jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday, 6 April 2012

ਮਾਮਲਾ ਸਲਾਬਤਪੁਰਾ ਵਿਖੇ ਜਾਮ ਏ ਇੰਸਾਂ ਪਿਲਾਉਣ ਦਾ----- ਡੇਰਾ ਸਿਰਸਾ ਦੇ ਮੁਖੀ ਨੂੰ ਅਦਾਲਤ ਨੇ 10 ਮਈ ਲਈ ਤਲਬ ਕੀਤਾ

www.sabblok.blogspot.com
-
ਬਠਿੰਡਾ/2 ਅਪਰੈਲ/ ਬੀ ਐਸ ਭੁੱਲਰ-
ਮੌਜੂਦਾ ਵਿਧਾਨ ਸਭਾ ਲਈ ਵੋਟਾਂ ਪੈਣ ਤੋਂ ਤਿੰਨ ਦਿਨ ਪਹਿਲਾਂ ਡੇਰਾ ਸੱਚਾ ਸੌਦਾ ਦੇ ਮੁਖੀ ਗਰਮੀਤ ਰਾਮ ਰਹੀਮ ਸਿੰਘ ਵਿਰੁੱਧ ਦਰਜ ਕੀਤੇ ਮੁਕੱਦਮੇ ਨੂੰ ਰੱਦ ਕਰਵਾਉਣ ਲਈ ਪੁਲਿਸ ਵੱਲੋਂ ਦਿੱਤੀ ਦਰਖਾਸਤ ਨੂੰ ਰੱਦ ਕਰਦਿਆਂ ਚੀਫ ਜੁਡੀਸੀਅਲ ਮੈਜਿਸਟਰੇਟ ਬਠਿੰਡਾ ਨੇ ਅਦਾਲਤੀ ਸੁਣਵਾਈ ਦੇ ਹੁਕਮ ਜਾਰੀ ਕਰਦਿਆਂ ਡੇਰਾ ਮੁਖੀ ਨੂੰ 10 ਮਈ ਲਈ ਜਾਤੀ ਤੌਰ ਤੇ ਤਲਬ ਕਰ ਲਿਆ ਹੈ।
ਜਿਕਰਯੋਗ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਾਜੇ ਖਾਲਸਾ ਪੰਥ ਦੀ ਤਰਜ ਤੇ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੇ ਪੰਜਾਬ ਵਿਚਲੇ ਆਪਣੇ ਹੈੱਡਕੁਆਟਰ ਸਲਾਬਤਪੁਰਾ ਵਿਖੇ ਜੋ ਜਾਮ ਏ ਇੰਸਾਂ ਆਪਣੇ ਸੱਤ ਪ੍ਰੇਮੀਆਂ ਨੂੰ ਛਕਾਇਆ ਸੀ, ਉਸ ਬਦਲੇ ਖਾਲਸਾ ਦੀਵਾਨ ਸ੍ਰੀ ਗੁਰੂ ਸਿੰਘ ਸਭਾ ਦੇ ਪ੍ਰਧਾਨ ਸ੍ਰ: ਰਜਿੰਦਰ ਸਿੰਘ ਸਿੱਧੂ ਦੀ ਸਿਕਾਇਤ ਤੇ ਥਾਨਾ ਕੋਤਵਾਲੀ ਦੀ ਪੁਲਿਸ ਨੇ ਉਸ ਵਿਰੁੱਧ 20 ਮਈ 2007 ਨੂੰ ਭਾਰਤੀ ਦੰਡਾਵਲੀ ਦੀ ਧਾਰਾ 295 ਏ, 153 ਏ ਅਤੇ 298 ਅਧੀਨ ਮੁਕੱਦਮਾ ਨੰਬਰ 262 ਦਰਜ ਕੀਤਾ ਸੀ।
ਇਸ ਮੁਕੱਦਮੇ ਨੂੰ ਰੱਦ ਕਰਵਾਉਣ ਲਈ ਡੇਰਾ ਮੁਖੀ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਖੇ ਕਰਿਮੀਨਲ ਰਿੱਟ ਪਟੀਸਨ ਨੰਬਰ 39792-ਐਮ ਆਫ 2007 ਦਾਇਰ ਕੀਤੀ ਸੀ। ਅਦਾਲਤ ਵੱਲੋਂ ਜਾਰੀ ਕੀਤੇ ਨੋਟਿਸ ਦੇ ਜੁਆਬ ਵਿੱਚ ਉਸ ਵੇਲੇ ਦੇ ਬਠਿੰਡਾ ਪੁਲਿਸ ਦੇ ਸੀਨੀਅਰ ਕਪਤਾਨ ਨੇ ਜੋ ਹਲਫੀਆ ਬਿਆਨ ਪੇਸ ਕੀਤਾ, ਉਸ ਰਾਹੀਂ ਉਕਤ ਮੁਕੱਦਮੇ ਨੂੰ ਇਸ ਦਲੀਲ ਨਾਲ ਰੱਦ ਨਾ ਕਰਨ ਦੀ ਬੇਨਤੀ ਕੀਤੀ ਗਈ ਸੀ, ਕਿ ਫਾਈਲ ਤੇ ਦਰਜ ਗਵਾਹੀਆਂ ਅਨੁਸਾਰ ਇਹ ਇੱਕ ਅਜਿਹਾ ਬੱਜਰ ਗੁਨਾਹ ਹੈ ਜਿਸਦੀ ਅਦਾਲਤੀ ਸੁਣਵਾਈ ਜਰੂਰੀ ਹੈ।
ਐਸ ਐਸ ਪੀ ਦੇ ਹਲਫੀਆ ਬਿਆਨ ਰਾਹੀਂ ਉੱਚ ਅਦਾਲਤ ਨੂੰ ਇਹ ਵੀ ਦੱਸਿਆ ਗਿਆ ਸੀ, ਕਿ ਇਹ ਮੁਕੱਦਮਾ ਪਟਿਆਲਾ ਜੋਨ ਦੇ ਇੰਸਪੈਕਟਰ ਜਨਰਲ ਆਫ ਪੁਲਿਸ ਵੱਲੋਂ ਡੂੰਘਾਈ ਨਾਲ ਕੀਤੀ ਪੜਤਾਲ ਤੋਂ ਬਾਅਦ ਹੀ ਦਰਜ ਕੀਤਾ ਗਿਐ। ਡੇਰਾ ਮੁਖੀ ਦੀ ਪਟੀਸਨ ਤੇ ਦੋਵਾਂ ਧਿਰਾਂ ਦੇ ਵਕੀਲਾਂ ਵੱਲੋਂ ਕੀਤੀ ਕਈ ਦਿਨ ਦੀ ਬਹਿਸ ਤੋਂ ਬਾਅਦ ਜਦ ਜਸਟਿਸ ਰਣਜੀਤ ਸਿੰਘ ਨੇ ਫੈਸਲਾ ਸੁਣਾਉਣਾ ਚਾਹਿਆ ਤਾਂ ਅਦਾਲਤ ਦੇ ਰੁਖ਼ ਨੂੰ ਭਾਂਪਦਿਆਂ ਗੁਰਮੀਤ ਰਾਮ ਰਹੀਮ ਸਿੰਘ ਦੇ ਵਕੀਲ ਨੇ ਪਟੀਸਨ ਵਾਪਸ ਲੈ ਲਈ।
ਡੇਰਾ ਮੁਖੀ ਵਿਰੁੱਧ ਦਰਜ ਕੀਤੇ ਮੁਕੱਦਮੇ ਨੂੰ ਰੱਦ ਕਰਵਾਉਣ ਲਈ ਕੋਤਵਾਲੀ ਪੁਲਿਸ ਨੇ ਚੀਫ਼ ਜੁਡੀਸੀਅਲ ਮੈਜਿਸਟਰੇਟ ਬਠਿੰਡਾ ਦੀ ਅਦਾਲਤ ਵਿਖੇ 30 ਜਨਵਰੀ ਨੂੰ ਪਈਆਂ ਵੋਟਾਂ ਤੋਂ ਤਿੰਨ ਦਿਨ ਪਹਿਲਾਂ ਜੋ ਦਰਖਾਸਤ ਪੇਸ ਕੀਤੀ ਹੈ, ਉਸ ਰਾਹੀਂ ਇਹ ਦਾਅਵਾ ਕੀਤਾ ਗਿਐ ਕਿ ਮੁੱਦਈ ਰਜਿੰਦਰ ਸਿੰਘ ਵੱਲੋਂ ਦਿੱਤੇ ਹਲਫੀਆ ਬਿਆਨ ਅਨੁਸਾਰ ਨਾ ਤਾਂ ਉਹ ਉਸ ਦਿਨ ਜਾਮ ਏ ਇੰਸਾਂ ਪਿਲਾਉਣ ਵਾਲੇ ਸਮਾਗਮ ਵਿੱਚ ਸਾਮਲ ਸੀ ਅਤੇ ਨਾ ਹੀ ਡੇਰਾ ਮੁਖੀ ਘਟਨਾ ਸਥਾਨ ਤੇ ਮੌਜੂਦ ਸੀ। ਇੱਥੋਂ ਤੱਕ ਕਿ ਪੁਲਿਸ ਅਜਿਹੇ ਸਮਾਗਮ ਦੇ ਆਯੋਜਿਤ ਹੋਣ ਤੋਂ ਹੀ ਮੁਨਕਰ ਹੋ ਗਈ।
ਇੱਥੇ ਇਹ ਵੀ ਜਿਕਰਯੋਗ ਹੈ ਕਿ ਇਸ ਮੁਕੱਦਮੇ ਸਬੰਧੀ ਵਕਤ ਸਿਰ ਚਲਾਨ ਪੇਸ ਨਾ ਕਰਨ ਦਾ ਨੋਟਿਸ ਲੈਂਦਿਆਂ ਅਕਾਲੀ ਦਲ ਪੰਚ ਪ੍ਰਧਾਨੀ ਦੇ ਆਗੂ ਐਡਵੋਕੇਟ ਸ੍ਰ: ਜਸਪਾਲ ਸਿੰਘ ਮੰਝਪੁਰ ਅਤੇ ਬਾਬਾ ਹਰਦੀਪ ਸਿੰਘ ਗੁਰੂਸਰ ਮਹਿਰਾਜ ਨੇ ਇਹ ਬੇਨਤੀ ਕਰਦਿਆਂ ਪਹਿਲਾਂ ਹੀ ਇੱਕ ਦਰਖਾਸਤ ਦਾਇਰ ਕਰ ਦਿੱਤੀ ਸੀ, ਕਿ ਅਦਾਲਤ ਇਸ ਮੁਕੱਦਮੇ ਦੀ ਖੁਦ ਸੁਣਵਾਈ ਕਰੇ। ਪੁਲਿਸ ਵੱਲੋਂ ਪੇਸ ਕੀਤੀ ਕੈਂਸਲੇਸਨ ਰਿਪੋਰਟ ਅਤੇ ਉਕਤ ਦਰਖਾਸਤ ਨੂੰ ਅਦਾਲਤ ਨੇ ਇੱਕਠਾ ਕਰ ਦਿੱਤਾ ਸੀ।
ਅੱਜ ਬਾਅਦ ਦੁਪਹਿਰ ਸੁਣਾਏ ਫੈਸਲੇ ਰਾਹੀਂ ਚੀਫ਼ ਜੁਡੀਸੀਅਲ ਮੈਜਿਸਟਰੇਟ ਸ੍ਰ: ਹਰਜੀਤ ਸਿੰਘ ਨੇ ਪੁਲਿਸ ਦੀ ਰਿਪੋਰਟ ਰੱਦ ਕਰਦਿਆਂ ਇਹ ਸਪਸਟ ਕਰ ਦਿੱਤਾ ਕਿ ਡੇਰਾ ਮੁਖੀ ਵਿਰੁੱਧ ਭਾਰਤੀ ਦੰਡਾਵਲੀ ਦੀ ਧਾਰਾ 295 ਏ, 298 ਅਤੇ 153 ਏ ਅਧੀਨ ਮੁਕੱਦਮਾ ਚਲਾਉਣ ਦੇ ਸਬੂਤ ਫਾਈਲ ਤੇ ਮੌਜੂਦ ਹਨ। ਉਹਨਾਂ ਹਦਾਇਤ ਕੀਤੀ ਕਿ ਡੇਰਾ ਮੁਖੀ 10 ਮਈ ਨੂੰ ਜਾਤੀ ਤੌਰ ਤੇ ਅਦਾਲਤ ਸਾਹਮਣੇ ਪੇਸ ਹੋਵੇ। ਰਾਜਨੀਤਕ ਤੌਰ ਤੇ ਅੱਜ ਦਾ ਫੈਸਲਾ ਬਹੁਤ ਹੀ ਮਹੱਤਵਪੂਰਨ ਹੈ ਕਿਉਂਕਿ ਸਿਆਸੀ ਵਿਸਲੇਸ਼ਕ ਇਸਨੂੰ ਮੌਜੂਦਾ ਵਿਧਾਨ ਸਭਾ ਦੀਆਂ ਚੋਣਾਂ ਲਈ ਵੋਟਾਂ ਵਾਸਤੇ ਹੋਈ ਸੌਦੇਬਾਜੀ ਵਜੋਂ ਦੇਖ ਰਹੇ ਸਨ

No comments: