jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday 26 April 2012

ਟਰੈਕਟਰ-ਟਰਾਲੀ ਤੇ ਟਰੱਕ ਵਿਚਕਾਰ ਟੱਕਰ, 1 ਜ਼ਖ਼ਮੀ

www.sabblok.blogspot.com

ਨਕੋਦਰ,  (ਟੋਨੀ/ਵਿਜਯ )¸ ਨਕੋਦਰ-ਜਲੰਧਰ ਸੜਕ 'ਤੇ ਪਿੰਡ ਨੰਗਲਾਂ ਨੇੜੇ ਟਰੈਕਟਰ-ਟਰਾਲੀ ਅਤੇ ਟਰੱਕ ਵਿਚਕਾਰ ਟੱਕਰ ਹੋ ਜਾਣ ਕਾਰਨ ਟਰੱਕ ਸਵਾਰ ਵਿਅਕਤੀ ਗੰਭੀਰ  ਜ਼ਖ਼ਮੀ ਹੋ ਗਿਆ, ਜਿਸਨੂੰ ਸਥਾਨਕ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। ਜ਼ੇਰੇ ਇਲਾਜ ਕੋਟਕਪੂਰਾ ਵਾਸੀ ਜਸਪਾਲ ਸਿੰਘ ਪੁੱਤਰ ਦਰਸ਼ਨ ਸਿੰਘ ਨੇ ਦੱਸਿਆ ਕਿ ਉਹ ਇੱਟਾਂ ਦਾ ਟਰੱਕ ਲੈ ਕੇ ਜਲੰਧਰ ਵਲ ਜਾ ਰਿਹਾ ਸੀ ਕਿ ਰਸਤੇ ਵਿਚ ਜਲੰਧਰ ਵਲੋਂ ਆ ਰਹੇ ਟਰੈਕਟਰ-ਟਰਾਲੀ ਨਾਲ ਟੱਕਰ ਹੋ ਜਾਣ ਕਾਰਨ ਉਸਦੀਆਂ ਦੋਵੇਂ ਲੱਤਾਂ ਟੁੱਟ ਗਈਆਂ। ਪੁਲਸ ਜਾਂਚ ਕਰ ਰਹੀ ਹੈ

ਤੇਜ਼ਧਾਰ ਹਥਿਆਰ ਨਾਲ ਹਮਲਾ, 1 ਜ਼ਖ਼ਮੀ

www.sabblok.blogspot.com

 ਨਕੋਦਰ,  (ਟੋਨੀ/ਵਿਜਯ )¸ ਸਥਾਨਕ ਮੁਹੱਲਾ ਸੰਤੋਖਗੜ੍ਹ ਨੇੜੇ ਅਣਪਛਾਤਿਆਂ ਨੇ ਤੇਜ਼ਧਾਰ ਹਥਿਆਰਾਂ ਨਾਲ  ਹਮਲਾ ਕਰਕੇ ਇਕ ਨੌਜਵਾਨ ਨੂੰ ਜ਼ਖ਼ਮੀ  ਕਰ ਦਿੱਤਾ। ਜ਼ਖ਼ਮੀ ਨੌਜਵਾਨ ਵਿਸ਼ਾਲ  ਪੁੱਤਰ ਪਰਮਜੀਤ ਨੂੰ ਸਥਾਨਕ ਸਿਵਲ  ਹਸਪਤਾਲ  ਵਿਖੇ ਦਾਖਲ ਕਰਵਾਇਆ ਗਿਆ, ਜਿਥੋਂ ਉਸਦੀ ਗੰਭੀਰ ਹਾਲਤ ਨੂੰ ਦੇਖਦਿਆਂ ਰੈਫਰ ਕਰ ਦਿੱਤਾ ਗਿਆ। ਹਮਲਾਵਰ ਮੌਕੇ ਤੋਂ ਫਰਾਰ ਹੋ ਗਏ।

Thursday 12 April 2012

ਸਨਮਾਨ-ਪੱਤਰ

www.sabblok.blogspot.com
(13 ਅਪ੍ਰੈਲ 2012 ਨੂੰ ਗ਼ਦਰ ਪਾਰਟੀ ਦੇ 99ਵੇਂ ਸਥਾਪਨਾ ਦਿਹਾੜੇ 'ਤੇ ਪ੍ਰਸਿੱਧ ਗ਼ਦਰੀ ਦੇਸ਼-ਭਗਤ ਸ੍ਰੀ ਪਾਂਡੂਰੰਗ ਖ਼ਾਨਖੋਜੇ ਦੀ ਇਤਿਹਾਸਕਾਰ ਧੀ ਸ੍ਰੀਮਤੀ ਸਾਵਿਤਰੀ ਸਾਹਨੀ ਨੂੰ ਦੇਸ਼ ਭਗਤ ਯਾਦਗ਼ਾਰ ਕੇਂਦਰ ਜਲੰਧਰ ਵਿਖੇ ਦੇਸ਼ ਭਗਤ ਯਾਦਗ਼ਾਰ ਕਮੇਟੀ ਵੱਲੋਂ ਸਤਿਕਾਰ ਸਹਿਤ ਭੇਟ ਕੀਤਾ ਗਿਆ।)

ਸਤਿਕਾਰਯੋਗ ਬੀਬੀ ਸਾਵਿੱਤਰੀ ਸਾਹਨੀ ਜੀਓ!
ਆਜ਼ਾਦੀ ਸੰਗਰਾਮ ਦੇ ਮਹਾਨ ਸੂਰਬੀਰਾਂ ਦੀ ਯਾਦ ਨੂੰ ਸਮਰਪਤ ਇਸ ਮੁਤਬੱਰਕ ਯਾਦਗ਼ਾਰ-ਸਥਾਨ ਉੱਤੇ ਤੁਹਾਡੀ ਆਮਦ ਦੀ ਸੁਲੱਖਣੀ ਘੜੀ ਮੌਕੇ ਦੇਸ਼ ਭਗਤ ਯਾਦਗ਼ਾਰ ਕਮੇਟੀ ਡਾਢੀ ਖ਼ੁਸ਼ੀ ਅਤੇ ਅਪਣੱਤ ਦਾ ਇਜ਼ਹਾਰ ਕਰਦੀ ਹੈ ਅਤੇ ਦਿਲ ਦੀਆਂ ਧੁਰ ਡੁੰਘਾਣਾਂ ਤੋਂ ਤੁਹਾਨੂੰ 'ਜੀ ਆਇਆਂ' ਆਖਦੀ ਹੋਈ ਤੁਹਾਡਾ ਪੁਰਜੋਸ਼ ਸਵਾਗਤ ਕਰਦੀ ਹੈ। ਤੁਸੀਂ ਸਾਡੇ ਆਜ਼ਾਦੀ ਸੰਗਰਾਮ ਦੇ ਮਰਜੀਵੜੇ ਨਾਇਕਾਂ ਦੇ ਖ਼ਾਨਦਾਨ ਦੇ ਹੱਕੀ ਵਾਰਸ ਤੇ ਚਸ਼ਮੋ-ਚਿਰਾਗ਼ ਹੋਣ ਨਾਤੇ ਸਾਡੇ ਵੱਡੇ ਮਾਣ-ਸਤਿਕਾਰ ਦੇ ਪਾਤਰ ਹੋ। ਤੁਸੀਂ 1857 ਦੇ ਗ਼ਦਰ ਦੇ ਖਾੜਕੂ ਆਗੂ ਤਾਤੀਆਜੀ ਖ਼ਾਨਖੋਜੇ ਦੀ ਪੜਪੋਤੀ ਤੇ ਪ੍ਰਸਿੱਧ ਗ਼ਦਰੀ ਯੋਧੇ ਤੇ ਸੰਸਾਰ ਪ੍ਰਸਿੱਧ ਖੇਤੀ ਵਿਗਿਆਨੀ ਪਾਂਡੂਰੰਗ ਖ਼ਾਨ ਖੋਜੇ ਦੀ ਸੁਚੱਜੀ ਤੇ ਸਿਆਣੀ ਧੀ ਹੋ। ਤੁਹਾਡੇ ਸਤਿਕਾਰਯੋਗ ਪੜਦਾਦਾ ਜੀ 1857 ਦੇ ਗ਼ਦਰ ਸਮੇਂ, ਗ਼ਦਰ ਦੇ ਮਹੱਤਵਪੂਰਨ ਆਗੂਆਂ ਵਿਚੋਂ ਇੱਕ, ਤਾਂਤਿਆ-ਟੋਪੇ ਦੇ ਅੰਗ-ਸੰਗ ਹੋ ਕੇ ਮੈਦਾਨ-ਏ-ਜੰਗ ਵਿਚ ਜੂਝੇ ਸਨ। ਗ਼ਦਰ ਦੇ ਫ਼ੇਲ ਹੋਣ ਉਪਰੰਤ ਲੰਮਾਂ ਸਮਾਂ ਗੁੰਮਨਾਮੀ ਦਾ ਜੀਵਨ ਜਿਊਣ ਪਿੱਛੋਂ ਘਰ ਪਰਤੇ ਤਾਂ ਉਹਨਾਂ ਨੇ ਆਪਣੇ ਉਮਰਾਂ ਲੰਮੇ ਸੰਘਰਸ਼ ਦੀਆਂ ਕਹਾਣੀਆਂ ਸੁਣਾ ਕੇ ਆਪਣੇ ਪੋਤਰੇ ਤੇ ਤੁਹਾਡੇ ਸਤਿਕਾਰਯੋਗ ਪਿਤਾ ਸ੍ਰੀ ਪਾਂਡੂਰੰਗ ਖ਼ਾਨ ਖੋਜੇ ਦੀ ਰੂਹ ਅੰਦਰ ਦੇਸ਼-ਪ੍ਰੇਮ ਦੇ ਚਿਰਾਗ਼ ਬਾਲ ਦਿੱਤੇ। ਆਪਣੇ ਦਾਦਾ ਜੀ ਦੇ ਪ੍ਰਭਾਵ ਸਰੂਪ ਪਾਂਡੂਰੰਗ ਖ਼ਾਨ ਖੋਜੇ ਦੇ ਬਾਲ-ਮਨ ਵਿਚ ਹੀ ਦੇਸ਼ ਪ੍ਰੇਮ ਦੀ ਅਜਿਹੀ ਲਗਨ ਪੈਦਾ ਹੋ ਗਈ ਜਿਸਨੇ ਉਹਨਾਂ ਅੰਦਰ ਅੰਗਰੇਜ਼ੀ ਸਾਮਰਾਜ ਦੇ ਵਿਰੋਧ ਦੀ ਅਗਨੀ ਪ੍ਰਜਵੱਲਤ ਕਰ ਦਿੱਤੀ। ਉਹ ਦਾਦਾ ਜੀ ਦੁਆਰਾ ਸੁਣਾਈਆਂ ਗ਼ਦਰ ਦੀਆਂ ਕਹਾਣੀਆਂ ਸੁਣ ਕੇ ਬਚਪਨ ਵਿਚ ਹੀ ਮਹਿਸੂਸ ਕਰਨ ਲੱਗ ਪਏ ਸਨ ਕਿ ਆਜ਼ਾਦੀ ਕਾਂਗਰਸ ਵਾਂਗ 'ਮੰਗ ਕੇ' ਨਹੀਂ ਪਰਾਪਤ ਕੀਤੀ ਜਾ ਸਕਦੀ ਸਗੋਂ ਹਮੇਸ਼ਾ ਲੜ ਕੇ ਹੀ ਪਰਾਪਤ ਹੁੰਦੀ ਹੈ। ਇਸ ਲੜਾਈ ਦਾ ਅਜ਼ਮ ਮਨ ਵਿਚ ਲੈ ਕੇ ਉਹਨਾਂ ਨੇ ਮਹਿਜ਼ 19 ਸਾਲ ਦੀ ਭਰ ਜਵਾਨ ਉਮਰ ਵਿਚ ਦੇਸ਼ ਦੀ ਆਜ਼ਾਦੀ ਦੀ ਲਹਿਰ ਨੂੰ ਆਪਣਾ ਆਪਾ ਸਮਰਪਤ ਕਰ ਕੇ ਵਿਦੇਸ਼ ਨੂੰ ਚਾਲੇ ਪਾ ਦਿੱਤੇ। ਉਹਨਾਂ ਨੇ ਆਪਣੀ ਜਵਾਨੀ ਤੇ ਜ਼ਿੰਦਗੀ ਦੇ ਬਿਹਤਰੀਨ ਸਾਲ ਦੇਸ਼ ਨੂੰ ਆਜ਼ਾਦ ਕਰਾਉਣ ਲਈ ਲੜੀ ਗਈ ਇਨਕਲਾਬੀ ਜੱਦੋਜਹਿਦ ਨੂੰ ਅਰਪਣ ਕਰ ਦਿੱਤੇ। ਅਮਰੀਕਾ ਵਿਚ ਉਹਨਾਂ ਨੇ ਬਾਬਾ ਸੋਹਨ ਸਿੰਘ ਭਕਨਾ ਅਤੇ ਪੰਡਿਤ ਕਾਸ਼ੀ ਰਾਮ ਜਿਹੇ ਆਗੂਆਂ ਨਾਲ ਸੰਪਰਕ ਸਾਧ ਲਿਆ ਤੇ ਗ਼ਦਰ ਪਾਰਟੀ ਦੇ ਸੰਸਥਾਪਕ ਮੋਢੀ ਮੈਂਬਰਾਂ ਵਿਚ ਸ਼ਾਮਲ ਹੋ ਕੇ ਗ਼ਦਰ ਪਾਰਟੀ ਦੇ ਖਾੜਕੂ-ਵਿੰਗ ਦੀ ਕਮਾਨ ਸੰਭਾਲਣ ਦਾ ਇਤਿਹਾਸਕ ਫ਼ਰਜ਼ ਵੀ ਅਦਾ ਕੀਤਾ। ਬਾਬਾ ਸੋਹਨ ਸਿੰਘ ਭਕਨਾ ਦਾ ਨਾਮ ਗ਼ਦਰ ਪਾਰਟੀ ਦੇ ਪ੍ਰਧਾਨ ਵਜੋਂ ਪੇਸ਼ ਕਰਨ ਵਾਲੇ ਵੀ ਪਾਂਡੂਰੰਗ ਖ਼ਾਨਖੋਜੇ ਹੀ ਸਨ।
ਏਨਾ ਹੀ ਨਹੀਂ ਉਹਨਾਂ ਨੇ ਵਿਭਿੰਨ ਮੁਲਕਾਂ ਵਿਚ ਘੁੰਮ ਕੇ ਹਮ-ਖ਼ਿਆਲ ਦੇਸ਼ ਭਗਤਾਂ ਨਾਲ ਸਾਂਝ ਤੇ ਸੰਪਰਕ ਬਣਾ ਕੇ ਇਨਕਲਾਬੀ ਲਹਿਰ ਨੂੰ ਉਸਾਰਨ ਤੇ ਉਸਦੇ ਅਕੀਦਿਆਂ ਨੂੰ ਪਰਚਾਰਨ ਦਾ ਵੀ ਹਰ ਸੰਭਵ ਯਤਨ ਕੀਤਾ। ਉਹ ਸਮਾਜਵਾਦੀ ਵਿਚਾਰਧਾਰਾ ਨੂੰ ਪਰਣਾਏ ਗਏ ਤੇ ਦੇਸ਼ ਵਿਚ ਲੁੱਟ-ਰਹਿਤ ਸਮਾਜਕ, ਰਾਜਨੀਤਕ ਤੇ ਆਰਥਕ ਢਾਂਚਾ ਕਾਇਮ ਕਰਨ ਦੀ ਪ੍ਰਬਲ ਇੱਛਾ ਦੀ ਪੂਰਤੀ ਲਈ ਨਿਰੰਤਰ ਗ਼ਤੀਸ਼ੀਲ ਰਹੇ। ਉਹਨਾਂ ਦੀ ਪ੍ਰਤੀਬੱਧਤਾ ਦਾ ਇਸ ਤੋਂ ਸਹਿਜੇ ਹੀ ਅਨੁਮਾਨ ਲਗਾਇਆ ਜਾ ਸਕਦਾ ਹੈ ਕਿ ਗ਼ਦਰ ਪਾਰਟੀ ਦੇ ਤਤਕਾਲੀ ਸੰਘਰਸ਼ ਤੋਂ ਬਾਅਦ ਇਸ ਮਕਸਦ ਦੀ ਪੂਰਤੀ ਲਈ ਉਹਨਾਂ ਨੇ ਚੀਨ ਵਿਚ ਸਨਯੁਤ ਸੇਨ ਨਾਲ ਅਤੇ ਰੂਸ ਵਿਚ ਜਾ ਕੇ ਲੈਨਿਨ ਨਾਲ ਵੀ ਭਾਰਤ ਦੀ ਆਜ਼ਾਦੀ ਦੇ ਸਵਾਲ ਉੱਤੇ ਚਰਚਾ ਕੀਤੀ। ਆਜ਼ਾਦੀ ਲਈ ਲੜੀ ਜਾਣ ਵਾਲੀ ਲੜਾਈ ਨੂੰ ਲਾਮਬੰਦ ਕਰਨ ਲਈ ਜਿਵੇਂ ਉਹ ਰੂਸ, ਚੀਨ, ਜਪਾਨ, ਪਰਸ਼ੀਆ ਆਦਿ ਮੁਲਕਾਂ ਵਿਚ ਘੁੰਮੇ ਇਹ ਉਹਨਾਂ ਅੰਦਰ ਨਿਰੰਤਰ ਬਲ ਰਹੀ ਦੇਸ਼-ਪ੍ਰੇਮ ਦੀ ਜਵਾਲਾ ਦਾ ਅਤੇ ਜਿੰਨਾਂ ਚਿਰ ਦੇਸ਼ ਆਜ਼ਾਦ ਨਹੀਂ ਹੋ ਜਾਂਦਾ ਓਨਾ ਚਿਰ ਆਰਾਮ ਨਾਲ ਨਾ ਬੈਠਣ ਦੀ ਉਹਨਾਂ ਦੀ ਸਾਕਾਰਾਤਮਕ ਬੇਚੈਨੀ ਦਾ ਪ੍ਰਤੱਖ ਪ੍ਰਮਾਣ ਵੀ ਹੈ। ਉਹਨਾਂ ਦੀਆਂ ਗਤੀਵਿਧੀਆਂ ਕਾਰਨ ਉੁਹ ਅੰਗਰੇਜ਼ ਹਕੂਮਤ ਦੀਆਂ ਅੱਖਾਂ ਵਿਚ ਕੰਡੇ ਵਾਂਗ ਰੜਕਦੇ ਰਹੇ ਤੇ ਉਹਨਾਂ ਨੂੰ 'ਪਗੜੀ ਸੰਭਾਲ ਜੱਟਾ ਲਹਿਰ' ਦੇ ਪ੍ਰਸਿੱਧ ਆਗੂ ਤੇ ਸ਼ਹੀਦ ਭਗਤ ਸਿੰਘ ਦੇ ਚਾਚਾ ਸਰਦਾਰ ਅਜੀਤ ਸਿੰਘ ਵਾਂਗ ਦੇਸ਼ ਆਜ਼ਾਦ ਹੋਣ ਤੱਕ ਜਲਾਵਤਨੀ ਦਾ ਜੀਵਨ ਭੋਗਣਾ ਪਿਆ। ਜਲਾਵਤਨੀ ਦਾ ਜੀਵਨ ਜਿਊਣ ਲਈ ਆਖ਼ਰਕਾਰ ਉਹਨਾਂ ਨੇ ਮੈਕਸੀਕੋ ਨੂੰ ਚੁਣਿਆਂ, ਜੀਵਨ-ਸਾਥੀ ਦੀ ਚੋਣ ਕੀਤੀ ਤੇ ਅਮਰੀਕਾ ਵਿਚ ਖੇਤੀ ਵਿਗਿਆਨੀ ਵਜੋਂ ਪ੍ਰਾਪਤ ਕੀਤੀ ਆਪਣੀ ਉੱਚ-ਯੋਗਤਾ ਸਦਕਾ ਮੈਕਸੀਕੋ ਵਿਚ ਹਰੇ ਇਨਕਲਾਬ ਦੇ ਜਨਮ-ਦਾਤਾ ਬਣ ਕੇ ਸੰਸਾਰ ਪ੍ਰਸਿੱਧੀ ਹਾਸਲ ਕੀਤੀ। ਦੇਸ਼ ਆਜ਼ਾਦ ਹੋਣ ਉਪਰੰਤ ਦੇਸ਼ ਪਹੁੰਚ ਕੇ ਵੀ ਉਹਨਾਂ ਨੇ ਵਿਦਿਆ ਤੇ ਸਮਾਜ ਭਲਾਈ ਦੇ ਕੰਮਾਂ ਲਈ ਆਪਾ ਸਮਰਪਤ ਕਰ ਦਿੱਤਾ। ਭਾਰਤ ਸਰਕਾਰ ਨੇ ਖੇਤੀਬਾੜੀ ਸੈਕਟਰ ਵਿਚ ਉਹਨਾਂ ਦੀ ਮੁਹਾਰਤ ਦਾ ਬਹੁਮੱਲਾ ਲਾਭ ਵੀ ਪ੍ਰਾਪਤ ਕੀਤਾ। ਇੰਜ ਉਹਨਾਂ ਦਾ ਸਮੁੱਚਾ ਜੀਵਨ ਲੋਕ-ਸੇਵਾ ਤੇ ਦੇਸ਼-ਸੇਵਾ ਨੂੰ ਪ੍ਰਤੀਬੱਧ ਜੀਵਨ ਦੀ ਉੱਤਮ ਤੇ ਸ਼ਾਨਾਮੱਤੀ ਉਦਾਹਰਣ ਹੈ।
ਸਤਿਕਾਰਯੋਗ ਬੀਬੀ ਜੀ! ਤੁਹਾਡੇ ਵਡੇਰਿਆਂ ਨੇ ਜਿੱਥੇ ਇਤਿਹਾਸ ਦੇ ਸਿਰਜਕ ਹੋਣ ਦਾ ਸਾæਨਾਮੱਤਾ ਕਾਰਜ ਕੀਤਾ ਓਥੇ ਤੁਸੀਂ ਇਤਿਹਾਸਕਾਰ ਬਣ ਕੇ ਉਸ ਇਤਿਹਾਸ ਨੂੰ ਲਿਖਣ ਤੇ ਸਾਂਭਣ ਦਾ ਵਡਮੁੱਲੀ ਜ਼ਿੰਮੇਵਾਰੀ ਨਿਭਾ ਕੇ ਵੀ ਵੱਡਾ ਇਤਿਹਾਸਕ ਫ਼ਰਜ਼ ਅਦਾ ਕੀਤਾ ਹੈ। ਤੁਹਾਡੇ ਦੁਆਰਾ ਲਿਖੇ ਇਸ ਇਤਿਹਾਸ ਦੀ ਲਿਖਤੀ ਮਹੱਤਤਾ ਉਸ ਵੇਲੇ ਹੋਰ ਵੀ ਵੱਡੇਰੇ ਮੁੱਲ ਦੀ ਧਾਰਨੀ ਬਣ ਜਾਂਦੀ ਹੈ ਜਦੋਂ ਸਥਾਪਤ ਤਾਕਤਾਂ ਨੇ ਸਾਡੇ ਆਜ਼ਾਦੀ ਸੰਗਰਾਮ ਦੀ ਓਸ ਇਨਕਲਾਬੀ ਧਰੋਹਰ ਨੂੰ ਹਾਸ਼ੀਏ 'ਤੇ ਧੱਕ ਕੇ ਓਹਲੇ ਕਰ ਦਿੱਤਾ ਹੈ ਅਤੇ ਉਹਨਾਂ ਮਰਜੀਵੜਿਆਂ ਦੀ ਹੱਕੀ ਕਮਾਈ ਅਤੇ ਇਤਿਹਾਸਕ ਦੇਣ ਨੂੰ ਲੋਕ-ਚੇਤਨਾ ਵਿਚੋਂ ਇਕ ਤਰ੍ਹਾਂ ਖ਼ਾਰਜ ਹੀ ਕਰ ਛੱੱਡਿਆ ਹੈ। ਤੁਸੀਂ ਡੂੰਘੇ ਤੇ ਵਿਸ਼ਾਲ ਅਧਿਐਨ ਰਾਹੀਂ ਆਪਣੇ ਪਿਤਾ ਪਰ ਸਾਰੀ ਭਾਰਤੀ ਕੌਮ ਦੇ ਸਾਂਝੇ ਤੇ ਮਾਣਮੱਤੇ ਨਾਇਕ ਸ੍ਰੀ ਪਾਂਡੂਰੰਗ ਖ਼ਾਨਖੋਜੇ ਦੇ ਜੀਵਨ-ਸਮਾਚਾਰ ਲਿਖ ਕੇ ਜਿੱਥੇ ਸ੍ਰੀ ਪਾਂਡੂਰੰਗ ਦੇ ਸਮੁੱਚੇ ਜੀਵਨ-ਸੰਘਰਸ਼ ਦੀ ਹਕੀਕੀ ਬਾਤ ਬੜੀ ਬਰੀਕੀ ਤੇ ਸਿਆਣਪ ਨਾਲ ਪਾਈ ਹੈ ਓਥੇ ਆਜ਼ਾਦੀ ਸੰਗਰਾਮ ਦੀ ਇਨਕਲਾਬੀ ਤਹਿਰੀਕ ਦੇ ਅਨੇਕਾਂ ਪੱਖਾਂ ਤੇ ਪਰਤਾਂ ਤੋਂ ਵੀ ਸਾਨੂੰ ਰੂ-ਸੱਨਾਸ਼ ਕੀਤਾ ਹੈ। ਇਸ ਪੁਸਤਕ ਦਾ ਨਾਮ 'ੀ ੰਹਅਲਲ ਂeਵeਰ ਅਸਕ ੋਰ ਫਅਰਦੋਨ' ਜ਼ਾਹਿਰਾ ਅਤੇ ਪ੍ਰਤੀਕਾਤਮਕ ਅਰਥਾਂ ਵਿਚ ਵੀ ਸੁਝਾਉਂਦਾ ਹੈ ਕਿ ਸ੍ਰੀ ਪਾਂਡੂਰੰਗ ਨੇ ਲੋਕ-ਦੋਖੀ ਤਾਕਤਾਂ ਅੱਗੇ ਸਾਰੀ ਉਮਰ ਆਪਣਾ ਸਿਰ ਨੀਵਾਂ ਨਹੀਂ ਕੀਤਾ ਤੇ ਪੂਰੇ ਸਿਦਕ ਅਤੇ ਸਿਰੜ੍ਹ ਨਾਲ ਲੋਕਾਂ ਦੇ ਭਲੇ ਲਈ ਆਪਣੀ ਜ਼ਿੰਦਗੀ ਸਮਰਪਤ ਕਰ ਦੇਣ ਦੇ ਬਚਪਨ ਵਿਚ ਹੀ ਲਏ ਅਜ਼ਮ ਨੂੰ ਤਾਅ-ਉਮਰ ਪੂਰੀ ਨਿਸ਼ਠਾ ਅਤੇ ਦ੍ਰਿੜ੍ਹਤਾ ਨਾਲ ਨਿਭਾਇਆ।
ਤੁਹਾਡੇ ਵਾਂਗ ਹੀ ਇਸ ਇਤਿਹਾਸਕ ਦਸਤਾਵੇਜ਼ ਦੀ ਮਹੱਤਤਾ ਸਾਡੇ ਸਾਰਿਆਂ ਲਈ ਵੀ ਡਾਢੇ ਮਾਣ ਅਤੇ ਮਹੱਤਵ ਦੀ ਲਖਾਇਕ ਹੈ; ਕਿਉਂਕਿ ਤੁਹਾਡੇ ਵਡੇਰੇ ਤੇ ਉਹਨਾਂ ਦੁਆਰਾ ਸਿਰਜਿਆ ਤੇ ਤੁਹਾਡੇ ਦੁਆਰਾ ਲਿਖਿਆ ਇਤਿਹਾਸ ਇਕੱਲਾ ਤੁਹਾਡਾ ਜਾਂ ਤੁਹਾਡੇ ਪਰਿਵਾਰ ਦਾ ਹੀ ਨਹੀਂ ਸਗੋਂ ਇਹ ਸਾਰੀ ਭਾਰਤੀ ਕੌਮ ਦਾ ਅਮੁੱਲਾ ਸਰਮਾਇਆ ਹੈ। ਇਹ ਅਮੁੱਲਾ ਸਰਮਾਇਆ ਸਾਡੀ ਚੇਤਨਾ ਦੀ ਝੋਲੀ ਵਿਚ ਪਾਉਣ ਲਈ ਜਿੱਥੇ ਤੁਸੀਂ ਸਾਡੇ ਡੂੰਘੇ ਸਨੇਹ ਅਤੇ ਆਦਰ ਦੇ ਹੱਕਦਾਰ ਹੋ ਓਥੇ ਅਸੀਂ ਦੇਸ਼ ਭਗਤ ਪਰਿਵਾਰ ਵੱਲੋਂ ਤੁਹਾਨੂੰ ਇਹ ਦੱਸਣ ਦੀ ਖ਼ੁਸ਼ੀ ਲੈਣਾ ਚਾਹੁੰਦੇ ਹਾਂ ਕਿ ਇਹ ਸਥਾਨ, ਜਿੱਥੇ ਤੁਸੀਂ ਅੱਜ ਹਾਜ਼ਰ ਹੋ, ਤੁਹਾਡੇ ਸਤਿਕਾਰਯੋਗ ਪਿਤਾ ਸ੍ਰੀ ਪਾਂਡੂਰੰਗ ਖ਼ਾਨਖੋਜੇ ਤੇ ਉਹਨਾਂ ਦੇ ਸੰਗੀ-ਸਾਥੀ ਇਨਕਲਾਬੀ ਸੂਰਬੀਰਾਂ-ਸ਼ਹੀਦਾਂ ਦੀ ਪਵਿੱਤਰ ਅਤੇ ਸ਼ਾਨਾਮੱਤੀ ਵਿਰਾਸਤੀ ਯਾਦਗ਼ਾਰ ਹੈ।1958 ਵਿਚ ਇਸ ਯਾਦਗ਼ਾਰ ਦੀ ਸਥਾਪਨਾ ਲਈ ਦਿੱਲੀ ਵਿਚ ਦੇਸ਼-ਭਗਤਾਂ ਦੀ ਬੜੀ ਮਹੱਤਵਪੂਰਨ ਮੀਟਿੰਗ ਹੋਈ ਸੀ। ਸ੍ਰੀ ਪਾਂਡੂਰੰਗ ਖ਼ਾਨਖੋਜੇ ਵੀ ਬਾਬਾ ਸੋਹਨ ਸਿੰਘ ਭਕਨਾ ਅਤੇ ਭੂਪਿੰਦਰਨਾਥ ਦੱਤਾ ਜਿਹੇ ਪੁਰਾਣੇ ਸਾਥੀਆਂ ਨਾਲ ਉਸ ਮੀਟਿੰਗ ਵਿਚ ਬੜੇ ਉਤਸ਼ਾਹ ਨਾਲ ਸ਼ਾਮਲ ਹੋਏ ਸਨ ਜਿੱਥੇ ਯਾਦਗ਼ਾਰ ਦੀ ਸਥਾਪਨਾ ਦੇ ਨਾਲ ਨਾਲ ਹਾਸ਼ੀਏ ਤੇ ਧੱਕ ਦਿੱਤੇ ਗਏ ਇਨਕਲਾਬੀ ਇਤਿਹਾਸ ਨੂੰ ਲਿਖਣ, ਸਾਂਭਣ ਤੇ ਪਰਚਾਰਨ-ਪਰਸਾਰਣ ਦਾ ਅਜ਼ਮ ਵੀ ਲਿਆ ਗਿਆ। ਇਸ ਤਰ੍ਹਾਂ ਇਹ 'ਦੇਸ਼ ਭਗਤ ਯਾਦਗ਼ਾਰ ਕੇਂਦਰ' ਸ੍ਰੀ ਪਾਂਡੂਰੰਗ ਤੇ ਸਾਰੇ ਗ਼ਦਰੀ ਸੂਰਬੀਰਾਂ ਦਾ ਆਪਣਾ ਯਾਦ-ਘਰ ਹੈ। ਤੁਸੀਂ ਅੱਜ ਕਿਸੇ ਓਪਰੇ ਥਾਂ ਨਹੀਂ ਆਏ ਸਗੋਂ ਆਪਣੇ ਪਿਤਾ ਅਤੇ ਆਪਣੇ ਹੀ ਚਾਚਿਆਂ-ਤਾਇਆਂ ਤੇ ਬਾਬਿਆਂ ਦੇ ਘਰ ਵਿਚ ਆਏ ਹੋ। ਦੂਸਰੇ ਸ਼ਬਦਾਂ ਵਿਚ ਕਿਹਾ ਜਾਵੇ ਤਾਂ ਤੁਸੀਂ ਆਪਣੇ ਪੇਕੇ ਘਰ ਆਏ ਹੋ। ਸਾਡੀ ਸਭਿਆਚਾਰਕ ਰਵਾਇਤ ਹੈ ਕਿ ਮਾਪਿਆਂ ਦੇ ਘਰ ਆਈਆਂ ਧੀਆਂ-ਧਿਆਣੀਆਂ ਤੇ ਭੂਆ-ਭੈਣਾਂ ਨੂੰ ਉਸਦੇ ਪੇਕਿਆਂ ਦੇ ਜੀਅ ਦਿਲ ਦੀਆਂ ਧੁਰ ਡੂੰਘਾਣਾਂ ਤੋਂ ਪਿਆਰ ਵਿਚ ਭਿੱਜ ਕੇ ਸਦਾ ਆਪਣੇ ਦਿਲ ਤੇ ਗਲ ਨਾਲ ਲਾਉਂਦੇ ਆਏ ਹਨ। ਅੱਜ ਤੁਹਾਡੀ ਆਮਦ 'ਤੇ ਜਿੱਥੇ ਅਸੀਂ ਤੁਹਾਡੇ ਭਰਾ-ਭਤੀਜੇ ਆਪਣੇ ਉਹਨਾਂ ਮਹਾਨ ਮਾਪਿਆਂ ਦੀ ਯਾਦ ਨੂੰ ਨਤਮਸਤਕ ਹੁੰਦੇ ਹਾਂ ਓਥੇ ਰਿਸ਼ਤੇ ਅਨੁਸਾਰ ਆਪਣੇ ਪੇਕੇ ਘਰ ਆਈ ਧੀ-ਧਿਆਣੀ, ਭੂਆ ਜਾਂ ਭੈਣ ਨੂੰ ਦਿਲ ਦੇ ਪੂਰੇ ਚਾਅ ਤੇ ਉਮਾਹ ਨਾਲ 'ਜੀ ਆਇਆਂ' ਆਖਦੇ ਹੋਏ ਆਪਣੀ ਡੁੱਲ੍ਹ ਡੁੱਲ੍ਹ ਪੈਂਦੀ ਖ਼ੁਸ਼ੀ ਦਾ ਇਜ਼ਹਾਰ ਕਰਦੇ ਹਾਂ।
ਵੱਲੋਂ: ਦੇਸ਼ ਭਗਤ ਯਾਦਗ਼ਾਰ ਕਮੇਟੀ, ਜਲੰਧਰ

ਭਾਰੀ ਵਾਰਿਸ਼ ਨਾਲ਼ ਕਣਕ ਦੀ ਫਸਲ ਪ੍ਰਭਾਵਿਤ

www.sabblok.blogspot.com--ਭਾਰੀ ਵਾਰਿਸ਼ ਨਾਲ਼ ਕਣਕ ਦੀ ਫਸਲ ਪ੍ਰਭਾਵਿਤ-ਫੋਟੋ ਸਤਬੀਰ ਸਿੰਘ ਅੰਮ੍ਰਿਤਸਰ 

ਦਸੂਹਾ ਪਹੁੰਚਣ 'ਤੇ ਮੁੱਖ ਸੰਸਦੀ ਸਕੱਤਰ ਅਮਰਜੀਤ ਸਿੰਘ ਸਾਹੀ ਦਾ ਨਿੱਘਾ ਸਵਾਗਤ ।

www.sabblok.blogspot.com
ਹਲਕੇ ਦਾ ਵਿਕਾਸ ਬਿਨਾ ਕਿਸੇ ਭੇਦਭਾਵ ਦੇ ਹੋਵੇਗਾ : ਅਮਰਜੀਤ ਸਾਹੀ ।
ਫੋਟੋ -ਨਿੱਕੂ-



ਦਸੂਹਾ, 11 ਅਪ੍ਰੈਲ : (ਸੁਰਜੀਤ ਸਿੰਘ ਨਿੱਕੂ)- ਦਸੂਹਾ ਤੋਂ ਵਿਧਾਇਕ ਅਮਰਜੀਤ ਸਿੰਘ ਸਾਹੀ ਮੁੱਖ ਸੰਸਦੀ ਸਕੱਤਰ ਦੀ ਸੰਹੁ ਚੁੱਕਣ ਤੋਂ ਬਾਅਦ ਅੱਜ ਦਸੂਹਾ ਪਹੁੰਚਣ ਤੇ ਉਨ•ਾਂ ਦਾ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਵਰਕਰਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਅਤੇ ਦਸੂਹਾ ਦੇ ਰੈਸਟ ਹਾਊਸ ਵਿਚ ਕਰਵਾਏ ਗਏ ਸਵਾਗਤੀ ਸਮਾਰੋਹ ਦੌਰਾਨ ਸ.ਸਾਹੀ ਨੂੰ ਜੀ ਆਇਆਂ ਆਖਿਆ ਗਿਆ। ਇਸ ਸਮਾਰੋਹ ਵਿਚ ਦਸੂਹਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨ ਜਗਮੋਹਣ ਸਿੰਘ ਘੁੰਮਣ ਵੱਲੋਂ ਸ.ਅਮਰਜੀਤ ਸਿੰਘ ਸਾਹੀ ਨੂੰ ਮੁੱਖ ਸੰਸਦੀ ਸਕੱਤਰ ਬਣਾਏ ਜਾਣ ਤੇ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਅਤੇ ਉਪ-ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕੀਤਾ ਅਤੇ ਸ.ਸਾਹੀ ਨੂੰ ਮੁੱਖ ਸੰਸਦੀ ਸਕੱਤਰ ਬਣਨ ਤੇ ਵਧਾਈ ਦਿੱਤੀ । ਇਸ ਤੋਂ ਇਲਾਵਾ ਜ਼ਿਲਾ ਪ੍ਰਧਾਨ ਇਸਤਰੀ ਵਿੰਗ ਉਮੇਸ਼ ਸ਼ਾਕਰ, ਪੰਜਾਬ ਖਾਦੀ ਬੋਰਡ ਦੇ ਚੇਅਰਮੈਨ ਵਿਜੇ ਸਾਂਪਲਾ, ਮਾਰਕੀਟ ਕਮੇਟੀ ਦਸੂਹਾ ਦੇ ਉਪ-ਚੇਅਰਮੈਨ ਸੁਰਜੀਤ ਸਿੰਘ ਕੈਂਰੇ, ਮੰਡਲ ਪ੍ਰਧਾਨ ਭਾਜਪਾ ਜਸਵੰਤ ਸਿੰਘ ਪੁੱਪੂ ਅਤੇ ਮਾਰਕੀਟ ਕਮੇਟੀ ਟਾਂਡਾ ਦੇ ਚੇਅਰਮੈਨ ਲਖਵਿੰਦਰ ਲੱਖੀ ਨੇ ਵੀ ਅਮਰਜੀਤ ਸਿੰਘ ਸਾਹੀ ਨੂੰ ਮੁੱਖ ਸੰਸਦੀ ਸਕੱਤਰ ਬਣਨ ਤੇ ਵਧਾਈ ਦਿੱਤੀ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ । ਇਸ ਮੌਕੇ 'ਤੇ ਬੋਲਦਿਆ ਮੁੱਖ ਸੰਸਦੀ ਸਕੱਤਰ ਅਮਰਜੀਤ ਸਿੰਘ ਸਾਹੀ ਨੇ ਕਿਹਾ ਉਹ ਬਿਨ•ਾਂ ਕਿਸੇ ਵੀ ਭੇਦਭਾਵ ਤੋਂ ਇਲਾਕੇ ਦਾ ਵਿਕਾਸ ਕਰਵਾਉਣਗੇ । ਉਨ•ਾਂ ਕਿਹਾ ਕਿ ਦਸੂਹਾ ਵਿਧਾਨ ਦੀ ਜਨਤਾ ਸਦਕਾ ਹੀ ਮੈਂ ਇਸ ਮੁਕਾਮ ਤੇ ਹਾਂ ਅਤੇ ਮੈਂ ਹਮੇਸ਼ਾ ਇਲਾਕੇ ਵਿਚ ਹੋਣ ਵਾਲੇ ਵਿਕਾਸ ਕਾਰਜਾਂ ਨੂੰ ਪਹਿਲ ਦੇ ਆਧਾਰ ਤੇ ਕਰਵਾਂਗਾ । ਉਨ•ਾਂ ਇਸ ਮੌਕੇ ਤੇ ਹਲਕੇ ਦੇ ਲੋਕਾਂ ਵੱਲੋਂ ਮਿਲੇ ਪਿਆਰ ਅਤੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਵਰਕਰਾਂ ਅਤੇ ਅਹੁਦੇਦਾਰਾਂ ਦਾ ਧੰਨਵਾਦ ਕੀਤਾ ।
ਇਸ ਸਵਾਗਤੀ ਸਮਾਰੋਹ ਵਿਚ ਜ਼ਿਲਾ ਜਰਨਲ ਸਕੱਤਰ ਦਵਿੰਦਰ ਸਿੰਘ ਬਾਜਵਾ, ਜ਼ਿਲਾ ਪ੍ਰਧਾਨ ਐੱਸ.ਓ.ਆਈ ਕਰਮਵੀਰ ਸਿੰਘ ਘੁੰਮਣ, ਬਿੰਦੂ ਘੁੰਮਣ, ਹਰਵਿੰਦਰ ਸਿੰਘ ਕਲਸੀ, ਯੂਥ ਅਕਾਲੀ ਆਗੂ ਬਲਜਿੰਦਰ ਸਿੰਘ ਹੀਰਾਹਰ,ਧਰਮਿੰਦਰ ਸਿੰਘ ਬੋਦਲ,ਸਰਪੰਚ ਲੱਖੀ ਠੱਕਰ,ਕਾਮਰੇਡ ਮਹਿੰਦਰ ਸਿੰਘ,ਸੰਤ ਜੰਡੋਰ, ਅਮਰੀਕ ਸਿੰਘ ਗੱਗੀ, ਕੁਲਜੀਤ ਸਿੰਘ ਸਾਹੀ, ਰਿੰਪਾ ਸ਼ਰਮਾ, ਮਨੂੰ ਖੁੱਲਰ, ਵਿਵੇਕ ਰਿੰਕਾ, ਦੇਵਨ ਸਲਗੋਤਰਾ,ਬਲਜਿੰਦਰ ਹੀਰਾਹਾਰ,ਠਾਕੁਰ ਬਲਦੇਵ , ਐਡਵੋਕੇਟ ਰਾਜਗੁਲਜਿੰਦਰ ਸਿੰਘ, ਸ਼ਹਿਰੀ ਪ੍ਰਧਾਨ ਕਰਨੈਲ ਸਿੰਘ ਖ਼ਾਲਸਾ, ਅਮਨਪ੍ਰੀਤ ਸਿੰਘ ਸੋਨੂੰ ਖਾਲਸਾ, ਵਰਿੰਦਰਜੀਤ ਸਿੰਘ ਸੋਨੂੰ ਟੇਰਕਿਆਣਾ, ਡਾ.ਸੱਜਣ ਸਿੰਘ ਘੋਗਰਾ ਤੋਂ ਇਲਾਵਾ ਐੱਸ.ਡੀ.ਐੱਮ ਦਸੂਹਾ ਉਮਾ ਸ਼ੰਕਰ ਗੁਪਤਾ, ਤਹਿਸੀਲਦਾਰ ਅਮਨਪਾਲ ਸਿੰਘ, ਨਾਇਬ ਤਹਿਸੀਲਦਾਰ ਨਿਰਮਲ ਸਿੰਘ, ਡੀ.ਐੱਸ.ਪੀ ਮਹਿੰਦਰ ਸਿੰਘ, ਥਾਣਾ ਮੁੱਖੀ ਦਸੂਹਾ ਉਂਕਾਰ ਸਿੰਘ ਬਰਾੜ ਤੋਂ ਵੱਡੀ ਗਿਣਤੀ ਵਿਚ ਇਲਾਕੇ ਦੇ ਲੋਕ ਹਾਜ਼ਿਰ ਸਨ ।

ਮੁੱਖ ਸੰਸਦੀ ਸਕੱਤਰ ਬਣਾ ਕੇ ਮੁੱਖ ਮੰਤਰੀ ਪੰਜਾਬ ਨੇ ਹੁਸ਼ਿਆਰਪੁਰ ਦਾ ਮਾਣ ਵਧਾਇਆ-----ਐਡਵੋਕੇਟ ਕਰਮਬੀਰ ਸਿੰਘ ਘੁੰਮਣ -

ਪ੍ਰਧਾਨ ਐਸ.ਓ.ਆਈ. ਐਡਵੋਕੇਟ ਕਰਮਬੀਰ ਸਿੰਘ ਘੁੰਮਣ ਅਤੇ ਨਾਲ ਯੂਥ ਅਕਾਲੀ ਦਲ ਮੈਂਬਰ ( ਫੋਟੋ -ਨਿੱਕੂ    
www.sabblok.blogspot.com
ਦਸੂਹਾ, ਅਪ੍ਰੈਲ (ਸੁਰਜੀਤ ਸਿੰਘ ਨਿੱਕੂ)- ਸ. ਅਮਰਜੀਤ ਸਿੰਘ ਸਾਹੀ, ਸ. ਦੇਸ ਰਾਜ ਸਿੰਘ ਧੁੱਗਾ, ਬੀਬੀ ਮਹਿੰਦਰ ਕੌਰ ਜੋਸ਼ ਅਤੇ ਸ. ਸੋਹਣ ਸਿੰਘ ਠੰਡਲ ਨੂੰ ਮੁੱਖ ਸੰਸਦੀ ਸਕੱਤਰ ਬਣਾ ਕੇ ਮੁੱਖ ਮੰਤਰੀ ਪੰਜਾਬ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸ. ਸੁਖਬੀਰ ਸਿੰਘ ਬਾਦਲ ਨੇ ਜ਼ਿਲ•ਾ ਹੁਸ਼ਿਆਰਪੁਰ ਦਾ ਮਾਣ ਵਧਾਇਆ ਹੈ । ਇਹਨਾ ਵਿਚਾਰਾਂ ਦਾ ਪ੍ਰਗਟਾਵਾ ਕੌਮੀ ਜਨਰਲ ਸਕੱਤਰ ਯੂਥ ਅਕਾਲੀ ਦਲ ਅਤੇ ਜ਼ਿਲ•ਾ ਪ੍ਰਧਾਨ ਐਸ.ਓ.ਆਈ. ਐਡਵੋਕੇਟ ਕਰਮਬੀਰ ਸਿੰਘ ਘੁੰਮਣ ਨੇ ਦਸੂਹਾ ਵਿਖੇ ਕੀਤਾ। ਇਸ ਮੌਕੇ ਮਨਿੰਦਰ ਸਿੰਘ ਲਾਲੀ, ਕੰਵਲਪ੍ਰੀਤ ਸਿੰਘ ਸੰਧੂ, ਬਿਕਰਮ ਸਿੰਘ ਬਲੱਗਣ, ਮਨਜਿੰਦਰ ਸਿੰਘ ਮੰਨਾ, ਜਗਦੀਪ ਦੀਪੂ, ਗਗਨਦੀਪ ਸਿੰਘ ਸਰ•ਾਂ, ਜਤਿੰਦਰ ਸਿੰਘ ਬਾਜਵਾ, ਅਰਪਣ ਸਿੰਘ ਸਿਆਣ, ਭੁਪਿੰਦਰ ਸਿੰਘ ਸੈਣੀ, ਸੰਦੀਪ ਸਿੰਘ ਮੱਲ•ੀ, ਪ੍ਰਿਤਪਾਲ ਸਿੰਘ ਚੀਮਾ, ਗਗਨਦੀਪ ਸਿੰਘ ਬੱਬਲ, ਮਨਦੀਪ ਸਿੰਘ ਚੱਕ ਮਹਿਰਾ, ਯੂਨਸ ਰਿੰਕੂ, ਹਰਪ੍ਰੀਤ ਸਿੰਘ ਸੰਨੀ, ਨਵਤੇਜ ਸਿੰਘ ਸੰਧਰ, ਸੰਦੀਪ ਸਿੰਘ ਦੁਲਮੀਵਾਲ, ਗੁਰਨੂਰ ਸਿੰਘ ਮਛਿਆਣਾ, ਰਮਨ ਕੋਟਲੀ, ਤ੍ਰਿਪਨਜੀਤ ਸਿੰਘ ਪੰਨੂੰ, ਮਨਦੀਪ ਸਿੰਘ ਸੇਠੀ, ਜੋਤ ਹਮਜਾ, ਗੁਰਕਮਲ ਸਿੰਘ ਧਾਮੀ, ਅਮਨ ਧਾਮੀ ਵੀ ਹਾਜਿਰ ਸਨ।


Monday 9 April 2012

ਬਲਾਕ ਸੰਮਤੀ ਦਫਤਰ ਵਿਖੇ ਬੋਲੀ ਕਰਵਾਈ ਗਈ

  ਸਥਾਨਿਕ ਬਲਾਕ  ਸੰਮਤੀ ਦਫਤਰ ਵਿਖੇ ਕਰਵਾਈ ਗਈ ਬੋਲੀ ਦੇ ਦ੍ਰਿਸ਼ ( ਫੋਟੋ -ਨਿੱਕੂ-  ) 
www.sabblok.blogspot.com
ਦਸੂਹਾ ,9 ਅਪ੍ਰੈਲ (ਸੁਰਜੀਤ ਸਿੰਘ ਨਿੱਕੂ) ਹਰ ਸਾਲ ਦੀ ਤਰ•ਾ ਇਸ ਸਾਲ ਫਿਰ ਨਵੇ ਬਣੇ  ਬੱਸ ਸਟੈਡ ਦੀਆਂ ਦੁਕਾਨਾਂ,ਸਾਈਕਲ ਸਟੈਡ ਅਤੇ ਅੱਡਾ ਫੀਸ ਦੀ ਬੋਲੀ ਸਥਾਨਿਕ ਬਲਾਕ  ਸੰਮਤੀ ਦਫਤਰ ਵਿਖੇ ਐਸ.ਡੀ.ਐਮ.ਦਸੂਹਾ ਉਮਾ ਸ਼ੰਕਰ ਗੁਪਤਾ ਅਤੇ ਡੀ.ਡੀ.ਪੀ.À.ਅਵਤਾਰ ਸਿੰਘ ਭੁੱਲਰ ਦੀ ਅਗਵਾਈ ਹੇਠ ਹੋਈ। ਇਸ ਮੌਕੇ ਤੇ ਅੱਡਾ ਫੀਸ ਦੀ ਬੋਲੀ 80 ਲੱਖ ਵਿਚ,ਮਲਕੀਤ ਸਿੰਘ ਪੱਤਰ ਹਰਬੰਸ ਸਿੰਘ ਵਾਸੀ ਗੰਗਾ ਚੱਕ , ਸਾਈਕਲ ਸਟੈਡ ਦੀ ਬੋਲੀ 5 ਲੱਖ 65 ਹਜਾਰ ਵਿਚ ਜਗਦੀਪ ਸਿੰਘ ਪੱਤਰ ਸੁਰਿੰਦਰ ਸਿੰਘ ਵਾਸੀ ਖੁੱਡਾ ਅਤੇ ਬੱਸ ਸਟੈਡ ਅੰਦਰ ਬਣੀਆਂ ਦੁਕਾਨਾਂ ਨੂੰ ਇੱਕ ਸਾਲ ਦੇ ਠੇਕੇ ਤੇ ਦਿੱਤਾ ਗਿਆ। ਇਸ ਮੌਕੇ ਤੇ ਐਸ.ਡੀ.ਐਮ.ਦਸੂਹਾ ਉਮਾ ਸ਼ੰਕਰ ਗੁਪਤਾ ਅਤੇ ਡੀ.ਡੀ.ਪੀ.À.ਅਵਤਾਰ ਸਿੰਘ ਭੁੱਲਰ ਨੇ ਦੱਸਿਆ ਕਿ ਬੱਸ ਸਟੈਡ ਦੀ ਸਫਾਈ ਅਤੇ ਬੱਸ ਸਟੈਡ ਅੰਦਰ ਨਵੇ ਬਣੇ ਰੈਸਟੋਰੈਟ  ਦੀ ਬੋਲੀ ਨਾ ਵਧਣ ਕਾਰਨ ਰੱਦ ਕਰ ਦਿੱਤੀ ਗਈ ਹੈ। ਇਸ ਮੌਕੇ ਤੇ ਬਲਾਕ ਸੰਮਤੀ ਚੇਅਰਮੈਨ ਬਲਕਾਰ ਸਿੰਘ ਪੰਨਵਾਂ,ਸਰਕਲ ਪ੍ਰਧਾਨ ਜਗਮੋਹਨ ਸਿੰਘ ਘੁੰਮਣ ਬੱਬੂ, ਜਿਲਾ ਪ੍ਰਧਾਨ ਐਸ.ਸੀ.ਵਿੰਗ ਨਿਰਮਲ ਸਿੰਘ, ਜਿਲਾ ਪ੍ਰਧਾਨ ਐਸ.À.ਆਈ. ਕਰਮਵੀਰ ਸਿੰਘ ਘੁੰਮਣ,ਸ਼ਹਿਰੀ ਪ੍ਰਧਾਨ ਕਰਨੈਲ ਸਿੰਘ ਖਾਲਸਾ, ਕੌਸ਼ਲਰ ਬੱਬੀ ਡੋਗਰਾ,ਮੰਡਲ ਪ੍ਰਧਾਨ ਜਸਵੰਤ ਸਿੰਘ ਪੱਪੂ, ਸਰਪੰਚ ਲੱਖੀ ਠੱਕਰ, ਸਰਪੰਚ ਵਰਿੰਦਰਜੀਤ ਸਿੰਘ ਸੋਨੂੰ ਆਦਿ ਤੋ ਇਲਾਵਾ ਭਾਰੀ ਗਿਣਤੀ ਵਿਚ ਬੋਲੀਕਾਰ ਹਾਜਰ ਸਨ।




Sunday 8 April 2012

ਸ: ਅਮਰਜੀਤ ਸਿੰਘ ਸਾਹੀ ਵਿਧਾਇਕ ਦਸੂਹਾ ਵੱਲੋਂ ਸ਼੍ਰੀ ਰਾਮ ਭਗਵਾਨ ਜੀ ਦੇ ਮੰਦਿਰ ਵਿਖੇ ਮੱਥਾ ਟੇਕਿਆ

 ਸ਼ਹੀਦ ਭਗਤ ਸਿੰਘ ਕੁਸ਼ਟ ਆਸ਼ਰਮ ਨੂੰ ਹਲਕਾ ਵਿਧਾਇਕ ਅਮਰਜੀਤ ਸਿੰਘ ਸਾਹੀ ਚੈੱਕ ਦਿੰਦੇ ਹੋਏ ਤੇ ਨਾਲ ਹੋਰ
(
ਫੋਟੋ-ਨਿੱਕੂ  )  
www.sabblok.blogspot.com


ਦਸੂਹਾ, 08 ਅਪ੍ਰੈਲ (ਸੁਰਜੀਤ ਸਿੰਘ ਨਿੱਕੂ)- ਰਾਮ ਨੌਮੀ ਦੇ ਪਵਿੱਤਰ ਮੌਕੇ 'ਤੇ ਸਥਾਨਿਕ ਸ਼ਹੀਦ ਭਗਤ ਸਿੰਘ ਕੁਸ਼ਟ ਆਸ਼ਰਮ ਵਿਖੇ ਸਥਿਤ ਸ਼੍ਰੀ ਰਾਮ ਭਗਵਾਨ ਜੀ ਦੇ ਮੰਦਿਰ ਵਿਖੇ ਸ: ਅਮਰਜੀਤ ਸਿੰਘ ਸਾਹੀ ਵਿਧਾਇਕ ਦਸੂਹਾ ਵੱਲੋਂ ਮੱਥਾ ਟੇਕਿਆ ਗਿਆ, ਪੂਜਾ ਅਰਚਨਾ ਕੀਤੀ ਗਈ ਤੇ ਮੁਬਾਰਕਾਂ ਦਿੱਤੀਆਂ ਗਈਆਂ। ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨ ਤੇ ਵਾਰਡ ਦੇ ਐਮ.ਸੀ. ਸ: ਜਗਮੋਹਨ ਸਿੰਘ ਬੱਬੂ ਘੁੰਮਣ ਵੱਲੋਂ ਸਾਹੀ ਸਾਹਿਬ ਨੂੰ ਕੁਸ਼ਟ ਆਸ਼ਰਮ ਦੀਆਂ ਸਮੱਸਿਆਵਾਂ ਬਾਰੇ ਦੱਸਿਆ ਗਿਆ। ਜਿਨ•ਾਂ ਵਿਚ ਆਸ਼ਰਮ ਦੀ ਮੁੱਖ ਸਮੱਸਿਆ ਸੀਵਰੇਜ ਦਾ ਸਾਹੀ ਸਾਹਿਬ ਨੇ ਪਹਿਲ ਦੇ ਅਧਾਰ 'ਤੇ ਹੱਲ ਕਰਨ ਦਾ ਭਰੋਸਾ ਦਿਵਾਇਆ। ਇਸ ਤੋਂ ਇਲਾਵਾ ਸਰਪੰਚ ਸੁਸ਼ਮਾ ਕੁਮਾਰੀ ਗ੍ਰਾਮ ਪੰਚਾਇਤ ਸਾਹੂ ਦਾ ਪਿੰਡ, ਐਨ.ਆਰ.ਆਈ ਕੁਲਵੰਤ ਸਿੰਘ ਯੁ.ਐਸ.ਏ., ਸਾਬਕਾ ਸਰਪੰਚ ਸੰਤੋਖ ਸਿੰਘ, ਗੁਲਜਾਰ ਸਿੰਘ ਨੇ ਲੰਗਰ ਦੀ ਸੇਵਾ ਲਈ 16100 ਰੁ: ਨਕਦ ਆਸ਼ਰਮ ਨੂੰ ਦਿੱਤੇ। ਇਸ ਸਮੇਂ ਹੋਰਨਾਂ ਤੋਂ ਇਲਾਵਾ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਸਟੇਟ ਨੁਮਾਇੰਦਾ ਪੀ.ਏ.ਡੀ.ਬੀ., ਹਰਵਿੰਦਰ ਸਿੰਘ ਕਲਸੀ ਪ੍ਰਧਾਨ ਵਿਸ਼ਵਕਰਮਾ ਸਭਾ, ਮਹਿੰਦਰ ਸਿੰਘ ਤੇ ਹੋਰ ਵੀ ਹਾਜਿਰ ਸਨ।



ਪਸਵਕ ਕਮੇਟੀਆਂ ਦੇ ਮੈਂਬਰਾਂ, ਬੱਚਿਆਂ ਦੇ ਮਾਪਿਆਂ ਅਤੇ ਭਾਈਚਾਰੇ ਦੇ ਲੋਕਾਂ ਦੀ ਰੈਜ਼ੀਡੈਂਸ਼ੀਅਲ ਸਿਖਲਾਈ ਕਰਵਾਈ

  ਪਸਵਕ ਕਮੇਟੀਆਂ ਦੇ ਮੈਂਬਰਾਂ, ਬੱਚਿਆਂ ਦੇ ਮਾਪਿਆਂ ਅਤੇ ਭਾਈਚਾਰੇ ਦੇ ਲੋਕਾਂ ਦੀ ਰੈਜ਼ੀਡੈਂਸ਼ੀਅਲ ਸਿਖਲਾਈ ਕਰਵਾਈ ਦੀ ਤਸਵੀਰ।( ਫੋਟੋ -ਨਿੱਕੂ- )   
www.sabblok.blogspot.com
ਦਸੂਹਾ, 08 ਅਪ੍ਰੈਲ (ਸੁਰਜੀਤ ਸਿੰਘ ਨਿੱਕੂ)- ਬਲਾਕ ਦਸੂਹਾ-2 ਅਧੀਨ ਪੈਂਦੇ ਪਿੰਡਾਂ ਦੇ ਸਕੂਲਾਂ ਦੀਆਂ ਪਸਵਕ ਕਮੇਟੀਆਂ ਦੇ ਮੈਂਬਰਾਂ, ਬੱਚਿਆਂ ਦੇ ਮਾਪਿਆਂ ਅਤੇ ਭਾਈਚਾਰੇ ਦੇ ਲੋਕਾਂ ਦੀ ਇਕ ਰੋਜ਼ਾ ਰੈਜ਼ੀਡੈਂਸ਼ੀਅਲ ਸਿਖਲਾਈ ਕਰਵਾਈ ਗਈ। ਜਿਸ ਵਿਚ ਹਲਕਾ ਦਸੂਹਾ ਦੇ ਵਿਧਾਇਕ ਸ. ਅਮਰਜੀਤ ਸਿੰਘ ਸਾਹੀ ਮੁੱਖ ਮਹਿਮਾਨ ਵੱਜੋਂ ਸ਼ਾਮਿਲ ਹੋਏ। ਉਨ•ਾਂ ਅਧਿਆਪਕਾਂ ਅਤੇ ਪਸਵਕ ਕਮੇਟੀਆਂ ਵੱਲੋਂ ਸਕੂਲਾਂ ਵਿਚ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਰਵ ਸਿੱਖਿਆ ਅਭਿਆਨ ਤਹਿਤ ਸਰਕਾਰੀ ਸਕੂਲਾਂ 'ਚ ਪੜ•ਾਈ ਦੀਆਂ ਨਵੀਆਂ-ਨਵੀਆਂ ਸੰਭਾਵਨਾਵਾਂ ਪੈਦਾ ਹੋਈਆਂ ਹਨ। ਇਸ ਮੌਕੇ ਮਾਹਿਰਾਂ ਵੱਲੋਂ ਸਰਵ ਸਿੱਖਿਆ ਅਭਿਆਨ ਦੀਆਂ ਨੀਤੀਆਂ, ਸਕੂਲ ਮੈਨੇਜਮੈਂਟ ਕਮੇਟੀਆਂ ਦੀ ਬਣਤਰ, ਕੰਮ, ਅਧਿਕਾਰਾਂ ਬਾਰੇ ਵਿਸਥਾਰ ਨਾਲ ਤੇ ਬੜੇ ਹੀ ਵਧੀਆ ਢੰਗ ਨਾਲ ਦੱਸਿਆ ਗਿਆ। ਇਸ ਮੌਕੇ ਬਲਜਿੰਦਰ ਸਿੰਘ ਹੀਰਾਹਾਰ, ਸਰਪੰਚ ਕੁਲਵੀਰ ਸਿੰਘ ਪੱਸੀ ਕੰਢੀ, ਗੁਰਮੀਤ ਸਿੰਘ ਬੀ.ਪੀ.ਈ.ਓ., ਇਕਬਾਲ ਸਿੰਘ ਬੀ.ਆਰ.ਪੀ. ਸਮੇਤ ਅਧਿਆਪਕ ਪਸਵਕ ਮੈਂਬਰ, ਬੱਚਿਆਂ ਦੇ ਮਾਪੇ ਤੇ ਹੋਰ ਵੀ ਹਾਜਿਰ ਸਨ।


Saturday 7 April 2012

ਪਹਿਲੀ ਮਈ ਰਾਤ ਭਰ ਹੋਣਗੇ ਗੁਰਸ਼ਰਨ ਸਿੰਘ ਦੇ ਨਾਟਕ ਗੁਰਸ਼ਰਨ ਸਿੰਘ ਬਾਰੇ ਦਸਤਾਵੇਜ਼ੀ ਫਿਲਮ ਦਾ ਹੋਏਗਾ ਸ਼ੋਅ

www.sabblok.blogspot.com


ਜਲੰਧਰ, 7 ਅਪ੍ਰੈਲ:     ਪੰਜਾਬ ਲੋਕ ਸਭਿਆਚਾਰਕ ਮੰਚ ਵੱਲੋਂ ਬੀਤੇ 28 ਵਰੇ• ਤੋਂ ਜੋ ਪਹਿਲੀ ਮਈ ਦੀ ਨਾਟਕਾਂ ਅਤੇ ਗੀਤਾਂ ਭਰੀ ਰਾਤ ਪੰਜਾਬੀ ਭਵਨ ਲੁਧਿਆਣਾ ਵਿਖੇ ਮਨਾਈ ਜਾਂਦੀ ਹੈ ਇਸ ਵਾਰ ਨਾਟਕਾਂ ਦੀ ਸਮੁੱਚੀ ਲੜੀ ਹੀ ਗੁਰਸ਼ਰਨ ਭਾਅ ਜੀ ਦੇ ਲਿਖੇ ਨਾਟਕਾਂ ਦੀ ਹੋਏਗੀ ਅਤੇ ਪਲਸ ਮੰਚ ਵੱਲੋਂ ਗੁਰਸ਼ਰਨ ਸਿੰਘ ਦੇ ਬਹੁਪੱਖੀ ਸੰਗਰਾਮੀ ਜੀਵਨ ਦੇ ਗੁਲਦਸਤੇ ਵਜੋਂ ਬਣਾਈ ਜਾ ਰਹੀ ਦਸਤਾਵੇਜ਼ੀ ਫਿਲਮ ਦਿਖਾਈ ਜਾਏਗੀ।
ਪਲਸ ਮੰਚ ਦੇ ਬੁਲਾਰੇ ਅਮੋਲਕ ਸਿੰਘ ਨੇ ਦੱਸਿਆ ਕਿ ਇਸ ਰਾਤ ਮੰਚ ਰੰਗ ਮੰਚ, ਅੰਮ੍ਰਿਤਸਰ (ਕੇਵਲ ਧਾਲੀਵਾਲ) 'ਧਮਕ ਨਗਾਰੇ ਦੀ', ਸੁਚੇਤਕ ਰੰਗ ਮੰਚ (ਅਨੀਤਾ-ਸ਼ਬਦੀਸ਼) 'ਸੁਖੀ ਵਸੇ ਮਸਕੀਨੀਆਂ', ਲੋਕ ਕਲਾ ਮੰਚ, ਮੰਡੀ ਮੁੱਲਾਂਪੁਰ (ਹਰਕੇਸ਼ ਚੌਧਰੀ) 'ਸੀਸ ਤਲੀ 'ਤੇ', ਚੇਤਨਾ ਕਲਾ ਕੇਂਦਰ ਚਮਕੌਰ ਸਾਹਿਬ (ਗੁਰਪ੍ਰੀਤ ਕੌਰ) 'ਮਿੱਟੀ ਦਾ ਮੁੱਲ' ਅਤੇ ਅੰਮ੍ਰਿਤਸਰ ਨਾਟਕ ਕਲਾ ਕੇਂਦਰ, ਚੰਡੀਗੜ• (ਏਕਤਰ) 'ਅੱਖਾਂ' ਨਾਟਕ ਪੇਸ਼ ਕਰਨਗੇ।
ਪਲਸ ਮੰਚ ਦੀ ਸੂਬਾ ਕਮੇਟੀ ਦੀ ਮੀਟਿੰਗ 'ਚ ਹੱਥ ਲਏ ਵਿਸ਼ੇਸ਼ ਕਾਰਜ ਵਜੋਂ ਤਿਆਰ ਕੀਤੀ ਜਾ ਰਹੀ ਗੁਰਸ਼ਰਨ ਭਾਅ ਜੀ ਬਾਰੇ ਦਸਤਾਵੇਜ਼ੀ ਫਿਲਮ ਲਈ ਸਭ ਨੂੰ ਜਨਤਕ ਅਪੀਲ ਕੀਤੀ ਗਈ ਹੈ ਕਿ ਉਹ ਗੁਰਸ਼ਰਨ ਸਿੰਘ ਬਾਰੇ ਕੋਈ ਵੀ ਫੋਟੋ, ਆਡੀਓ ਵੀਡੀਓ ਕੈਸਿਟ ਜਾਂ ਕੋਈ ਹੋਰ ਦਸਤਾਵੇਜ਼ ਹੋਵੇ ਤਾਂ ਇਸ ਫਿਲਮ ਦੀ ਅਮੀਰੀ ਅਤੇ ਖੂਬਸੂਰਤੀ ਲਈ ਪਲਸ ਮੰਚ ਨਾਲ ਜਰੂਰ ਸਾਂਝੀ ਕਰਨ ਤਾਂ ਜੋ ਉਸਨੂੰ ਢੁਕਵੀਂ ਥਾਂ ਦਿੱਤੀ ਜਾ ਸਕੇ।  ਪਲਸ ਮੰਚ ਵੱਲੋਂ ਇਸ ਕਾਰਜ ਨੂੰ ਪ੍ਰਮੁੱਖ ਤੌਰ 'ਤੇ ਮਾਸਟਰ ਤਰਲੋਚਨ ਸਿੰਘ ਨੇ ਹੱਥ ਲਿਆ ਹੈ।
ਲੋਕ ਸੰਗੀਤ ਮੰਡਲੀ ਭਦੌੜ (ਮਾਸਟਰ ਰਾਮ ਕੁਮਾਰ) ਅਤੇ ਰਸੂਲਪੁਰ ਕਵੀਸ਼ਰੀ ਜੱਥਾ ਗੀਤ-ਸੰਗੀਤ ਪੇਸ਼ ਕਰੇਗਾ।

ਗ਼ਦਰ ਪਾਰਟੀ ਸਥਾਪਨਾ ਦਿਵਸ ਸਮਾਗਮ 13 ਨੂੰ

www.sabblok.blogspot.com


ਜਲੰਧਰ:     ਦੇਸ਼ ਦੇ ਅਜ਼ਾਦੀ ਸੰਗਰਾਮ 'ਚ ਵਿਲੱਖਣ ਇਨਕਲਾਬੀ ਭੂਮਿਕਾ ਅਦਾ ਕਰਨ ਵਾਲੀ ਗ਼ਦਰ ਪਾਰਟੀ ਦੇ 13 ਅਪ੍ਰੈਲ ਨੂੰ ਸਥਾਨਕ ਦੇਸ਼ ਭਗਤ ਯਾਦਗਾਰ ਹਾਲ 'ਚ ਮਨਾਏ ਜਾ ਰਹੇ 99ਵੇਂ ਸਥਾਪਨਾ ਦਿਹਾੜੇ ਮੌਕੇ ਜਿਥੇ ਮਹਾਨ ਦੇਸ਼ ਭਗਤ ਖ਼ਾਨਖੋਜੇ ਦੀ ਧੀ ਅਤੇ ਲੇਖਿਕਾ ਸਵਿਤਰੀ ਸਾਹਨੀ (ਮਹਾਰਾਸ਼ਟਰ) ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ ਉਥੇ ਨਾਮਵਰ ਇਤਿਹਾਸਕਾਰ ਪ੍ਰੋ. ਹਰੀਸ਼ ਕੇ.ਪੁਰੀ 'ਗ਼ਦਰ ਲਹਿਰ: ਪਰਸੰਗਕਤਾ ਅਤੇ ਤਕਾਜ਼ੇ' ਵਿਸ਼ੇ ਉਪਰ ਕੁੰਜ਼ੀਵਤ ਭਾਸ਼ਣ ਦੇਣਗੇ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਡਾ. ਰਘਬੀਰ ਕੌਰ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦਸਿਆ ਕਿ ਕਮੇਟੀ ਖ਼ਾਨਖੋਜੇ ਦੀ ਧੀ ਦਾ ਸਨਮਾਨ ਕਰਦੀ ਹੋਈ ਜਿਥੇ ਮਾਣ ਮਹਿਸੂਸ ਕਰੇਗੀ ਉਥੇ ਡਾ. ਹਰੀਸ਼ ਕੇ.ਪੁਰੀ ਦੇ ਭਾਸ਼ਣ 'ਚ ਸਾਡੇ ਸਮਿਆਂ ਦੀਆਂ ਚੁਣੌਤੀਆਂ ਸਵੀਕਾਰ ਕਰਨ ਲਈ ਸਾਡੀ ਇਤਿਹਾਸਕ ਵਿਰਾਸਤ ਦੀਆਂ ਬੁਲੰਦ ਕਦਰਾਂ ਕੀਮਤਾਂ ਰੌਸ਼ਨ ਮਿਨਾਰ ਵਜੋਂ ਤਸਲੀਮ ਕਰਨ ਉਪਰ ਜੋਰ ਦਿੱਤਾ ਜਾਏਗਾ।  ਕਮੇਟੀ ਦੇ ਟਰੱਸਟੀ ਅਤੇ ਉੱਘੇ ਕਹਾਣੀਕਾਰ ਪ੍ਰੋ. ਵਰਿਆਮ ਸਿੰਘ ਸੰਧੂ ਵੱਲੋਂ ਲਿਖਿਆ ਸਨਮਾਨ-ਪੱਤਰ ਸਵਿਤਰੀ ਸਾਹਨੀ ਅਤੇ ਉਨ•ਾਂ ਦੇ ਜੀਵਨ ਸਾਥੀ ਨੂੰ ਕਮੇਟੀ ਵੱਲੋਂ ਭੇਂਟ ਕੀਤਾ ਜਾਏਗਾ।
ਜ਼ਿਕਰਯੋਗ ਹੈ ਕਿ ਸਥਾਪਨਾ ਦਿਵਸ ਦਾ ਆਗਾਜ਼ ਠੀਕ 11 ਵਜੇ ਗ਼ਦਰੀ ਬਾਬਾ ਜਵਾਲਾ ਸਿੰਘ ਆਡੀਟੋਰੀਅਮ 'ਚ ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰ ਅਤੇ ਬਾਬਾ ਭਗਤ ਸਿੰਘ ਬਿਲਗਾ ਦੇ ਸਪੁੱਤਰ ਕੁਲਬੀਰ ਸਿੰਘ ਸੰਘੇੜਾ ਵੱਲੋਂ ਗ਼ਦਰੀ ਝੰਡਾ ਲਹਿਰਾਉਣ ਨਾਲ ਹੋਏਗਾ।  ਇਸ ਮੌਕੇ ਉਹ ਉਦਘਾਟਨੀ ਸ਼ਬਦ ਵੀ ਕਹਿਣਗੇ।
ਡਾ. ਚਮਨ ਲਾਲ (ਜਵਾਹਰ ਲਾਲ ਨਹਿਰੂ ਯੂਨੀਵਰਸਿਟੀ, ਦਿੱਲੀ) ਉਚੇਚੇ ਤੌਰ 'ਤੇ 'ਗ਼ਦਰ ਲਹਿਰ ਦੀ ਕਹਾਣੀ: ਤਸਵੀਰਾਂ ਦੀ ਜ਼ੁਬਾਨੀ' ਪੇਸ਼ ਕਰਨਗੇ।
ਸਮਾਗਮ 'ਤੇ ਨਿਚੋੜਵੀਂ ਟਿੱਪਣੀ ਕਰਦੇ ਹੋਏ ਕਮੇਟੀ ਦੇ ਪ੍ਰਧਾਨ ਕਾਮਰੇਡ ਦਰਬਾਰਾ ਸਿੰਘ ਢਿੱਲੋਂ ਗ਼ਦਰ ਸ਼ਤਾਬਦੀ ਦੀ ਸਫ਼ਲਤਾ ਲਈ ਸਭਨਾ ਦੇਸ਼ ਭਗਤ ਲੋਕ-ਹਿਤੈਸ਼ੀ, ਅਗਾਂਹ-ਵਧੂ, ਇਨਕਲਾਬੀ-ਜਮਹੂਰੀ ਸ਼ਕਤੀਆਂ ਨੂੰ ਦੇਸ਼ ਵਿਦੇਸ਼ ਅੰਦਰ  ਮਿਲਕੇ ਉੱਦਮ ਕਰਨ ਦੀ ਅਪੀਲ ਕਰਨਗੇ।

Friday 6 April 2012

गूगल के हाईटेक चश्मे से खींच सकेंगे तस्वीर

www.sabblok.blogspot.com

  6 April 2012


गूगल ने संवर्धित रिएलिटी चश्मों पर किए गए शोध की जानकारी सार्वजनिक कर दी है. इस परियोजना का नाम है प्रोजेक्ट ग्लास और गूगल ने इससे जुड़ी संक्षिप्त जानकारी, जैसे इसकी तस्वीरें और वीडियो अपने सोशल नेटवर्किंग साइट गूगल+ पर जारी की हैं. तस्वीरों में चश्मे पर लगे माइक्रोफोन और आंशिक रूप से पारदर्शी वीडियो स्क्रीन को दर्शाया गया है जो कि इस्तेमाल करनेवाले की दाईं आंख के सामने लगी होगी. इस उत्पाद को विकसित करनेवाले शोधकर्ताओं का कहना है कि गूगल+ पर जारी कर वो इसके बारे में लोगों की राय जानना चाहते हैं. हालांकि उन्होंने ये संकेत नहीं दिया कि ये उत्पाद बिक्री के लिए बाजार में कब उतारा जाएगा और इसकी कीमत क्या होगी.
गूगल की प्रयोगशाला गूगल एक्स ने अपने बयान में कहा, ”हममें से कुछ लोगों ने प्रोजेक्ट ग्लास की शुरुआत की ताकि ऐसी तकनीक विकसित की जा सके जिससे आपको अपनी दुनिया से जुड़ी बातें पता चल सकें और उसे आपस में बांटा भी जा सके. हम ये जानकारी इसलिए साझा कर रहे हैं ताकि इस पर बातचीत की जा सके और आपके सुझावों से सीखा जा सके.”
रिएलिटी चश्मों पर जारी किए गए वीडियो से पता चलता है कि उपभोक्ताओं को इससे 14 अलग-अलग तरह की सेवाएं मिल सकेंगी, जिनमें मौसम संबंधी जानकारी, उनकी भौगोलिक स्थिति और डायरी में दर्ज व्यस्तताओं की सूचना शामिल है. फिल्म में दिखाया गया है कि चश्मा प्रयोगकर्ता को शाम की एक मुलाकात की सूचना देता है और ये भी बताता है कि शाम को बारिश होने की दस फीसदी संभावना है. गूगल का चश्मा जीपीएस चिप के जरिए ये भी चेतावनी देता है कि सब-वे सेवा निलंबित है. उपभोक्ता का कोई दोस्त यदि उसे संदेश भेजता है कि वो उससे दिन में किसी वक्त मिलना चाहता है तो उसे भी बोलकर जवाब दिया जा सकता है. वीडियो डिस्प्ले वाला चश्मा ये भी बताएगा कि सब-वे सेवा निलंबित है. चश्मे में गूगल मैप की सुविधा भी उपलब्ध है जिसकी मदद से उपभोक्ता अपनी मंजिल तक आसानी से पहुंच सकता है. इसके साथ ही यूजर अगर किसी दृश्य को देख रहा है और उसकी तस्वीर लेना चाहता है तो वो भी इस चश्मे से संभव है, साथ ही तस्वीर को मित्रों के साथ शेयर करने का विकल्प भी मौजूद है और वीडियो कॉन्फ्रेंसिंग की सुविधा भी. वीडियो में ये भी दिखाया गया है कि गूगल के चश्मे से संगीत भी सुना जा सकता है.
गूगल के इस प्रोजेक्ट को लेकर कई तरह के कयास लगाए जा रहे थे और कुछ खबरों में इसे बेहद गोपनीय बताया जा रहा था, लेकिन ये पहली बार है कि गूगल ने सार्वजनिक कर दिया है कि वो किस परियोजना पर काम कर रहा है. न्यूयॉर्क टाइम्स ने पहले खबर दी थी कि गूगल के चश्मे का पहला संस्करण इस साल के आखिर में बिक्री के लिए बाजार में आएगा और इसकी कीमत होगी 250 से 600 डॉलर के बीच. लेकिन विशेषज्ञों का मानना है कि वीडियो में जो तकनीक दिखाई गई है उसे बाजार में आने में थोड़ा और वक्त लग सकता है. इससे पहले ‘ब्रदर’ जैसी कंपनी ने इस तकनीक को विकसित करने का प्रयास किया था लेकिन उसे कामयाबी नहीं मिल सकी.

Advertisement-----Baljinder singh bunnty

www.sabblok.blogspot.com

Canada is planning to refund fees and return stale applications before February 27, 2008

www.sabblok.blogspot.com

As announced in Economic Action Plan 2012, Citizenship and Immigration Canada is planning to refund fees and return stale applications from nearly all those applicants who applied under the dated criteria in existence before February 27, 2008 as PR.

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਤੇ ਪਾਲਕੀ ਸਾਹਿਬ ਅਗਨ ਭੇਟ

www.sabblok.blogspot.com

ਨਕੋਦਰ, (ਟੋਨੀ/ਵਿਜਯ) ਨਕੋਦਰ ਨਜ਼ਦੀਕੀ ਪਿੰਡ ਸਰੀਂਹ ਦੇ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਅੰਦਰ ਸਜਾਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਅਤੇ ਪਾਲਕੀ ਸਾਹਿਬ ਅਗਨ ਭੇਟ ਹੋ ਗਏ। ਇਸ ਦੁਖਦਾਈ ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਅਜਮੇਰ ਸਿੰਘ ਨੇ ਦੱਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਪਾਲਕੀ ਸਾਹਿਬ ਨੂੰ ਚਾਰੇ ਸਾਈਡਾਂ ਤੋਂ ਸ਼ੀਸ਼ੇ ਨਾਲ ਕਵਰ ਕੀਤਾ ਗਿਆ ਸੀ। ਅੱਜ ਦੁਪਿਹਰ 1 ਵਜੇ ਦੇ ਕਰੀਬ ਮੇਰੇ ਸਮੇਤ ਪਿੰਡ ਦੇ 7/8 ਹੋਰ ਵਿਅਕਤੀ ਗੁਰਦੁਆਰਾ ਸਾਹਿਬ ਦੇ ਬਾਹਰ ਬੈਠੇ ਸਨ। ਗੁਰਦੁਆਰੇ ਅੰਦਰੋਂ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣੀ ਤਾਂ ਅਸੀਂ ਅੰਦਰ ਜਾ ਕੇ ਦੇਖਿਆ ਤਾਂ ਧੂੰਆਂ ਹੀ ਧੂੰਆਂ ਸੀ, ਤੇ ਸ੍ਰੀ ਗੁਰੂ  ਗ੍ਰੰਥ  ਸਾਹਿਬ ਜੀ ਦੇ ਸਰੂਪ ਅਤੇ ਪਾਲਕੀ ਸਾਹਿਬ ਅਗਨ ਭੇਟ ਹੋ ਰਹੇ ਸਨ। ਪਿੰਡ ਵਾਸੀਆਂ ਨੇ ਕਾਫੀ ਜੱਦੋ-ਜਹਿਦ ਕਰਕੇ ਅੱਗ 'ਤੇ ਕਾਬੂ ਪਾਇਆ। ਅੱਗ ਦੀ ਇਸ ਘਟਨਾ ਦੀ ਸੂਚਨਾ ਮਿਲਦੇ ਹੀ ਡੀ.ਐੱਸ.ਪੀ. ਨਕੋਦਰ ਹਰਮੀਤ ਹੁੰਦਲ, ਥਾਣਾ ਮੁਖੀ ਹਰਪ੍ਰੀਤ ਸਿੰÎਘ ਸਮੇਤ ਪੁਲਸ ਪਾਰਟੀ ਮੌਕੇ 'ਤੇ ਪਹੁੰਚੇ ਅਤੇ ਘਟਨਾ ਸਬੰਧੀ ਜਾਂਚ ਕੀਤੀ। ਪ੍ਰਸ਼ਾਸਨ ਵਲੋਂ ਐੱਸ.ਡੀ.ਐੱਮ. ਨਕੋਦਰ ਡਾ. ਸੁਮਿਤ ਕੁਮਾਰ ਨੇ ਜਾਇਜ਼ਾ ਲਿਆ। ਪੁਲਸ ਅਤੇ ਪਿੰਡ ਵਾਸੀ ਅੱਗ ਲੱਗਣ ਦਾ ਕਾਰਨ ਬਿਜਲੀ ਦਾ ਸ਼ਾਰਟ ਸਰਕਟ ਦੱਸ ਰਹੇ ਹਨ।
                                   

ਮਾਮਲਾ ਸਲਾਬਤਪੁਰਾ ਵਿਖੇ ਜਾਮ ਏ ਇੰਸਾਂ ਪਿਲਾਉਣ ਦਾ----- ਡੇਰਾ ਸਿਰਸਾ ਦੇ ਮੁਖੀ ਨੂੰ ਅਦਾਲਤ ਨੇ 10 ਮਈ ਲਈ ਤਲਬ ਕੀਤਾ

www.sabblok.blogspot.com
-
ਬਠਿੰਡਾ/2 ਅਪਰੈਲ/ ਬੀ ਐਸ ਭੁੱਲਰ-
ਮੌਜੂਦਾ ਵਿਧਾਨ ਸਭਾ ਲਈ ਵੋਟਾਂ ਪੈਣ ਤੋਂ ਤਿੰਨ ਦਿਨ ਪਹਿਲਾਂ ਡੇਰਾ ਸੱਚਾ ਸੌਦਾ ਦੇ ਮੁਖੀ ਗਰਮੀਤ ਰਾਮ ਰਹੀਮ ਸਿੰਘ ਵਿਰੁੱਧ ਦਰਜ ਕੀਤੇ ਮੁਕੱਦਮੇ ਨੂੰ ਰੱਦ ਕਰਵਾਉਣ ਲਈ ਪੁਲਿਸ ਵੱਲੋਂ ਦਿੱਤੀ ਦਰਖਾਸਤ ਨੂੰ ਰੱਦ ਕਰਦਿਆਂ ਚੀਫ ਜੁਡੀਸੀਅਲ ਮੈਜਿਸਟਰੇਟ ਬਠਿੰਡਾ ਨੇ ਅਦਾਲਤੀ ਸੁਣਵਾਈ ਦੇ ਹੁਕਮ ਜਾਰੀ ਕਰਦਿਆਂ ਡੇਰਾ ਮੁਖੀ ਨੂੰ 10 ਮਈ ਲਈ ਜਾਤੀ ਤੌਰ ਤੇ ਤਲਬ ਕਰ ਲਿਆ ਹੈ।
ਜਿਕਰਯੋਗ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਾਜੇ ਖਾਲਸਾ ਪੰਥ ਦੀ ਤਰਜ ਤੇ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੇ ਪੰਜਾਬ ਵਿਚਲੇ ਆਪਣੇ ਹੈੱਡਕੁਆਟਰ ਸਲਾਬਤਪੁਰਾ ਵਿਖੇ ਜੋ ਜਾਮ ਏ ਇੰਸਾਂ ਆਪਣੇ ਸੱਤ ਪ੍ਰੇਮੀਆਂ ਨੂੰ ਛਕਾਇਆ ਸੀ, ਉਸ ਬਦਲੇ ਖਾਲਸਾ ਦੀਵਾਨ ਸ੍ਰੀ ਗੁਰੂ ਸਿੰਘ ਸਭਾ ਦੇ ਪ੍ਰਧਾਨ ਸ੍ਰ: ਰਜਿੰਦਰ ਸਿੰਘ ਸਿੱਧੂ ਦੀ ਸਿਕਾਇਤ ਤੇ ਥਾਨਾ ਕੋਤਵਾਲੀ ਦੀ ਪੁਲਿਸ ਨੇ ਉਸ ਵਿਰੁੱਧ 20 ਮਈ 2007 ਨੂੰ ਭਾਰਤੀ ਦੰਡਾਵਲੀ ਦੀ ਧਾਰਾ 295 ਏ, 153 ਏ ਅਤੇ 298 ਅਧੀਨ ਮੁਕੱਦਮਾ ਨੰਬਰ 262 ਦਰਜ ਕੀਤਾ ਸੀ।
ਇਸ ਮੁਕੱਦਮੇ ਨੂੰ ਰੱਦ ਕਰਵਾਉਣ ਲਈ ਡੇਰਾ ਮੁਖੀ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਖੇ ਕਰਿਮੀਨਲ ਰਿੱਟ ਪਟੀਸਨ ਨੰਬਰ 39792-ਐਮ ਆਫ 2007 ਦਾਇਰ ਕੀਤੀ ਸੀ। ਅਦਾਲਤ ਵੱਲੋਂ ਜਾਰੀ ਕੀਤੇ ਨੋਟਿਸ ਦੇ ਜੁਆਬ ਵਿੱਚ ਉਸ ਵੇਲੇ ਦੇ ਬਠਿੰਡਾ ਪੁਲਿਸ ਦੇ ਸੀਨੀਅਰ ਕਪਤਾਨ ਨੇ ਜੋ ਹਲਫੀਆ ਬਿਆਨ ਪੇਸ ਕੀਤਾ, ਉਸ ਰਾਹੀਂ ਉਕਤ ਮੁਕੱਦਮੇ ਨੂੰ ਇਸ ਦਲੀਲ ਨਾਲ ਰੱਦ ਨਾ ਕਰਨ ਦੀ ਬੇਨਤੀ ਕੀਤੀ ਗਈ ਸੀ, ਕਿ ਫਾਈਲ ਤੇ ਦਰਜ ਗਵਾਹੀਆਂ ਅਨੁਸਾਰ ਇਹ ਇੱਕ ਅਜਿਹਾ ਬੱਜਰ ਗੁਨਾਹ ਹੈ ਜਿਸਦੀ ਅਦਾਲਤੀ ਸੁਣਵਾਈ ਜਰੂਰੀ ਹੈ।
ਐਸ ਐਸ ਪੀ ਦੇ ਹਲਫੀਆ ਬਿਆਨ ਰਾਹੀਂ ਉੱਚ ਅਦਾਲਤ ਨੂੰ ਇਹ ਵੀ ਦੱਸਿਆ ਗਿਆ ਸੀ, ਕਿ ਇਹ ਮੁਕੱਦਮਾ ਪਟਿਆਲਾ ਜੋਨ ਦੇ ਇੰਸਪੈਕਟਰ ਜਨਰਲ ਆਫ ਪੁਲਿਸ ਵੱਲੋਂ ਡੂੰਘਾਈ ਨਾਲ ਕੀਤੀ ਪੜਤਾਲ ਤੋਂ ਬਾਅਦ ਹੀ ਦਰਜ ਕੀਤਾ ਗਿਐ। ਡੇਰਾ ਮੁਖੀ ਦੀ ਪਟੀਸਨ ਤੇ ਦੋਵਾਂ ਧਿਰਾਂ ਦੇ ਵਕੀਲਾਂ ਵੱਲੋਂ ਕੀਤੀ ਕਈ ਦਿਨ ਦੀ ਬਹਿਸ ਤੋਂ ਬਾਅਦ ਜਦ ਜਸਟਿਸ ਰਣਜੀਤ ਸਿੰਘ ਨੇ ਫੈਸਲਾ ਸੁਣਾਉਣਾ ਚਾਹਿਆ ਤਾਂ ਅਦਾਲਤ ਦੇ ਰੁਖ਼ ਨੂੰ ਭਾਂਪਦਿਆਂ ਗੁਰਮੀਤ ਰਾਮ ਰਹੀਮ ਸਿੰਘ ਦੇ ਵਕੀਲ ਨੇ ਪਟੀਸਨ ਵਾਪਸ ਲੈ ਲਈ।
ਡੇਰਾ ਮੁਖੀ ਵਿਰੁੱਧ ਦਰਜ ਕੀਤੇ ਮੁਕੱਦਮੇ ਨੂੰ ਰੱਦ ਕਰਵਾਉਣ ਲਈ ਕੋਤਵਾਲੀ ਪੁਲਿਸ ਨੇ ਚੀਫ਼ ਜੁਡੀਸੀਅਲ ਮੈਜਿਸਟਰੇਟ ਬਠਿੰਡਾ ਦੀ ਅਦਾਲਤ ਵਿਖੇ 30 ਜਨਵਰੀ ਨੂੰ ਪਈਆਂ ਵੋਟਾਂ ਤੋਂ ਤਿੰਨ ਦਿਨ ਪਹਿਲਾਂ ਜੋ ਦਰਖਾਸਤ ਪੇਸ ਕੀਤੀ ਹੈ, ਉਸ ਰਾਹੀਂ ਇਹ ਦਾਅਵਾ ਕੀਤਾ ਗਿਐ ਕਿ ਮੁੱਦਈ ਰਜਿੰਦਰ ਸਿੰਘ ਵੱਲੋਂ ਦਿੱਤੇ ਹਲਫੀਆ ਬਿਆਨ ਅਨੁਸਾਰ ਨਾ ਤਾਂ ਉਹ ਉਸ ਦਿਨ ਜਾਮ ਏ ਇੰਸਾਂ ਪਿਲਾਉਣ ਵਾਲੇ ਸਮਾਗਮ ਵਿੱਚ ਸਾਮਲ ਸੀ ਅਤੇ ਨਾ ਹੀ ਡੇਰਾ ਮੁਖੀ ਘਟਨਾ ਸਥਾਨ ਤੇ ਮੌਜੂਦ ਸੀ। ਇੱਥੋਂ ਤੱਕ ਕਿ ਪੁਲਿਸ ਅਜਿਹੇ ਸਮਾਗਮ ਦੇ ਆਯੋਜਿਤ ਹੋਣ ਤੋਂ ਹੀ ਮੁਨਕਰ ਹੋ ਗਈ।
ਇੱਥੇ ਇਹ ਵੀ ਜਿਕਰਯੋਗ ਹੈ ਕਿ ਇਸ ਮੁਕੱਦਮੇ ਸਬੰਧੀ ਵਕਤ ਸਿਰ ਚਲਾਨ ਪੇਸ ਨਾ ਕਰਨ ਦਾ ਨੋਟਿਸ ਲੈਂਦਿਆਂ ਅਕਾਲੀ ਦਲ ਪੰਚ ਪ੍ਰਧਾਨੀ ਦੇ ਆਗੂ ਐਡਵੋਕੇਟ ਸ੍ਰ: ਜਸਪਾਲ ਸਿੰਘ ਮੰਝਪੁਰ ਅਤੇ ਬਾਬਾ ਹਰਦੀਪ ਸਿੰਘ ਗੁਰੂਸਰ ਮਹਿਰਾਜ ਨੇ ਇਹ ਬੇਨਤੀ ਕਰਦਿਆਂ ਪਹਿਲਾਂ ਹੀ ਇੱਕ ਦਰਖਾਸਤ ਦਾਇਰ ਕਰ ਦਿੱਤੀ ਸੀ, ਕਿ ਅਦਾਲਤ ਇਸ ਮੁਕੱਦਮੇ ਦੀ ਖੁਦ ਸੁਣਵਾਈ ਕਰੇ। ਪੁਲਿਸ ਵੱਲੋਂ ਪੇਸ ਕੀਤੀ ਕੈਂਸਲੇਸਨ ਰਿਪੋਰਟ ਅਤੇ ਉਕਤ ਦਰਖਾਸਤ ਨੂੰ ਅਦਾਲਤ ਨੇ ਇੱਕਠਾ ਕਰ ਦਿੱਤਾ ਸੀ।
ਅੱਜ ਬਾਅਦ ਦੁਪਹਿਰ ਸੁਣਾਏ ਫੈਸਲੇ ਰਾਹੀਂ ਚੀਫ਼ ਜੁਡੀਸੀਅਲ ਮੈਜਿਸਟਰੇਟ ਸ੍ਰ: ਹਰਜੀਤ ਸਿੰਘ ਨੇ ਪੁਲਿਸ ਦੀ ਰਿਪੋਰਟ ਰੱਦ ਕਰਦਿਆਂ ਇਹ ਸਪਸਟ ਕਰ ਦਿੱਤਾ ਕਿ ਡੇਰਾ ਮੁਖੀ ਵਿਰੁੱਧ ਭਾਰਤੀ ਦੰਡਾਵਲੀ ਦੀ ਧਾਰਾ 295 ਏ, 298 ਅਤੇ 153 ਏ ਅਧੀਨ ਮੁਕੱਦਮਾ ਚਲਾਉਣ ਦੇ ਸਬੂਤ ਫਾਈਲ ਤੇ ਮੌਜੂਦ ਹਨ। ਉਹਨਾਂ ਹਦਾਇਤ ਕੀਤੀ ਕਿ ਡੇਰਾ ਮੁਖੀ 10 ਮਈ ਨੂੰ ਜਾਤੀ ਤੌਰ ਤੇ ਅਦਾਲਤ ਸਾਹਮਣੇ ਪੇਸ ਹੋਵੇ। ਰਾਜਨੀਤਕ ਤੌਰ ਤੇ ਅੱਜ ਦਾ ਫੈਸਲਾ ਬਹੁਤ ਹੀ ਮਹੱਤਵਪੂਰਨ ਹੈ ਕਿਉਂਕਿ ਸਿਆਸੀ ਵਿਸਲੇਸ਼ਕ ਇਸਨੂੰ ਮੌਜੂਦਾ ਵਿਧਾਨ ਸਭਾ ਦੀਆਂ ਚੋਣਾਂ ਲਈ ਵੋਟਾਂ ਵਾਸਤੇ ਹੋਈ ਸੌਦੇਬਾਜੀ ਵਜੋਂ ਦੇਖ ਰਹੇ ਸਨ

ਮਾਂ ਬੋਲੀ ਪੰਜਾਬੀ ਵਿਸ਼ੇ ਸੰਬੰਧੀ ਇੱਕ ਸੈਮੀਨਾਰ ਦਾ ਆਯੋਜਿਨ ਆਸਟ੍ਰੇਲੀਅਨ ਸਿੱਖ ਖੇਡਾਂ ਦੇ ਪਹਿਲੇ ਦਿਨ

www.sabblok.blogspot.com
ਆਸਟ੍ਰੇਲੀਆ ਵਸਦੇ ਸਮੂਹ ਸਾਹਿਤਕ ਪ੍ਰੇਮੀਆਂ ਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ "ਆਸਟ੍ਰੇਲੀਅਨ ਇੰਡੀਅਨ ਕਲਚਰਲ ਐਸੋਸੀਏਸ਼ਨ ਆਫ ਨਿਊ ਸਾਊਥ ਵੇਲਜ" ਵਲੋਂ ਹਰਮਨ ਰੇਡੀਓ 'ਤੇ ਆਪਣਾ ਪੰਜਾਬ ਟੀ.ਵੀ ਦੇ ਸਹਿਯੋਗ ਨਾਲ ਮਾਂ ਬੋਲੀ ਪੰਜਾਬੀ ਵਿਸ਼ੇ ਸੰਬੰਧੀ ਇੱਕ ਸੈਮੀਨਾਰ ਦਾ ਆਯੋਜਿਨ ਆਸਟ੍ਰੇਲੀਅਨ ਸਿੱਖ ਖੇਡਾਂ ਦੇ ਪਹਿਲੇ ਦਿਨ 6 ਅਪ੍ਰੈਲ 2012 ਨੂੰ ਸਿਡਨੀ ਦੇ ਕਸਬੇ ਗਰੈਨਵਿਲ 'ਚ ਸਥਿਤ ਚੀਮਾ ਦਾ ਢਾਬਾ ਵਿਖੇ ਸ਼ਾਮ ਨੂੰ 5 ਵਜੇ ਤੋਂ 7 ਵਜੇ ਤੱਕ ਕੀਤਾ ਜਾ ਰਿਹਾ ਹੈ..ਇਸ ਮੌਕੇ ਅਸਟ੍ਰੇਲੀਆ ਭਰ ਤੋਂ ਸਾਹਿਤ 'ਤੇ ਹ......ੋਰਨਾਂ ਖੇਤਰਾਂ ਨਾਲ ਜੁੜੇ ਸਖਸ਼ ਸ਼ਮੂਲੀਅਤ ਕਰਕੇ ਆਪੋ ਆਪਣੇ ਵਿਚਾਰ ਪੇਸ਼ ਕਰਨਗੇ ਤੇ ਨਾਲ ਹੀ ਇਸ ਮੌਕੇ ਸਾਹਿਤ, ਸੱਭਿਆਚਾਰਿਕ,ਮੀਡੀਆ ਤੇ ਹੋਰ ਵੱਖ ਵੱਖ ਖੇਤਰਾਂ 'ਚ ਆਪੋ ਆਪਣਾ ਯੋਗਦਾਨ ਪਾਉਣ ਵਾਲੇ ਸੱਜਣਾਂ ਦਾ ਸਨਮਾਨ ਵੀ ਕੀਤਾ ਜਾਵੇਗਾ..ਇਸ ਸੈਮੀਨਾਰ 'ਚ ਆਸਟ੍ਰੇਲੀਆ ਭਰ ਦੇ ਸਾਹਿਤਕ 'ਤੇ ਹੋਰ ਖੇਤਰਾਂ 'ਚ ਰੁਚੀ ਰੱਖਣ ਵਾਲਿਆਂ ਨੂੰ ਖੁੱਲ਼੍ਹਾ ਸੱਦਾ ਦਿੱਤਾ ਜਾਂਦਾ ਹੈ ਵਧੇਰੇ ਜਾਣਕਾਰੀ ਲਈ ਮਲਿਵੰਦਰ ਪੰਧੇਰ ਨੂੰ 0434289194 ਬਲਜੀਤ ਖੇਲਾ 0430289310 ਜਾਂ ਜਸਵਿੰਦਰ ਮਾਨ ਨੂੰ 0413508102 ਉੱਤੇ ਸੰਪਰਕ ਕੀਤਾ ਜਾ ਸਕਦਾ ਹੈ...ਇਸਤੋਂ ਇਲਾਵਾ ਹਰਮਨ ਰੇਡੀਓ ਤੋਂ ਵੀ ਇਸ ਸੰਬੰਧੀ ਜਾਣਕਾਰੀ ਪ੍ਰਦਾਨ ਕੀਤੀ ਜਾਵੇਗੀ.

Gurdaspur clash batween Sikhs n Hindus Groups

www.sabblok.blogspot.com

ਵਿਅੰਗ---BEST OF LUCK , aajj kal de sher



www.sabblok.blogspot.com

ਮਿੰਨੀ ਕਹਾਣੀ ਅਤੇ ਵਿਅੰਗ


www.sabblok.blogspot.com


------ ਕੰਡਾ ਦਾ ਕੰਡਾ-------ਡਾ.ਅਮਰੀਕ ਸਿੰਘ ਕੰਡਾ






w

ਕੰਡੇ ਦਾ ਕੰਡਾ/ਵਿਅੰਗ


ਡਾ.ਅਮਰੀਕ ਸਿੰਘ ਕੰਡਾ


                            ਚਿੱਤਰ--ਡਾ.ਅਮਰੀਕ ਸਿੰਘ ਕੰਡਾ



ਮੁੱਖ ਮੰਤਰੀ ਜੀ ਇਕ ਬਹੁਤ ਹੀ ਖਾਸਮ ਖਾਸ ਚਮਚੇ ਨਾਲ ਗੱਲ ਕਰ ਰਹੇ ਸਨ ਕਿ ਦੂਜੇ ਚਮਚੇ ਨੇ ਕੋਲ ਆ ਕੇ ਕੰਨ ਵਿਚ ਕਿਹਾ “ਸਰ ਇਹ ਨੇ ਰੇਖਾ ਚਿ… ਬੰਬੇ ਵਾਲੇ ।”ਮੁਖ ਮੰਤਰੀ ਨੇ ਸਭ ਨੂੰ ਬਾਹਰ ਜਾਣ ਲਈ ਕਿਹਾ ਹੁਣ ਉਹ ਜਥੇਦਾਰ ਤੇ ਬੰਬੇ ਵਾਲਾ ਬੰਦਾ ਅੰਦਰ ਸੀ ਉਹਨਾਂ ਨੂੰ ਕੋਈ ਅੱਧਾ ਘੰਟਾ ਲੱਗ ਗਿਆ ਏਨੇ ਚ ਦੂਜਾ ਜਥੇਦਾਰ ਕੋਠੀ ਦੇ ਬਾਹਰ ਖੜਾ ਸੋਚ ਰਿਹਾ ਸੀ‘ਇਹ ਕੌਣ ਹੋਇਆ…? ਪਹਿਲਾਂ ਤਾਂ ਕਦੇ ਨਹੀਂ ਚਮਕਿਆ …..? ਬਾਈ ਜੀ ਰੇਖਾ ਦਾ ਚਿੱਤਰ ਅਸੀਂ ਕੀ ਕਰਨਾ ਉਪਰੋਂ ਚੋਣਾ ਨੇ,ਪਰ ਹੋ ਸਕਦੈ ਰੇਖਾ ਨੂੰ ਬਲਾਉਣਾ ਹੋਵੇ,ਪਰ ਰੇਖਾ ਦੀ ਥਾਂ ਤੇ ਹੋਰ ਨਵੀਂ ਕੁੜੀ ਬੁਲਾ ਲੈਂਦੇ,ਨਾ ਉਹਨੂੰ ਗਾਉਣਾ ਆਉਂਦਾ ਵੀਹ ਵਾਰੀ ਟੀ.ਵੀ ਚ ਫਿਲਮ ਫੈਸਟੀਵਲ ਚ ਵੇਖੀ ਆ,ਕੇਸੀ ਨਾਹ ਕੇ ਬੈਠੀ ਹੁੰਦੀ ਆ,ਕੋਈ ਨਾ ਜਾਹ ਲੈਣਦੇ ਬੰਬੇ ਵਾਲਿਆਂ ਨੂੰ ਗੁਰਦਾਸ ਮਾਨ ਨੂੰ ਬੁਲਾਵਾਂਗੇ ਚੋਣਾਂ ਚ,ਕਾਂਗਰਸ ਨੇ ਬੱਬੂ ਮਾਨ ਕਰ ਲਿਆ,ਮਨਪ੍ਰੀਤ ਨੇ ਭਗਵੰਤ ਮਾਨ ਨੂੰ ਪਾਰਟੀ ਚ ਲੈ ਲਿਆ ।ਏਸ ਤੋਂ ਪਹਿਲਾਂ ਕੋਈ ਹੋਰ ਗੁਰਦਾਸ ਮਾਨ ਨੂੰ ਕਰ ਲਵੇ ਬੁੱਕ ਕਰ ਹੀ ਲੈਣਾ । ਠੀਕ ਅੱਧੇ ਘੰਟੇ ਬਾਅਦ ਜਦੋਂ ਉਹ ਮੁੱਖ ਮੰਤਰੀ ਜੀ ਦੇ ਪੀ ਏ ਨਾਲ ਬਾਹਰ ਖੜੇ ਗੱਲ ਕਰਕੇ ਚਲੇ ਗਏ । ਸੋਚ ਰਹੇ ਜਥੇਦਾਰ ਨੇ ਉਹਨਾਂ ਬਾਰੇ ਪੁਛਿਆ………?“ਇਹ ਤਾਂ ਮੁੱਖ ਮੰਤਰੀ ਜੀ ਦਾ ਰੇਖਾ ਚਿੱਤਰ ਲਿਖ ਰਿਹਾ,ਬੰਬੇ ਦਾ ਲੇਖਕ ਹੈ ਜਥੇਦਾਰ ਜੀ ਨੂੰ ਸਮਝ ਨਹੀਂ ਲੱਗੀ ਤੇ ਬੋਲਿਆ “ਯਾਰ ਅਸੀਂ ਬੇਵਕੂਫ ਆਂ,ਸਾਨੂੰ ਨਹੀਂ ਦੱਸਣਾ ਨਾ ਦਸ ਘੱਟ ਤੋਂ ਘੱਟ ਝੂਠ ਤਾਂ ਨਾ ਮਾਰ ਚਿੱਤਰ ਬਣਦਾ ਹੁੰਦਾ ਲਿਖਿਆ ਥੋੜੀ ਜਾਂਦਾ…..।”ਬੁੜ ਬੁੜ ਕਰਦਾ ਕੋਠੀਉ ਬਾਹਰ ਹੋ ਗਿਆ ।   
 COPY RIGHTED 
ਚਿੱਤਰ OW33220 uploaded on 2012-01-19 at 14:25:40 GMT

                      


ਕੰਡਾ ਦਾ ਕੰਡਾ                         


ਡਾ.ਅਮਰੀਕ ਸਿੰਘ ਕੰਡਾ
      ਸਿਆਸੀ ਦਾਅ-ਪੇਚ--ਡਾ.ਅਮਰੀਕ ਸਿੰਘ ਕੰਡਾ

ਚੋਣਾਂ ਦੇ ਦਿਨ । ਟਿਕਟਾਂ ਦਾ ਰੌਲਾ । ਜੰਗਲ ਦੇ ਰਾਜੇ ਨੇ ਸੱਪ ਨੂੰ ਟਿਕਟ ਦੇ ਦਿੱਤੀ । ਇਹ ਗੱਲ ਜਦੋਂ ਹੀ ਲੂੰਬੜ ਨੂੰ ਪਤਾ ਲੱਗੀ ਉਹ ਰਾਜਾ ਜੀ ਕੋਲ ਗਿਆ ਤੇ ਜਾ ਕੇ ਕਹਿਣ ਲੱਗਾ ਜਨਾਬ ਤੁਸੀਂ ਸਾਨੂੰ ਛੱਡ ਕੇ ਸੱਪ ਨੂੰ ਟਿਕਟ,ਗੱਲ ਸਮਝ ਨਹੀਂ ਪਈ ।”
“ਉਏ ਕਮਲਿਆ ਮੇਰੀ ਐਂਟੀ ਪਾਰਟੀ ਦੇ ਰਾਜੇ ਨਾਲ ਗੱਲ ਹੋ ਗਈ ਤੇ ਨਿਉਲੇ ਨੂੰ ਟਿਕਟ ਦਿਵਾ ਦਿੱਤੀ ਆ,ਸੱਪ ਨੂੰ ਮਰਵਾਉਣ ਲਈ, ਬਸ ਤੂੰ ਮੱਛੀਆਂ ਦਾ ਪ੍ਰਬੰਧ ਕਰ ।”
“ਪਰ ਜਨਾਬ ਮੱਛੀਆਂ ਕੀ ਕਰਨੀਆਂ ਨੇ……?” ਲੂੰਬੜ ਜੀ ਬੋਲੇ
“ਉਏ ਇਹ ਸਿਆਸਤ ਤੂੰ ਨਈਂ ਸਮਝ ਸਕਦਾ,ਮੱਛੀਆਂ ਇਸ ਲਈ ਚਾਹੀਦੀਆਂ ਨੇ,ਬਸ ਤੂੰ ਨਿਉਲੇ ਦੇ ਘਰ ਤੋਂ ਸੱਪ ਦੀ ਖੁੱਡ ਤੱਕ ਮੱਛੀਆਂ ਦੀ ਲਾਈਨ ਲਾਅ ਦਿਉ ਨਿਉਲਾ ਆਪੇ ਸੱਪ ਦੀ ਖੁੱਡ ਲੱਭ ਲਵੇਗਾ ।”ਜੰਗਲ ਦੇ ਰਾਜੇ ਨੇ ਵਿਸਤਾਰ ਨਾਲ ਦਸਿਆ ਤੇ ਰਾਜਾ ਜੀ ਦੀ ਗੱਲ ਤੇ ਲੂੰਬੜ ਜੀ ਨੇ ਪੂਰਾ ਅਮਲ ਕੀਤਾ


COPY RIGHTED ਸਿਆਸੀ ਦਾਅ-ਪੇਚ OW32888 uploaded on 2012-01-12 at 05:24:47 GMT                              



ਕੰਡੇ ਦਾ ਕੰਡਾ

                                                                                     ਡਾ ਅਮਰੀਕ ਸਿੰਘ ਕੰਡਾ

                                               

ਡਾ.ਅਮਰੀਕ ਸਿੰਘ ਕੰਡਾ
                   ਮਾਸੀ



ਮੈਂ ਇਕ ਲੇਖ ਚ ਲਿਖਿਆ ਕਿ ਅੰਗੇਰਜੀ ਭਾਸ਼ਾ ਦੀ ਥਾਂ ਤੇ ਪੰਜਾਬੀ ਤੇ ਹਿੰਦੀ ਭਾਸ਼ਾ ਨੂੰ ਤਰਹੀਜ਼ ਦੇਣੀ ਚਾਹੀਦੀ ਹੈ ਅੰਤ ਚ ਲਿਖਿਆ ਸੀ ਕਿ ਸੰਸਕ੍ਰਿਤ ਸਾਰੀਆਂ ਭਸ਼ਾਵਾਂ ਦੀ ਜਨਨੀ ਹੈ ਪੰਜਾਬੀ ਸਰਲ ਭਾਸ਼ਾ ਹੈ ਇਸ ਨੂੰ ਪਹਿਲ ਦੇਣੀ ਚਾਹੀਦੀ ਹੈ ਤੇ ਸਾਨੂੰ ਇਸ ਭਾਸ਼ਾ ਨੂੰ ਅਪਨਾਉਣਾ ਚਾਹੀਦਾ ਹੈ । ਦੱਖਣ ਦੇ ਇਕ ਬੰਦੇ ਨੇ ਮੈਨੂੰ ਫੋਨ ਕਰਕੇ ਕਿਹਾ “ਅੰਗਰੇਜੀ ਵੀ ਤਾਂ ਇਕ ਭਾਸ਼ਾ ਦੇ ਨਾਤੇ ਪੰਜਾਬੀ ਹਿੰਦੀ ਦੀ ਭੈਣ ਹੀ ਹੋਈ ਯਾਨੀ ਕਿ ਤੁਹਾਡੀ ਮਾਸੀ ਹੋਈ । ਫਿਰ ਕਿਉਂ ਤੁਸੀਂ ਅੰਗਰੇਜੀ ਦੇ ਪਿੱਛੇ  ਹੱਥ ਧੋ ਕੇ ਪਏਂ ਹੋਂ ..?”
ਮੈਂ ਉਸਦੇ ਵਿਅੰਗਆਤਮਿਕ ਵਾਰ ਤਾਂ ਸਹਿ ਲਿਆ ਤੇ ਉਸਨੂੰ ਕਰਾਰਾ ਉੱਤਰ ਦਿੱਤਾ
“ਸਾਡੇ ਦੇਸ਼ ਦੀ ਮਾਸੀ ਭੈਣ ਦੀ ਤਰੱਕੀ ਚ ਰੁਕਾਵਟ ਨਹੀਂ ਬਣਦੀ ਪਰ ਇਹ ਵਿਦੇਸੀ ਮਾਸੀ ਵੱਡੀਆਂ ਭੈਣਾਂ ਦੇ ਰਾਹ ਚ ਰੁਕਾਵਟ ਜਰੂਰ ਪੈਦਾ ਕਰ ਰਹੀ ਹੈ ।”
ਉਹਨਾਂ ਨੇ ਗੁੱਸੇ ਚ ਫੋਨ ਹੀ ਕੱਟ ਦਿੱਤਾ ।
COPY RIGHTED  ਮਾਸੀ OW32796 uploaded on 2012-01-11 at 08:27:06 GMT



                          ਸਿਖਿਆ ਮੰਤਰੀ




ਕੰਡੇ ਦਾ ਕੰਡਾ
 ਡਾ ਅਮਰੀਕ ਸਿੰਘ ਕੰਡਾ
   ਸਿਖਿਆ ਮੰਤਰੀ--ਡਾ ਅਮਰੀਕ ਸਿੰਘ ਕੰਡਾ 


ਇਕ ਅਨਪੜ ਸਿਖਿਆ ਮੰਤਰੀ ਨੂੰ ਸਰਕਾਰੀ ਅਧਿਆਪਕਾਂ ਨੇ ਘੇਰ ਲਿਆ । ਸਾਰੇ ਅਧਿਆਪਕਾਂ ਦੀਆਂ ਮੰਗਾਂ ਬਹੁਤ ਸਨ ਤੇ ਉਹਨਾਂ ਦੇ ਪ੍ਰਧਾਨ ਨੇ ਸਿਖਿਆ ਮੰਤਰੀ ਜੀ ਨੂੰ ਕਿਹਾ ਕਿ 
“ਜਦੋਂ ਤੱਕ ਤੁਸੀਂ ਸਾਡੀਆਂ ਸਾਰੀਆਂ ਮੰਗਾਂ ਨਹੀਂ ਮੰਨੋਗੇ ਉਹਦੋਂ ਤੱਕ ਅਸੀਂ ਘੇਰਾਬੰਦੀ ਕਰੀ ਰੱਖਾਂਗੇ,ਚਾਹੇ ਕੁਸ਼ ਵੀ ਹੋ ਜਾਵੇ ਚਾਹੇ ਸਾਡੀ ਜਾਨਾਂ ਵੀ ਕਿਉਂ ਨਾ ਚਲੀਆਂ ਜਾਣ ।”
 ਸਿਖਿਆ ਮੰਤਰੀ ਵੀ ਬਹੁਤ ਚਲਾਕ ਸੀ । ਉਹ ਵੀ ਮੌਕਾ ਵੇਖ ਕੇ ਚੌਕਾ ਮਾਰਦਾ ਸੀ । ਉਸਨੇ ਅਧਿਆਪਕ ਯੂਨੀਅਨ ਦੇ ਪ੍ਰਧਾਨ ਤੋਂ ਮਾਈਕ ਫੜਦੇ ਹੋਏ ਕਿਹਾ
“ਜਾਹ ਮੈਂ ਤੈਨੂੰ ਸ਼ਰਾਪ ਦਿੰਦਾ ਹਾਂ ਤੂੰ ਅਗਲੇ ਜਨਮ ਚ ਮੇਰੇ ਵਾਂਗ ਅਨਪੜ ਸਿਖਿਆ ਮੰਤਰੀ ਬਣੇ,ਮੈਂ ਤੇਰੇ ਵਰਗਾ ਪੜਿਆ ਲਿਖਿਆ ਸੂਝਵਾਨ ਅਧਿਆਪਕ ਯੂਨੀਅਨ ਦਾ ਪ੍ਰਧਾਨ ਬਣਾਂ ।”
ਬਸ ਫੇਰ ਕੀ ਸੀ ਪੜੇ ਲਿਖੇ ਪ੍ਰਧਾਨ ਨੂੰ ਕੋਈ ਗੱਲ ਹੀ ਨਹੀਂ ਆਈ ਤੇ ਅਨਪੜ ਸਿਖਿਆ ਮੰਤਰੀ ਜੀ ਘੇਰਾਬੰਦੀ ਤੋੜ ਕੇ ਕਾਫਲੇ ਸਮੇਤ ਨਿੱਕਲ ਗਏ । ਪ੍ਰਧਾਨ ਨੂੰ ਇਹ ਸਮਝ ਨਹੀਂ ਆਈ ਕਿ ਕੀ ਹੋ ਗਿਆ ਉਹ ਸੁੰਨ ਖੜਾ ਰਹਿ ਗਿਆ ।
 COPY RIGHTED ਸਿਖਿਆ ਮੰਤਰੀ OW32699 uploaded on 2012-01-10 at 07:16:59 GMT


www.sabblok.blogspot.com          ਕੰਡਾ ਦਾ ਕੰਡਾ



                          ਡਾ.ਅਮਰੀਕ ਸਿੰਘ ਕੰਡਾ

                     

ਡਾ.ਅਮਰੀਕ ਸਿੰਘ ਕੰਡਾ

         ਰੱਬ ਦੀ ਸੌਂਹ



ਇਕ ਜਥੇਦਾਰ ਸਾਹਬ ਚੋਣਾਂ ਚ ਆਪਣੇ ਅੰਦਾਜ ਚ ਵੱਖਰੀ ਤਰ੍ਹਾਂ ਭਾਸਣ ਦੇਣ ਲੱਗੇ ਤੇ ਕਹਿੰਦੇ 

“ਮੈਂ ਤੁਹਾਨੂੰ ਇਕ ਜੱਟ ਦੀ ਕਹਾਣੀ ਸਣਾਉਣਾ ਹਾਂ  ਮੇਰੇ ਬਚਪਨ ਦੇ ਦਿਨਾਂ ਦੀ ਗੱਲ ਹੈ ਸਾਡੇ ਪਿੰਡ ਦੇ ਸਰਪੰਚ ਕੋਲ ਇਕ ਗਾਂ ਰੱਖੀ ਸੀ ਗਾਂ ਵਿਕਾਊ ਸੀ । ਗਾਂ ਲੈਣ ਆਏ ਬਾਈ ਜੀ ਨੇ ਉਸ ਨੂੰ ਪੁਛਿਆ ਗਾਂ ਕਿਹੜੀ ਨਸਲ ਦੀ ਹੈ ? ਸਰਪੰਚ ਨੂੰ ਪਤਾ ਨਹੀਂ ਸੀ । ਫੇਰ ਉਸਨੂੰ ਪੁਛਿਆ ਕਿ ਗਾਂ ਦੇ ਦੁੱਧ ਚੋਂ ਕਿੰਨਾ ਮੱਖਣ ਨਿਕਲਦਾ ਹੈ ਇਸ ਬਾਰੇ ਵੀ ਉਸਨੂੰ ਗਿਆਨ ਨਹੀਂ ਸੀ ਅੰਤ ਚ ਉਸਨੂੰ ਪੁਛਿਆ ਬਈ ਤੇਰੀ ਗਾਂ ਸਾਰੇ ਸਾਲ ਚ ਕਿੰਨਾ ਦੁੱਧ ਦਿੰਦੀ ਆ….?”

ਸਰਪੰਚ ਨੇ ਫੇਰ ਸਿਰ ਹਿਲਾਉਂਦੇ ਹੋਏ ਕਿਹਾ

“ਰੱਬ ਦੀ ਸੌਂਹ ਮੈਨੂੰ ਕੱਖ ਨਹੀਂ ਪਤਾ,ਪਰ ਮੈਂ ਐਨਾ ਜਰੂਰ ਜਾਣਦਾਂ ਵਾਂ ਕਿ ਗਾਂ ਬੜੀ ਇਮਾਨਦਾਰ ਆ,ਇਹ ਜਿੰਨਾ ਵੀ ਦੁੱਧ ਹੁੰਦਾ ਸਾਰਾ ਦੇ ਦਿੰਦੀ ਆ ।”

ਜਥੇਦਾਰ ਨੇ ਆਪਣੇ ਭਾਸ਼ਣ ਦੇ ਅੰਤ ਚ ਕਿਹਾ

“ਸੱਜਣੋ ਮੈਂ ਵੀ ਉਸ ਗਾਂ ਵਾਂਗ ਹੀ ਆਂ,ਮੇਰੇ ਕੋਲ ਜੋ ਕੁਝ ਵੀ ਆ ਮੈਂ ਸਭ ਤੁਹਾਨੂੰ ਦੇ ਦੇਵਾਂਗਾ,ਤੁਸੀਂ ਮੈਨੂੰ ਆਪਣਾ ਕੀਮਤੀ ਵੋਟ ਦੇ ਦਿਉ ।”

ਨਾਲ ਆਏ ਚਮਚਿਆਂ ਨੇ ਤਾੜੀਆਂ ਮਾਰ ਦਿੱਤੀਆਂ । 

COPY RIGHTED  ਰੱਬ ਦੀ ਸੌਂਹ OW32663 uploaded on 2012-01-09 at 12:21:12 GMT