jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday, 19 February 2012

ਟਰੱਕ ਦੀ ਫੇਟ ਲੱਗਣ ਨਾਲ ਮਾਰੁਤੀ ਜ਼ੈਨ ਚਕਨਾਚੂਰ

www.sabblok.blogspot.ਕਾਮ
ਸੰਗਰੂਰ- 19-02-2012 (ਲੱਖਦੀਪ)- ਕੱਲ੍ਹ ਸ਼ਾਮ ਕਰੀਬ ਸਾਢੇ ਕੁ ਸੱਤ ਵਜੇ ਇੱਕ ਮਾਰੁਤੀ ਜ਼ੈਨ ਨੰ: ਪੀਬੀ-56ਏ-7505 ਜਿਸ ਵਿੱਚ ਰਾਜ ਸਿੰਘ ਜੋ ਕਿ ਆਪਣੀ ਪਤਨੀ ਚਰਨਜੀਤ ਕੌਰ ਅਤੇ ਚੌਦਾਂ ਕੁ ਸਾਲਾ ਬੇਟੀ ਕਮਲਪ੍ਰੀਤ ਕੌਰ ਨਾਲ ਇੱਕ ਵਿਆਹ ਵਿੱਚ ਸ਼ਾਮਿਲ ਹੋਕੇ ਵਾਪਸ ਆਪਣੇ ਪਿੰਡ ਧੁਰੀ ਪਰਤ ਰਿਹਾ ਸੀ ਕਿ ਧੂਰੀ ਸ਼ਹਿਰ ਵੱਲੋਂ ਆ ਰਹੇ ਤੇਜ਼ ਰਫਤਾਰ ਟਰੱਕ ਨੰ: ਐਚ ਆਰ-69-3036 ਦੀ ਲਪੇਟ ਵਿੱਚ ਆ ਕੇ ਹਾਦਸਾ ਗ੍ਰਸਤ ਹੋ ਗਈ। ਡਰਾਇਵਰ ਦੀ ਗਲਤ ਡਰਾਇਵਿੰਗ ਕਾਰਨ ਇਹ ਹਾਦਸਾ ਵਾਪਰਿਆ, ਦਰਅਸਲ ਧੂਰੀ ਵੱਲੋਂ ਆ ਰਹੇ ਟਰੱਕ ਡਰਾਈਵਰ ਨੇ ਅਚਾਨਕ ਜ਼ੈਨ ਗੱਡੀ ਨੂੰ ਕੱਟ ਮਾਰ ਕੇ ਲੰਘਾਉਣ ਦੀ ਕੋਸ਼ਿਸ਼ ਕੀਤੀ ਜਿਸ ਕਰਕੇ ਇਹ ਭਾਣਾਂ ਵਾਪਰਿਆ।
ਹਾਦਸਾ ਇੰਨਾਂ ਭਿਆਨਕ ਸੀ ਕਿ ਮੌਕੇ ਤੇ ਹਾਜ਼ਰ ਲੋਕਾਂ ਦੇ ਦੱਸਣ ਮੁਤਾਬਿਕ ਕਿ ਟਰੱਕ ਦੀ ਫੇਟ ਲੱਗਣ ਤੋਂ ਬਾਅਦ ਕਾਰ ਦਾ ਮੂੰਹ ਘੁੰਮ ਕੇ ਸੰਗਰੂਰ ਵੱਲ ਤੇ ਟਰੱਕ ਦਾ ਧੂਰੀ ਵੱਲ ਨੂੰ ਹੋ ਗਿਆ। ਟਰੱਕ ਇੰਨੀ ਜ਼ੋਰ ਦੀ ਸਫੈਦੇ ਵਿੱਚ ਵੱਜਾ ਕਿ ਸਫੈਦੇ ਦਾ ਤਣਾ ਵੀ ਇਸ ਝਟਕੇ ਨੂੰ ਨਾ ਸਹਰਦਾ ਹੋਇਆ ਵਿਚਕਾਰੋਂ ਟੁੱਟ ਗਿਆ। ਕਾਰ ਤਾਂ ਬਿਲਕੁਲ ਹੀ ਚਕਨਾਚੂਰ ਹੋ ਗਈ ਸੀ ਜਿਸ ਦੀ ਛੱਤ ਉੱਖੜ ਕੇ ਦੂਰ ਡਿੱਗੀ ਪਈ ਸੀ। ਕਾਰ ਵਿੱਚ ਸਵਾਰ ਰਾਜ ਸਿੰਘ ਦੀ ਤਾਂ ਮੌਕੇ ਤੇ ਹੀ ਮੌਤ ਹੋ ਗਈ ਸੀ ਅਤੇ ਉਸਦੀ ਪਤਨੀ ਚਰਨਜੀਤ ਕੌਰ ਤੇ ਬੇਟੀ  ਕਮਲਪ੍ਰੀਤ ਕੌਰ ਨੂੰ ਗੰਭੀਰ ਸੱਟਾਂ ਲੱਗਣ ਕਰਕੇ ਪਟਿਆਲਾ ਰੈਫਰ ਕਰ ਦਿੱਤਾ ਗਿਆ ਸੀ ਪਰ ਦੋਵਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਮੌਕੇ ਤੇ ਹਾਜਰ ਹੌਲਦਾਰ ਮਲਕੀਤ ਸਿੰਘ ਨੇ ਦੱਸਿਆ ਕਿ ਟਰੱਕ ਡਰਾਇਵਰ ਖਿਲਾਫ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਸ਼ੂਰੂ ਕਰ ਦਿੱਤੀ ਗਈ ਹੈ। ਥਾਣਾ ਸਦਰ ਵਿੱਚ ਇਹ ਪਰਚਾ ਮੁਕੱਦਮਾ ਨੰ: 19 ਤੇ ਦਰਜ ਕੀਤਾ ਗਿਆ ਹੈ।

No comments: