jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday, 14 February 2012

ਚਾਰ ਵਰ੍ਹਿਆਂ ’ਚ ਸਿਰਫ਼ ਢਾਈ ਮਹੀਨੇ ਚੱਲੀ ਵਿਧਾਨ ਸਭਾ ਦੀ ਕਾਰਵਾਈ

www.sabblok.blogspot.com
 (ਪੰਜਾਬੀ ਨਿਊਜ ਆਨਲਾਇਨ ਤੋਂ ਧੰਨਵਾਦ ਸਾਹਿਤ )-----ਬੀਤੇ 4 ਸਾਲਾਂ ਦੌਰਾਨ ਹੋਏ 10 ਸੈਸ਼ਨਾਂ ਵਿੱਚ ਵਿਧਾਨ ਸਭਾ ਸਿਰਫ 76 ਦਿਨ ਹੀ ਚੱਲੀ ਹੈ।  ਇਸ  ਦੇ  ਮੁਕਾਬਲੇ  ਦੇਸ਼ ਦੇ ਸਭ ਤੋਂ ਛੋਟੇ ਰਾਜ   ਗੋਆ ਵਿੱਚ ਸਾਢੇ ਤਿੰਨ ਸਾਲਾਂ  ਦੌਰਾਨ ਹੀ  12 ਦਿਨ ਸੈਸ਼ਨ ਹੋਏ ਅਤੇ ਉਹੀ   92 ਦਿਨ  ਚੱਲੇ ।   ਪੰਜਾਬ ਦੇ ਬਹੁਤੇ ਵਿਧਾਇਕਾਂ ਨੇ ਵਿਧਾਨ ਸਭਾ ਵਿੱਚ  ਸਵਾਲ ਪੁੱਛਣ ਨਾਲੋਂ  ਚੁੱਪ ਰਹਿਣ ਵਿੱਚ ਹੀ ਭਲਾਈ ਸਮਝੀ ।

 ਗੋਆ ਦੇ ਵਿਧਾਇਕਾਂ ਨੇ ਇਸ ਅਰਸੇ ਦੌਰਾਨ 8796  ਸਵਾਲ ਉਠਾਏ ਜਦਕਿ  ਪੰਜਾਬੀ ਵਿਧਾਇਕ 658 ਨੇ ਸਵਾਲ ਪੁੱਛ ਕੇ ਹੀ ਬੁੱਤਾ ਸਾਰ ਦਿੱਤਾ ।
 ਮਾਰਚ  2011 ਤੱਕ  ਅਕਾਲੀ ਭਾਜਪਾ  ਦੀ ਅਗਵਾਈ  ਸਰਕਾਰ ਦੇ 10 ਸੈ਼ਸ਼ਨ ਹੋਏ । ਇਸ ਮੁਤਾਬਿਕ ਹਰੇਕ ਸਾਲ ਸਿਰਫ 19 ਦਿਨ ਵੀ ਵਿਧਾਨ ਸਭਾ ਬੈਠੀ ਹੈ।  14 ਵਾਰ ਵਿੱਚੋਂ ਵਿਧਾਨ ਸਭਾ ਉਠਾਈ ਗਈ ।
ਪੰਜਾਬ ਵਿਧਾਨ ਸਭਾ ਵਿੱਚ ਸਭ ਤੋਂ ਵੱਧ ਹਾਜ਼ਰ ਰਹਿਣ ਵਾਲੇ ਪੰਜ ਵਿਧਾਇਕਾਂ ਵਿੱਚ ਕਾਂਗਰਸ ਨਾਲ ਸਬੰਧਤ ਇੱਕ ਵੀ ਵਿਧਾਇਕ ਨਹੀਂ ਹੈ। ਅਕਾਲੀ ਦਲ ਦੇ ਵਿਧਾਇਕ ਵਿਰਸਾ ਸਿੰਘ ਵਲਟੋਹਾ ਤੇ ਲਖਬੀਰ ਸਿੰਘ ਲੋਧੀਨੰਗਲ ਅਤੇ ਭਾਜਪਾ ਦੇ ਕੇ।ਡੀ। ਭੰਡਾਰੀ ਤੇ ਸੁਖਪਾਲ ਸਿੰਘ ਨੰਨੂ ਸਮੇਤ ਆਜ਼ਾਦ ਵਿਧਾਇਕ ਚਰਨਜੀਤ ਸਿੰਘ ਚੰਨੀ ਦੀ ਵਿਧਾਨ ਸਭਾ ਵਿੱਚ ਸਭ ਤੋਂ ਵੱਧ ਹਾਜ਼ਰੀ ਹੈ। ਪੰਜਾਬ ਵਿਧਾਨ ਸਭਾ ਵਿੱਚ ਸਵਾਲ ਪੁੱਛਣ ਦੇ ਮਾਮਲੇ ਵਿੱਚ ਕਾਂਗਰਸ ਦੇ ਵਿਧਾਇਕ ਮੱਖਣ ਸਿੰਘ ਮੋਹਰੀ ਹਨ। ਉਨ੍ਹਾਂ ਨੇ ਸਭ ਤੋਂ ਵੱਧ 32 ਸਵਾਲ ਪੁੱਛੇ ਜਦਕਿ 30 ਸਵਾਲ ਪੁੱਛ ਕੇ ਨਿਹਾਲ ਸਿੰਘ ਵਾਲਾ ਦੇ ਵਿਧਾਇਕ ਅਜੀਤ ਸਿੰਘ ਦੂਸਰੇ ਨੰਬਰ ’ਤੇ ਹਨ। ਕਾਂਗਰਸ ਦੇ ਵਿਧਾਇਕ ਅਜੀਤ ਇੰਦਰ ਸਿੰਘ ਨੇ 29 ਅਤੇ ਭਾਜਪਾ ਦੇ ਵਿਧਾਇਕ ਅਮਰਜੀਤ ਸਿੰਘ ਸ਼ਾਹੀ ਤੇ ਕਾਂਗਰਸ ਦੇ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ 26-26 ਸਵਾਲ ਪੁੱਛੇ ਹਨ।

No comments: