ਸਥਾਨਿਕ ਬਲਾਕ ਸੰਮਤੀ ਦਫਤਰ ਵਿਖੇ ਕਰਵਾਈ ਗਈ ਬੋਲੀ ਦੇ ਦ੍ਰਿਸ਼ ( ਫੋਟੋ -ਨਿੱਕੂ- ) |
ਦਸੂਹਾ ,9 ਅਪ੍ਰੈਲ (ਸੁਰਜੀਤ ਸਿੰਘ ਨਿੱਕੂ) ਹਰ ਸਾਲ ਦੀ ਤਰ•ਾ ਇਸ ਸਾਲ ਫਿਰ ਨਵੇ ਬਣੇ ਬੱਸ ਸਟੈਡ ਦੀਆਂ ਦੁਕਾਨਾਂ,ਸਾਈਕਲ ਸਟੈਡ ਅਤੇ ਅੱਡਾ ਫੀਸ ਦੀ ਬੋਲੀ ਸਥਾਨਿਕ ਬਲਾਕ ਸੰਮਤੀ ਦਫਤਰ ਵਿਖੇ ਐਸ.ਡੀ.ਐਮ.ਦਸੂਹਾ ਉਮਾ ਸ਼ੰਕਰ ਗੁਪਤਾ ਅਤੇ ਡੀ.ਡੀ.ਪੀ.À.ਅਵਤਾਰ ਸਿੰਘ ਭੁੱਲਰ ਦੀ ਅਗਵਾਈ ਹੇਠ ਹੋਈ। ਇਸ ਮੌਕੇ ਤੇ ਅੱਡਾ ਫੀਸ ਦੀ ਬੋਲੀ 80 ਲੱਖ ਵਿਚ,ਮਲਕੀਤ ਸਿੰਘ ਪੱਤਰ ਹਰਬੰਸ ਸਿੰਘ ਵਾਸੀ ਗੰਗਾ ਚੱਕ , ਸਾਈਕਲ ਸਟੈਡ ਦੀ ਬੋਲੀ 5 ਲੱਖ 65 ਹਜਾਰ ਵਿਚ ਜਗਦੀਪ ਸਿੰਘ ਪੱਤਰ ਸੁਰਿੰਦਰ ਸਿੰਘ ਵਾਸੀ ਖੁੱਡਾ ਅਤੇ ਬੱਸ ਸਟੈਡ ਅੰਦਰ ਬਣੀਆਂ ਦੁਕਾਨਾਂ ਨੂੰ ਇੱਕ ਸਾਲ ਦੇ ਠੇਕੇ ਤੇ ਦਿੱਤਾ ਗਿਆ। ਇਸ ਮੌਕੇ ਤੇ ਐਸ.ਡੀ.ਐਮ.ਦਸੂਹਾ ਉਮਾ ਸ਼ੰਕਰ ਗੁਪਤਾ ਅਤੇ ਡੀ.ਡੀ.ਪੀ.À.ਅਵਤਾਰ ਸਿੰਘ ਭੁੱਲਰ ਨੇ ਦੱਸਿਆ ਕਿ ਬੱਸ ਸਟੈਡ ਦੀ ਸਫਾਈ ਅਤੇ ਬੱਸ ਸਟੈਡ ਅੰਦਰ ਨਵੇ ਬਣੇ ਰੈਸਟੋਰੈਟ ਦੀ ਬੋਲੀ ਨਾ ਵਧਣ ਕਾਰਨ ਰੱਦ ਕਰ ਦਿੱਤੀ ਗਈ ਹੈ। ਇਸ ਮੌਕੇ ਤੇ ਬਲਾਕ ਸੰਮਤੀ ਚੇਅਰਮੈਨ ਬਲਕਾਰ ਸਿੰਘ ਪੰਨਵਾਂ,ਸਰਕਲ ਪ੍ਰਧਾਨ ਜਗਮੋਹਨ ਸਿੰਘ ਘੁੰਮਣ ਬੱਬੂ, ਜਿਲਾ ਪ੍ਰਧਾਨ ਐਸ.ਸੀ.ਵਿੰਗ ਨਿਰਮਲ ਸਿੰਘ, ਜਿਲਾ ਪ੍ਰਧਾਨ ਐਸ.À.ਆਈ. ਕਰਮਵੀਰ ਸਿੰਘ ਘੁੰਮਣ,ਸ਼ਹਿਰੀ ਪ੍ਰਧਾਨ ਕਰਨੈਲ ਸਿੰਘ ਖਾਲਸਾ, ਕੌਸ਼ਲਰ ਬੱਬੀ ਡੋਗਰਾ,ਮੰਡਲ ਪ੍ਰਧਾਨ ਜਸਵੰਤ ਸਿੰਘ ਪੱਪੂ, ਸਰਪੰਚ ਲੱਖੀ ਠੱਕਰ, ਸਰਪੰਚ ਵਰਿੰਦਰਜੀਤ ਸਿੰਘ ਸੋਨੂੰ ਆਦਿ ਤੋ ਇਲਾਵਾ ਭਾਰੀ ਗਿਣਤੀ ਵਿਚ ਬੋਲੀਕਾਰ ਹਾਜਰ ਸਨ।
No comments:
Post a Comment