jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 7 April 2012

ਗ਼ਦਰ ਪਾਰਟੀ ਸਥਾਪਨਾ ਦਿਵਸ ਸਮਾਗਮ 13 ਨੂੰ

www.sabblok.blogspot.com


ਜਲੰਧਰ:     ਦੇਸ਼ ਦੇ ਅਜ਼ਾਦੀ ਸੰਗਰਾਮ 'ਚ ਵਿਲੱਖਣ ਇਨਕਲਾਬੀ ਭੂਮਿਕਾ ਅਦਾ ਕਰਨ ਵਾਲੀ ਗ਼ਦਰ ਪਾਰਟੀ ਦੇ 13 ਅਪ੍ਰੈਲ ਨੂੰ ਸਥਾਨਕ ਦੇਸ਼ ਭਗਤ ਯਾਦਗਾਰ ਹਾਲ 'ਚ ਮਨਾਏ ਜਾ ਰਹੇ 99ਵੇਂ ਸਥਾਪਨਾ ਦਿਹਾੜੇ ਮੌਕੇ ਜਿਥੇ ਮਹਾਨ ਦੇਸ਼ ਭਗਤ ਖ਼ਾਨਖੋਜੇ ਦੀ ਧੀ ਅਤੇ ਲੇਖਿਕਾ ਸਵਿਤਰੀ ਸਾਹਨੀ (ਮਹਾਰਾਸ਼ਟਰ) ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ ਉਥੇ ਨਾਮਵਰ ਇਤਿਹਾਸਕਾਰ ਪ੍ਰੋ. ਹਰੀਸ਼ ਕੇ.ਪੁਰੀ 'ਗ਼ਦਰ ਲਹਿਰ: ਪਰਸੰਗਕਤਾ ਅਤੇ ਤਕਾਜ਼ੇ' ਵਿਸ਼ੇ ਉਪਰ ਕੁੰਜ਼ੀਵਤ ਭਾਸ਼ਣ ਦੇਣਗੇ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਡਾ. ਰਘਬੀਰ ਕੌਰ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦਸਿਆ ਕਿ ਕਮੇਟੀ ਖ਼ਾਨਖੋਜੇ ਦੀ ਧੀ ਦਾ ਸਨਮਾਨ ਕਰਦੀ ਹੋਈ ਜਿਥੇ ਮਾਣ ਮਹਿਸੂਸ ਕਰੇਗੀ ਉਥੇ ਡਾ. ਹਰੀਸ਼ ਕੇ.ਪੁਰੀ ਦੇ ਭਾਸ਼ਣ 'ਚ ਸਾਡੇ ਸਮਿਆਂ ਦੀਆਂ ਚੁਣੌਤੀਆਂ ਸਵੀਕਾਰ ਕਰਨ ਲਈ ਸਾਡੀ ਇਤਿਹਾਸਕ ਵਿਰਾਸਤ ਦੀਆਂ ਬੁਲੰਦ ਕਦਰਾਂ ਕੀਮਤਾਂ ਰੌਸ਼ਨ ਮਿਨਾਰ ਵਜੋਂ ਤਸਲੀਮ ਕਰਨ ਉਪਰ ਜੋਰ ਦਿੱਤਾ ਜਾਏਗਾ।  ਕਮੇਟੀ ਦੇ ਟਰੱਸਟੀ ਅਤੇ ਉੱਘੇ ਕਹਾਣੀਕਾਰ ਪ੍ਰੋ. ਵਰਿਆਮ ਸਿੰਘ ਸੰਧੂ ਵੱਲੋਂ ਲਿਖਿਆ ਸਨਮਾਨ-ਪੱਤਰ ਸਵਿਤਰੀ ਸਾਹਨੀ ਅਤੇ ਉਨ•ਾਂ ਦੇ ਜੀਵਨ ਸਾਥੀ ਨੂੰ ਕਮੇਟੀ ਵੱਲੋਂ ਭੇਂਟ ਕੀਤਾ ਜਾਏਗਾ।
ਜ਼ਿਕਰਯੋਗ ਹੈ ਕਿ ਸਥਾਪਨਾ ਦਿਵਸ ਦਾ ਆਗਾਜ਼ ਠੀਕ 11 ਵਜੇ ਗ਼ਦਰੀ ਬਾਬਾ ਜਵਾਲਾ ਸਿੰਘ ਆਡੀਟੋਰੀਅਮ 'ਚ ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰ ਅਤੇ ਬਾਬਾ ਭਗਤ ਸਿੰਘ ਬਿਲਗਾ ਦੇ ਸਪੁੱਤਰ ਕੁਲਬੀਰ ਸਿੰਘ ਸੰਘੇੜਾ ਵੱਲੋਂ ਗ਼ਦਰੀ ਝੰਡਾ ਲਹਿਰਾਉਣ ਨਾਲ ਹੋਏਗਾ।  ਇਸ ਮੌਕੇ ਉਹ ਉਦਘਾਟਨੀ ਸ਼ਬਦ ਵੀ ਕਹਿਣਗੇ।
ਡਾ. ਚਮਨ ਲਾਲ (ਜਵਾਹਰ ਲਾਲ ਨਹਿਰੂ ਯੂਨੀਵਰਸਿਟੀ, ਦਿੱਲੀ) ਉਚੇਚੇ ਤੌਰ 'ਤੇ 'ਗ਼ਦਰ ਲਹਿਰ ਦੀ ਕਹਾਣੀ: ਤਸਵੀਰਾਂ ਦੀ ਜ਼ੁਬਾਨੀ' ਪੇਸ਼ ਕਰਨਗੇ।
ਸਮਾਗਮ 'ਤੇ ਨਿਚੋੜਵੀਂ ਟਿੱਪਣੀ ਕਰਦੇ ਹੋਏ ਕਮੇਟੀ ਦੇ ਪ੍ਰਧਾਨ ਕਾਮਰੇਡ ਦਰਬਾਰਾ ਸਿੰਘ ਢਿੱਲੋਂ ਗ਼ਦਰ ਸ਼ਤਾਬਦੀ ਦੀ ਸਫ਼ਲਤਾ ਲਈ ਸਭਨਾ ਦੇਸ਼ ਭਗਤ ਲੋਕ-ਹਿਤੈਸ਼ੀ, ਅਗਾਂਹ-ਵਧੂ, ਇਨਕਲਾਬੀ-ਜਮਹੂਰੀ ਸ਼ਕਤੀਆਂ ਨੂੰ ਦੇਸ਼ ਵਿਦੇਸ਼ ਅੰਦਰ  ਮਿਲਕੇ ਉੱਦਮ ਕਰਨ ਦੀ ਅਪੀਲ ਕਰਨਗੇ।

No comments: