jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday, 19 February 2012

ਕ੍ਰਿਕਟਰ ਯੁਵਰਾਜ ਸਿੰਘ ਦੀ ਸਿਹਤਯਾਬੀ ਲਈ ਸ੍ਰੀ ਸਹਿਜ ਪਾਠ ਦੇ ਭੋਗ ਪਾਏ

www.sabblok.blogspot.com
ਸੰਗਰੂਰ- 19-02-2012 (ਲੱਖਦੀਪ)- ਕ੍ਰਿਕਟਰ ਯੁਵਰਾਜ ਸਿੰਘ ਦੀ ਸਿਹਤਯਾਬੀ ਲਈ ਜਿਲ੍ਹਾ ਜੇਲ੍ਹ ਸੰਗਰੂਰ ਵਿੱਖੇ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਗਏ। ਸਮੂਹ ਜੇਲ੍ਹ ਨਿਵਾਸੀਆਂ ਨੇ ਮਿਲ-ਜੁਲ ਕੇ ਯੁਵਰਾਜ ਸਿੰਘ ਦੀ ਲੰਮੀ ਉਮਰ ਦੀ ਕਾਮਨਾ ਕੀਤੀ। ਭੋਗ ਉਪਰੰਤ ਉਘੇ ਕੀਰਤਨੀਏ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਜਥੇ ਨੇ ਰਸਭਿੰਨੇ ਕੀਰਤਨ ਰਾਹੀਂ ਆਪਣੀ ਹਾਜ਼ਰੀ ਲੁਆਈ। ਇਸ ਮੌਕੇ ਸਮਾਗਮ ਦੀ ਸ਼ੁਰੂਆਤ ਬੰਦੀ ਰਾਕੇਸ਼ ਕੁਮਾਰ ਉਰਫ ਲਾਡੀ ਨੇ 'ਗੁਰ ਜੈਸਾ ਨਾਹੀ ਕੋ ਦੇਵ' ਸ਼ਬਦ ਗਾ ਕੇ ਕੀਤੀ ਅਤੇ ਸਭ ਦੇ ਸਾਹਮਣੇ ਇਸ ਗੱਲ ਦਾ ਪ੍ਰਗਟਾਵਾ ਵੀ ਕੀਤਾ ਕਿ ਉਹ ਆਉਣ ਵਾਲੇ ਸਮੇਂ ਵਿੱਚ ਸਭ ਨਸ਼ਿਆਂ ਦਾ ਤਿਆਗ ਕਰਕੇ ਕੀਰਤਨ ਰਾਹੀਂ ਸੰਗਤ ਦੀ ਸੇਵਾ ਕਰਨੀਂ ਚਾਹੁੰਦਾ ਹੈ।ਅੰਮ੍ਰਿਤ ਛੱਕ ਕੇ ਉਹ ਸਿੰਘ ਸਜਣ ਦੀ ਇੱਛਾ ਵੀ ਰੱਖਦਾ ਹੈ।
ਸੁਧਾਰ ਘਰ ਆਉਣ ਤੋਂ ਪਹਿਲਾਂ ਪਟਿਆਲਾ ਘਰਣੇ ਤੋਂ ਸੰਗੀਤ ਦੀ ਸਿੱਖਿਆ ਲੈ ਰਿਹਾ ਸੀ ਕਿ ਅਚਾਨਕ ਉਸ ਦੀ ਜ਼ਿੰਦਗੀ ਵਿੱਚ ਇੱਕ ਮੋੜ ਆਇਆ ਤੇ ਉਸ ਨੇ ਮਾੜੀ ਸੰਗਤ ਦਾ ਅਸਰ ਕਬੂਲਣਾ ਸ਼ੁਰੂ ਕਰ ਦਿੱਤਾ ਤੇ ਇੱਕ ਦਿਨ ਉਸ ਨੇ ਆਪਣੇ ਆਪ ਨੂੰ ਸੁਧਾਰ ਘਰ ਵਿੱਚ ਪਾਇਆ।
ਇਸ ਸਮਾਗਮ ਲਈ ਸ੍ਰ: ਜੋਗਾ ਸਿੰਘ 'ਸੇਖੋਂ' ਜੇਲ੍ਹ ਸੁਪਰਇਨਟੈਂਡੈਂਟ, ਸ੍ਰ: ਭੱਟੀ ਡਿਪਟੀ ਜੇਲ੍ਹ ਸੁਪਰਇਨਟੈਂਡੈਂਟ,
ਹੌਲਦਾਰ ਸ਼ਮਸ਼ੇਰ ਸਿੰਘ, ਸੁਧਾਰ ਘਰ ਦੇ ਗੁਰਦੁਆਰਾ ਸਾਹਿਬ ਦੇ ਗੰਥੀ, ਜੇਲ੍ਹ ਸਟਾਫ ਅਤੇ ਜੇਲ੍ਹ ਨਿਵਾਸੀਆਂ ਨੇ ਆਪਣਾ ਪੂਰਨ ਸਹਿਯੋਗ ਦਿੱਤਾ।

No comments: