ਸ਼ਹੀਦ ਭਗਤ ਸਿੰਘ ਕੁਸ਼ਟ ਆਸ਼ਰਮ ਨੂੰ ਹਲਕਾ ਵਿਧਾਇਕ ਅਮਰਜੀਤ ਸਿੰਘ ਸਾਹੀ ਚੈੱਕ ਦਿੰਦੇ ਹੋਏ ਤੇ ਨਾਲ ਹੋਰ ( ਫੋਟੋ-ਨਿੱਕੂ ) |
ਦਸੂਹਾ, 08 ਅਪ੍ਰੈਲ (ਸੁਰਜੀਤ ਸਿੰਘ ਨਿੱਕੂ)- ਰਾਮ ਨੌਮੀ ਦੇ ਪਵਿੱਤਰ ਮੌਕੇ 'ਤੇ ਸਥਾਨਿਕ ਸ਼ਹੀਦ ਭਗਤ ਸਿੰਘ ਕੁਸ਼ਟ ਆਸ਼ਰਮ ਵਿਖੇ ਸਥਿਤ ਸ਼੍ਰੀ ਰਾਮ ਭਗਵਾਨ ਜੀ ਦੇ ਮੰਦਿਰ ਵਿਖੇ ਸ: ਅਮਰਜੀਤ ਸਿੰਘ ਸਾਹੀ ਵਿਧਾਇਕ ਦਸੂਹਾ ਵੱਲੋਂ ਮੱਥਾ ਟੇਕਿਆ ਗਿਆ, ਪੂਜਾ ਅਰਚਨਾ ਕੀਤੀ ਗਈ ਤੇ ਮੁਬਾਰਕਾਂ ਦਿੱਤੀਆਂ ਗਈਆਂ। ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨ ਤੇ ਵਾਰਡ ਦੇ ਐਮ.ਸੀ. ਸ: ਜਗਮੋਹਨ ਸਿੰਘ ਬੱਬੂ ਘੁੰਮਣ ਵੱਲੋਂ ਸਾਹੀ ਸਾਹਿਬ ਨੂੰ ਕੁਸ਼ਟ ਆਸ਼ਰਮ ਦੀਆਂ ਸਮੱਸਿਆਵਾਂ ਬਾਰੇ ਦੱਸਿਆ ਗਿਆ। ਜਿਨ•ਾਂ ਵਿਚ ਆਸ਼ਰਮ ਦੀ ਮੁੱਖ ਸਮੱਸਿਆ ਸੀਵਰੇਜ ਦਾ ਸਾਹੀ ਸਾਹਿਬ ਨੇ ਪਹਿਲ ਦੇ ਅਧਾਰ 'ਤੇ ਹੱਲ ਕਰਨ ਦਾ ਭਰੋਸਾ ਦਿਵਾਇਆ। ਇਸ ਤੋਂ ਇਲਾਵਾ ਸਰਪੰਚ ਸੁਸ਼ਮਾ ਕੁਮਾਰੀ ਗ੍ਰਾਮ ਪੰਚਾਇਤ ਸਾਹੂ ਦਾ ਪਿੰਡ, ਐਨ.ਆਰ.ਆਈ ਕੁਲਵੰਤ ਸਿੰਘ ਯੁ.ਐਸ.ਏ., ਸਾਬਕਾ ਸਰਪੰਚ ਸੰਤੋਖ ਸਿੰਘ, ਗੁਲਜਾਰ ਸਿੰਘ ਨੇ ਲੰਗਰ ਦੀ ਸੇਵਾ ਲਈ 16100 ਰੁ: ਨਕਦ ਆਸ਼ਰਮ ਨੂੰ ਦਿੱਤੇ। ਇਸ ਸਮੇਂ ਹੋਰਨਾਂ ਤੋਂ ਇਲਾਵਾ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਸਟੇਟ ਨੁਮਾਇੰਦਾ ਪੀ.ਏ.ਡੀ.ਬੀ., ਹਰਵਿੰਦਰ ਸਿੰਘ ਕਲਸੀ ਪ੍ਰਧਾਨ ਵਿਸ਼ਵਕਰਮਾ ਸਭਾ, ਮਹਿੰਦਰ ਸਿੰਘ ਤੇ ਹੋਰ ਵੀ ਹਾਜਿਰ ਸਨ।
-
No comments:
Post a Comment