www.sabblok.blogspot.com
ਇਸਲਾਮਾਬਾਦ, 19 ਫਰਵਰੀ (PMI NEWS)- ਪਾਕਿਸਤਾਨ ਸਰਕਾਰ ਨੇ ਕੌਮਾਂਤਰੀ ਅੱਤਵਾਦੀ ਲਾਦੇਨ ਦਾ ਸੁਰਾਗ ਦੇਣ ਵਾਲੇ ਪਾਕਿਸਤਾਨ ਦੇ ਡਾਕਟਰ ਸ਼ਕੀਲ ਅਫਰੀਦੀ ਨੂੰ ਅਮਰੀਕਾ ਦਾ ਸਰਵ ਉੱਚ ਪੁਰਸਕਾਰ ਦਿੱਤੇ ਜਾਣ ਦੇ ਐਲਾਨ ਤੋਂ ਇਕ ਦਿਨ ਬਾਅਦ ਐਤਵਾਰ ਉਨ੍ਹਾਂ ਦੇ 11 ਸਹਿਯੋਗੀਆਂ ਨੂੰ ਮੁਅੱਤਲ ਕਰ ਦਿੱਤਾ। ਅਮਰੀਕਾ ਨੇ ਸ਼ਨੀਵਾਰ ਐਲਾਨ ਕੀਤਾ ਸੀ ਕਿ ਡਾ. ਅਫਰੀਦੀ ਨੂੰ ਅਮਰੀਕਾ ਦੇ ਸਰਵ ਉੱਚ ਨਾਗਰਿਕ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। ਇਥੋਂ ਦੀਆਂ ਅਖਬਾਰਾਂ 'ਚ ਛਪੀਆਂ ਖਬਰਾਂ ਮੁਤਾਬਿਕ ਮੁਅੱਤਲ ਕੀਤੇ ਗਏ ਡਾਕਟਰਾਂ ਵਿਚ ਇਕ ਮੈਡੀਕਲ ਅਧਿਕਾਰੀ ਅਤੇ ਕੁਝ ਮਹਿਲਾ ਸਿਹਤ ਮੁਲਾਜ਼ਮ ਸ਼ਾਮਿਲ ਹਨ। | |
No comments:
Post a Comment