www.sabblok.blogspot.com
ਨਕੋਦਰ(ਟੋਨੀ)-ਆਦਮਖੋਰ ਅਵਾਰਾ ਕੁੱਤਿਆਂ ਵਲੋਂ ਆਏ ਦਿਨ ਲੋਕਾਂ ’ਤੇ ਹੋ ਰਹੇ ਹਮਲਿਆਂ ਨੂੰ ਰੋਕਣ ਅਤੇ ਹਮਲਿਆਂ ਵਿੱਚ ਜਾਨਾਂ ਤੋਂ ਹੱਥ ਧੋ ਬੈਠਿਆਂ ਦੇ ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਦੀ ਮੰਗ ਨੂੰ ਲੈ ਕੇ ਇੱਕ ਵਫ਼ਦ ਭਾਰਤ ਨੌਜਵਾਨ ਸਭਾ ਦੇ ਸੂਬਾ ਵਿੱਤ ਸਕੱਤਰ ਸੰਦੀਪ ਅਰੋੜਾ ਦੀ ਅਗਵਾਈ ਹੇਠ ਡਾ. ਸੁਮਿਤ ਕੁਮਾਰ ਐਸ. ਡੀ. ਐਮ. ਨੂੰ ਮਿਲਿਆ। ਸਭਾ ਦੇ ਆਗੂ ਨੇ ਪਿਛਲੇ ਦਿਨੀਂ 9 ਫਰਵਰੀ ਨੂੰ ਪਿੰਡ ਬੁਲੰਦਾ ਵਿਖੇ 9 ਸਾਲ ਦੀ ਬੱਚੀ ਮਨਦੀਪ ਨੂੰ ਅਵਾਰਾ ਕੁੱਤਿਆਂ ਵਲੋਂ ਹਮਲਾ ਕਰਕੇ ਮਾਰ ਦੇਣ ਦੀ ਘਟਨਾ ਤੋਂ ਇਲਾਵਾ ਹੋਰ ਕਈ ਹਾਦਸਿਆਂ ਨੂੰ ਐਸ. ਡੀ. ਐਮ. ਦੇ ਧਿਆਨ ਵਿੱਚ ਲਿਆਂਦਾ ਤੇ ਕਿਹਾ ਕਿ ਦਿਨੋ-ਦਿਨ ਇਲਾਕੇ ਵਿੱਚ ਅਵਾਰਾ ਕੁੱਤਿਆਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ, ਜਿਸ ਕਾਰਨ ਲੋਕ ਖ਼ਾਸ ਕਰਕੇ ਬੱਚੇ ਸੁਰੱਖਿਅਤ ਨਹੀਂ ਹਨ।
ਅਵਾਰਾ ਕੁੱਤਿਆਂ ਦੇ ਝੁੰਡਾਂ ਤੋਂ ਹਰ ਸਮੇਂ ਜਾਨ ਜਾਣ ਦਾ ਡਰ ਬਣਿਆ ਰਹਿੰਦਾ ਹੈ। ਸਭਾ ਵਲੋਂ ਐਸ. ਡੀ. ਐਮ. ਅਤੇ ਪ੍ਰਧਾਨ ਮੰਤਰੀ ਦੇ ਨਾਂ ਮੰਗ ਪੱਤਰ ਦੇ ਕੇ ਹੱਡਾਰੋੜੀਆਂ ਪਿੰਡਾਂ ਤੋਂ ਦੂਰ ਹਟਾਉਣ ’ਤੇ ਉਨ੍ਹਾਂ ਦੀ ਚਾਰਦੀਵਾਰੀ ਯਕੀਨੀ ਬਣਾਉਣ ਅਤੇ ਮੌਤ ਦਾ ਸ਼ਿਕਾਰ ਹੋਏ ਪਰਿਵਾਰਾਂ ਨੂੰ 5 ਲੱਖ ਤੇ ਜ਼ਖ਼ਮੀਆਂ ਨੂੰ 2.50 ਲੱਖ ਰੁਪਏ ਮੁਆਵਜਾ ਦੇਣ ਦੀ ਮੰਗ ਕੀਤੀ। ਡਾ. ਸੁਮਿਤ ਕੁਮਾਰ ਨੇ ਇਸ ਸਮੱਸਿਆ ਨੂੰ ਗੰਭੀਰਤਾ ਨਾਲ ਲੈਂਦਿਆਂ ਸਬੰਧਤ ਅਧਿਕਾਰੀਆਂ ਦੀ ਮੀਟਿੰਗ ਸੱਦੀ ਤੇ ਉਨ੍ਹਾਂ ਕੋਲੋਂ ਸਮੱਸਿਆ ਦੇ ਹੱਲ ਲਈ ਸੁਝਾਅ ਮੰਗੇ। ਮੀਟਿੰਗ ਉਪਰੰਤ ਉਨ੍ਹਾਂ ਸਭ ਮੈਂਬਰਾਂ ਨੂੰ ਯਕੀਨ ਦਿਵਾਇਆ ਕਿ ਅਵਾਰਾ ਕੁੱਤਿਆਂ ’ਤੇ ਕਾਬੂ ਪਾਉਣ ਲਈ ਸਾਰਥਿਕ ਕਦਮ ਚੁੱਕੇ ਜਾਣਗੇ। ਇਸ ਮੌਕੇ ਜ਼ਿਲ੍ਹਾ ਸਕੱਤਰ ਕਸ਼ਮੀਰ ਮੰਡਿਆਲਾ, ਮਨਦੀਪ ਸਿੱਧੂ, ਸੋਨੂੰ ਕੱਕੜ, ਭਿੰਦਾ ਤੇ ਦਿਲਬਾਗ ਸਿੰਘ ਅਦਿ ਹਾਜਰ ਸਨ

No comments:
Post a Comment