jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday, 28 February 2012

ਕਵਿਤਾ---SABBLOK ....... POET SECTION

भूलने के लिए उनको ये बहाना अच्छा है भूलने के लिए उनको ये बहाना अच्छा है

कहीं और प्यार में दिल को लगाये रखिए
भूलने के लिए उनको ये बहाना अच्छा है

वो मुझे भूल खुश रहे होकर किसी और के 
बुरी साबित हो गिरूँ नज़रों में ये अच्छा है

सोचती हूँ कभी तनहा ये मेरी जिंदगी क्या है 
कभी हुई उसकी जीने को ये ख्याल अच्छा है

सब से छुपाए रखा दर्दे दिल मुस्कुराकर मैंने 
पैमाना-ए-सब्र न छलके तो "ज्योति"अच्छा है 
                 ਮੇਰੀ ਕਵਿਤਾ ....ਹਰਲੀਨ ਸੋਨਾ 


** ਹਰਲੀਨ ਸੋਨਾ 
ਕਈ ਦਿਨਾਂ ਤੋਂ

ਸੈਰ ਤੇ ਕੋਈ ਮੇਰੇ ਪਿੱਛੇ-ਪਿੱਛੇ ਸੀ....

ਅੱਜ ਉਹ ਮੇਰੇ ਨਾਲ ਹੋ ਤੁਰੀ....

ਸਲਾਹ ਮਸ਼ਵਰਾ ਕਰਦਿਆਂ

ਅੱਜ ਇਹਸਾਸਾਂ ਦੀ ਲਗ ਗਈ ਸੀ ਝੜੀ....

ਮੈਂ ਦੌੜ ਲਾਈ ਅੱਜ..ਤਾਂ ਵੀ ਉਹ ਮੇਰੇ ਨਾਲ ਹੀ ਸੀ....

ਮੈਦਾਨ ਵਿੱਚ ਕੁਝ ਪਲ ਫਿਰ ਅਸੀਂ ਦੋਵੇਂ ਬੈਠ ਗਏ....

ਮੇਰੀ ਤੇਜ਼ ਹੁੰਦੀ ਦਿਲ ਦੀ ਧੜਕਨ....

ਅੱਜ ਗੀਤ ਗਾ ਰਹੀ ਸੀ...

ਅੱਜ ਸਵੇਰ ਦੀ ਸੈਰ ਮੈਨੂੰ ਫੁਰ-ਫੁਰ ਉੜਾ ਰਹੀ ਸੀ...

ਇਹ ਮੇਰੀ ਮਾਤ ਭਾਸ਼ਾ ਦਾ ਕਮਾਲ.....

                                    ਜੋ ਕਵਿਤਾ ਅੱਜ ਮੇਰੀ ਸਾਥਣ ਬਣ...

                                      ਸਵੇਰ ਦੀ ਸੈਰ ਦਿਲਚਸਪ ਬਣਾ ਰਹੀ ਸੀ....

                                 ''.....ਮੇਰੇ ਪਿਆਰੇ.....'' ਅਸਲ ਵਿੱਚ ਤੇਰੇ ਵਾਂਗ...

                                    ਅੱਜ ਮੇਰੀ ਕਵਿਤਾ ਸਾਥੀ ਬਣ.....

                                 ਮੇਨੂੰ ਖੁਸ਼ ਕਰਦੀ ਜਾ ਰਹੀ ਸੀ....


------------------------------------------------------------------------------

              ਤਸਵੀਰ--ਹਰਲੀਨ ਸੋਨਾ


ਹਰ ਸਾਂਝ.....ਹਰ ਸਵੇਰ
ਇਕ ਨਾਚ ਹੋ ਰਿਹੈ,
ਵਾਵਰੋਲਾ ਇਸ਼ਕੇ ਦਾ ਉਸਨੂੰ
ਤੇਰੇ ਦਰ ਤੇ ਸੁੱਟ ਗਿਐ,
ਪਰਕਰਮਾ ਕਰ ਦਰ ਤੇਰੇ ਦੀ
ਉਹ ਸਮਾਧੀ ਚ ਜੁ੍ਡ਼ ਗਿਐ,
ਗੀਤਾਂ ਦਾ ਕਾਫਿਲਾ
ਤੇਰੇ ਸੁਰ ਚ ਢਲ ਰਿਹੈ,
ਅੰਬਰ ਤੇ ਤੇਰੇ ਖੰਭ ਪਾ
ਉਹ ਉੱਡ ਰਿਹੈ,
ਤੂੰ ਬੇਖਬਰ ਤੇ ਅਣਜਾਣ ਫਿਰ ਰਿਹੈਂ,
ਸੁਰਨਾਥ ...ਵੇਖ ਕੋਈ
ਤੇਰੀ ਤਸਵੀਰ ਬੁਣ ਰਿਹੈ....
ਤੇਰੀ ਕੋਈ... ਤਸਵੀਰ ਬੁਣ ਰਿਹੈ। 





ਹਰਲੀਨ ਸੋਨਾ



                                                                                                             *

OUR EMAIL ADDRESS IS---

sabblok@gmail.com

Friday, 24 February 2012

ਗੀਤ

www.sabblok.blogspot.com

ਅੱਖਾਂ ਦਾ ਮੁਫ਼ਤ ਕੈਂਪ 26 ਨੂੰ

www.sabblok.blogspot.com
ਨਕੋਦਰ ( ਟੋਨੀ  ) ਸਥਾਨਕ ਆਰੀਆ ਸਕੂਲ, ਸ਼ੰਕਰ ਰੋਡ ਵਿਖੇ ਲਾਈਨਜ਼ ਕਲੱਬ ਗ੍ਰੇਟਰ ਨਕੋਦਰ ਵਲੋਂ ਅੱਖਾਂ ਦਾ ਮੁਫ਼ਤ ਚੈਕਅੱਪ ਅਤੇ ਅਪ੍ਰੇਸ਼ਨ ਕੈਂਪ ਲਗਾਇਆ ਜਾ ਰਿਹਾ ਹੈ। ਸਵੇਰੇ 9 ਵਜੇ ਤੋਂ 2 ਵਜੇ ਤਕ ਅੱਖਾਂ ਦਾ ਚੈਕਅੱਪ ਕੀਤਾ ਜਾਵੇਗਾ। ਕੈਂਪ ਦੌਰਾਨ ਮਰੀਜ਼ਾਂ ਦੇ ਲੈਂਜ਼ ਪਾਏ ਜਾਣਗੇ ਅਤੇ ਦਵਾਈਆਂ ਵੀ ਦਿੱਤੀਆਂ ਜਾਣਗੀਆਂ। ਇਹ ਕੈਂਪ ਐ¤ਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਲਗਾਇਆ ਜਾ ਰਿਹਾ ਹੈ। ਇਸ ਮੌਕੇ ਮਰੀਜ਼ਾਂ ਲਈ ਚਾਹ ਅਤੇ ਲੰਗਰ ਦਾ ਖਾਸ ਪ੍ਰਬੰਧ ਹੋਵੇਗਾ। ਇਹ ਜਾਣਕਾਰੀ ਕਲੱਬ ਦੇ ਪ੍ਰਧਾਨ ਰਾਜ ਕੁਮਾਰ ਸੋਹਲ ਅਤੇ ਸਕੱਤਰ ਹੇਮੰਤ ਸ਼ਰਮਾ ਨੇ ਦਿੱਤੀ।

2 ਭਗੌੜੇ ਕਾਬੂ

www.sabblok.blogspot.com
ਨਕੋਦਰ,  (ਟੋਨੀ )-ਸਥਾਨਕ ਥਾਣੇ ਅਧੀਨ ਆਉਂਦੀ ਚੌਂਕੀ ਇੰਚਾਰਜ ਸ਼ੰਕਰ ਨੇ ਲੁੱਟ-ਖੋਹ ਤੇ ਨਸ਼ੇ ਦੇ ਕਾਰੋਬਾਰ ਦੇ ਵੱਖ-ਵੱਖ ਕੇਸਾਂ ’ਚ 2 ਭਗੌੜਿਆਂ ਨੂੰ ਫੜਨ ’ਚ ਸਫਲਤਾ ਹਾਸਲ ਕੀਤੀ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਏ. ਐਸ. ਆਈ. ਹਰਜਿੰਦਰ ਸਿੰਘ ਚੌਂਕੀ ਇੰਚਾਰਜ ਨੇ ਦੱਸਿਆ ਕਿ ਸਰਬਜੀਤ ਸਿੰਘ ਸਾਬੀ ਪੁੱਤਰ ਜਸਜੀਤ ਸਿੰਘ ਪਿੰਡ ਮਹੂੰਵਾਲ ਦੇ ਖਿਲਾਫ਼ ਮੁਕੱਦਮਾ ਨੰਬਰ 149 ਧਾਰਾ 382, 34 ਭ. ਦ. ਮਿਤੀ 31 ਮਈ 2007 ਨੂੰ ਮੁਕੱਦਮਾ ਦਰਜ ਹੋਇਆ ਸੀ, ਜੋ ਇਸ ਕੇਸ ’ਚੋਂ ਭਗੌੜਾ ਸੀ ਤੇ ਦੂਜਾ ਬਲਵੀਰ ਸਿੰਘ ਵਾਸੀ ਲਿੱਤਰਾਂ ਕਲੋਨੀ ਦੇ ਖਿਲਾਫ਼ ਮੁਕੱਦਮਾ ਨੰਬਰ 195 ਧਾਰਾ 6101-14 ਮਿਤੀ 1 ਜੂਨ 2005 ਨੂੰ ਦਰਜ ਹੋਇਆ ਸੀ। ਉਕਤ ਦੋਨਾਂ ਭਗੌੜਿਆਂ ਨੂੰ ਗੁਪਤ ਸੂਚਨਾ ਮਿਲਣ ’ਤੇ ਗ੍ਰਿਫ਼ਤਾਰ ਕਰ ਕੇ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਹੈ।

5 ਗ੍ਰਾਮ ਹੈਰੋਇਨ ਸਮੇਤ 1 ਗ੍ਰਿਫ਼ਤਾਰ

www.sabblok.blogspot.com
ਨਕੋਦਰ ( ਟੋਨੀ )      -ਸਥਾਨਕ ਥਾਣੇ ਅਧੀਨ ਆਉਂਦੀ ਚੋਕੀ ਇੰਚਾਰਜ ਸ਼ੰਕਰ ਨੇ ਥਾਣਾ ਮੁਖੀ ਦਿਹਾਤੀ ਹਰਪ੍ਰੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਏ. ਐਸ. ਆਈ. ਹਰਜਿੰਦਰ ਸਿੰਘ ਚੌਂਕੀ ਇੰਚਾਰਜ ਸ਼ੰਕਰ, ਹੌਲਦਾਰ ਭਜਨ, ਦੇਸਰਾਜ ਦੇ ਦਰਬਾਰਾ ਸਿੰਘ ਆਦਿ ਮੁਲਾਜ਼ਮਾਂ ਨੇ ਸ਼ੰਕਰ ਤੋਂ ਲਿੱਤਰਾਂ ਵਾਲੀ ਸੜਕ ’ਤੇ ਨਾਕਾਬੰਦੀ ਦੌਰਾਨ ਇੱਕ ਨੌਜਵਾਨ ਤੋਂ 5 ਗ੍ਰਾਮ ਹੈਰੋਇਨ ਫੜੀ ਤੇ ਜਿਸ ਦੀ ਪਹਿਚਾਣ ਜਸਕਰਨ ਸਿੰਘ ਟਿੰਕੂ ਪੁੱਤਰ ਸੁਰਿੰਦਰ ਸਿੰਘ ਵਾਸੀ ਚੀਮਾ ਕਲਾਂ, ਨੂਰਮਹਿਲ ਵਜੋਂ ਹੋਈ ਤੇ ਇਸ ਦੇ ਖਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ।

----------------------------

ਮੋਬਾਈਲ ਤੇ ਜ਼ਰੂਰੀ ਕਾਗਜ਼ਾਤ ਖੋਹ ਕੇ ਲੁਟੇਰੇ ਫ਼ਰਾਰ

www.sabblok.blogspot.com
ਨਕੋਦਰ( ਟੋਨੀ)-ਇਲਾਕੇ ਵਿੱਚੋਂ ਦਿਨੋਂ ਦਿਨ ਚੋਰੀਆਂ ਤੇ ਲੁਟਾਂ-ਖੋਹਾਂ ਦੀਆਂ ਵਧ ਰਹੀਆਂ ਵਾਰਦਾਤਾਂ ਨੂੰ ਲੈ ਕੇ ਲੋਕਾਂ ਵਿੱਚ ਡਰ ਤੇ ਸਹਿਮ ਵਾਲਾ ਮਾਹੋਲ ਬਣਿਆ ਹੋਇਆ ਹੈ।। ਸਾਹਮਣੇ ਲੁਟੇਰੇ ਰਾਹਗੀਰ ਨੂੰ ਲੁਟ ਕੇ ਲੈ ਗਏ।।

ਇਥੇ ਪ੍ਰੈਸ ਨੂੰ ਇਹ ਜਾਣਕਾਰੀ ਪੀੜ੍ਹਤ ਵਿਅਕਤੀ ਅਸ਼ੋਕ ਕੁਮਾਰ ਲਾਈਨਮੈਨ ਜੋ ਕਿ ਮਲ੍ਹੀਆਂ ਕਲਾਂ ਵਿਖੇ ਬਤੋਰ ਬਿਜਲੀ ਬੋਰਡ ’ਚ ਡਿਊਟੀ ਨਿਭਾਅ ਰਿਹਾ ਹੈ, ਨੇ ਦਸਿਆ ਕਿ ਉਹ ਅਜ ਤੜਕਸਾਰ 5 ਵਜ੍ਹੇ ਦੇ ਕਰੀਬ ਆਪਣੇ ਸਕੂਟਰ ’ਤੇ ਸਵਾਰ ਹੋ ਕੇ ਨਕੋਦਰ ਤੋਂ ਮਲੀਆਂ ਕਲਾਂ ਵਲ ਨੂੰ ਡਿਊਟੀ ਲਈ ਆ ਰਿਹਾ ਸੀ। ਉਕਤ ਪੀੜ੍ਹਤ ਵਿਅਕਤੀ ਜਿੳਂ ਹੀ ਟੁਟ ਕਲਾਂ ਦੇ ਪੈਟਰੋਲ ਨੇੜੇ ਪਹੁੰਚਿਆ ਤਾਂ ਪਿੱਛੋਂ ਦੋ ਅਣਪਛਾਤੇ ਮੋਟਰ ਸਾਈਕਲ ਸਵਾਰ ਲੁਟੇਰੇ ਆ ਗਏ।, ਜਿਨ੍ਹਾਂ ਦੇ ਮੂੰਹ ਬੰਨ੍ਹੇ ਹੋਏ ਸਨ ਤੇ ਹਥਾਂ ਵਿੱਚ ਦਾਤਰ ਸਨ,। ਜਿਨ੍ਹਾਂ ਨੇ ਪਿਛੋਂ ਤੋਂ ਆ ਕੇ ਮੈਨੂੰ ਸਕੂਟਰ ਤੋਂ ਹੇਠਾਂ ਸੁਟ ਦਿਤਾ ਤੇ ਇੱਕ ਅਣਪਛਾਤੇ ਨੌਜਵਾਨ ਨੇ ਮੇਰੀ ਗਰਦਨ ਤੇ ਕਿਰਪਾਨ ਰਖ ਦਿਤੀ ਤੇ ਉਕਤ ਲਾਇਸੰਸ ਬਿਜਲੀ ਬੋਰਡ ਦਾ ਆਈ ਕਾਰਡ, ਮੋਬਾਈਲ ਤੇ ਜ਼ਰੂਰੀ ਕਾਗਜ਼ਾਤ ਖੋਹ ਕੇ ਤੇ ਸਕੂਟਰ ਦੀ ਚਾਬੀ ਖੋਹ ਕੇ ਲੈ ਜਾਣ ਵਿੱਚ ਸਫ਼ਲ ਹੋ ਗਏ।। ਇਲਾਕੇ ਵਿੱਚ ਹਰ ਰੋਜ਼ ਹੋ ਰਹੀਆਂ ਲੁਟਾਂ-ਖੋਹਾਂ ਨੂੰ ਲੈ ਕੇ ਰਾਹਗੀਰਾਂ, ਦੋ ਪਹੀਆ ਵਾਹਨ ਸਵਾਰਾਂ ਦਾ ਰਾਤ ਨੂੰ ਨਿਕਲਣਾ ਖਤਰੇ ਤੋਂ ਖਾਲੀ ਨਹੀਂ।


2100 ਬਚਿਆਂ ਨੂੰ ਪੋਲੀਓ ਵੈਕਸੀਨ ਦੀਆਂ ਬੂੰਦਾਂ ਪਿਲਾਈਆਂ

www.sabblok.blogspot.com
ਨਕੋਦਰ,  (ਟੋਨੀ )-ਸਥਾਨਕ ਸਿਵਲ ਹਸਪਤਾਲ ਵਿਖੇ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਪਲਸ ਪੋਲੀਓ ਮੁਹਿੰਮ ਦਾ ਉਦਘਾਟਨ ਡਾ: ਦਲੀਪ ਕੁਮਾਰ ਡਾਇਰੈਕਟਰ ਸਿਹਤ ਵਿਭਾਗ ਫੈਮਿਲੀ ਵੈਲਫੇਅਰ ਪੰਜਾਬ ਨੇ ਬਚਿਆਂ ਨੂੰ ਪੋਲੀਓ ਵੈਕਸੀਨ ਦੀਆਂ ਬੂੰਦਾਂ ਪਿਲਾ ਕੇ ਕੀਤਾ।। ਇਸ ਮੌਕੇ ਸਿਵਲ ਸਰਜਨ ਜਲੰਧਰ ਅਵਤਾਰ ਸਿੰਘ, ਐਸ. ਐਮ. ਓ. ਡਾ: ਵਿਨੋਦ ਖੁਲਰ, ਡਾ: ਪਰਮਜੀਤ ਕੌਰ ਡੀ. ਐਮ. ਸੀ. ਜਲੰਧਰ, ਡਾ: ਜਸਵੀਰ ਸਿੰਘ ਜਲੰਧਰ, ਡਾ: ਵਰਿੰਦਰ ਜਗਤ, ਡਾ: ਅਜੈ ਕੁਮਾਰ, ਪੁਸ਼ਪਾ ਦੇਵੀ ਨਰਸਿੰਗ ਸਿਸਟਰ, ਸਟਾਫ ਅਰਜਿੰਦਰ ਕੌਰ, ਬਲਦੇਵ ਰਾਜ, ਰਾਜਨ, ਰੋਟਰੀ ਕਲ¤ਬ ਨਕੋਦਰ ਦੇ ਪ੍ਰਧਾਨ ਵਿਨੀਤ ਮਿਸਰ, ਸੁਰਿੰਦਰ ਬਾਂਸਲ ਸਕ¤ਤਰ, ਅਸ਼ੋਕ ਮਹੇਂਦਰੂ ਐਡਵੋਕੇਟ, ਚੰਦਰ ਮੋਹਨ ਜੈਨ, ਡਾ: ਕਮਲ ਵੀ ਹਾਜ਼ਰ ਸਨ। ਡਾ: ਖੁ¤ਲਰ ਨੇ ਦਸਿਆ ਕਿ ਨਕੋਦਰ ਸ਼ਹਿਰ ਵਿੱਚ ਕੁਲ 18 ਪੋਲੀਓ ਬੂਥ ਬਣਾਏ ਗਏ ਸਨ ਅਤੇ ਕੁਲ 2100 ਬਚਿਆਂ ਨੂੰ ਪੋਲੀਓ ਵੈਕਸੀਨ ਦੀਆਂ ਬੂੰਦਾਂ ਪਿਲਾਈਆਂ ਗਈਆਂ।।

Monday, 20 February 2012

ਜਿਸ ਸਟੇਜ ’ਤੇ ਮਾਂ ਬੋਲੀ ਦਾ ਅਪਮਾਨ ਕਰਨ ਵਾਲੇ ਸ਼ਸ਼ੋਭਿਤ ਹੋਣ ਉਸ ਸਟੇਜ਼ ਤੋਂ ਮੈਂ ਕੋਈ ਸਨਮਾਨ ਨਹੀਂ ਲੈਣਾ: ਪੰਡਿਤਰਾਓ ਧਰੈੱਨਵਰ

www.sabblok.blogspot.com

ਅੰਤਰ ਰਾਸ਼ਟਰੀ ਮਾਂ ਬੋਲੀ ਦਿਵਸ ਸਮਾਗਮ ’ਚ ਕੰਨੜ ਮੂਲ ਦੇ ਇਕ ਪੰਜਾਬੀ ਲੇਖਕ ਨੇ ਪੰਜਾਬੀਆਂ ਦੀ ਜ਼ਮੀਰ ਨੂੰ ਝੰਝੋੜਿਆ

ਜਿਸ ਸਟੇਜ ’ਤੇ ਮਾਂ ਬੋਲੀ ਦਾ ਅਪਮਾਨ ਕਰਨ ਵਾਲੇ ਸ਼ਸ਼ੋਭਿਤ ਹੋਣ ਉਸ ਸਟੇਜ਼ ਤੋਂ ਮੈਂ ਕੋਈ ਸਨਮਾਨ ਨਹੀਂ ਲੈਣਾ: ਪੰਡਿਤਰਾਓ ਧਰੈੱਨਵਰ

ਬਠਿੰਡਾ, 20 ਫਰਵਰੀ (ਕਿਰਪਾਲ ਸਿੰਘ): ਜਿਸ ਸਟੇਜ ’ਤੇ ਮਾਂ ਬੋਲੀ ਦਾ ਅਪਮਾਨ ਕਰਨ ਵਾਲੇ ਸ਼ਸ਼ੋਭਿਤ ਹੋਣ ਉਸ ਸਟੇਜ਼ ਤੋਂ ਮੈਂ ਕੋਈ ਸਨਮਾਨ ਨਹੀਂ ਲੈਣਾ। ਇਹ ਸ਼ਬਦ ਅੱਜ ਇਥੇ ਟੀਚਰ’ਜ਼ ਹੋਮ ਵਿਖੇ ਪੰਜਾਬੀਨਿਊਜ਼ਔਨਲਾਈਨ.ਕਾਮ ਅਤੇ ਪੂਹਲਾ ਇਨਕ ਵਲੋਂ ਅਯੋਜਿਤ ਕੀਤੇ ਅੰਤਰ ਰਾਸ਼ਟਰੀ ਮਾਂ ਬੋਲੀ ਦਿਵਸ ਸਮਾਗਮ ’ਚ ਬੋਲਦਿਆਂ ਕੰਨੜ ਮੂਲ ਦੇ ਪੰਜਾਬੀ ਲੇਖਕ ਪੰਡਿਤਰਾਓ ਧਰੈੱਨਵਰ ਨੇ ਪੰਜਾਬੀਆਂ ਦੀ ਜ਼ਮੀਰ ਨੂੰ ਝੰਝੋੜਿਆਂ ਕਹੇ ਤੇ ਸਮਾਗਮ ਵਿੱਚ ਹਾਜਰੀਨ ਦੀਆਂ ਤਾੜੀਆਂ ਦੀ ਗੂੰਜ ਵਿੱਚ ਖੂਬ ਵਾਹ ਵਾਹ ਖੱਟੀ। ਉਨ੍ਹਾਂ ਕਿਹਾ ਮੈਂ ਅੱਠ ਸਾਲ ਪਹਿਲਾਂ ਪੰਜਾਬ ਵਿੱਚ ਆਇਆ ਸੀ ਤੇ ਪੰਜ ਸਾਲ ਪਹਿਲਾਂ ਪੰਜਾਬੀ ਸਿੱਖਣ ਦਾ ਵਿਸ਼ੇਸ਼ ਉਪਰਾਲਾ ਉਸ ਸਮੇਂ ਆਰੰਭਿਆ ਜਦੋਂ ਇੱਕ ਦਿਨ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੇ ਦਰਸ਼ਨਾਂ ਲਈ ਪਹੁੰਚਿਆ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਣ ਉਪ੍ਰੰਤ ਸਰੋਵਰ ਦੇ ਕੰਢੇ ਪ੍ਰਕਰਮਾਂ ਵਿੱਚ ਬੈਠ ਕੇ ਦੋ ਘੰਟੇ ਲਈ ਸ਼ਬਦ ਕੀਰਤਨ ਸੁਣਿਆ। ਪੰਡਿਤਰਾਓ ਧਰੈੱਨਵਰ ਨੇ ਕਿਹਾ ਸਰੋਵਰ ਦੇ ਕੰਢੇ ਬੈਠ ਕੇ ਗੁਰੂ ਨਾਨਕ ਦੀ ਬਾਣੀ ਦੇ ਸ਼ਬਦ ਕੀਰਤਨ ਨੇ ਉਨ੍ਹਾਂ ਦੇ ਦਿਲ ਦਿਮਾਗ ਨੂੰ ਇਸ ਕਦਰ ਟੁੰਭਿਆ ਕਿ ਉਨ੍ਹਾਂ ਮਹਿਸੂਸ ਕੀਤਾ ਕਿ ਇਸ ਧਰਤੀ ’ਤੇ ਜੇ ਕਿਸੇ ਸਥਾਨ ’ਤੇ ਮਨੁੱਖ ਦੇ ਮਨ ਨੂੰ ਸ਼ਾਂਤੀ ਮਿਲ ਸਕਦੀ ਹੈ ਤਾਂ ਉਹ ਸ਼੍ਰੀ ਹਰਿਮੰਦਰ ਸਾਹਿਬ ਹੈ ਜਾਂ ਗੁਰੂ ਦੇ ਸ਼ਬਦ ਨੂੰ ਸੁਣ ਕੇ ਸਮਝਣ ਵਿੱਚ ਹੀ ਸ਼ਾਂਤੀ ਮਿਲ ਸਕਦੀ ਹੈ। ਉਨ੍ਹਾਂ ਦੱਸਿਆ ਕਿ ਉਸ ਵਕਤ ਉਨ੍ਹਾਂ ਦੇ ਮਨ ਵਿੱਚ ਗੁਰਬਾਣੀ ਤੇ ਸਿੱਖ ਇਤਿਹਾਸ ਨੂੰ ਪੜ੍ਹਨ ਸਮਝਣ ਦੀ ਜਗਿਆਸਾ ਉਪਜੀ ਜਿਸ ਲਈ ਪੰਜਾਬੀ ਸਿਖਣੀ ਉਨ੍ਹਾਂ ਦੀ ਜਰੂਰੀ ਲੋੜ ਬਣ ਗਈ। ਪੰਜਾਬੀ ਸਿੱਖਣ ਤੋਂ ਬਾਅਦ ਜਿਉਂ ਜਿਉਂ ਉਨ੍ਹਾਂ ਗੁਰਬਾਣੀ ਪੜ੍ਹੀ ਤਾਂ ਉਨ੍ਹਾਂ ਮਹਿਸੂਸ ਕੀਤਾ ਕਿ ਗੁਰਬਾਣੀ ਦਾ ਸੰਦੇਸ਼ ਆਪਣੇ ਸੂਬਾ ਵਾਸੀਆਂ ਤੱਕ ਪਹੁੰਚਾਉਣ ਲਈ ਇਸ ਦਾ ਕੰਨੜ ਭਾਸ਼ਾ ਵਿੱਚ ਅਨੁਵਾਦ ਕੀਤਾ ਜਾਵੇ। ਇਸ ਲਈ ਹੁਣ ਉਹ ਸੰਪੂਰਨ ਗੁਰੂ ਗ੍ਰੰਥ ਸਾਹਿਬ ਜੀ ਦਾ ਕੰਨੜ ਭਾਸ਼ਾ ਵਿੱਚ ਅਰਥਾਂ ਸਮੇਤ ਅਨੁਵਾਦ ਕਰਨ ਦੇ ਕੰਮ ਵਿੱਚ ਜੁਟੇ ਹੋਏ ਹਨ। 
ਪੰਡਿਤਰਾਓ ਧਰੈੱਨਵਰ ਵਲੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਦੇਸ਼ ਨੂੰ ਗੈਰ ਪੰਜਾਬੀਆਂ ਤੱਕ ਪਹੁੰਚਾਉਣ ਲਈ ਅਰੰਭੇ ਮਹਾਨ ਕਾਰਜ ਨੂੰ ਮੁੱਖ ਰੱਖ ਕੇ ਉਨ੍ਹਾਂ ਨੂੰ ਸਨਮਾਨਤ ਕਰਨ ਲਈ ਹੀ ਪ੍ਰਬੰਧਕਾਂ ਵਲੋਂ ਵਿਸ਼ੇਸ਼ ਤੌਰ ’ਤੇ ਬੁਲਾਇਆ ਗਿਆ ਸੀ। ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਸਿੱਖ ਧਰਮ ਦੇ ਇਤਿਹਾਸ ਨੂੰ ਸਮਝਣ ਪਿਛੋਂ ਇਨਸਾਨ ਪਵਿੱਤਰ ਬਣ ਜਾਂਦਾ ਹੈ। ਮੈਂ ਤਾਂ ਗੁਰਮੁਖੀ ਨੂੰ ਸਿੱਖ  ਕੇ ਹੀ ਪਵਿੱਤਰ ਹੋ ਗਿਆ ਹਾਂ। ਪਰ ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਪੰਜਾਬੀਆਂ, ਜਿਨ੍ਹਾਂ ਦੀ ਮਾਂ ਬੋਲੀ ਹੀ ਗੁਰਮੁਖੀ ਅੱਖਰਾਂ ਵਿੱਚ ਪੰਜਾਬੀ ਹੈ ਤੇ ਜਿਨ੍ਹਾਂ ਪਾਸ ਗੁਰੂ ਗ੍ਰੰਥ ਸਾਹਿਬ ਵਰਗਾ ਅਥਾਹ ਕੀਮਤੀ ਖਜ਼ਾਨਾ ਹੈ, ਉਹ ਅਪਵਿੱਤਰਤਾ ਦੀਆਂ ਗੱਲਾਂ ਕਿਵੇਂ ਕਰ ਜਾਂਦੇ ਹਨ? ਉਨ੍ਹਾਂ ਬੜੀ ਦਲੇਰੀ ਨਾਲ ਕਿਹਾ ਕਿ ਪੰਜਾਬ ਵਿੱਚ ਮਲੀਨਤਾ ਵਧਣ ਦਾ ਮੁੱਖ ਕਾਰਣ ਇਹ ਹੈ ਕਿ ਪੰਜਾਬੀ ਮਾਤ ਭਾਸ਼ਾ ਦੀ ਸੇਵਾ ਕਰਨ ਦੇ ਦਾਅਵੇ ਕਰਨ ਵਾਲੇ ਹੀ ਇਸ ਪਵਿੱਤਰ ਬੋਲੀ ਨੂੰ ਅਪਵਿੱਤਰ ਤੇ ਮਲੀਨ ਕਰਨ ਦੇ ਮੁੱਖ ਜਿੰਮੇਵਾਰ ਹਨ ਤੇ ਦੁੱਖ ਦੀ ਗੱਲ ਇਹ ਹੈ ਕਿ ਉਨ੍ਹਾਂ ਨੂੰ ਟੋਕਣ ਦੀ ਥਾਂ ਮਾਂ ਬੋਲੀ ਦਾ ਨੁਕਸਾਨ ਕਰਨ ਵਾਲਿਆਂ ਨੂੰ ਹੀ ਸਟੇਜਾਂ ’ਤੇ ਵਡਿਆਇਆ ਤੇ ਸਨਮਾਨਤ ਕੀਤਾ ਜਾਂਦਾ ਹੈ। ਪੰਡਿਤਰਾਓ ਧਰੈੱਨਵਰ ਨੇ ਕਿਹਾ ਕਿ ਜਿਸ ਸਟੇਜ ’ਤੇ ਜਿਸ ਸਟੇਜ ’ਤੇ ਮਾਂ ਬੋਲੀ ਦਾ ਅਪਮਾਨ ਕਰਨ ਵਾਲੇ ਸ਼ਸ਼ੋਭਿਤ ਹੋਣ ਤੇ ਉਨ੍ਹਾਂ ਨੂੰ ਵਡਿਆਇਆ ਜਾਂਦਾ ਹੋਵੇ, ਉਸ ਸਟੇਜ਼ ਤੋਂ ਮੈਂ ਕੋਈ ਸਨਮਾਨ ਨਹੀਂ ਲੈਣਾ। ਇਹ ਕਹਿ ਕੇ ਉਨ੍ਹਾਂ ਬੜੀ ਜੁਰ੍ਹਤ ਨਾਲ ਉਨ੍ਹਾਂ ਨੂੰ ਦਿੱਤਾ ਗਿਆ ਸਨਮਾਨ ਚਿੰਨ੍ਹ ਵਾਪਸ ਕਰ ਦਿੱਤਾ। ਉਨ੍ਹਾਂ ਵਿਸ਼ੇਸ਼ ਤੌਰ ’ਤੇ ਪੰਜਾਬੀ ਲੇਖਕ ਮੱਖਣ ਬਰਾੜ ਅਤੇ ਗਾਇਕ ਗੁਰਦਾਸ ਮਾਨ ਦਾ ਨਾਮ ਲੈ ਕੇ ਕਿਹਾ ਕਿ ਮੱਖਣ ਬਰਾੜ ਜੀ ਹੁਣੇ ਹੁਣੇ ਇਸ ਸਟੇਜ਼ ’ਤੇ ਮਾਂ ਬੋਲੀ ਤੇ ਦੇਸ਼ ਪਿਆਰ ਦੇ ਗੀਤ ਸੁਣਾ ਕੇ ਵਾਹ ਵਾਹ ਖੱਟ ਕੇ ਗਏ ਹਨ। ਉਨ੍ਹਾਂ ਦਾਅਵਾ ਕੀਤਾ ਸੀ ਕਿ ਉਹ ਹਮੇਸ਼ਾਂ ਹੀ ਚੰਗੇ ਤੇ ਉਸਾਰੂ ਗੀਤ ਲਿਖਦੇ ਹਨ ਅਤੇ ਕਦੇ ਵੀ ਅਜੇਹੇ ਗੰਦੇ ਗੀਤ ਨਹੀਂ ਲਿਖਦੇ ਜਿਹੜੇ ਗੈਰ ਸਮਾਜੀ ਤੱਤਾਂ ਨੂੰ ਉਸ਼ਾਹਿਤ ਕਰਦੇ ਹੋਣ। ਪੰਡਿਤਰਾਓ ਧਰੈੱਨਵਰ ਨੇ ਕਿਹਾ ਕਿ ਮੱਖਣ ਬਰਾੜ ਦਾ ਲਿਖਿਆ ਤੇ ਨਾਮਵਰ ਗਾਇਕ ਗੁਰਦਾਸ ਮਾਨ ਦਾ ਗਾਇਆ ਗੀਤ ਹੈ: ‘ਆਪਣਾ ਪੰਜਾਬ ਹੋਵੇ, ਘਰਦੀ ਸ਼ਰਾਬ ਹੋਵੇ’। ਉਨ੍ਹਾਂ ਪੁੱਛਿਆ ਕਿ ਕੀ ਇਸ ਗੀਤ ਦੇ ਬੋਲ ਸਮਾਜ ਸੁਧਾਰਕ ਹਨ। ਉਨ੍ਹਾਂ ਹੈਰਾਨੀ ਪ੍ਰਗਟ ਕੀਤੀ ਕਿ ਜਿਹੜੇ ਪੰਜਾਬੀ ਇਹ ਦਾਅਵਾ ਕਰਦੇ ਹਨ ਕਿ ਗੁਰਮੁਖੀ ਗੁਰੂਆਂ ਦੇ ਮੁੱਖ ’ਚੋਂ ਨਿਕਲੀ ਭਾਸ਼ਾ ਹੈ, ਜਿਨ੍ਹਾਂ ਗੁਰਮੁਖੀ ਅੱਖਰਾਂ ਵਿੱਚ ਗੁਰਬਾਣੀ ਲਿਖੀ ਹੋਈ ਹੈ, ਉਨ੍ਹਾਂ ਹੀ ਗੁਰਮੁਖੀ ਅੱਖਰਾਂ ਵਿੱਚ ਸ਼ਰਾਬ ਪੀਣ ਨੂੰ ਉਤਸ਼ਾਹਤ ਕਰਨ ਵਾਲੇ ਗਾਣੇ ਲਿਖੇ ਗਏ ਹੋਣ ਜਿਨ੍ਹਾਂ ਨੂੰ ਸੁਣ ਕੇ ਸਾਰੇ ਪੰਜਾਬੀ ਸ਼ਰਾਬ ਪੀਣ ਨੂੰ ਜਾਇਜ਼ ਸਮਝਣ ਲੱਗ ਪੈਣ ਤਾਂ ਕੀ ਇਹ ਮਾਂ ਬੋਲੀ ਦਾ ਸਨਮਾਨ ਹੈ ਜਾਂ ਅਪਮਾਨ ਹੈ।  ਪੰਡਿਤਰਾਓ ਧਰੈੱਨਵਰ ਨੇ ਆਪਣੇ ਵਲੋਂ ਗੁਰਦਾਸ ਮਾਨ ਨੂੰ ਲਿਖੀ ਖੁੱਲੀ ਚਿੱਠੀ ਜਿਹੜੀ ‘‘ਸੇਧ ਦੇਣ ਵਾਲਾ ‘ਮਾਨ’ ਪਾ ਗਿਆ ਪੁੱਠੇ ਰਾਹ’’ ਸਿਰਲੇਖ ਹੇਠ ਸਪਤਾਹਿਕ ਅਖ਼ਬਾਰ ‘ਟਾਰਗੇਟ ਕਰਾਇਮ ਨਿਊਜ਼’ ਦੇ 3 ਦਸੰਬਰ 2011 ਅੰਕ ਵਿੱਚ ਛਪੀ ਸੀ ਪੜ੍ਹ ਕੇ ਸੁਣਾਈ। ਇਸ ਚਿੱਠੀ ਵਿੱਚ ਲਿਖਿਆ ਹੈ: ‘ਗੁਰਦਾਸ ਮਾਨ ਜੀ ਤੁਸੀਂ ਇੱਕ ਇਹੋ ਜਿਹੇ ਫਨਕਾਰ ਹੋ, ਜਿਸ ’ਤੇ ਸਤਗੁਰੂ ਦਾ ਵਰਦਾਨ ਜਨਮ ਤੋਂ ਹੀ ਹੋਇਆ ਹੈ। ਇਸੀ ਵਰਦਾਨ ਦੇ ਨਾਲ ਤੁਹਾਡਾ ਨਾਮ ਸਦੀਆਂ ਤੱਕ ਸਿਤਾਰਿਆਂ ਵਾਂਗ ਚਮਕਦਾ ਰਹੇਗਾ। ਤੁਹਾਡੀ ਕਲਮ ਤੋਂ ਨਿਕਲਣ ਵਾਲਾ ਹਰੇਕ ਸ਼ਬਦ, ਸ਼ਬਦ ਗੁਰੂ ਨੂੰ ਦਰਸਾਉਂਦਾ ਹੈ ਤੇ ਤੁਹਾਡੇ ਮੂੰਹ ਤੋਂ ਨਿਕਲਣ ਵਾਲੇ ਹਰੇਕ ਸ਼ਬਦ ਦਿਲ ਤੋਂ ਨਿਕਲਦੇ ਹਨ, ਉਸੇ ਮੂੰਹ ਤੋਂ ਇੱਕ ਸ਼ਬਦ ਨਿਕਲਿਆ ਹੈ ਜਿਹੜਾ ਪੰਜਾਬੀ ਮਾਂ ਬੋਲੀ ਨੂੰ ਬਹੁਤ ਦੁੱਖ ਤੇ ਅਪਮਾਨ ਦਿੰਦਾ ਹੈ। ਤੁਹਾਡੇ ਮੂੰਹ ਤੋਂ ਨਿਕਲਿਆ ਹੋਇਆ ਉਹ ਸ਼ਬਦ ਮੈਂ ਇੱਥੇ ਲਿਖਣਾ ਵੀ ਮਾਂ ਬੋਲੀ ਦਾ ਅਪਮਾਨ ਮੰਨਦਾ ਹਾਂ ਪਰ ਮੈਂ ਮਜ਼ਬੂਰ ਹਾਂ ਉਸ ਸ਼ਬਦ ਨੂੰ ਲਿਖਣ ਲਈ। ਤੁਹਾਡੇ ਇੱਕ ਮਸ਼ਹੂਰ ਗਾਣੇ: ‘ਆਪਣਾ ਪੰਜਾਬ ਹੋਵੇ, ਘਰਦੀ ਸ਼ਰਾਬ ਹੋਵੇ’ ਨੇ ਘਰਦੀ ਸ਼ਰਾਬ ਨੂੰ ਪੰਜਾਬੀ ਸਭਿਆਚਾਰ ਦਾ ਹਿੱਸਾ ਬਣਾ ਦਿੱਤਾ ਹੈ। ਤੁਹਾਡਾ ਇਹ ਗਾਣਾ ਸੁਣ ਕੇ ਬਹੁਤ ਸਾਰੇ ਪੰਜਾਬੀ ਘਰ ਦੀ ਸ਼ਰਾਬ ਪੀਣ ਨੂੰ ਕੋਈ ਪਾਪ ਨਹੀਂ ਮੰਨਦੇ। ਪਰ ਮਾਨ ਸਾਹਿਬ ਸ਼ਰਾਬ ਭਾਵੇਂ ਘਰ ਦੀ ਹੋਵੇ ਜਾਂ ਠੇਕੇ ਦੀ ਹੋਵੇ ਦੋਵੇਂ ਪੀਣ ਨਾਲ ਨਸ਼ਾ ਚੜ੍ਹਦਾ ਹੈ। ਇਸ ਲਈ ਤੁਸੀਂ ਆਪਣੇ ਉਸ ਗਾਣੇ ਦੇ ਸ਼ਬਦ ‘ਘਰ ਦੀ ਸ਼ਰਾਬ ਹੋਵੇ’ ‘ਦੂਜਾ ਪੈੱਗ ਲਾਵਾਂ, ਅੱਖਾਂ ਵਿੱਚ ਅੱਖਾਂ ਪਾਵਾਂ’, ‘ਪੈੱਗ ਲਾ ਕੇ ਤੇਰੀ ਬਾਂਹ ਫੜੀ’ ਆਪਣੇ ਗਾਣੇ ’ਚੋਂ ਹਟਾਓ ਤੇ ਸਰਵਜਨਕ ਰੂਪ ਵਿੱਚ ਪੰਜਾਬੀ ਮਾਂ ਬੋਲੀ ਤੋਂ ਮੁਆਫੀ ਮੰਗੋ। ਜੇ ਕਰ ਤੁਸੀਂ ਮੁਆਫੀ ਨਹੀਂ ਮੰਗੋਗੇ ਤਾਂ ਮੈਂ ਚੁੱਪ ਨਹੀਂ ਬੈਠ ਸਕਦਾ ਤੇ ਤੁਹਾਡੇ ਘਰ ਦੇ ਸਾਹਮਣੇ ਆ ਕੇ ਭੁੱਖ ਹੜਤਾਲ ’ਤੇ ਬੈਠ ਜਾਵਾਂਗਾ। ਅਖੀਰ ’ਤੇ ਉਨ੍ਹਾਂ ਲਿਖਿਆ ਕਿ ਮਾਨ ਸਾਹਿਬ ਮੈੈਂ ਤੁਹਾਡੇ ਪੰਜਾਬ ਵਿੱੱਚ ਮੁਸਾਫਿਰ ਬਣ ਕੇ ਆਇਆ ਹਾਂ ਤੁਹਾਨੂੰ ਮਿਲ ਕੇ ਤੁਹਾਡੇ ਖਿਲਾਫ ਸ਼ਿਕਾਇਤ ਕਰਨ ਦਾ ਮੌਕਾ ਦਿਓ ਜਾਂ ਨਾ ਦਿਓ ਪਰ ਸੱਚੇ ਪੰਜਾਬੀ ਸੇਵਕਾਂ ਨੂੰ ਖੁਸ਼ ਕਰਨ ਲਈ ਤਾਂ ਘੱਟੋ ਘੱਟ ਮੁਆਫੀ ਮੰਗੋ। ਉਨ੍ਹਾਂ ਨੇ ਬੜੇ ਭਾਵਕ ਸ਼ਬਦਾਂ ਵਿੱਚ ਕਿਹਾ ਹਾਂ ਮਾਨ ਸਾਹਿਬ! ਜਲਦੀ ਮੁਆਫੀ ਮੰਗਣਾ ਕਿਉਂਕਿ ਦਮ ਦਾ ਕੀ ਭਰੋਸਾ ਯਾਰ, ਦਮ ਆਵੇ ਜਾਂ ਨਾ ਆਵੇ, ਰੱਜ ਰੱਜ ਕੇ ਬੋਲ ਫਕੀਰਾ ਅਲਾ ਹੀ ਅੱਲਾ। 
ਪੰਡਿਤਰਾਓ ਧਰੈੱਨਵਰ ਨੇ ਕਿਹਾ ਕਿ ਉਹ ਇਹ ਸ਼ਬਦ ਮੱਖਣ ਬਰਾੜ ਨੂੰ ਸੁਣਾਉਣਾ ਚਾਹੁੰਦੇ ਸਨ ਪਰ ਉਨ੍ਹਾਂ ਦੇ ਵਾਰ ਵਾਰ ਬੇਨਤੀਆਂ ਕਰਨ ਦੇ ਬਾਵਯੂਦ ਵੀ ਉਹ ਰੁਕੇ ਨਹੀਂ। ਉਨਾਂ ਕਿਹਾ ਜਿਸ ਸਟੇਜ ’ਤੇ ਪੰਜਾਬੀ ਮਾਂ ਬੋਲੀ ਨੂੰ ਅਪਮਾਨਤ ਕਰਨ ਵਾਲੇ ਅਜਿਹੇ ਲੇਖਕਾਂ ਅਤੇ ਗਾਇਕਾਂ ਨੂੰ ਵਡਿਆਇਆ ਜਾਂਦਾ ਹੋਵੇ ਉਸ ਸਟੇਜ ਤੋਂ ਉਹ ਕੋਈ ਸਨਮਾਨ ਨਹੀਂ ਲੈਣਗੇ। ਇਹ ਕਹਿੰਦਿਆਂ ਉਨ੍ਹਾਂ ਆਪਣਾ ਸਨਮਾਨ ਚਿੰਨ੍ਹ ਵਾਪਸ ਕਰ ਦਿੱਤਾ। 
ਪੰਡਿਤਰਾਓ ਧਰੈੱਨਵਰ ਦੇ ਮੂੰਹੋਂ ਇਹ ਸ਼ਬਦ ਸੁਣ ਕੇ ਸਮਾਗਮ ਵਿੱਚ ਹਾਜਰੀਨ ਨੇ ਉਨ੍ਹਾਂ ਦੇ ਇਸ ਦਲੇਰੀ ਭਰੇ ਸ਼ਬਦਾਂ ਅਤੇ ਫੈਸਲੇ ਦੀ ਬੇਹੱਦ ਪ੍ਰਸ਼ੰਨਤਾ ਕੀਤੀ। ਵਾਰ ਵਾਰ ਬੇਨਤੀਆਂ ਕਰਨ ’ਤੇ ਵੀ ਜਦ ਉਨ੍ਹਾਂ ਸਨਮਾਨ ਲੈਣਾ ਸਵੀਕਾਰ ਨਾ ਕੀਤਾ ਤਾਂ ਇੱਕ ਸਰੋਤੇ ਨੇ ਸੁਝਾਉ ਦਿੱਤਾ ਕਿ ਪੰਡਿਤਰਾਓ ਧਰੈੱਨਵਰ ਨੇ ਉਹ ਕੁਝ ਕਰ ਵਿਖਾਇਆ ਹੈ ਜਿਹੜਾ ਪੰਜਾਬੀ ਦੇ ਸਪੂਤ ਹੋਣ ਦਾ ਦਾਅਵਾ ਕਰਨ ਵਾਲੇ ਵੀ ਨਹੀਂ ਕਰ ਸਕੇ। ਇਸ ਲਈ ਇਨ੍ਹਾਂ ਦਾ ਸਨਮਾਨ ਜਰੂਰ ਕਰਨਾ ਬਣਦਾ ਹੈ। ਪਰ ਇਹ ਸਨਮਾਨ ਸਟੇਜ ਵਲੋਂ ਨਹੀਂ ਬਲਕਿ ਸਮੁੱਚੇ ਹਾਊਸ ਵੱਲੋਂ ਦਿੱਤਾ ਜਾਵੇ। ਸਾਰਿਆਂ ਵਲੋਂ ਹੱਥ ਖੜ੍ਹੇ ਕਰਕੇ ਇਸ ਸੁਝਾਉ ਨੂੰ ਪ੍ਰਵਾਨ ਕਰਨ ਪਿੱਛੋਂ ਪੰਡਿਤਰਾਓ ਧਰੈੱਨਵਰ ਨੂੰ ਬੇਨਤੀ ਕਰਨ ’ਤੇ ਉਨ੍ਹਾਂ ਇਸ ਸ਼ਰਤ ’ਤੇ ਸਨਮਾਨ ਲੈਣਾ ਪ੍ਰਵਾਨ ਕੀਤਾ ਕਿ ਉਨ੍ਹਾਂ ਦੀ ਗੱਲ ਮੱਖਣ ਬਰਾੜ ਅਤੇ ਗੁਰਦਾਸ ਮਾਨ ਤੱਕ ਪੁਜਦੀ ਕੀਤੀ ਜਾਵੇ। ਸਟੇਜ ਤੋਂ ਇਹ ਦੱਸੇ ਜਾਣ ’ਤੇ ਕਿ ਇਹ ਪ੍ਰੋਗਰਾਮ ਇੰਟਰਨੈੱਟ ’ਤੇ ਲਾਈਵ ਟੈਲੀਕਾਸਟ ਕੀਤਾ ਜਾ ਰਿਹਾ ਹੈ ਇਸ ਲਈ ਤੁਹਾਡੀ ਗੱਲ ਸਿਰਫ ਉਨ੍ਹਾਂ  ਦੋਵਾਂ ਤੱਕ ਹੀ ਨਹੀਂ ਸਮੁੱਚੀ ਦੁਨੀਆਂ ਤੱਕ ਪਹੁੰਚ ਚੁੱਕੀ ਹੈ। ਇਹ ਵਾਅਦਾ ਲੈਣ ਪਿੱਛੋਂ ਹੀ ਉਨ੍ਹਾਂ ਸਨਮਾਨ ਪ੍ਰਾਪਤ ਕੀਤਾ।
 ਇਹ ਦੱਸਣਯੋਗ ਹੈ ਕਿ ਮੱਖਣ ਬਰਾੜ ਨੇ ਡੀਡੀ ਪੰਜਾਬੀ ਚੈੱਨਲ ਦੇ ਸ਼ਾਮੀ ਪੰਜ ਵਜੇ ਲਾਈਵ ਟੈਲੀਕਾਸਟ ਕੀਤੇ ਜਾਣ ਵਾਲੇ ਪ੍ਰੋਗਰਾਮ ‘ਸੁਰਮਾ ਪੰਜ ਰੱਤੀਆਂ’ ਵਿੱਚ ਇੰਟਰਵਿਊ ਦੇਣ ਜਾਣਾ ਸੀ ਜਿਸ ਕਾਰਣ ਉਨ੍ਹਾਂ ਨੂੰ ਚਲਦੇ ਸਮਾਗਮ ਵਿੱਚੋਂ ਪਹਿਲਾਂ ਉਠ ਕੇ ਜਾਣਾ ਪਿਆ ਜਿਸ ਕਾਰਣ ਉਨਹਾਂ ਨੂੰ ਪੰਡਿਤਰਾਓ ਧਰੈੱਨਵਰ ਦੀ ਬੇਨਤੀ ਮੰਨਣ ਤੋਂ ਨਾਂਹ ਕਰਨੀ ਪਈ ਸੀ। ਪਰ ਇਹ ਮੌਕਾ ਮੇਲ ਹੀ ਸੀ ਕਿ ਉਸ ਪ੍ਰੋਗਰਾਮ ਦੇ ਅਖੀਰ ਵਿੱਚ ਉਨ੍ਹਾਂ ਦਾ ਉਹੀ ਗਾਣਾ ‘ਆਪਣਾ ਪੰਜਾਬ ਹੋਵੇ, ਘਰਦੀ ਸ਼ਰਾਬ ਹੋਵੇ’ ਸੁਣਾਇਆ ਗਿਆ। 

LIVE


Watch live video from wasdapunjab on Justin.tv
www.sabblok.blogspot.com
<object type="application/x-shockwave-flash" height="300" width="400" id="clip_embed_player_flash" data="http://www.justin.tv/widgets/archive_embed_player.swf" bgcolor="#000000"><param name="movie" value="http://www.justin.tv/widgets/archive_embed_player.swf" /><param name="allowScriptAccess" value="always" /><param name="allowNetworking" value="all" /><param name="allowFullScreen" value="true" /><param name="flashvars" value="auto_play=false&start_volume=25&title=1st Broadcast @ 10:27 pm 31-01-2012&channel=wasdapunjab&archive_id=309166345" /></object><br /><a href="http://www.justin.tv/wasdapunjab#r=-rid-&amp;s=em" class="trk" style="padding:2px 0px 4px; display:block; width: 320px; font-weight:normal; font-size:10px; text-decoration:underline; text-align:center;">Watch live video from wasdapunjab on Justin.tv</a> 

ਕਾਂਗਰਸ ਦਿੱਲੀ ਤਾਂ ਬਸਪਾ ਲਖਨਊ ਰਹੀ ਹੈ ਲੁੱਟ : ਗਡਕਰੀ (ਆਪਣਾ ਪੰਜਾਬ ਤੋਂ ਧੰਨਬਾਦ ਸਾਹਿਤ )

www.sabblok.blogspot.com


ਓਰਈਆ, 19 ਫਰਵਰੀ (PMI NEWS):- ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਗਡਕਰੀ ਨੇ ਕਾਂਗਰਸ ਤੇ ਬਸਪਾ ਨੂੰ ਭ੍ਰਿਸ਼ਟਾਚਾਰੀ ਤੇ ਸਪਾ ਨੂੰ ਅੱਤਿਆਚਾਰੀ ਕਰਾਰ ਦਿੰਦੇ ਹੋਏ ਦੋਸ਼ ਲਗਾਇਆ ਹੈ ਕਿ ਕਾਂਗਰਸ ਦਿੱਲੀ ਵਿਚ ਤਾਂ ਬਸਪਾ ਲਖਨਊ ਵਿਚ ਲੁੱਟਮਾਰ ਕਰ ਰਹੀ ਹੈ। ਗਡਕਰੀ ਨੇ ਦਿਬੀਆਪੁਰ ਵਿਚ ਭਾਜਪਾ ਉਮੀਦਵਾਰ ਸ਼ਿਵਪ੍ਰਤਾਪ ਰਾਜਪੂਤ  ਦੀ ਹਮਾਇਤ ਵਿਚ ਆਯੋਜਿਤ ਚੋਣ ਸਭਾ ਵਿਚ ਖੁਦ ਨੂੰ ਕਿਸਾਨ ਦਾ ਬੇਟਾ ਦੱਸਦੇ ਹੋਏ ਆਪਣੀ ਗੱਲ ਸ਼ੁਰੂ ਕੀਤੀ। ਯੂ. ਪੀ. ਦੀ ਬਦਹਾਲੀ 'ਤੇ ਚਰਚਾ ਕਰਦਿਆਂ ਉਨ੍ਹਾਂ ਕਿਹਾ ਕਿ ਜ਼ਮੀਨ ਦੇਖ ਕੇ ਦੂਜੇ ਸੂਬਿਆਂ ਨੂੰ ਈਰਖਾ ਹੁੰਦੀ ਹੈ ਪਰ ਗੰਦੀ ਸਿਆਸਤ ਕਰਨ ਵਾਲਿਆਂ ਨੇ ਇਸ ਨੂੰ ਇਸ ਹਾਲਤ ਵਿਚ ਪਹੁੰਚਾ ਦਿਤਾ ਹੈ ਕਿ ਕੋਈ ਵਿਅਕਤੀ ਵੀ ਖੁਸ਼ ਨਹੀਂ ਹੈ।

ਲਾਦੇਨ ਦਾ ਸੁਰਾਗ ਦੇਣ ਵਾਲੇ ਡਾਕਟਰ ਦੇ 11 ਸਹਿਯੋਗੀ ਮੁਅੱਤਲ (ਆਪਣਾ ਪੰਜਾਬ ਤੋਂ ਧੰਨਬਾਦ ਸਾਹਿਤ )

www.sabblok.blogspot.com


ਇਸਲਾਮਾਬਾਦ, 19 ਫਰਵਰੀ (PMI NEWS)- ਪਾਕਿਸਤਾਨ ਸਰਕਾਰ ਨੇ ਕੌਮਾਂਤਰੀ ਅੱਤਵਾਦੀ ਲਾਦੇਨ ਦਾ ਸੁਰਾਗ ਦੇਣ ਵਾਲੇ ਪਾਕਿਸਤਾਨ ਦੇ ਡਾਕਟਰ ਸ਼ਕੀਲ ਅਫਰੀਦੀ ਨੂੰ ਅਮਰੀਕਾ ਦਾ ਸਰਵ ਉੱਚ ਪੁਰਸਕਾਰ ਦਿੱਤੇ ਜਾਣ ਦੇ ਐਲਾਨ ਤੋਂ ਇਕ ਦਿਨ ਬਾਅਦ ਐਤਵਾਰ ਉਨ੍ਹਾਂ ਦੇ 11 ਸਹਿਯੋਗੀਆਂ ਨੂੰ ਮੁਅੱਤਲ ਕਰ ਦਿੱਤਾ।  ਅਮਰੀਕਾ ਨੇ ਸ਼ਨੀਵਾਰ ਐਲਾਨ ਕੀਤਾ ਸੀ ਕਿ ਡਾ. ਅਫਰੀਦੀ ਨੂੰ ਅਮਰੀਕਾ ਦੇ ਸਰਵ ਉੱਚ ਨਾਗਰਿਕ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। ਇਥੋਂ ਦੀਆਂ ਅਖਬਾਰਾਂ 'ਚ ਛਪੀਆਂ ਖਬਰਾਂ ਮੁਤਾਬਿਕ ਮੁਅੱਤਲ ਕੀਤੇ ਗਏ ਡਾਕਟਰਾਂ ਵਿਚ ਇਕ ਮੈਡੀਕਲ ਅਧਿਕਾਰੀ ਅਤੇ ਕੁਝ ਮਹਿਲਾ ਸਿਹਤ ਮੁਲਾਜ਼ਮ ਸ਼ਾਮਿਲ ਹਨ। 
 

Sunday, 19 February 2012

ਟਰੱਕ ਦੀ ਫੇਟ ਲੱਗਣ ਨਾਲ ਮਾਰੁਤੀ ਜ਼ੈਨ ਚਕਨਾਚੂਰ

www.sabblok.blogspot.ਕਾਮ
ਸੰਗਰੂਰ- 19-02-2012 (ਲੱਖਦੀਪ)- ਕੱਲ੍ਹ ਸ਼ਾਮ ਕਰੀਬ ਸਾਢੇ ਕੁ ਸੱਤ ਵਜੇ ਇੱਕ ਮਾਰੁਤੀ ਜ਼ੈਨ ਨੰ: ਪੀਬੀ-56ਏ-7505 ਜਿਸ ਵਿੱਚ ਰਾਜ ਸਿੰਘ ਜੋ ਕਿ ਆਪਣੀ ਪਤਨੀ ਚਰਨਜੀਤ ਕੌਰ ਅਤੇ ਚੌਦਾਂ ਕੁ ਸਾਲਾ ਬੇਟੀ ਕਮਲਪ੍ਰੀਤ ਕੌਰ ਨਾਲ ਇੱਕ ਵਿਆਹ ਵਿੱਚ ਸ਼ਾਮਿਲ ਹੋਕੇ ਵਾਪਸ ਆਪਣੇ ਪਿੰਡ ਧੁਰੀ ਪਰਤ ਰਿਹਾ ਸੀ ਕਿ ਧੂਰੀ ਸ਼ਹਿਰ ਵੱਲੋਂ ਆ ਰਹੇ ਤੇਜ਼ ਰਫਤਾਰ ਟਰੱਕ ਨੰ: ਐਚ ਆਰ-69-3036 ਦੀ ਲਪੇਟ ਵਿੱਚ ਆ ਕੇ ਹਾਦਸਾ ਗ੍ਰਸਤ ਹੋ ਗਈ। ਡਰਾਇਵਰ ਦੀ ਗਲਤ ਡਰਾਇਵਿੰਗ ਕਾਰਨ ਇਹ ਹਾਦਸਾ ਵਾਪਰਿਆ, ਦਰਅਸਲ ਧੂਰੀ ਵੱਲੋਂ ਆ ਰਹੇ ਟਰੱਕ ਡਰਾਈਵਰ ਨੇ ਅਚਾਨਕ ਜ਼ੈਨ ਗੱਡੀ ਨੂੰ ਕੱਟ ਮਾਰ ਕੇ ਲੰਘਾਉਣ ਦੀ ਕੋਸ਼ਿਸ਼ ਕੀਤੀ ਜਿਸ ਕਰਕੇ ਇਹ ਭਾਣਾਂ ਵਾਪਰਿਆ।
ਹਾਦਸਾ ਇੰਨਾਂ ਭਿਆਨਕ ਸੀ ਕਿ ਮੌਕੇ ਤੇ ਹਾਜ਼ਰ ਲੋਕਾਂ ਦੇ ਦੱਸਣ ਮੁਤਾਬਿਕ ਕਿ ਟਰੱਕ ਦੀ ਫੇਟ ਲੱਗਣ ਤੋਂ ਬਾਅਦ ਕਾਰ ਦਾ ਮੂੰਹ ਘੁੰਮ ਕੇ ਸੰਗਰੂਰ ਵੱਲ ਤੇ ਟਰੱਕ ਦਾ ਧੂਰੀ ਵੱਲ ਨੂੰ ਹੋ ਗਿਆ। ਟਰੱਕ ਇੰਨੀ ਜ਼ੋਰ ਦੀ ਸਫੈਦੇ ਵਿੱਚ ਵੱਜਾ ਕਿ ਸਫੈਦੇ ਦਾ ਤਣਾ ਵੀ ਇਸ ਝਟਕੇ ਨੂੰ ਨਾ ਸਹਰਦਾ ਹੋਇਆ ਵਿਚਕਾਰੋਂ ਟੁੱਟ ਗਿਆ। ਕਾਰ ਤਾਂ ਬਿਲਕੁਲ ਹੀ ਚਕਨਾਚੂਰ ਹੋ ਗਈ ਸੀ ਜਿਸ ਦੀ ਛੱਤ ਉੱਖੜ ਕੇ ਦੂਰ ਡਿੱਗੀ ਪਈ ਸੀ। ਕਾਰ ਵਿੱਚ ਸਵਾਰ ਰਾਜ ਸਿੰਘ ਦੀ ਤਾਂ ਮੌਕੇ ਤੇ ਹੀ ਮੌਤ ਹੋ ਗਈ ਸੀ ਅਤੇ ਉਸਦੀ ਪਤਨੀ ਚਰਨਜੀਤ ਕੌਰ ਤੇ ਬੇਟੀ  ਕਮਲਪ੍ਰੀਤ ਕੌਰ ਨੂੰ ਗੰਭੀਰ ਸੱਟਾਂ ਲੱਗਣ ਕਰਕੇ ਪਟਿਆਲਾ ਰੈਫਰ ਕਰ ਦਿੱਤਾ ਗਿਆ ਸੀ ਪਰ ਦੋਵਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਮੌਕੇ ਤੇ ਹਾਜਰ ਹੌਲਦਾਰ ਮਲਕੀਤ ਸਿੰਘ ਨੇ ਦੱਸਿਆ ਕਿ ਟਰੱਕ ਡਰਾਇਵਰ ਖਿਲਾਫ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਸ਼ੂਰੂ ਕਰ ਦਿੱਤੀ ਗਈ ਹੈ। ਥਾਣਾ ਸਦਰ ਵਿੱਚ ਇਹ ਪਰਚਾ ਮੁਕੱਦਮਾ ਨੰ: 19 ਤੇ ਦਰਜ ਕੀਤਾ ਗਿਆ ਹੈ।

ਕ੍ਰਿਕਟਰ ਯੁਵਰਾਜ ਸਿੰਘ ਦੀ ਸਿਹਤਯਾਬੀ ਲਈ ਸ੍ਰੀ ਸਹਿਜ ਪਾਠ ਦੇ ਭੋਗ ਪਾਏ

www.sabblok.blogspot.com
ਸੰਗਰੂਰ- 19-02-2012 (ਲੱਖਦੀਪ)- ਕ੍ਰਿਕਟਰ ਯੁਵਰਾਜ ਸਿੰਘ ਦੀ ਸਿਹਤਯਾਬੀ ਲਈ ਜਿਲ੍ਹਾ ਜੇਲ੍ਹ ਸੰਗਰੂਰ ਵਿੱਖੇ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਗਏ। ਸਮੂਹ ਜੇਲ੍ਹ ਨਿਵਾਸੀਆਂ ਨੇ ਮਿਲ-ਜੁਲ ਕੇ ਯੁਵਰਾਜ ਸਿੰਘ ਦੀ ਲੰਮੀ ਉਮਰ ਦੀ ਕਾਮਨਾ ਕੀਤੀ। ਭੋਗ ਉਪਰੰਤ ਉਘੇ ਕੀਰਤਨੀਏ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਜਥੇ ਨੇ ਰਸਭਿੰਨੇ ਕੀਰਤਨ ਰਾਹੀਂ ਆਪਣੀ ਹਾਜ਼ਰੀ ਲੁਆਈ। ਇਸ ਮੌਕੇ ਸਮਾਗਮ ਦੀ ਸ਼ੁਰੂਆਤ ਬੰਦੀ ਰਾਕੇਸ਼ ਕੁਮਾਰ ਉਰਫ ਲਾਡੀ ਨੇ 'ਗੁਰ ਜੈਸਾ ਨਾਹੀ ਕੋ ਦੇਵ' ਸ਼ਬਦ ਗਾ ਕੇ ਕੀਤੀ ਅਤੇ ਸਭ ਦੇ ਸਾਹਮਣੇ ਇਸ ਗੱਲ ਦਾ ਪ੍ਰਗਟਾਵਾ ਵੀ ਕੀਤਾ ਕਿ ਉਹ ਆਉਣ ਵਾਲੇ ਸਮੇਂ ਵਿੱਚ ਸਭ ਨਸ਼ਿਆਂ ਦਾ ਤਿਆਗ ਕਰਕੇ ਕੀਰਤਨ ਰਾਹੀਂ ਸੰਗਤ ਦੀ ਸੇਵਾ ਕਰਨੀਂ ਚਾਹੁੰਦਾ ਹੈ।ਅੰਮ੍ਰਿਤ ਛੱਕ ਕੇ ਉਹ ਸਿੰਘ ਸਜਣ ਦੀ ਇੱਛਾ ਵੀ ਰੱਖਦਾ ਹੈ।
ਸੁਧਾਰ ਘਰ ਆਉਣ ਤੋਂ ਪਹਿਲਾਂ ਪਟਿਆਲਾ ਘਰਣੇ ਤੋਂ ਸੰਗੀਤ ਦੀ ਸਿੱਖਿਆ ਲੈ ਰਿਹਾ ਸੀ ਕਿ ਅਚਾਨਕ ਉਸ ਦੀ ਜ਼ਿੰਦਗੀ ਵਿੱਚ ਇੱਕ ਮੋੜ ਆਇਆ ਤੇ ਉਸ ਨੇ ਮਾੜੀ ਸੰਗਤ ਦਾ ਅਸਰ ਕਬੂਲਣਾ ਸ਼ੁਰੂ ਕਰ ਦਿੱਤਾ ਤੇ ਇੱਕ ਦਿਨ ਉਸ ਨੇ ਆਪਣੇ ਆਪ ਨੂੰ ਸੁਧਾਰ ਘਰ ਵਿੱਚ ਪਾਇਆ।
ਇਸ ਸਮਾਗਮ ਲਈ ਸ੍ਰ: ਜੋਗਾ ਸਿੰਘ 'ਸੇਖੋਂ' ਜੇਲ੍ਹ ਸੁਪਰਇਨਟੈਂਡੈਂਟ, ਸ੍ਰ: ਭੱਟੀ ਡਿਪਟੀ ਜੇਲ੍ਹ ਸੁਪਰਇਨਟੈਂਡੈਂਟ,
ਹੌਲਦਾਰ ਸ਼ਮਸ਼ੇਰ ਸਿੰਘ, ਸੁਧਾਰ ਘਰ ਦੇ ਗੁਰਦੁਆਰਾ ਸਾਹਿਬ ਦੇ ਗੰਥੀ, ਜੇਲ੍ਹ ਸਟਾਫ ਅਤੇ ਜੇਲ੍ਹ ਨਿਵਾਸੀਆਂ ਨੇ ਆਪਣਾ ਪੂਰਨ ਸਹਿਯੋਗ ਦਿੱਤਾ।

“ ਫਿਕਰ “

www.sabblok.blogspot.com





                   “ ਫਿਕਰ “

(ਮਿੰਨੀ ਕਹਾਣੀ)
ਲਾਲ ਸਿੰਘ ਦਸੂਹਾ
ਸਾਰਾ ਦਿਨ ਮੀਂਹ ਵਰਦਾ ਰਿਹਾ । ਸਾਰੀ ਰਾਤ ਵੀ । ਜਰਨੈਲੀ ਸੜਕ ਤੇ ਪੈਂਦੀ ਬਜਰੀ ਦੀ ਮੋਟੀ ਤਹਿ ਦੇ ਨਾਲ ਨਾਲ ਤੁਰਦੇ ਲੇਬਰ ਦੇ ਤੰਬੂ , ਖੇਤਾਂ-ਖਤਾਨਾਂ ਵਿੱਚ ਭਰੇ ਪਾਣੀ ਅੰਦਰ ਡੁਬਣੋ ਡਰਦੇ , ਬਣਦੀ ਪੱਕੀ ਵਲ ਨੂੰ ਸਰਕ ਆਏ – ਅਗਲਾ ਦਿਨ ਚੜ੍ਹਦਿਆਂ ਸਾਰ ਹੀ ਠੇਕੇਦਾਰ ਦੀਆਂ ਗੰਦੀਆਂ ਜਾਲ੍ਹਾਂ ਨਾਲ ਲਿਬੜੇ ਤੰਬੂ ਤਾਂ ਖਤਾਨਾਂ ਦੀਆਂ ਢਲਾਨਾਂ ਵਲ ਤਿਲਕ ਗਏ ,ਉਨ੍ਹਾਂ ਅੰਦਰ ਠੁਰ ਠੁਰ ਕਰਦੇ ਭਿੱਜੇ ਚੁਲ੍ਹੇਦਿਹਾੜੀਦਾਰਾਂ  ਲਈ ਬੁਰਕੀ ਰੋਟੀ ਵੀ ਨਾ ਪਕਾ ਸਕੇ ।
ਦੂਰ ਹਟਵੇਂ ਛੱਪੜ ਚ ਪਾਣੀ ਢੋਂਦੀ ਟੈਂਕੀ ਦੀ ਲੇਬਰ ਬਚਾਉਣ ਲਈ ਠੇਕੇਦਾਰ ਨੇ ਵਰ੍ਹਦੀ ਮੀਂਹ ਵਿਚ ਪਰਲੂ ਚਲਾਉਣ ਦਾ ਹੁਕਮ ਦੇ ਕੇ , ਭੁੱਖੇ-ਭਾਣੇ ਮਰਦਾਂ-ਇਸਤ੍ਰੀਆਂ ਨੂੰ ਟੋਕਰੀਆਂ ਹੇਠ ਜੋੜ ਦਿੱਤਾ । ਰਾਧੀ ਦੀ ਪੰਜ ਕੁ ਸਾਲ ਦੀ ਪਿੰਨੋ ਨੇ ਮਾਂ ਦੀ ਪਾਟੀ ਸਾੜੀ ਚੋਂ ਟੋਟੋ ਵਿਚ ਇਕ ਸਾਲ ਦੇ ਨਿੱਕੇ ਤੇਜੂ ਨੂੰ ਲਪੇਟ ਲਿਆ , ਅਤੇ  ਸੜਕ ਬੰਦ ਹੈ  ਲਿਖੇ ਦੋ ਡਰਮਾਂ ਤੇ ਟਿਕਾਏ ਫੱਟੇ ਹੇਠ ਖਲੋ ਕੇ ਆਉਂਦੀਆਂ ਮੋਟਰਾਂ ਗੱਡੀਆਂ ਨੂੰ ਰੋਕ ਕੇ ਲੰਘਾਉਣ ਲਈ ਮੈਲੀ ਜਿਹੀ ਲਾਲ ਝੰਡੀ ਫੜ ਲਈ । ਦੁਪਹਿਰ ਪਿਛੋਂ ਇਸ ਸੜਕੇ ਅੰਤਰ-ਰਾਸ਼ਟਰੀ ਕਾਰ ਰੈਲੀ ਲੰਘਣ ਤੋਂ ਪਹਿਲਾਂ ਪਹਿਲਾਂ ਬਹੁਤੇ ਖ਼ਰਾਬ ਟੋਟੋ ਨੂੰ ਸੁਆਰਨ ਦੇ ਉਪਰੋਂ ਚੜ੍ਹੇ ਹੁਕਮ ਦੀ ਪਾਲਣਾ ਕਰਦੇ ਠੇਕੇਦਾਰ ਨੇ ਰਾਧੀ ਨੂੰ ਦੁੱਧ ਚੁੰਘਾਉਣ ਲਈ ਵਿਲਕਦੇ ਬਾਲ ਕੋਲ ਜਾਣੋ ਉਨ੍ਹਾਂ ਚਿਰ ਰੋਕੀ ਰੱਖਿਆ ਜਿੰਨਾ ਚਿਰ ਮਹਿਕਮੇ ਦੇ ਵੱਡੇ ਅਫ਼ਸਰ ਦੀ ਜੀਪ ਨੱਪੀ ਰੋੜੀ ਉਪਰੋਂ ਲੰਘ ਕੇ ’ ਓ.ਕੇ.  ਨਾਂ ਆਖ ਗਈ ।
ਠੰਡ ਨਾਲ ਠਰੇ ਸੁੰਨ ਹੋਏ ਬਾਲਾਂ ਨੂੰ ਭਿੱਜੇ ਤੰਬੂ ਅੰਦਰ ਸੁਲਘਦੀ ਅੱਗ ਦਾ ਧੂਆਂ ਸਿਕਾਉਂਦੀ ਰਾਧੀ ਨੂੰ ਨੇਰ੍ਹੀ ਵਾਂਗ ਲੰਘਦੀਆਂ ਸੁਦੇਸ਼ੀ-ਵਿਦੇਸ਼ੀ ਕਾਰਾਂ ਨਾਲ ਉਭਰ ਕੇ ਗੋਲੀ ਵਾਂਗ ਤੰਬੂ ਵਿਚ ਵਜਦੇ ਚਿੱਕੜ ਦੇ ਛਿਟਿਆਂ ਦਾ ਓਨਾ ਫਿਕਰ ਨਹੀਂ ਸੀ ਜਿਨਾ ਤਿੰਨ ਕੁ ਮੀਲਾਂ ਦੀ ਵਿੱਥ ਤੇ ਵੱਸੇ ਕਰਬੇ ਤੋਂ ਠੇਕੇਦਾਰ ਦੇ ਘਰੋਂ ਤਨਖਾਹ  ਲੈ ਕੇ ਆਟਾ-ਦਾਲ ਲੈਣ ਗਏ ਭਈਆਂ ਦਾ ,ਜਿਹੜੇ ਉਦ੍ਹੇ ਬੰਦੇ ਸਮੇਤ ਏਨੀ ਰਾਤ ਗਿਆਂ ਵੀ ਹਾਲੀ ਸ਼ਹਿਰੋਂ ਨਹੀਂ ਸਨ ਪਰਤੇ ।
ਲਾਲ ਸਿੰਘ ਦਸੂਹਾ
ਨੇੜੇ ਐਸ.ਡੀ.ਐਮ. ਕੋਰਟ,
ਜੀ.ਟੀ.ਰੋਡ ਦਸੂਹਾ(ਹੁਸ਼ਿਆਰਪੁਰ)
ਵੈਬ ਪੇਜ :
Mobile No : 094655-74866

ਆਦਮਖੋਰ ਅਵਾਰਾ ਕੁੱਤਿਆਂ ਬਾਰੇ ਵਫ਼ਦ ਐਸ. ਡੀ. ਐਮ. ਨੂੰ ਮਿਲਿਆ

www.sabblok.blogspot.com
ਨਕੋਦਰ(ਟੋਨੀ)-ਆਦਮਖੋਰ ਅਵਾਰਾ ਕੁੱਤਿਆਂ ਵਲੋਂ ਆਏ ਦਿਨ ਲੋਕਾਂ ’ਤੇ ਹੋ ਰਹੇ ਹਮਲਿਆਂ ਨੂੰ ਰੋਕਣ ਅਤੇ ਹਮਲਿਆਂ ਵਿੱਚ ਜਾਨਾਂ ਤੋਂ ਹੱਥ ਧੋ ਬੈਠਿਆਂ ਦੇ ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਦੀ ਮੰਗ ਨੂੰ ਲੈ ਕੇ ਇੱਕ ਵਫ਼ਦ ਭਾਰਤ ਨੌਜਵਾਨ ਸਭਾ ਦੇ ਸੂਬਾ ਵਿੱਤ ਸਕੱਤਰ ਸੰਦੀਪ ਅਰੋੜਾ ਦੀ ਅਗਵਾਈ ਹੇਠ ਡਾ. ਸੁਮਿਤ ਕੁਮਾਰ ਐਸ. ਡੀ. ਐਮ. ਨੂੰ ਮਿਲਿਆ। ਸਭਾ ਦੇ ਆਗੂ ਨੇ ਪਿਛਲੇ ਦਿਨੀਂ 9 ਫਰਵਰੀ ਨੂੰ ਪਿੰਡ ਬੁਲੰਦਾ ਵਿਖੇ 9 ਸਾਲ ਦੀ ਬੱਚੀ ਮਨਦੀਪ ਨੂੰ ਅਵਾਰਾ ਕੁੱਤਿਆਂ ਵਲੋਂ ਹਮਲਾ ਕਰਕੇ ਮਾਰ ਦੇਣ ਦੀ ਘਟਨਾ ਤੋਂ ਇਲਾਵਾ ਹੋਰ ਕਈ ਹਾਦਸਿਆਂ ਨੂੰ ਐਸ. ਡੀ. ਐਮ. ਦੇ ਧਿਆਨ ਵਿੱਚ ਲਿਆਂਦਾ ਤੇ ਕਿਹਾ ਕਿ ਦਿਨੋ-ਦਿਨ ਇਲਾਕੇ ਵਿੱਚ ਅਵਾਰਾ ਕੁੱਤਿਆਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ, ਜਿਸ ਕਾਰਨ ਲੋਕ ਖ਼ਾਸ ਕਰਕੇ ਬੱਚੇ ਸੁਰੱਖਿਅਤ ਨਹੀਂ ਹਨ।

ਅਵਾਰਾ ਕੁੱਤਿਆਂ ਦੇ ਝੁੰਡਾਂ ਤੋਂ ਹਰ ਸਮੇਂ ਜਾਨ ਜਾਣ ਦਾ ਡਰ ਬਣਿਆ ਰਹਿੰਦਾ ਹੈ। ਸਭਾ ਵਲੋਂ ਐਸ. ਡੀ. ਐਮ. ਅਤੇ ਪ੍ਰਧਾਨ ਮੰਤਰੀ ਦੇ ਨਾਂ ਮੰਗ ਪੱਤਰ ਦੇ ਕੇ ਹੱਡਾਰੋੜੀਆਂ ਪਿੰਡਾਂ ਤੋਂ ਦੂਰ ਹਟਾਉਣ ’ਤੇ ਉਨ੍ਹਾਂ ਦੀ ਚਾਰਦੀਵਾਰੀ ਯਕੀਨੀ ਬਣਾਉਣ ਅਤੇ ਮੌਤ ਦਾ ਸ਼ਿਕਾਰ ਹੋਏ ਪਰਿਵਾਰਾਂ ਨੂੰ 5 ਲੱਖ ਤੇ ਜ਼ਖ਼ਮੀਆਂ ਨੂੰ 2.50 ਲੱਖ ਰੁਪਏ ਮੁਆਵਜਾ ਦੇਣ ਦੀ ਮੰਗ ਕੀਤੀ। ਡਾ. ਸੁਮਿਤ ਕੁਮਾਰ ਨੇ ਇਸ ਸਮੱਸਿਆ ਨੂੰ ਗੰਭੀਰਤਾ ਨਾਲ ਲੈਂਦਿਆਂ ਸਬੰਧਤ ਅਧਿਕਾਰੀਆਂ ਦੀ ਮੀਟਿੰਗ ਸੱਦੀ ਤੇ ਉਨ੍ਹਾਂ ਕੋਲੋਂ ਸਮੱਸਿਆ ਦੇ ਹੱਲ ਲਈ ਸੁਝਾਅ ਮੰਗੇ। ਮੀਟਿੰਗ ਉਪਰੰਤ ਉਨ੍ਹਾਂ ਸਭ ਮੈਂਬਰਾਂ ਨੂੰ ਯਕੀਨ ਦਿਵਾਇਆ ਕਿ ਅਵਾਰਾ ਕੁੱਤਿਆਂ ’ਤੇ ਕਾਬੂ ਪਾਉਣ ਲਈ ਸਾਰਥਿਕ ਕਦਮ ਚੁੱਕੇ ਜਾਣਗੇ। ਇਸ ਮੌਕੇ ਜ਼ਿਲ੍ਹਾ ਸਕੱਤਰ ਕਸ਼ਮੀਰ ਮੰਡਿਆਲਾ, ਮਨਦੀਪ ਸਿੱਧੂ, ਸੋਨੂੰ ਕੱਕੜ, ਭਿੰਦਾ ਤੇ ਦਿਲਬਾਗ ਸਿੰਘ ਅਦਿ ਹਾਜਰ ਸਨ

ਰਾਤ ਵੇਲੇ ਠੀਕਰੀ ਪਹਿਰੇ ਲਾਏ ਜਾਣ---ਐਸ. ਡੀ. ਓ

www.sabblok.blogspot.com
ਨਕੋਦਰ (ਟੋਨੀ)-ਕਸਬਾ ਮਹਿਤਪੁਰ ਵਿਖੇ ਦਰਜਨਾਂ ਪਿੰਡਾਂ ’ਚ ਕਿਸਾਨਾਂ ਦੀਆਂ ਮੋਟਰਾਂ ਤੋਂ ਚੋਰੀ ਹੋ ਰਹੇ ਟਰਾਂਸਫਾਰਮਰ ਸਬੰਧੀ, ਬਿਜਲੀ ਬੋਰਡ ਦੇ ਅਧਿਕਾਰੀਆਂ ਨੇ ਸਖ਼ਤ ਰਵ¤ਈਆ ਅਪਣਾਉਂਦੇ ਹੋਏ ਐਸ. ਡੀ. ਓ. ਜਸਵਿੰਦਰ ਸਿੰਘ ਮਹਿਤਪੁਰ ਨੇ ਪਿੰਡਾਂ ਦੀਂਆਂ ਪੰਚਾਇਤਾਂ ਨੂੰ ਬੇਨਤੀ ਕੀਤੀ ਹੈ ਕਿ ਰਾਤ ਵੇਲੇ ਠੀਕਰੀ ਪਹਿਰੇ ਲਾਏ ਜਾਣ ਤਾਂ ਜੋ ਚੋਰਾਂ ਨੂੰ ਠ¤ਲ੍ਹ ਪਾਈ ਜਾਵੇ।। ਸ: ਸਿੰਘ ਨੇ ਕਿਹਾ ਕਿ ਇਸ ਸਬੰਧੀ ਸਬੰਧਿਤ ਥਾਣਾ ਮੁਖੀ ਨਾਲ ਵਿਚਾਰ-ਵਟਾਂਦਰਾ ਵੀ ਕਰ ਚੁ¤ਕੇ ਹਾਂ, ਜਿਨ੍ਹਾਂ ਵਲੋਂ ਰਾਤ ਸਮੇਂ ਗਸ਼ਤ ਹੋਰ ਵਧਾਉਣ ਦਾ ਭਰੋਸਾ ਦਿ¤ਤਾ ਗਿਆ ਹੈ।।ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ’ਚ ਇਨ੍ਹਾਂ ਚੋਰੀਆਂ ਤੇ ਸਮੂਹ ਲੋਕਾਂ ਨਾਲ ਤਾਲਮੇਲ ਕਰ ਕੇ ਚੋਰਾਂ ਨੂੰ ਫੜਿਆ ਜਾਵੇਗਾ।। ਉਨ੍ਹਾਂ ਕਿਹਾ ਕਿ ਫਿਰ ਵੀ ਕਿਸੇ ਕਿਸਾਨ ਵੀਰ ਨੂੰ ਕਿਸੇ ਵਿਅਕਤੀ ’ਤੇ ਸ਼¤ਕ ਹੁੰਦਾ ਹੈ ਤਾਂ ਤੁਰੰਤ ਸੂਚਿਤ ਕੀਤਾ ਜਾਵੇ।।

ਪੰਜਾਬੀ ਟੈਲੀ ਫ਼ਿਲਮ ‘ਸੁਲਤਾਨਪੁਰ ਦੇ ਦਰਸ਼ਨ’ ਦਾ ਉਦਘਾਟਨ

www.sabblok.blogspot.com
ਨਕੋਦਰ (ਟੋਨੀ) ਬੀਤੇ ਦਿਨੀਂ ਇੱਥੋਂ ਨਜ਼ਦੀਕੀ ਪਿੰਡ ਹੇਰਾਂ ਵਿਖੇ ਪੰਜਾਬੀ ਟੈਲੀ ਫ਼ਿਲਮ ‘ਸੁਲਤਾਨਪੁਰ ਦੇ ਦਰਸ਼ਨ’ ਦਾ ਉਦਘਾਟਨ ਕੈਪੀਟਲ ਬੈਂਕ ਦੇ ਐ¤ਮ.ਡੀ. ਸ. ਸਰਬਜੀਤ ਸਿਘ ਵਲੋਂ ਕੀਤਾ ਗਿਆ।

ਇਸ ਮੌਕੇ ਗੋਬਿੰਦ ਰਾਏ, ਗੁਰਦਿਆਲ ਸਿੰਘ ਹੇਅਰ, ਗੌਰਵ ਜੈਨ, ਮੁਖਤਿਆਰ ਸਿੰਘ ਹੇਅਰ, ਕਾਲਾ ਕੋਹਲੀ, ਅਵਤਾਰ ਸਿੰਘ, ਕਾਲੀ, ਗੁਰਮੀਤ ਸਿੰਘ, ਰਤਨ ਸਿੰਘ, ਮੈਡਮ ਰਾਜਿੰਦਰ ਕੌਰ, ਜਗਦੀਪ ਜੱਗੀ, ਮਨਜਿੰਦਰ ਪੰਧੇਰ, ਅਸ਼ੋਕ ਭਗਤ, ਬੀਰਾ ਟੁੱਟ, ਸੰਤੋਖ ਸਿੰਘ, ਰਵੀ ਅਤੇ ਤਰਸੇਮ ਸਿੰਘ ਹੇਅਰ ਦੇ ਨਾਲ ਫ਼ਿਲਮ ਦੇ ਡੇਇਰੈਕਟਰ, ਕੈਮਰਾਮੈਨ ਤੇ ਅਦਾਕਾਰ ਹਾਜ਼ਰ ਸਨ।

ਤਿੰਨ ਟ੍ਰਾਂਸਫਾਰਮਰਾਂ ’ਚੋਂ ਵਿਕਣਯੋਗ ਸਮਾਨ ਚੋਰੀ

www.sabblok.blogspot.com
 ਨਕੋਦਰ ( ਟੋਨੀ )-ਨਕੋਦਰ ਦੇ ਨਜਦੀਕ ਮਹਿਤਪੁਰ ਬੀਤੀ ਰਾਤ ਤਿੰਨ ਟ੍ਰਾਂਸਫਾਰਮਰਾਂ ’ਚੋਂ ਵਿਕਣਯੋਗ ਸਮਾਨ ਚੋਰੀ ਹੋਣ ਨਾਲ ਪੁਲਿਸ ਤੇ ਪੀ. ਸੀ. ਆਰ. ਦੀ ਰਾਤਰੀ ਗਸ਼ਤ ਸ਼ੱਕ ਦੇ ਘੇਰੇ ’ਚ ਆ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਪਿਛਲੀ ਰਾਤ ਚੋਰਾਂ ਨੇ ਪਿੰਡ ਸ਼ਾਹਪੁਰ ਦੇ ਸ. ਰਸ਼ਪਾਲ ਸਿੰਘ ਧੰਜੂ ਪੁੱਤਰ ਬਲਦੇਵ ਸਿੰਘ, ਸ. ਬਘੇਲ ਸਿੰਘ ਪੁੱਤਰ ਸ. ਜਵੰਦ ਸਿੰਘ ਤੇ ਸ. ਬਿਕਰਮ ਸਿੰਘ ਦੀਆਂ ਵੱਖ-ਵੱਖ ਥਾਵਾਂ ’ਤੇ ਲੱਗੀਆਂ ਮੋਟਰਾਂ ’ਤੇ ਲੱਗੇ ਟਰਾਂਸਫਾਰਮਰਾਂ ’ਚੋਂ ਵਿਕਣਯੋਗ ਸਮਾਨ ਚੋਰੀ ਕਰ ਲਿਆ ਹੈ। ਇਸ ਤੋਂ ਪਹਿਲਾਂ ਇਸ ਪੰਦਰਵਾੜੇ ’ਚ ਦੋ ਟ੍ਰਾਂਸਫਾਰਮਰ ਪਿੰਡ ਪਸਾੜੀਆਂ, ਇੱਕ ਟ੍ਰਾਂਸਫਾਰਮਰ ਪਿੰਡ ਉਧੋਵਾਲ ਤੇ ਤਿੰਨ ਘਰਾਂ ਦੇ ਟਰਾਂਸਫਾਰਮਰ ਪਿੰਡ ਰੌਲੀ ਤੋਂ ਚੋਰੀ ਹੋ ਚੁੱਕੇ ਹਨ। ਪਰ  ਪੁਲਿਸ ਉਪਰ ਕੋਈ ਅਸਰ ਹੁੰਦਾ ਜਾਪਦਾ ।

Saturday, 18 February 2012

ਸਿੱਖ



                      ਸਿੱਖ


www.sabblok.blogspot.com
ਸਿੱਖ ਉਹ ਇਸਤਰੀ ਜਾ ਪੁਰਸ਼ ਹੈ ਜੋ ਇਕ ਅਕਾਲਪੁਰਖ ਵਿਚ ਵਿਸ਼ਵਾਸ਼ ਰਖਦਾ ਹੈ ਤੇ ੧੦ ਗੁਰੂ ਸਾਹਿਬਾਨ ਦੀਆਂ ਸਿਖਿਆਵਾਂ ਤੇ ਬਾਣੀ ਜੋ ਕਿ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਵਿਚ ਦਰਜ ਹਨ , ਨੂੰ ਮੰਨਦਾ ਹੈ, ਗੁਰੂ ਗੋਬਿੰਦ ਸਿੰਘ ਜੀ ਦੇ ਖੰਡੇ ਬਾਟੇ ਦੇ ਅਮ੍ਰਿਤ ਉੱਤੇ ਨਿਸ਼ਚਾ ਰਖਦਾ ਹੈ ਤੇ ਹੋਰ ਕਿਸੇ ਧਰਮ ਨੂੰ ਨਹੀ ਮੰਨਦਾ , ਅਤੇ ਰਹਿਤ ਮਰਯਾਦਾ ਅਨੁਸਾਰ ਖੰਡੇ ਬਾਟੇ ਦੇ ਅਮ੍ਰਿਤ ਵਿਚ ਵਿਸ਼ਵਾਸ਼ ਰਖਦਾ ਹੈ | ਸਿਖਾਂ ਲਈ ਅਮ੍ਰਿਤ ਛਕਣਾ ਜਰੂਰੀ ਹੈ |ਇਤਿਹਾਸ :------> ਸ਼੍ਰੀ ਗੁਰੂ ਨਾਨਕ ਦੇਵ ਜੀ ਸਿਖ ਧਰਮ ਦੇ ਮੋਢੀ ਸਨ | ਉਹਨਾ ਦਾ ਪ੍ਰਕਾਸ਼ ਸੰਨ ੧੪੬੯ ਈ. ਵਿਚ ਰਾਇ ਭੋਇ ਦੀ ਤਲਵੰਡੀ ਵਿਚ ਹੋਇਆ , ਜਿਸਨੂ ਅਜਕਲ ਨਨਕਾਣਾ ਸਾਹਿਬ ਆਖਦੇ ਹਨ | ਇਹ ਹੁਣ ਲਾਹੌਰ (ਪਾਕਿਸਤਾਨ) ਦੇ ਨੇੜੇ ਹੈ | ਗੁਰੂ ਨਾਨਕ ਸਾਹਿਬ ਤੋ ਉਨਾ ਤੋ ਬਾਅਦ ਦੇ ਨੌ ਗੁਰੂ ਸਾਹਿਬਾਨ ਜਿਨ੍ਹਾ ਨੇ ਉਨ੍ਹਾ ਦਾ ਕਾਰਜ ਸੰਭਾਲਿਆ , ਨੇ ਇਕ ਅਨੋਖੀ ਅਧਿਆਤਮਿਕ ਉਦਾਹਰਣ ਪੇਸ਼ ਕੀਤੀ ਕਿ ਅਧਿਆਤਮਿਕ ਜੀਵਨ ਬਤੀਤ ਕਰਦੇ ਹੋਏ ਨਾਲੋ-ਨਾਲ ਸੰਸਾਰ ਦੇ ਹੋਰ ਸਾਰੇ ਕਮ ਅੱਗੇ ਕਿਵੇ ਵਧ ਸਕਦੇ ਹਨ | ਦਸਵੇ ਗੁਰੂ , ਗੁਰੂ ਗੋਬਿੰਦ ਸਿੰਘ ਜੀ ੧੬੯੯ ਈ ਵਿਚ ਨਵੀ ਆਰੰਭਤਾ ਕੀਤੀ ਤੇ ਸਿਖਾਂ ਨੂੰ ਇਕ ਨਵੀ ਪਹਚਾਨ ਦਿੱਤੀ, ਉਨਾ ਨੇ ਹੁਕੂਮ ਦਿੱਤਾ ਕਿ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਹੁਣ ਸਿਖਾਂ ਦੇ ਧਾਰਮਿਕ ਗੁਰੂ ਹੋਣਗੇ .......... ਦਸ ਗੁਰੂ ਸਾਹਿਬਾਨ ਦੇ ਨਾਮ: 1- ਗੁਰੂ ਨਾਨਕ ਦੇਵ ਜੀ 2-ਗੁਰੂ ਅੰਗਦ ਦੇਵ ਜੀ 3- ਗੁਰੂ ਅਮਰਦਾਸ ਜੀ 4 - ਗੁਰੂ ਰਾਮਦਾਸ ਜੀ 5 - ਗੁਰੂ ਅਰਜਨ ਦੇਵ ਜੀ 6 - ਗੁਰੂ ਹਰਿਗੋਬਿੰਦ ਜੀ 7 - ਗੁਰੂ ਹਰਿ ਰਾਏ ਜੀ 8 - ਗੁਰੂ ਹਰਿਕ੍ਰਿਸ਼ਨ ਜੀ 9 - ਗੁਰੂ ਤੇਗ਼ ਬਹਾਦਰ ਜੀ 10- ਗੁਰੂ ਗੋਬਿੰਦ ਸਿੰਘ ਜੀ ਅੰਤ ਵਿੱਚ ੭ ਅਕਤੂਬਰ ੧੭੦੮ ਨੂੰ ਆਪਣਾ ਸਰੀਰਕ-ਜਾਮਾ ਛੱਡਣ ਸਮੇਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਿੱਖਾਂ ਨੂੰ ਹੁਕਮ ਕੀਤਾ ਕਿ ਅੱਜ ਤੋਂ ਤੁਸੀਂ "ਗੁਰੂ ਗ੍ਰੰਥ ਸਾਹਿਬ" ਨੂੰ ਗੁਰੂ ਮੰਨਣਾ ਹੈ ਅਤੇ ਐਲਾਨ ਕੀਤਾ ਕਿ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਗੁਰੂ ਖ਼ਾਲਸਾ ਪੰਥ ਹੋਵੇਗਾ। ਆਗਿਆ ਭਈ ਅਕਾਲ ਕੀ ਤਬੀ ਚਲਾਇਓ ਪੰਥ॥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ॥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ॥ ਜੋ ਪ੍ਰਭ ਕੋ ਮਿਲਿਯੋ ਚਹੈ ਖੋਜ ਸਬਦ ਮਹਿ ਲੇਹ॥ ਭਗਤਾਂ ਦੀ ਬਾਣੀ: ਗੁਰੂ ਗ੍ਰੰਥ ਸਾਹਿਬ ਦੇ 31 ਰਾਗਾਂ ਵਿਚੋਂ 22 ਰਾਗਾਂ ਵਿਚ ਭਗਤਾਂ ਦੀ ਬਾਣੀ ਹੈ। ਭਗਤਾਂ ਦੇ ਸਾਰੇ ਸ਼ਬਦ 349 ਹਨ, ਅਤੇ ਭਗਤ-ਬਾਣੀ ਵਿਚ 3 ਸ਼ਬਦ ਗੁਰੂ ਅਰਜਨ ਸਾਹਿਬ ਜੀ ਦੇ ਭੀ ਹਨ । ਭਗਤ ਬਾਣੀ ਭਗਤ -------------- ਸ਼ਬਦ ਕਬੀਰ ਜੀ ---------- 224 ਭੀਖਨ ਜੀ----------- 2 ਨਾਮਦੇਵ ਜੀ -------- 61 ਸੂਰਦਾਸ ਜੀ---------(ਸਿਰਫ਼ 1 ਤੁਕ) ਰਵਿਦਾਸ ਜੀ--------- 40 ਪਰਮਾਨੰਦ ਜੀ ------- 1 ਤ੍ਰਿਲੋਚਨ ਜੀ--------- 4 ਸੈਣ ਜੀ ------------- 1 ਫਰੀਦ ਜੀ ---------- 4 ਪੀਪਾ ਜੀ------------ 1 ਬੈਣੀ ਜੀ------------ 3 ਸਧਨਾ ਜੀ----------- 1 ਧੰਨਾ ਜੀ------------- 3 ਰਾਮਾਨੰਦ ਜੀ-------- 1 ਜੈਦੇਵ ਜੀ----------- 2 ਗੁਰੂ ਅਰਜਨ ਦੇਵ ਜੀ- 3 ------------------------------------------------------------ ਜੋੜ 352 ਚਾਰ ਸਾਹਿਬਜ਼ਾਦੇ 1 ਸਾਹਿਬ ਅਜੀਤ ਸਿੰਘ ਜੀ 2 ਸਾਹਿਬ ਜੁਝਾਰ ਸਿੰਘ ਜੀ 3 ਸਾਹਿਬ ਜ਼ੋਰਾਵਰ ਸਿੰਘ ਜੀ 4 ਸਾਹਿਬ ਫਤਹਿ ਸਿੰਘ ਜੀ ਪੰਜ ਪਿਆਰੇ 1 ਭਾਈ ਦਇਆ ਸਿੰਘ ਜੀ 2 ਭਾਈ ਧਰਮ ਸਿੰਘ ਜੀ 3 ਭਾਈ ਮੋਹਕਮ ਸਿੰਘ ਜੀ 4 ਭਾਈ ਹਿੰਮਤ ਸਿੰਘ ਜੀ 5 ਭਾਈ ਸਾਹਿਬ ਸਿੰਘ ਜੀ ਪੰਜ ਤਖਤ 1. ਸ੍ਰੀ ਅਕਾਲ ਤਖਤ ਸਾਹਿਬ, ਅੰਮ੍ਰਿਤਸਰ (ਪੰਜਾਬ) 2. ਸ੍ਰੀ ਪਟਨਾ ਸਾਹਿਬ (ਬਿਹਾਰ) 3. ਸ੍ਰੀ ਕੇਸਗੜ੍ਹ ਸਾਹਿਬ (ਪੰਜਾਬ) 4. ਸ੍ਰੀ ਹਜ਼ੂਰ ਸਾਹਿਬ (ਮਹਾਂਰਾਸ਼ਟਰ) 5. ਸ੍ਰੀ ਦਮਦਮਾ ਸਾਹਿਬ (ਪੰਜਾਬ) ਪੰਜ ਕਕਾਰ 1. ਕੇਸ 2. ਕਿਰਪਾਨ 3. ਕਛਹਿਰਾ 4. ਕੜਾ 5. ਕੰਘਾ ਚਾਰ ਕੁਰਹਿਤਾਂ 1. ਕੇਸਾਂ ਦੀ ਬੇਅਦਬੀ, ਕਤਲ ਕਰਨਾ 2. ਕੁੱਠਾ (ਮੁਸਲਮਾਨੀ ਤਰੀਕੇ ਨਾਲ ਬਣਿਆ ਮਾਸ) ਖਾਣਾ 3. ਪਰ ਇਸਤਰੀ, ਪਰ ਪੁਰਸ਼ ਨਾਲ ਸੰਗ ਕਰਨਾ 4. ਤੰਬਾਕੂ ਤੋਂ ਬਣੀਆਂ ਚੀਜ਼ਾਂ ਦਾ ਸੇਵਨ ਕਰਨਾ

Friday, 17 February 2012

ਸ਼ਰਾਬ ਦੇ ਠੇਕੇ ਖੁੱਲ੍ਹਣ ਖ਼ਿਲਾਫ਼ ਅਵਾਜ਼ ਬੁਲੰਦ ਕੀਤੀ

www.sabblok.blogspot.com

ਸੰਗਰੂਰ, 16 ਫਰਵਰੀ
(ਪੀ. ਟੀ. ਆਈ.)--ਪੰਜਾਬ ਵਿੱਚ ਵਗਦੇ ਨਸ਼ਿਆਂ ਦੇ ਛੇਵੇਂ ਦਰਿਆ ਨੂੰ ਰੋਕਣ ਲਈ ਪਿੰਡਾਂ ਦੀਆਂ ਪੰਚਾਇਤਾਂ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਹੋ ਕੇ ਨਸ਼ਿਆਂ ਖ਼ਿਲਾਫ਼ ਆਵਾਜ਼ ਬੁਲੰਦ ਕਰ ਰਹੀਆਂ ਹਨ। ਪੰਜਾਬ ਭਰ ਵਿੱਚੋਂ 69 ਪਿੰਡਾਂ ਦੀਆਂ ਗ੍ਰਾਮ ਪੰਚਾਇਤਾਂ ਨੇ ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਆਪਣੇ ਪਿੰਡ ਵਿੱਚ ਸ਼ਰਾਬ ਦਾ ਠੇਕਾ ਖੁੱਲ੍ਹਣ ਖ਼ਿਲਾਫ਼ ਅਵਾਜ਼ ਬੁਲੰਦ ਕੀਤੀ ਹੈ। ਇਨ੍ਹਾਂ ਪਿੰਡਾਂ ਦੀਆਂ ਪੰਚਾਇਤਾਂ ਨੇ ਪੰਜਾਬ ਪੰਚਾਇਤੀ ਰਾਜ ਐਕਟ 1994 ਦੀ ਧਾਰਾ 40 ਤਹਿਤ ਦੋ ਤਿਹਾਈ ਬਹੁਮਤ ਨਾਲ ਮਤੇ ਪਾਸ ਕਰਕੇ ਕਰ ਤੇ ਆਬਕਾਰੀ ਵਿਭਾਗ ਪੰਜਾਬ ਨੂੰ ਭੇਜੇ ਹਨ ਅਤੇ ਮੰਗ ਕੀਤੀ ਹੈ ਕਿ 1 ਅਪਰੈਲ 2012 ਤੋਂ ਬਾਅਦ ਉਨ੍ਹਾਂ ਦੇ ਪਿੰਡ ਵਿੱਚ ਸ਼ਰਾਬ ਦਾ ਠੇਕਾ ਨਾ ਖੋਲ੍ਹਿਆ ਜਾਵੇ। ਪੰਜਾਬ ਭਰ ਵਿੱਚੋਂ ਜ਼ਿਲ੍ਹਾ ਸੰਗਰੂਰ ਦੀਆਂ ਪੰਚਾਇਤਾਂ ਨੇ ਲਗਾਤਾਰ ਤੀਜੇ ਸਾਲ ਸਭ ਤੋਂ ਵੱਧ ਮਤੇ ਪਾਸ ਕੀਤੇ ਹਨ।
ਆਰ.ਟੀ.ਆਈ. ਐਕਟ ਸੈਂਟਰ ਆਫ ਫੋਰਮ ਦੇ ਇੰਚਾਰਜ ਸ਼ਾਮ ਲਾਲ ਸਿੰਗਲਾ ਵੱਲੋਂ ਸੂਚਨਾ ਅਧਿਕਾਰ ਐਕਟ ਤਹਿਤ ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਭਰ ਦੀਆਂ 69 ਪੰਚਾਇਤਾਂ ਵੱਲੋਂ 1 ਅਪਰੈਲ ਤੋਂ 30 ਸਤੰਬਰ 2011 ਤੱਕ ਦੋ ਤਿਹਾਈ ਮਤੇ ਪਾਸ ਕਰਕੇ ਕਰ ਤੇ ਆਬਕਾਰੀ ਵਿਭਾਗ ਪੰਜਾਬ ਨੂੰ ਭੇਜੇ ਗਏ ਸਨ ਅਤੇ ਮੰਗ ਕੀਤੀ ਸੀ ਕਿ ਉਨ੍ਹਾਂ ਦੇ ਪਿੰਡ ਵਿੱਚ ਸ਼ਰਾਬ ਦਾ ਠੇਕਾ ਨਾ ਖੋਲ੍ਹਿਆ ਜਾਵੇ। ਇਨ੍ਹਾਂ 69 ਪੰਚਾਇਤਾਂ ਵਿੱਚੋਂ 50 ਇਕੱਲੇ ਜ਼ਿਲ੍ਹਾ ਸੰਗਰੂਰ ਨਾਲ ਸਬੰਧਤ ਹਨ ਜਦਕਿ ਜ਼ਿਲ੍ਹਾ ਪਟਿਆਲਾ ਦੀਆਂ 10, ਜ਼ਿਲ੍ਹਾ ਮੋਗਾ ਦੀਆਂ 3, ਜ਼ਿਲ੍ਹਾ ਮਾਨਸ਼ਾ ਦੀਆਂ ਦੋ ਅਤੇ ਜ਼ਿਲ੍ਹਾ ਬਰਨਾਲਾ, ਜ਼ਿਲ੍ਹਾ ਜਲੰਧਰ, ਜ਼ਿਲ੍ਹਾ ਲੁਧਿਆਣਾ ਅਤੇ ਜ਼ਿਲ੍ਹਾ ਗੁਰਦਾਸਪੁਰ ਦੀ ਇੱਕ-ਇੱਕ ਪੰਚਾਇਤ ਨੇ ਮਤਾ ਪਾਸ ਕੀਤਾ ਹੈ। ਜ਼ਿਕਰਯੋਗ ਹੈ ਕਿ ਸਾਲ 2009-10 ਦੌਰਾਨ ਪੰਜਾਬ ਭਰ ਵਿੱਚੋਂ 44 ਪੰਚਾਇਤਾਂ ਨੇ ਸ਼ਰਾਬ ਦੇ ਠੇਕਿਆਂ ਵਿਰੁੱਧ ਮਤੇ ਪਾਸ ਕੀਤੇ ਸਨ, ਜਿਨ੍ਹਾਂ ਵਿੱਚੋਂ 22 ਪੰਚਾਇਤਾਂ ਇਕੱਲੇ ਜ਼ਿਲ੍ਹਾ ਸੰਗਰੂਰ ਨਾਲ ਸਬੰਧਤ ਸਨ। ਸਾਲ 2010-11 ਵਿੱਚ ਪੰਜਾਬ ਦੀਆਂ 70 ਗ੍ਰਮ ਪੰਚਾਇਤਾਂ ਵੱਲੋਂ ਆਪਣੇ ਪਿੰਡ ਸ਼ਰਾਬ ਦਾ ਠੇਕਾ ਖੁੱਲ੍ਹਣ ਦੇ ਵਿਰੁੱਧ ਮਤੇ ਪਾਸ ਕੀਤੇ ਸਨ, ਜਿਨ੍ਹਾਂ ਵਿੱਚੋਂ ਲਗਭਗ 44 ਪੰਚਾਇਤਾਂ ਇਕੱਲੇ ਜ਼ਿਲ੍ਹਾ ਸੰਗਰੂਰ ਨਾਲ ਸਬੰਧਤ ਸਨ। ਸ਼ਰਾਬ ਦੇ ਠੇਕਿਆਂ ਵਿਰੁੱਧ ਮਤੇ ਪਾਉਣ ਵਿੱਚ ਲਗਾਤਾਰ ਤੀਜੀ ਵਾਰ ਜ਼ਿਲ੍ਹਾ ਸੰਗਰੂਰ ਦੀਆਂ ਪੰਚਾਇਤਾਂ ਨੇ ਆਪਣੇ ਝੰਡੇ ਬੁਲੰਦ ਰੱਖੇ ਹਨ। ਇਨ੍ਹਾਂ ਮਤਿਆਂ ’ਤੇ ਕਰ ਅਤੇ ਆਬਕਾਰੀ ਵਿਭਾਗ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਜੇਕਰ ਇਹ ਮਤੇ ਵਿਭਾਗ ਵੱਲੋਂ ਪ੍ਰਵਾਨ ਕਰ ਲਏ ਗਏ ਤਾਂ 1 ਅਪਰੈਲ 2012 ਤੋਂ ਇਨ੍ਹਾਂ ਪਿੰਡਾਂ ਵਿੱਚ ਸ਼ਰਾਬ ਦੇ ਠੇਕੇ ਨਹੀਂ ਖੁੱਲ੍ਹਣਗੇ।
ਨਸ਼ਿਆਂ ਖ਼ਿਲਾਫ਼ ਮੁਹਿੰਮ ਚਲਾਉਣ ਵਾਲੀਆਂ ਸਮਾਜ ਸੇਵੀ ਸੰਸਥਾਵਾਂ ਸਾਇੰਟੇਫਿਕ ਅਵੇਅਰਨੈਸ ਐਂਡ ਸੋਸ਼ਲ ਵੈਲਫੇਅਰ ਫੋਰਮ ਦੇ ਪ੍ਰਧਾਨ ਡਾ. ਏ.ਐਸ. ਮਾਨ, ਪੀਪਲ ਫਾਰ ਟਰਾਂਸਪੇਰੇਸੀ ਦੇ ਜਨਰਲ ਸਕੱਤਰ ਐਡਵੋਕੇਟ ਕਮਲ ਆਨੰਦ ਅਤੇ ਨਸ਼ਾ ਛੁਡਾਊ ਕੇਂਦਰ ਦੇ ਡਾਇਰੈਕਟਰ ਮੋਹਨ ਸ਼ਰਮਾ ਨੇ ਕਿਹਾ ਕਿ ਭਾਵੇਂ ਪਿਛਲੇ ਦੋ ਸਾਲਾਂ ਦੌਰਾਨ ਪਿੰਡਾਂ ਵਿੱਚ ਨਾਜਾਇਜ਼ ਸ਼ਰਾਬ ਦੇ ਕੇਸ ਸਾਹਮਣੇ ਆਉਣ ਕਾਰਨ ਪੰਚਾਇਤਾਂ ਦੇ ਮਤੇ ਰੱਦ ਕੀਤੇ ਜਾ ਰਹੇ ਹਨ ਪਰ ਇਸ ਨਿਯਮ ਵਿੱਚ ਸੋਧ ਹੋਣੀ ਚਾਹੀਦੀ ਹੈ ਅਤੇ ਮਤੇ ਪਾਉਣ ਵਾਲੀਆਂ ਪੰਚਾਇਤਾਂ ਦੇ ਪੱਖ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਉਨ੍ਹਾਂ ਮੰਗ ਕੀਤੀ ਕਿ ਪੰਚਾਇਤੀ ਰਾਜ ਐਕਟ 1994 ਵਿੱਚ ਸੋਧ ਕਰਕੇ ਧਾਰਾ 40 (2) ਖਤਮ ਕੀਤੀ ਜਾਵੇ ਤਾਂ ਜੋ ਪੰਚਾਇਤਾਂ ਦੇ ਮਤਿਆਂ ’ਤੇ ਇਤਰਾਜ਼ ਨਾ ਲੱਗ ਸਕੇ ਅਤੇ ਨਸ਼ਿਆਂ ਦੇ ਰੁਝਾਨ ਨੂੰ ਠੱਲ੍ਹ ਪੈ ਸਕੇ।  

Tuesday, 14 February 2012

ADVERTISEMENT........PUNJABI NEWS ONLINE

www.sabblok.blogspot.com

ਚਾਰ ਵਰ੍ਹਿਆਂ ’ਚ ਸਿਰਫ਼ ਢਾਈ ਮਹੀਨੇ ਚੱਲੀ ਵਿਧਾਨ ਸਭਾ ਦੀ ਕਾਰਵਾਈ

www.sabblok.blogspot.com
 (ਪੰਜਾਬੀ ਨਿਊਜ ਆਨਲਾਇਨ ਤੋਂ ਧੰਨਵਾਦ ਸਾਹਿਤ )-----ਬੀਤੇ 4 ਸਾਲਾਂ ਦੌਰਾਨ ਹੋਏ 10 ਸੈਸ਼ਨਾਂ ਵਿੱਚ ਵਿਧਾਨ ਸਭਾ ਸਿਰਫ 76 ਦਿਨ ਹੀ ਚੱਲੀ ਹੈ।  ਇਸ  ਦੇ  ਮੁਕਾਬਲੇ  ਦੇਸ਼ ਦੇ ਸਭ ਤੋਂ ਛੋਟੇ ਰਾਜ   ਗੋਆ ਵਿੱਚ ਸਾਢੇ ਤਿੰਨ ਸਾਲਾਂ  ਦੌਰਾਨ ਹੀ  12 ਦਿਨ ਸੈਸ਼ਨ ਹੋਏ ਅਤੇ ਉਹੀ   92 ਦਿਨ  ਚੱਲੇ ।   ਪੰਜਾਬ ਦੇ ਬਹੁਤੇ ਵਿਧਾਇਕਾਂ ਨੇ ਵਿਧਾਨ ਸਭਾ ਵਿੱਚ  ਸਵਾਲ ਪੁੱਛਣ ਨਾਲੋਂ  ਚੁੱਪ ਰਹਿਣ ਵਿੱਚ ਹੀ ਭਲਾਈ ਸਮਝੀ ।

 ਗੋਆ ਦੇ ਵਿਧਾਇਕਾਂ ਨੇ ਇਸ ਅਰਸੇ ਦੌਰਾਨ 8796  ਸਵਾਲ ਉਠਾਏ ਜਦਕਿ  ਪੰਜਾਬੀ ਵਿਧਾਇਕ 658 ਨੇ ਸਵਾਲ ਪੁੱਛ ਕੇ ਹੀ ਬੁੱਤਾ ਸਾਰ ਦਿੱਤਾ ।
 ਮਾਰਚ  2011 ਤੱਕ  ਅਕਾਲੀ ਭਾਜਪਾ  ਦੀ ਅਗਵਾਈ  ਸਰਕਾਰ ਦੇ 10 ਸੈ਼ਸ਼ਨ ਹੋਏ । ਇਸ ਮੁਤਾਬਿਕ ਹਰੇਕ ਸਾਲ ਸਿਰਫ 19 ਦਿਨ ਵੀ ਵਿਧਾਨ ਸਭਾ ਬੈਠੀ ਹੈ।  14 ਵਾਰ ਵਿੱਚੋਂ ਵਿਧਾਨ ਸਭਾ ਉਠਾਈ ਗਈ ।
ਪੰਜਾਬ ਵਿਧਾਨ ਸਭਾ ਵਿੱਚ ਸਭ ਤੋਂ ਵੱਧ ਹਾਜ਼ਰ ਰਹਿਣ ਵਾਲੇ ਪੰਜ ਵਿਧਾਇਕਾਂ ਵਿੱਚ ਕਾਂਗਰਸ ਨਾਲ ਸਬੰਧਤ ਇੱਕ ਵੀ ਵਿਧਾਇਕ ਨਹੀਂ ਹੈ। ਅਕਾਲੀ ਦਲ ਦੇ ਵਿਧਾਇਕ ਵਿਰਸਾ ਸਿੰਘ ਵਲਟੋਹਾ ਤੇ ਲਖਬੀਰ ਸਿੰਘ ਲੋਧੀਨੰਗਲ ਅਤੇ ਭਾਜਪਾ ਦੇ ਕੇ।ਡੀ। ਭੰਡਾਰੀ ਤੇ ਸੁਖਪਾਲ ਸਿੰਘ ਨੰਨੂ ਸਮੇਤ ਆਜ਼ਾਦ ਵਿਧਾਇਕ ਚਰਨਜੀਤ ਸਿੰਘ ਚੰਨੀ ਦੀ ਵਿਧਾਨ ਸਭਾ ਵਿੱਚ ਸਭ ਤੋਂ ਵੱਧ ਹਾਜ਼ਰੀ ਹੈ। ਪੰਜਾਬ ਵਿਧਾਨ ਸਭਾ ਵਿੱਚ ਸਵਾਲ ਪੁੱਛਣ ਦੇ ਮਾਮਲੇ ਵਿੱਚ ਕਾਂਗਰਸ ਦੇ ਵਿਧਾਇਕ ਮੱਖਣ ਸਿੰਘ ਮੋਹਰੀ ਹਨ। ਉਨ੍ਹਾਂ ਨੇ ਸਭ ਤੋਂ ਵੱਧ 32 ਸਵਾਲ ਪੁੱਛੇ ਜਦਕਿ 30 ਸਵਾਲ ਪੁੱਛ ਕੇ ਨਿਹਾਲ ਸਿੰਘ ਵਾਲਾ ਦੇ ਵਿਧਾਇਕ ਅਜੀਤ ਸਿੰਘ ਦੂਸਰੇ ਨੰਬਰ ’ਤੇ ਹਨ। ਕਾਂਗਰਸ ਦੇ ਵਿਧਾਇਕ ਅਜੀਤ ਇੰਦਰ ਸਿੰਘ ਨੇ 29 ਅਤੇ ਭਾਜਪਾ ਦੇ ਵਿਧਾਇਕ ਅਮਰਜੀਤ ਸਿੰਘ ਸ਼ਾਹੀ ਤੇ ਕਾਂਗਰਸ ਦੇ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ 26-26 ਸਵਾਲ ਪੁੱਛੇ ਹਨ।