jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday, 12 April 2012

ਦਸੂਹਾ ਪਹੁੰਚਣ 'ਤੇ ਮੁੱਖ ਸੰਸਦੀ ਸਕੱਤਰ ਅਮਰਜੀਤ ਸਿੰਘ ਸਾਹੀ ਦਾ ਨਿੱਘਾ ਸਵਾਗਤ ।

www.sabblok.blogspot.com
ਹਲਕੇ ਦਾ ਵਿਕਾਸ ਬਿਨਾ ਕਿਸੇ ਭੇਦਭਾਵ ਦੇ ਹੋਵੇਗਾ : ਅਮਰਜੀਤ ਸਾਹੀ ।
ਫੋਟੋ -ਨਿੱਕੂ-



ਦਸੂਹਾ, 11 ਅਪ੍ਰੈਲ : (ਸੁਰਜੀਤ ਸਿੰਘ ਨਿੱਕੂ)- ਦਸੂਹਾ ਤੋਂ ਵਿਧਾਇਕ ਅਮਰਜੀਤ ਸਿੰਘ ਸਾਹੀ ਮੁੱਖ ਸੰਸਦੀ ਸਕੱਤਰ ਦੀ ਸੰਹੁ ਚੁੱਕਣ ਤੋਂ ਬਾਅਦ ਅੱਜ ਦਸੂਹਾ ਪਹੁੰਚਣ ਤੇ ਉਨ•ਾਂ ਦਾ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਵਰਕਰਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਅਤੇ ਦਸੂਹਾ ਦੇ ਰੈਸਟ ਹਾਊਸ ਵਿਚ ਕਰਵਾਏ ਗਏ ਸਵਾਗਤੀ ਸਮਾਰੋਹ ਦੌਰਾਨ ਸ.ਸਾਹੀ ਨੂੰ ਜੀ ਆਇਆਂ ਆਖਿਆ ਗਿਆ। ਇਸ ਸਮਾਰੋਹ ਵਿਚ ਦਸੂਹਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨ ਜਗਮੋਹਣ ਸਿੰਘ ਘੁੰਮਣ ਵੱਲੋਂ ਸ.ਅਮਰਜੀਤ ਸਿੰਘ ਸਾਹੀ ਨੂੰ ਮੁੱਖ ਸੰਸਦੀ ਸਕੱਤਰ ਬਣਾਏ ਜਾਣ ਤੇ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਅਤੇ ਉਪ-ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕੀਤਾ ਅਤੇ ਸ.ਸਾਹੀ ਨੂੰ ਮੁੱਖ ਸੰਸਦੀ ਸਕੱਤਰ ਬਣਨ ਤੇ ਵਧਾਈ ਦਿੱਤੀ । ਇਸ ਤੋਂ ਇਲਾਵਾ ਜ਼ਿਲਾ ਪ੍ਰਧਾਨ ਇਸਤਰੀ ਵਿੰਗ ਉਮੇਸ਼ ਸ਼ਾਕਰ, ਪੰਜਾਬ ਖਾਦੀ ਬੋਰਡ ਦੇ ਚੇਅਰਮੈਨ ਵਿਜੇ ਸਾਂਪਲਾ, ਮਾਰਕੀਟ ਕਮੇਟੀ ਦਸੂਹਾ ਦੇ ਉਪ-ਚੇਅਰਮੈਨ ਸੁਰਜੀਤ ਸਿੰਘ ਕੈਂਰੇ, ਮੰਡਲ ਪ੍ਰਧਾਨ ਭਾਜਪਾ ਜਸਵੰਤ ਸਿੰਘ ਪੁੱਪੂ ਅਤੇ ਮਾਰਕੀਟ ਕਮੇਟੀ ਟਾਂਡਾ ਦੇ ਚੇਅਰਮੈਨ ਲਖਵਿੰਦਰ ਲੱਖੀ ਨੇ ਵੀ ਅਮਰਜੀਤ ਸਿੰਘ ਸਾਹੀ ਨੂੰ ਮੁੱਖ ਸੰਸਦੀ ਸਕੱਤਰ ਬਣਨ ਤੇ ਵਧਾਈ ਦਿੱਤੀ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ । ਇਸ ਮੌਕੇ 'ਤੇ ਬੋਲਦਿਆ ਮੁੱਖ ਸੰਸਦੀ ਸਕੱਤਰ ਅਮਰਜੀਤ ਸਿੰਘ ਸਾਹੀ ਨੇ ਕਿਹਾ ਉਹ ਬਿਨ•ਾਂ ਕਿਸੇ ਵੀ ਭੇਦਭਾਵ ਤੋਂ ਇਲਾਕੇ ਦਾ ਵਿਕਾਸ ਕਰਵਾਉਣਗੇ । ਉਨ•ਾਂ ਕਿਹਾ ਕਿ ਦਸੂਹਾ ਵਿਧਾਨ ਦੀ ਜਨਤਾ ਸਦਕਾ ਹੀ ਮੈਂ ਇਸ ਮੁਕਾਮ ਤੇ ਹਾਂ ਅਤੇ ਮੈਂ ਹਮੇਸ਼ਾ ਇਲਾਕੇ ਵਿਚ ਹੋਣ ਵਾਲੇ ਵਿਕਾਸ ਕਾਰਜਾਂ ਨੂੰ ਪਹਿਲ ਦੇ ਆਧਾਰ ਤੇ ਕਰਵਾਂਗਾ । ਉਨ•ਾਂ ਇਸ ਮੌਕੇ ਤੇ ਹਲਕੇ ਦੇ ਲੋਕਾਂ ਵੱਲੋਂ ਮਿਲੇ ਪਿਆਰ ਅਤੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਵਰਕਰਾਂ ਅਤੇ ਅਹੁਦੇਦਾਰਾਂ ਦਾ ਧੰਨਵਾਦ ਕੀਤਾ ।
ਇਸ ਸਵਾਗਤੀ ਸਮਾਰੋਹ ਵਿਚ ਜ਼ਿਲਾ ਜਰਨਲ ਸਕੱਤਰ ਦਵਿੰਦਰ ਸਿੰਘ ਬਾਜਵਾ, ਜ਼ਿਲਾ ਪ੍ਰਧਾਨ ਐੱਸ.ਓ.ਆਈ ਕਰਮਵੀਰ ਸਿੰਘ ਘੁੰਮਣ, ਬਿੰਦੂ ਘੁੰਮਣ, ਹਰਵਿੰਦਰ ਸਿੰਘ ਕਲਸੀ, ਯੂਥ ਅਕਾਲੀ ਆਗੂ ਬਲਜਿੰਦਰ ਸਿੰਘ ਹੀਰਾਹਰ,ਧਰਮਿੰਦਰ ਸਿੰਘ ਬੋਦਲ,ਸਰਪੰਚ ਲੱਖੀ ਠੱਕਰ,ਕਾਮਰੇਡ ਮਹਿੰਦਰ ਸਿੰਘ,ਸੰਤ ਜੰਡੋਰ, ਅਮਰੀਕ ਸਿੰਘ ਗੱਗੀ, ਕੁਲਜੀਤ ਸਿੰਘ ਸਾਹੀ, ਰਿੰਪਾ ਸ਼ਰਮਾ, ਮਨੂੰ ਖੁੱਲਰ, ਵਿਵੇਕ ਰਿੰਕਾ, ਦੇਵਨ ਸਲਗੋਤਰਾ,ਬਲਜਿੰਦਰ ਹੀਰਾਹਾਰ,ਠਾਕੁਰ ਬਲਦੇਵ , ਐਡਵੋਕੇਟ ਰਾਜਗੁਲਜਿੰਦਰ ਸਿੰਘ, ਸ਼ਹਿਰੀ ਪ੍ਰਧਾਨ ਕਰਨੈਲ ਸਿੰਘ ਖ਼ਾਲਸਾ, ਅਮਨਪ੍ਰੀਤ ਸਿੰਘ ਸੋਨੂੰ ਖਾਲਸਾ, ਵਰਿੰਦਰਜੀਤ ਸਿੰਘ ਸੋਨੂੰ ਟੇਰਕਿਆਣਾ, ਡਾ.ਸੱਜਣ ਸਿੰਘ ਘੋਗਰਾ ਤੋਂ ਇਲਾਵਾ ਐੱਸ.ਡੀ.ਐੱਮ ਦਸੂਹਾ ਉਮਾ ਸ਼ੰਕਰ ਗੁਪਤਾ, ਤਹਿਸੀਲਦਾਰ ਅਮਨਪਾਲ ਸਿੰਘ, ਨਾਇਬ ਤਹਿਸੀਲਦਾਰ ਨਿਰਮਲ ਸਿੰਘ, ਡੀ.ਐੱਸ.ਪੀ ਮਹਿੰਦਰ ਸਿੰਘ, ਥਾਣਾ ਮੁੱਖੀ ਦਸੂਹਾ ਉਂਕਾਰ ਸਿੰਘ ਬਰਾੜ ਤੋਂ ਵੱਡੀ ਗਿਣਤੀ ਵਿਚ ਇਲਾਕੇ ਦੇ ਲੋਕ ਹਾਜ਼ਿਰ ਸਨ ।

No comments: