ਸਿੱਖ
www.sabblok.blogspot.com
ਸਿੱਖ ਉਹ ਇਸਤਰੀ ਜਾ ਪੁਰਸ਼ ਹੈ ਜੋ ਇਕ ਅਕਾਲਪੁਰਖ ਵਿਚ ਵਿਸ਼ਵਾਸ਼ ਰਖਦਾ ਹੈ ਤੇ ੧੦ ਗੁਰੂ ਸਾਹਿਬਾਨ ਦੀਆਂ ਸਿਖਿਆਵਾਂ ਤੇ ਬਾਣੀ ਜੋ ਕਿ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਵਿਚ ਦਰਜ ਹਨ , ਨੂੰ ਮੰਨਦਾ ਹੈ, ਗੁਰੂ ਗੋਬਿੰਦ ਸਿੰਘ ਜੀ ਦੇ ਖੰਡੇ ਬਾਟੇ ਦੇ ਅਮ੍ਰਿਤ ਉੱਤੇ ਨਿਸ਼ਚਾ ਰਖਦਾ ਹੈ ਤੇ ਹੋਰ ਕਿਸੇ ਧਰਮ ਨੂੰ ਨਹੀ ਮੰਨਦਾ , ਅਤੇ ਰਹਿਤ ਮਰਯਾਦਾ ਅਨੁਸਾਰ ਖੰਡੇ ਬਾਟੇ ਦੇ ਅਮ੍ਰਿਤ ਵਿਚ ਵਿਸ਼ਵਾਸ਼ ਰਖਦਾ ਹੈ | ਸਿਖਾਂ ਲਈ ਅਮ੍ਰਿਤ ਛਕਣਾ ਜਰੂਰੀ ਹੈ |ਇਤਿਹਾਸ :------> ਸ਼੍ਰੀ ਗੁਰੂ ਨਾਨਕ ਦੇਵ ਜੀ ਸਿਖ ਧਰਮ ਦੇ ਮੋਢੀ ਸਨ | ਉਹਨਾ ਦਾ ਪ੍ਰਕਾਸ਼ ਸੰਨ ੧੪੬੯ ਈ. ਵਿਚ ਰਾਇ ਭੋਇ ਦੀ ਤਲਵੰਡੀ ਵਿਚ ਹੋਇਆ , ਜਿਸਨੂ ਅਜਕਲ ਨਨਕਾਣਾ ਸਾਹਿਬ ਆਖਦੇ ਹਨ | ਇਹ ਹੁਣ ਲਾਹੌਰ (ਪਾਕਿਸਤਾਨ) ਦੇ ਨੇੜੇ ਹੈ | ਗੁਰੂ ਨਾਨਕ ਸਾਹਿਬ ਤੋ ਉਨਾ ਤੋ ਬਾਅਦ ਦੇ ਨੌ ਗੁਰੂ ਸਾਹਿਬਾਨ ਜਿਨ੍ਹਾ ਨੇ ਉਨ੍ਹਾ ਦਾ ਕਾਰਜ ਸੰਭਾਲਿਆ , ਨੇ ਇਕ ਅਨੋਖੀ ਅਧਿਆਤਮਿਕ ਉਦਾਹਰਣ ਪੇਸ਼ ਕੀਤੀ ਕਿ ਅਧਿਆਤਮਿਕ ਜੀਵਨ ਬਤੀਤ ਕਰਦੇ ਹੋਏ ਨਾਲੋ-ਨਾਲ ਸੰਸਾਰ ਦੇ ਹੋਰ ਸਾਰੇ ਕਮ ਅੱਗੇ ਕਿਵੇ ਵਧ ਸਕਦੇ ਹਨ | ਦਸਵੇ ਗੁਰੂ , ਗੁਰੂ ਗੋਬਿੰਦ ਸਿੰਘ ਜੀ ੧੬੯੯ ਈ ਵਿਚ ਨਵੀ ਆਰੰਭਤਾ ਕੀਤੀ ਤੇ ਸਿਖਾਂ ਨੂੰ ਇਕ ਨਵੀ ਪਹਚਾਨ ਦਿੱਤੀ, ਉਨਾ ਨੇ ਹੁਕੂਮ ਦਿੱਤਾ ਕਿ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਹੁਣ ਸਿਖਾਂ ਦੇ ਧਾਰਮਿਕ ਗੁਰੂ ਹੋਣਗੇ .......... ਦਸ ਗੁਰੂ ਸਾਹਿਬਾਨ ਦੇ ਨਾਮ: 1- ਗੁਰੂ ਨਾਨਕ ਦੇਵ ਜੀ 2-ਗੁਰੂ ਅੰਗਦ ਦੇਵ ਜੀ 3- ਗੁਰੂ ਅਮਰਦਾਸ ਜੀ 4 - ਗੁਰੂ ਰਾਮਦਾਸ ਜੀ 5 - ਗੁਰੂ ਅਰਜਨ ਦੇਵ ਜੀ 6 - ਗੁਰੂ ਹਰਿਗੋਬਿੰਦ ਜੀ 7 - ਗੁਰੂ ਹਰਿ ਰਾਏ ਜੀ 8 - ਗੁਰੂ ਹਰਿਕ੍ਰਿਸ਼ਨ ਜੀ 9 - ਗੁਰੂ ਤੇਗ਼ ਬਹਾਦਰ ਜੀ 10- ਗੁਰੂ ਗੋਬਿੰਦ ਸਿੰਘ ਜੀ ਅੰਤ ਵਿੱਚ ੭ ਅਕਤੂਬਰ ੧੭੦੮ ਨੂੰ ਆਪਣਾ ਸਰੀਰਕ-ਜਾਮਾ ਛੱਡਣ ਸਮੇਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਿੱਖਾਂ ਨੂੰ ਹੁਕਮ ਕੀਤਾ ਕਿ ਅੱਜ ਤੋਂ ਤੁਸੀਂ "ਗੁਰੂ ਗ੍ਰੰਥ ਸਾਹਿਬ" ਨੂੰ ਗੁਰੂ ਮੰਨਣਾ ਹੈ ਅਤੇ ਐਲਾਨ ਕੀਤਾ ਕਿ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਗੁਰੂ ਖ਼ਾਲਸਾ ਪੰਥ ਹੋਵੇਗਾ। ਆਗਿਆ ਭਈ ਅਕਾਲ ਕੀ ਤਬੀ ਚਲਾਇਓ ਪੰਥ॥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ॥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ॥ ਜੋ ਪ੍ਰਭ ਕੋ ਮਿਲਿਯੋ ਚਹੈ ਖੋਜ ਸਬਦ ਮਹਿ ਲੇਹ॥ ਭਗਤਾਂ ਦੀ ਬਾਣੀ: ਗੁਰੂ ਗ੍ਰੰਥ ਸਾਹਿਬ ਦੇ 31 ਰਾਗਾਂ ਵਿਚੋਂ 22 ਰਾਗਾਂ ਵਿਚ ਭਗਤਾਂ ਦੀ ਬਾਣੀ ਹੈ। ਭਗਤਾਂ ਦੇ ਸਾਰੇ ਸ਼ਬਦ 349 ਹਨ, ਅਤੇ ਭਗਤ-ਬਾਣੀ ਵਿਚ 3 ਸ਼ਬਦ ਗੁਰੂ ਅਰਜਨ ਸਾਹਿਬ ਜੀ ਦੇ ਭੀ ਹਨ । ਭਗਤ ਬਾਣੀ ਭਗਤ -------------- ਸ਼ਬਦ ਕਬੀਰ ਜੀ ---------- 224 ਭੀਖਨ ਜੀ----------- 2 ਨਾਮਦੇਵ ਜੀ -------- 61 ਸੂਰਦਾਸ ਜੀ---------(ਸਿਰਫ਼ 1 ਤੁਕ) ਰਵਿਦਾਸ ਜੀ--------- 40 ਪਰਮਾਨੰਦ ਜੀ ------- 1 ਤ੍ਰਿਲੋਚਨ ਜੀ--------- 4 ਸੈਣ ਜੀ ------------- 1 ਫਰੀਦ ਜੀ ---------- 4 ਪੀਪਾ ਜੀ------------ 1 ਬੈਣੀ ਜੀ------------ 3 ਸਧਨਾ ਜੀ----------- 1 ਧੰਨਾ ਜੀ------------- 3 ਰਾਮਾਨੰਦ ਜੀ-------- 1 ਜੈਦੇਵ ਜੀ----------- 2 ਗੁਰੂ ਅਰਜਨ ਦੇਵ ਜੀ- 3 ------------------------------
No comments:
Post a Comment