ ਵਾਰ ਨਾਟਕਾਂ ਦੀ ਸਮੁੱਚੀ ਲੜੀ ਹੀ ਗੁਰਸ਼ਰਨ ਭਾਅ ਜੀ ਦੇ ਲਿਖੇ ਨਾਟਕਾਂ ਦੀ ਹੋਏਗੀ ਅਤੇ ਪਲਸ ਮੰਚ ਵੱਲੋਂ ਗੁਰਸ਼ਰਨ ਸਿੰਘ ਦੇ ਬਹੁਪੱਖੀ ਸੰਗਰਾਮੀ ਜੀਵਨ ਦੇ ਗੁਲਦਸਤੇ ਵਜੋਂ ਬਣਾਈ ਜਾ ਰਹੀ ਦਸਤਾਵੇਜ਼ੀ ਫਿਲਮ ਦਿਖਾਈ ਜਾਏਗੀ।
ਪਲਸ ਮੰਚ ਦੇ ਬੁਲਾਰੇ ਅਮੋਲਕ ਸਿੰਘ ਨੇ ਦੱਸਿਆ ਕਿ ਇਸ ਰਾਤ ਮੰਚ ਰੰਗ ਮੰਚ, ਅੰਮ੍ਰਿਤਸਰ (ਕੇਵਲ ਧਾਲੀਵਾਲ) 'ਧਮਕ ਨਗਾਰੇ ਦੀ', ਸੁਚੇਤਕ ਰੰਗ ਮੰਚ (ਅਨੀਤਾ-ਸ਼ਬਦੀਸ਼) 'ਸੁਖੀ ਵਸੇ ਮਸਕੀਨੀਆਂ', ਲੋਕ ਕਲਾ ਮੰਚ, ਮੰਡੀ ਮੁੱਲਾਂਪੁਰ (ਹਰਕੇਸ਼ ਚੌਧਰੀ) 'ਸੀਸ ਤਲੀ 'ਤੇ', ਚੇਤਨਾ ਕਲਾ ਕੇਂਦਰ ਚਮਕੌਰ ਸਾਹਿਬ (ਗੁਰਪ੍ਰੀਤ ਕੌਰ) 'ਮਿੱਟੀ ਦਾ ਮੁੱਲ' ਅਤੇ ਅੰਮ੍ਰਿਤਸਰ ਨਾਟਕ ਕਲਾ ਕੇਂਦਰ, ਚੰਡੀਗੜ• (ਏਕਤਰ) 'ਅੱਖਾਂ' ਨਾਟਕ ਪੇਸ਼ ਕਰਨਗੇ।
ਪਲਸ ਮੰਚ ਦੀ ਸੂਬਾ ਕਮੇਟੀ ਦੀ ਮੀਟਿੰਗ 'ਚ ਹੱਥ ਲਏ ਵਿਸ਼ੇਸ਼ ਕਾਰਜ ਵਜੋਂ ਤਿਆਰ ਕੀਤੀ ਜਾ ਰਹੀ ਗੁਰਸ਼ਰਨ ਭਾਅ ਜੀ ਬਾਰੇ ਦਸਤਾਵੇਜ਼ੀ ਫਿਲਮ ਲਈ ਸਭ ਨੂੰ ਜਨਤਕ ਅਪੀਲ ਕੀਤੀ ਗਈ ਹੈ ਕਿ ਉਹ ਗੁਰਸ਼ਰਨ ਸਿੰਘ ਬਾਰੇ ਕੋਈ ਵੀ ਫੋਟੋ, ਆਡੀਓ ਵੀਡੀਓ ਕੈਸਿਟ ਜਾਂ ਕੋਈ ਹੋਰ ਦਸਤਾਵੇਜ਼ ਹੋਵੇ ਤਾਂ ਇਸ ਫਿਲਮ ਦੀ ਅਮੀਰੀ ਅਤੇ ਖੂਬਸੂਰਤੀ ਲਈ ਪਲਸ ਮੰਚ ਨਾਲ ਜਰੂਰ ਸਾਂਝੀ ਕਰਨ ਤਾਂ ਜੋ ਉਸਨੂੰ ਢੁਕਵੀਂ ਥਾਂ ਦਿੱਤੀ ਜਾ ਸਕੇ।  ਪਲਸ ਮੰਚ ਵੱਲੋਂ ਇਸ ਕਾਰਜ ਨੂੰ ਪ੍ਰਮੁੱਖ ਤੌਰ 'ਤੇ ਮਾਸਟਰ ਤਰਲੋਚਨ ਸਿੰਘ ਨੇ ਹੱਥ ਲਿਆ ਹੈ।
ਲੋਕ ਸੰਗੀਤ ਮੰਡਲੀ ਭਦੌੜ (ਮਾਸਟਰ ਰਾਮ ਕੁਮਾਰ) ਅਤੇ ਰਸੂਲਪੁਰ ਕਵੀਸ਼ਰੀ ਜੱਥਾ ਗੀਤ-ਸੰਗੀਤ ਪੇਸ਼ ਕਰੇਗਾ।

No comments: