www.sabblok.blogspot.com
ਓਰਈਆ, 19 ਫਰਵਰੀ (PMI NEWS):- ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਗਡਕਰੀ ਨੇ ਕਾਂਗਰਸ ਤੇ ਬਸਪਾ ਨੂੰ ਭ੍ਰਿਸ਼ਟਾਚਾਰੀ ਤੇ ਸਪਾ ਨੂੰ ਅੱਤਿਆਚਾਰੀ ਕਰਾਰ ਦਿੰਦੇ ਹੋਏ ਦੋਸ਼ ਲਗਾਇਆ ਹੈ ਕਿ ਕਾਂਗਰਸ ਦਿੱਲੀ ਵਿਚ ਤਾਂ ਬਸਪਾ ਲਖਨਊ ਵਿਚ ਲੁੱਟਮਾਰ ਕਰ ਰਹੀ ਹੈ। ਗਡਕਰੀ ਨੇ ਦਿਬੀਆਪੁਰ ਵਿਚ ਭਾਜਪਾ ਉਮੀਦਵਾਰ ਸ਼ਿਵਪ੍ਰਤਾਪ ਰਾਜਪੂਤ ਦੀ ਹਮਾਇਤ ਵਿਚ ਆਯੋਜਿਤ ਚੋਣ ਸਭਾ ਵਿਚ ਖੁਦ ਨੂੰ ਕਿਸਾਨ ਦਾ ਬੇਟਾ ਦੱਸਦੇ ਹੋਏ ਆਪਣੀ ਗੱਲ ਸ਼ੁਰੂ ਕੀਤੀ। ਯੂ. ਪੀ. ਦੀ ਬਦਹਾਲੀ 'ਤੇ ਚਰਚਾ ਕਰਦਿਆਂ ਉਨ੍ਹਾਂ ਕਿਹਾ ਕਿ ਜ਼ਮੀਨ ਦੇਖ ਕੇ ਦੂਜੇ ਸੂਬਿਆਂ ਨੂੰ ਈਰਖਾ ਹੁੰਦੀ ਹੈ ਪਰ ਗੰਦੀ ਸਿਆਸਤ ਕਰਨ ਵਾਲਿਆਂ ਨੇ ਇਸ ਨੂੰ ਇਸ ਹਾਲਤ ਵਿਚ ਪਹੁੰਚਾ ਦਿਤਾ ਹੈ ਕਿ ਕੋਈ ਵਿਅਕਤੀ ਵੀ ਖੁਸ਼ ਨਹੀਂ ਹੈ। | |
No comments:
Post a Comment