jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday 11 September 2011

ADVERTISEMENT...... ਸਾਇੰਸ ਟੀਚਰਜ਼ ਐਸੋਸੀਏਸ਼ਨ(ਰਜਿ:),ਪੰਜਾਬ। ਪ੍ਰਮੁੱਖ ਮੰਗਾਂ


ਮੁਲਾਜਮ ਏਕਤਾ ਜਿੰਦਾਬਾਦ      
           ਅਧਿਆਪਕ ਏਕਤਾ ਜਿੰਦਾਬਾਦ

        ਸਾਇੰਸ ਟੀਚਰਜ਼ ਐਸੋਸੀਏਸ਼ਨ(ਰਜਿ:),ਪੰਜਾਬ।

ਪ੍ਰਮੁੱਖ ਮੰਗਾਂ

1.     ਟੈਕਨੀਕਲ ਯੋਗਤਾ ਅਤੇ ਨਰੋਲ ਤਕਨੀਕੀ ਕਾਰਜ ਸ਼ੈਲੀ ਨੂੰ ਵਿਚਾਰਦੇ ਹੋਏ ਭਾਰਤ ਸਰਕਾਰ ਦੇ ਲੇਬਰ ਵਿਭਾਗ ਵਲੋਂ ਸਾਰੇ ਸਾਇੰਸ ਵਿੱਸ਼ਿਆ ਦੀ ਯੋਗਤਾ ਨੂੰ ਬਿਨਾਂ ਸ਼ੱਕ ਟੈਕਨੀਕਲ ਕਰਾਰ ਦੇ ਕੇ ਟੈਕਨੀਕਲ ਐਨ.ਸੀ.ਉ.(National Classification of occupations) ਨੰਬਰ ਅਲਾਟ ਕੀਤੇ ਗਏ ਹਨ ਅਤੇ ਇਸ ਪੁਖਤਾ ਅਧਾਰ ਤੇ ਸਾਇੰਸ ਵਿੱਦਿਆ,ਅਧਿਆਪਨ ਅਤੇ ਅਧਿਆਪਕ ਦੀ ਅਸਾਮੀ ਨੂੰ ਟੈਕਨੀਕਲ ਕਰਾਰ ਦੇਣਾਂ ਪੂਰੀ ਤਰਾਂ ਹਕ-ਬਜਾਨਬ ਹੈ।ਇਸ ਮੰਗ ਨੂੰ ਪੁਰਜੋਰ ਉਭਾਰਦੇ ਹੋਏ ਤੁਰੰਤ ਮੰਗੇ ਜਾਂਣ ਦੀ ਮੰਗ ਕੀਤੀ ਜਾਂਦੀ ਹੈ।

2.      ਪੰਜਾਬ ਸਰਕਾਰ ਸਿੱਖਿਆ ਵਿਭਾਗ ਵਲੋਂ ਮਿਤੀ ਉੱਚ 24-01-1996 ਨੂੰ ਸਿੱਖਿਆ ਸਕੱਤਰ ਜੀ ਦੇ ਹੁਕਮਾਂ ਦੁਆਰਾ ਅਧਿਕਾਰ ਪ੍ਰਾਪਤ ਵਿਗਿਆਨਕ ਮਾਹਿਰਾਂ ਦੀ ਪੰਜ ਮੈਬੰਰੀ ਕਮੇਟੀ ਡਾਕਟਰ ਐਮ.ਐਲ.ਸੱਚਦੇਵਾ ਦੀ ਅਗੁਵਾਈ ਹੇਠ ਗਠਿਤ ਕੀਤੀ ਗਈ ਸੀ ਜਿਸ ਨੇ ਐਸ.ਟੀ.ਏ.ਪੰਜਾਬ ਨੂੰ ਬਕਾਇਦਾ ਸੁਣਨ ਉਪਰੰਤ ਪੂਰੀ ਤਰਾਂ ਘੋਖ ਕੇ ਆਪਣੀ ਰਿਪੋਰਟ ਮਿਤੀ 10-08-1996 ਨੂੰ ਭੇਜੀ ਸੀ ਜਿਸ ਨੂੰ ਵੇਲੇ ਦੀ ਸਰਕਾਰ ਵੱਲੋਂ ਅਤੇ ਆਉਣ ਵਾਲੀਆਂ ਸਰਕਾਰਾਂ ਵਲੋਂ ਪੂਰੀ ਤਰਾਂ ਨਜ਼ਰਅਦਾਜ ਕੀਤਾ ਗਿਆ।ਇਸ ਕਮੇਟੀ ਦੀਆਂ ਹਾਂ ਪੱਖੀ ਸਿਫਾਰਸਾਂ ਤੇ ਤੁਰੰਤ ਠੋਸ ਕਾਰਵਾਈ ਕੀਤੀ ਜਾਵੇ।ਪੰਜਾਬ ਸਰਕਾਰ ਅਜਿਹਾ ਕਰਨ ਲਈ ਆਪਣੇ ਮਿਤੀ 24-01-1996ਦੇ ਹੁਕਮਾਂ ਅਨੁਸਾਰ ਕਾਨੁੰਨੀ ਤੋਰ ਤੇ ਪਾਬੰਦ ਹੈ।

3.     ਉਕਤ ਕਮੇਟੀ ਦੀ ਸਿਫਾਰਸ਼ ਅਨੁਸਾਰ ਸਕੂਲ ਕਾਡਰ ਦੀ ਸਾਰੀ ਸਾਇੰਸ ਫੇਕਲਟੀ ਜਿਸ ਵਿੱਚ ਸਾਇੰਸ ਮਾਸਟਰ,ਸਾਇੰਸ ਲੈਕਚਰਰ,ਸਾਇੰਸ ਫੈਕਲਟੀ ਦੇ ਸਾਰੇ ਸੀਨੀਅਰ ਅਧਿਕਾਰੀ ਸ਼ਾਮਲ ਹਨ,ਨੂੰ ਮਿਤੀ 01-01-1996ਤੋਂ ਪਂਜ ਅਗਾਉਂ ਤਰੱਕੀਆਂ ਦਾ ਲਾਭ ਬਿਨਾਂ ਸ਼ਰਤ ਦਿੱਤਾ ਜਾਵੇ।

4.     ਪੰਜਾਬ ਦੇ ਪੰਜਵੇ ਤਨਖ਼ਾਹ ਕਮਿਸ਼ਨ ਦੀਆ ਸਿਫ਼ਾਰਸਾਂ ਅਤੇ ਉਨ੍ਹਾਂ ਤੇ ਪੰਜਾਬ ਸਰਕਾਰ ਦੇ ਅਮਲ ਦੋਰਾਨ ਸਾਜਿਸੀ ਢੰਗ ਨਾਲ ਕਾਰਵਾਈ ਕਰਦੇ ਹੋਏ ਗਰੇਡਾ ਵਿੱਚ ਬੇਸ਼ੁਮਾਰ ਅਸੰਗਤਿਆਂ ਪੈਦਾ ਕਰ ਦਿੱਤੀਆ ਗਈਆਂ ਹਨ।ਬਿਨਾਂ ਸ਼ੱਕ ਪ੍ਰਾਇਮਰੀ ਅਧਿਆਪਕਾਂ ਨੂੰ 10300  ਦਾ ਪੇ-ਸਕੇਲ ਪੁਰੀ ਤਰਾਂ ਹੱਕ ਬਜਾਨਬ ਹੈ ਅਤੇ ਇਸ ਦਾ ਸੁਆਗਤ ਹੈ।ਇਸ ਨੂੰ ਆਧਾਰ ਬਣਾਂ ਕੇ ਉਚੇਰੇ ਸਾਰੇ ਵਰਗਾਂ ਦੇ ਪੇ-ਸਕੇਲ ਅਨੁਪਾਤਕ ਪ੍ਰਕਿਰਿਆ ਰਾਹੀਂ ਯਥਾਯੋਗ ਸੋਧੇ ਜਾਣ।ਇਸ ਵਿੱਚ ਪੰਜਾਬੀ ਸੂਬੇ ਦੀ ਰਚਨਾ(01-11-1966) ਤੋਂ ਪਹਿਲਾਂ ਵਾਲਾ ਪੇ-ਸਕੇਲ ਅਨੁਪਾਤ ਲਾਗੂ ਕੀਤਾ ਜਾਵੇ।

5.     ਸਾਇੰਸ ਅਧਿਆਪਕਾ ਨੂੰ ਯੋਗ ਪਦ ਉਨਤੀ ਦੇ ਮੋਕੇ ਪ੍ਰਦਾਨ ਕਰਨ ਹਿੱਤ ਬਲਾਕ ਅਤੇ ਤਹਿਸੀਲ ਪੱਧਰ ਤੇ ਸਾਇੰਸ ਵਿਕਾਸ ਅਫ਼ਸਰ ਦੀਆ ਅਸਾਮੀਆਂ ਸਿਰਜਦੇ ਹੋਏ ਪੰਜਾਬ ਦੇ ਸਾਰੇ ਵੀਹ ਜਿੱਲਿਆਂ ਵਿੱਚ ਰੈਗੁਲਰ ਜਿਲ੍ਹਾ ਸਾਇੰਸ ਵਿਕਾਸ ਅਫ਼ਸਰਾਂ ਦੀਆਂ ਨਿਯੁਕਤੀਆਂ ਤਤਕਾਲ ਕੀਤੀਆਂ ਜਾਣ।

6.     ਸਾਰੇ ਬੀ.ਐਸ.ਸੀ.ਬੀ.ਐਡ.(B.Sc.B.Ed.)ਦਾ ਆਹੁਦਾ ਸਾਇੰਸ ਮਾਸਟਰ ਕਰਦੇ ਹੋਏ ਸਾਰੀ ਫੈਕਲਟੀ ਨੂੰ ਮੋਜੁਦਾ ਸਪੈਸ਼ਲ ਭੱਤਿਆਂ ਦੀ ਸੰਗਰਚਨਾ ਅਨੁਸਾਰ ਘੱਟ ਤੋਂ ਘੱਟ ਦੋ ਹਜਾਰ ਰੁਪਏ ਪ੍ਰਤੀ ਮਹੀਨਾ ਸਪੈਸ਼ਲ ਸਾਇੰਸ ਭੱਤਾ ਬਿਨਾਂ ਸ਼ਰਤ ਮਿਤੀ 01-01-2006 ਤੋਂ ਦਿਤੱਾ ਜਾਵੇ।

7.     ਪੰਜਾਬ ਸਰਕਾਰ ਦੇ ਸਿਵਲ ਰਿੱਟ ਪਟੀਸਨ ਨੰਬਰ 4239/95,ਰਾਜ ਕੁਮਾਰ ਗਰਗ ਅਤੇ ਹੋਰ ਬਨਾਮ ਪੰਜਾਬ ਸਰਕਾਰ ਦੇ ਮਿਤੀ 06-10-95  ਤੇ ਮੂੰਹ ਬੋਲਦੇ ਹੁਕਮਾਂ ਦੇ ਸਫ਼ਾ-5 ਤੇ ਦਰਜ ਟਿਪਣੀ,,"Although Educational Qualification of Science Masters and that of Agriculture Development Officers are comparable vizB.Sc.(Medical/Non-Medical and B.Sc.Agriculture"
ਨੂੰ ਲਾਗੂ ਕਰਦੇ ਹੋਏ ਇਨ੍ਹਾਂ ਯੋਗਤਾਵਾਂ ਨੂੰ ਇਨਬਿਨ ਬਰਾਬਰ ਤਸਲੀਮ ਕੀਤਾ ਜਾਵੇ ਜਿਸ ਨਾਲ ਇਨ੍ਹਾਂ ਵਰਗਾਂ ਦੇ ਗਰੇਡ ਅਤੇ ਸਟੇਟਸ ਬਰਾਬਰ ਕਰਨ ਦਾ ਰਾਹ ਤਕਨੀਕੀ ਤੋਰ ਤੇ ਪੱਧਰਾ ਹੋ ਸਕੇ।ਉੰਝ ਵੀ  B.Sc.Medical  ਅਤੇ  B.Sc.Non-Medical ਦੇ ਵਿੱਸ਼ਿਆਂ ਦਾ ਸਲੇਬਸ  B.Sc.Agriculture ਨਾਲੋਂ ਕਈ ਗੁਣਾਂ ਵੱਧ ਅਤੇ ਉੱਚ ਪੱਧਰ ਦਾ ਹੁੰਦਾ ਹੈ।ਸਕੂਲੀ ਸਿੱਖਿਆ ਦੀ ਵਿਗਿਆਨ ਵਿਸ਼ੇ ਦੀ ਪੜਾਈ ਵਿੱਚ ਖੇਤੀਬਾੜੀ ਵਿਸ਼ੇ ਦਾ ਸਾਰਾ ਪਾਠਕ੍ਰਮ ਸ਼ਾਮਿਲ ਹੂੰਦਾ ਹੈ।

8.    ਸਾਇੰਸ ਅਤੇ ਟੈਕਨੋਲੋਜੀ ਇਕ ਸੰਯੁਕਤ ਟਰਮ ਹੈ।ਇਸ ਵਿੱਚ  ਜੇ  ਸਾਇੰਸ ਸ਼ਬਦ ਹਟਾ ਲਿਆ ਜਾਵੇ ਤਾਂ ਟੈਕਨੌਲੌਜੀ ਬੇ-ਅਰਥ ਹੋ ਜਾਂਦੀ ਹੈ।ਸਾਇੰਸ ਵਿਸ਼ਿਆਂ ਦੇ ਸਾਰੇ ਅੱਪਲਾਈਡ ਰੂਪ ਜਿਵੇਂ ਸਰਟੀਫਿਕੇਟ ਕੋਰਸ,ਡਿਪਲੋਮਾਂ ਕੋਰਸ ਅਤੇ ਡਿਗਰੀ ਕੋਰਸ ਆਦਿ ਪੰਜਾਬ ਸਰਕਾਰ ਵਲੋਂ ਪਹਿਲਾਂ ਹੀ ਟੈਕਨੀਕਲ ਐਲਾਨੇ ਜਾ ਚੱਕੇ ਹਨ।ਖੇਤੀਬਾੜੀ ਵੀ ਟੈਕਨੀਕਲ ਹੈ।ਇਨ੍ਹਾਂ ਸਾਰਿਆਂ ਦਾ ਮਾਤ ਵਿਸ਼ਾ ਸਾਇੰਸ ਹੈ।ਜਿਸ ਨੂੰ ਹਾਲੇ ਤਕ ਟੈਕਨੀਕਲ ਸਟੇਟਸ ਨਹੀਂ ਦਿੱਤਾ ਗਿਆ ਹੈ। ਇਸ ਮੰਗ ਵਿੱਚ ਕੋਈ ਵਿਰੋਧੀ ਦਲੀਲ ਨਹੀਂ ਹੈ।ਇਸ ਮੰਗ ਨੂੰ ਤੁਰੰਤ ਪ੍ਰਵਾਨ ਕੀਤਾ ਜਾਵੇ।

9.   ਵੋਕੇਸ਼ਨਲ ਅਧਿਆਪਕਾਂ ਨੂੰ ਉਨ੍ਹਾਂ ਦੀ ਵਿਦਿਅਕ ਯੋਗਤਾ  ਅਨੁਸਾਰ ਟੈਕਨੀਕਲ ਮੰਨ ਕੇ ਉਚਿੱਤ ਗਰੇਡ ਅਤੇ ਤਰੱਕੀ ਦੇ ਮੋਕੇ ਦਿੱਤੇ ਗਏ ਹਨ ਜੋ ਕਿ ਸ਼ਲਾਘਾਯੋਗ ਕਦਮ ਹੈ।ਇਸ ਮਾਪਦੰਡ ਅਨੁਸਾਰ ਹੀ ਸਾਇੰਸ ਅਧਿਆਪਕਾਂ ਦੇ ਗਰੇਡ ਵੀ ਉਹਨਾਂ ਦੀ ਉਚੇਰੀ ਯੋਗਤਾਂ ਅਨੁਸਾਰ ਅਤੇ ਟੈਕਨੀਕਲ ਮੰਨਦੇ ਹੋਏ ਉਚਿਤ ਉਚੇਰੇ ਪੇ-ਸਕੇਲ ਅਤੇ ਪਦ ਉਨਤੀ ਦੇ ਮੋਕੇ ਪ੍ਰਦਾਨ ਕੀਤੇ ਜਾਣ।

10.  ਵਿਦਿਅਕ  ਮਾਹਿਰਾਂ ਅਨੁਸਾਰ ਵਿਦਿਅਕ ਪ੍ਰਕਿਰਿਆ ਨੂੰ ਤਿੰਨ ਅੰਗਾਂ(Three Domains)ਵਿੱਚ ਵਰਗੀਕ੍ਰਿਤ ਕੀਤਾ ਗਿਆ ਹੈ, ਜੋ:- (i) Cognitive Domain,(ii) Effective Domain,(iii) Psychomotor Domain [ਕੇਵਲ ਸਾਇੰਸ ਵਿੱਸ਼ਿਆਂ ਦਾ ਅਧਿਆਪਨ ਹੀ ਇਨ੍ਹਾਂ ਤਿਨ੍ਹਾਂ ਡੋਮੇਨ ਨੂੰ ਸ਼ਾਮਿਲ ਕਰਦਾ ਹੈ ਜਿਸ ਨੂੰ ਅਧਾਰ ਬਣਾਕੇ ਯੂ.ਜੀ.ਸੀ. ਦੀ ਤਰਜ਼ ਤੇ ਸਾਇੰਸ ਅਧਿਆਪਕਾਂ ਅਤੇ ਸਾਇੰਸ ਫੈਕਲਟੀ ਨਾਲ ਬਣਦਾ ਸਟੇਟਸ ਅਤੇ ਹਕ ਦਿੰਦੇ ਹੋਏ ਇਸ ਜੱਥੇਬੰਦੀ ਨਾਲ ਵਿਚਾਰ ਵਟਾਦੰਰਾ ਕਰਦੇ ਹੋਏ ਉਚੇਰੇ ਸਪੈਸ਼ਲ ਸਕੇਲ ਦਾ ਵੱਖਰਾ ਘੱਟ ਤੋਂ ਘੱਟ ਸੋ ਕਰੋੜ ਦਾ ਵਿਸ਼ੇਸ ਪੈਕੇਜ (PACKAGE) ਦਿੱਤਾ ਜਾਵੇ।

11.  ਪੰਜਾਬ ਦੇ ਸਕੂਲਾਂ ਅਤੇ ਕਾਲਜਾਂ  ਵਿੱਚ ਵਿਗਿਆਨ ਦੀ ਪੜ੍ਹਾਈ ਦੇ ਨਿੱਘਰ ਰਹੇ ਮਿਆਰ, ਵਿਦਿਆਰਥੀਆਂ ਦੀ ਘੱਟ ਰਹੀ ਗਿਣਤੀ ਅਤੇ ਭਾਰਤ ਦੇਸ਼ ਦੀਆਂ ਅਤੇ ਪੰਜਾਬ ਰਾਜ ਦੀਆਂ ਭਵਿੱਖ ਦੀਆਂ ਵਿਗਿਆਨੀਆਂ ਅਤੇ ਵਿਗਿਆਨ ਮਾਹਿਰਾਂ ਦੀਆਂ ਉਭੱਰਦੀਆਂ  ਲੋੜਾਂ ਦੇ ਮੱਦੇ ਨਜ਼ਰ  ਪੰਜਾਬ ਅੰਦਰ ਪਾ੍ਰਇਮਰੀ ਪੱਧਰ ਤੋਂ ਹੀ ਸਕੂਲਾਂ ਵਿੱਚ ਸਾਇੰਸ ਵਿੱਸਿਆਂ ਦੇ ਅਧਿਆਪਨ  ਨੂੰ ਪ੍ਰਭਾਵਸ਼ਾਲੀ ਬਨਾਉਣ ਅਤੇ ਪ੍ਰੋਤਸਾਹਿਤ ਕਰਨ ਹਿੱਤ ਪੰਜਾਬ ਸਰਕਾਰ ਵੱਲੋਂ ਸਪੈਸ਼ਲ 'MASTER PLAN'  ਜੰਗੀ ਪੱਧਰ ਤੇ ਤਿਆਰ ਕੀਤਾ ਜਾਵੇ ਇਹ ਦੇਸ਼ ਅਤੇ ਪੰਜਾਬ ਰਾਜ ਦੇ ਸੁਨਿਹਰੇ ਭਵਿਖ ਲਈ ਅਤੀ ਜਰੂਰੀ ਹੈ।


No comments: