jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday, 19 February 2012

ਤਿੰਨ ਟ੍ਰਾਂਸਫਾਰਮਰਾਂ ’ਚੋਂ ਵਿਕਣਯੋਗ ਸਮਾਨ ਚੋਰੀ

www.sabblok.blogspot.com
 ਨਕੋਦਰ ( ਟੋਨੀ )-ਨਕੋਦਰ ਦੇ ਨਜਦੀਕ ਮਹਿਤਪੁਰ ਬੀਤੀ ਰਾਤ ਤਿੰਨ ਟ੍ਰਾਂਸਫਾਰਮਰਾਂ ’ਚੋਂ ਵਿਕਣਯੋਗ ਸਮਾਨ ਚੋਰੀ ਹੋਣ ਨਾਲ ਪੁਲਿਸ ਤੇ ਪੀ. ਸੀ. ਆਰ. ਦੀ ਰਾਤਰੀ ਗਸ਼ਤ ਸ਼ੱਕ ਦੇ ਘੇਰੇ ’ਚ ਆ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਪਿਛਲੀ ਰਾਤ ਚੋਰਾਂ ਨੇ ਪਿੰਡ ਸ਼ਾਹਪੁਰ ਦੇ ਸ. ਰਸ਼ਪਾਲ ਸਿੰਘ ਧੰਜੂ ਪੁੱਤਰ ਬਲਦੇਵ ਸਿੰਘ, ਸ. ਬਘੇਲ ਸਿੰਘ ਪੁੱਤਰ ਸ. ਜਵੰਦ ਸਿੰਘ ਤੇ ਸ. ਬਿਕਰਮ ਸਿੰਘ ਦੀਆਂ ਵੱਖ-ਵੱਖ ਥਾਵਾਂ ’ਤੇ ਲੱਗੀਆਂ ਮੋਟਰਾਂ ’ਤੇ ਲੱਗੇ ਟਰਾਂਸਫਾਰਮਰਾਂ ’ਚੋਂ ਵਿਕਣਯੋਗ ਸਮਾਨ ਚੋਰੀ ਕਰ ਲਿਆ ਹੈ। ਇਸ ਤੋਂ ਪਹਿਲਾਂ ਇਸ ਪੰਦਰਵਾੜੇ ’ਚ ਦੋ ਟ੍ਰਾਂਸਫਾਰਮਰ ਪਿੰਡ ਪਸਾੜੀਆਂ, ਇੱਕ ਟ੍ਰਾਂਸਫਾਰਮਰ ਪਿੰਡ ਉਧੋਵਾਲ ਤੇ ਤਿੰਨ ਘਰਾਂ ਦੇ ਟਰਾਂਸਫਾਰਮਰ ਪਿੰਡ ਰੌਲੀ ਤੋਂ ਚੋਰੀ ਹੋ ਚੁੱਕੇ ਹਨ। ਪਰ  ਪੁਲਿਸ ਉਪਰ ਕੋਈ ਅਸਰ ਹੁੰਦਾ ਜਾਪਦਾ ।

No comments: