ਪਸਵਕ ਕਮੇਟੀਆਂ ਦੇ ਮੈਂਬਰਾਂ, ਬੱਚਿਆਂ ਦੇ ਮਾਪਿਆਂ ਅਤੇ ਭਾਈਚਾਰੇ ਦੇ ਲੋਕਾਂ ਦੀ ਰੈਜ਼ੀਡੈਂਸ਼ੀਅਲ ਸਿਖਲਾਈ ਕਰਵਾਈ ਦੀ ਤਸਵੀਰ।( ਫੋਟੋ -ਨਿੱਕੂ- ) |
ਦਸੂਹਾ, 08 ਅਪ੍ਰੈਲ (ਸੁਰਜੀਤ ਸਿੰਘ ਨਿੱਕੂ)- ਬਲਾਕ ਦਸੂਹਾ-2 ਅਧੀਨ ਪੈਂਦੇ ਪਿੰਡਾਂ ਦੇ ਸਕੂਲਾਂ ਦੀਆਂ ਪਸਵਕ ਕਮੇਟੀਆਂ ਦੇ ਮੈਂਬਰਾਂ, ਬੱਚਿਆਂ ਦੇ ਮਾਪਿਆਂ ਅਤੇ ਭਾਈਚਾਰੇ ਦੇ ਲੋਕਾਂ ਦੀ ਇਕ ਰੋਜ਼ਾ ਰੈਜ਼ੀਡੈਂਸ਼ੀਅਲ ਸਿਖਲਾਈ ਕਰਵਾਈ ਗਈ। ਜਿਸ ਵਿਚ ਹਲਕਾ ਦਸੂਹਾ ਦੇ ਵਿਧਾਇਕ ਸ. ਅਮਰਜੀਤ ਸਿੰਘ ਸਾਹੀ ਮੁੱਖ ਮਹਿਮਾਨ ਵੱਜੋਂ ਸ਼ਾਮਿਲ ਹੋਏ। ਉਨ•ਾਂ ਅਧਿਆਪਕਾਂ ਅਤੇ ਪਸਵਕ ਕਮੇਟੀਆਂ ਵੱਲੋਂ ਸਕੂਲਾਂ ਵਿਚ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਰਵ ਸਿੱਖਿਆ ਅਭਿਆਨ ਤਹਿਤ ਸਰਕਾਰੀ ਸਕੂਲਾਂ 'ਚ ਪੜ•ਾਈ ਦੀਆਂ ਨਵੀਆਂ-ਨਵੀਆਂ ਸੰਭਾਵਨਾਵਾਂ ਪੈਦਾ ਹੋਈਆਂ ਹਨ। ਇਸ ਮੌਕੇ ਮਾਹਿਰਾਂ ਵੱਲੋਂ ਸਰਵ ਸਿੱਖਿਆ ਅਭਿਆਨ ਦੀਆਂ ਨੀਤੀਆਂ, ਸਕੂਲ ਮੈਨੇਜਮੈਂਟ ਕਮੇਟੀਆਂ ਦੀ ਬਣਤਰ, ਕੰਮ, ਅਧਿਕਾਰਾਂ ਬਾਰੇ ਵਿਸਥਾਰ ਨਾਲ ਤੇ ਬੜੇ ਹੀ ਵਧੀਆ ਢੰਗ ਨਾਲ ਦੱਸਿਆ ਗਿਆ। ਇਸ ਮੌਕੇ ਬਲਜਿੰਦਰ ਸਿੰਘ ਹੀਰਾਹਾਰ, ਸਰਪੰਚ ਕੁਲਵੀਰ ਸਿੰਘ ਪੱਸੀ ਕੰਢੀ, ਗੁਰਮੀਤ ਸਿੰਘ ਬੀ.ਪੀ.ਈ.ਓ., ਇਕਬਾਲ ਸਿੰਘ ਬੀ.ਆਰ.ਪੀ. ਸਮੇਤ ਅਧਿਆਪਕ ਪਸਵਕ ਮੈਂਬਰ, ਬੱਚਿਆਂ ਦੇ ਮਾਪੇ ਤੇ ਹੋਰ ਵੀ ਹਾਜਿਰ ਸਨ।
No comments:
Post a Comment